ਹਰਿਆਣਾ ਖ਼ਬਰਾਂ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਵਾਸੀਆਂ ਨੂੰ ਦਿੱਤੀ ਵਿਕਾਸਾਤਮਕ ਪਰਿਯੋਜਨਾਵਾਂ ਦੀ ਸੌਗਾਤ

ਧਰਮਖੇਤਰ ਕੁਰੁਕਸ਼ੇਤਰ ਤੋਂ 825 ਕਰੋੜ ਰੁਪਏ ਦੀ ਪਰਿਯੋਜਨਾਵਾਂ ਦਾ ਕੀਤਾ ਉਦਘਾਟਨ ਅਤੇ ਨੀਂਹ ਪੱਥਰ

ਚੰਡੀਗੜ੍ਹ ( ਜਸਟਿਸ ਨਿਊਜ਼ )

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਅੱਜ ਹਰਿਆਣਾਵਾਸੀਆਂ ਨੂੰ ਵਿਕਾਸਤਾਮਕ ਪਰਿਯੋਜਨਾਵਾਂ ਦੀ ਸੌਗਾਤ ਦਿੰਦੇ ਹੋਏ ਧਰਮਖੇਤਰ ਕੁਰੁਕਸ਼ੇਤਰ ਤੋਂ 825 ਕਰੋੜ ਰੁਪਏ ਦੀ ਲਾਗਤ ਦੀ 19 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕੀਤਾ।  ਇੰਨ੍ਹਾਂ ਵਿੱਚ 262 ਕਰੋੜ 51 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਪੰਜ ਨਰਸਿੰਗ ਕਾਲਜ, ਪੁਲਿਸ ਲਾਇਨ ਜੀਂਦ ਦੇ 84 ਰਿਹਾਇਸ਼ਾਂ, ਨਾਰਨੌਲ ਦੇ ਪੀਡਬਲਿਯੂਡੀ ਰੇਸਟ ਹਾਊਸ ਤੇ ਬਲਾਕ ਦਾ ਉਦਘਾਟਨ ਅਤੇ 562 ਕਰੋੜ 49 ਲੱਖ ਦੀ 11 ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ।

          ਕੇਂਦਰੀ ਗ੍ਰਹਿ ਮੰਤਰੀ ਨੇ ਸ਼ੁਕਰਵਾਰ ਨੂੰ ਜਿਲ੍ਹਾ ਕੁਰੂਕਸ਼ੇਤਰ ਵਿੱਚ ਗ੍ਰਹਿ ਵਿਭਾਗ ਵੱਲੋਂ ਆਯੋਜਿਤ ਰਾਜ ਪੱਧਰੀ ਪ੍ਰਦਰਸ਼ਨੀ ਪ੍ਰੋਗਰਾਮ ਵਿੱਚ ਬਟਨ ਦਬਾ ਕੇ ਇੱਕਠੇ 19 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕੀਤਾ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਰਹੇ।

          ਕੇਂਦਰੀ ਗ੍ਰਹਿ ਮੰਤਰੀ ਵੱਲੋਂ 44.40 ਕਰੋੜ ਰੁਪਏ ਨਾਲ ਕੁਰੂਕਸ਼ੇਤਰ ਪਿੰਡ ਖੇੜੀ ਰਾਮਨਗਰ ਵਿੱਚ, 43.97 ਕਰੋੜ ਰੁਪਏ ਨਾਲ ਕੈਥਲ ਦੇ ਪਿੰਡ ਧਰੇੜੂ ਵਿੱਚ, 39.13 ਕਰੋੜ ਰੁਪਏ ਨਾਲ ਪੰਚਕੁਲਾ ਦੇ ਪਿੰਡ ਖੇੜਾਵਾਲੀ ਵਿੱਚ, 45 ਕਰੋੜ ਰੁਪਏ ਨਾਲ ਫਰੀਦਾਬਾਦ ਦੇ ਪਿੰਡ ਦਿਆਲਪੁਰ ਵਿੱਚ ਅਤੇ 47.44 ਕਰੋੜ ਰੁਪਏ ਨਾਲ ਫਰੀਦਾਬਾਦ ਦੇ ਪਿੰਡ ਅਰੁਆ ਵਿੱਚ ਤਿਆਰ ਨਰਸਿੰਗ ਕਾਲਜਾਂ ਦਾ ਉਦਘਾਟਨ ਕੀਤਾ ਗਿਆ। 12.03 ਕਰੋੜ ਰੁਪਏ ਨਾਲ ਜੇਐਲਐਨ ਫੀਡਰ ਤੇ ਬੀਐਸਬੀ ਨਹਿਰ ‘ਤੇ ਆਰਡੀ 69.3 ‘ਤੇ ਦਿੱਤੀ-ਹਿਸਾਰ ਸੜਕ ‘ਤੇ ਤਿਆਰ ਦੋ ਲੇਣ ਪੁੱਲ ਦਾ ਉਦਘਾਟਨ ਕੀਤਾ। ਇਸੀ ਤਰ੍ਹਾ ਪੁਲਿਸ ਲਾਇਨ ਜੀਂਦ ਵਿੱਚ ਬਣਾਏ ਗਏ ਟਾਇਪ-2 ਦੇ 42, ਟਾਹਿਪ-3 ਦੇ 36 ਅਤੇ ਟਾਇਪ-2 ਦੇ 6 ਮਕਾਨ ਅਤੇ ਮਹੇਂਦਰਗੜ੍ਹ ਜਿਲ੍ਹਾ ਦੇ ਨਾਰਨੌਲ ਵਿੱਚ ਪੀਡਬਲਿਯੂਡੀ ਰੇਸਟ ਹਾਊਸ ਬਲਾਕ ਨਾਰਨੌਲ ਦਾ ਉਦਘਾਟਨ ਕੀਤਾ।

          ਉਨ੍ਹਾਂ ਨੇ ਕਰਨਾਲ ਦੇ ਅਸੰਧ ਸਬ-ਡਿਵੀਜਨ ਵਿੱਚ 76.19 ਕਰੋੜ ਰੁਪਏ ਨਾਲ 100 ਬਿਸਤਰਿਆਂ ਵਾਲੇ ਹਸਪਤਾਲ, ਸੋਨੀਪਤ ਵਿੱਚ 138.12 ਕਰੋੜ ਰੁਪਏ ਨਾਲ ਮਾਤਰ ਅਤੇ ਸ਼ਿਸ਼ੂ ਬਲਾਕ ਸਿਵਲ ਹਸਪਤਾਲ, 33 ਕਰੋੜ ਰੁਪਏ ਨਾਲ ਨੁੰਹ ਵਿੱਚ ਮਾਤਰ ਅਤੇ ਸ਼ਿਸ਼ੂ ਬਲਾਕ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਇਸੀ ਤਰ੍ਹਾ, ਕਰਨਾਲ ਵਿੱਚ 20.74 ਕਰੋੜ ਰੁਪਏ ਨਾਲ ਕ੍ਰਿਟਿਕਲ ਕੇਅਰ ਬਲਾਕ ਹਸਪਤਾਲ, ਸੋਨੀਪਤ ਵਿੱਚ 22.53 ਕਰੋੜ ਰੁਪਏ ਨਾਲ ਖਾਨਪੁਰ ਕਲਾਂ ਵਿੱਚ ਕ੍ਰਿਟਿਕਲ ਕੇਅਰ ਬਲਾਕ ਹਸਪਤਾਲ, ਨੁੰਹ ਵਿੱਚ 22.58 ਕਰੋੜ ਰੁਪਏ ਨਾਲ ਕ੍ਰਿਟਿਕਲ ਕੇਅਰ ਬਲਾਕ ਹਸਪਤਾਲ ਦਾ ਨੀਂਹ ਪੱਥਰ ਰੱਖਿਆ।

          ਇਸ ਤੋਂ ਇਲਾਵਾ, ਕੇਂਦਰੀ ਗ੍ਰਹਿ ਮੰਤਰੀ ਨੇ 25.04 ਕਰੋੜ ਰੁਪਏ ਨਾਲ ਰੋਹਤਕ ਖਰਖੌਦਾ-ਦਿੱਲੀ ਬਾਡਰ ਸੜਕ ਦੇ ਮਜਬੂਤੀਕਰਣ, ਰੋਹਤਕ ਦੇ ਕੰਹਲੀ ਰੋਡ ‘ਤੇ 13.88 ਕਰੋੜ ਰੁਪਏ ਨਾਲ ਡੇਅਰੀ ਕੰਪਲੈਕਸ, 97.73 ਕਰੋੜ ਰੁਪਏ ਨਾਲ ਚਰਖੀ ਦਾਦਰੀ ਵਿੱਚ ਜਿਲ੍ਹਾ ਜੇਲ੍ਹ ਭਵਨ ਅਤੇ 86.17 ਕਰੋੜ ਰੁਪਏ ਨਾਲ ਪੰਚਕੂਲਾ ਵਿੱਚ ਜਿਲ੍ਹਾ ਜੇਨ੍ਹ ਭਵਨ ਦੇ ਨਿਰਮਾਣ ਦਾ ਵੀ ਨੀਂਹ ਪੱਥਰ ਕੀਤਾ।

          ਇਸ ਮੌਕੇ ‘ਤੇ ਊਰਜਾ ਮੰਤਰੀ ਅਨਿਲ ਵਿਜ, ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ, ਸਿਖਿਆ ਮੰਤਰੀ ਮਹੀਪਾਲ ਢਾਂਡਾ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ, ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ, ਸੇਵਾ ਮੰਤਰੀ ਕ੍ਰਿਸ਼ਣ ਬੇਦੀ, ਸਿਹਤ ਮੰਤਰੀ ਆਰਤੀ ਸਿੰਘ ਰਾਓ, ਖੇਡ ਰਾਜ ਮੰਤਰੀ ਗੌਰਵ ਗੌਤਮ, ਸਾਂਸਦ  ਨਵੀਨ ਜਿੰਦਲ ਅਤੇ ਕਾਰਤੀਕੇਯ ਸ਼ਰਮਾ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਸਮੇਤ ਅਨੇਕ ਮਾਣਯੋਗ ਵਿਅਕਤੀ ਮੌਜੂਦ ਸਨ।

