ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਐਸਸੀ ਕਮਿਸ਼ਨ ਭਾਰਤ ਸਰਕਾਰ ਵਿਜੇ ਸਾਂਪਲਾ ਨੇ ਤਰਨਤਾਰਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਹਮੇਸ਼ਾਂ ਹੀ ਆਪਣੀ ਘਟੀਆ ਮਾਨਸਿਕਤਾ ਦਾ ਹਰ ਫਰੰਟ ‘ਤੇ ਹੀ ਪ੍ਰਗਟਾਵਾ ਕੀਤਾ ਹੈ। ਗਰੀਬ ਅਤੇ ਦਲਿਤ ਭਾਈਚਾਰੇ ਪ੍ਰਤੀ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਆਪਣੀ ਨਫਰਤ ਦੀ ਅੱਗ ਉੱਘਲਦਿਆਂ ਸਵਰਗੀ ਬੂਟਾ ਸਿੰਘ ਨੂੰ ਕਾਲੇ ਰੰਗ ਦਾ ਮਜ਼ਬੀ ਅਤੇ ਪੱਠੇ ਵੱਢਣ ਵਾਲਾ ਦੱਸ ਕੇ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ।ਵਿਜੇ ਸਾਂਪਲਾ ਤਰਨਤਾਰਨ ਵਿਖੇ ਜਿਮਨੀ ਚੋਣ ਦੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਬਾਰੇ ਹਰ ਵਰਗ ਨੂੰ ਜਾਗਰੁਕ ਕਰਨ ਲਈ ਪਹੁੰਚੇ ਹੋਏ ਸਨ।ਪ੍ਰੈੱਸ ਵਾਰਤਾ ਦੌਰਾਨ ਵਿਸ਼ੇਸ਼ ਤੌਰ ‘ਤੇ ਐਸਸੀ ਮੋਰਚਾ ਸੂਬਾ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ,ਕਿਸਾਨ ਮੋਰਚਾ ਕੌਮੀ ਆਗੂ ਸਰਬਜੀਤ ਕੌਰ, ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਸੀਨੀਅਰ ਆਗੂ ਕੁਲਦੀਪ ਸਿੰਘ ਭੰਗੇਵਾਲ ਵੀ ਮੌਜੂਦ ਰਹੇ।ਇਸ ਮੌਕੇ ‘ਤੇ ਸਾਬਕਾ ਕੌਮੀ ਚੇਅਰਮੈਨ ਵਿਜੇ ਸਾਂਪਲਾ ਨੇ ਦੱਸਿਆ ਕਿ ਕਾਂਗਰਸ ਅੱਜ ਵੀ ਨਹੀਂ ਬਲਕਿ ਸ਼ੁਰੂ ਤੋਂ ਹੀ ਦਲਿਤ ਵਿਰੋਧੀ ਰਹੀ ਹੈ,ਸਾਡੇ ਸੰਵਿਧਾਨ ਰਚੇਤਾ ਮਹਾਨ ਸਖਸ਼ੀਅਤ ਡਾ.ਭੀਮ ਰਾਓ ਅੰਬੇਡਕਰ ਅਤੇ ਉਨਾਂ ਦੇ ਪਰਿਵਾਰ ਨੂੰ ਪੜਤਾੜਿਤ ਕਰਨ ਵਾਲੀ ਕਾਂਗਰਸ ਨੇ ਉਸ ਸਮੇਂ ਬਾਬਾ ਸਾਹਿਬ ਦੇ ਸੰਸਕਾਰ ਲਈ ਜਗਾ ਤੱਕ ਨਹੀਂ ਲੈਣ ਦਿੱਤੀ ਅਤੇ ਉਨਾਂ ਦੀ ਧਰਮ ਸਪਤਨੀ ਕੋਲੋਂ ਸੰਸਕਾਰ ਤੋਂ ਪਹਿਲਾਂ ਹੀ ਇੰਨਾ ਪ੍ਰੇਸ਼ਾਨ ਕੀਤਾ ਗਿਆ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਇਸੇ ਤਹਿਤ ਕਾਂਗਰਸ ਆਪਣੇ ਸੁਭਾਅ ਅਨੁਸਾਰ ਹੁਣ ਵੀ ਸਾਡੇ ਸਵਰਗੀ ਦਲਿਤ ਭਰਾ ਜੋ ਦੇਸ਼ ਦੇ ਮਾਣ ਮੱਤੇ ਅਹੁਦੇ ‘ਤੇ ਸਨ ਨੂੰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਕਾਲੇ ਰੰਗ ਦਾ ਮਜ਼ਬੀ,ਪੱਠੇ ਵੱਢਣ ਵਾਲਾ ਦੱਸ ਕੇ ਸਾਬਤ ਕਰ ਦਿੱਤਾ ਕਿ ਕਾਂਗਰਸ ਕਦੀ ਵੀ ਦਲਿਤ ਭਾਈਚਾਰੇ ਦੀ ਸਕੀ ਨਹੀਂ ਹੋ ਸਕਦੀ।ਵਿਜੇ ਸਾਂਪਲਾ ਨੇ ਕਿਹਾ ਕਿ ਦਲਿਤ ਭਾਈਚਾਰੇ ਨੂੰ ਬੇਇੱਜਤ ਕਰਨ ਤੋਂ ਬਾਅਦ ਹੋਏ ਵਿਰੋਧ ਦਾ ਸਾਹਮਣਾ ਨਾ ਕਰਨ ਦੀ ਭੈੜੀ ਅਤੇ ਚਲਾਕੀ ਦੀ ਰਾਜਨੀਤੀ ਦੇ ਚੱਲਦਿਆਂ ਰਾਜਾ ਵੜਿੰਗ ਮੁਆਫੀ ਮੰਗ ਕੇ ਆਪਣੇ ਕੀਤੀ ਬੱਜਰ ਗਲਤੀ ਲੁਕਾ ਨਹੀਂ ਸਕਦਾ।ਰਾਜਾ ਵੜਿੰਗ ਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।ਵਿਜੇ ਸਾਂਪਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਇਸ ਨੇਤਾ ਦੀ ਗਲਤੀ ਨੂੰ ਠੀਕ ਮੰਨਦੀ ਹੈ ਤਾਂ ਪਾਰਟੀ ਤੌਰ ‘ਤੇ ਵੀ ਅਨੁਸਾਸ਼ਨੀ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਗੱਲ ਸਪੱਸ਼ਟ ਹੈ ਕਿ ਕਾਂਗਰਸ ਹਾਈਕਮਾਂਡ ਵੀ ਨਹੀਂ ਚਾਹੁੰਦੀ ਕਿ ਦਲਿਤ ਸਮਾਜ ਦੇ ਖਿਲਾਫ ਬੋਲਣ ਵਾਲਾ ਰਾਜਾ ਵੜਿੰਗ ਨੂੰ ਕੋਈ ਕਾਰਵਾਈ ਦਾ ਸਾਹਮਣਾ ਕਰਨਾ ਪਵੇ।ਇਹੀ ਹਾਲ ਇੰਦਰਾ ਗਾਂਧੀ,ਸੋਨੀਆ ਗਾਂਧੀ ਅਤੇ ਸਮੁੱਚੇ ਗਾਂਧੀ ਪਰਿਵਾਰ ਦਾ ਸੀ ਜਿਸ ਨੇ ਦੇਸ਼ ਵਿੱਚ ਰਾਜਨੀਤੀ ਚਮਕਾਉਣ ਲਈ ਪਤਾ ਨਹੀਂ ਕਿੰਨੇ ਦਲਿਤ ਸਮਾਜ ਦੇ ਲੋਕਾਂ ਨੂੰ ਪੜਤਾੜਿਤ ਕੀਤਾ ਹੈ,ਕਾਂਗਰਸ ਦਾ ਇਤਿਹਾਸ ਹੀ ਗੰਦਲਾ ਅਤੇ ਧੁੰਦਲਾ ਹੈ ਜੋ ਹੁਣ ਦੇਸ਼ ਦੇ ਲੋਕ ਚੰਗੀ ਤਰਾਂ ਸਮਝ ਚੁੱਕੇ ਹਨ।
Leave a Reply