ਹਰਿਆਣਾ ਦੀ ਪਾਰਦਰਸ਼ੀ ਭਰਤੀ ਵਿਵਸਥਾ ਬਣੀ ਮਿਸਾਲ, ਹੁਣ ਤੱਕ 3 ਲੱਖ ਨੌਜੁਆਨਾਂ ਨੂੰ ਮਿਲਿਆ ਰੁਜ਼ਗਾਰ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ ( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਨੌਜੁਆਨਾਂ ਦੇ ਰੁਜ਼ਗਾਰ ਸ੍ਰਿਜਨ ਵਿੱਚ ਵਿਲੱਖਣ ਪ੍ਰਗਤੀ ਹਾਸਲ ਕਰਦੇ ਹੋਏ ਬੀਤੇ 11 ਸਾਲਾਂ ਦੇ ਕਾਰਜਕਾਲ ਵਿੱਚ 3 ਲੱਖ ਨੌਜੁਆਨਾਂ ਨੂੰ ਪੂਰੀ ਪਾਰਦਰਸ਼ਿਤਾ ਦੇ ਆਧਾਰ ‘ਤੇ ਸਰਕਾਰੀ ਸੇਵਾਵਾਂ ਵਿੱਚ ਨਿਯੁਕਤੀ ਦਾ ਮੌਕਾ ਪ੍ਰਦਾਨ ਕੀਤਾ ਹੈ। ਇੰਨ੍ਹਾਂ ਵਿੱਚੋਂ 1,80,000 ਨੌਜੁਆਨਾਂ ਨੂੰ ਨਿਯਮਤ ਸਰਕਾਰੀ ਅਹੁਦਿਆਂ ‘ਤੇ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ 1,20,000 ਨੌਜੁਆਨਾਂ ਨੂੰ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਰਾਹੀਂ ਰੁਜ਼ਗਾਰ ਉਪਲਬਧ ਕਰਾਇਆ ਗਿਆ ਹੈ। ਮੁੱਖ ਮੰਤਰੀ ਨੈ ਕਿਹਾ ਕਿ ਕੌਸ਼ਲ ਰੁਜ਼ਗਾਰ ਨਿਗਮ ਨਾਲ ਜੁੜੇ ਕਰਮਚਾਰੀਆਂ ਨੂੰ ਨਾ ਸਿਰਫ ਰੁਜ਼ਗਾਰ ਉਪਲਬਧ ਹੋਇਆ ਹੈ, ਸਗੋ ਉਨ੍ਹਾਂ ਦੇ ਭਵਿੱਖ ਦੀ ਸੁਰੱਖਿਆ ਵੀ ਯਕੀਨੀ ਕੀਤੀ ਗਈ ਹੈ। ਪਾਰਦਰਸ਼ਿਤਾ ਦੇ ਆਧਾਰ ‘ਤੇ ਇਹ ਪ੍ਰਕ੍ਰਿਆ ਲਗਾਤਾਰ ਜਾਰੀ ਹੈ।
ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਦਿਵਸ ਮੌਕੇ ‘ਤੇ ਆਯੋਜਿਤ ਇੱਕ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਉਨ੍ਹਾਂ ਨੇ ਦੀਨਦਿਆਲ ਲਾਡੋ ਲਕਛਮੀ ਯੋਜਨਾ ਦੀ ਪਹਿਲੀ ਕਿਸਤ ਤਹਿਤ 5,22,162 ਯੋਗ ਮਹਿਲਾਵਾਂ ਦੇ ਖਾਤਿਆਂ ਵਿੱਚ 109 ਕਰੋੜ 65 ਲੱਖ 40 ਹਜਾਰ 200 ਰੁਪਏ ਦੀ ਰਕਮ ਵੀ ਟ੍ਰਾਂਸਫਰ ਕੀਤੀ। ਨਾਂਲ ਹੀ ਮੁੱਖ ਮੰਤਰੀ ਨੇ ਪੂਰੇ ਸੂਬੇ ਵਿੱਚ ਪੇਪਰਲੈਸ ਰਜਿਸਟਰੀ ਪ੍ਰਣਾਲੀ ਦੀ ਵੀ ਸ਼ੁਰੂਆਤ ਕੀੀਤ। ਉਨ੍ਹਾਂ ਨੇ ਕਿਹਾ ਕਿ ਇਸ ਨਵੀਂ ਵਿਵਸਥਾ ਨਾਲ ਰਜਿਸਟਰੀ ਕਰਵਾਉਣ ਦੀ ਪੁਰਾਣੀ ਮੁਸ਼ਕਲ ਪ੍ਰਕ੍ਰਿਆਵਾਂ ਨਾਲ ਨਾਗਰਿਕਾਂ ਨੂੰ ਰਾਹਤ ਮਿਲੇਗੀ, ਗੈਰ-ਜਰੂਰੀ ਦੇਰੀ ਖਤਮ ਹੋਵੇਗੀ ਅਤੇ ਭ੍ਰਿਸ਼ਟਾਚਾਰ ਦੀ ਸੰਭਾਵਨਾਵਾਂ ‘ਤੇ ਪੂਰੀ ਤਰ੍ਹਾ ਨਾਲ ਰੋਕ ਲਗਾਈ ਜਾ ਸਕੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਕੁਸ਼ਲ ਮਾਰਗਦਰਸ਼ਨ ਹੇਠ ਡਬਲ ਇੰਜਨ ਸਰਕਾਰ ਹਰਿਆਣਾ ਨੂੰ ਇਨੋਵੇਸ਼ਨ, ਇੰਫ੍ਰਾਸਟਕਚਰ ਅਤੇ ਸਮਾਵੇਸ਼ੀ ਵਿਕਾਸ ਦੇ ਮਾਰਗ ‘ਤੇ ਲਗਾਤਾਰ ਅੱਗੇ ਵਧਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਡਬਲ ਇੰਜਨ ਸਰਕਾਰ ਦੇ ਚਲਦੇ ਸੂਬੇ ਵਿੱਚ ਵਿਕਾਸ ਦੀ ਗਤੀ ਦੁਗਣੀ ਹੋਈ ਹੈ। ਇਸੀ ਦਾ ਨਤੀਜਾ ਹੈ ਕਿ ਮੌਜੂਦਾ ਸੂਬਾ ਸਰਕਾਰ ਨੇ ਆਪਣੇ ਸੰਕਲਪ ਪੱਤਰ ਦੇ 217 ਵਿੱਚੋਂ 48 ਵਾਅਦਿਆਂ ਨੂੰ ਸਿਰਫ ਇੱਕ ਸਾਲ ਵਿੱਚ ਪੂਰਾ ਕਰ ਦਿਖਾਇਆ ਹੈ ਜਦੋਂ ਕਿ 158 ਵਾਅਦਿਆਂ ‘ਤੇ ਕੰਮ ਪ੍ਰਗਤੀ ‘ਤੇ ਹੈ।
ਮੁੱਖ ਮੰਤਰੀ ਨੇ ਦਸਿਆ ਕਿ ਇਸ ਸਾਲ ਹਰਿਆਣਾ ਦਿਵਸ ਮੌਕੇ ‘ਤੇ ਤਿੰਨ ਦਿਨਾਂ ਦੇ ਸਭਿਆਚਾਰਕ ਉਤਸਵ ਆਯੋਜਿਤ ਕੀਤੇ ਜਾ ਰਹੇ ਹਨ, ਜਿਸ ਦੀ ਸ਼ੁਰੂਆਤ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਵੱਲੋਂ ਅੱਜ ਪੰਚਕੂਲਾ ਵਿੱਚ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅਗਾਮੀ ਹਰਿਆਣਾ ਦਿਵਸ ਤੋਂ ਹਫਤਾਵਾਰ ਪੁਸਤਕ ਮੇਲੇ ਦਾ ਆਯੋਜਨ ਵੀ ਕੀਤਾ ਜਾਵੇਗਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਨੇ ਹਾਲ ਹੀ ਵਿੱਚ ਜਨਸੇਵਾ ਦੇ 11 ਸਾਲ ਪੂਰੇ ਕੀਤੇ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਸੱਭਕਾ ਸਾਥ, ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ ਅਤੇ ਸੱਭਕਾ ਪ੍ਰਯਾਸ ਦੇ ਮੰਤਰ ਨੂੰ ਸਾਕਾਰ ਕਰਨ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨੌਜੁਆਨਾਂ ਦੀ ਪ੍ਰਤਿਭਾ ਦਾ ਸਨਮਾਨ ਕਰਦੇ ਹੋਏ ਗਰੁੱਪ-ਸੀ ਅਤੇ ਗਰੁੱਪ-ਡੀ ਦੀ ਭਰਤੀਆਂ ਵਿੱਚ ਇੰਟਰਵਿਊ ਦੀ ਪ੍ਰਕ੍ਰਿਆ ਖਤਮ ਕੀਤੀ ਗਈ ਹੈ। ਹਰਿਆਣਾ ਦਾ ਇਹ ਭਰਤੀ ਪਾਰਦਰਸ਼ਿਤਾ ਮਾਡਲ ਅੱਜ ਪੂਰੇ ਦੇਸ਼ ਵਿੱਚ ਮਿਸਾਲ ਬਣ ਚੁੱਕਾ ਹੈ, ਜਿਸ ਦੀ ਸ਼ਲਾਘਾ ਖੁਦ ਪ੍ਰਧਾਨ ਮੰਤਰੀ ਜੀ ਵੀ ਕਈ ਵਾਰ ਕਰ ਚੁੱਕੇ ਹਨ।
ਈਜ਼ ਆਫ ਡੂਇੰਗ ਬਿਜਨੈਸ ਦੇ ਮਜਬੂਤ ਇਕੋਸਿਸਟਮ ਨਾਲ ਉਦਯੋਗਿਕ ਵਿਕਾਸ ਨੁੰ ਮਿਲੀ ਗਤੀ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੌਜੁਆਨਾਂ ਨੂੰ ਨਵੀਂ ਕੌਮੀ ਸਿਖਿਆ ਨੀਤੀ ਅਨੁਰੂਪ ਸਿਖਿਆ ਦੇ ਨਾਲ-ਨਾਲ ਉਨ੍ਹਾਂ ਦੇ ਸਕਿਲ ਵਿਕਾਸ ‘ਤੇ ਵੀ ਜੋਰ ਦੇ ਰਹੀ ਹੈ। ਉਦਯੋਗਿਕ ਵਿਕਾਸ ਨੂੰ ਗਤੀ ਦੇਣ ਲਈ ਈਜ਼ ਆਫ ਡੂਇੰਗ ਬਿਜਨੈਸ ਦਾ ਮਜਬੂਤ ਇਕੋਸਿਸਟਮ ਤਿਆਰ ਕੀਤਾ ਗਿਆ ਹੈ। ਪਿਛਲੇ 11 ਸਾਲਾਂ ਵਿੱਚ ਸੂਬੇ ਵਿੱਚ 12,20,872 ਸੂਖਮ, ਲਘੂ ਅਤੇ ਮੱਧਮ ਉਦਮਾਂ ਦਾ ਰਜਿਸਟ੍ਰੇਸ਼ਣ ਹੋਇਆ ਹੈ, ਜਿਸ ਦੇ ਨਤੀਜੇ ਵਜੋ 28,377 ਕਰੋੜ 59 ਲੱਖ ਰੁਪਏ ਦਾ ਨਿਵੇਸ਼ ਸੰਭਵ ਹੋਇਆ ਹੈ। ਉਨ੍ਹਾਂ ਨੇ ਦਸਿਆ ਕਿ ਮੌਜੂਦਾ ਵਿੱਚ ਰਾਜ ਵਿੱਚ 9500 ਤੋਂ ਵੱਧ ਸਟਾਰਟਅੱਪ ਕੰਮ ਕਰ ਰਹੇ ਹਨ ਅਤੇ 19 ਯੂਨੀਕਾਰਨ ਕੰਪਨੀਆਂ ਵੀ ਹਰਿਆਣਾ ਵਿੱਚ ਹਨ। ਇਸ ਤੋਂ ਸਪਸ਼ਟ ਹੈ ਕਿ ਹਰਿਆਣਾ ਖੁਸ਼ਹਾਲੀ ਦੀ ਨਵੀਂ ਪਰਿਭਾਸ਼ਾ ਲਿੱਖ ਰਿਹਾ ਹੈ ਅਤੇ ਇੰਫ੍ਰਾਸਟਕਚਰ ਵਿਕਾਸ ਵਿੱਚ ਵਰਨਣਯੋਗ ਪ੍ਰਗਤੀ ਹੋਈ ਹੈ।
ਕਿਸਾਨ ਭਲਾਈ ਸਰਕਾਰ ਦੀ ਪ੍ਰਾਥਮਿਕਤਾ, ਹਰਿਆਣਾ ਵਿੱਚ ਸਾਰੀ 24 ਫਸਲਾਂ ਦੀ ਖਰੀਦ ਐਮਐਸਪੀ ‘ਤੇ, 48 ਘੰਟੇ ਵਿੱਚ ਭੁਗਤਾਨ ਯਕੀਨੀ
ਕਿਸਾਨਾਂ ਦੇ ਹਿੱਤ ਵਿੱਚ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਭਲਾਈਕਾਰੀ ਯੋਜਨਾਵਾਂ ਦਾ ਵਰਨਣ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਭਲਾਈ ਸਰਕਾਰ ਦੀ ਨੀਤੀਆਂ ਦਾ ਕੇਂਦਰ ਹੈ। ਸੂਬੇ ਵਿੱਚ ਸਾਰੀ 24 ਫਸਲਾਂ ਦੀ ਖਰੀਦ ਐਮਐਸਪੀ ‘ਤੇ ਕੀਤੀ ਜਾ ਰਹੀ ਹੈ ਅਤੇ ਫਸਲ ਵੇਚਣ ਦੇ 48 ਘੰਟੇ ਦੇ ਅੰਦਰ ਭੁਗਤਾਨ ਯਕੀਨੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਫਸਲ ਖਰਾਬੇ ‘ਤੇ ਕਿਸਾਨਾਂ ਨੂੰ ਹੁਣ ਤੱਕ 15,627 ਕਰੋੜ ਦਾ ਮੁਆਵਜਾ ਦਿੱਤਾ ਜਾ ਚੁੱਕਾ ਹੈ।
ਵਾਂਝੇ ਵਰਗਾਂ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਸਰਕਾਰ ਦੀ ਪ੍ਰਤੀਬੱਧਤਾ
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਹੁਣ ਤੱਕ ਵਾਂਝੇ ਅਨੁਸੂਚਿਤ ਜਾਤੀਆਂ ਨੁੰ ਉਨ੍ਹਾਂ ਦਾ ਅਧਿਕਾਰ ਦਿਵਾਉਣ ਦਾ ਕੰਮ ਕੀਤਾ ਹੈ, ਜਿਸ ਨਾਲ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ, ਪੰਚਾਇਤਾਂ ਅਤੇ ਸਥਾਨਕ ਨਿਗਮਾਂ ਦੇ ਚੋਣਾਂ ਵਿੱਚ ਭਾਗੀਦਾਰੀ ਯਕੀਨੀ ਹੋਈ ਹੈ। ਉਨ੍ਹਾਂ ਨੇ ਦਸਿਆ ਕਿ ਪਿਛੜਾ ਵਰਗ ਅਤੇ ਗਰੀਬ ਵਰਗ ਦੀ ਭਲਾਈ ਲਈ ਵੀ ਅਨੇਕ ਯੋਜਨਾਵਾਂ ਲਾਗੂ ਕੀਤੀਆ ਗਈਆਂ ਹਨ।
ਮਹਿਲਾਵਾਂ ਨੂੰ ਸਸ਼ਕਤ ਬਨਾਉਣ ਦੀ ਦਿਸ਼ਾ ਵਿੱਚ ਕੀਤੀ ਜਾ ਰਹੀ ਕਈ ਪਹਿਲ
ਮਹਿਲਾਵਾਂ ਦੇ ਸਸ਼ਕਤੀਕਰਣ ਦੇ ਸਬੰਧ ਵਿੱਚ ਅਨੇਕ ਯੋਜਨਾਵਾਂ ਦਾ ਵਰਨਣ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰ ਘਰ ਹਰ ਗ੍ਰਹਿਣੀ ਯੋ੧ਨਾ ਤਹਿਤ ਗਰੀਬ ਪਰਿਵਾਰਾਂ ਦੀ 14 ਲੱਖ 50 ਹਜਾਰ ਮਹਿਲਾਵਾਂ ਨੂੰ ਪ੍ਰਤੀ ਮਹੀਨਾ 500 ਰੁਪਏ ਵਿੱਚ ਗੈਸ ਸਿਲੇਂਡਰ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਨਮੋ ਡਰੋਨ ਦੀਦੀ ਯੋਜਨਾ ਤਹਿਤ 100 ਮਹਿਲਾਵਾਂ ਨੂੰ ਡਰੋਨ ਸੰਚਾਲਨ ਦੀ ਸਿਖਲਾਈ ਦੇ ਕੇ ਮੁਫਤ ਡਰੋਨ ਉਪਲਬਧ ਕਰਾਏ ਜਾ ਚੁੱਕੇ ਹਨ। ਇਸ ਸਾਲ 100 ਹੋਰ ਮਹਿਲਾਵਾਂ ਨੂੰ ਮੁਫਤ ਡਰੋਨ ਸਿਖਲਾਈ ਦਿੱਤੀ ਜਾ ਰਹੀ ਹੈ। ਹੁਣ ਤੱਕ ਸੂਬੇ ਵਿੱਚ 2,13,000 ਮਹਿਲਾਵਾਂ ਨੂੰ ਲੱਖਪਤੀ ਦੀਦੀ ਬਣਾਇਆ ਜਾ ਚੁੱਕਾ ਹੈ।
ਇਸ ਮੌਕੇ ‘ਤੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਸਿਹਤ ਮੰਤਰੀ ਆਰਤੀ ਸਿੰਘ ਰਾਓ, ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਮਾਲ ਵਿਭਾਗ ਦੀ ਵਿੱਤ ਕਮਿਸ਼ਨਰ ਅਤੇ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਸੇਵਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਜੀ. ਅਨੁਪਮਾ, ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇਐਮ ਪਾਂਡੂਰੰਗ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਪੇਪਰਲੈਸ ਰਜਿਸਟਰੀ ਸਮੇਂ ਅਤੇ ਸਰੋਤਾਂ ਦੀ ਬਚੱਤ ਹੋਵੇਗੀ ਅਤੇ ਭ੍ਰਿਸ਼ਟਾਚਾਰ ਦੀ ਸੰਭਾਵਨਾਵਾਂ ‘ਤੇ ਰੋਕ ਲੱਗੇਗੀ – ਨਾਇਬ ਸਿੰਘ ਸੈਣੀ
ਚੰਡੀਗੜ੍ਹ, ( ਜਸਟਿਸ ਨਿਊਜ਼ )
– ਹਰਿਆਣਾ ਦਿਵਸ ਦੇ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਨੂੰ ਇੱਕ ਹੋਰ ਸੌਗਾਤ ਦਿੱਤੀ ਹੈ। ਸੂਬਾ ਸਰਕਾਰ ਨੇ ਹਰਿਆਣਾ ਨੂੰ ਡਿਜੀਟਲ ਗਵਰਨੈਂਸ ਦੀ ਦਿਸ਼ਾ ਵਿੱਚ ਇੱਕ ਹੋਰ ਇਤਿਹਾਸਕ ਕਦਮ ਵੱਲ ਅਗਰਸਰ ਕਰਦੇ ਹੋਏ ਮੁੱਖ ਮੰਤਰੀ ਪੂਰੇ ਸੂਬੇ ਵਿੱਚ ਪੇਪਰਲੈਸ ਰਜਿਸਟਰੀ ਪ੍ਰਣਾਲੀ ਲਾਗੂ ਕੀਤੀ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਨਿਵਾਸ ‘ਤੇ ਆਯੋਜਿਤ ਇੱਕ ਪ੍ਰੈਸ ਕਾਨਫ੍ਰੈਂਸ ਦੌਰਾਨ ਬਟਨ ਦਬਾ ਕੇ ਇਸ ਪ੍ਰਣਾਲੀ ਨੂੰ ਲਾਗੂ ਕੀਤਾ ਹੈ। ਮੁੱਖ ਮੰਤਰੀ ਨੇ ਦਸਿਆ ਕਿ 29 ਸਤੰਬਰ ਨੂੰ ਕੁਰੂਕਸ਼ੇਤਰ ਜਿਲ੍ਹਾ ਦੀ ਲਾਡਵਾ ਤਹਿਸੀਲ ਤੋਂ ਇਸ ਪਹਿਲ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਹੁਣ ਪੂਰੇ ਸੂਬੇ ਵਿੱਚ ਵਿਸਤਾਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 29 ਸਤੰਬਰ ਤੋਂ 31 ਅਕਤੂਬਰ, 2025 ਤੱਕ ਕੁੱਲ 917 ਪੇਪਰਲੈਸ ਰਜਿਸਟਰੀ ਸਫਲਤਾਪੂਰਵਕ ਕੀਤੀਆਂ ਜਾ ਚੁੱਕੀਆਂ ਹਨ, ਜੋ ਇਸ ਵਿਵਸਥਾ ਦੀ ਸਫਲਤਾ ਦਾ ਨਤੀਜਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਨਵੀਂ ਪ੍ਰਣਾਲੀ ਨਾਲ ਦਿਹਾਕਿਆਂ ਪੁਰਾਣੀ ਮੁਸ਼ਕਲ ਰਜਿਸਟਰੀ ਪ੍ਰਕ੍ਰਿਆ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਹੁਣ ਰਜਿਸਟਰੀ ਕੰਮਾਂ ਵਿੱਚ ਗੈਰ-ਜਰੂਰੀ ਦੇਰੀ ਦੀ ਸਮਸਿਆ ਖਤਮ ਹੋ ਜਾਵੇਗੀ। ਨਾਗਰਿਕ ਹੁਣ ਆਪਣੇ ਘਰ ਬੈਠੇ ਹੀ ਵੱਧ ਤੋਂ ਵੱਧ ਪ੍ਰਕ੍ਰਿਆ ਪੂਰੀ ਕਰ ਸਕਣਗੇ। ਸਿਰਫ ਇੱਕ ਵਾਰ ਫੋਟੋ ਖਿਚਵਾਉਣ ਲਈ ਸਬੰਧਿਤ ਤਹਿਸੀਲ ਵਿੱਚ ਜਾਣਾ ਜਰੂਰੀ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਨਾ ਸਿਰਫ ਪਾਰਦਰਸ਼ਿਤਾ ਅਤੇ ਸੁਸਾਸ਼ਨ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਹੈ, ਸਗੋ ਇਸ ਨਾਲ ਸੂਬੇ ਦੀ ਜਨਤਾ ਨੂੰ ਮੌਜੂਦਾ ਸਹੂਲਤ ਮਿਲੇਗੀ। ਉਨ੍ਹਾਂ ਨੇ ਇਹ ਵੀ ਜੋੜਿਆ ਕਿ ਪੇਪਰਲੈਸ ਰਜਿਸਟਰੀ ਨਾਲ ਸਮੇਂ ਅਤੇ ਸਰੋਤਾਂ ਦੀ ਬਚੱਤ ਹੋਵੇਗੀ ਅਤੇ ਭ੍ਰਿਸ਼ਟਾਚਾਰ ਦੀ ਸੰਭਾਵਨਾਵਾਂ ‘ਤੇ ਰੋਕ ਲੱਗੇਗੀ।
