ਹਰਿਆਣਾ ਖ਼ਬਰਾਂ

ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਊਂਡੇਸ਼ਨ ਟਰਸਟ ਪਰਿਸਰ ਵਿੱਚ ਚਲਾਇਆ ਜਾਵੇਗਾ ਸਵੱਛਤਾ ਮੁਹਿੰਮ ਤੇ ਲੱਗੇਗਾ ਖੂਨਦਾਨ ਕੈਂਪ

ਚੰਡੀਗੜ੍ਹ (ਜਸਟਿਸ ਨਿਊਜ਼ )

ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ ਬਾਰੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਪਹੁੰਚਾਉਣ ਤੇ ਲੋਕਾਂ ਨੂੰ ਜਾਗਰੁਕ ਕਰਨ ਲਈ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਉਂਡੇਸ਼ਨ (ਟਰਸਟ) ਦੇ ਫੇਸਬੁੱਕ ਪੇਜ ਤੇ ਲੋਗੋ ਨੂੰ ਲਾਂਚ ਕੀਤਾ ਗਿਆ। ਫੇਸਬੁੱਕ ਪੇਜ ਤੇ ਲੋਗੋ ਦੀ ਲਾਂਚਿੰਗ ਅੱਜ ਇੱਥੇ ਚੰਡੀਗੜ੍ਹ ਵਿੱਚ ਕੇਂਦਰੀ ਊਰਜਾ ਮੰਤਰੀ ਤੇ ਟਰਸਟ ਦੇ ਚੇਅਰਮੈਨ ਸ੍ਰੀ ਮਨੋਹਰ ਲਾਲ ਨੇ ਕੀਤੀ।

          ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਚੰਡੀਗੜ੍ਹ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਊਂਡੇਸ਼ਨ ਟਰਸਟ ਦੀ ਮੀਟਿੰਗ ਦੌਰਾਨ ਕਿਹਾ ਕਿ ਜਲਦੀ ਹੀ ਟਰਸਟ ਦੇ ਭਵਨ ਦਾ ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਸ ਸਬੰਧ ਵਿੱਚ ਸਬੰਧਿਤ ਵਿਭਾਗ ਵੱਲੋਂ ਨੌਨ ਓਬਜੈਕਸ਼ਨ ਸਰਟੀਫਿਕੇਟ ਜਲਦੀ ਹੀ ਜਾਰੀ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਕਲਾ ਅਤੇ ਸਭਿਆਚਾਰਕ ਕਾਰਜ ਵਿਭਾਗ ਵੱਲੋਂ ਲਗਭਗ 20 ਏਕੜ ਭੁਮੀ ਦਾ ਟ੍ਰਾਂਸਫਰ ਟਰਸਟ ਨੂੰ ਕਰ ਦਿੱਤਾ ਗਿਆ ਹੈ ਅਤੇ ਅਗਾਮੀ ਕਾਰਵਾਈ ‘ਤੇ ਤੇਜੀ ਨਾਲ ਕੰਮ ਜਾਰੀ ਹੈ।

          ਅੱਜ ਦੀ ਮੀਟਿੰਗ ਵਿੱਚ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਨੂੰ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਊਂਡੇਸ਼ਨ ਟਰਸਟ ਦਾ ਮੈਂਬਰ ਬਣਾਏ ਜਾਣ ਤਹਿਤ ਮੰਜੁਰੀ ਪ੍ਰਦਾਨ ਕਰ ਦਿੱਤੀ ਗਈ ਹੈ।

          ਮੀਟਿੰਗ ਵਿੱਚ ਕੇਂਦਰੀ ਮੰਤਰੀ ਤੇ ਟਰਸਟ ਦੇ ਚੇਅਰਮੈਨ ਸ੍ਰੀ ਮਨੋਹਰ ਲਾਲ ਨੇ ਸਬੰਧਿਤ ਅਧਿਕਾਰੀਆਂ ਨੂੰ ਹਿਦਾਇਤਾਂ ਦਿੰਦੇ ਹੋਏ ਕਿਹਾ ਕਿ ਅੱਜ ਸ਼ੁਰੂ ਕੀਤੇ ਫੇਸਬੁੱਕ ਪੇਜ ‘ਤੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ ਜੀਵਨ ਨਾਲ ਸਬੰਧਿਤ ਉਨ੍ਹਾਂ ਦੀ ਬਹਾਦਰੀ ਭਰੀਆਂ ਕਹਾਣੀਆਂ ਦੇ ਕੰਟੇਂਟ ਨੂੰ ਸਾਂਝਾ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਟਰਸਟ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਜਾਣਕਾਰੀ ਨਾਲ ਜਾਣੂ ਹੋ ਸਕਣ ਅਤੇ ਸਮਾਜ ਨੂੰ ਪੇ੍ਰਰਣਾ ਮਿਲ ਸਕੇ।

          ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਮੌਜੁਦਾ ਵਿੱਚ ਚੱਲ ਰਹੇ ਸੇਵਾ ਪੱਖਵਾੜਾ ਪ੍ਰੋਗਰਾਮ ਦੌਰਾਨ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਉਂਡੇਸ਼ਨ ਟਰਸਟ ਪਰਿਸਰ ਵਿੱਚ ਇੱਕ ਸਵੱਛਤਾ ਮੁਹਿੰਮ ਚਲਾਈ ਜਾਵੇ ਅਤੇ ਜਰੂਰਤਮੰਦ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਖੂਨਦਾਨ ਕੈਂਪ ਵੀ ਆਯੋਜਿਤ ਕੀਤਾ ਜਾਵੇ ਅਤੇ ਟਰਸਟ ਦੀ ਜਮੀਨ ‘ਤੇ ਇੱਕ ਬੋਰਡ ਵੀ ਲਗਾਇਆ ਜਾਵੇ। ਇਸ ਬੋਰਡ ‘ਤੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਫੋਟੋ ਅਤੇ ਲੋਗੋ ਵੀ ਹੋਣੇ ਚਾਹੀਦੇ ਹਨ।

          ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਜੀ ਜਿਨ੍ਹਾਂ ਥਾਵਾਂ ਤੋਂ ਗੁਜਰੇ ਹਨ ਅਤੇ ਠਹਿਰੇ ਹਨ, ਉਨ੍ਹਾਂ ਥਾਵਾਂ ‘ਤੇ ਵੱਖ-ਵੱਖ ਤਰ੍ਹਾ ਦੇ ਪ੍ਰੋਗਰਾਮ ਆਯੋਜਿਤ ਕਰਨ ਲਈ ਇੱਕ ਰੂਪਰੇਖਾ ਤਿਆਰ ਕੀਤੀ ਜਾਵੇ ਤਾਂ ਜੋ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੀ ਬਹਾਦਰੀ ਭਰੀਆਂ ਕਹਾਣੀਆਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਮੀਟਿੰਗ ਦੌਰਾਨ ਫਰੀਦਾਬਾਦ ਤੋਂ ਆਏ ਸ੍ਰੀ ਗੁਰਪ੍ਰਸਾਦ ਸਿੰਘ ਨੇ 11 ਲੱਖ ਰੁਪਏ ਦਾ ਚੈਕ ਟਰਸਟ ਦੇ ਚੇਅਰਮੈਨ ਤੇ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਭੇਂਟ ਕੀਤਾ।

          ਮੀਟਿੰਗ ਵਿੱਚ ਸਾਬਕਾ ਮੰਤਰੀ ਸ੍ਰੀ ਕੰਵਰ ਪਾਲ, ਲੋਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਸੂਚਨਾ ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਅਮਿਤ ਅਗਰਵਾਲ ਅਤੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡਰੰਗ, ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ, ਮੁੱਖ ਮੰਤਰੀ ਦੇ ਓਐਸਡੀ ਡਾ. ਪ੍ਰਭਲੀਨ ਸਿੰਘ ਅਤੇ ਟਰਸਟ ਦੇ ਮੈਂਬਰ ਤੇ ਅਧਿਕਾਰੀ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਭਵਨਾਂ ਅਤੇ ਸੜਕਾਂ ਦੇ ਨਿਰਮਾਣ ਵਿੱਚ ਗੁਣਵੱਤਾ ਨਾਲ ਸਮਝੌਤਾ ਨਹੀਂ ਹੋਵੇਗਾ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ ( ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਲੋਕਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਭਵਨਾਂ ਤੇ ਸੜਕਾਂ ਦੇ ਨਿਰਮਾਣ ਕੰਮਾਂ ਵਿੱਚ ਕਿਸੇ ਵੀ ਤਰ੍ਹਾ ਦੀ ਲਾਪ੍ਰਵਾਹੀ ਜਾਂ ਖਾਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੈ ਕਿਹਾ ਕਿ ਡਰਾਇੰਗ ਅਤੇ ਟਂੈਡਰ ਦਸਤਾਵੇਜਾਂ ਵਿੱਚ ਜਾਨਬੁੱਝ ਕੇ ਗਲਤੀਆਂ ਛੱਡ ਕੇ ਕੰਮ ਅਲਾਟ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਨਿਰਮਾਣ ਸਮੱਗਰੀ ਦੀ ਗੁਣਵੱਤਾ ਨਾਲ ਕਿਸੇ ਵੀ ਪੱਧਰ ‘ਤੇ ਸਮਝੌਤਾ ਨਹੀਂ ਹੋਵੇਗਾ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਲੋਕਨਿਰਮਾਣ ਵਿਭਾਗ ਦੀ ਬੁਲਾਈ ਗਈ ਕੈਬੀਨੇਟ ਸਬ-ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਲੋਕਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਵੀ ਮੌਜੂਦ ਰਹੇ।

ਮੁੱਖ ਮੰਤਰੀ ਨੇ ਦਿੱਤੇ ਕਈ ਅਹਿਮ ਪ੍ਰੋਜੈਕਟਸ ਨੂੰ ਮੰਜੂਰੀ

          ਮੀਟਿੰਗ ਵਿੱਚ ਮੁੱਖ ਮੰਤਰੀ ਨੇ ਨਾਹਰ ਸਿੰਘ ਸਟੇਡੀਅਮ, ਫਰੀਦਾਬਾਦ ਦੇ ਨੇੜੇ ਬਣ ਰਹੇ ਪੈਰਾ ਓਲੰਪਿਕ ਭਵਨ, ਮਹੇਂਦਰਗੜ੍ਹ ਵਿੱਚ ਨਿਆਇਕ ਪਰਿਸਰ ਵਿੱਚ ਸਿਵਲ ਜੱਜ (ਜੂਨੀਅਰ ਤੇ ਸੀਨੀਅਰ) ਦੇ ਪੰਜ ਰਿਹਾਇਸ਼ੀ ਪਰਿਵਾਰਾਂ, ਅਤੇ ਚਰਖੀ ਦਾਦਰੀ ਦੇ ਢਿਵਾਵਾ ਜਾਟਾਨ ਵਿੱਚ ਸਰਕਾਰ ਕੰਨਿਆ ਸੀਨੀਅਰ ਸੈਕੇਂਡਰੀ ਸਕੂਲ ਦੇ ਭਵਨ ਨਿਰਮਾਣ ਕੰਮ ਦੀ ਇਨਹਾਂਸਮੈਂਟ ਨੂੰ ਮੰਜੂਰੀ ਪ੍ਰਦਾਨ ਕੀਤੀ।

ਖੇਡ ਯੂਨੀਵਰਸਿਟੀ ਰਾਈ ਲਈ ਦੋ ਮਹੀਨੇ ਵਿੱਚ ਡੀਪੀਆਰ ਤਿਆਰ ਕਰਨ ਦੇ ਨਿਰਦੇਸ਼

          ਮੁੱਖ ਮੰਤਰੀ ਨੇ ਹਰਿਆਣਾ ਖੇਡ ਯੂਨੀਵਰਸਿਟੀ, ਰਾਈ (ਸੋਨੀਪਤ) ਦੇ ਪ੍ਰਸਾਸ਼ਨਿਕ ਭਵਨ, ਵਿਦਿਅਕ ਭਵਨ, ਹਾਸਟਲ, ਸਪੋਰਟਸ ਇੰਫ੍ਰਾਸਟਕਚਰ ਭਵਨ ਅਤੇ ਪੂਰੀ ਯੂਨੀਵਰਸਿਟੀ ਪਰਿਸਰ ਦੇ ਕੰਮਾਂ ਦੀ ਵਿਸਤਾਰ ਪਰਿਯੋਜਨਾ ਰਿਪੋਰਟ (ਡੀਪੀਆਰ) ਦੋ ਮਹੀਨੇ ਦੇ ਅੰਦਰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੈ ਕਿਹਾ ਕਿ ਖੇਡਾਂ ਦੀ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਨੀਵਰਸਿਟੀ ਦਾ ਡਿਜਾਇਨ ਤਿਆਰ ਕੀਤਾ ਜਾਵੇ ਤਾਂ ਜੋ ਇਹ ਖਿਡਾਰੀਆਂ ਦੇ ਲਈ ਵਿਸ਼ਵਪੱਧਰੀ ਸਹੂਲਤਾਂ ਨਾਲ ਲੈਸ ਹੋਵੇ।

