ਮੋਹਨ ਭਾਗਵਤ ਦੀ 75ਵੀਂ ਜਯੰਤੀ 'ਤੇ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਲੇਖ

 

ਲੇਖਕ: ਸ਼੍ਰੀ ਨਰੇਂਦਰ ਮੋਦੀ ਪ੍ਰਧਾਨ ਮੰਤਰੀ

ਅੱਜ 11 ਸਤੰਬਰ ਹੈ। ਇਹ ਦਿਨ ਵੱਖ-ਵੱਖ ਯਾਦਾਂ ਨਾਲ ਜੁੜਿਆ ਹੋਇਆ ਹੈ। ਇੱਕ ਯਾਦ 1893 ਦੀ ਹੈ, ਜਦੋਂ ਸਵਾਮੀ ਵਿਵੇਕਾਨੰਦ ਨੇ
ਸ਼ਿਕਾਗੋ ਵਿੱਚ ਆਲਮੀ ਭਾਈਚਾਰੇ ਦਾ ਸੁਨੇਹਾ ਦਿੱਤਾ ਸੀ ਅਤੇ ਦੂਜੀ ਯਾਦ 9/11 ਦੇ ਅੱਤਵਾਦੀ ਹਮਲੇ ਦੀ ਹੈ, ਜਦੋਂ ਆਲਮੀ ਭਾਈਚਾਰੇ ਨੂੰ
ਸਭ ਤੋਂ ਵੱਡੀ ਸੱਟ ਮਾਰੀ ਗਈ ਸੀ। ਅੱਜ ਦੇ ਦਿਨ ਬਾਰੇ ਇੱਕ ਹੋਰ ਖ਼ਾਸ ਗੱਲ ਹੈ। ਅੱਜ ਇੱਕ ਅਜਿਹੀ ਸ਼ਖ਼ਸੀਅਤ ਦਾ 75ਵਾਂ ਜਨਮਦਿਨ
ਹੈ, ਜਿਨ੍ਹਾਂ ਨੇ 'ਵਸੁਧੈਵ ਕੁਟੁੰਬਕਮ' ਦੇ ਮੰਤਰ 'ਤੇ ਚਲਦੇ ਹੋਏ ਸਮਾਜ ਨੂੰ ਇਕਜੁੱਟ ਕਰਨ, ਬਰਾਬਰੀ ਅਤੇ ਭਾਈਚਾਰੇ ਦੀ ਭਾਵਨਾ ਨੂੰ
ਮਜ਼ਬੂਤ ਕਰਨ ਲਈ ਆਪਣਾ ਪੂਰਾ ਜੀਵਨ ਲੇਖੇ ਲਾ ਦਿੱਤਾ ਹੈ।
ਸੰਘ ਪਰਿਵਾਰ ਵਿੱਚ ਜਿਨ੍ਹਾਂ ਨੂੰ ਸਤਿਕਾਰਯੋਗ ਸਰਸੰਘਚਾਲਕ ਦੇ ਰੂਪ ਵਿੱਚ ਸ਼ਰਧਾ ਭਾਵਨਾ ਨਾਲ ਸੰਬੋਧਿਤ ਕੀਤਾ ਜਾਂਦਾ ਹੈ,
ਆਦਰਯੋਗ ਮੋਹਨ ਭਾਗਵਤ ਜੀ ਦਾ ਅੱਜ ਜਨਮ ਦਿਨ ਹੈ।
ਇਹ ਇੱਕ ਖੁਸ਼ਨਸੀਬੀ ਵਾਲਾ ਸੰਯੋਗ ਹੈ ਕਿ ਇਸ ਸਾਲ ਸੰਘ ਵੀ ਆਪਣਾ ਸ਼ਤਾਬਦੀ ਵਰ੍ਹਾ ਮਨਾ ਰਿਹਾ ਹੈ। ਮੈਂ ਭਾਗਵਤ ਜੀ ਨੂੰ ਤਹਿ ਦਿਲੋਂ
ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਪਰਮਾਤਮਾ ਉਨ੍ਹਾਂ ਨੂੰ ਲੰਬੀ ਉਮਰ ਅਤੇ ਚੰਗੀ ਸਿਹਤ ਪ੍ਰਦਾਨ ਕਰੇ।

