ਖਰੀਫ ਸੀਜਨ ਤੋਂ ਪਹਿਲਾਂ ਸਰਕਾਰ ਦੀ ਇਤਿਹਾਸਕ ਪਹਿਲ – ਮੰਡੀਆਂ ਵਿੱਚ 24 ਘੰਟੇ ਤੈਨਾਤ ਹੋਣਗੇ ਇੰਸਪੈਕਟਰ
ਐਸਐਮਐਸ ਰਾਹੀਂ ਮਿਲੇਗੀ ਕਿਸਾਨਾਂ ਨੂੱ ਗੇਟ ਪਾਸ ਅਤੇ ਹੋਰ ਜਾਣਕਾਰੀ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਗਾਮੀ ਖਰੀਫ ਸੀਜਨ ਦੀ ਤਿਆਰੀਆਂ ਦੀ ਸਮੀਖਿਆ ਲਈ ਚੰਡੀਗੜ੍ਹ ਸਥਿਤ ਸਿਵਲ ਸਕੱਤਰੇਤ ਵਿੱਚ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿੱਚ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਗਾਮੀ ਖਰੀਫ ਫਸਲ ਸੀਜਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾ ਦੀ ਅਸਹੂਲਤ ਨਾ ਹੋਵੇ, ਇਸ ਦੇ ਲਈ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਸਾਰੇ ਜਰੂਰੀ ਪ੍ਰਬੰਧ ਯਕੀਨੀ ਕੀਤੇ ਜਾਣ। ਮੁੱਖ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਹਰੇਕ ਮੰਡੀ ਵਿੱਚ ਇੱਕ ਇੰਸਪੈਕਟਰ 24 ਘੰਟੇ ਡਿਊਟੀ ‘ਤੇ ਰਹੇਗਾ ਅਤੇ ਡਿਊਟੀ ਵਿੱਚ ਲਾਪ੍ਰਵਾਹੀ ਵਰਤਣ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਵਿੱਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਪ੍ਰਮੁੱਖ ਸਕੱਤਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਸ੍ਰੀ ਡੀ. ਸੁਰੇਸ਼, ਮਹਾਨਿਦੇਸ਼ਕ ਖੁਰਾਕ, ਮਹਾਪ੍ਰਬੰਧਕ (ਖੇਤਰ) ਭਾਰਤੀ ਖੁਰਾਕ ਨਿਗਮ ਸ੍ਰੀਮਤੀ ਸ਼ਰਣਦੀਪ ਕੌਰ ਬਰਾੜ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸ੍ਰੀ ਅੰਸ਼ਜ ਸਿੰਘ, ਮੁੱਖ ਪ੍ਰਸਾਸ਼ਕ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਸ੍ਰੀ ਮੁਕੇਸ਼ ਕੁਮਾਰ ਆਹੂਜਾ, ਪ੍ਰਬੰਧ ਨਿਦੇਸ਼ਕ ਹੈਫੇਡ ਸ੍ਰੀ ਮੁਕੁਲ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਕਿਸਾਨਾਂ ਨੂੰ ਐਮਐਸਪੀ ‘ਤੇ ਫਸਲ ਖਰੀਦ ਦੀ ਗਾਰੰਟੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਪਸ਼ਟ ਕੀਤਾ ਕਿ ਕਿਸਾਨਾਂ ਦੀ ਫਸਲਾਂ ਐਮਐਸਪੀ ‘ਤੇ ਖਰੀਦੀਆਂ ਜਾਣਗੀਆਂ। ਸਰਕਾਰ ਵੱਲੋਂ ਐਮਐਸਪੀ ਦਰ ਪਹਿਲਾਂ ਹੀ ਤੈਅ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਕਿਸਾਨਾਂ ਦੀ ਫਸਲਾਂ ਐਮਐਸਪੀ ‘ਤੇ ਖਰੀਦਣ ਦੇ ਸਖਤ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਐਸਐਮਐਸ ਵੱਲੋਂ ਇਹ ਜਾਣਕਾਰੀ ਉਪਲਬਧ ਕਰਾਈ ਜਾਵੇ ਕਿ ਉਨ੍ਹਾਂ ਦੀ ਫਸਲਾਂ ਕਿਸ ਨਿਰਧਾਰਿਤ ਮੰਡੀ ਵਿੱਚ ਖਰੀਦੀ ਜਾਣਗੀਆਂ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਕਰਨ ਨੂੰ ਕਿਹਾ ਕਿ ਕਿਸਾਨਾਂ ਦੇ ਮੋਬਾਇਲ ‘ਤੇ ਗੇਟ ਪਾਸ ਪਹੁੰਚਣ। ਸਕੈਨਰ ਦੀ ਸਹੂਲਤ ਵੀ ਉਪਲਬਧ ਕਰਾਈ ਜਾਵੇ ਤਾਂ ਜੋ ਕਿਸਾਨ ਮੋਬਾਇਲ ਤੋਂ ਗੇਟ ਪਾਸ ਡਾਊਨਲੋਡ ਕਰ ਸਕਣ ਅਤੇ ਉਨ੍ਹਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸੋਇਆਬੀਨ, ਕਾਲਾ ਤਿੱਲ, ਉੜਦ ਅਤੇ ਅਰਹਰ ਦੀ ਫਸਲਾਂ ਨੂੰ ਦੇਣ ਪ੍ਰੋਤਸਾਹਨ
ਮੁੱਖ ਮੰਤਰੀ ਨੇ ਸੋਇਆਬੀਨ ਉਤਪਾਦਨ ਨੂੰ ਪ੍ਰੋਤਸਾਹਨ ਦੇਣ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਸੋਇਆਬੀਨ ਤੋਂ ਪੌਸ਼ਟਿਕ ਉਤਪਾਦਬਣਦੇ ਹਨ ਜੋ ਸਿਹਤ ਲਈ ਲਾਭਕਾਰੀ ਹਨ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਕਾਲਾ ਤਿੱਲ, ਉੜਦ, ਅਰਹਰ ਅਤੇ ਸੋਇਆਬੀਨ ਵਰਗੀ ਫਸਲਾਂ ‘ਤੇ ਬੋਨਸ ਦਿੱਤਾ ਜਾਵੇਗਾ।
ਨਮੀ ਜਾਂਚਣ ਲਈ ਖਰੀਦਣ ਉਚਤਮ ਕਿਸਮ ਦੀਆਂ ਮਸ਼ੀਨਾਂ
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਨਮੀ ਜਾਂਚ ਲਈ ਏਡਵਾਂਸ ਤਕਨਾਲੋਜੀ ਦੀ ਮਸ਼ੀਨਾਂ ਖਰੀਦੀਆਂ ਜਾਣ, ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ। ਨਾਲ ਹੀ ਮੰਡੀਆਂ ਵਿੱਚ ਨਮੀ ਜਾਂਚ ਲਈ ਲੈਬਾਂ ਸਥਾਪਿਤ ਕੀਤੀਆਂ ਜਾਣ।
ਮੰਡੀਆਂ ਵਿੱਚ ਸਾਰੀ ਸਹੂਲਤਾਂ ਯਕੀਨੀ ਹੋਣ
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਿਸੇ ਵੀ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ। ਖਰੀਦ ਕੇਂਦਰ ਅਤੇ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਯਕੀਨੀ ਕੀਤੇ ਜਾਣ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੀਣ ਦੇ ਪਾਣੀ, ਜਲ੍ਹ ਨਿਕਾਸੀ, ਸਵੱਛਤਾ ਅਤੇ ਫਸਲ ਦੀ ਸੁਰੱਖਿਆ ਲਈ ਸਾਰੀ ਸਹੂਲਤਾਂ ਉਪਲਬਧ ਹੋਣ। ਉਨ੍ਹਾਂ ਨੇ ਮੰਡੀਆਂ ਵਿੱਚ ਡਿਜੀਟਲ/ਇਲੈਕਟ੍ਰੋਨਿਕ ਕੰਢੇ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਫਸਲ ਦਾ ਸਟੀਕ ਵਜਨ ਕੀਤਾ ਜਾ ਸਕੇ। ਮੁੱਖ ਮੰਤਰੀ ਨੈ ਕਿਹਾ ਕਿ ਫਸਲ ਨੂੰ ਬਰਸਾਤ ਤੋਂ ਨੁਕਸਾਨ ਨਾ ਹੋਵੇ, ਇਸ ਦੇ ਲਈ ਉੱਚ ਸ਼੍ਰੇਣੀ ਦੇ ਸਟੋਰੇਜ ਅਤੇ ਤਰਪਾਲ ਦੀ ਕਾਫੀ ਵਿਵਸਥਾ ਕੀਤੀ ਜਾਵੇ।
ਵਰਨਣਯੋਗ ਹੈ ਕਿ ਸਰਕਾਰ ਨੇ ਖਰੀਫ ਮਾਰਕਟਿੰਗ ਸਾਲ 2025-26 ਲਈ ਕਿਸਾਨਾਂ ਨੂੰ ਬਿਹਤਰ ਆਮਦਨ ਯਕੀਨੀ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਫਸਲਾਂ ਦੇ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ਨਿਰਧਾਰਿਤ ਕੀਤੇ ਹਨ। ਝੋਨਾ (ਕਾਮਨ) ਲਈ ਐਮਐਸਪੀ 2369 ਰੁਪਏ ਪ੍ਰਤੀ ਕੁਇੰਟਲ ਅਤੇ ਗ੍ਰੇਡ-ਏ ਝੋਨੇ ਲਈ 2389 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ। ਜਵਾਰ (ਹਾਈਬ੍ਰਿਡ) ਦਾ ਐਮਐਸਪੀ 3699 ਰੁਪਏ ਅਤੇ ਮਲਦੰਡੀ ਜਵਾਰ ਦਾ 3749 ਰੁਪਏ ਪ੍ਰਤੀ ਕੁਇੰਟਲ ਐਤ ਕੀਤਾ ਗਿਆ ਹੈ। ਬਾਜਰਾ 2775 ਰੁਪਏ, ਮੱਕੀ 2400 ਰੁਪਏ, ਤੂਰ/ਅਰਹਰ 8000 ਰੁਪਏ, ਮੂੰਗ 8768 ਰੁਪਏ, ਉੜਦ 7800 ਰੁਪਏ, ਮੂੰਗਫਲੀ 7263 ਰੁਪਏ, ਸੋਇਆਬੀਨ (ਪੀਲਾ) 5328 ਰੁਪਏ, ਤਿੱਲ 9846 ਰੁਪਏ ਅਤੇ ਕਾਲਾ ਤਿੱਲ 9537 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਐਮਐਸਪੀ ਐਲਾਨ ਕੀਤਾ ਗਿਆ ਹੈ।
ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਣਪਾਲ ਗੁੱਜਰ ਨੇ ਪਲਵਲ ਜਿਲ੍ਹੇ ਵਿੱਚ ਯਮੁਨਾ ਦੇ ਜਲ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ
ਚੰਡੀਗੜ੍ਹ ( ਜਸਟਿਸ ਨਿਊਜ਼ )
– ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ੍ਰੀ ਕ੍ਰਿਸ਼ਣਪਾਲ ਗੁੱਜਰ ਨੇ ਬੁੱਧਵਾਰ ਨੂੱ ਪਲਵਲ ਜਿਲ੍ਹਾ ਵਿੱਚ ਯਮੁਨਾ ਦੇ ਜਲ੍ਹ ਪ੍ਰਭਾਵਿਤ ਪਿੰਡਾਂ ਇੰਦਰਾਨਗਰ, ਮੋਹਬਲੀਪੁਰ, ਅਛੇਜਾ, ਕਾਸ਼ੀਪੁਰ ਅਤੇ ਟਿਕਰੀ ਗੁੱਜਰ ਦਾ ਦੌਰਾ ਕੀਤਾ। ਇਸ ਦੌਰਾਨ ਉਹ ਇੰਦਰਾਨਗਰ ਵਿੱਚ ਵਿਸ਼ੇਸ਼ ਰੂਪ ਨਾਲ ਪਹੁੰਚੇ, ਜਿੱਥੇ ਗ੍ਰਾਮੀਣਾਂ ਦੀ ਯਮੁਨਾ ਨਦੀ ਵਿੱਚ ਜਲਪੱਧਰ ਵਿੱਚ ਵਾਧੇ ਦੇ ਚਲਦੇ ਸੇਫ ਸਥਾਨ ‘ਤੇ ਅਸਥਾਈ ਤੌਰ ‘ਤੇ ਠਹਿਰਣ ਦੀ ਵਿਵਸਥਾ ਕੀਤੀ ਗਈ ਸੀ।
ਕੇਂਦਰੀ ਸਹਿਕਾਰਤਾ ਰਾਜ ਮੰਤਰੀ ਨੇ ਕਿਹਾ ਕਿ ਭਾਰੀ ਬਰਸਾਤ ਕਾਰਨ ਦੇਸ਼ -ਸੂਬੇ ਵਿੱਚ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਬਰਸਾਤ ਨਾਲ ਪ੍ਰਭਾਵਿਤ ਸਾਰੇ ਪਰਿਵਾਰਾਂ ਦੇ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸ੍ਰੀ ਨਾਇਸ ਸਿੰਘ ਸੈਣੀ ਅਤੇ ਪ੍ਰਸਾਸ਼ਨ ਪੂਰੀ ਤਰ੍ਹਾ ਨਾਲ ਸੁਚੇਤ ਹੈ। ਮੁੱਖ ਮੰਤਰੀ ਪੂਰੇ ਹਾਲਾਤ ‘ਤੇ ਨਜਰ ਰੱਖੇ ਹੋਏ ਹਨ। ਉਨ੍ਹਾਂ ਨੇ ਗ੍ਰਾਮੀਣਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਈ-ਸ਼ਤੀਪੂਰਤੀ ਪੋਰਟਲ 15 ਸਤੰਬਰ ਤੱਕ ਖੋਲਿਆ ਗਿਆ ਹੈ।
ਸ੍ਰੀ ਗੁੱਜਰ ਨੇ ਆਪਣੇ ਦੌਰੇ ਦੌਰਾਨ ਪਿੰਡ ਮੁਸਤਫਾਬਾਦ ਦੇ ਸਰਕਾਰੀ ਪ੍ਰਾਥਮਿਕ ਸਕੂਲ ਵਿੱਚ ਬਣਾਏ ਗਏ ਸੇਫ ਹਾਊਸ ਵਿੱਚ ਜਿਲ੍ਹਾ ਪ੍ਰਸਾਸ਼ਨ ਵੱਲੋਂ ਗ੍ਰਾਮੀਣਾਂ ਨੂੰ ਉਪਲਬਧ ਕਰਵਾਈ ਜਾ ਰਹੀ ਵਿਵਸਥਾਵਾਂ ਦਾ ਵੀ ਜਾਇਜਾ ਲਿਆ। ਇਸ ਦੌਰਾਨ ਗ੍ਰਾਮੀਣਾਂ ਨੇ ਦਸਿਆ ਕਿ ਉਨ੍ਹਾਂ ਨੂੰ ਸੇਫ ਹਾਊਸ ਵਿੱਚ ਭੋਜਨ, ਪੇਯਜਲ ਅਤੇ ਸਿਹਤ ਸਬੰਧੀ ਸਾਰੀ ਸਹੂਲਤਾਂ ਮਹੁਇਆ ਕਰਵਾਈ ਜਾ ਰਹੀਆਂ ਹਨ। ਉਨ੍ਹਾਂ ਦੇ ਪਸ਼ੂਆਂ ਲਈ ਵੀ ਪ੍ਰਸਾਸ਼ਨ ਨੇ ਠਹਿਰਣ ਅਤੇ ਚਾਰੇ ਦੀ ਸਮੂਚੀ ਵਿਵਸਥਾ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਨੇ ਜਰੂਰੀ ਸਹਿਯੋਗ ਜਿਲ੍ਹਾ ਪ੍ਰਸਾਸ਼ਨ ਵੱਲੋਂ ਦਿੱਤਾ ਜਾ ਰਿਹਾ ਹੈ।
ਵਾਤਾਵਰਣ ਮੰਤਰੀ ਨੇ ਅਧਿਕਾਰੀਆਂ ਨੂੰ ਸਵੱਛ ਯਮੁਨਾ ਮਿਸ਼ਨ ਵਿੱਚ ਤੇਜੀ ਲਿਆਉਣ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਵਾਤਾਵਰਣ ਅਤੇ ਜੰਗਲਾਤ ਮੰਤਰੀ ਰਾਓ ਨਰਬੀਰ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਵੱਛ ਯਮੁਨਾ ਬਨਾਉਣ ਦੇ ਮਿਸ਼ਨ ਨੂੰ ਜਮੀਨੀ ਪੱਧਰ ‘ਤੇ ਲਿਆਉਣ ਲਈ ਅਧਿਕਾਰੀ ਸਾਰੇ ਜਰੂਰੀ ਤਿਆਰੀਆਂ ਪੂਰੀਆਂ ਕਰਨ ਅਤੇ ਜਿੱਥੇ-ਜਿੱਥੇ ਸੀਈਟੀਪੀ ਜਾਂ ਐਸਟੀਪੀ ਲਗਾਉਣ ਦੀ ਜਰੂਰਤ ਹੈ, ਉੱਥੇ ਟੈਂਡਰ ਪ੍ਰਕ੍ਰਿਆ ਪੂਰੀ ਕਰ ਕੰਮ ਅਲਾਟ ਕਰਨ।
ਵਾਤਾਵਰਣ ਮੰਤਰੀ ਅੱਜ ਇੱਥੇ ਯਮੁਨਾ ਨਦੀਂ ਵਿੱਚ ਪ੍ਰਦੂਸ਼ਣ ਕੰਟਰੋਲ ਲਈ ਸੰਭਾਵਿਤ ਬਿੰਦੂਆਂ ‘ਤੇ ਸਥਿਤੀ ਦੀ ਸਮੀਖਿਆ ਲਈ ਬੁਲਾਈ ਗਈ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਰਾਓ ਨਰਬੀਰ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਰਿਆਣਾ ਤੋਂ ਦਿੱਲੀ ਵੱਲ ਯਮੁਨਾ ਨਦੀਂ ਵਿੱਚ ਜਾਣ ਵਾਲੇ ਸਾਫ ਪਾਣੀ ਦੀ ਗਿਣਤੀ 120 ਬੀਓਡੀ ਬਣੀ ਰਹੇ। ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਯਮੁਨਾ ਨਦੀ ਦੇ ਕੁੱਝ ਬਿੰਦੂਆਂ ਨੂੰ ਸੰਵੇਦਨਸ਼ੀਲ ਪ੍ਰਦੂਸ਼ਣ ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਕੌਮੀ ਹਰਿਤ ਟ੍ਰਿਬਿਊਨਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਖ ਸਕੱਤਰ ਮਹੀਨਾਵਾਰ ਮੀਟਿੰਗ ਦੀ ਸਮੀਖਿਆ ਕਰਦੇ ਹਨ ਅਤੇ ਕੌਮੀ ਪੱਧਰ ‘ਤੇ ਇਸ ਦੀ ਸਮੀਖਿਆ ਤ੍ਰਿਮਾਸਿਕ ਪੱਧਰ ‘ਤੇ ਕੇਂਦਰੀ ਜਲ੍ਹ ਸ਼ਕਤੀ ਮੰਤਰਾਲਾ ਵੱਲੋਂ ਕੀਤੀ ਜਾਂਦੀ ਹੈ।
ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਉਦਯੋਗਿਕ ਇਕਾਈਆਂ ਤੋਂ ਨਿਕਲਣ ਵਾਲੇ ਪ੍ਰਦੂਸ਼ਿਤ ਜਲ੍ਹ ਨੂੰ ਯਮੁਨਾ ਨਦੀ ਵਿੱਚ ਪਾਉਣ ਤੋਂ ਰੋਕਣ ਲਈ ਅੱਠ ਥਾਂਵਾਂ -ਫਰੀਦਾਬਾਦ ਅਤੇ ਗੁਰੂਗ੍ਰਾਮ ਵਿੱਚ ਤਿਨ-ਤਿੰਨ, ਸੋਨੀਪਤ ਅਤੇ ਯਮੁਨਾਨਗਰ ਵਿੱਚ ਇੱਕ-ਇੱਕ ਥਾਂ ‘ਤੇ ਨਵੇਂ ਸੀਈਟੀਪੀ ਲਗਾਉਣ ਦਾ ਪ੍ਰਸਤਾਵ ਹੈ, ਤਾਂ ਜੋ ਪ੍ਰਦੂਸ਼ਿਤ ਜਲ੍ਹ ਨੂੰ ਟ੍ਰੀਟ ਕੀਤਾ ਜਾ ਸਕੇ ਅਤੇ ਇਸ ਦੀ ਮੁੜ ਵਰਤੋ ਯਕੀਨੀ ਕੀਤੀ ਜਾ ਸਕੇ। ਇਸ ਸੀਈਟੀਪੀ ਦੀ ਕੁੱਲ ਸਮਰੱਥਾ 146 ਐਮਐਲਡੀ ਹੋਵੇਗੀ। ਇਸ ਤੋਂ ਇਲਾਵਾ, 510 ਐਮਐਲਡੀ ਸਮਰੱਥਾ ਦੇ 9 ਐਸਟੀਪੀ ਦਾ ਕਾਰਜ ਪ੍ਰਗਤੀ ‘ਤੇ ਹੈ, ਜਿਨ੍ਹਾਂ ਦਾ ਦਸੰਬਰ, 2027 ਤੱਕ ਪੂਰਾ ਹੋਣ ਦੀ ਉਮੀਦ ਹੈ। ਹੁਣ ਤੱਕ ਯਮੁਨਾਨਗਰ ਕੈਚਮੈਂਟ ਵਿੱਚ 143 ਐਸਟੀਪੀ ਅਤੇ 18 ਸੀਈਟੀਪੀ ਵਿੱਚ ਓਐਮਡੀ ਡਿਵਾਇਸ ਲਗਾਏ ਗਏ ਹਨ।
ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਪਿਛਲੇ 2 ਸਾਲਾਂ ਵਿੱਚ 8287 ਉਦਯੋਗਿਕ ਇਕਾਈਆਂ ਦਾ ਨਿਰੀਖਣ ਕੀਤਾ ਗਿਆ ਅਤੇ ਪ੍ਰਦੂਸ਼ਣ ਕੰਟਰੋਲ ਸਬੰਧੀ ਨਿਯਮਾਂ ਦੇ ਉਲੰਘਣ ਕਰਨ ‘ਤੇ 828 ਉਦਯੋਗਿਕ ਇਕਾਈਆਂ ‘ਤੇ 198.2 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਖਰੀਫ਼ ਫਸਲ ਦੀ ਖਰੀਦ ਲਈ ਮੰਤਰੀ ਰਾਜੇਸ਼ ਨਾਗਰ ਨੇ ਕੀਤੀ ਮੀਟਿੰਗ
ਬਿਨ੍ਹਾਂ ਰੁਕਾਵਟ ਫਸਲ ਖਰੀਦ ਲਈ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼
ਚੰਡੀਗੜ੍ਹ ( ਜਸਟਿਸ ਨਿਊਜ਼ )
-ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਅਗਾਮੀ ਖਰੀਫ਼ ਖਰੀਦ ਸੀਜਨ ਦੀ ਤਿਆਰੀਆਂ ਲਈ ਦਿਸ਼ਾ-ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿੱਚ ਅਗਾਮੀ ਕੁੱਝ ਦਿਨਾਂ ਵਿੱਚ ਖਰੀਫ ਖਰੀਦ ਸੀਜਨ ਸ਼ੁਰੂ ਹੋਵੇਗਾ। ਭਾਰਤ ਸਰਕਾਰ ਵੱਲੋਂ ਖਰੀਫ ਖਰੀਦ ਸੀਜਨ 2025-26 ਲਈ ਨਿਰਧਾਰਿਤ ਕੀਤਾ ਗਿਆ ਘੱਟੋ ਘੱਟ ਸਹਾਇਕ ਮੁੱਲ ਪ੍ਰਤੀ ਕੁਇੰਟਲ ਅਨੁਸਾਰ ਅਤੇ ਸੂਬਾ ਸਰਕਾਰ ਵੱਲੋਂ ਖਰੀਫ ਖਰੀਦ ਸੀਜਨ 2025-26 ਦੌਰਾਨ ਫਸਲਾਂ ਦੀ ਖਰੀਦ ਤਹਿਤ ਰਾਜ ਦੀ ਮੰਡੀਆਂ ਵਿੱਚ ਤਿਆਰੀਆਂ ਚੱਲ ਰਹੀਆਂ ਹਨ।
ਮੰਤਰੀ ਸ੍ਰੀ ਨਾਗਰ ਨੇ ਅੱਜ ਮੰਡੀਆਂ ਦੀ ਤਿਆਰੀਆਂ, ਖਰੀਦ ਏਜੰਸੀਆਂ ਦੇ ਨਾਲ ਵਿਭਾਗ ਅਧਿਕਾਰੀਆਂ ਦੇ ਤਾਲਮੇਲ ਨੂੰ ਲੈ ਕੇ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਸਾਰੇ ਨੋਟੀਫਾਇਡ ਮੰਡੀਆਂ ਦਾ ਨਿਰੀਖਣ ਫਸਲ ਆਉਣ ਤੋਂ ਪਹਿਲਾਂ ਕਰਨ। ਇਸ ਦੇ ਨਾਲ ਹੀ ਮੰਡੀਆਂ ਵਿੱਚ ਸਫਾਈ, ਪੀਣ ਦੇ ਪਾਣੀ, ਪਖਾਨੇ, ਬਿਜਲੀ, ਲਾਈਟਿੰਗ ਅਤੇ ਬੈਠਣ ਦੀ ਵਿਵਸਥਾ ਦਾ ਜਾਇਜਾ ਲੈਣ।
ਸ੍ਰੀ ਨਾਗਰ ਨੇ ਕਿਹਾ ਕਿ ਧਿਆਨ ਰੱਖਣਾ ਚਾਹੀਦਾ ਹੈ ਕਿ ਮੰਡੀਆਂ ਵਿੱਚ ਮਜਦੂਰ (ਹਮਾਲ, ਆੜਤੀਆਂ) ਅਤੇ ਇਲੈਕਟ੍ਰੋਨਿਕ ਕੰਢੇ ਉਪਲਬਧ ਹੋਣ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ, ਹੈਫੇਡ, ਹਰਿਆਣਾ ਵੇਅਰਹਾਉਸਿੰਗ ਕਾਰਪੋਰੇਸ਼ ਅਤੇ ਖੁਰਾਕ ਤੇ ਸਪਲਾਈ ਵਿਭਾਗ ਦੀ ਸੰਯੁਕਤ ਮੀਟਿੰਗ ਆਯੋਜਿਤ ਕਰਨ ਅਤੇ ਹਰ ਮੰਡੀ ਵਿੱਚ ਤਿਆਰੀਆਂ ਦੀ ਸਮੀਖਿਆ ਕਰਨ। ਇਸ ਤੋਂ ਇਲਾਵਾ, ਹਰ ਮੰਡੀ ਵਿੱਚ ਏਜੰਸੀ ਦੀ ਡਿਊਟੀ ਅਤੇ ਜਿਮੇਵਾਰੀ ਤੈਅ ਕਰ ਸੂਚੀਬੱਧ ਕਰਨ। ਉਨ੍ਹਾਂ ਨੇ ਝੋਨੇ ਵਿੱਚ ਨਮੀ ਸਬੰਧਿਤ ਜਾਣਕਾਰੀ ਕਿਸਾਨਾਂ ਨੂੰ ਪਹਿਲਾਂ ਤੋਂ ਦਿੱਤੇ ਜਾਣ ਦੀ ਗੱਲ ਕਹੀ। ਇਸ ਦੇ ਨਾਲ ਹੀ ਮੰਡੀਆਂ ਵਿੱਚ ਕੁਆਲਿਟੀ ਟੇਸਟਿੰਗ ਕਾਊਂਟਰ ਸਥਾਪਿਤ ਕੀਤੇ ਜਾਣ ਅਤੇ ਸਹੀ ਤੌਲ ਲਈ ਵੀ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਖਰੀਦ ਗਏ ਝੋਨੇ ਨੂੰ 72 ਘੰਟੇ ਵਿੱਚ ਉਠਾਨ ਕਰਨ, 72 ਘੰਟੇ ਵਿੱਚ ਡੀਬੀਟੀ ਟ੍ਰਾਂਸਫਰ ਕਰਨ ਸਮੇਤ ਸਾਰੇ ਜਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਵੱਲੋਂ ਮੰਡੀਆਂ ਦੇ ਅਚਾਨਕ ਨਿਰੀਖਣ ਕਰਨ ਅਤੇ ਰੋਜਾਨਾ ਰਿਪੋਰਟ ਮੁੱਖ ਦਫਤਰ ਭੇਜਣ ਲਈ ਵੀ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਵਿਭਾਗ ਦੇ ਪ੍ਰਧਾਨ ਸਕੱਤਰ ਡੀ. ਸੁਰੇਸ਼, ਮਹਾਨਿਦੇਸ਼ਕ ਅੰਸ਼ਜ ਸਿੰਘ, ਸਾਰੇ ਜਿਲ੍ਹਿਆਂ ਦੇ ਖੁਰਾਕ ਅਤੇ ਸਪਲਾਈ ਕੰਟਰੋਲਰ ਅਤੇ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।
ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ-ਮੁੱਖ ਮੰਤਰੀ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ਚਲ ਰਹੀ ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਤੇ ਸਬੰਧਿਤ ਪ੍ਰਸ਼ਾਸਣਿਕ ਸਕੱਤਰ ਆਪ ਨਿਗਰਾਨੀ ਕਰਨ। ਉਨ੍ਹਾਂ ਨੇ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਪਰਿਯੋਜਨਾਵਾਂ ਦੇ ਲਾਗੂਕਰਨ ਵਿੱਚ ਗੁਣਵੱਤਾ ਨਾਲ ਕਿਸੇ ਤਰ੍ਹਾਂ ਦਾ ਸਮਝੋਤਾ ਨਹੀ ਕੀਤਾ ਜਾਵੇਗਾ।
ਮੁੱਖ ਮੰਤਰੀ ਅੱਜ ਇੱਥੇ ਸੂਬੇ ਵਿੱਚ ਚਲ ਰਹੀ 100 ਕਰੋੜ ਰੁਪਏ ਤੋਂ ਵੱਧ ਦੀ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਮੈਡੀਕਲ ਸਿੱਖਿਆ ਅਤੇ ਸੋਧ ਅਤੇ ਸਿੰਚਾਈ ਅਤੇ ਜਲ ਸਰੋਤ ਵਿਭਾਗ ਦੀ ਪ੍ਰਮੁੱਖ ਪਰਿਯੋਜਨਾਵਾਂ ਦੀ ਸਮੀਖਿਆ ਕੀਤੀ ਗਈ।
ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਸਿੰਚਾਈ ਅਤੇ ਜਲ ਸਰੋਤ ਵਿਭਾਗ ਜਲ ਸਰੰਖਣ ਨੂੰ ਵਧਾਵਾ ਦੇਣ, ਪਾਣੀ ਦੀ ਸਮੁਚਿਤ ਸਪਲਾਈ ਅਤੇ ਸਿੰਚਾਈ ਕੌਸ਼ਲ ਵਿੱਚ ਸੁਧਾਰ ਕਰਨ ਲਈ ਮੇਗਾ ਪਰਿਯੋਜਨਾਵਾਂ ਲਾਗੂ ਕੀਤੀ ਜਾ ਰਹੀਆਂ ਹਨ। ਦਾਦੂਪੁਰ ਤੋਂ ਹਮੀਦਾ ਹੇਡ ਤੱਕ ਨਵੀਂ ਸਮਾਂਤਰ ਲਾਇਨ ਚੈਨਲ ਅਤੇ ਡਬਲੂਜੇਸੀ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਇਸ ਪਰਿਯੋਜਨਾ ਦਾ ਟੀਚਾ ਗੈਰ-ਮੌਨਸੂਨ ਸਮੇ ਦੌਰਾਨ ਹਥਿਨੀਕੁੰਡ ਬੈਰਾਜ ਤੋਂ ਹੋਣ ਵਾਲੇ ਰਿਸਾਵ ਦੇ ਨੁਕਸਾਨ ਨੂੰ ਘੱਟ ਕਰਨਾ ਹੈ। ਹੁਣ ਤੱਕ ਲਗਭਗ 80 ਫੀਸਦੀ ਤੋਂ ਵੱਧ ਕੰਮ ਪੂਰਾ ਹੋ ਚੁੱਕਾ ਹੈ। ਨਾਲ ਹੀ ਡਬਲੂਜੇਸੀ ਬ੍ਰਾਂਚ ਤੱਕ ਆਗਮੇਂਟੇਸ਼ਨ ਨਹਿਰ ਦਾ ਪੁਨਰਨਿਰਮਾਣ 383 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਇਨ੍ਹਾਂ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਇਸੇ ਤਰ੍ਹਾਂ ਪੀਡੀ ਬ੍ਰਾਂਚ ਦੀ ( ਮੁਣਕ ਤੋਂ ਖੁਬਡੁ ਹੇਡ) ਦੀ ਲਾਇਨਿੰਗ ਅਤੇ ਰੀਮਾਡਲਿੰਗ ਦਾ ਕੰਮ ਵੀ ਲਗਭਗ 256 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ ਗੁਰੂਗ੍ਰਾਮ ਵਾਟਰ ਸਪਲਾਈ ਪਰਿਯੋਜਨਾ ਦਾ ਵੀ ਜਲਦ ਉਦਘਾਟਨ ਕੀਤਾ ਜਾਵੇਗਾ। ਇਸ ਦੇ ਤਹਿਤ ਚੈਨਲ ਦੀ ਸਮਰਥਾ ਵਧਾਈ ਜਾਵੇਗੀ।
ਵਾਟਰ ਟ੍ਰੀਟਮੇਂਟ ਪਲਾਂਟ ਵਿੱਚ ਟ੍ਰੀਟ ਕੀਤੇ ਜਾਣ ਵਾਲੇ ਪਾਣੀ ਦੀ ਗੁਣਵੱਤਾ ਵਿੱਚ ਕੀਤਾ ਜਾਵੇ ਸੁਧਾਰ
ਮੁੱਖ ਮੰਤਰੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਵਾਟਰ ਟ੍ਰੀਟਮੇਂਟ ਪਲਾਂਟ ਵਿੱਚ ਟ੍ਰੀਟ ਕੀਤੇ ਜਾਣ ਵਾਲੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਪਾਣੀ ਦਾ ਉਪਯੋਗ ਕਰਨ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਨਾਲ ਹੀ ਉਦਯੋਗਿਕ ਇਕਾਈਆਂ ਨਾਲ ਤਾਲਮੇਲ ਸਥਾਪਿਤ ਕਰ ਟ੍ਰੀਟੇਡ ਪਾਣੀ ਦੇ ਉਪਯੋਗ ਨੂੰ ਵਧਾਉਣ ‘ਤੇ ਜੋਰ ਦਿੱਤਾ ਜਾਵੇ ਜਿਸ ਨਾਲ ਤਾਜੇ ਪਾਣੀ ਦੀ ਬਚਤ ਹੋ ਸਕੇ। ਇਸ ਦੇ ਇਲਾਵਾ ਟ੍ਰੀਟੇਡ ਪਾਣੀ ਦਾ ਸਿੰਚਾਈ ਲਈ ਵੀ ਲਗਾਤਾਰ ਉਪਯੋਗ ਕੀਤਾ ਜਾਵੇ।
ਮੈਡੀਕਲ ਸਿੱਖਿਆ ਅਤੇ ਸਰੋਤ ਵਿਭਾਗ ਤਹਿਤ ਲਾਗੂਕਰਨ ਕੀਤੀ ਜਾ ਰਹੀ ਪਰਿਯੋਜਨਾਵਾਂ ਦੀ ਸਮੀਖਿਆ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਭਗਵਾਨ ਪਰਸ਼ੁਰਾਮ ਸਰਕਾਰੀ ਮੇਡੀਕਲ ਕਾਲੇਜ, ਕੈਥਲ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ। ਹੁਣ ਤੱਕ 65 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਇਸ ਦੇ ਇਲਾਵਾ ਗੁਰੂ ਤੇਗ ਬਹਾਦੁਰ ਮੇਡੀਕਲ ਕਾਲੇਜ, ਪੰਜੁਪੁਰ, ਯਮੁਨਾਨਗਰ ਦੀ ਵੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ।
ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੈਡੀਕਲ ਸਿੱਖਿਆ ਅਤੇ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਵਿਤ ਕਮੀਸ਼ਨਰ, ਮਾਲਿਆ ਡਾ. ਸੁਮਿਤਾ ਸਿਸ਼ਰਾ, ਨਗਰ ਅਤੇ ਗ੍ਰਾਮ ਨਿਯੋਜਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਏ.ਕੇ. ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਕੁਮਾਰ ਗੁਪਤਾ, ਸਿੰਚਾਈ ਅਤੇ ਜਲ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਜਨਸਿਹਤ ਇੰਜੀਨਿਅਰਿੰਗ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਸ੍ਰੀ ਮੁਹੱਮਦ ਸ਼ਾਇਨ, ਵਿਸ਼ੇਸ਼ ਸਕੱਤਰ, ਨਿਗਰਾਨੀ ਅਤੇ ਤਾਲਮੇਲ ਡਾ. ਪ੍ਰਿਯੰਕਾ ਸੋਨੀ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।
ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੇ ਆਈਏਐਸ ਅਧਿਕਾਰੀ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਪੰਕਜ ਅਗਰਵਾਲ ਨੂੰ ਉਨ੍ਹਾਂ ਦੇ ਮੌਜੂਦਾ ਕੰਮਾਂ ਤੋਂ ਇਲਾਵਾ ਸੋਨੀਪਤ ਜਿਲ੍ਹੇ ਦਾ ਪ੍ਰਭਾਰੀ ਨਿਯੁਕਤ ਕੀਤਾ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਅੱਜ ਇਸ ਸਬੰਧ ਵਿੱਚ ਆਦੇਸ਼ ਜਾਰੀ ਕੀਤੇ ਗਏ ਹਨ।
ਪ੍ਰਭਾਰੀ ਅਧਿਕਾਰੀ ਨੂੰ ਤਿਮਾਹੀ ਰਿਪੋਰਟ ਮਾਨੀਟਰਿੰਗ ਅਤੇ ਕੋਆਰਡੀਨੇਸ਼ਨ ਸੈਲ ਨੂੰ ਭੇਜਣੀ ਹੋਵੇਗੀ, ਜਿਸ ਵਿੱਚ 25 ਕਰੋੜ ਰੁਪਏ ਤੋਂ ਵੱਧ ਦੀ ਪਰਿਯੋਜਨਾਵਾਂ ਦੀ ਪ੍ਰਗਤੀ, ਅਪਰਾਧਾਂ ਤੇ ਗੰਭੀਰ ਅਪਰਾਧਾਂ ਦੀ ਸਥਿਤੀ, ਵਿਜੀਲੈਂਸ ਸਬੰਧੀ ਮਾਮਲੇ, ਸੇਵਾ ਅਧਿਕਾਰੀ ਐਕਟਰ ਦੇ ਤਹਿਤ ਸੇਵਾਵਾਂ ਦੀ ਡਿਲੀਵਰੀ ਵਿਵਸਥਾ ਅਤੇ ਸਿਹਤ, ਸਿਖਿਆ ਤੇ ਸਮਾਜਿਕ ਖੇਤਰਾਂ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਸ਼ਾਮਿਲ ਹੋਵੇਗੀ।
ਇਸ ਤੋਂ ਇਲਾਵਾ, ਉਹ ਸਾਂਸਦਾਂ, ਵਿਧਾਇਕਾਂ ਅਤੇ ਹੋਰ ਜਨਪ੍ਰਤੀਨਿਧੀਆਂ ਤੋਂ ਜਿਲ੍ਹਾ ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪਰਡੈਂਟ ਦੀ ਮੌਜੁਦਗੀ ਵਿੱਚ ਸੰਵਾਦ ਕਰਣਗੇ ਅਤੇ ਸਮੀਖਿਆ ਦੌਰਾਨ ਸਿਹਤ ਅਤੇ ਸਿਖਿਆ ਵਿਭਾਗ ਨਾਲ ਸਬੰਧਿਤ ਕਿਸੇ ਇੱਕ ਮਹਤੱਵਪੂਰਣ ਸਥਾਨ ਦਾ ਨਿਰੀਖਣ ਵੀ ਕਰਣਗੇ।
ਮੁੱਢਲੀ ਸਹੂਲਤਾਂ ਦਾ ਧਿਆਨ ਰੱਖਦੇ ਹੋਏ ਆਮ ਜਨਤਾ ਦੇ ਅਨੁਰੂਪ ਕੰਮ ਕਰਨ ਜਨ ਪ੍ਰਤੀਨਿਧੀ – ਕੈਬੀਨੇਟ ਮੰਤਰੀ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਅੱਜ ਮੇਅਰ ਪਰਿਸ਼ਦ ਦੀ ਇੱਕ ਮਹਤੱਵਪੂਰਣ ਮੀਟਿੰਗ ਦੀ ਅਗਵਾਈ ਕੀਤੀ। ਇਸ ਮੀਟਿੰਗ ਵਿੱਚ 17 ਸਤੰਬਰ ਤੋਂ 2 ਅਕਤੂਬਰ 2025 ਤੱਕ ਆਯੋਜਿਤ ਹੋਣ ਵਾਲੇ ਸੇਵਾ ਪਖਵਾੜੇ ਦੀ ਤਿਆਰੀਆਂ ਦੀ ਵਿਸਤਾਰ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਸਵੱਛਤਾ ਮੁਹਿੰਮ ਅਤੇ ਸ਼ਹਿਰੀ ਵਿਕਾਸ ਕੰਮਾਂ ‘ਤੇ ਵਿਸ਼ੇਸ਼ ਜੋਰ ਦਿੱਤਾ ਗਿਆ, ਤਾਂ ਜੋ ਸੂਬੇ ਦੇ ਸਾਰੇ ਨਗਰ ਨਿਗਮ ਸਵੱਛ, ਸੁੰਦਰ ਅਤੇ ਸਹੂਲਤਯੁਕਤ ਬਣ ਸਕਣ।
ਮੀਟਿੰਗ ਵਿੱਚ ਮੰਤਰੀ ਸ੍ਰੀ ਗੋਇਲ ਨੈ ਨਿਰਦੇਸ਼ ਦਿੱਤੇ ਕਿ ਸੇਵਾ ਪਖਵਾੜੇ ਦੌਰਾਨ ਸਾਰੇ ਨਗਰ ਨਿਗਮਾਂ ਵਿੱਚ ਸਵੱਛਤਾ ਮੁਹਿੰਮ ਨੂੰ ਵਿਆਪਕ ਪੱਧਰ ‘ਤੇ ਚਲਾਇਆ ਜਾਵੇ। ਉਨ੍ਹਾਂ ਨੇ ਸਾਰੇ ਮੇਅਰਾਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਸਵੱਛਤਾ ਲਈ ਸਿਹਤ ਮੁਕਾਬਲੇ ਨੂੰ ਪ੍ਰੋਤਸਾਹਨ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਸਵੱਛਤਾ ਨਾਲ ਸਬੰਧਿਤ ਜਾਗਰੁਕਤਾ ਪ੍ਰੋਗਰਾਮ, ਕੂੜਾ ਪ੍ਰਬੰਧਨ, ਅਤੇ ਪਬਲਿਕ ਥਾਵਾਂ ਦੀ ਸਫਾਈ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਮੰਤਰੀ ਨੇ ਦਸਿਆ ਕਿ ਇਸ ਸਾਲ ਦੇ ਆਖੀਰ ਤੱਕ ਸਾਰੇ ਨਗਰ ਨਿਗਮਾਂ ਵਿੱਚ ਸਵੱਛਤਾ ਸਰਵੇਖਣ ਆਯੋਜਿਤ ਕੀਤਾ ਜਾਵੇਗਾ, ਜਿਸ ਦੇ ਤਹਿਤ ਨਿਗਮਾਂ ਦੀ ਸਵੱਛਤਾ ਅਤੇ ਬੁਨਿਆਦੀ ਢਾਂਚੇ ਦੇ ਪ੍ਰਦਰਸ਼ਨ ਦਾ ਮੁਲਾਂਕਣ ਹੋਵੇਗਾ। ਉਨ੍ਹਾਂ ਨੇ ਮੇਅਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਰਵੇਖਣ ਨੂੰ ਗੰਭੀਰਤਾ ਨਾਲ ਲੈਣ ਅਤੇ ਆਪਣੇ ਖੇਤਰਾਂ ਨੂੰ ਰਾਸ਼ਟਰੀ ਪੱਧਰ ‘ਤੇ ਸਵੱਛਤਾ ਰੈਂਕਿੰਗ ਵਿੱਚ ਮੋਹਰੀ ਬਨਾਉਣ ਲਈ ਠੋਸ ਕਦਮ ਚੁੱਕਣ।
ਮੀਟਿੰਗ ਵਿੱਚ ਸ੍ਰੀ ਵਿਪੁਲ ਗੋਇਲ ਨੇ ਸਾਰੇ ਮੇਅਰਾਂ ਤੋਂ ਉਨ੍ਹਾਂ ਦੇ ਨਗਰ ਨਿਗਮਾਂ ਵਿੱਚ ਚੱਲ ਰਹੇ ਵਿਕਾਸ ਕੰਮਾਂ ਦਾ ਵਿਸਤਾਰ ਬਿਊਰਾ ਲਿਆ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਜਨਪ੍ਰਤੀਨਿਧੀਆਂ ਨੂੰ ਮੁੱਢਲੀ ਸਹੂਲਤਾਂ ਜਿਵੇਂ ਪੇਯਜਲ, ਸੜਕ, ਸਟ੍ਰੀਟ ਲਾਇਟ ਅਤੇ ਸੀਵਰੇਜ਼ ਵਿਵਸਥਾ ‘ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਵਿਕਾਸ ਕੰਮਾਂ ਨੂੰ ਆਮ ਜਨਮਾਨਸ ਦੀ ਜਰੂਰਤਾਂ ਅਤੇ ਉਮੀਦਾਂ ਦੇ ਅਨੁਰੂਪ ਪੂਰਾ ਕੀਤਾ ਜਾਵੇ, ਤਾਂ ਜੋ ਨਾਗਰਿਕਾਂ ਨੂੰ ਬਿਹਤਰ ਜੀਵਨ ਪੱਧਰ ਮਿਲ ਸਕੇ। ਮੰਤਰੀ ਨੇ ਸਾਰੇ ਮੇਅਰਾਂ ਅਤੇ ਨਿਗਮ ਅਧਿਕਾਰੀਆਂ ਨੂੰ ਸਵੱਛਤਾ ਅਤੇ ਵਿਕਾਸ ਲਈ ਇੱਕਜੁੱਟ ਹੋ ਕੇ ਕੰਮ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਸਿਰਫ ਇੱਕ ਮੁਹਿੰਮ ਨਹੀਂ, ਸਗੋ ਇੱਕ ਜੀਵਨਸ਼ੈਲੀ ਹੋਣੀ ਚਾਹੀਦੀ ਹੈ। ਇਸ ਦੇ ਲਈ ਜਨਸਹਿਭਾਗਤਾ ਨੁੰ ਪ੍ਰੋਤਸਾਹਨ ਦੇਣਾ ਜਰੂਰੀ ਹੈ। ਉਨ੍ਹਾਂ ਨੇ ਮੇਅਰਾਂ ਨੂੰ ਅਪੀਲ ਕੀਤੀ ਕਿ ਊਹ ਸਥਾਨਕ ਨਿਵਾਸੀਆਂ, ਸਵੈਸੇਵੀ ਸੰਗਠਨਾਂ ਅਤੇ ਨੌਜੁਆਨਾਂ ਨੂੰ ਸਵੱਛਤਾ ਮੁਹਿੰਮ ਵਿੱਚ ਸ਼ਾਮਿਲ ਕਰਨ।
ਮੀਟਿੰਗ ਵਿੱਚ ਮੰਤਰੀ ਨੇ 17 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸੇਵਾ ਪਖਵਾੜੇ ਲਈ ਸਾਰੇ ਨਗਰ ਨਿਗਮਾਂ ਨੂੰ ਆਪਣੀ ਤਿਆਰੀਆਂ ਤੇਜ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਦੌਰਾਨ ਸਵੱਛਤਾ ਦੇ ਨਾਲ-ਨਾਲ ਸਮਾਜਿਕ ਜਾਗਰੁਕਤਾ, ਰੁੱਪ ਲਗਾਉਣੇ ਅਤੇ ਨਾਗਰਿਕ ਸਹੂਲਤਾਂ ਨੂੰ ਬਿਹਤਰ ਬਨਾਉਣ ‘ਤੇ ਜੋਰ ਦਿੱਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਇਹ ਪਖਵਾੜਾ ਨਾ ਸਿਰਫ ਸਵੱਛਤਾ ਸਗੋ ਕਮਿਉਨਿਟੀ ਵਿਕਾਸ ਲਈ ਵੀ ਇੱਕ ਮਹਤੱਵਪੂਰਣ ਮੌਕਾ ਹੋਵੇਗਾ। ਸ੍ਰੀ ਗੋਇਲ ਨੇ ਜਨਪ੍ਰਤੀਨਿਧੀਆਂ ਨੂੰ ਕਿਹਾ ਕਿ ਉਹ ਆਪਣੀ ਜਿਮੇਵਾਰੀਆਂ ਨੂੰ ਪੂਰੀ ਜਿਮੇਵਾਰੀ ਨਾਲ ਨਿਭਾਉਣ ਅਤੇ ਜਨਤਾ ਦੀ ਸਮਸਿਆਵਾਂ ਦਾ ਤੁਰੰਤ ਹੱਲ ਕਰਨ। ਉਨ੍ਹਾਂ ਨੇ ਜੋਰ ਦਿੱਤਾ ਕਿ ਵਿਕਾਸ ਕੰਮਾਂ ਵਿੱਚ ਪਾਰਦਰਸ਼ਿਤਾ ਅਤੇ ਗੁਣਵੱਤਾ ਯਕੀਨੀ ਕੀਤੀ ਜਾਵੇ।
ਇਸ ਮੀਟਿੰਗ ਵਿੱਚ ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਕਾਸ ਗੁਪਤਾ ਅਤੇ ਵੱਖ-ਵੱਖ ਨਿਗਮ ਪਰਿਸ਼ਦ ਦੇ ਮੇਅਰ ਮੌਜੂਦ ਰਹੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹੱੜ੍ਹ ਪ੍ਰਭਾਵਿਤ ਪੰਜਾਬ, ਹਿਮਾਚਲ ਅਤੇ ਜੰਮ-ਕਸ਼ਮੀਰ ਨੂੰ ਹਰਿਆਣਾ ਸੂਬੇ ਵੱਲੋਂ ਤੁਰੰਤ 5-5 ਕਰੋੜ ਰੁਪਏ ਦੀ ਮਦਦ ਰਕਮ ਭੇਜੀ ਜਾ ਚੁੱਕੀ ਹੈ। ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਗਤ ਦਿਵਸ ਪੰਜਾਬ ਅਤੇ ਹਿਮਾਚਲ ਦੇ ਹੱੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਦੋਹਾਂ ਸੂਬਿਆਂ ਵਿੱਚ ਹੋਏ ਨੁਕਸਾਨ ਲਈ 3100 ਕਰੋੜ ਰੁਪਏ ਦੀ ਮਦਦ ਦਾ ਵੀ ਐਲਾਨ ਕੀਤੀ, ਜਿਸ ਵਿੱਚ ਪੰਜਾਬ ਨੂੰ 1600 ਕਰੋੜ ਰੁਪਏ ਅਤੇ ਹਿਮਾਚਲ ਨੂੰ 1500 ਕਰੋੜ ਰੁਪਏ ਸ਼ਾਮਲ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਕੁਰੂਕਸ਼ੇਤਰ ਦੇ ਪਿਪਲੀ ਅਨਾਜ ਮੰਡੀ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕੁਰੂਕਸ਼ੇਤਰ ਜ਼ਿਲ੍ਹਾ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟ੍ਰੱਕਾਂ ਨੂੰ ਹਰੀ ਝੰਡੀ ਵਿਖਾ ਦੇ ਰਵਾਨਾ ਕੀਤਾ। ਇਨ੍ਹਾਂ ਟ੍ਰੱਕਾਂ ਨੂੰ ਵੱਖ ਵੱਖ ਜ਼ਿਲ੍ਹਾਂ ਲਈ ਭੇਜਿਆ ਗਿਆ ਹੈ। ਟ੍ਰੱਕਾਂ ਵਿੱਚ ਦਾਲ, ਚਾਵਲ, ਪਾਣੀ, ਰਸ, ਆਚਾਰ, ਮੇਡੀਕਲ ਕਿਟ, ਮੱਛਰਦਾਨੀ, ਤਿਰਪਾਲ, ਪਸ਼ੁਆਂ ਲਈ ਹਰਾ ਚਾਰਾ, ਚੌਕਰ ਸਮੇਤ ਹੋਰ ਰੋਜਾਨਾਂ ਪ੍ਰਯੋਗ ਹੋਣ ਵਾਲੇ ਸਾਮਾਨ ਸ਼ਾਮਲ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ ਦੇ ਲੋਕ ਹੱੜ੍ਹ ਨਾਲ ਪ੍ਰਭਾਵਿਤ ਹਨ। ਇਨ੍ਹਾਂ ਹੱੜ੍ਹ ਪ੍ਰਭਾਵਿਤ ਇਲਾਕਾਂ ਵਿੱਚ ਹਰਿਆਣਾ ਦੇ ਨਾਗਰੀਕਾਂ, ਸਮਾਜਿਕ ਸੰਸਥਾਵਾਂ, ਕਮੇਟੀਆਂ ਦੀ ਮਦਦ ਨਾਲ ਰਾਹਤ ਸਾਮਾਨ ਭੇਜਿਆ ਜਾ ਰਿਹਾ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਜੋ ਵੀ ਖੇਤਰ ਜਲਭਰਾਵ ਨਾਲ ਪ੍ਰਭਾਵਿਤ ਹਨ, ਅਜਿਹੇ ਖੇਤਰਾਂ ਦੇ ਨਾਗਰੀਕਾਂ ਅਤੇ ਕਿਸਾਨਾਂ ਨੂੰ ਸਰਕਾਰ ਮੁਆਵਜਾ ਦੇਣ ਦਾ ਕੰਮ ਕਰ ਰਹੀ ਹੈ। ਈ-ਮੁਆਵਜਾ ਪੋਰਟਲ ਖੁੱਲ੍ਹਾ ਹੈ, ਪ੍ਰਭਾਵਿਤ ਨਾਗਰਿਕ ਇਸ ਪੋਰਟਲ ‘ਤੇ ਆਪਣਾ ਰਜਿਸਟ੍ਰੇਸ਼ਨ ਕਰਨ।
ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਜਲਭਰਾਵ ਨਾਲ ਪ੍ਰਭਾਵਿਤ 5786 ਪਿੰਡਾਂ ਦੇ 3 ਲੱਖ 24 ਹਜ਼ਾਰ 583 ਕਿਸਾਨਾਂ ਨੇ 19 ਲੱਖ 22 ਹਜ਼ਾਰ 617 ਏਕੜ ਦੇ ਖਰਾਬੇ ਦਾ ਰਜਿਸਟੇ੍ਰਸ਼ਨ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਹੱੜ੍ਹ ਦੇ ਕਾਰਨ ਮਰਨ ਵਾਲੇ ਦੇ ਪਰਿਵਾਰ ਨੂੰ ਤੁਰੰਤ 4 ਲੱਖ ਰੁਪਏ ਦੀ ਰਕਮ ਮਦਦ ਦੇ ਤੌਰ ‘ਤੇ ਦਿੱਤੀ ਜਾ ਰਹੀ ਹੈ। ਇਸ ਦੇ ਇਲਾਵਾ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਹੋਣ ‘ਤੇ ਮੁਆਵਜਾ ਨਿਰਧਾਰਿਤ ਕੀਤਾ ਗਿਆ ਹੈ। ਪਿੱਛਲੇ ਸਾਡੇ 10 ਸਾਲਾਂ ਵਿੱਚ ਕਿਸਾਨਾਂ ਨੂੰ ਫਸਲਾਂ ਦੇ ਖਰਾਬ ਹੋਣ ਦਾ 15,500 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਨੇ ਸੂਬਾ ਸਰਕਾਰ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹੱੜ੍ਹ ਪੀੜਤਾਂ ਦੀ ਮਦਦ ਲਈ ਆਪਣੀ ਇੱਛਾ ਅਨੁਸਾਰ ਹਰਿਆਣਾ ਮੁੱਖ ਮੰਤਰੀ ਰਾਹਤ ਫੰਡ ਵਿੱਚ ਮਦਦ ਕਰਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦੇਸ਼ ਦੇ ਨਵੇਂ ਚੁਣੇ ਉਪ-ਰਾਸ਼ਟਰਪਤੀ ਸ੍ਰੀ ਸੀ.ਪੀ.ਰਾਧਾਕ੍ਰਿਸ਼ਣਨ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀ।
ਮੁਸੀਬਤ ਜਾਂ ਆਪਦਾ ਵਿੱਚ ਰਾਹੁਲ ਗਾਂਧੀ ਚਲੇ ਜਾਂਦੇ ਹਨ ਵਿਦੇਸ਼
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇੱਕ ਸੁਆਲ ਦੇ ਜਵਾਬ ਵਿੱਚ ਕਿਹਾ ਕਿ ਇਤਿਹਾਸ ਗਵਾਹ ਹੈ ਜਦੋਂ ਵੀ ਦੇਸ਼ ਵਿੱਚ ਮੁਸੀਬਤ ਜਾਂ ਆਪਦਾ ਆਉਂਦੀ ਹੈ ਤਾਂ ਰਾਹੁਲ ਗਾਂਧੀ ਵਿਦੇਸ਼ ਦੌਰੇ ‘ਤੇ ਚਲੇ ਜਾਂਦੇ ਹਨ। ਇਸ ਸਮੇ ਵੀ ਅਜਿਹੇ ਹਾਲਾਤ ਹਨ। ਦੇਸ਼ ਦੇ ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ ਹੱੜ੍ਹ ਆਇਆ ਹੋਇਆ ਹੈ ਅਤੇ ਰਾਹੁਲ ਗਾਂਧੀ ਵਿਦੇਸ਼ ਵਿੱਚ ਬੈਠੇ ਹਨ, ਉਨ੍ਹਾਂ ਨੇ ਕਿਹਾ ਕਿ ਮੇਰਾ ਵੀ ਵਿਦੇਸ਼ ਦਾ ਦੌਰਾ ਸੀ, ਪਰ ਇਸ ਸਥਿਤੀ ਨੂੰ ਵੇਖਦੇ ਹੋਏ ਵਿਦੇਸ਼ ਦੇ ਦੌਰੇ ਨੂੰ ਰੱਦ ਕਰ ਦਿੰਤਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇੱਕ ਸੁਆਲ ਦੇ ਜਵਾਬ ਵਿੱਚ ਕਿਹਾ ਅੱਜ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਪੰਜਾਬ ਵਿੱਚ ਪੈਸੇ ਦੀ ਕੋਈ ਘਾਟ ਨਹੀਂ ਹੈ, ਸਾਨੂੰ ਕਿਸੇ ਤੋਂ ਪੈਸੇ ਮੰਗਣ ਦੀ ਕੋਈ ਲੋੜ ਨਹੀਂ। ਪੰਜਾਬ ਹਰਿਆਣਾ ਦਾ ਪੜੋਸੀ ਰਾਜ ਹੈ, ਸਾਡੀ ਜਿੰਮੇਦਾਰੀ ਬਣਦੀ ਹੈ ਕਿ ਇਸ ਮੁਸੀਬਤ ਦੀ ਘੱੜੀ ਵਿੱਚ ਅਸੀ ਪੰਜਾਬ ਦੇ ਲੋਕਾਂ ਦੀ ਮਦਦ ਕਰਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿੱਛਲੇ ਸਾਡੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 7 ਲੱਖ 47 ਹਜ਼ਾਰ ਪਰਿਵਾਰਾਂ ਨੂੰ ਮਕਾਨ ਬਨਾਉਣ ਲਈ 2,314 ਕਰੋੜ ਰੁਪਏ ਦੀ ਰਕਮ ਵੰਡੀ ਗਈ। ਇਸੇ ਤਰ੍ਹਾਂ ਡਾ. ਭੀਮਰਾਵ ਅੰਬੇਡਕਰ ਨਵੀਨੀਕਰਨ ਯੋਜਨਾ ਤਹਿਤ ਮਕਾਨ ਦੀ ਮਰੱਮਤ ਲਈ 76, 985 ਪਰਿਵਾਰਾਂ ਦੀ ਕੱਚੀ ਛੱਤ ਨੂੰ ਪੱਕਾ ਕਰਵਾਉਣ ਲਈ 416 ਕਰੋੜ ਰੁਪਏ ਦੀ ਰਕਮ ਵੰਡੀ ਗਈ। ਇਸ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ 80,000 ਰੁਪਏ ਦਿੱਤੇ ਗਏ ਹਨ।
ਇਸ ਮੌਕੇ ‘ਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਚੇਅਰਮੈਨ ਧਰਮਵੀਰ ਮਿਰਜਾਪੁਰ, ਚੇਅਰਮੈਨ ਧਰਮਵੀਰ ਡਾਗਰ ਸਮੇਤ ਹੋਰ ਮਾਣਯੋਗ ਵਿਅਕਤੀ ਮੌਜ਼ੂਦ ਰਹੇ।
ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ
ਗ੍ਰਾਮੀਣ ਪ੍ਰਤੀਨਿਧੀਆਂ ਨੂੰ ਦਿੱਤਾ ਜਰੂਰੀ ਕਾਰਵਾਈ ਦਾ ਭਰੋਸਾ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਅੱਜ ਚੰਡੀਗੜ੍ਹ ਸਥਿਤ ਆਪਣੇ ਸਰਕਾਰੀ ਆਵਾਸ ‘ਤੇ ਜਨ ਸੁਣਵਾਈ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਜਿਲ੍ਹਿਆਂ ਤੋਂ ਆਏ ਨਾਗਰਿਕਾਂ ਦੀ ਸਮਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਇੰਨ੍ਹਾਂ ਸਮਸਿਆਵਾਂ ਦੇ ਜਲਦੀ ਹੱਲ ਦੇ ਨਿਰਦੇਸ਼ ਦਿੱਤੇ।
ਭਿਵਾਨੀ ਤੋਂ ਆਈ ਵਫਦ ਨੇ ਪੰਡਿਤ ਨੇਕਰਾਮ ਸ਼ਰਮਾ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਦੀ 100 ਨਵੀਂ ਸੀਟਾਂ ਨੂੰ ਮੰਜੂਰੀ ਪ੍ਰਦਾਨ ਕਰਨ ਅਤੇ ਇਸੀ ਵਿਦਿਅਕ ਸੈਸ਼ਨ ਤੋਂ ਦਾਖਲਾ ਪ੍ਰਕ੍ਰਿਆ ਸ਼ੁਰੂ ਕਰਵਾਉਣ ਦੇ ਫੈਸਲੇ ਤਹਿਤ ਸਿਹਤ ਮੰਤਰੀ ਦਾ ਧੰਨਵਾਦ ਕੀਤਾ। ਪ੍ਰਤੀਨਿਧੀਆਂ ਨੇ ਕਿਹਾ ਕਿ ਇਹ ਕਦਮ ਸੂਬੇ ਦੇ ਮੈਡੀਕਲ ਸਿਖਿਆ ਖੇਤਰ ਵਿੱਚ ਇੱਕ ਮਹਤੱਵਪੂਰਣ ਉਪਲਬਧੀ ਹੈ ਅਤੇ ਇਸ ਨਾਲ ਸਥਾਨਕ ਵਿਦਿਆਰਥੀਆਂ ਨੂੰ ਵਿਸ਼ੇਸ਼ ਲਾਭ ਮਿਲੇਗਾ।
ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਆਏ ਪ੍ਰਤੀਨਿਧੀਆਂ ਨੇ ਵੀ ਆਪਣੇ-ਆਪਣੇ ਖੇਤਰਾਂ ਨਾਲ ਸਬੰਧਿਤ ਵਿਕਾਸ ਕੰਮਾਂ ਦੀ ਮੰਗਾਂ ਸਿਹਤ ਮੰਤਰੀ ਦੇ ਸਾਹਮਣੇ ਰੱਖੀਆਂ। ਇੰਨ੍ਹਾਂ ਵਿੱਚ ਜੋਹੜ, ਪੰਚਾਇਤ ਭਵਨ ਅਤੇ ਧਰਮਸ਼ਾਲਾਵਾਂ ਦਾ ਨਿਰਮਾਣ ਅਤੇ ਮੁਰੰਮਤ, ਖੇਡ ਸਟੇਡੀਅਮ ਦੀ ਚਾਰਦੀਵਾਰੀ ਨਿਰਮਾਣ ਅਤੇ ਖਿਡਾਰੀਆਂ ਲਈ ਖੇਡ ਸਮੱਗਰੀ ਉਪਲਬਧ ਕਰਵਾਉਣ ਵਰਗੇ ਵਿਸ਼ੇ ਪ੍ਰਮੁੱਖ ਰਹੇ।
ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਗ੍ਰਾਮੀਣ ਪ੍ਰਤੀਨਿਧੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀ ਸਾਰੀ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰ ਜਰੂਰੀ ਕਾਰਵਾਈ ਯਕੀਨੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਉਦੇਸ਼ ਸੂਬਾਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਾਉਣਾ ਅਤੇ ਗ੍ਰਾਮੀਣ ਅੰਚਲਾਂ ਵਿੱਚ ਵਿਕਾਸ ਦੀ ਗਤੀ ਨੂੰ ਹੋਰ ਵੱਧ ਤੇਜ ਕਰਨਾ ਹੈ।
Leave a Reply