          ਮੀਟਿੰਗ ਵਿੱਚ ਲੋਕਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਸੈਕੇਂਡਰੀ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਨੀਤ ਗਰਗ, ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਨਵਦੀਪ ਵਿਰਕ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਬਿਜਲੀ ਖਪਤਕਾਰਾਂ ਨੂੰ ਪ੍ਰੀਪੇਡ ਅਤੇ ਪੋਸਟਪੇਡ ਦੋਨੋਂ ਵਿਕਲਪ ਕਰਵਾਏ ਜਾਣਗੇ ਉਪਲਬਧ

ਚੰਡੀਗੜ੍ਹ ( ਜਸਟਿਸ ਨਿਊਜ਼ )

ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਸਰਕਾਰੀ ਅਧਿਕਾਰੀ/ਕਰਮਚਾਰੀ, ਵਿਧਾਇਕ, ਸਾਂਸਦ, ਮੰਤਰੀ ਅਤੇ ਮੁੱਖ ਮੰਤਰੀ ਆਵਾਸਾਂ ‘ਤੇ ਸਮਾਰਟ ਮੀਟਰ ਲਗਾਏ ਜਾਣਗੇ ਅਤੇ ਇਸ ਦੇ ਬਾਅਦ ਆਮ ਖਪਤਕਾਰਾਂ ਤੱਕ ਇਸ ਯੋਜਨਾ ਦਾ ਵਿਸਤਾਰ ਕੀਤਾ ਜਾਵੇਗਾ। ਜਲਦੀ ਹੀ ਸਮਾਰਟ ਮੀਟਰ ਲਗਾਉਣ ਲਈ ਟੈਂਡਰ ਹੋਣਗੇ।

          ਚੰਡੀਗੜ੍ਹ ਵਿੱਚ ਅੱਜ ਮੀਡੀਆ ਪਰਸਨਸ ਨਾਂਲ ਗਲਬਾਤ ਦੌਰਾਨ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਖਪਤਕਾਰ ਨੂੰ ਪ੍ਰੀਪੇਡ ਅਤੇ ਪੋਸਟਪੇਡ ਦੋਨੋਂ ਵਿਕਲਪ ਉਪਲਬਧ ਕਰਾਏ ਜਾਣਗੇ। ਜਿਸ ਤਰ੍ਹਾ ਹਰ ਵਿਅਕਤੀ ਪ੍ਰੀਪੇਡ ਜਾਂ ਪੋਸਟਪੇਡ ਮੋਬਾਇਲ ਦੀ ਵਰਤੋ ਕਰਦਾ ਹੈ, ਉਸੀ ਤਰ੍ਹਾ ਬਿਜਲੀ ਮੀਟਰ ਵਿੱਚ ਵੀ ਖਪਤਕਾਰ ਆਪਣੀ ਸਹੂਲਤ ਅਨੁਸਾਰ ਵਿਕਲਪ ਚੁਣ ਸਕਣਗੇ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਬਿਜਲੀ ਡਿਫਾਲਰ ਖਪਤਕਾਰਾਂ ਤੇ ਲਗਭਗ 7500 ਕਰੋੜ ਦੀ ਬਕਾਇਆ ਰਕਮ ਹੈ। ਇਸ ਸਬੰਧ ਵਿੱਚ ਸੁਪਰਡੈਂਟ ਇੰਜੀਨੀਅਰਾਂ ਅਤੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਵਿੱਚ ਸਪਸ਼ਟ ਨਿਰਦੇਸ਼ ਦਿੱਤੇ ਗਏ ਸਨ ਕਿ ਬਕਾਇਆ ਰਕਮ ਦੀ ਜਲਦੀ ਵਸੂਲੀ ਯਕੀਨੀ ਕੀਤੀ ਜਾਵੇ। ਇਸ ਵਿਸ਼ਾ ‘ਤੇ ਮੀਟਿੰਗ ਆਯੋਜਿਤ ਕਰ ਅਧਿਕਾਰੀਆਂ ਤੋਂ ਰਿਪੋਰਟ ਲਈ ਜਾਵੇਗੀ।

          ਸਰਕਾਰ ਭਵਨਾਂ ਅਤੇ ਅਦਾਰਿਆਂ ਵਿੱਚ ਬਕਾਇਆ ਰਕਮ ਦੇ ਸੁਆਲ ‘ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰੀ ਤੇ ਹੋਰ ਸਾਰੇ ਭਵਨਾਂ ਵਿੱਚ ਬਿਜਲੀ ਦੀ ਬਕਾਇਆ ਰਕਮ ਦੀ ਵਸੂਲੀ ਸਖਤੀ ਨਾਲ ਕੀਤੀ ਜਾਵੇਗੀ ਅਤੇ ਭੁਗਤਾਨ ਵਿੱਚ ਆਣਾ-ਕਾਨੀ ਹੋਣ ‘ਤੇ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ।

          ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿੱਚ ਸੋਲਰ ਪਾਵਰ ਹਾਊਸ ਸਥਾਪਿਤ ਕਰਨ ਲਈ ਭੂਮੀ ਚੋਣ ਕਰ ਲਈ ਗਈ ਹੈ ਅਤੇ ਇਸ ਨੂੰ ਪਾਇਲਟ ਆਧਾਰ ‘ਤੇ ਸ਼ੁਰੂ ਕੀਤਾ ਜਾਵੇਗਾ।

          ਉਨ੍ਹਾਂ ਨੇ ਕਿਹਾ ਕਿ ਹਰੇਕ ਪਿੰਡ ਦੇ ਲੋਡ ਦੀ ਗਿਣਤੀ ਕਰ ਉਤਰੀ ਸਮਰੱਥਾ ਦਾ ਸੋਲਰ ਪਾਵਰ ਹਾਊਸ ਸਥਾਪਿਤ ਕਰ ਦਿੱਤਾ ਜਾਵੇ ਤਾਂ ਪਿੰਡ ਆਤਮਨਿਰਭਰ ਬਣਨਗੇ ਅਤੇ ਸੂਬਾ ਬਿਜਲੀ ਦੇ ਖੇਤਰ ਵਿੱਚ ਸਰਪਲੱਸ ਹੋ ਸਕੇਗਾ। ਇਸ ਨਾਲ ਬਿਜਲੀ ਸਸਤੀ ਵੀ ਉਪਲਬਧ ਹੋਵੇਗੀ ਕਿਉਂਕਿ ਸੌਰ ਊਰਜਾ ਦੀ ਲਾਗਤ ਘੱਟ ਹ

