ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ /////////////ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਡੀ.ਜੀ.ਪੀ. ਗੋਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਮਨਿੰਦਰ ਸਿੰਘ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਧਰਮਿੰਦਰ ਕਲਿਆਣ ਡੀ.ਐਸ.ਪੀ ਮਜੀਠਾ ਦੀ ਅਗਵਾਈ ਹੇਠ ਥਾਣਾ ਕੱਥੂਨੰਗਲ ਪੁਲਿਸ ਵੱਲੋਂ 100 ਨਸ਼ੀਲ਼ੀਆ ਗੋਲੀਆਂ ਅਤੇ ਇੱਕ ਆਲਟੋ ਗੱਡੀ ਸਮੇਤ 4 ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਸ਼੍ਰੀ ਧਰਮਿੰਦਰ ਕਲਿਆਣ ਡੀ.ਐਸ.ਪੀ ਮਜੀਠਾ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਕੱਥੂਨੰਗਲ ਪੁਲਿਸ ਵੱਲੋਂ ਗਸ਼ਤ ਦੌਰਾਨ ਮੋੜ ਪਿੰਡ ਮੁੰਘੋ ਸੋਹੀ ਤੋਂ ਆਲਟੋ ਗੱਡੀ (PB18-P-5573) ਵਿੱਚ ਸਵਾਰ ਸ਼ੱਕੀ ਵਿਅਕਤੀਆਂ ਸਹਿਬਾਜ ਸਿੰਘ ਪੁੱਤਰ ਨਰਿੰਦਰਪਾਲ ਸਿੰਘ ਵਾਸੀ ਪਾਖਰਪੁਰਾ, ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਸੇਖੂਪਰਾ ਖ਼ੁਰਦ ਜ਼ਿਲਾਂ ਗੁਰਦਾਸਪੁਰ, ਕੋਮਲਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸਹਿਨੇਵਾਲੀ ਅਤੇ ਹਰਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਸਹਿਨੇਵਾਲੀ ਨੂੰ 100 ਨਸ਼ੀਲੀਆ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਜਿਸ ਸਬੰਧੀ ਉਕਤ ਦੋਸ਼ੀਆ ਖਿਲਾਫ਼ ਥਾਣਾ ਕੱਥੂਨੰਗਲ ਵਿਖੇ ਮੁਕੱਦਮਾ ਨੰ. 142 ਮਿਤੀ 28-9-25 ਜੁਰਮ 22-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਉਕਤ ਗ੍ਰਿਫ਼ਤਾਰ ਦੋਸ਼ੀਆ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇਂ ਆਈ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Leave a Reply