ਹੁਸ਼ਿਆਰਪੁਰ ( ਤਰਸੇਮ ਦੀਵਾਨਾ )
– ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਗੌਰਵ ਯਾਦਵ ਆਈ.ਪੀ.ਐਸ ਅਤੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਰੇਂਜ ਜਲੰਧਰ ਨਵੀਨ ਸਿੰਗਲਾ ਆਈ.ਪੀ.ਐਸ ਅਤੇ ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ.ਪੀ ਡੀ ਪਰਮਿੰਦਰ ਸਿੰਘ ਹੀਰ ਪੀ.ਪੀ.ਐਸ ਅਤੇ ਉਪ ਕਪਤਾਨ ਪੁਲਿਸ ਸਬ ਡਵੀਜਨ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਪੀ.ਪੀ.ਐਸ ਦੀ ਰਹਿਨੁਮਾਈ ਹੇਠ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਸ਼ਾਹਪੁਰ, ਚੱਕ ਰੌਤਾਂ ਸਾਇਡ ਨੂੰ ਗਸ਼ਤ ਕਰਦੇ ਜਾ ਰਹੇ ਸੀ ਤਾਂ ਪਿੰਡ ਸ਼ਾਹਪੁਰ ਅੱਡੇ ਤੇ ਇਕ ਦੇਸ਼ ਸੇਵਕ ਵਲੋਂ ਪੱਕੀ ਤੇ ਠੋਸ ਇਤਲਾਹ ਦਿੱਤੀ ਗਈ ਕਿ 8 ਅਕਤੂਬਰ ਨੂੰ ਪਿੰਡ ਬੋੜਾ ਮੈਡੀਕਲ ਸਟੋਰ ਅਤੇ 12 ਅਕਤੂਬਰ ਨੂੰ ਪਿੰਡ ਮਹਿਤਾਬਪੁਰ ਵਿਖ਼ੇ ਗੋਲੀ ਚਲਾਉਣ ਵਾਲੀਆਂ ਵਾਰਦਾਤਾਂ ਕਰਨ ਵਾਲੇ 02 ਵਿਅਕਤੀ ਕਰਨ ਗੱਜਪਾਲ ਉਰਫ ਕੰਨੂ ਪੁੱਤਰ ਬਲਵੰਤ ਰਾਏ ਅਤੇ ਸਿਮਰਨਪ੍ਰੀਤ ਸਿੰਘ ਉਰਫ ਸਿੰਮੂ ਪੁੱਤਰ ਬਲਜੀਤ ਸਿੰਘ ਵਾਸੀ ਅਤੇ ਹੋਰ ਅਜਿਹੀ ਵਾਰਦਾਤ ਕਰਨ ਦੇ ਇਰਾਦੇ ਨਾਲ ਹਥਿਆਰ ਸਮੇਤ ਕੁਨੈਲ ਤੋਂ ਬੀਤ ਇਲਾਕੇ ਵੱਲ ਨੂੰ ਘੁੰਮ ਰਹੇ ਹਨ।ਜਿਸਤੇ ਇਤਲਾਹ ਠੋਸ ਤੇ ਪੱਕੀ ਹੋਣ ਤੇ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਵਲੋਂ ਪਿੰਡ ਬਾਰਾਪੁਰ ਤੋਂ ਪਿੰਡ ਕੁਨੈਲ ਨੂੰ ਜਾਂਦੀ ਸੜਕ ਤੇ ਨਾਕਾਬੰਦੀ ਕੀਤੀ ਗਈ।ਜਿਥੇ ਉਕਤ 02 ਮੋਨੇ ਨੌਜਵਾਨ ਬਿਨਾਂ ਨੰਬਰੀ ਮੋਟਰਸਾਇਕਲ ਤੇ ਆਉਂਦੇ ਦਿਖਾਈ ਦਿੱਤੇ। ਜਿਹਨਾਂ ਨੇ ਪੁਲਿਸ ਪਾਰਟੀ ਨੂੰ ਦੇਖਕੇ ਭੱਜਣ ਦੀ ਨੀਅਤ ਨਾਲ ਆਪਣਾ ਮੋਟਰਸਾਇਕਲ ਮੋੜ ਲਿਆ ਅਤੇ ਭੱਜਣ ਲੱਗੇ, ਜਿੱਥੇ ਕਿ ਉਹਨਾਂ ਦਾ ਮੋਟਰਸਾਇਕਲ ਸਲਿਪ ਹੋ ਗਿਆ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੋਟਰਸਾਇਕਲ ਤੇ ਪਿਛੋਂ ਬੈਠੇ ਨੌਜਵਾਨ ਨੇ ਮਾਰ ਦੇਣ ਦੀ ਨੀਅਤ ਨਾਲ ਮੌਕੇ ਤੇ ਮੌਜੂਦ ਏ.ਐਸ.ਆਈ ਸਤਨਾਮ ਸਿੰਘ ਇੰਚ. ਚੌਂਕੀ ਸਮੁੰਦੜਾ ਤੇ ਫਾਇਰ ਕੀਤਾ ਅਤੇ ਇਕ ਫਾਇਰ ਸਰਕਾਰੀ ਗੱਡੀ ਤੇ ਕੀਤਾ। ਜਿਸਤੇ ਜਵਾਬੀ ਕਾਰਵਾਈ ਵਿੱਚ ਦੋਸ਼ੀਆਂ ਨੂੰ ਭੱਜਣ ਤੋਂ ਰੋਕਣ ਲਈ ਪਹਿਲਾਂ ਮੁੱਖ ਅਫਸਰ ਥਾਣਾ ਗੜ੍ਹਸ਼ੰਕ ਵਲੋਂ ਏ.ਕੇ-47 ਰਾਇਫਲ ਦੇ 02 ਹਵਾਈ ਫਾਇਰ ਕੀਤੇ ਅਤੇ ਫਿਰ ਵੀ ਦੋਸ਼ੀਆਂ ਵਲੋਂ ਭੱਜਣ ਦੀ ਕੋਸ਼ਿਸ਼ ਕਰਨ ਤੇ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਹਦਾਇਤ ਤੇ ਏ.ਐਸ.ਆਈ ਸਤਨਾਮ ਸਿੰਘ ਵਲੋਂ ਆਪਣੇ ਸਰਕਾਰੀ ਪਿਸਟਲ ਨਾਲ 04 ਫਾਇਰ ਕੀਤੇ, ਜਿਸ ਵਿੱਚੋ ਇੱਕ ਫਾਇਰ ਮੁਲਜਮਾਂ ਦੇ ਮੋਟਰਸਾਇਕਲ ਤੇ ਲੱਗਾ ਅਤੇ 01 ਫਾਇਰ ਕਰਨ ਗੱਜਪਾਲ ਉਰਫ ਕੰਨੂ ਦੀ ਲੱਤ ਤੇ ਲੱਗਾ। ਜਿਸਤੇ ਕਰਨ ਗੱਜਪਾਲ ਉਰਫ ਕੰਨੂ ਉਕਤ ਜਖਮੀ ਹੋ ਕੇ ਡਿੱਗ ਪਿਆ ਅਤੇ ਕਰਨ ਗੱਜਪਾਲ ਉਰਫ ਕੰਨੂ ਉਕਤ ਅਤੇ ਸਿਮਰਨਪ੍ਰੀਤ ਸਿੰਘ ਉਰਫ ਸਿੰਮੂ ਉਕਤ ਨੂੰ ਮੌਕੇ ਤੇ ਕਾਬੂ ਕਰਕੇ ਇਹਨਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ! ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਰਨ ਗੱਜਪਾਲ ਉਰਫ ਕੰਨੂ ਉਕਤ ਨੂੰ ਪੁਲਿਸ ਟੀਮ ਵਲੋਂ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖਲ ਕਰਵਾਇਆ
Leave a Reply