ਰਿਵੇਪਡ ਰਾਸ਼ਟਰੀ ਗ੍ਰਾਮ ਸਵਰਾਜ ਮੁਹਿੰਮ ਦੇ ਤਹਿਤ ਹੋਰ ਸੂਬਿਆਂ ਦੀ ਚੰਗੀ ਪ੍ਰਥਾਵਾਂ ਨਾਲ ਹਰਿਆਣਾ ਦੀ ਪੰਚਾਇਤਾਂ ਨੂੱ ਮਿਲੇਗਾ ਨਵਾਂ ਦ੍ਰਿਸ਼ਟੀਕੋਣ

ਚੰਡੀਗੜ੍ਹ( ਜਸਟਿਸ ਨਿਊਜ਼ )

ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਦੇ ਮਾਰਗਦਰਸ਼ਨ ਵਿੱਚ ਰਿਵੇਪਡ ਰਾਸ਼ਟਰੀ ਗ੍ਰਾਮ ਸਵਰਾਜ ਮੁਹਿੰਮ ਤਹਿਤ ਜਿਲ੍ਹਾ ਪਾਣੀਪਤ ਦੇ ਜਨ ਪ੍ਰਤੀਨਿਧੀ 56 ਸਰਪੰਚ (21 ਮਹਿਲਾ ਅਤੇ 35 ਪੁਰਸ਼) ਉੱਤਰ ਪ੍ਰਦੇਸ਼ ਦੇ ਮਧੁਰਾ ਅਤੇ ਆਗਰਾ ਵਿੱਚ ਆਯੋਜਿਤ ਪੰਜ ਦਿਨਾਂ ਦੀ ਐਕਸਪੋਜਰ ਵਿਜਿਟ ਪ੍ਰੋਗਰਾਮ ਦਾ ਦੌਰਾ ਕਰਣਗੇ। ਸਰਪੰਚਾਂ ਦੇ ਵਫਦ ਨੂੰ ਵੀਰਵਾਰ ਨੂੰ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਪਾਣੀਪਤ ਵਿੱਚ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

          ਸ੍ਰੀ ਪੰਵਾਰ ਨੇ ਦਸਿਆ ਕਿ ਇਹ ਐਕਸਪੋਜਰ ਵਿਜਿਟ 18 ਸਤੰਬਰ ਤੋਂ 22 ਸਤੰਬਰ ਤੱਕ ਆਯੋਜਿਤ ਹੋਵੇਗੀ, ਜਿਸ ਦਾ ਸੰਚਾਲਨ ਪਾਜੀਟਿਵ ਮੰਤਰਾ ਕੰਸਲਟਿੰਗ ਪੀਵੀਟੀ ਲਿਮੀਟੇਡ, ਗੁਰੂਗ੍ਰਾਮ ਵੱਲੋਂ ਕੀਤਾ ਜਾਵੇਗਾ। ਪ੍ਰਤੀਭਾਗੀਆਂ ਨੂੰ ਮਧੁਰਾ ਅਤੇ ਆਗਰਾ ਦੀ ਪਿੰਡ ਪੰਚਾਇਤਾਂ ਵੱਲੋਂ ਸ਼ੁਰੂ ਕੀਤੀ ਗਈ ਵੱਖ-ਵੱਖ ਨਵਾਂਚਾਰਾਂ ਨਾਲ ਰੁਬਰੂ ਕਰਾਇਆ ਜਾਵੇਗਾ, ਤਾਂ ਜੋ ਉਹ ਇੰਨ੍ਹਾਂ ਚੰਗੀ ਪ੍ਰਥਾਵਾਂ ਨੂੰ ਹਰਿਆਣਾ ਦੀ ਪੰਚਾਇਤਾਂ ਵਿੱਚ ਲਾਗੂ ਕਰ ਸਕਣ।

          ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਸਾਰਿਆਂ ਦੇ ਨਾਲ 6 ਮਹਿਲਾ ਅਤੇ 6 ਪੁਰਸ਼ ਅਧਿਕਾਰੀ ਵੀ ਨਾਮਜਦ ਕੀਤੇ ਗਏ ਹਨ ਜੋ ਅਧਿਕਾਰਕ ਤੌਰ ‘ਤੇ ਉਨ੍ਹਾਂ ਦੇ ਨਾਲ ਕਾਰਜ ਸ਼ੈਲੀਆਂ ਦਾ ਜਾਇਜਾ ਲੈਣਗੇ। ਉਨ੍ਹਾਂ ਨੇ ਦਸਿਆ ਕਿ ਪਲਾਸਟਿਕ ਵੇਸਟੇਜ ਟ੍ਰੀਟਮੈਂਟ ਪਲਾਂਟ, ਮਹਿਲਾਵਾਂ ਲਈ ਬਣਾਏ ਗਏ ਵਿਸ਼ੇਸ਼ ਹਸਪਤਾਲ, ਸਵੈ ਸਹਾਇਤਾ ਸਮੂਹ ਲਈ ਬਣਾਏ ਗਏ ਬਾਜਾਰ ਪਾਰਕ ਵਿਦ ਆਊਟਡੋਰ ਜਿਮ, ਅੰਮ੍ਰਿਤ ਸਰੋਵਰ, ਜਲਸਪਲਾਈ, ਸਥਾਨਕ ਮਹਿਲਾਵਾਂ ਲਈ ਸਿਲਾਈ ਸੈਂਟਰ, ਵਾਟਰ ਟੈਂਕ, ਬਜੁਰਗਾਂ ਲਈ ਓਲਡ ਏਜ ਹੋਮ, ਆਦਿ ਦੀ ਜਾਣਕਾਰੀ ਲੈਣਗੇ।

ਬਲਾਕ ਸਿਵਾਨੀ ਦੇ ਪਿੰਡ ਖੇੜਾ ਵਿੱਚ ਬਣ ਰਿਹਾ ਨਹਿਰੀ ਵਿਭਾਗ ਦਾ ਆਫ਼ਿਸ ਕਾਂਪਲੈਕਸ, ਸਾਰੇ ਅਧਿਕਾਰੀ ਇੱਕ ਛੱਤ ਥੱਲੇ ਸੁਨਣਗੇ ਕਿਸਾਨਾਂ ਦੀ ਸਮੱਸਿਆਵਾਂ

ਚੰਡੀਗੜ੍ਹ( ਜਸਟਿਸ ਨਿਊਜ਼ )