ਤਿੰਨ ਨਵੇਂ ਕਾਨੂੰਨਾਂ ਨਾਲ ਦੇਸ਼ ਦੀ ਨਿਆਂ ਪ੍ਰਣਾਲੀ ਹੋਈ ਮਜਬੂਤ, ਆਮ ਜਨਤਾ ਨੂੰ ਮਿਲ ਰਿਹਾ ਤੁਰੰਤ ਨਿਆਂ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, ( ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਹੋਣ ਨਾਲ ਭਾਰਤ ਦੀ ਨਿਆਂ ਪ੍ਰਣਾਲੀ ਪਹਿਲਾਂ ਤੋਂ ਕਿਤੇ ਵੱਧ ਮਜਬੂਤ , ਪ੍ਰਭਾਵੀ ਅਤੇ ਪਾਰਦਰਸ਼ੀ ਬਣੀ ਹੈ। ਇੰਨ੍ਹਾਂ ਕਾਨੂੰਨਾਂ ਰਾਹੀਂ ਆਮ ਨਾਗਰਿਕਾਂ ਨੂੰ ਜਲਦੀ ਅਤੇ ਸੁਗਮ ਨਿਆਂ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਰਿਆਣਾਂ ਲਈ ਮਾਣ ਦਾ ਵਿਸ਼ਾ ਹੈ ਕਿ ਰਾਜ ਨੇ ਇੰਨ੍ਹੇ ਘੱਟ ਸਮੇਂ ਵਿੱਚ ਨਾ ਸਿਰਫ ਇੰਨ੍ਹਾਂ ਕਾਨੂੰਨਾ ਨੂੰ ਲਾਗੂ ਕੀਤਾ, ਸਗੋ ਇੰਨ੍ਹਾਂ ਦੇ ਲਾਗੂ ਹੋਣ ਦੇ ਬਾਅਦ ਸਜਾ ਦਰ ਨੂੰ 82.6 ਫੀਸਦੀ ਤੱਕ ਪਹੁੰਚਾਉਣ ਵਿੱਚ ਵੀ ਸਫਲਤਾ ਪ੍ਰਾਪਤ ਕੀਤੀ ਹੈ, ਜੋ ਕਿ ਇੱਕ ਵੱਡੀ ਪ੍ਰਾਪਤੀ ਹੈ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਕੁਰੂਕਸ਼ੇਤਰ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੀ ਪ੍ਰਦਰਸ਼ੀ ਦੇ ਉਦਘਾਟਨ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ।

          ਧਰਮਖੇਤਰ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ‘ਤੇ ਕੇਂਦਰੀ ਗ੍ਰਹਿ ਮੰਤਰੀ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਹਰਿਆਣਾ ਲਈ ਮਾਣ ਦਾ ਵਿਸ਼ਾ ਹੈ ਕਿ ਗੀਤਾ ਦੀ ਜਨਮਸਥਲੀ ਕੁਰੂਕਸ਼ੇਤਰ ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਹੋਇਆ ਹੈ। ਇਹੀ ਉਹ ਧਰਤੀ ਹੈ, ਜਿੱਥੇ ਭਗਵਾਨ ਸ਼੍ਰੀਕ੍ਰਿਸ਼ਣ ਨੇ ਸ੍ਰੀਮਦਭਗਵਦ ਗੀਤਾ ਦਾ ਉਪਦੇਸ਼ ੱਿਦੱਤਾ ਸੀ, ਜੋ ਅੱਜ ਵੀ ਸੰਪੂਰਣ ਮਨੁੱਖਤਾ ਦਾ ਮਾਰਗਦਰਸ਼ਨ ਕਰ ਰਹੀ ਹੈ।

ਅਮਿਤ ਸ਼ਾਹ ਦੀ ਅਗਵਾਈ ਹੇਠ ਇਤਿਹਾਸਕ ਸੁਧਾਰ, ਅਨੁਛੇਦ 370 ਦੀ ਸਮਾਪਤੀ ਤੋਂ ਲੈ ਕੇ ਨਵੇਂ ਅਪਰਾਧਿਕ ਕਾਨੂੰਨਾਂ ਤੱਕ, ਦੇਸ਼ ਨੇ ਬਦਲੀ ਦਿਸ਼ਾ  ਮੁੱਖ ਮੰਤਰੀ

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਦੇਸ਼ ਵਿੱਚ ਕਈ ਕ੍ਰਾਂਤੀਕਾਰੀ ਫੈਸਲੇ ਕੀਤੇ ਗਏ ਹਨ, ਜਿਨ੍ਹਾਂ ਦੇ ਰਾਹੀਂ ਇਤਿਹਾਸਕ ਭੁੱਲਾਂ ਨੂੰ ਸੁਧਾਰਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਤੋਂ ਅਨੁਛੇਕ 370 ਅਤੇ ਧਾਰਾ 35-ਏ ਨੂੰ ਹਟਾ ਕੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਅਖੰਡ ਭਾਰਤ ਦੇ ਸਪਨੇ ਨੂੰ ਸਾਕਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਨਾਗਰਿਕਤਾ ਸੋਧ ਐਕਟ ਰਾਹੀਂ ਉਨ੍ਹਾਂ ਲੱਖਾਂ ਲੋਕਾਂ ਨੂੰ ਨਾਗਰਿਕਤਾ ਪ੍ਰਦਾਨ ਕੀਤੀ ਗਈ ਹੈ, ਜੋ ਸਾਲਾਂ ਤੋਂ ਆਪਣੇ ਹੀ ਦੇਸ਼ ਵਿੱਚ ਸ਼ਰਣਾਰਥੀ ਵਜੋ ਜੀਵਨ ਬਤੀਤ ਕਰ ਰਹੇ ਸਨ। ਇਸ ਦੇ ਨਾਲ ਹੀ ਅਯੋਧਿਆ ਵਿੱਚ ਭਗਵਾਨ ਸ਼੍ਰੀਰਾਮ ਦੇ ਆਲੀਸ਼ਾਨ ਮੰਦਿਰ ਦਾ ਨਿਰਮਾਣ ਵੀ ਸੰਭਵ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅੰਗੇ੍ਰਜਾਂ ਦੇ ਸਮੇਂ ਤੋਂ ਪ੍ਰਚਲਿਤ ਤਿੰਨ ਪੁਰਾਣੈ ਅਪਰਾਧਿਕ ਕਾਨੂੰਨਾਂ ਨੂੰ ਹਟਾ ਕੇ ਦੇਸ਼ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਕਰਨਾ ਵੀ ਇੱਕ ਇਤਿਹਾਸਕ ਅਤੇ ਦੂਰਗਾਮੀ ਫੈਸਲਾ ਹੈ, ਜਿਸ ਨਾਲ ਨਿਆਂ ਵਿਵਸਥਾ ਮਜਬੂਤ ਹੋਈ ਹੈ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਨਾ ਸਿਰਫ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਵਿੱਚ ਮੋਹਰੀ ਸੂਬਾ ਹੈ, ਸਗੋ ਨਿਆਂ ਵਿਵਸਥਾ ਦੇ ਖੇਤਰ ਵਿੱਚ ਵੀ ਪੂਰੇ ਦੇਸ਼ ਦਾ ਮਾਰਗਦਰਸ਼ਨ ਕਰਨ ਵਾਲਾ ਸੂਬਾ ਬਣ ਗਿਆ ਹੈ। ਇੰਨ੍ਹਾਂ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਪ੍ਰਭਾਵੀ ਰੂਪ ਨਾਲ ਲਾਗੂ ਕਰਨ ਲਈ ਹਰਿਆਣਾ ਪੁਲਿਸ ਨੂੰ ਪੂਰੀ ਤਰ੍ਹਾ ਟ੍ਰੇਨਡ ਕੀਤਾ ਗਿਆ ਹੈ। ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇੰਨ੍ਹਾਂ ਨਵੇਂ ਕਾਨੁੰਨਾਂ ਦੇ ਪ੍ਰਤੀ ਪੂਰੀ ਤਰ੍ਹਾ ਜਾਗਰੁਕ ਅਤੇ ਸਮਰੱਥ ਬਣਾਇਆ ਗਿਆ ਹੈ। ਜਾਂਚ ਅਧਿਕਾਰੀ ਹੁਣ ਇੰਨ੍ਹਾ ਕਾਨੂੰਨਾਂ ਨੂੱ ਸਮਝਦੇ ਹੋਏ ਉਨ੍ਹਾਂ ਨੂੱ ਵਿਵਹਾਰ ਵਿੱਚ ਲਿਆਉਣ ਲਈ ਪੂਰੀ ਤਰ੍ਹਾ ਸਮਰੱਥ ਹੈ।

ਹਰਿਆਣਾ ਵਿੱਚ ਨਿਆਂਇਕ ਸੁਧਾਰਾਂ ਦੀ ਨਵੀਂ ਇਬਾਰਤ, 2,145 ਵੀਡੀਓ ਕਾਨਫ੍ਰੈਂਸਿੰਗ ਰੂਮ ਸਥਾਪਿਤ

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੂਬੇ ਵਿੱਚ ਇੰਨ੍ਹਾਂ ਕਾਨੂੰਨਾਂ ਦੇ ਲਾਗੂ ਕਰਨ ਵਿੱਚ ਆਧੁਨਿਕ ਤਕਨੀਕ ਦਾ ਪ੍ਰਭਾਵੀ ਢੰਗ ਨਾਲ ਵਰਤੋ ਕੀਤੀ ਗਈ ਹੈ। ਈ-ਏਵੀਡੈਂਸ ਅਤੇ ਈ-ਸਮਨ ਐਪ ਨੂੰ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ। ਗਵਾਹੀ ਦੇਣ ਦੀ ਪ੍ਰਕ੍ਰਿਆ ਵਿੱਚ ਵੀ ਤਕਨੀਕ ਦੀ ਸਮੂਚੀ ਵਰਤੋ ਯਕੀਨੀ ਕੀਤੀ ਗਈ ਹੈ। ਪੁਲਿਸ ਥਾਨਿਆਂ, ਫੋਰੇਂਸਿਕ ਲੈਬਸ, ਕੋਰਟ ਰੂਮਾਂ, ਜੇਲ੍ਹਾਂ ਅਤੇ ਬੈਂਕਾਂ ਵਿੱਚ ਕੁੱਲ 2,145 ਵੀਡੀਓ ਕਾਨਫ੍ਰੈਂਸਿੰਗ ਰੁਮ ਸਥਾਪਿਤ ਕੀਤੇ ਗਏ ਹਨ। 1 ਜਨਵਰੀ, 2025 ਤੋਂ 31 ਅਗਸਤ 2025 ਤੱਕ 96.71% ਮਾਮਲਿਆਂ ਵਿੱਚ ਅਪਰਾਧ ਸਥਾਨ ਦੀ ਫੋਰੇਂਸਿਕ ਜਾਂਚ ਦੀ ਰਿਕਾਡਿੰਗ ਈ-ਏਵੀਡੈਂਸ ਐਪ ਰਾਹੀਂ ਕੀਤੀ ਗਈ ਹੈ।ਨਾਲ ਹੀ, ਅਪਰਾਧਿਕ ਮਾਮਲਿਆਂ ਨਾਲ ਜੁੜੇ ਭੋਤਿਕ ਏਪੀਡੈਂਸ ਦੀ ਜਾਂਚ, ਵਿਸ਼ਲੇਸ਼ਨ ਅਤੇ ਰਿਪੋਰਟ ਤਿਆਰ ਕਰਨ ਦੀ ਵਿਵਸਥਾ ਨੂੰ ਮਜਬੂਤ ਕਰਦੇ ਹੋਏ ਐਫਐਸਐਲ  ਲੈਬਸ ਨੂੰ 19.54 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਬਣਾਇਆ ਗਿਆ ਹੈ।

