ਸ੍ਰੀ ਮੁਕਤਸਰ ਸਾਹਿਬ (ਪੱਤਰ ਪ੍ਰੇਰਕ)
ਸਿੱਖਿਆ ਵਿਭਾਗ ਅਤੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਂਗਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਰਜਿੰਦਰ ਕੁਮਾਰ ਸੋਨੀ ,ਅਕਾਦਮਿਕ ਸਹਾਇਤਾ ਗਰੁੱਪ ਦੇ ਡੀ ਆਰ ਸੀ ਸਰਦਾਰ ਗੁਰਮੇਲ ਸਿੰਘ ਸਾਗੂ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਸਕੂਲਾਂ ਵਿੱਚ ਬੈਚ ਇੱਕ ਅਤੇ ਬੈਚ ਦੋ ਅਧੀਨ ਵੱਖ ਵੱਖ ਵਿਸ਼ਿਆਂ ਦੇ ਮੇਲੇ ਕਰਵਾਏ ਗਏ
ਜਸਵਿੰਦਰ ਪਾਲ ਸ਼ਰਮਾ ਨੂੰ ਇਹ ਜਾਣਕਾਰੀ ਦਿੰਦੇ ਹੋਏ ਡੀ ਆਰਸੀ ਸਰਦਾਰ ਗੁਰਮੇਲ ਸਿੰਘ ਸਾਗੂ ਨੇ ਦੱਸਿਆ ਕਿ ਵਿਭਾਗ ਦੁਆਰਾ ਵਿਸ਼ੇ ਮੇਲਿਆਂ ਨੂੰ ਪੰਜ ਬੈਚਾਂ ‘ਚ ਵੰਡ ਕੇ ਸਬਜਿਕਟ ਮੇਲੇ ਕਰਵਾਏ ਜਾ ਰਹੇ ਹਨ ।ਜਿਸ ਤਹਿਤ ਪਹਿਲੇ ਦੋ ਬੈਚਾ ਦੇ ਮੇਲੇ ਮਿਤੀ13 ਅਕਤੂਬਰ 2025 ਤੋ 16 ਅਕਤੂਬਰ 2025 ਤੱਕ ਕਰਵਾਏ ਗਏ । ਅਤੇ ਬੈਚ ਤਿੰਨ ,ਚਾਰ ਅਤੇ ਪੰਜ ਦੇ ਮੇਲੇ 24 ਅਕਤੂਬਰ 2025 ਤੋਂ 30 ਅਕਤੂਬਰ 2025 ਤਰੀਕ ਤੱਕ ਕਰਵਾਏ ਜਾਣਗੇ।
ਉਹਨਾਂ ਦੱਸਿਆ ਕਿ ਜਿੱਥੇ ਇਹਨਾ ਮੇਲਿਆਂ ਵਿੱਚ ਵੱਖ ਵੱਖ ਸਕੂਲਾਂ ਦੇ ਸਕੂਲ ਮੁਖੀ ਸਾਹਿਬਾਨ ਅਤੇ ਸਬੰਧਿਤ ਵਿਸ਼ੇ ਦੇ ਅਧਿਆਪਕਾਂ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ, ਉਥੇ ਹੀ ਇਹਨਾਂ ਮੇਲਿਆਂ ਵਿੱਚ ਜਿਲੇ ਦੇ ਬੀਆਰਸੀਜ਼ ਰਜਿੰਦਰ ਮੋਹਨ, ਅਜੇ ਗਰੋਵਰ, ਜਗਜੀਤ ਸਿੰਘ, ਜਗਸੀਰ ਸਿੰਘ, ਕਮਲਜੀਤ ਸਿੰਘ, ਦਵਿੰਦਰ ਸਿੰਘ, ਮਹਿਮਾ ਸਿੰਘ, ਮਨਪ੍ਰੀਤ ਸਿੰਘ ਬੇਦੀ, ਰਾਹੁਲ ਕੁਮਾਰ ਗੋਇਲ ਅਤੇ ਰੁਪਿੰਦਰ ਸਿੰਘ ਅਤੇ ਵਰਿੰਦਰ ਜੀਤ ਸਿੰਘ ਬਿੱਟਾ ਜੀ ਨੇ ਅਹਿਮ ਭੂਮਿਕਾ ਨਿਭਾਈ।
Leave a Reply