ਹਰਿਆਣਾ ਦੀ ਸਿੰਚਾਈ ਅਤੇ ਜਲ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਦੱਸਿਆ ਕਿ ਨਹਿਰੀ ਪ੍ਰਣਾਲੀ ਨੂੰ ਤਰਕਸੰਗਤ ਬਣਾਉਂਦੇ ਹੋਏ ਪਿਛਲੇ ਸਾਲਾਂ ਵਿੱਚ ਜਿਨ੍ਹਾਂ ਨਹਿਰਾਂ ਦਾ ਕੰਟ੍ਰੋਲ ਲੋਹਾਰੂ ਡਿਵੀਜ਼ਨ ਵਿੱਚ ਕਰ ਦਿੱਤਾ ਗਿਆ ਹੈ ਤਾਂ ਜੋ ਸਿਰ ਤੋਂ ਟੇਲ ਤੱਕ ਪਾਣੀ ਦਾ ਕੁਸ਼ਲ ਪ੍ਰਬੰਧਨ ਹੋ ਸਕੇ ਕਿਉਂਕਿ ਵਿਭਾਜਿਤ ਕੰਟ੍ਰੋਲ ਕਾਰਨ ਪਾਣੀ ਦੀ ਸਹੀ ਭਰਪਾਈ ਨਹੀਂ ਹੋ ਰਹੀ ਸੀ ਅਤੇ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਅ ਰਿਹਾ ਸੀ।

ਸਿੰਚਾਈ ਅਤੇ ਜਨ ਸਰੋਤ ਮੰਤਰੀ ਨੇ ਦੱਸਿਆ ਕਿ ਸਾਡੀ ਸਰਕਾਰ ਕਿਸਾਨਾਂ ਦੇ ਹੱਕਾਂ ਲਈ ਪ੍ਰਤੀਬੱਧ ਹੈ। ਅਸੀ ਯਕੀਨੀ ਕਰ ਰਹੇ ਹਾਂ ਕਿ ਨਹਿਰਾਂ ਦਾ ਬੇਹਤਰ ਪ੍ਰਬੰਧਨ ਹੋਵੇ ਅਤੇ ਕਿਸਾਨਾਂ ਨੂੰ ਆਸਾਨ ਸੇਵਾਵਾਂ ਮੁਹੱਈਆ ਹੋਵੇ।

ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਜ਼ਿਲ੍ਹਾ ਭਿਵਾਨੀ ਦੇ ਬਲਾਕ ਸਿਵਾਣੀ ਦੇ ਪਿੰਡ ਖੇੜਾ ਵਿੱਚ 17.54 ਕਰੋੜ ਰੁਪਏ ਦੀ ਲਾਗਤ ਨਾਲ ਆਫ਼ਿਸ ਕਾਂਪਲੇਕਸ, ਨਹਿਰ ਆਰਾਮ ਘਰ ਅਤੇ ਸਟਾਫ਼ ਰੂਮ ਦਾ ਉਸਾਰੀ ਕੰਮ ਪ੍ਰਗਤੀ ‘ਤੇ ਹੈ। ਇਸ ਦਾ ਕੰਮ 80 ਫੀਸਦੀ ਪੂਰਾ ਹੋ ਚੁੱਕਾ ਹੈ ਅਤੇ ਇੱਥੇ ਲੋਹਾਰੂ, ਸਿਵਾਣੀ ਅਤੇ ਮਿਕਾਡਾ ਡਿਵਿਜ਼ਨ ਦੇ ਐਸਡੀਓ ਇੱਕ ਹੀ ਥਾਂ ‘ਤੇ ਬੈਠਣਗੇ। ਇਸ ਨਾਲ ਕਿਸਾਨਾਂ ਨੂੰ ਆਪਣੀ ਸਮੱਸਿਆਵਾਂ ਇੱਕ ਹੀ ਥਾਂ ‘ਤੇ, ਆਪਣੇ ਪਿੰਡ ਦੇ ਕੋਲ੍ਹ ਹੀ ਹੱਲ੍ਹ ਕਰਨ ਦੀ ਸਹੂਲਤ ਮਿਲੇਗੀ।

ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਇੱਕ ਫੈਸਲਾ, ਦੋ ਫਾਇਦੇ ਹੋਣਗੇ। ਨਹਿਰਾਂ ਦਾ ਬੇਹਤਰ ਪ੍ਰਬੰਧਨ ਅਤੇ ਕਿਸਾਨਾਂ ਨੂੰ ਸੇਵਾਵਾਂ ਉਨ੍ਹਾਂ ਦੇ ਘਰ ਦਰਵਾਜੇ ‘ਤੇ ਮਿਲੇਗੀ ਅਤੇ ਸਿਰ ਤੋਂ ਟੇਲ ਤੱਕ ਹਰ ਕਿਸਾਨ ਨੂੰ ਪਾਣੀ ਮਿਲੇਗਾ ਅਤੇ ਅਧਿਕਾਰੀਆਂ ਦੀ ਜੁਆਬਦੇਈ ਯਕੀਨੀ ਹੋਵੇਗੀ। ਸਾਡੀ ਸਰਕਾਰ ਸੁਣਦੀ ਹੈ, ਸਮੀਖਿਆ ਕਰਦੀ ਹੈ ਅਤੇ ਫੈਸਲੇ ਲੈਂਦੀ ਹੈ, ਕਿਸਾਨ ਭਲਾਈ ਹੀ ਸਭ ਤੋਂ ਪਹਿਲੀ ਪ੍ਰਾਥਮਿਕਤਾ ਹੈ।

ਵਿਕਸਿਤ ਭਾਰਤ ਯੰਗ ਲਿਡਰਸ ਡਾਇਲਾਗ ਲਈ ਕੰਪੀਟਿਸ਼ਨ ਨੌਜੁਆਨਾਂ ਨੂੰ ਵਿਕਸਿਤ ਭਾਰਤ 2047 ਦੇ ਵਿਜਨ ਨਾਲ ਜੋੜਨ ਦਾ ਸ਼ਾਨਦਾਰ ਮੰਚ

ਚੰਡੀਗੜ੍ਹ( ਜਸਟਿਸ ਨਿਊਜ਼ )

ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਦੀ ਇਕਾਈ ਮਾਈ ਭਾਰਤ ਤਹਿਤ ਵਿਕਸਿਤ ਭਾਰਤ ਯੰਗ ਲੀਡਰਸ ਡਾਇਲਾਗ 2026 ਦਾ ਆਯੋਜਨ ਕੀਤਾ ਜਾਵੇਗਾ। ਇਸ ਦਾ ਟੀਚਾ ਨੌਜੁਆਨਾਂ ਨੂੰ ਵਿਚਾਰ-ਵਟਾਂਦਰਾਂ, ਅਗਵਾਈ ਅਤੇ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਨਾ ਹੈ।

ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਸੰਵਾਦ ਨੌਜੁਆਨਾਂ ਨੂੰ ਵਿਕਸਿਤ ਭਾਰਤ 2047 ਦੇ ਵਿਜਨ ਨਾਲ ਜੋੜਨ ਦਾ ਸ਼ਾਨਦਾਰ ਮੰਚ ਹੈ। ਪ੍ਰੋਗਰਾਮ ਦੀ ਸ਼ੁਰੂਆਤ ਮਾਈ ਭਾਰਤ ਕਵੀਜ ਨਾਲ ਹੋ ਗਈ ਹੈ, ਜੋ 12 ਭਾਸ਼ਾਵਾਂ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।

ਪਹਿਲੇ ਪੜਾਅ ਵਿੱਚ ਹਿੱਸਾ ਲੈਣ ਦੀ ਅੰਤਮ ਮਿਤੀ 15 ਅਕਤੂਬਰ ਹੈ ਜਿਸ ਵਿੱਚ 10 ਹਜ਼ਾਰ ਵਿਜੇਤਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਨਿਬੰਧ ਲੇਖਨ, ਪ੍ਰਸਤੂਤੀ ਅਤੇ ਸੰਵਾਦ ਸੈਸ਼ਨ ਦੇ ਅਗਲੇ ਪੜਾਅ ਹੋਣਗੇ।  ਯੁਵਾ ਲਿੰਕ ਰਾਹੀਂ ਪ੍ਰਤੀਯੋਗਿਤਾ ਵਿੱਚ ਹਿੱਸਾ ਲੈ ਸਕਦਾ ਹੈ।।

ਕਵੀਜ ਵਿੱਚ ਹਿੱਸਾ ਲੈਣ ਲਈ ਯੁਵਾ http://mybharat.gov.in/‘ਤੇ ਲੋਗਿਨ ਕਰਕੇ ਹਿੱਸਾ ਲੈ ਸਕਦੇ ਹਨ। ਹਿੱਸਾ ਲੈਣ ਵਾਲੇ ਯੁਵਾਵਾਂ ਨੂੰ ਨਾਲ ਦੀ ਨਾਲ ਪ੍ਰਮਾਣ ਪੱਤਰ ਆਨਲਾਇਨ ਪ੍ਰਾਪਤ ਹੋ ਰਹੇ ਹਨ।

ਜੇਲ੍ਹ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ ਨੇ ਕੀਤਾ ਜਿਲ੍ਹਾ ਜੇਲ੍ਹ ਨਾਰਨੌਲ ਦਾ ਅਚਾਨਕ ਨਿਰੀਖਣ ਕੈਦੀਆਂ ਲਈ ਸਿਹਤ ਕੈਂਪ ਆਯੋਜਿਤ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ( ਜਸਟਿਸ ਨਿਊਜ਼ )

ਹਰਿਆਣਾ ਦੇ ਜੇਲ੍ਹ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ ਨੇ ਅੱਜ ਜਿਲ੍ਹਾ ਜੇਲ੍ਹ ਨਾਰਨੌਲ ਦਾ ਅਚਾਨਕ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜੇਲ੍ਹ ਪ੍ਰਸਾਸ਼ਨ ਦੀ ਕਾਰਜਪ੍ਰਣਾਲੀ ਅਤੇ ਕੈਦੀਆਂ ਨੂੰ ਦਿੱਤੀ ਜਾ ਰਹੀ ਸਹੂਲਤਾਂ ਦਾ ਜਾਇਜਾ ਲਿਆ। ਊਨ੍ਹਾਂ ਨੇ ਸੇਵਾ ਪਰਵ ਤਹਿਤ ਜੇਲ੍ਹ ਪਰਿਸਰ ਵਿੱਚ ਪੌਧਾਰੋਪਣ ਕਰ ਵਾਤਾਵਰਣ ਸਰੰਖਣ ਦਾ ਸੰਦੇਸ਼ ਦਿੱਤਾ।

          ਨਿਰੀਖਣ ਦੌਰਾਨ ਡਾ. ਸ਼ਰਮਾ ਨੇ ਜੇਲ੍ਹ ਸੁਪਰਡੈਂਟ ਤੋਂ ਕੈਦੀਆਂ ਲਈ ਉਪਲਬਧ ਕਰਾਈ ਜਾ ਰਹੀ ਸਹੂਲਤਾਂ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਲਈ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਖਾਣ ਦੀ ਗੁਣਵੱਤਾ, ਸਵੱਛਤਾ ਅਤੇ ਸਿਹਤ ਸੇਵਾਵਾਂ ‘ਤੇ ਜੋਰ ਦਿੱਤਾ।

          ਜੇਲ੍ਹ ਮੰਤਰੀ ਨੇ ਜਲ੍ਹ ਸੁਪਰਡੈਂਟ ਨੂੰ ਨਿਰਦੇਸ਼ ਦਿੱਤੇ ਕਿ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਦੀ ਨਿਯਮਤ ਜਾਂਚ ਕੀਤੀ ਜਾਵੇ ਅਤੇ ਜਲ੍ਹ ਪਰਿਸਰ ਵਿੱਚ ਸਵੱਛਤਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਮੌਕੇ ‘ਤੇ ਡਾ. ਸ਼ਰਮਾ ਨੇ ਜੇਲ੍ਹ ਪਰਿਸਰ ਵਿੱਚ ਕੈਦੀਆਂ ਲਹੀ ਇੱਕ ਸਿਹਤ ਕੇਂਪ ਲਗਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਉਨ੍ਹਾਂ ਦੀ ਸਿਹਤ ਸਬੰਧੀ ਸਮਸਿਆਵਾਂ ਦਾ ਹੱਲ ਕੀਤਾ ਜਾ ਸਕੇ।

ਈਵੀਐਮ ਵੋਟ ਪੱਤਰਾਂ ਨੂੰ ਵੱਧ ਪੜਨਯੋਗ ਬਨਾਉਣ ਲਈ ਚੋਣ ਕਮਿਸ਼ਨ ਨੇ ਦਿਸ਼ਾ-ਨਿਰਦੇਸ਼ਾਂ ਵਿੱਚ ਕੀਤਾ ਸੋਧ  ਏ. ਸ਼੍ਰੀਨਿਵਾਸ

