ਪਾਇਲ ( ਨਰਿੰਦਰ ਸ਼ਾਹਪੁਰ)-
ਪੁਲੀਸ ਜ਼ਿਲ੍ਹਾ ਖੰਨਾ ਦੇ ਮੁਖੀ ਡਾ ਜੋਤੀ ਯਾਦਵ ਬੈਂਸ ਦੀਆਂ ਸਖਤ ਹਦਾਇਤਾਂ ਤੇ ਵਿੱਢੀ ਨਸ਼ਿਆਂ ਖਿਲਾਫ ਮੁਹਿੰਮ ਦੌਰਾਨ ਐੱਸ ਪੀ ਪਵਨਜੀਤ ਸਿੰਘ ਦੀ ਅਗਵਾਈ ਹੇਠ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਡੀ ਐੱਸ ਪੀ ਪਾਇਲ ਜਸਵਿੰਦਰ ਸਿੰਘ ਅਤੇ ਐੱਸ ਐਚ ਓ ਪਾਇਲ ਸੁਖਵਿੰਦਰਪਾਲ ਸਿੰਘ ਸੋਹੀ ਨੇ ਪੁਲੀਸ ਪਾਰਟੀ ਨਾਲ ਦੌਰਾਨ ਗਸਤ ਕਰਦੇ ਸਮੇਂ ਚਾਚਾ ਭਤੀਜੀ ਨੂੰ 410 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸ਼ਲ ਕੀਤੀ ਹੈ। ਐੱਸ ਐੱਚ ਓ ਪਾਇਲ ਸੁਖਵਿੰਦਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਸੁਨੇਹਾ ਪੁੱਤਰੀ ਜਗਤ ਰਾਮ ਅਤੇ ਮੰਗਤ ਰਾਮ ਉਰਫ ਮੰਗੀ ਦੋਨੋਂ ਵਾਸੀ ਵਾਰਡ ਨੰਬਰ 11, ਬਾਲਮੀਕ ਮੁਹੱਲਾ ਕਾਦੀਆ,
ਥਾਣਾ ਕਾਦੀਆ, ਜਿਲ੍ਹਾ ਗੁਰਦਾਸਪੁਰ ਹਾਲ ਵਾਸੀ ਮੀਟ ਮਾਰਕੀਟ ਖੰਨਾ ਖਿਲਾਫ ਐੱਨਡੀਪੀਐਸ ਐਕਟ ਤਹਿਤ ਪਰਚਾ ਦਰਜ ਕੀਤਾ ਹੈ। ਉਹਨਾਂ ਅੱਗੇ ਦੱਸਿਆ ਕਿ ਉਹ ਪੁਲੀਸ ਪਾਰਟੀ ਨਾਲ ਦੌਰਾਨੇ ਗਸ਼ਤ ਪਾਇਲ ਤੋਂ ਮਾਜਰੀ ਵੱਲ ਜਾ ਰਹੇ ਸਨ ਤਾਂ ਉਹਨਾਂ ਨੂੰ ਬੱਸ ਸਟੈਂਡ ਮਾਜਰੀ ਅੰਦਰ ਬੈਠੀ ਲੜਕੀ ਤੇ ਮੋਨੇ ਵਿਅਕਤੀ ਚਾਚਾ ਭਤੀਜੀ) ਤੇ ਸ਼ੱਕ ਹੋਣ ਤੇ ਤਲਾਸ਼ੀ ਲਈ ਤਾਂ ਉਹਨਾਂ ਕੋਲੋ ਲਿਫਾਫੇ ਚੋਂ 410 ਗਰਾਮ ਹੈਰੋਇਨ ਬਰਾਮਦ ਹੋਈ। ਉਹਨਾਂ ਦੱਸਿਆ ਕਿ ਉੱਕਤ ਦੋਸੀਆਂ ਨੂੰ ਮਾਣਯੋਗ ਅਦਾਲਤ ਪਾਇਲ ਵਿਖੇ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ, ਅਤੇ ਦੋਨਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਥਾਣੇਦਾਰ ਹਰਦਮ ਸਿੰਘ, ਮੁੱਖ ਮੁਣਸੀ ਅਜੀਤ ਸਿੰਘ, ਹੌਲਦਾਰ ਪ੍ਰਦੀਪ ਕੌਰ ਵੀ ਹਾਜ਼ਰ ਸਨ l
Leave a Reply