ਰੋਪੜ ( ਜਸਟਿਸ ਨਿਊਜ਼ )
ਇਹ ਪੁਰਸਕਾਰ “ਆਟੋਨੋਮਸ ਵੈਦਰ ਸਟੇਸ਼ਨ (AWS): ਸਮਾਰਟ ਕਲਾਈਮੇਟ ਮੌਨੀਟਰਿੰਗ ਸਲਿਊਸ਼ਨ” ਪ੍ਰੋਜੈਕਟ ਨੂੰ ਮਾਨਤਾ ਦਿੰਦਾ ਹੈ, ਜੋ ਕਿ ਇੱਕ ਡੂੰਘਾ ਟੈਕਨੋਲੋਜੀ ਇਨੋਵੇਸ਼ਨ ਹੈ ਜਿਸ ਨੂੰ ਕਿਸਾਨਾਂ ਨੂੰ ਅਸਲ-ਸਮੇਂ, ਅਤਿ-ਸਥਾਨਕ ਮੌਸਮ ਡੇਟਾ ਅਤੇ ਏਆਈ-ਸੰਚਾਲਿਤ ਸੂਝ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ । AWS ਯੂਨਿਟਾਂ ਘੱਟ ਲਾਗਤ ਵਾਲੀ, ਸੌਰ ਊਰਜਾ ਨਾਲ ਸੰਚਾਲਿਤ ਅਤੇ ਆਈਓਟੀ ( IoT) ਸੈਂਸਰਾਂ ਨਾਲ ਲੈਸ ਹਨ ਜੋ ਬਾਰਿਸ਼, ਨਮੀ, ਹਵਾ ਦੀ ਗਤੀ ਅਤੇ ਮਿੱਟੀ ਦੀਆਂ ਸਥਿਤੀਆਂ ‘ਤੇ ਡੇਟਾ ਇਕੱਠਾ ਕਰਦੇ ਹਨ। ਇਹ ਜਾਣਕਾਰੀ, ਏਆਈ-ਅਧਾਰਿਤ ਭਵਿੱਖਬਾਣੀ ਵਿਸ਼ਲੇਸ਼ਣ ਦੇ ਨਾਲ ਮਿਲ ਕੇ, ਕਿਸਾਨਾਂ ਨੂੰ ਫਸਲ ਯੋਜਨਾਬੰਦੀ, ਸਿੰਚਾਈ, ਕੀਟ ਨਿਯੰਤਰਣ ਅਤੇ ਸਰੋਤ ਪ੍ਰਬੰਧਨ ‘ਤੇ ਸੂਚਿਤ ਫੈਸਲੇ ਲੈਣ ਦੇ ਯੋਗ ਬਣਾਉਂਦੀ ਹੈ। ਜਲਵਾਯੂ ਪਰਿਵਰਤਨਸ਼ੀਲਤਾ ਅਤੇ ਫਸਲਾਂ ਦੇ ਨੁਕਸਾਨ ਦੀਆਂ ਚੁਣੌਤੀਆਂ ਨੂੰ ਹੱਲ ਕਰਕੇ, AWS ਜਲਵਾਯੂ-ਲਚਕੀਲਾ ਅਤੇ ਟਿਕਾਊ ਖੇਤੀਬਾੜੀ ਦੇ ਨਿਰਮਾਣ ਲਈ ਇੱਕ ਮਹੱਤਵਪੂਰਨ ਉਪਕਰਣ ਸਾਬਤ ਹੋ ਰਿਹਾ ਹੈ।
ਸੋਸ਼ਲ਼ ਇਮਪੈਕਟ ਐਵਾਰਡ 2025 ਦਾ ਵਿਸ਼ਾ ਸੀ “ਇਮਪੈਕਟ 2.0: ਭਾਰਤ ਦੀ ਤਰੱਕੀ ਦੀ ਅਗਲੀ ਲਹਿਰ ਨੂੰ ਮਾਪਣਾ”, ਜਿਸ ਦੇ ਤਹਿਤ ਟੈਕਨੋਲੋਜੀ, ਸਾਂਝੇਦਾਰੀਆਂ ਅਤੇ ਨਵੀਨਤਾਕਾਰੀ ਵਿੱਤ ਪੋਸ਼ਣ ਦੀ ਭੂਮਿਕਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਸੀ। ਕਾਨਫਰੰਸ ਵਿੱਚ 80 ਤੋਂ ਵੱਧ ਉੱਘੇ ਬੁਲਾਰੇ, 200 ਤੋਂ ਵੱਧ ਡੈਲੀਗੇਟ, ਉਦਯੋਗ ਜਗਤ ਦੇ ਨੇਤਾ, ਨੀਤੀ ਨਿਰਮਾਤਾਵਾਂ ਅਤੇ 10 ਤੋਂ ਵੱਧ ਸੰਸਦ ਮੈਂਬਰ ਨੇ ਹਿੱਸਾ ਲਿਆ। ਇਸ ਵਿੱਚ ਮੁੱਖ ਭਾਸ਼ਣ, ਪੈਨਲ ਚਰਚਾ, ਸਪੌਟਲਾਈਟ ਭਾਸ਼ਣ ਅਤੇ ਪ੍ਰਦਰਸ਼ਨੀਆਂ ਸ਼ਾਮਲ ਸਨ ਜਿਨ੍ਹਾਂ ਵਿੱਚ ਸਿੱਖਿਆ, ਸਿਹਤ ਸੰਭਾਲ, ਖੇਤੀਬਾੜੀ ਅਤੇ ਸੱਵਛ ਊਰਜਾ ਵਰਗੇ ਵਿਭਿੰਨ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਇਨੋਵੇਸ਼ਨਸ ਨੂੰ ਪ੍ਰਦਰਸ਼ਿਤ ਕਰਨ ਵਿੱਚ ਪ੍ਰਦਰਸ਼ਨੀਆਂ ਸ਼ਾਮਲ ਸਨ।
ਪੁਰਸਕਾਰ ਸਮਾਰੋਹ ਵਿੱਚ ਉਨ੍ਹਾਂ ਸੰਗਠਨਾਂ ਪਰਉਪਕਾਰੀ ਵਿਅਕਤੀਆਂ, ਸਟਾਰਟਅੱਪਸ ਅਤੇ ਸਮਾਜਿਕ ਉੱਦਮਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਸਮਾਜ ਵਿੱਚ ਠੋਸ ਅਤੇ ਸਕਾਰਾਤਮਕ ਤਬਦੀਲੀ ਲਿਆਉਣ ਦੀ ਦਿਸ਼ਾ ਵਿੱਚ ਵਿੱਚ ਯੋਗਦਾਨ ਦਿੱਤਾ ਹੈ। IIT ਰੋਪੜ ਨੂੰ ਮਿਲਿਆ ਇਹ ਸਨਮਾਨ ਪੇਂਡੂ ਸਸ਼ਕਤੀਕਰਣ, ਸਥਿਰਤਾ ਅਤੇ ਸਮਾਜਿਕ ਭਲਾਈ ਲਈ ਟੈਕਨੋਲੋਜੀ ਦੀ ਵਰਤੋਂ ਪ੍ਰਤੀ ਉਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
AWS ਪ੍ਰੋਜੈਕਟ ਦੀ ਸਫਲਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤੀ ਸੰਸਥਾਨਾਂ ਦੇ ਇਨੋਵੇਸ਼ਨਸ ਨਾ ਸਿਰਫ਼ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦਿੰਦੇ ਹਨ, ਸਗੋਂ ਖੁਰਾਕ ਸੁਰੱਖਿਆ ਅਤੇ ਜਲਵਾਯੂ ਅਨੁਕੂਲਨ ਵਰਗੀਆਂ ਵਿਸ਼ਵਵਿਆਪੀ ਚੁਣੌਤੀਆਂ ਦਾ ਸਮਾਧਾਨ ਕਰਨ ਦੀ ਵੀ ਸਮਰੱਥਾ ਰੱਖਦੇ ਹਨ।
Leave a Reply