ਮੇਰਾ ਮੋਹਨ ਭਾਗਵਤ ਜੀ ਦੇ ਪਰਿਵਾਰ ਨਾਲ ਬਹੁਤ ਡੂੰਘਾ ਰਿਸ਼ਤਾ ਰਿਹਾ ਹੈ। ਮੈਨੂੰ ਉਨ੍ਹਾਂ ਦੇ ਪਿਤਾ, ਸਵਰਗੀ ਮਧੂਕਰਰਾਓ ਭਾਗਵਤ ਜੀ
ਨਾਲ ਨੇੜਿਓਂ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਆਪਣੀ ਕਿਤਾਬ 'ਜਯੋਤੀਪੁੰਜ' ਵਿੱਚ ਮਧੂਕਰਰਾਓ ਜੀ ਬਾਰੇ ਵਿਸਥਾਰ ਨਾਲ
ਲਿਖਿਆ ਹੈ। ਵਕਾਲਤ ਦੇ ਨਾਲ-ਨਾਲ, ਮਧੂਕਰਰਾਓ ਜੀ ਆਪਣਾ ਪੂਰਾ ਜੀਵਨ ਰਾਸ਼ਟਰ ਨਿਰਮਾਣ ਦੇ ਕੰਮ ਲਈ ਸਮਰਪਿਤ ਰਹੇ।
ਜਵਾਨੀ ਵਿੱਚ, ਉਨ੍ਹਾਂ ਨੇ ਗੁਜਰਾਤ ਵਿੱਚ ਲੰਮਾ ਸਮਾਂ ਬਿਤਾਇਆ ਅਤੇ ਸੰਘ ਦੇ ਕੰਮਾਂ ਦੀ ਇੱਕ ਮਜ਼ਬੂਤ ਨੀਂਹ ਰੱਖੀ।
ਮਧੂਕਰਰਾਓ ਜੀ ਦਾ ਰਾਸ਼ਟਰ ਨਿਰਮਾਣ ਵੱਲ ਝੁਕਾਅ ਇੰਨਾ ਜ਼ਿਆਦਾ ਸੀ ਕਿ ਉਹ ਆਪਣੇ ਪੁੱਤਰ ਮੋਹਨ ਰਾਓ ਨੂੰ ਇਸ ਮਹਾਨ ਕਾਰਜ
ਲਈ ਢਾਲਦੇ ਰਹੇ। ਇੱਕ ਪਾਰਸਮਣੀ ਮਧੂਕਰਰਾਓ ਨੇ ਮੋਹਨ ਰਾਓ ਦੇ ਰੂਪ ਵਿੱਚ ਇੱਕ ਹੋਰ ਪਾਰਸਮਣੀ ਦੀ ਸਿਰਜਣਾ ਕੀਤੀ।

ਭਾਗਵਤ ਜੀ ਦਾ ਪੂਰਾ ਜੀਵਨ ਇੱਕ ਨਿਰੰਤਰ ਪ੍ਰੇਰਨਾ ਰਿਹਾ ਹੈ। ਉਹ 1970 ਦੇ ਦਹਾਕੇ ਦੇ ਮੱਧ ਵਿੱਚ ਪ੍ਰਚਾਰਕ ਬਣੇ। ਆਮ ਜੀਵਨ
ਵਿੱਚ, ਪ੍ਰਚਾਰਕ ਸ਼ਬਦ ਸੁਣ ਕੇ ਭਰਮ ਬਣ ਜਾਂਦਾ ਹੈ ਕਿ ਕੋਈ ਪ੍ਰਚਾਰ ਕਰਨ ਵਾਲਾ ਵਿਅਕਤੀ ਹੋਵੇਗਾ, ਪਰ ਜੋ ਲੋਕ ਸੰਘ ਨੂੰ ਜਾਣਦੇ ਹਨ
ਉਨ੍ਹਾਂ ਨੂੰ ਪਤਾ ਹੈ ਕਿ ਪ੍ਰਚਾਰਕ ਪ੍ਰੰਪਰਾ ਸੰਘ ਦੇ ਕੰਮ ਦੀ ਵਿਸ਼ੇਸ਼ਤਾ ਹੈ। ਪਿਛਲੇ 100 ਸਾਲਾਂ ਵਿੱਚ, ਦੇਸ਼ ਭਗਤੀ ਦੀ ਪ੍ਰੇਰਨਾ ਨਾਲ ਭਰਪੂਰ
