ਲੁਧਿਆਣਾ ( ਜਸਟਿਸ ਨਿਊਜ਼ )
-ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ., ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਦੀ ਅਗਵਾਈ ਹੇਠ, ਸ੍ਰੀ ਹਰਪਾਲ ਸਿੰਘ ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ (ਇੰਨਵੈਸਟੀਗੇਸ਼ਨ) ਲੁਧਿਆਣਾ, ਸ੍ਰੀ ਅਮਨਦੀਪ ਸਿੰਘ ਬਰਾੜ ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਇੰਨਵੈਸਟੀਗੇਸ਼ਨ) ਲੁਧਿਆਣਾ ਅਤੇ ਸ੍ਰੀ ਹਰਸ਼ਪ੍ਰੀਤ ਸਿੰਘ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ (ਡਿਟੈਕਟਿਵ) ਲੁਧਿਆਣਾ ਦੀ ਦੇਖਰੇਖ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ *ਯੁੱਧ ਨਸ਼ਿਆ ਵਿਰੁੱਧ* ਅਧੀਨ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ 24 ਸਤੰਬਰ 2025 ਨੂੰ ਇੰਸਪੈਕਟਰ ਅਵਤਾਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ ਲੁਧਿਆਣਾ ਦੀ ਅਗਵਾਈ ਅਧੀਨ ਪੁਲਿਸ ਪਾਰਟੀ ਨੇ ਇੱਕ ਮਹੱਤਵਪੂਰਨ ਕਾਰਵਾਈ ਕਰਦਿਆਂ ਰਣਜੀਤ ਸਿੰਘ ਨਾਮਕ ਦੋਸ਼ੀ ਨੂੰ ਕਾਬੂ ਕੀਤਾ ਹੈ।
ਰਣਜੀਤ ਸਿੰਘ, ਜੋ ਕਿ ਸੰਤੋਖ ਸਿੰਘ ਦਾ ਪੁੱਤਰ ਹੈ ਅਤੇ ਪਿੰਡ ਜੱਟਪੁਰਾ, ਥਾਣਾ ਇਮਲੀਆ, ਜਿਲਾ ਸੀਤਾਪੁਰ, ਉੱਤਰ ਪ੍ਰਦੇਸ਼ ਦਾ ਵਾਸੀ ਹੈ, ਲੁਧਿਆਣਾ ਦੇ ਹੈਵਨ ਸਿਟੀ ਕਲੋਨੀ, ਭਾਮੀਆ ਕਲਾ ਵਿੱਚ ਮਕਾਨ ਨੰਬਰ 44 ਵਿੱਚ ਰਹਿੰਦਾ ਹੈ। ਉਸ ਦੇ ਕਬਜ਼ੇ ਵਿੱਚੋਂ ਮੌਕਾ ਪਰ ਪੁਲਿਸ ਨੇ 10 ਕਿੱਲੋ ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਹੈ ਅਤੇ ਦੌਰਾਨੇ ਤਫਤੀਸ਼ 55 ਕਿਲੋ ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ, ਜੋ ਨਸ਼ਿਆਂ ਦੀ ਵੱਡੀ ਮਾਤਰਾ ਦਰਸਾਉਂਦਾ ਹੈ। ਇਹ ਮਾਮਲਾ ਥਾਣਾ ਜਮਾਲਪੁਰ ਲੁਧਿਆਣਾ ਵਿੱਚ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਸ ਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।
ਹੁਣ ਦੋਸ਼ੀ ਦੀ ਗਹਿਰੀ ਪੁੱਛਗਿੱਛ ਜਾਰੀ ਹੈ, ਜਿਸ ਵਿੱਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਭੁੱਕੀ ਚੂਰਾ ਪੋਸਤ ਕਿੱਥੋਂ ਲਿਆਉਂਦਾ ਸੀ ਅਤੇ ਕਿਹਨਾਂ ਵਿਅਕਤੀਆਂ ਤੱਕ ਸਪਲਾਈ ਕਰਦਾ ਸੀ, ਜੋ ਨਸ਼ਿਆਂ ਵਿੱਚ ਸ਼ਾਮਲ ਹਨ। ਇਸ ਦੇ ਨਾਲ ਹੀ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਨਸ਼ਿਆਂ ਦੀ ਕਮਾਈ ਲਈ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਕਿਹੜੀਆਂ ਪ੍ਰਾਪਰਟੀਆਂ, ਵਾਹਨ ਜਾਂ ਹੋਰ ਕੀਮਤੀ ਸਾਮਾਨ ਖਰੀਦੀ ਹੈ।
ਜਾਂਚ ਦੇ ਨਤੀਜਿਆਂ ਅਨੁਸਾਰ, ਭਵਿੱਖ ਵਿੱਚ ਇਹਨਾਂ ਸਾਰੀਆਂ ਪ੍ਰਾਪਰਟੀਆਂ ਨੂੰ ਇਸ ਮੁਕੱਦਮੇ ਵਿੱਚ ਅਟੈਚ ਕਰਕੇ ਨਸ਼ਿਆਂ ਦੀ ਆਰਥਿਕ ਗਤੀਵਿਧੀਆਂ ’ਤੇ ਰੋਕ ਲਗਾਈ ਜਾਵੇਗੀ ਤਾਂ ਜੋ ਇਹੋ ਜਿਹੇ ਕਾਰੋਬਾਰਾਂ ਦੀ ਜੜ੍ਹ ਤੋਂ ਤਬਾਹੀ ਹੋ ਸਕੇ। ਰਣਜੀਤ ਸਿੰਘ ਦੀ ਉਮਰ 38 ਸਾਲ ਹੈ ਅਤੇ ਉਹ 8ਵੀਂ ਕਲਾਸ ਜੂਨੀਅਰ ਸਕੂਲ ਤੱਕ ਪੜ੍ਹਿਆ ਹੈ। ਇਹ ਕਾਰਵਾਈ ਨਸ਼ਿਆਂ ਖ਼ਿਲਾਫ ਪੁਲਿਸ ਦੀ ਜ਼ੋਰਦਾਰ ਅਤੇ ਪ੍ਰਭਾਵਸ਼ਾਲੀ ਮੁਹਿੰਮ ਦਾ ਸਪਸ਼ਟ ਨਤੀਜਾ ਹੈ।
Leave a Reply