          ਉਨ੍ਹਾਂ ਨੇ ਦਸਿਆ ਕਿ ਹੁਣ ਐਫਆਈਆਰ ਦਰਜ ਕਰਾਉਣ ਲਈ ਥਾਨਿਆਂ ਦੇ ਚੱਕਰ ਲਗਾਉਣ ਦੀ ਜਰੂਰਤ ਨਹੀਂ ਹੈ। ਆਨਲਾਇਨ ਐਫਆਈਆਰ ਦਰਜ ਰਾਈ ਜਾ ਸਕਦੀ ਹੈ। ਸਾਰੀ ਜੀਰੋ ਐਫਆਈਆਰ ਨੂੰ 24 ਘੰਟੇ ਦੇ ਅੰਦਰ ਨਿਯਮਤ ਐਫਆਈਆਰ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਸੁਧਾਰਾਂ ਨੂੰ ਹਰਿਆਣਾ ਸਰਕਾਰ ਪੂਰੀ ਤਿਆਰੀ ਨਾਲ ਲਾਗੂ ਕਰੇਗੀ।

          ਇਸ ਮੌਕੇ ‘ਤੇ ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਕਰਨ ਦੇ ਸਬੰਧ ਵਿੱਚ ਵਿਸਤਾਰ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦਸਿਆ ਕਿ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸੂਬਾ ਪੱਧਰ ‘ਤੇ ਪ੍ਰਸਾਸ਼ਨਿਕ ਤਿਆਰੀ, ਅਧਿਕਾਰੀਆਂ ਦੀ ਸਿਖਲਾਈ ਅਤੇ ਤਕਨੀਕੀ ਢਾਂਚਾ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਕਈ ਠੋਸ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬਦਲਾਅ ਨਾ ਸਿਰਫ ਵਿਧੀ ਵਿਵਸਥਾ ਨੂੰ ਵੱਧ ਪ੍ਰਭਾਵੀ ਬਣਾਏਗਾ ਸਗੋ ਆਮ ਨਾਗਰਿਕਾਂ ਦਾ ਨਿਆਂ ਪ੍ਰਣਾਲੀ ‘ਤੇ ਭਰੋਸਾ ਵੀ ਹੋਰ ਵੱਧ ਮਜਬੂਤ ਹੋਵੇਗਾ।

          ਇਸ ਮੌਕੇ ‘ਤੇ ਊਰਜਾ ਮੰਤਰੀ ਅਨਿਲ ਵਿਜ, ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ, ਸਿਖਿਆ ਮੰਤਰੀ ਮਹੀਪਾਲ ਢਾਂਡਾ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ, ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ, ਸੇਵਾ ਮੰਤਰੀ ਕ੍ਰਿਸ਼ਣ ਬੇਦੀ, ਸਿਹਤ ਮੰਤਰੀ ਆਰਤੀ ਸਿੰਘ ਰਾਓ, ਖੇਡ ਰਾਜ ਮੰਤਰੀ ਗੌਰਵ ਗੌਤਮ, ਸਾਂਸਦ  ਨਵੀਨ ਜਿੰਦਲ ਅਤੇ ਕਾਰਤੀਕੇਯ ਸ਼ਰਮਾ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਸਮੇਤ ਅਨੇਕ ਮਾਣਯੋਗ ਵਿਅਕਤੀ ਮੌਜੂਦ ਸਨ।

ਨਾਇਬ ਸਿੰੰਘ ਦੀ ਅਗਵਾਈ ਹੇਠ ਹਰਿਆਣਾ ਵਿੱਚ ਨੌਜੁਆਨਾਂ ਨੂੰ ਯੋਗਤਾ ਆਧਾਰ ‘ਤੇ ਪਾਰਦਰਸ਼ੀ ਤੇ ਨਿਰਪੱਖ ਰੂਪ ਨਾਲ ਮਿਲ ਰਹੀ ਸਰਕਾਰੀ ਨੋਕਰੀਆਂ

ਚੰਡੀਗੜ੍ਹ(ਜਸਟਿਸ ਨਿਊਜ਼ )

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਇੱਕ ਵਾਰ ਫਿਰ ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਸੂਬੇ ਵਿੱਚ ਨੌਜੁਆਨਾਂ ਨੂੰ ਯੋਗਤਾ ਦੇ ਆਧਾਰ ‘ਤੇ ਬਿਨ੍ਹਾ ਕਿਸੇ ਖਰਚੀ-ਪਰਚੀ ਦੇ ਪਾਰਦਰਸ਼ੀ ਪ੍ਰਕ੍ਰਿਆ ਦੇ ਤਹਿਤ ਸਰਕਾਰੀ ਨੋਕਰੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

          ਸ੍ਰੀ ਅਮਿਤ ਸ਼ਾਹ ਨੇ ਇਸ ਪਹਿਲ ਨੂੰ ਇੱਕ ਸ਼ਲਾਘਾਯੋਗ ਕਦਮ ਦੱਸਦੇ ਹੋਏ ਮੁੱਖ ਮੰਤਰੀ ਨੂੰ ਸੂਬੇ ਦੀ ਜਨਤਾ ਵੱਲੋਂ ਵਧਾਈ ਅਤੇ ਸਾਧੂਵਾਦ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੀ ਵਿਵਸਥਾ ਸੂਬੇ ਦੇ ਨੌਜੁਆਨਾਂ ਵਿੱਚ ਸਰਕਾਰੀ ਤੰਤਰ ਦੇ ਪ੍ਰਤੀ ਭਰੋਸਾ ਅਤੇ ਪਾਰਦਰਸ਼ਿਤਾ ਦੀ ਭਾਵਨਾ ਨੂੰ ਮਜਬੂਤ ਕਰ ਰਹੀ ਹੈ।

          ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਅੱਜ ਕੁਰੂਕਸ਼ੇਤਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨਾਲ ਸਬੰਧਿਤ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਉਨ੍ਹਾਂ ਨੇ ਸੂਬਾ ਸਰਕਾਰ ਦੀ ਪਾਰਦਰਸ਼ੀ ਭਰਤੀ ਪ੍ਰਣਾਲੀ ਦੀ ਵਿਸ਼ੇਸ਼ ਰੂਪ ਨਾਲ ਪ੍ਰਸੰਸ਼ਾਂ ਕੀਤੀ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੇਂ ਅਪਰਾਧਿਕ ਕਾਨੂੰਨਾਂ ‘ਤੇ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ

ਚੰਡੀਗੜ੍ਹ(ਜਸਟਿਸ ਨਿਊਜ਼   )

ਧਰਮਖੇਤਰ ਕੁਰੁਕਸ਼ੇਤਰ, ਜਿਸ ਨੇ ਗੀਤਾ ਦਾ ਅਰਮ ਸੰਦੇਸ਼ ਪੂਰੀ ਦੁਨੀਆ ਨੂੰ ਦਿੱਤਾ, ਅੱਜ ਨਿਆਂ ਪ੍ਰਣਾਲੀ ਵਿੱਚ ਭਰੋਸੇ ਦਾ ਸੁਨਹਿਰੇ ਯੁੱਗ ਦਾ ਗਵਾਹ ਬਣਿਆ। ਮੌਕਾ ਸੀ ਸੰਸਦ ਵੱਲੋਂ ਮਈ 2023 ਵਿੱਚ ਪਾਸ ਤਿੰਨ ਵੇਂ ਅਪਰਾਧਿਕ ਕਾਨੂੰਨਾਂ-ਭਾਰਤੀ ਨਿਆ ਸੰਹਿਤ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਏਵੀਡੈਂਸ ਐਕਟ, 2023- ‘ਤੇ ਅਧਾਰਿਤ ਪ੍ਰਦਰਸ਼ਨੀ ਦੇ ਉਦਘਾਟਨ ਦਾ। ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਕੁਰੂਕਸ਼ੇਤਰ ਵਿੱਚ ਲਗਾਈ ਗਈ ਇਸ ਪ੍ਰਦਰਸ਼ਨੀ ਦਾ ਵਿਧੀਵਤ ਉਦਘਾਟਨ ਕੀਤਾ ਅਤੇ ਇਸ ਦੇ ਲਾਗੂ ਕਰਨ ਦੀ ਪ੍ਰਕ੍ਰਿਆ ਦਾ ਲਾਇਵ ਡੇਮੋ ਵੀ ਦੇਖਿਆ।

          ਪ੍ਰੋਗਰਾਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦੇ ਹੋਏ ਸ੍ਰੀ ਸ਼ਾਹ ਨੇ ਕਿਹਾ ਕਿ ਸੈਣੀ ਨਾ ਸਿਰਫ ਨਰਮ-ਬੋਲ ਅਤੇ ਹਸਮੁੱਖ ਸਖਸ਼ੀਅਤ ਦੇ ਧਨੀ ਹਨ ਸਗੋ ਮਿਹਨਤੀ ਅਤੇ ਦੂਰਦਰਸ਼ੀ ਨੇਤਾ ਵੀ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਵਿਕਸਿਤ ਭਾਰਤ, 2047 ਨੂੰ ਹਰਿਆਣਾ ਦੀ ਧਰਤੀ ‘ਤੇ ਉਤਾਰਣ ਲਈ ਉਨ੍ਹਾਂ ਨੇ ਮੁੱਖ ਮੰਤਰੀ ਦੇ ਯਤਨਾਂ ਦੀ ਪ੍ਰਸੰਸਾਂ ਕੀਤੀ।

ਬ੍ਰਹਮਸਰੋਵਰ ਬਣਿਆ ਇਤਿਹਾਸਕ ਪੱਲ ਦਾ ਗਵਾਹ

          ਗੀਤਾ ਜੈਯੰਤੀ ਮਹੋਤਸਵ ਲਈ ਪ੍ਰਸਿੱਦ ਪਵਿੱਤਰ ਬ੍ਰਹਮਸਰੋਵਰ ਦੇ ਕੰਢੇ ਇਹ ਆਯੋਜਨ ਵਿਸ਼ੇਸ਼ ਮਹਤੱਵ ਰੱਖਦਾ ਹੈ। ਇੱਥੇ ਭਗਵਾਨ ਸ਼੍ਰੀਕ੍ਰਿਸ਼ਣ ਨੇ ਅਰਜੁਨ ਨੂੰ ਕਰਮ ਦਾ ਸੰਦੇਸ਼ ਦਿੱਤਾ ਸੀ-

”ਕਰਮਣਯੇਵਾਧਿਕਾਰਸਤੇ ਮਾ ਫਲੇਸ਼ੂ ਕਦਾਚਨ”

          ਇਸੀ ਭਾਵ ਨੂੰ ਅੱਗੇ ਵਧਾਉਂਦੇ ਹੋਏ ਨਵੇਂ ਅਪਰਾਧਿਕ ਕਾਨੂੰਨ ਲਾਗੂ ਕਰਨ ਲਈ ਕੁਰੂਕਸ਼ੇਤਰ ਨੂੰ ਪ੍ਰਤੀਕ ਸਥਾਨ ਵਜੋ ਚੁਣਿਆ ਗਿਆ।

ਜਨਤਾ ਨੂੰ ਮਿਲਿਆ ਦੀਵਾਲੀ ਦਾ ਤੋਹਫ਼ਾ

          ਸ੍ਰੀ ਅਮਿਤ ਸ਼ਾਹ ਨੇ ਪ੍ਰੋਗਰਾਮ ਦੌਰਾਨ ਹਰਿਆਣਾ ਦੀ ਜਨਤਾ ਲਈ ਗ੍ਰਹਿ, ਸਹਿਕਾਰਤਾ, ਸਿਖਿਆ, ਸਿਹਤ ਅਤੇ ਸੜਕ ਨਾਲ ਜੁੜੀ ਕਰੋੜਾਂ ਰੁਪਏ ਦੀ ਵਿਕਾਸ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਸੈਣੀ ਗਰੀਬ-ਕੇਂਦ੍ਰਿਤ ਯੋਜਨਾਵਾਂ ਰਾਹੀਂ ਸਮਾਜ ਦੇ ਆਖੀਰੀ ਵਿਅਕਤੀ ਤੱਕ ਵਿਕਾਸ ਦੀ ਰੋਸ਼ਨੀ ਪਹੁੰਚਾਉਣ ਦਾ ਕੰਮ ਕਰ ਰਹੇ ਹਨ।

ਨਵੀਂ ਨਿਆਂ ਪ੍ਰਣਾਲੀ ਦਾ ਡੇਮੋ

          ਪ੍ਰੋਗਰਾਮ ਵਿੱਚ ਇੱਕ ਵਿਸ਼ੇਸ਼ ਪ੍ਰਦਰਸ਼ਨ ਦੇ ਜਰਇਏ ਦਿਖਾਇਆ ਗਿਆ ਕਿ ਡਾਇਲ 112 ‘ਤੇ ਸੂਚਨਾ ਮਿਲਦੇ ਹੀ ਪੁਲਿਸ ਕਿਸ ਤੇਜੀ ਨਾਂਲ ਕਾਰਵਾਈ ਕਰਦੀ ਹੈ ਅਤੇ ਕਿਸ ਤਰ੍ਹਾ ਕੋਰਟ ਤੱਕ ਦੋਸ਼ੀ ਨੂੰ ਸਜਾ ਦਿਵਾਉਣ ਦੀ ਪੂਰੀ ਪ੍ਰਕ੍ਰਿਆ ਸਪੰਨ ਹੁੰਦੀ ਹੈ। ਇਸ ਡੇਮੋ ਨੂੰ ਪ੍ਰਦਰਸ਼ੀ ਸਥਾਨ ‘ਤੇ ਐਲਈਡੀ ਪੈਨਲਾਂ ਰਾਹੀਂ ਲਾਇਵ ਦਿਖਾਇਆ ਗਿਆ, ਜਿਸ ਨਾਲ ੋਕਾਂ ਵਿੱਚ ਨਿਆਂ ਪ੍ਰਦਾਲੀ ਪ੍ਰਤੀ ਨਵੇਂ ਭਰੋਸੇ ਦੀ ਸਥਾਪਨਾ ਹੋਈ।

ਮਾਣ ਦਾ ਲੰਮ੍ਹਾ

          ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਪ੍ਰਦਰਸ਼ਨੀ ਅਤੇ ਹਰਿਆਣਾ ਦੀ ਨਿਆਂ ਵਿਵਸਥਾ ਨੂੰ ਦੇਖ ਕੇ ਗਦਗਦ ਹੋਏ। ਉਨ੍ਹਾਂ ਨੇ ਕਿਹਾ ਕਿ ਨਵੇਂ ਅਪਰਾਧਿਕ ਕਾਨੂੰਨ ਨਿਆਂਪਾਲਿਕਾ ਵਿੱਚ ਆਮ ਜਨਤਾ ਦਾ ਭਰੋਸਾ ਹੋਰ ਮਜਬੂਤ ਕਰਣਗੇ। ਵਰਨਣਸੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਵੀ ਮਨ ਕੀ ਬਾਤ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਸਰਕਾਰ ਦੀ ਵਿਸ਼ੇਸ਼ ਪਹਿਲਾਂ ਦੀ ਸ਼ਲਾਘਾ ਕਰ ਚੁੱਕੇ ਹਨ।

          ਅੱਜ ਦਾ ਇਹ ਆਯੋਜਨ ਨਾ ਸਿਰਫ ਹਰਿਆਣਾ ਸਗੋ ਪੂਰੇ ਦੇਸ਼ ਲਈ ਮਾਣ ਦਾ ਲੰਮ੍ਹਾ ਹੈ, ਜਦੋਂ ਨਿਆਂ ਪ੍ਰਣਾਲੀ ਵਿੱਚ ਭਰੋਸਾ ਦਾ ਇੱਕ ਨਵਾਂ ਅਧਿਆਏ ਕੁਰੂਕਸ਼ੇਤਰ ਤੋਂ ਸ਼ੁਰੂ ਹੋਇਆ।

ਹਰਿਆਣਾ ਵਿੱਚ ਖਰੀਫ ਸੀਜਨ ਵਿੱਚ ਹੁਣ ਤੱਕ 367.42 ਕਰੋੜ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਟ੍ਰਾਂਸਫਰ

ਚੰਡੀਗੜ੍ਹ  ( ਜਸਟਿਸ ਨਿਊਜ਼ )

ਹਰਿਆਣਾ ਵਿੱਚ ਖਰੀਫ ਖਰੀਦ ਸੀਜਨ 2025-26 ਦੌਰਾਨ ਕਿਸਾਨਾ ਦੇ ਖਾਤਿਆ ਵਿੱਚ ਹੁਣ ਤੱਕ 367.42 ਕਰੋੜ ਦੀ ਅਦਾਇਗੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾ ਸਰਕਾਰ ਨੇ ਕਿਸਾਨਾਂ ਨੂੰ ਘੱਟੋ ਘੱਟ ਸਹਾਇਕ ਮੁੱਲ ਦਾ ਭੁਗਤਾਨ ਯਕੀਨੀ ਕੀਤਾ ਹੈ।

          ਮੇਰੀ ਫਸਲ ਮੇਰਾ ਬਿਊਰਾ ਪੋਰਟਲ ‘ਤੇ ਰਜਿਸਟਰਡ ਕਿਸਾਨਾਂ ਤੋਂ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ।ਸੂਬੇ ਵਿੱਚ ਹੁਣ ਤੱਕ ਮੇਰੀ ਫਸਲ ਮੇਰਾ ਬਿਊਰਾ ਪੋਰਟਲ ‘ਤੇ ਰਜਿਸਟਰਡ 53789 ਕਿਸੋਾਨਾਂ ਤੋਂ ਝੋਨੇ ਦੀ ਖਰੀਦ ਕੀਤੀ ਗਈ ਹੈ।

          ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਤੱਕ ਪੁਰੇ ਸੂਬੇ ਦੀ ਮੰਡੀਆਂ ਵਿੱਚ ਕੁੱਲ 735398.93 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ।

          ਵੱਖ-ਵੱਖ ਜਿਲ੍ਹਿਆਂ ਦੀ ਮੰਡੀਆਂ ਤੋਂ ਹੁਣ ਤੱਕ 219510.74 ਮੀਟ੍ਰਿਕ ਟਨ ਝੋਨੇ ਦਾ ਉਠਾਨ ਹੋ ਚੁੱਕਾ ਹੈ। ਹੂਣ ਤੱਕ ਮੰਡੀਆਂ ਤੋਂ 59657.46 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।

          ਬੁਲਾਰੇ ਨੇ ਦਸਿਆ ਕਿ ਖਰੀਫ ਖਰੀਦ ਸੀਜਨ 2025 ਦੌਰਾਨ 22 ਸਤੰਬਰ ਤੋਂ ਹੁਣ ਤੱਕ ਝੋਨੇ ਦੀ ਸੱਭ ਤੋਂ ਵੱਧ ਖਰੀਦ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਕੀਤੀ ਗਈ ਹੈ।

          ਵਿਭਾਗ ਨੇ ਹੁਣ ਤੱਕ 348132.68 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ। ਉੱਥੇ ਹੀ ਹੈਫੇਡ ਨੇ ਹੁਣ ਤੱਕ 175166.98 ਮੀਟ੍ਰਿਕ ਝੋਨੇ ਦੀ ਖਰੀਦ ਕੀਤੀ ਹੈ। ਜਦੋਂ ਕਿ ਹਰਿਆਣਾ ਰਾਜ ਵੇਅਰਹਾਊਸਿੰਗ ਨਿਗਮ ਵੱਲੋਂ 67357.78 ਮੀਟ੍ਰਿਕ ਝੋਨੇ ਦੀ ਖਰੀਦ ਕੀਤੀ ਗਈ ਹੈ।

          ਹਰਿਆਣਾ ਦੀ ਮੰਡੀਆਂ/ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਖੁਰਾਕ ਅਤੇ ਸਿਵਲ ਸਪਲਾਹੀ ਵਿਭਾਗ, ਹੈਫੇਡ ਅਤੇ ਹਰਿਆਣਾ ਰਾਜ ਵੇਅਰਹਾਊਂਸਿੰਗ ਨਿਗਮ ਵੱਲੋਂ ਕੀਤੀ ਜਾ ਰਹੀ ਹੈ।

ਅੱਜ ਦੇਸ਼ ਵਿੱਚ 8 ਕਰੋੜ ਕਿਸਾਨ ਡੇਅਰੀ ਖੇਤਰ ਨਾਲ ਜੁੜੇ, ਦੇਸ਼ ਵਿੱਚ ਦੁੱਧ ਦੀ ਉਪਲਬਧਤਾ 124 ਗ੍ਰਾਮ ਪ੍ਰਤੀ ਵਿਅਕਤੀ ਤੋਂ ਵੱਧ ਕੇ 471 ਗ੍ਰਾਮ ਤੱਕ ਪਹੁੰਚੀ

ਚੰਡੀਗੜ੍ਹ  (ਜਸਟਿਸ ਨਿਊਜ਼  )

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਅੱਜ ਵਿਸ਼ਵ ਦਾ ਸੱਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਬਣ ਚੁੱਕਾ ਹੈ। ਸ਼ਵੇਤ ਕ੍ਰਾਂਤੀ -2 ਦੇ ਤਹਿਤ ਪੂਰੇ ਦੇਸ਼ ਵਿੱਚ 75 ਹਜਾਰ ਤੋਂ ਵੱਧ ਡੇਅਰੀ ਕਮੇਟੀਆਂ ਦੀ ਸਥਾਪਨਾ ਕਰ ਲਗਭਗ 40 ਹਜਾਰ ਡੇਅਰੀ ਸਹਿਕਾਰੀ ਸੰਸਥਾਵਾਂ ਨੂੰ ਮਜਬੂਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਸਾਲ 2029 ਤੱਕ ਦੇਸ਼ ਦੇ ਹਰੇਕ ਪਿੰਡ ਨੂੰ ਸਹਿਕਾਰਤਾ ਅੰਦੋਲਨ ਨਾਲ ਜੋੜਿਆ ਜਾਵੇ।

          ਕੇਂਦਰੀ ਮੰਤਰੀ ਸ੍ਰੀ ਅਮਿਤ ਸ਼ਾਹ ਸ਼ੁਕਰਵਾਰ ਨੂੰ ਆਈਐਮਟੀ ਰੋਹਤਕ ਵਿੱਚ ਸਾਬਰ ਡੇਅਰੀ (ਅਮੂਲ) ਪਲਾਂਟ ਦੇ ਵਿਸਤਾਰ ਪਲਾਂਟ ਦੇ ਉਦਘਾਟਨ ਮੌਕੇ ‘ਤੇ ਮੌਜੂਦ ਜਨ ਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਪਲਾਂਟ ਵਿੱਚ ਰੋਜ਼ਾਨਾ 150 ਮੀਟ੍ਰਿਕ ਟਨ ਦਹੀ, ਤਿੰਨ ਮੀਟ੍ਰਿਕ ਟਨ ਲੱਸੀ, 10 ਮੀਟ੍ਰਿਕ ਯੋਗਾਰਟ ਤੇ 10 ਮੀਟ੍ਰਿਕ ਟਨ ਮਿਠਾਈ ਦਾ ਉਤਪਾਦਨ ਹੋਵੇਗਾ। ਉਨ੍ਹਾਂ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਮੇਤ ਅਨੇਕ ਮਾਣਯੋਗ ਵੀ ਮੌਜੂਦ ਸਨ।

          ਪ੍ਰੋਗਰਾਮ ਵਿੱਚ ਮੌਜੂਦ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਵਿੱਚ ਡੇਅਰੀ ਖੇਤਰ ਵਿੱਚ ਪਿਛਲੇ 11 ਸਾਲਾਂ ਵਿੱਚ 70% ਦੀ ਵਿਕਾਸ ਦਰ ਦੇ ਨਾਲ ਵਿਸ਼ਵ ਪੱਧਰ ‘ਤੇ ਸੱਭ ਤੋਂ ਤੇਜ ਗਤੀ ਨਾਲ ਪ੍ਰਗਤੀ ਕੀਤੀ ਹੈ। ਸਾਲ 2014 ਦੀ ਤੁਲਣਾ ਵਿੱਚ ਡੇਅਰੀ ਖੇਤਰ ਵਿੱਚ ਵਿਕਾਸ 86% ਤੋਂ ਵੱਧ ਕੇ 120% ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਸਾਲ 2014 ਵਿੱਚ ਜਿੱਥੇ ਦੇਸ਼ ਵਿੱਚ 140 ਮਿਲਿਅਨ ਟਨ ਦੁੱਧ ਦਾ ਉਤਪਾਦਨ ਹੁੰਦਾ ਸੀ, ਉਹ ਹੁਣ ਵੱਧ ਕੇ 249 ਮਿਲਿਅਨ ਟਨ ਤੱਕ ਪਹੁੰਚ ਗਿਆ ਹੈ। ਦੇਸੀ ਗਾਂ ਦੇ ਦੁੱਧ ਦਾ ਉਤਪਾਦਨ ਵੀ 29 ਮਿਲਿਅਨ ਟਨ ਤੋਂ ਵੱਧ ਕੇ 50 ਮਿਲਿਅਨ ਟਨ ਹੋ ਗਿਆ ਹੈ, ਜੋ ਇੱਕ ਵਰਨਣਯੋਗ ਉਪਲਬਧੀ ਹੈ। ਅੱਜ ਦੇਸ਼ ਵਿੱਚ 6 ਕਰੋੜ ਨਵੇਂ ਕਿਸਾਨ ਡੇਅਰੀ ਖੇਤਰ ਨਾਲ ਜੁੜੇ ਹਨ। ਇਸ ਦੇ ਫਲਸਰੂਪ, ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਵੀ ਸਾਲ 2014 ਵਿੱਚ 124 ਗ੍ਰਾਮ ਤੋਂ ਵੱਧ ਕੇ ਮੌਜੂਦਾ ਵਿੱਚ 471 ਗ੍ਰਾਮ ਪ੍ਰਤੀਦਿਨ ਹੋ ਗਈ ਹੈ।

          ਆਪਣੇ ਸੰਬੋਧਨ ਵਿੱਚ ਹਰਿਆਣਾ ਦੀ ਮਾਤਰਸ਼ਕਤੀ ਦਾ ਸਵਾਗਤ ਕਰਦੇ ਹੋਏ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਰਿਆਣਾ ਦੇ ਸੱਭ ਤੋਂ ਵੱਧ ਜਵਾਨ ਪੈਰਾਮਿਲਿਟਰੀ ਫੋਰਸਾਂ ਅਤੇ ਭਾਰਤੀ ਸੇਨਾ ਵਿੱਚ ਸੇਵਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਹਰ ਤੀਜਾ ਮੈਡਲ ਹਰਿਆਣਾ ਦੇ ਖਿਡਾਰੀ ਲੈ ਕੇ ਆਉਂਦੇ ਹਨ ਅਤੇ ਦੇਸ਼ ਦੇ ਅਨਾਜ ਭੰਡਾਰਣ ਵਿੱਚ ਵੀ ਹਰਿਆਣਾ ਦਾ ਯੋਗਦਾਨ ਸੱਭ ਤੋਂ ਉੱਪਰ ਹੈ। ਉਨ੍ਹਾਂ ਨੈ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਹਿਕਾਰਤਾ ਖੇਤਰ ਲਈ ਪ੍ਰਿਥਕ ਮੰਤਰਾਲੇ ਦੀ ਸਾਲਾਂ ਪੁਰਾਣੀ ਮੰਗ ਨੁੰ ਪੂਰਾ ਕੀਤਾ ਅਤੇ ਇਸ ਖੇਤਰ ਵਿੱਚ ਨਵੇਂ ਮੁਕਾਮ ਸਥਾਪਿਤ ਕੀਤੇ ਹਨ। ਉਨ੍ਹਾਂ ਨੇ ਦਸਿਆ ਕਿ ਪਿਛਲੇ ਚਾਰ ਸਾਲਾਂ ਵਿੱਚ ਸਹਿਕਾਰਤਾ ਮੰਤਰਾਲੇ ਨੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਸਹਿਕਾਰਤਾ ਦੀ ਨੀਂਹ ਨੂੰ ਮਜਬੂਤ ਕਰਨ ਦਾ ਕੰਮ ਕੀਤਾ ਹੈ।

          ਉਨ੍ਹਾਂ ਨੇ ਕਿਹਾ ਕਿ ਅੱਜ ਅਮੂਲ ਡੇਅਰੀ ਨੇ ਹਰਿਆਣਾ ਵਿੱਚ ਦੇਸ਼ ਦਾ ਸੱਭ ਤੋਂ ਵੱਡਾ ਦੁੱਧ, ਲੱਸੀ, ਮਿਠਾਈ ਅਤੇ ਯੋਗਾਰਟ ਦਾ ਪਲਾਂਟ ਸ਼ੁਰੂ ਕੀਤਾ ਹੈ। ਦੇਸ਼ ਵਿੱਚ ਹਰਿਆਣਾ ਦੇ ਲੋਕ ਸੱਭ ਤੋਂ ਵੱਧ ਦੁੱਧ ਅਤੇ ਲੱਸੀ ਦੀ ਵਰਤੋ ਕਰਦੇ ਹਨ ਇਸ ਲਈ ਹਰਿਆਣਾ ਦੇ ਨਾਲ-ਨਾਲ ਐਨਸੀਆਰ ਖੇਤਰ ਦੀ ਵੀ ਸਪਲਾਹੀ ਬਿਹਤਰ ਹੋਵੇ ਇਹੀ ਇਸ ਪਲਾਂਟ ਦਾ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਸਾਬਰਕਾਂਠਾ ਜਿਲ੍ਹਾ ਤੋਂ ਤਿੰਨ ਲੋਕਾਂ ਤੋਂ ਸ਼ੁਰੂ ਹੋਈ ਸਾਬਰ ਡੇਅਰੀ ਨੇ ਪਹਿਲਾਂ ਗੁਜਰਾਤ ਦੇ 9 ਜਿਲ੍ਹਿਆਂ ਵਿੱਚ ਆਪਣਾ ਵਿਸਤਾਰ ਕੀਤਾ ਅਤੇ ਅੱਜ ਇਹ ਦੇਸ਼ ਤੇ ਦੁਨੀਆ ਵਿੱਚ 85 ਹਜਾਰ ਕਰੋੜ ਰੁਪਏ ਦਾ ਵਪਾਰ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਨੇ ਇਹ ਵਾਅਦਾ ਕੀਤਾ ਹੈ ਕਿ ਅੱਜ ਇਸ ਪਲਾਂਟ ਦੀ ਕਿੰਨੀ ਸਮਰੱਥਾ ਹੈ ਅਗਲੇ ਇੱਕ ਸਾਲ ਵਿੱਚ ਇਸ ਨੂੰ ਦੋ ਗੁਣਾ ਕਰਣਗੇ। ਉਨ੍ਹਾਂ ਨੇ ਕਿਹਾ ਕਿ ਇਸ ਪਲਾਂਟ ਨਾਲ ਪੂਰੇ ਹਰਿਆਣਾ ਦੇ ਹਰੇਕ ਜਿਲ੍ਹੇ ਨੂੰ ਲਾਭ ਹੋਵੇਗਾ ਅਤੇ ਲੱਖਾਂ ਕਿਸਾਨ ਇਸ ਨਾਲ ਜੁੜਣਗੇ। ਇਹ ਡੇਅਰੀ ਹਰਿਆਣਾ ਦੀ ਖੁਸ਼ਹਾਲੀ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ।

          ਉਨ੍ਹਾਂ ਨੇ ਹਰਿਆਣਾ ਦੇ ਪਸ਼ੂਪਾਲਕ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਪਸ਼ੂਆਂ ਲਈ ਭਰੂਣ ਟ੍ਰਾਂਸਫਰ ਤੇ ਲਿੰਕ ਨਿਰਧਾਰਣ ਯੋਜਨਾ ਦਾ ਲਾਭ ਸਾਰੇ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਵਿੱਚ ਮਧੂਮੱਖੀ ਪਾਲਣ ਤੇ ਜੈਵਿਕ ਖੇਤੀ ਨੂੰ ਵੀ ਪ੍ਰੋਤਸਾਹਨ ਦੇਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਸ਼ੂਪਾਲਣ ਕਿਸਾਨਾਂ ਦੇ ਲਾਭ ਲਈ ਤਿੰਨ ਟੀਚੇ ਨਿਰਧਾਰਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਪਸ਼ੂ ਭੋਜਨ, ਗੋਬਰ ਪ੍ਰਬੰਧਨ ਤੇ ਦੁੱਧ ਉਤਪਾਦਕ ਪਸ਼ੂਆਂ ਦੇ ਅਵਸ਼ੇਸ਼ਾਂ ਦਾ ਸਰਕੂਲਰ ਸ਼ਾਮਿਲ ਹੈ।

          ਕਿਸਾਨਾਂ ਨੂੰ ਸੰਬੋਧਿਕ ਕਰਦੇ ਹੋਏ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰੀ ਗੋਕੁਲ ਮਿਸ਼ਨ ਇਸ ਖੇਤਰ ਵਿੱਚ ਵਰਦਾਨ ਸਾਬਤ ਹੋਇਆ ਹੈ। ਕਿਸਾਨਾਂ ਦੀ ਮਦਦ ਲਈ ਏਨੀਮਲ ਹਸਬੇਂਡਰੀ ਫੰਡ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਦੁੱਧ ਦੇ ਉਤਪਾਦ ਦੁਨੀਆਭਰ ਜਾਣ ਅਤੇ ਦੇਸ਼ ਦੇ ਕਿਸਾਨ ਆਤਮਨਿਰਭਰ ਬਨਣ ਇਸ ਦੇ ਲਈ ਪਲਾਂਟਾਂ ਦੀ ਯਥਾਪਨਾ ਦਾ ਕੰਮ ਵੀ ਤਿੰਨ ਗੁਣਾ ਤੇਜੀ ਨਾਲ ਕੀਤਾ ਜਾਵੇਗਾ। ਇਸ ਖੇਤਰ ਵਿੱਚ ਰਿਸਰਚ ਨੂੰ ਪ੍ਰੋਤਸਾਹਨ ਮਿਲੇ ਅਤੇ ਅੱਤਆਧੁਨਿਕ ਪਲਾਂਟ ਸਥਾਪਿਤ ਹੋਵੇ ਇਹੀ ਕੇਂਦਰ ਸਰਕਾਰ ਦਾ ਟੀਚਾ ਹੈ।

          ਇਸ ਮੌਕੇ ‘ਤੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਕੇਂਦਰੀ ਰਾਜ ਸਹਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਪਾਲ ਗੁੱਜਰ, ਹਰਿਆਣਾਂ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ, ਭਾਜਪਾ ਸੂਬਾ ਪ੍ਰਧਾਨ ਮੋਹਨ ਲਾਲ ਕੌਸ਼ਿਕ, ਗੁਜਰਾਤ ਦੇ ਸਹਿਕਾਰਤਾ ਰਾਜ ਮੰਤਰੀ ਭੀਖੂ ਪਰਮਾਰ, ਸਾਂਸਦ ਧਰਮਬੀਰ ਸਿੰਘ, ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ, ਸਾਬਰ ਡੇਅਰੀ ਦੇ ਚੇਅਰਮੈਨ ਸ਼ਾਮਿਲਭਾਈ ਬੀ ਪਟੇਲ, ਅਮੂਲ ਦੇ ਚੇਅਰਮੈਨ ਅਸ਼ੋਕ ਭਾਈ ਚੌਧਰੀ ਸਮੇਤ ਹੋਰ ਮਾਣਯੋਗ ਤੇ ਪ੍ਰਸਾਸ਼ਨਿਕ ਅਧਿਕਾਰੀ ਮੌਜੂਦ ਰਹੇ।

ਸਾਬਰ ਡੇਅਰੀ (ਅਮੂਲ) ਪਲਾਂਟ ਨਾਲ ਹਰਿਆਣਾ ਵਿੱਚ ਦੁੱਧ ਉਤਪਾਦਨ ਨੂੰ ਮਿਲੇਗਾ ਨਵਾਂ ਮੁਕਾਮ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ  ( ਜਸਟਿਸ ਨਿਊਜ਼ )

– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਬਰ ਡੇਅਰੀ (ਅਮੂਲ) ਪਲਾਂਟ ਨਾ ਸਿਰਫ ਹਰਿਆਣਾ ਸਗੋ ਪੂਰੇ ਉੱਤਰ ਭਾਰਤ ਨੂੰ ਦੁੱਧ ਜਰੂਰਤਾਂ ਦੀ ਪੂਰਤੀ ਕਰੇਗਾ, ਨਾਲ ਹੀ ਰੁਜ਼ਗਾਰ ਦੇ ਨਵੇਂ ਮੌਕੇ ਵੀ ਸ੍ਰਿਜਤ ਕਰੇਗਾ।

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਸਹਿਕਾਰ ਤੋਂ ਸਮਰਿੱਧੀ ਮੰਤਰ ਨੇ ਸਹਿਕਾਰੀ ਅੰਦੋਲਨ ਨੂੰ ਨਵੀਂ ਦਿਸ਼ਾ ਦਿੱਤੀ ਹੈ। ਸਾਲ 2021 ਵਿੱਚ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਇਸੀ ਸੋਚ ਦਾ ਨਤੀਜਾ ਹੈ, ਅਤੇ ਅੱਜ ਕੌਮੀ ਸਹਿਕਾਰਤਾ ਨੀਤੀ 2025 ਇਸੀ ਦਾ ਇੱਕ ਮਹਤੱਵਪੂਰਣ ਪ੍ਰਤੀਫੱਲ ਹੈ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਰੋਹਤਕ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਸਾਬਰ ਡੇਅਰੀ (ਅਮੂਲ) ਪਲਾਂਟ ਦੇ ਦੂਜੇ ਪੜਾਅ ਦੇ ਉਦਘਾਅਨ ਸਮਾਰੋਹ ਦੇ ਮੌਕੇ ‘ਤੇ ਆਪਣਾ ਸੰਬੋਧਨ ਦੇ ਰਹੇ ਸਨ।

          ਉਨ੍ਹਾਂ ਨੇ ਕਿਹਾ ਕਿ ਅਮੂਲ ਸਿਰਫ ਦੁੱਧ ਅਤੇ ਡੇਅਰੀ ਉਤਪਾਦਾਂ ਦਾ ਬ੍ਰਾਂਡ ਨਹੀਂ, ਸਗੋ ਭਾਰਤ ਦੇ ਸਹਿਕਾਰੀ ਅੰਦੋਲਨ ਦੀ ਤਾਕਤ ਹੈ। ਰੋਹਤਕ ਦਾ ਇਹ ਆਧੁਨਿਕ ਪਲਾਂਟ ਦਿੱਲੀ-ਐਨਸੀਆਰ ਅਤੇ ਉੱਤਰ ਭਾਰਤ ਵਿੱਚ ਦੁੱਧ ਉਤਪਾਦਾਂ ਦੀ ਮੰਗ ਪੂਰੀ ਕਰਨ ਦੇ ਨਾਲ ਹਰਿਆਣਾਂ ਦੀ ਗ੍ਰਾਮੀਣ ਅਰਥਵਿਵਸਕਾ ਨੂੰ ਨਵੀਂ ਉਰਜਾ ਦਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪਲਾਂਟ ਜਨਵਰੀ 2015 ਵਿੱਚ ਸ਼ੁਰੂ ਹੋਇਆ ਸੀ ਅਤੇ ਹੁਣ ਇਸ ਦੇ ਵਿਸਤਾਰ ਵਿੱਚ 325 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਵਿਸਤਾਰ ਦੇ ਬਾਅਦ ਇਹ ਪਲਾਂਟ ਦਹੀ, ਲੱਸੀ ਅਤੇ ਯੋਗਾਰਟ ਦੇ ਉਤਪਾਦਨ ਦਾ ਦੇਸ਼ ਦਾ ਸੱਭ ਤੋਂ ਵੱਡਾ ਪਲਾਂਟ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਕਿਸਾਨਾਂ ਨੂੰ ਬਿਹਤਰ ਮੁੱਲ ਮਿਲੇਗਾ ਸਗੋ ਹਜਾਰਾਂ ਨੌਜੁਆਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਸ੍ਰਿਜਤ ਹੋਣਗੇ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਸਹਿਕਾਰੀ ਸੰਸਥਾਵਾਂ ਰਾਹੀਂ ਘੱਟ ਵਿਆਜ ‘ਤੇ ਕਰਜ਼ਾ ਉਪਲਬਧ ਕਰਵਾ ਰਹੀ ਹੈ। ਹੈਫੇਡ ਵੱਲੋਂ ਉਨੱਤ ਕਿਸਮ ਦਾ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਸਮੇਂ ‘ਤੇ ਉਪਲਬਧ ਕਰਾਈ ਜਾ ਰਹੀਆਂ ਹਨ। ਸ਼ੂਗਰ ਫੇਡਰੇਸ਼ਨ ਵੱਲੋਂ ਗੰਨਾ ਕਿਸਾਨਾਂ ਨੂੰ 400 ਰੁਪਏ ਪ੍ਰਤੀ ਕੁਇੰਟਲ ਦਾ ਮੁੱਲ ਦਿੱਤਾ ਜਾ ਰਿਹਾ ਹੈ ਅਤੇ ਛੇ ਸਹਿਕਾਰੀ ਖੰਡ ਮਿੱਲਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਵਿੱਚ ਦੁੱਧ ਉਤਪਾਦਨ ਵਿੱਚ ਤੀਜੇ ਸਥਾਨ ‘ਤੇ ਹੈ, ਜਿੱਥੇ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ 1105 ਗ੍ਰਾਮ ਰੋਜ਼ਾਨਾ ਹੈ ਅਤੇ ਸਾਲਾਨਾ ਉਤਪਾਦਨ 122 ਲੱਖ 20 ਹਜਾਰ ਟਨ ਤੱਕ ਪਹੁੰਚ ਗਿਆ ਹੈ। ਸਹਿਕਾਰੀ ਦੁੱਧ ਕਮੇਟੀਆਂ ਰਾਹੀਂ ਉਤਪਾਦਕਾਂ ਨੂੰ 2015 ਤੋਂ ਦੁਰਘਟਨਾ ਬੀਮਾ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ। ਵਿੱਤ ਸਾਲ 2023-24 ਵਿੱਚ ਇਸ ਦੀ ਬੀਮਾ ਰਕਮ ਨੂੰ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ।

          ਉਨ੍ਹਾਂ ਨੇ ਕਿਹਾ ਕਿ ਸਹਿਕਾਰੀ ਕਮੇਟੀਆਂ ਦੇ ਮੈਂਬਰ ਪਰਿਵਾਰਾਂ ਦੀ ਬੇਟੀਆਂ ਨੂੰ ਵਿਆਹ ‘ਤੇ 1100 ਰੁਪਏ, ਸਕਾਲਰਸ਼ਿਪ ਯੋਜਨਾ ਤਹਿਤ 10ਵੀਂ ਤੇ 12ਵੀਂ ਵਿੱਚ 80% ਤੋਂ ਵੱਧ ਨੰਬਰ ਲਿਆਉਣ ਵਾਲੇ ਬੱਚਿਆਂ ਨੂੰ 2100 ਤੋਂ 5100 ਰੁਪਏ ਤੱਕ ਦੀ ਪ੍ਰੋਤਸਾਹਨ ਰਕਮ ਦਿੱਤੀ ਜਾ ਰਹੀ ਹੈ।

          ਇਸ ਮੌਕੇ ‘ਤੇ ਮੁੱਖ ਮੰਤਰੀ ਨੇ  ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਸਹਿਕਾਰੀ ਅੰਦੋਲਨ ਨੂੰ ਹੋਰ ਮਜਬੂਤ ਬਨਾਉਣ ਅਤੇ ਇੱਕ ਖੁਸ਼ਹਾਲ, ਵਿਕਸਿਤ ਹਰਿਆਣਾ ਦੇ ਨਿਰਮਾਣ ਵਿੱਚ ਯੋਗਦਾਨ ਦੇਣ। ਉਨ੍ਹਾਂ ਨੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਵਿਸ਼ੇਸ਼ ਧੰਨਵਾਦ ਵਿਅਕਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਰ-ਕਮਲਾਂ ਨਾਲ ਇਸ ਡੇਅਰੀ ਪਲਾਂਟ ਦਾ ਉਦਘਾਟਨ ਹੋਣਾ ਸਾਡੇ ਸਾਰਿਆਂ ਲਈ ਪ੍ਰੇਰਣਾਦਾਇਕ ਲੰਮ੍ਹਾ ਹੈ।

ਇਸ ਮੌਕੇ ‘ਤੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਕੇਂਦਰੀ ਰਾਜ ਸਹਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਪਾਲ ਗੁੱਜਰ, ਹਰਿਆਣਾਂ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ, ਭਾਜਪਾ ਸੂਬਾ ਪ੍ਰਧਾਨ ਮੋਹਨ ਲਾਲ ਕੌਸ਼ਿਕ, ਗੁਜਰਾਤ ਦੇ ਸਹਿਕਾਰਤਾ ਰਾਜ ਮੰਤਰੀ ਭੀਖੂ ਪਰਮਾਰ, ਸਾਂਸਦ ਧਰਮਬੀਰ ਸਿੰਘ, ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ, ਸਾਬਰ ਡੇਅਰੀ ਦੇ ਚੇਅਰਮੈਨ ਸ਼ਾਮਿਲਭਾਈ ਬੀ ਪਟੇਲ, ਅਮੂਲ ਦੇ ਚੇਅਰਮੈਨ ਅਸ਼ੋਕ ਭਾਈ ਚੌਧਰੀ ਸਮੇਤ ਹੋਰ ਮਾਣਯੋਗ ਤੇ ਪ੍ਰਸਾਸ਼ਨਿਕ ਅਧਿਕਾਰੀ ਮੌਜੂਦ ਰਹੇ।

ਆਜ਼ਾਦੀ ਦੇ ਸ਼ਤਾਬਦੀ ਸਾਲ ਦੌਰਾਨ ਭਾਰਤ ਦਾ ਹੋਵੇਗਾ ਦੁਨੀਆ ਵਿੱਚ ਸਰਵੋਚ ਸਥਾਨ  ਅਮਿਤ ਸ਼ਾਹ

ਚੰਡੀਗੜ੍ਹ ( ਜਸਟਿਸ ਨਿਊਜ਼ )

ਦੇਸ਼ ਦੇ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੈ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਵਿਕਸਿਤ ਰਾਸ਼ਟਰ ਬਨਣ ਦੇ ਵੱਲ ਵੱਧ ਰਿਹਾ ਹੈ। ਆਜਾਦੀ ਦਾ ਜਦੋਂ ਸ਼ਤਾਬਦੀ ਉਤਸਵ ਮਨਾਇਆ ਜਾਵੇਗਾ ਤਾਂ ਉਸ ਵਿੱਚ ਖਾਦੀ ਦਾ ਅਹਿਮ ਯੋਗਦਾਨ ਰਹੇਗਾ। ਲੱਖਾਂ ਬੁਨਕਰਾਂ ਲਈ ਖਾਦੀ ਗ੍ਰਾਮੋ ਉਦਯੋਗ ਮਜਬੂਤ ਮੰਚ ਬਣ ਰਿਹਾ ਹੈ।

          ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਸ਼ੁਕਰਵਾਰ ਨੂੰ ਰੋਹਤਕ ਸਥਿਤ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਪਰਿਸਰ ਵਿੱਚ ਆਯੋਜਿਤ ਖਾਦੀ ਕਾਰੀਗਰ ਮਹੋਤਸਵ ਵਿੱਚ ਕਾਰੀਗਰਾਂ ਨਾਲ ਸੰਵਾਦ ਕਰ ਰਹੇ ਸਨ। ਸ੍ਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਾਲ ਮੌਜੂਦ ਕਾਰੀਗਰਾਂ ਨੂੰ ਆਧੁਨਿਕ ਮਸ਼ੀਨ, ਟੂਲ ਕਿੱਟਸ ਅਤੇ ਪੀਐਮਈਜੀਪੀ ਤਹਿਤ 301 ਕਰੋੜ ਰੁਪਏ ਦੀ ਮਾਰਜਨ ਮਨੀ ਵੰਡ ਕੇ ਉਨ੍ਹਾਂ ਨੂੰ ਸਵਦੇਸ਼ ਤੋਂ ਸਵਾਵਲੰਬਨ ਦੀ ਦਿਸ਼ਾ ਵਿੱਚ ਕਦਮ ਵਧਾਉਣ ਲਈ ਪ੍ਰੋਤਸਾਹਿਤ ਕੀਤਾ। ਨਾਲ ਹੀ ਕੇਂਦਰੀ ਮੰਤਰੀ ਨੇ ਪੀਐਮਈਜੀਪੀ ਇਕਾਈਆਂ, ਕੇਂਦਰੀ ਪੂਨੀ ਪਲਾਂਟ ਅਤੇ ਖਾਦੀ ਗ੍ਰਾਮੋ ਉਦਯੋਗ ਭਵਨਾਂ ਦਾ ਵਰਚੂਅਲ ਉਦਘਾਟਨ ਵੀ ਕੀਤਾ ਜਿਨ੍ਹਾਂ ਵਿੱਚ ਹਰਿਆਣਾ ਦੇ ਪੰਚਕੂਲਾ ਵਿੱਚ ਨਵੇਂ ਨਿਰਮਾਣਤ ਖਾਦੀ ਗ੍ਰਾਮੋ ਉਦਯੋਗ ਆਯੋਗ ਦਫਤਰ ਤੇ ਗੋਦਾਮ ਦਾ ਉਦਘਾਟਨ ਵੀ ਸ਼ਾਮਿਲ ਹੈ।

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੀਤਾ ਖਾਦੀ ਨੁੰ ਮੁੜ ਜਿੰਦਾ

          ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਆਜਾਦੀ ਦੇ ਬਾਅਦ ਪਹਿਲਾਂ ਦੀ ਸਰਕਾਰਾਂ ਨੇ ਖਾਦੀ ਦੇ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਅਤੇ ਖਾਦੀ ਗ੍ਰਾਮੋਉਦਯੋਗ ਦੀ ਪੂਰੀ ਤਰ੍ਹਾ ਨਾਲ ਅਣਦੇਖੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਖਾਦੀ ਨੂੰ ਵਿਕਸਿਤ ਕਰਨ ਦਾ ਸੰਕਲਪ ਕੀਤਾ ਅਤੇ ਖਾਦੀ ਗ੍ਰਾਮੋਉਦਯੋਗ ਨੂੰ ਮੁੜ ਜਿੰਦਾ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਖਾਦੀ ਪ੍ਰਤੀ ਦਿਲਚਸਪੀ ਅਤੇ ਬੁਨਕਰਾਂ ਦੇ ਪ੍ਰਤੀ ਉਨ੍ਹਾਂ ਦਾ ਲਗਾਵ ਹੋਣ ਦੇ ਕਾਰਨ ਮੋਦੀ ਸਰਕਾਰ ਦੇ ਕੇਂਦਰ ਵਿੱਚ 11 ਸਾਲ ਦੇ ਬਾਅਦ ਵਿੱਚ 33 ਹਜਾਰ ਕਰੋੜ ਰੁਪਏ ਤੋਂ ਵੱਧ ਕੇ 1 ਲੱਖ 70 ਹਜਾਰ ਕਰੋੜ ਰੁਪਏ ਖਾਦੀ ਦਾ ਕਾਰੋਬਾਰ ਪਹੁੰਚ ਗਿਆ ਹੈ। ਇੰਨ੍ਹਾ ਹੀ ਨਹੀਂ ਇਸ ਵੱਧਦੇ ਟਰਨ ਓਵਰ ਦਾ ਲਾਭ ਕਿਸੇ ਵਿਅਕਤੀ ਵਿਸ਼ੇਸ਼ ਪੂੰਜੀਪਤੀ ਨੁੰ ਨਾ ਮਿਲ ਕੇ ਮੇਰੇ ਦੇਸ਼ ਦੇ ਬੁਣਕਰਾਂ ਨੂੰ ਮਿਲਿਆ ੲੈ। ਅੱਜ ਪੈਕੇਜਿੰਗ ਤੇ ਮਾਰਕਟਿੰਗ ਦੀ ਚੰਗੀ ਵਿਵਸਥਾ ਖਾਦੀ ਗ੍ਰਾਮੋਉਦਯੋਗ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਅੱਜ ਸਵੈਚਾਲਿਤ ਚਾਕ, ਲੇਦਰ ਮਸ਼ੀਨ, ਚਰਖੀ ਸਮੇਤ 12 ਤਰ੍ਹਾ ਦੀ ਮਸ਼ੀਨਾਂ ਤੇ ਮਾਰਜਨ ਮਨੀ ਦੀ ਵੰਡ ਬੁਣਕਰਾਂ ਨੂੰ ਕਰਦੇ ਹੋਏ ਉਹ ਪ੍ਰਫੂਲਿਤ ਹਨ।

          ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਆਜਾਦੀ ਦੇ ਸਮੇਂ ਸਵਰਾਜ ਦੀ ਜੋ ਕਲਪਣਾ ਕੀਤੀ ਗਈ ਸੀ ਉਹ ਸਵਦੇਸ਼ੀ ਤੇ ਸਵਭਾਸ਼ਾ ਦੇ ਬਿਨ੍ਹਾ ਅਧੂਰਾ ਹੈ, ਅਜਿਹੇ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਨੂੰ 140 ਕਰੋੜ ਦੀ ਜਨਤਾ ਨੂੰ ਸਵਦੇਸ਼ੀ ਵਸਤੂਆਂ ਨੂੰ ਅਪਨਾਉਣ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੀ ਕਲਪਣਾ ਤੇ ਸਵਦੇਸ਼ੀ ਦਾ ਨਾਰਾ ਹਰ ਭਾਰਤਵਾਸੀ ਲਈ ਲਾਭਕਾਰੀ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ 395 ਤੋਂ ਵੱਧ ਵਸਤੂਆਂ ‘ਤੇ ਜੀਐਸਟੀ ਘੱਟ ਕਰ ਕੇ ਦੀਵਾਲੀ ਦਾ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਖਾਦੀ ਦੀ ਦੇਸ਼ ਦੀ ਅਰਥਵਿਵਸਥਾ ਨੂੰ ਮਜਬੂਤ ਕਰਨ ਵਿੱਚ ਅਹਿਮ ਭੁਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਖਾਦੀ ਫਾਰ ਨੇਸ਼ਨ ਦੇ ਨਾਲ ਹੀ ਖਾਦੀ ਫਾਰ ਫੈਸ਼ਨ ਬਨਾਉਣਾ ਹੈ ਜਿਸ ਵਿੱਚ ਹਰ ਭਾਰਤੀ ਦੀ ਅਹਿਮ ਭਾਗੀਦਾਰੀ ਰਹੇਗੀ। ਉਨ੍ਹਾਂ ਨੇ ਮਹੋਤਸਵ ਵਿੱਚ ਆਮਜਨਤਾ ਨੂੰ ਅਪੀਲ ਕੀਤੀ ਕਿ ਖਾਦੀ ਨੂੰ ਅਪਨਾਉਣ, ਸਵਦੇਸ਼ੀ ਨੂੰ ਵਧਾਉਣ ਅਤੇ ਦੇਸ਼ ਨੂੰ ਆਤਮਨਿਰਭਰ ਬਨਾਉਣ।

ਆਤਮਨਿਰਭਰ ਭਾਰਤ ਦਾ ਮਜਬੂਤ ਸਰੋਤ ਹੈ ਖਾਦੀ ਗ੍ਰਾਮੋਉਦਯੋਗ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

          ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਹਰਿਆਣਾ ਦੀ ਧਰਤੀ ‘ਤੇ ਪਹੁੰਚਣ ‘ਤੇ ਸਵਾਗਤ ਕਰਦੇ ਹੋਏ ਕਿਹਾ ਕਿ ਖਾਦੀ ਸਾਡੀ ਵਿਰਾਸਤ ਹੈ ਅਤੇ ਖਾਦੀ ਦੇ ਉਤਪਾਦ ਲੋਕਲ ਟੂ ਗਲੋਬਲ ਦੀ ਦਿਸ਼ਾ ਵਿੱਚ ਤੇਜ ਗਤੀ ਨਾਲ ਲਗਾਤਾਰ ਅੱਗੇ ਵੱਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਆਤਮਨਿਰਭਰ ਭਾਰਤ ਦਾ ਮਜਬੂਤ ਸਰੋਤ ਖਾਦੀ ਗ੍ਰਾਮੋਉਦਯੋਗ ਬਣ ਚੁੱਕਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਖਾਦੀ ਨੇ ਵਿਲੱਖਣ ਵਾਧਾ ਦਰਜ ਕੀਤਾ ਹੈ ਅਤੇ ਇਹ ਹੁਣ ਕੌਮਾਂਤਰੀ ਪੱਧਰ ‘ਤੇ ਵੀ ਆਪਣੀ ਪਹਿਚਾਣ ਬਣਾ ਰਹੀ ਹੈ। ਇਹ ਖਾਦੀ ਪ੍ਰੋਗਰਾਮ ਆਤਮਨਿਰਭਰ ਭਾਰਤ ਦਾ ਉਤਸਵ ਹੈ, ਜਿਸ ਦਾ ਵਿਜਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੇ ਆਯੋ੧ਨ ਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹਰਿਆਣਾ ਵਿੱਚ ਖਾਦੀ ਨਾਲ ਜੁੜੀ ਗਤੀਵਿਧੀਆਂ ਨੂੰ ਹੋਰ ਤੇਜੀ ਮਿਲੇਗੀ। ਉਨ੍ਹਾਂ ਨੇ ਆਮਜਨਤਾ ਨੂੰ ਅਪੀਲ ਕੀਤੀ ਕਿ ਊਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਬਾਇ ਇੰਡੀਅਨ-ਬਿਲਡ ਇੰਡੀਆ ਦੇ ਨਾਰੇ ਨੂੰ ਆਤਮਸਾਤ ਕਰਦੇ ਹੋਏ ਖਾਦੀ ਅਪਨਾਉਣ।

          ਮੁੱਖ ਮੰਤਰੀ ਨੇ ਕਿਹਾ ਕਿ ਸੂਬਾਵਾਸੀਆਂ ਲਈ ਮਾਣ ਦਾ ਵਿਸ਼ਾ ਹੈ ਕਿ ਅੱਜ ਹਰਿਆਣਾ ਦੀ ਸ਼ਾਨ ਦਾ ਪ੍ਰਤੀਕ, ਹਰਿਆਣਾ ਖਾਦੀ ਪਗੜੀ ਦਾ ਉਦਘਾਟਨ ਵੀ ਗ੍ਰਹਿ ਮੰਤਰੀ ਦੇ ਕਰ-ਕਮਲਾਂ ਨਾਲ ਕੀਤਾ ਗਿਆ। ਇਹ ਪ੍ਰੋਗਰਾਮ ਸਵਦੇਸ਼ੀ ਦਾ ਉਤਸਵ ਹੈ। ਮੁੱਖ ਮੰਤਰੀ ਨੇ ਖਾਦੀ ਦੇ ਵਿਕਾਸ ਤੇ ਸਵਦੇਸ਼ੀ ਉਤਪਾਦਾਂ ‘ਤੇ ਚਰਚਾ ਕਰਦੇ ਹੋਏ ਕਿਹਾ ਕਿ ਇੱਕ ਸਮੇਂ ਸੀ ੧ਦੋਂ ਖਾਦੀ ਨੂੰ ਸਿਰਫ ਆਜਾਦੀ ਨਾਲ ਜੋੜਿਆ ਜਾਂਦਾ ਸੀ ਪਰ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਯਤਨਾਂ ਨਾਲ ਖਾਦੀ, ਆਤਮਨਿਰਭਰ ਭਾਰਤ ਦਾ ਸੱਭ ਤੋਂ ਸ਼ਕਤੀਸ਼ਾਲੀ ਸਰੋਤ ਬਣ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸੁਬਾ ਸਰਕਾਰ ਦਾ ਸੰਕਲਪ ਹੈ ਕਿ ਦਜੌਂ ਸਾਲ 2047 ਵਿੱਚ ਭਾਰਤ ਵਿਕਸਿਤ ਰਾਸ਼ਟਰ ਬਣੇਗਾ ਤਾਂ ਹਰਿਆਣਾ ਦੀ ਅਰਥਵਿਵਸਥਾ ਇੱਕ ਟ੍ਰਿਲਿਅਨ ਡਾਲਰ ਦੀ ਹੋਵੇਗੀ। ਇਸ ਵਿੱਚ ਖਾਦੀ ਅਤੇ ਐਮਐਸਐਮਈ ਦੀ ਸ਼ਲਾਘਾਯੋਗ ਭੁਮਿਕਾ ਰਹੇਗੀ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin