ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ,/////////ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਅਧੀਨ ਆਉਂਦੇ ਥਾਣਾ ਗੇਟ ਹਕੀਮਾਂ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ 2 ਮੁਲਜ਼ਮਾਂ ਨੂੰ 1.014 ਕਿੱਲੋ ਹੈਰੋਇਨ ਅਤੇ 10 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਵਿੰਦਰਪਾਲ ਸਿੰਘ ਸੰਧੂ ਡੀਸੀਪੀ ਇੰਵੈਸਟੀਗੇਸ਼ਨ ਅੰਮ੍ਰਿਤਸਰ ਨੇ ਦੱਸਿਆਂ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ “ਯੁੱਗ ਨਸ਼ਿਆਂ ਵਿਰੁੱਧ” ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਮਾੜੇ ਅਨਸਰਾਂ ਖਿਲਾਫ਼ ਦਿੱਤੀਆਂ ਗਈਆਂ ਸਖ਼ਤ ਹਦਾਇਤਾਂ ਤੇ ਕਾਰਵਾਈ ਕਰਦਿਆਂ ਹੋਇਆਂ ਥਾਣਾ ਗੇਟ ਹਕੀਮਾਂ ਪੁਲਿਸ ਨੇ ਤਿਉਹਾਰ ਮੌਕੇ ਲੰਗੂਰ ਦੇ ਭੇਸ ਵਿੱਚ ਘੁੰਮ ਰਹੇ ਦੋ ਸ਼ੱਕੀ ਨੌਜ਼ਵਾਨਾਂ ਨੂੰ ਕਾਬੂ ਕਰਕੇ ਹੈਰੋਇਨ ਤੇ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਭੰਗਵੇ ਕੱਪੜਿਆਂ ਦੀ ਆਡ ਹੇਠ ਹੈਰੋਇਨ ਸਪਲਾਈ ਕਰ ਰਹੇ ਸਨ।
ਇੰਸਪੈਕਟਰ ਮਨਜੀਤ ਕੌਰ ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ ਸੁਲੱਖਣ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਬੀ-ਬਲਾਕ ਰੇਲਵੇ ਕਲੋਨੀ ਕੁਆਟਰ ਦੇ ਖੇਤਰ ਤੋਂ ਸੁਖਦੇਵ ਸਿੰਘ ਉਰਫ਼ ਮੱਟੂ ਪੁੱਤਰ ਮੁਖ਼ਤਾਰ ਸਿੰਘ ਵਾਸੀ ਗਲੀ ਮਸੀਹਾ ਵਾਲੀ ਛੋਟਾ ਹਰੀਪੁਰਾ, ਅੰਮ੍ਰਿਤਸਰ, ਉਮਰ ਕਰੀਬ 26 ਸਾਲ ਅਤੇ ਸਾਹਿਲ ਕੁਮਾਰ ਉਰਫ਼ ਮਸਤ ਪੁੱਤਰ ਅਸ਼ੋਕ ਕੁਮਾਰ ਵਾਸੀ ਗਲੀ ਸੁਨਿਆਰਿਆ ਵਾਲੀ, ਛੋਟਾ ਹਰੀਪੁਰਾ, ਅੰਮ੍ਰਿਤਸਰ ਉਮਰ ਕਰੀਬ 26 ਸਾਲ ਨੂੰ ਕਾਬੂ ਕਰਕੇ 1 ਕਿੱਲੋ 14 ਗ੍ਰਾਮ ਹੈਰੋਇਨ ਅਤੇ 10,000/-ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਹੈ।
ਇਹਨਾਂ ਦੇ ਖਿਲਾਫ਼ ਮੁਕੱਦਮਾਂ ਨੰਬਰ 273 ਮਿਤੀ 01-10-2025 ਜ਼ੁਰਮ 21(ਬੀ), 27(ਏ), 29-61-85 ਐਨ.ਡੀ.ਪੀ.ਐਸ ਐਕਟ, ਗੇਟ ਹਕੀਮਾਂ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ।
ਇਹਨਾਂ ਦੋਸ਼ੀਆਂ ਦੀ ਪੁੱਛਗਿੱਛ ਤੇ ਇਹਨਾਂ ਦੇ ਇੱਕ ਹੋਰ ਸਾਥੀ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਸ ਤੋਂ ਇਹਨਾਂ ਨੇ ਹੈਰੋਇਨ ਖ਼ਰੀਦੀ ਸੀ। ਇਸ ਕੇਸ ਦੀ ਜਾਂਚ ਜਾਰੀ ਹੈ, ਜਿਸ ਦੀ ਵੀ ਸ਼ਮੂਲੀਅਤ ਸਾਹਮਣੇਂ ਆਵੇਗੀ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹਨਾਂ ਦੋਵਾਂ ਦੋਸ਼ੀਆਂ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਮੁਕੱਦਮੇਂ, ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ।
Leave a Reply