ਇਸ ਦੌਰਾਨ ਸੈਰ-ਸਪਾਟਾ ਮੰਤਰੀ ਸ੍ਰੀ ਅਰਵਿੰਦ ਸ਼ਰਮਾ, ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ, ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ, ਅੰਤੋਂਦੇਯ ਵਿਭਾਗ ਦੀ ਵਧੀਕ ਮੁੱਖ ਸਕੱਤਰ ਜੀ ਅਨੂਪਮਾ, ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇਐਮ ਪਾਂਡੂਰੰਗ, ਮਾਲ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਯਸ਼ਪਾਲ ਸਿੰਘ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਵੀ ਮੌਜੂਦ ਸਨ।
ਮੋਦੀ ਦੀ ਗਾਰੰਟੀ ਅਤੇ ਨਾਇਬ ਦੇ ਸੰਕਲਪਾਂ ਨਾਲ ਸਾਕਾਰ ਹੋ ਰਿਹਾ ਮਹਿਲਾ ਸਸ਼ਕਤੀਕਰਣ ਦਾ ਸਪਨਾ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੀਨ ਦਿਆਲ ਲਾਡੋ ਲਕਛਮੀ ਯੋਜਨਾ ਵਿੱਚ ਯੋਗ ਹਰ ਮਹਿਲਾ ਲਾਭਕਾਰਾਂ ਨੂੰ ਜਾਰੀ ਕੀਤੀ 2100 ਰੁਪਏ ਦੀ ਰਕਮ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦਿਵਸ ਦੇ ਵਿਸ਼ੇਸ਼ ਮੌਕੇ ‘ਤੇ ਅੱਜ ਸੂਬੇ ਦੀ ਮਹਿਲਾਵਾਂ ਨੂੰ ਆਤਮਨਿਰਭਰਤਾ ਅਤੇ ਆਰਥਕ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਇੱਕ ਹੋਰ ਵੱਡੀ ਸੌਗਾਤ ਮਿਲੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਦੀਨ ਦਿਆਲ ਲਾਡੋ ਲਕਛਮੀ ਯੋਜਨਾ ਤਹਿਤ ਯੋਗ 5,22,162 ਮਹਿਲਾ ਲਾਭਕਾਰਾਂ ਨੂੰ 2100-2100 ਰੁਪਏ ਦੀ ਰਕਮ ਜਾਰੀ ਕੀਤੀ। ਇੰਨ੍ਹਾਂ ਮਹਿਲਾਵਾਂ ਨੂੰ 109 ਕਰੋੜ 65 ਲੱਖ 40 ਹਜਾਰ 200 ਰੁਪਏ ਦਾ ਲਾਭ ਮਿਲਿਆ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਗਾਰੰਟੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਸੰਕਲਪ ਸੂਬੇ ਵਿੱਚ ਬਦਲਾਅ ਦੀ ਨਵੀਂ ਕਹਾਣੀ ਲਿਖ ਰਹੇ ਹਨ। ਇਸੀ ਲੜੀ ਵਿੱਚ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਇਹ ਪਹਿਲ ਸਿਰਫ ਇੱਕ ਯੋਜਨਾ ਨਹੀਂ, ਸਗੋ ਡਬਲ ਇੰਜਨ ਸਰਕਾਰ ਦੀ ਸਪਸ਼ਟ ਨੀਤੀ ਅਤੇ ਸਾਫ ਨੀਅਤ ਦੀ ਇੱਕ ਝਲਕ ਹੈ।
ਮੁੰਖ ਮੰਤਰੀ ਅੱਜ ਇੱਥੇ ਹਰਿਆਣਾ ਦਿਵਸ ਮੌਕੇ ‘ਤੇ ਆਯੋਜਿਤ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਬਮਾ ਅਤੇ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਵੀ ਮੌਜੂਦ ਰਹੇ। ਇਸ ਮੌਕੇ ‘ਤੇ ਮੁੱਖ ਮੰਤਰੀ ਅਤੇ ਹੋਰ ਮਹਿਮਾਨਾਂ ਨੇ ਦੀਨ ਦਿਆਲ ਲਾਡੋ ਲਕਛਮੀ ਯੋਜਨਾ ਦੇ ਤਹਿਤ 21 ਮਹਿਲਾ ਲਾਭਕਾਰਾਂ ਨੂੰ ਪ੍ਰਤੀਕਾਤਮਕ ਰੂਪ ਨਾਲ ਚੈਕ ਵੰਡੇ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਡਿਤ ਦੀਨ ਦਿਆਲ ਉਪਾਧਿਆਏ ੧ੀ ਦੇ 109ਵੇਂ ਜਨਮਦਿਨ ਮੌਕੇ ‘ਤੇ 25 ਸਤੰਬਰ ਨੂੰ ਦੀਨ ਦਿਆਲ ਲਾਡੋ ਲਕਛਮੀ ਐਪ ਦਾ ਉਦਘਾਟਨ ਕੀਤਾ ਗਿਆ ਸੀ। ਇਸ ਐਪ ‘ਤੇ 31 ਅਕਤੂਬਰ, 2025 ਦੀ ਅੱਧੀ ਰਾਤ ਤੱਕ ਕੁੱਲ 6,97,697 ਮਹਿਲਾਵਾਂ ਨੇ ਸਫਲਤਾਪੂਰਵਕ ਬਿਨੈ ਕੀਤਾ, ਜਿਨ੍ਹਾਂ ਵਿੱਚੋਂ 6,51,529 ਵਿਆਹੇ ਅਤੇ 46,168 ਅਣਵਿਆਹੇ ਹਨ। 30 ਅਕਤੂਬਰ ਦੀ ਅੱਧੀ ਰਾਤ ਤੋਂ 31 ਅਕਤੂਬਰ ਦੀ ਅੱਧੀ ਰਾਤ ਤੱਕ ਦੀ 24 ਘੰਟੇ ਦੇ ਸਮੇਂ ਵਿੱਚ ਹੀ ਲਗਭਗ 37,735 ਨਵੇਂ ਬਿਨੈ ਪ੍ਰਾਪਤ ਹੋਏ ਸਨ, ਜੋ ਇਸ ਯੋਜਨਾ ਦੀ ਲਗਾਤਾਰ ਵੱਧਦੀ ਪ੍ਰਸਿੱਦੀ ਅਤੇ ਜਨ-ਮੰਜੂਰੀ ਦਾ ਸਪਸ਼ਟ ਪ੍ਰਮਾਣ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਯੋ੧ਨਾ ਦਾ ਲਾਭ 23 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਉਹ ਸਾਰੀ ਮਹਿਲਾਵਾਂ ਲੈ ਸਕਦੀਆਂ ਹਨ, ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ ਇੱਕ ਲੱਖ ਰੁਪਏ ਤੋਂ ਘੱਟ ਹੈ। ਇਸ ਯੋਜਨਾ ਦਾ ਵਿਸ਼ੇਸ਼ ਪਹਿਲੂ ਇਹ ਹੈ ਕਿ ਪਰਿਵਾਰ ਦੀ ਸਾਰੀ ਯੋਗ ਮਹਿਲਾਵਾਂ ਇਸ ਯੋਜਨਾ ਦਾ ਲਾਭ ਲੈ ਸਕਦੀਆਂ ਹਨ। ਇਸ ਯੋਜਨਾ ਦਾ ਲਾਭ ਪਾਉਣ ਲਈ ਬਿਨੈ ਪ੍ਰਕ੍ਰਿਆ ਪੂਰੀ ਤਰ੍ਹਾ ਪਾਰਦਰਸ਼ੀ ਅਤੇ ਆਨਲਾਇਨ ਹੈ। ਬਿਨੈ ਲਾਡੋ ਲਕਛਮੀ ਮੋਬਾਇਲ ਐਪ ਰਾਹੀਂ ਕਿਸੇ ਵੀ ਸਥਾਨ ਤੋਂ ਕਿਸੇ ਵੀ ਸਮੇਂ ਸਰਲਤਾ ਨਾਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਬਿਨੈ ਪੂਰਾ ਹੁੰਦੇ ਹੀ 24 ਤੋਂ 48 ਘੰਟੇ ਦੇ ਸਮੇਂ ਵਿੱਚ ਸਾਰੀ ਤਸਦੀਕ ਪ੍ਰਕ੍ਰਿਆ ਪੂਰੀ ਕਰ ਲਈ ਜਾਂਦੀ ਹੈ ਅਤੇ ਯੋਗ ਪਾਈ ਗਈਆਂ ਮਹਿਲਾਵਾਂ ਨੂੰ ਐਸਐਮਅੇਸ ਵੱਲੋਂ ਸੂਚਿਤ ਕਰ ਦਿੱਤਾ ਜਾਂਦਾ ਹੈ। ਇਸ ਐਸਐਮਐਸ ਵਿੱਚ ਉਨ੍ਹਾਂ ਤੋਂ ਬਿਨੈ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਬਿਨੈ ਦੇ ਆਖੀਰੀ ਪੜਾਅ ਵਿੱਚ ਇਸੀ ਐਪ ‘ਤੇ ਮੁੜ ਜਾ ਕੇ ਆਪਣਾ ਲਾਇਵ ਫੋਟੋ ਖਿੱਚ ਕੇ ਅਪਲੋਡ ਕਰਨ। ਇਸ ਨਾਲ ਅਗਲੇ ਹੀ ਲੰਮ੍ਹੇ ਆਧਾਰ ਡੇਟਾਬੇਸ ਰਾਹੀਂ ਈ-ਕੇਵਾਈਸੀ ਹੋ ਜਾਂਦੀ ਹੈ ਅਤੇ ਅਜਿਹਾ ਹੁੰਦੇ ਹੀ ਸੇਵਾ ਵਿਭਾਗ ਇਸ ਯੋਜਨਾ ਦੀ ਆਈਡੀ ੧ਾਰੀ ਕਰ ਦਿੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਡੀ ਰਾਤ 12 ਵਜੇ ਤੱਕ ਸਫਲਤਾਪੂਰਵਕ ਬਿਨੈ ਕਰਨ ਵਾਲੀ ਮਹਿਲਾਵਾਂ ਦੀ ਜੋ ਗਿਣਤੀ 6,97,697 ਵਿੱਚੋਂ 5,22,162 ਮਹਿਲਾਵਾਂ ਉਦੋਂ ਤੱਕ ੧ਾਂਚ ਬਾਅਦ ਯੋਗ ਪਾਈਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਵਧਾਈ ਐਸਐਮਐਸ ਭੇਜ ਦਿੱਤਾ ਗਿਆ ਸੀ। ਉਨ੍ਹਾਂ ਵਿੱਚੋਂ ਉਸ ਸਮੇਂ ਤੱਕ 3,96,983 ਯੋਗ ਮਹਿਲਾਵਾਂ ਨੇ ਆਧਾਰ ਕੇਵਾਈਸੀ ਦਾ ਆਖੀਰੀ ਪੜਾਅ ਵੀ ਪੂਰਾ ਕਰ ਲਿਆ ਸੀ ਅਤੇ ਬਾਕੀ 1,75,179 ਮਹਿਲਾਵਾਂ ਦੇ ਬਿਨਿਆਂ ਵਿੱਚ ਇਹ ਉਸ ਸਮੇਂ ਤੱਕ ਪੈਂਡਿੰਗ ਸੀ। ਇਸ ਤਰ੍ਹਾ, ਅੱਜ ਇਸ ਯੋਜਨਾ ਤਹਿਤ 5,22,162 ਯੋਗ ਭੈਣ-ਕੁੜੀਆਂ ਨੂੰ 2100-2100 ਰੁਪਏ ਦੀ ਆਰਥਕ ਸਹਾਇਤਾ ਸਿੱਧੇ ਹੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਾਰੀ ਕੀਤੀ।
ਮੁੱਖ ਮੰਤਰੀ ਨੇ ਅਪੀਲ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਮਹਿਲਾਵਾਂ ਦਾ ਆਧਾਰ ਕੇਵਾਈਸੀ ਦਾ ਆਖੀਰੀ ਪੜਾਅ ਹੁਣ ਵੀ ਬਕਾਇਆ ਹੈ, ਉਹ ਜਲਦੀ ਤੋਂ ਜਲਦੀ ਪੂਰਾ ਕਰ ਲੈਣ। ਇਸ ਪੜਾਅ ਦੇ ਪੂਰਾ ਹੁੰਦੇ ਹੀ ਉਨ੍ਹਾਂ ਦੇ ਖਾਤੇ ਵਿੱਚ ਰਕਮ ਤੁਰੰਤ ਪਹੁੰਚ ਜਾਵੇਗੀ।
ਇਸ ਮੌਕੇ ‘ਤੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ, ਸਮਾਜਿਕ ਨਿਆਂ ਅਤੇ ਅਧਿਕਾਰਤਾ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਜੀ ਅਨੁਪਮਾ, ਸੂਚਨਾ, ਜਨ ਸੰਪਰਕ ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ ਮਕਰੰਦ ਪਾਂਡੂਰੰਗ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਅਤੇ ਮਾਲ ਅਤੇ ਆਪਦਾ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਯੱਸ਼ਪਾਲ, ਸੇਵਾ ਵਿਭਾਗ ਦੇ ਨਿਦੇਸ਼ਕ ਸ੍ਰੀ ਪ੍ਰਸ਼ਾਂਤ ਪੰਵਾਰ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਸਮੇਤ ਹੋਰ ਮਾਣਯੋਗ ਮੌਜੂਦ ਰਹੇ।
ਮੁੱਖ ਮੰਤਰੀ ਨੇ ਪੰਚਕੂਲਾ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ੧ੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਵਿੱਚ ਆਯੋਜਿਤ ਰਾਜ ਪੱਧਰੀ ਖੂਨਦਾਨ ਕੈਂਪ ਦਾ ਕੀਤਾ ਉਦਘਾਟਨ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੂਨਦਾਨ ਮਹਾਦਾਨ ਹੈ ਅਤੇ ਮਨੁੱਖਤਾ ਦੀ ਸੱਚੀ ਸੇਵਾ ਹੈ। ਸੂਬੇ ਦੇ ਲੋਕ ਵੱਖ-ਵੱਖ ਮੌਕਿਆਂ ‘ਤੇ ਖੂਨਦਾਨ ਕਰ ਰਹੇ ਹਨ ਅਤੇ ਜਦੋਂ ਕੋਈ ਵਿਸ਼ੇਸ਼ ਦਿਵਸ ਖੂਨਦਾਨ ਵਰਗੇ ਪੁੰਨ ਦੇ ਕੰਮਾਂ ਦੇ ਨਾਲ ਮਨਾਇਆ ਜਾਂਦਾ ਹੈ, ਤਾਂ ਉਸ ਦਾ ਸਮਾਜਿਕ ਮੁੱਲ ਹੋਰ ਅਧਿਆਤਮਕ ਪੁੰਨ ਕਈ ਗੁਣਾ ਵੱਧ ਜਾਂਦਾ ਹੈ।
ਮੁੱਖ ਮੰਤਰੀ ਅੱਜ ਕਿਸਾਨ ਭਵਨ, ਸੈਕਟਰ-14, ਪੰਚਕੂਲਾ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ ਵਿੱਚ ਆਯੋਜਿਤ ਰਾਜ ਪੱਧਰੀ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਬਾਅਦ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਸੂਬਾਵਾਸੀਆਂ ਨੂੰ ਹਰਿਆਣਾ ਦਿਵਸ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਹਰਿਆਣਾ ਦੇ ਨਿਰਮਾਣ ਦਾ ਉਤਸਵ ਅਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਕੁਰਬਾਨੀ ਤੋਂ ਪੇ੍ਰਰਣਾ ਲੈਣ ਦਾ ਦਿਨ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਖੂਨਦਾਨ ਕੈਂਪ ਵਿੱਚ ਬਲੱਡ ਡੋਨਰਸ ਨੁੰ ਬੈਜ ਲਗਾ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਅਤੇ ਇਸ ਪੁਨੀਤ ਕੰਮ ਲਈ ਉਨ੍ਹਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ‘ਤੇ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਅਤੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਵੀ ਮੌਜੂਦ ਸਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੈ ਕਿਹਾ ਕਿ ਇਸ ਖੂਨਦਾਨ ਕੈਂਪ ਦਾ ਆਯੋਜਨ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਧਰਮ ਦੀ ਰੱਖਿਆ ਸਿਰਫ ਤਲਵਾਰ ਨਾਲ ਨਹੀਂ, ਸਗੋ ਤਿਆਗ ਅਤੇ ਸੱਚ ਨਾਲ ਹੁੰਦੀ ਹੈ। ਜਦੋਂ ਔਂਰੰਗਜੇਬ ਦੇ ਜ਼ੁਲਮ ਨਾਲ ਭਾਰਤ ਦੀ ਆਤਮਾ ਕਰਾਹ ਰਹੀ ਸੀ, ਜਦੋਂ ਧਰਮ ਬਦਲਣ ਲਈ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਸੀ, ਉਦੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੈ ਕਿਹਾ ਸੀ ‘ਸੀਸ ਦਿਆ ਪਰ ਧਰਮ ਨਾ ਦੀਆ। ਉਨ੍ਹਾਂ ਦੀ ਹਿਹ ਕੁਰਬਾਨੀ ਕਿਸੇ ਇੱਕ ਕਮਿਊਨਿਟੀ ਲਹੀ ਨਹੀਂ ਸੀ। ਉਹ ਸਮੂਚੀ ਮੁਨੱਖਤਾ ਦੀ ਸੁਤੰਤਰਤਾ, ਧਾਰਮਿਕ ਆਸਥਾ ਅਤੇ ਆਜਾਦੀ ਲਈ ਸੀ।
ਉਨ੍ਹਾਂ ਨੇ ਕਿਹਾ ਕਿ ਅੱਜ, ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਵਸ ਮੌਕੇ ‘ਤੇ ਜਦੋਂ ਅਸੀਂ ਖੂਨਦਾਨ ਕਰ ਰਹੇ ਹਨ, ਤਾਂ ਇਹ ਸਿਰਫ ਕਿਸੇ ਨੂੰ ਜੀਵਨ ਦਾਨ ਦੇਣ ਤੱਕ ਸੀਮਤ ਨਹੀਂ ਹੈ, ਸਗੋ ਗੁਰੂ ਜੀ ਦੇ ਸੰਦੇਸ਼ ਦਾ ਸੱਭ ਤੋਂ ਵੱਡਾ ਪਾਲਣ ਹੈ। ਗੁਰੂ ਜੀ ਨੇ ਸਾਨੂੰ ਦੂਜਿਆ ਲਈ ਆਪਣਾ ਜੀਵਨ ਕੁਰਬਾਨ ਕਰਨ ਦਾ ਪਾਠ ਪੜਾਇਆ ਸੀ। ਅੱਜ ਅਸੀਂ ਆਪਣਾ ਖੂਨ ਦੇ ਕੇ ਉਸੀ ਪਰੋਪਕਾਰ ਦੀ ਰਿਵਾਇਤ ਨੂੰ ਅੱਗੇ ਵਧਾ ਰਹੇ ਹਨ। ਖੂਨਦਾਨ, ਜੀਵਨਦਾਨ ਹੈ ਅਤੇ ਜੀਵਨਦਾਨ ਤੋਂ ਵੱਡਾ ਕੋਈ ਧਰਮ, ਕੋਈ ਸੇਵਾ, ਕੋਈ ਉਪਾਸਨਾ ਨਹੀਂ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੂਨਦਾਨ ਨਾਲ ਕਿਸੇ ਮਰੀਜ ਨੂੰ ਨਵਾਂ ਜੀਵਨ ਮਿਲਦਾ ਹੈ। ਉਹ ਹਮੇਸ਼ਾ ਬਲੱਡ ਡੋਨਰ ਦਾ ਧੰਨਵਾਦੀ ਰਹਿੰਦਾ ਹੈ। ਵਿਗਿਆਨ ਚਾਹੇ ਅੱਜ ਨਿਤ ਨਵੀਂ ਪ੍ਰਗਤੀ ਕਰ ਰਿਹਾ ਹੈ। ਪਰ ਹੁਣ ਤੱਕ ਵਿਗਿਆਨ ਖੂਨ ਦਾ ਕੋਈ ਵਿਕਲਪ ਨਹੀਂ ਲੱਭ ਪਾਇਆ ਹੈ। ਖੂਨ ਨੂੰ ਬਣਾਇਆ ਨਹੀਂ ਜਾ ਸਕਦਾ, ਸਿਰਫ ਦਾਨ ਨਾਲ ਪ੍ਰਾਪਤ ਖੂਨ ਨਾਂਲ ਹੀ ਕਿਸੇ ਦੀ ਜਿੰਦਗੀ ਬਚਾਈ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੁਸੀ ਖੂਨਦਾਨ ਕਰਦੇ ਹਨ, ਤਾਂ ਤੁਸੀ ਨਾ ਸਿਰਫ ਕਿਸੇ ਇੱਕ ਵਿਅਕਤੀ ਦੇ ਜੀਵਨ ਨੁੰ ਬਚਾਉਂਦੇ ਹਨ, ਸਗੋ ਇੱਕ ਪੂਰੇ ਪਰਿਵਾਰ ਨੂੰ ਸੰਕਟ ਤੋਂ ਉਭਾਰਦੇ ਹਨ। ਇਸ ਲਈ ਅੱਜ ਸਾਨੁੰ ਸਾਰਿਆਂ ਨੂੰ ਇਹ ਸਮਝਣਾ ਹੋਵੇਗਾ ਕਿ ਖੂਨਦਾਨ ਇੱਕ ਸਮਾਜਿਕ ਜਿਮੇਵਾਰੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਮਾਣ ਹੋ ਰਿਹਾ ਹੈ ਕਿ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਨੌਜੁਆਨ ਸਾਥੀ ਖੂਨਦਾਨ ਲਈ ਅੱਗੇ ਆਏ ਹਨ। ਉਨ੍ਹਾਂ ਨੇ ਸਾਰੇ ਨੌਜੁਆਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਤੁਸੀਂ ਈ ਉਹ ਬਦਲਾਅ ਦੀ ਊਰਜਾ ਹਨ ਜੋ ਸਮਾਜ ਨੂੰ ਦਿਸ਼ਾ ਦਿੰਦੀ ਹੈ। ਖੂਨਦਾਨ ਵਰਗੇ ਪੁੰਨ ਕੰਮਾਂ ਵਿੱਚ ਨੌਜੁਆਨਾਂ ਦੀ ਸਹਿਭਾਗਤਾ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਅਤੇ ਦੇਸ਼ ਨੂੰ ਇੱਕ ਸੰਵੇਦਨਸ਼ੀਲ, ਮਜਬੂਤ ਅਤੇ ਜਾਗਰੁਕ ਸਮਾਜ ਬਣਾਏਗੀ। ਉਨ੍ਹਾਂ ਨੇ ਅਪੀਲ ਕੀਤੀ ਕਿ ਅੱਜ ਇਸ ਖੂਨਦਾਨ ਕੈਂਪ ਨਾਲ ਸਾਰੇ ਇੱਕ ਸੰਦੇਸ਼ ਲੈ ਕੇ ਜਾਣ ਕਿ ਮਨੁੱਖਤਾ ਦੀ ਸੇਵਾ ਹੀ ਇਸ਼ਵਰ ਦੀ ਸੱਚੀ ਪੂਜਾ ਹੈ।
ਇਸ ਮੌਕੇ ‘ਤੇ ਸੰਬੋਧਿਤ ਕਰਦੇ ਹੋਏ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਹਰਿਆਣਾ ਨੇ ਹਮੇਸ਼ਾ ਸਿਹਤ, ਭਲਾਈ ਅਤੇ ਸਮਾਜਿਕ ਸੇਵਾ ਪ੍ਰਤੀ ਆਪਣੀ ਜਿਮੇਵਾਰੀ ਨੂੰ ਮਜਬੂਤੀ ਨਾਲ ਨਿਭਾਇਆ ਹੈ। ਹਰਿਆਣਾ ਦਿਵਸ ਦੇ ਇਸ ਗੌਰਵਪੂਰਣ ਦਿਨ ‘ਤੇ ਅਸੀਂ ਪ੍ਰਗਤੀ ਅਤੇ ਵਿਕਾਸ ਦੇ ਨਾਲ ਆਪਣੀ ਜਿਮੇਵਾਰੀ ਨੂੰ ਦੋਹਰਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਖੂਨਦਾਨ ਮਨੁੱਖ ਵੱਲੋਂ ਕੀਤੇ ਜਾਣ ਵਾਲੇ ਸੱਭ ਤੋਂ ਮਹਾਨ ਕੰਮਾਂ ਵਿੱਚੋਂ ਇੱਕ ਹੈ। ਇਹ ਜੀਵਨ ਦਾ ਉਪਹਾਰ ਹੈ, ਕਿਸੇ ਦੀ ਜਰੂਰਤ ਦੀ ਘੜੀ ਦੇ ਨਾਲ ਖੜੇ ਰਹਿਣ ਦਾ ਮੌਨਵ੍ਰਤ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਕਿਸੇ ਵੀ ਐਮਰਜੈਂਸੀ ਜਾਂ ਗੰਭੀਰ ਬੀਮਾਰੀ ਦੀ ਸਥਿਤੀ ਵਿੱਚ ਖੂਨ ਦੀ ਇੱਕ ਯੂਨਿਟ ਜੀਵਨ ਅਤੇ ਮੌਤ ਦੇ ਵਿੱਚਕਾਰ ਦੇ ਅੰਤਰ ਨੂੰ ਮਿਟਾ ਸਕਦੀ ਹੈ। ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਹਰਿਆਣਾਂ ਨੇ ਪਬਲਿਕ ਸਿਹਤ ਸਹੂਲਤਾਂ ਵਿੱਚ ਲਗਾਤਾਰ ਮੋਹਰੀ ਭੂਮਿਕਾ ਨਿਭਾਈ ਹੈ। ਸੂਬੇ ਦੇ ਸਰਕਾਰੀ ਅਤੇ ਨਿਜੀ ਬਲੱਡ ਬੈਂਕ ਸੁਰੱਖਿਅਤ ਅਤੇ ਸਮੇਂ ‘ਤੇ ਖੂਨ ਉਪਲਬਧ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹਨ। ਮੌਜੂਦ ਵਿੱਚ ਸੂਬੇ ਵਿੱਚ ਕੁੱਲ 152 ਲਾਇਸੈਂਸਡ ਬਲੱਡ ਸੈਂਟਰ ਹਨ, ਜਿਨ੍ਹਾਂ ਵਿੱਚੋਂ 34 ਸਰਕਾਰੀ ਅਤੇ 118 ਨਿਜੀ/ਚੈਰੀਟੇਬਲ ਹਨ। 34 ਸਰਕਾਰੀ ਬਲੱਡ ਸੈਂਟਰਾਂ ਵਿੱਚੋਂ 26 ਬਲੱਡ ਸੈਂਟਰ ਵਿੱਚ ਬਲੱਡ ਕੰਪੋਨੈਂਟ ਅਤੇ 12 ਵਿੱਚ ਪਲੇਟਲੇਟ ਏਫੇਰੇਸਿਸ ਦੀ ਸਹੂਲਤ ਉਪਲਬਧ ਹੈ। ਅੱਜ ਪੂਰੇ ਸੂਬੇ ਵਿੱਚ ਆਯੋਜਿਤ 39 ਖੂਨਦਾਨ ਕੈਂਪਾਂ ਵਿੱਚ 800 ਤੋਂ ਵੱਧ ਖੂਨਦਾਤਾਵਾਂ ਨੇ ਖੂਨਦਾਨ ਕੀਤਾ। ਪੰਚਕੂਲਾ ਵਿੱਚ 150 ਤੋਂ ਵੱਧ ਖੂਨਦਾਤਾ ਖੂਨਦਾਨ ਲਈ ਪਹੁੰਚੇ।
ਇਸ ਮੌਕੇ ‘ਤੇ ਮੇਅਰ ਸ੍ਰੀ ਕੁਲਭੂਸ਼ਣ ਗੋਇਲ, ਹਰਿਆਣਾ ਵਿਧਾਨਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਜਿਲ੍ਹਾ ਪ੍ਰਧਾਨ ਸ੍ਰੀ ਅਜੈ ਮਿੱਤਲ, ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਡੀਜੀਐਚਐਸ ਡਾ. ਮਨੀਸ਼ ਬੰਸਲ, ਸਿਵਲ ਸਰਜਨ ਪੰਚਕੂਲਾ ਡਾ. ਮੁਕਤਾ ਕੁਮਾਰ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਰਾਕੇਸ਼ ਸੰਧੂ, ਓਐਸਡੀ ਡਾ. ਪ੍ਰਭਲੀਨ ਸਿੰਘ, ਡਾਕਟਰਸ, ਸਿਹਤ ਕਰਮਚਾਰੀ ਅਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।
ਸਰਕਾਰ ਆਯੂਰਵੈਦਿਕ ਮੈਡੀਕਲ ਅਤੇ ਸਿਖਿਆ ਨੂੰ ਮਜਬੂਤ ਬਨਾਉਣ ਲਈ ਲਗਾਤਾਰ ਯਤਨਸ਼ੀਲ – ਆਰਤੀ ਸਿੰਘ ਰਾਓ
ਚੰਡੀਗੜ੍ਹ ( ਜਸਟਿਸ ਨਿਊਜ਼ )
– ਹਰਿਆਣਾ ਦੀ ਸਿਹਤ ਅਤੇ ਆਯੂਸ਼ ਮੰਤਰੀ ਆਰਤੀ ਸਿੰਘ ਰਾਓ ਦੇ ਯਤਨਾਂ ਨਾਲ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਦੇ ਅਧੀਨ ਕੌਮੀ ਭਾਰਤੀ ਮੈਡੀਕਲ ਪੱਦਤੀ ਰਾਸ਼ਟਰੀ ਆਯੋਗ (ਐਨਸੀਆਈਐਸਐਮ) ਵੱਲੋਂ ਬਾਬਾ ਖੇਤਾਨਾਥ ਸਰਕਾਰੀ ਆਯੂਰਵੈਦਿਕ ਕਾਲਜ ਅਤੇ ਹਸਪਤਾਲ ਪਟੀਕਰਾ ਨੂੰ ਵਿਦਿਅਕ ਸੈਸ਼ਨ 2025-26 ਲਈ 10 ਬੀਏਐਮਐਸ ਸੀਟਾਂ ‘ਤੇ ਦਾਖਲੇ ਦੀ ਮੁੜ ਮੰਜੂਰੀ ਪ੍ਰਦਾਨ ਕੀਤੀ ਗਈ ਹੈ।
ਆਰਤੀ ਸਿੰਘ ਰਾਓ ਨੇ ਦਸਿਆ ਕਿ ਪਿਛਲੇ ਕੁੱਝ ਸੈਸ਼ਨਾਂ ਵਿੱਚ ਕਾਲਜ ਵਿੱਚ ਅਧਿਆਪਕਾਂ ਅਤੇ ਤਕਨੀਕੀ ਸਟਾਫ ਦੀ ਕਮੀ ਕਾਰਨ ਸਾਰੀ 100 ਸੀਟਾਂ ‘ਤੇ ਦਾਖਲੇ ਨਹੀਂ ਹੋ ਪਾ ਰਹੇ ਸਨ, ਜਿਸ ਨਾਲ ਇਹ ਗਿਣਤੀ ਘੱਟ ਕੇ ਸਿਰਫ 63 ਸੀਟਾਂ ਤੱਕ ਸੀਮਤ ਰਹਿ ਗਈ ਸੀ। ਸਰਕਾਰ ਨੇ ਕਾਲਜ ਵਿੱਚ ਜਰੂਰੀ ਅਧਿਆਪਕਾਂ ਦੀ ਨਿਯੁਕਤੀ, ਢਾਂਚਾ ਸੁਧਾਰ ਅਤੇ ਵਿਦਿਅਕ ਮਾਨਕਾਂ ਨੂੰ ਪੂਰਾ ਕਰਨ ਲਈ ਪ੍ਰਾਥਮਿਕਤਾ ਆਧਾਰ ‘ਤੇ ਕਾਰਵਾਈ ਕੀਤੀ। ਵਿਭਾਗ ਦੇ ਤਾਲਮੇਲ ਨਾਲ ਐਨਸੀਆਈਐਸਐਮ ਵੱਲੋਂ ਹੁਣ ਮੁੜ ਕਾਲਜ ਨੂੰ ਉਨ੍ਹਾਂ ਦੀ ਪੂਰੀ ਸੀਟ ਸਮਰੱਥਾ ਯਾਨੀ 100 ਸੀਟਾਂ ਦੀ ਮਾਨਤਾ ਪ੍ਰਦਾਨ ਕੀਤੀ ਗਈ ਹੈ।
ਆਯੂਸ਼ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਸੂਬੇ ਦੇ ਉਨ੍ਹਾਂ ਵਿਦਿਆਰਥੀਆਂ ਲਈ ਰਾਹਤ ਦਾ ਕੰਮ ਕਰੇਗਾ ਜੋ ਹਰਿਆਣਾ ਦੇ ਇਕਲੌਤੇ ਸਰਕਾਰੀ ਆਯੂਰਵੈਦਿਕ ਕਾਲਜ ਤੋਂ ਬੀਏਐਮਐਸ ਦੀ ਪੜਾਈ ਦਾ ਸਪਨਾ ਦੇਖਦੇ ਹਨ। ਸੂਬਾ ਸਰਕਾਰ ਆਯੂਰਵੈਦਿਕ ਮੈਡੀਕਲ ਅਤੇ ਸਿਖਿਆ ਨੂੰ ਮਜਬੂਤ ਬਨਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ, ਤਾਂ ਜੋ ਨੌਜੁਆਨ ਪੀੜੀ ਨੂੰ ਬਿਹਤਰ ਮੌਕਾ ਮਿਲ ਸਕੇ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਭਵਿੱਖ ਵਿੱਚ ਸੂਬੇ ਵਿੱਚ ਆਯਰਵੈਦਿਕ ਅਦਾਰਿਆਂ ਦੇ ਵਿਸਤਾਰ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਨਵੀਂ ਪਰਿਯੋਜਨਾਵਾਂ ‘ਤੇ ਵੀ ਕੰਮ ਕਰ ਰਹੀ ਹੈ, ਤਾਂ ਜੋ ਆਯੂਸ਼ ਮੈਡੀਕਲ ਪ੍ਰਣਾਲੀ ਨੂੰ ਜਨ-ਜਨ ਤੱਕ ਪਹੁੰਚਾਇਆ ਜਾ ਸਕੇ।
Leave a Reply