ਚੰਡੀਗੜ੍ਹ  ( ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਏ ਸ਼੍ਰੀਨਿਵਾਸ ਨੇ ਦਸਿਆ ਕਿ ਭਾਰਤ ਚੋਣ ਕਮਿਸ਼ਨ (ਈਸੀਆਈ) ਨੇ ਈਵੀਐਮ ਵੋਟ ਪੱਤਰਾਂ ਦੀ ਸਪਸ਼ਟਤਾ ਅਤੇ ਪੜਨਯੋਗਤਾ ਨੂੰ ਵਧਾਉਣ ਲਈ ਚੋਣ ਸੰਚਾਲਨ ਨਿਯਮ, 1961 ਦੇ ਨਿਯਮ 49ਵੀਂ ਤਹਿਤ ਈਵੀਐਮ ਵੋਟ ਪੱਤਰਾਂ ਦੇ ਡਿਜਾਇਨ ਅਤੇ ਪ੍ਰਿੰਟਿੰਗ ਤਹਿਤ ਮੌਜੂਦਾ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕੀਤਾ ਹੈ।

          ਉਨ੍ਹਾਂ ਨੇ ਦਸਿਆ ਕਿ ਇਹ ਪਹਿਲ ਚੋਣ ਪ੍ਰਕ੍ਰਿਆਵਾਂ ਨੂੰ ਸਹੀ ਢੰਗ ਅਤੇ ਬਿਹਤਰ ਬਨਾਉਣ ਅਤੇ ਵੋਟਰਾਂ ਦੀ ਸਹੂਲਤ ਵਧਾਉਣ ਲਈ ਪਿਛਲੇ 6 ਮਹੀਨਿਆਂ ਵਿੱਚ ਈਸੀਆਈ ਵੱਲੋਂ ਪਹਿਲਾਂ ਹੀ ਕੀਤੀ ਜਾ ਚੁੱਕੀ 28 ਪਹਿਲਾਂ ਦੇ ਅਨੁਰੂਪ ਹੈ। ਹੁਣ ਤੋਂ, ਈਵੀਐਮ ਵੋਟ ਪੱਤਰ ‘ਤੇ ਉਮੀਦਵਾਰਾਂ ਦੀ ਤਸਵੀਰ ਰੰਗੀਨ ਛਪੀ ਹੋਵੇਗੀ ਅਤੇ ਬਿਹਤਰ ਵਿਜੀਬਿਲਿਟੀ ਲਹੀ ਉਮੀਦਵਾਰ ਦਾ ਚਿਹਰਾ ਫੋਟੋ ਦੇ ਤਿੰਨ-ਚੌਥਾਈ ਹਿੱਸੇ ‘ਤੇ ਹੋਵੇਗਾ।

          ਸ੍ਰੀ ਏ. ਸ਼੍ਰੀਨਿਵਾਸ ਨੇ ਦਸਿਆ ਕਿ ਉਮੀਦਵਾਰਾਂ/ਨੋਟਾ ਦੇ ਕ੍ਰਮ ਭਾਰਤੀ ਨੰਬਰਾਂ ਦੇ ਕੌਮਾਂਤਰੀ ਰੂਪ ਵਿੱਚ ਪ੍ਰਿੰਟ ਕੀਤੇ ਜਾਣਗੇ ਅਤੇ ਸਪਸ਼ਟਾ ਲਈ ਫਾਂਟ ਦਾ ਆਕਾਰ 30 ਹੋਵੇਗਾ ਅਤੇ ਬੋਲਡ ਵਿੱਚ ਹੋਵੇਗਾ। ਇਕਰੂਪਤਾ ਯਕੀਨੀ ਕਰਨ ਲਈ, ਸਾਰੇ ਉਮੀਦਵਾਰਾਂ/ਨੋਟਾ ਦੇ ਨਾਮ ਇੱਕ ਹੀ ਫਾਂਟ ਤਰ੍ਹਾ ਅਤੇ ਫਾਂਨ ਆਕਾਰ ਵਿੱਚ ਪ੍ਰਿੰਟ ਕੀਤੇ ਜਾਣਗੇ ਤਾਂ ਜੋ ਆਸਾਨੀ ਨਾਲ ਪੜਿਆ ਜਾ ਸਕੇ।

          ਉਨ੍ਹਾਂ ਨੇ ਦਸਿਆ ਕਿ ਈਵੀਐਮ ਵੋਟਪੱਤਰ 70 ਜੀਐਸਐਮ ਕਾਗਜ਼ ‘ਤੇ ਪਿ੍ਰੰਟ ਕੀਤੇ ਜਾਣਗੇ। ਵਿਧਾਨਸਭਾ ਚੋਣ ਲਹੀ, ਨਿਰਦੇਸ਼ ਆਰਜੀਬੀ ਮਾਨ ਵਾਲੇ ਗੁਲਾਬੀ ਰੰਗ ਦੇ ਕਾਗਜ਼ ਦੀ ਵਰਤੋ ਕੀਤੀ ਜਾਵੇਗੀ। ਅਗਾਮੀ ਚੋਣ ਵਿੱਚ ਉਕਤ ਈਵੀਐਮ ਵੋਟਪੱਤਰਾਂ ਦੀ ਵਰਤੋ ਕੀਤੀ ਜਾਵੇਗੀ, ਜਿਸ ਦੀ ਸ਼ੁਰੂਆਤ ਬਿਹਾਰ ਤੋਂ ਹੋਵੇਗੀ।

ਟੈਕਸਦਾਤਾਵਾਂ ਲਈ ਸੂਬਾ ਸਰਕਾਰ ਦੀ ਵਨ ਟਾਇਮ ਸੈਟਲਮੈਂਟ ਸਕੀਮ , 2025 ਦਾ ਲਾਭ ਚੁੱਕਣ ਦਾ ਹੈ ਆਖੀਰੀ ਮੌਕਾ

ਚੰਡੀਗੜ੍ਹ,( ਜਸਟਿਸ ਨਿਊਜ਼ )

ਹਰਿਆਣਾ ਸਰਕਾਰ ਨੇ ਛੋਟੇ ਟੈਕਸਦਾਤਾਵਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੈਟ, ਸੀਐਸਟੀ ਸਮੇਤ ਹੋਰ ਐਕਟਾਂ ਤਹਿਤ ਬਕਾਇਆ ਟੈਕਸ ਰਕਮ ਦਾ ਨਿਪਟਾਨ ਲਈ ਵਨ ਟਾਇਮ ਸੇਟਲਮੈਂਟ ਸਕੀਮ, 2025 ਲਾਗੂ ਕੀਤੀ ਹੈ। ਇਹ ਯੋਜਨਾ 27 ਸਤੰਬਰ, 2025 ਨੂੰ ਖਤਮ ਹੋ ਜਾਵੇਗੀ। ਇਹ ਧਿਆਨ ਦੇਣ ਯੋਗ ਹੈ ਕਿ ਇਸ ਯੋਜਨਾ ਤਹਿਤ ਅੱਜ ਤੱਕ 97,039 ਟੈਕਸਦਾਤਾਵਾਂ ਨੇ ਲਾਭ ਚੁੱਕਦੇ ਹੋਏ 712.88 ਕਰੋੜ ਰੁਪਏ ਦੇ ਬਕਾਇਆ ਟੈਕਸ ਦਾ ਨਿਪਟਾਨ ਕੀਤਾ ਹੈ।

          ਵਿਭਾਗ ਦੇ ਇੱਕ ਬੁਲਾਰੇ ਨੇ ਦਸਿਆ ਕਿ ਇਹ ਯੋਜਨਾ 30 ਜੂਨ, 2017 ਤੱਕ ਦੇ ਸਮੇਂ ਲਈ ਬਕਾਇਆ ਰਕਮ ‘ਤੇ ਲਾਗੂ ਹੋਵੇਗੀ। ਇਸ ਦੇ ਤਹਿਤ ਸੱਤ ਐਕਟ ਸ਼ਾਮਿਲ ਹਨ, ਜਿਨ੍ਹਾਂ ਵਿੱਚ ਹਰਿਆਣਾ ਮੁੱਲ ਵਰਧਤ ਟੈਕਸ ਐਕਟ, 2003 (2003 ਦਾ 6), ਕੇਂਦਰੀ ਵਿਕਰੀ ਟੈਕਸ ਐਕਟ, 1956 (1956 ਦਾ ਕੇਂਦਰੀ ਐਕਟ 74), ਹਰਿਆਣਾ ਸੁੱਖ-ਸਾਧਨ ਟੈਕਸ ਐਕਟ, 2007 (2007 ਦਾ 23), ਹਰਿਆਣਾ ਮਨੋਰੰਜਨ ਫੀਸ ਐਕਸ, 1955 (1955 ਦਾ ਪੰਜਾਬ ਐਕਟ ਦਾ 16), ਹਰਿਆਣਾ ਸਾਧਾਰਨ ਵਿਕਰੀ ਟੈਕਸ ਐਕਟ 1973 (1973 ਦਾ ਐਕਟ ਦਾ 20), ਹਰਿਆਣਾ ਸਥਾਨਕ ਖੇਤਰ ਵਿਕਾਸ ਟੈਕਸ ਐਕਟ, 2000 (2000 ਦਾ 13) ਅਤੇ ਹਰਿਆਣਾ ਸਥਾਨਕ ਖੇਤਰ ਵਿੱਚ ਮਾਲ ਦੇ ਪ੍ਰਵੇਸ਼ ‘ਤੇ ਟੈਕਸ ਐਕਟ 2008 (2008 ਦਾ 8) ਸ਼ਾਮਿਲ ਹਨ।

          ਉਨ੍ਹਾਂ ਨੇ ਦਸਿਆ ਕਿ ਇਸ ਸਕੀਮ ਦੇ ਤਹਿਤ ਟੈਕਸਦਾਤਾਵਾਂ ਨੂੰ ਵੱਡੀ ਰਾਹਤ ਦੇ ਕੇ ਬਕਾਇਆ ਵਿਆਜ ਅਤੇ ਜੁਰਮਾਨਾ ਪੂਰੀ ਤਰ੍ਹਾ ਮਾਫ ਕਰ ਦਿੱਤਾ ਗਿਆ ਹੈ। ਯੋਜਨਾ ਤਹਿਤ ਦੱਸ ਲੱਖ ਰੁਪਏ ਤੱਕ ਦੇ ਬਕਾਇਆ ‘ਤੇ 1 ਲੱਖ ਰੁਪਏ ਦੀ ਮਾਨਕ ਛੋਟ ਅਤੇ ਬਾਕ ਬਕਾਇਆ ‘ਤੇ 60 ਫੀਸਦੀ ਤੱਕ ਦੀ ਛੋਟ ਦਿੱਤੀ ਗਈ ਹੈ। ਦੱਸ ਲੱਖ ਤੋਂ ਵੱਧ ਅਤੇ ਦੱਸ ਕਰੋੜ ਰੁਪਏ ਤੱਕ ਦੇ ਬਕਾਇਆ ‘ਤੇ 50 ਫੀਸਦੀ ਦੀ ਛੌਟ ਰਹੇਗੀ। ਇਸੀ ਤਰ੍ਹਾ ਨਾਲ ਦੱਸ ਕਰੋੜ ਰੁਪਏ ਤੋਂ ਵੱਧ ਦੇ ਮਾਮਲਿਆਂ ਵਿੱਚ ਸਿਰਫ ਮੂਲ ਬਕਾਇਆ ਟੈਕਸ ਹੀ ਦੇਣਾ ਹੋਵੇਗਾ, ਜਦੋਂ ਕਿ ਵਿਆਜ ਅਤੇ ਜੁਰਮਾਨਾ 100 ਫੀਸਦੀ ਮਾਫ ਹੋਵੇਗਾ।

          ਬੁਲਾਰੇ ਨੇ ਦਸਿਆ ਕਿ ਟੈਕਸਦਾਤਾ ਚਾਹੇ ਤਾਂ ਨਿਪਟਾਨ ਰਕਮ ਨੂੰ ਦੋ ਸਮਾਨ ਕਿਸਤਾਂ ਵਿੱਚ ਵੀ ਅਦਾ ਕਰ ਸਕਦੇ ਹਨ ਅਤੇ ਇੰਨ੍ਹਾਂ ਕਿਸ਼ਤਾਂ ‘ਤੇ ਕੋਈ ਵਿਆਜ ਨਈਂ ਲੱਗੇਗਾ।

          ਸੂਬਾ ਸਰਕਾਰ ਨੇ ਸੂਬੇ ਦੇ ਟੈਕਸਦਾਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਨ ਟਾਇਮ ਸੇਟਲਮੈਂਟ ਸਕੀਮ, 2025 ਦਾ ਵੱਧ ਤੋਂ ਵੱਧ ਲਾਭ ਚੁੱਕ ੇਕੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਆਪਣੈ ਬਕਾਇਆ ਟੈਕਸ ਦਾ ਨਿਪਟਾਨ ਜਰੂਰ ਕਰ ਲੈਣ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin