ਭਵਾਨੀਗੜ੍ਹ ( ਹੈਪੀ ਸ਼ਰਮਾ )
: ਗੁਰਦੁਆਰਾ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਵਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪ੍ਰਭਾਤ ਫੇਰੀਆ ਸ਼ੁਰੂ ਕੀਤੀਆਂ ਗਈਆਂ। ਗੁਰੂ ਘਰ ਦੇ ਮੈਨੇਜਰ ਜਗਜੀਤ ਸਿੰਘ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਪ੍ਰਭਾਤ ਫੇਰੀਆ, ਪਾਤਸ਼ਾਹੀ ਨੌਵੀਂ ਗੁਰਦੁਆਰਾ ਸਾਹਿਬ ਭਵਾਨੀਗੜ੍ਹ ਤੋਂ ਚੱਲ ਕੇ ਸ਼ਹਿਰ ਦੇ ਸੰਗਰੂਰ ਤੇ ਨੀਲ ਕੰਠ ਕਲੋਨੀ, ਡੇਰਾ ਜੋਗੀਪੁਰ ਜੀ, ਬਿਸਨ ਨਗਰ, ਪਟਿਆਲਾ ਰੋਡ, ਬਲਿਆਲ ਰੋਡ, ਕਪਿਲ ਕਲੋਨੀ, ਗੁਰਤਾ ਕਲੋਨੀ, ਕਾਕੜਾ ਚੌਂਕ, ਅਲਪਾਇਨ ਸਕੂਲ, ਬਖੋਪੀਰ ਰੋਡ, ਅਜੀਤ ਨਗਰ, ਤੂਰ ਪੱਤੀ ਤੇ ਚਹਿਲਾਂ ਪੱਤੀ ਅਲੱਗ ਦਿਨਾਂ ਅਲੱਗ ਅਲੱਗ ਮੁਹੱਲਿਆਂ ਵਿੱਚ ਜਾਣਗੇ। ਸੰਗਤਾਂ ਨੂੰ ਵੱਧ ਤੋਂ ਵੱਧ ਪ੍ਰਭਾਤ ਫੇਰੀ ਅਤੇ ਨਗਰ ਕੀਰਤਨ ਵਿੱਚ ਵੱਧ ਵੱਧ ਚੜ ਕੇ ਸਮੂਲੀਅਤ ਕਰਨ ਅਤੇ ਗੁਰਬਾਣੀ ਅਤੇ ਕੀਰਤਨ ਦਾ ਆਨੰਦ ਮਾਨਣਾ ਚਾਹੀਦਾ ਹੈ।
ਇਸ ਮੌਕੇ ਜਗਜੀਤ ਸਿੰਘ ਜੱਗੀ (ਮੈਨੇਜਰ ਗੁਰਦੁਆਰਾ ਪਾਤਸ਼ਾਹੀ ਨੌਵੀਂ), ਜਥੇਦਾਰ ਇੰਦਰਜੀਤ ਸਿੰਘ ਤੂਰ, ਹੈਡ ਗ੍ਰੰਥੀ ਸਤਿੰਦਰ ਪਾਲ ਸਿੰਘ, ਬਲਵਿੰਦਰ ਸਿੰਘ ਸੱਗੂ, ਨਰਿੰਦਰ ਸਿੰਘ ਤੂਰ, ਰਾਜਵਿੰਦਰ ਸਿੰਘ, ਮਦਨ ਲਾਲ, ਪਵਿੱਤਰ ਸਿੰਘ ਚਹਿਲ, ਜਥੇਦਾਰ ਇੰਦਰਜੀਤ ਸਿੰਘ ਤੂਰ, ਰਾਗੀ ਭਾਈ ਕਰਮਜੀਤ ਸਿੰਘ, ਭਾਈ ਜਗਮੀਰ ਸਿੰਘ ਗ੍ਰੰਥੀ, ਬਲਜੀਤ ਸਿੰਘ ਖਜਾਨਚੀ, ਜੋਗਿੰਦਰ ਸਿੰਘ ਮਾਸਟਰ, ਹਰਦੀਪ ਸਿੰਘ ਤੂਰ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਆਦਿ ਹਾਜ਼ਰ ਸਨ।
Leave a Reply