ਹਜ਼ਾਰਾਂ ਨੌਜਵਾਨ ਪੁਰਸ਼ ਅਤੇ ਮਹਿਲਾਵਾਂ ਨੇ ਆਪਣੇ ਘਰ ਅਤੇ ਪਰਿਵਾਰ ਤਿਆਗ ਕੇ ਸੰਘ ਪਰਿਵਾਰ ਰਾਹੀਂ ਆਪਣਾ ਪੂਰਾ ਜੀਵਨ
ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ ਹੈ। ਭਾਗਵਤ ਜੀ ਵੀ ਉਸ ਮਹਾਨ ਪ੍ਰੰਪਰਾ ਦੇ ਇੱਕ ਮਜ਼ਬੂਤ ਧੁਰੇ ਹਨ।

ਭਾਗਵਤ ਜੀ ਨੇ ਉਸ ਸਮੇਂ ਪ੍ਰਚਾਰਕ ਦੀ ਜ਼ਿੰਮੇਵਾਰੀ ਸੰਭਾਲੀ ਜਦੋਂ ਤਤਕਾਲੀ ਕਾਂਗਰਸ ਸਰਕਾਰ ਨੇ ਦੇਸ਼ 'ਤੇ ਐਮਰਜੈਂਸੀ ਲਗਾਈ ਸੀ।
ਉਸ ਸਮੇਂ ਦੌਰਾਨ, ਇੱਕ ਪ੍ਰਚਾਰਕ ਵਜੋਂ ਭਾਗਵਤ ਜੀ ਨੇ ਐਮਰਜੈਂਸੀ ਵਿਰੋਧੀ ਅੰਦੋਲਨ ਨੂੰ ਲਗਾਤਾਰ ਮਜ਼ਬੂਤ ਕੀਤਾ। ਉਨ੍ਹਾਂ ਨੇ
ਮਹਾਰਾਸ਼ਟਰ ਦੇ ਪੇਂਡੂ ਅਤੇ ਪੱਛੜੇ ਖੇਤਰਾਂ, ਖ਼ਾਸਕਰ ਵਿਦਰਭ ਵਿੱਚ ਕਈ ਸਾਲਾਂ ਤੱਕ ਕੰਮ ਕੀਤਾ। ਬਹੁਤ ਸਾਰੇ ਵਲੰਟੀਅਰ ਅਜੇ ਵੀ
1990 ਦੇ ਦਹਾਕੇ ਵਿੱਚ ਮੋਹਨ ਭਾਗਵਤ ਜੀ ਦੇ ਅਖ਼ਿਲ ਭਾਰਤੀ ਸੰਸਥਾ ਪ੍ਰਮੁੱਖ ਵਜੋਂ ਕੰਮ ਨੂੰ ਪ੍ਰੇਮ ਨਾਲ ਯਾਦ ਕਰਦੇ ਹਨ। ਇਸ ਸਮੇਂ
ਦੌਰਾਨ, ਮੋਹਨ ਭਾਗਵਤ ਜੀ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਬਿਹਾਰ ਦੇ ਪਿੰਡਾਂ ਵਿੱਚ ਬਿਤਾਏ ਅਤੇ ਸਮਾਜ ਨੂੰ ਮਜ਼ਬੂਤ ਬਣਾਉਣ
ਦੇ ਕੰਮ ਲਈ ਸਮਰਪਿਤ ਰਹੇ।

20ਵੀਂ ਸਦੀ ਦੇ ਆਖਰੀ ਪੜਾਅ 'ਤੇ, ਉਹ ਅਖ਼ਿਲ ਭਾਰਤੀ ਪ੍ਰਚਾਰ ਪ੍ਰਮੁੱਖ ਬਣੇ। ਸਾਲ 2000 ਵਿੱਚ, ਉਹ ਸਰਕਾਰਯਵਾਹ ਬਣੇ ਅਤੇ ਇੱਥੇ
ਵੀ, ਭਾਗਵਤ ਜੀ ਨੇ ਆਪਣੀ ਵਿਲੱਖਣ ਕਾਰਜ ਸ਼ੈਲੀ ਨਾਲ ਹਰ ਮੁਸ਼ਕਲ ਸਥਿਤੀ ਨੂੰ ਸੌਖਿਆਂ ਅਤੇ ਸਟੀਕਤਾ ਨਾਲ ਸੰਭਾਲਿਆ।
2009 ਵਿੱਚ, ਉਹ ਸਰਸੰਘਚਾਲਕ ਬਣੇ ਅਤੇ ਅੱਜ ਵੀ ਉਹ ਬਹੁਤ ਊਰਜਾ ਨਾਲ ਕੰਮ ਕਰ ਰਹੇ ਹਨ। ਭਾਗਵਤ ਜੀ ਨੇ ਹਮੇਸ਼ਾ ਰਾਸ਼ਟਰ
ਦੀ ਮੂਲ ਵਿਚਾਰਧਾਰਾ ਨੂੰ ਤਰਜੀਹ ਦਿੱਤੀ ਹੈ।
ਸਰਸੰਘਚਾਲਕ ਹੋਣਾ ਸਿਰਫ਼ ਇੱਕ ਸੰਗਠਨਾਤਮਕ ਜ਼ਿੰਮੇਵਾਰੀ ਨਹੀਂ ਹੈ। ਇਹ ਇੱਕ ਪਵਿੱਤਰ ਭਰੋਸਾ ਹੈ, ਜਿਸ ਨੂੰ ਪੀੜ੍ਹੀ ਦਰ ਪੀੜ੍ਹੀ
ਦੂਰਦਰਸ਼ੀ ਸ਼ਖਸੀਅਤਾਂ ਨੇ ਅੱਗੇ ਵਧਾਇਆ ਹੈ ਅਤੇ ਇਸ ਰਾਸ਼ਟਰ ਦੇ ਨੈਤਿਕ ਅਤੇ ਸੱਭਿਆਚਾਰਕ ਮਾਰਗ ਨੂੰ ਸੇਧ ਦਿੱਤੀ ਹੈ।
ਅਸਾਧਾਰਨ ਵਿਅਕਤੀਆਂ ਨੇ ਨਿੱਜੀ ਕੁਰਬਾਨੀ, ਮੰਤਵ ਦੀ ਸਪੱਸ਼ਟਤਾ ਅਤੇ ਮਾਂ ਭਾਰਤੀ ਪ੍ਰਤੀ ਅਟੁੱਟ ਸਮਰਪਣ ਨਾਲ ਇਸ ਭੂਮਿਕਾ ਨੂੰ
ਨਿਭਾਇਆ ਹੈ। ਇਹ ਮਾਣ ਵਾਲੀ ਗੱਲ ਹੈ ਕਿ ਮੋਹਨ ਭਾਗਵਤ ਜੀ ਨੇ ਨਾ ਸਿਰਫ਼ ਇਸ ਵੱਡੀ ਜ਼ਿੰਮੇਵਾਰੀ ਨਾਲ ਪੂਰਾ ਇਨਸਾਫ ਕੀਤਾ ਹੈ,
ਸਗੋਂ ਇਸ ਵਿੱਚ ਆਪਣੀ ਵਿਅਕਤੀਗਤ ਤਾਕਤ, ਬੌਧਿਕ ਡੂੰਘਾਈ ਅਤੇ ਦੋਸਤਾਨਾ ਅਗਵਾਈ ਵੀ ਸ਼ਾਮਲ ਕੀਤੀ ਹੈ। ਭਾਗਵਤ ਜੀ ਦਾ
ਨੌਜਵਾਨਾਂ ਨਾਲ ਸਹਿਜ ਜੋੜ ਹੈ ਅਤੇ ਇਸ ਲਈ ਉਨ੍ਹਾਂ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸੰਘ ਦਾ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ। ਉਹ
ਲੋਕਾਂ ਨਾਲ ਸਿੱਧੇ ਸੰਪਰਕ ਵਿੱਚ ਰਹਿੰਦੇ ਹਨ ਅਤੇ ਸੰਵਾਦ ਕਰਦੇ ਰਹਿੰਦੇ ਹਨ। ਸਭ ਤੋਂ ਵਧੀਆ ਕੰਮ ਕਰਨ ਦੇ ਢੰਗ-ਤਰੀਕਿਆਂ ਨੂੰ
ਅਪਣਾਉਣ ਦੀ ਇੱਛਾ ਅਤੇ ਬਦਲਦੇ ਸਮੇਂ ਪ੍ਰਤੀ ਖੁੱਲ੍ਹਾ ਮਨ ਰੱਖਣਾ, ਮੋਹਨ ਜੀ ਦੀ ਇੱਕ ਵੱਡੀ ਵਿਸ਼ੇਸ਼ਤਾ ਰਹੀ ਹੈ। ਜੇਕਰ ਅਸੀਂ ਇਸ ਨੂੰ
ਵਿਆਪਕ ਸੰਦਰਭ ਵਿੱਚ ਵੇਖੀਏ, ਤਾਂ ਭਾਗਵਤ ਜੀ ਦੇ ਕਾਰਜਕਾਲ ਨੂੰ ਸੰਘ ਦੇ 100 ਸਾਲਾਂ ਦੇ ਸਫ਼ਰ ਵਿੱਚ ਸੰਘ ਵਿੱਚ ਸਭ ਤੋਂ ਵੱਧ
ਬਦਲਾਅ ਦਾ ਸਮਾਂ ਮੰਨਿਆ ਜਾਵੇਗਾ। ਭਾਵੇਂ ਉਹ ਵਰਦੀ ਵਿੱਚ ਬਦਲਾਅ ਹੋਵੇ, ਸੰਘ ਸਿੱਖਿਆ ਵਰਗਾਂ ਵਿੱਚ ਬਦਲਾਅ ਹੋਵੇ, ਅਜਿਹੇ ਕਈ
ਮਹੱਤਵਪੂਰਨ ਬਦਲਾਅ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਮੁਕੰਮਲ ਹੋਏ।
ਕੋਰੋਨਾ ਕਾਲ ਦੌਰਾਨ ਮੋਹਨ ਭਾਗਵਤ ਜੀ ਦੇ ਯਤਨਾਂ ਨੂੰ ਵਿਸ਼ੇਸ਼ ਤੌਰ 'ਤੇ ਯਾਦ ਕੀਤਾ ਜਾਂਦਾ ਹੈ। ਉਸ ਔਖੇ ਸਮੇਂ ਵਿੱਚ, ਉਨ੍ਹਾਂ ਨੇ ਸਵੈਮ-
ਸੇਵਕਾਂ ਨੂੰ ਸੁਰੱਖਿਅਤ ਰਹਿੰਦੇ ਹੋਏ ਸਮਾਜ ਸੇਵਾ ਕਰਨ ਲਈ ਦਿਸ਼ਾ ਦਿਖਾਈ ਅਤੇ ਤਕਨਾਲੋਜੀ ਦੀ ਵਰਤੋਂ ਵਧਾਉਣ 'ਤੇ ਜ਼ੋਰ ਦਿੱਤਾ।
ਉਨ੍ਹਾਂ ਦੀ ਅਗਵਾਈ ਹੇਠ, ਸਵੈਮ-ਸੇਵਕਾਂ ਨੇ ਲੋੜਵੰਦਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ, ਵੱਖ-ਵੱਖ ਥਾਵਾਂ 'ਤੇ ਮੈਡੀਕਲ ਕੈਂਪ ਲਗਾਏ।
ਉਨ੍ਹਾਂ ਨੇ ਆਲਮੀ ਚੁਣੌਤੀਆਂ ਅਤੇ ਆਲਮੀ ਸੋਚ ਨੂੰ ਤਰਜੀਹ ਦੇਣ ਵਾਲੀਆਂ ਪ੍ਰਣਾਲੀਆਂ ਨੂੰ ਵਿਕਸਤ ਕੀਤਾ। ਸਾਨੂੰ ਬਹੁਤ ਸਾਰੇ ਸਵੈਮ-
ਸੇਵਕਾਂ ਨੂੰ ਵੀ ਗੁਆਉਣਾ ਪਿਆ, ਪਰ ਭਾਗਵਤ ਜੀ ਦੀ ਪ੍ਰੇਰਣਾ ਅਜਿਹੀ ਸੀ ਕਿ ਦੂਜੇ ਸਵੈਮ-ਸੇਵਕਾਂ ਦੀ ਮਜ਼ਬੂਤ ਇੱਛਾ ਸ਼ਕਤੀ ਕਮਜ਼ੋਰ
ਨਹੀਂ ਹੋਈ।

ਇਸ ਸਾਲ ਦੇ ਸ਼ੁਰੂ ਵਿੱਚ, ਨਾਗਪੁਰ ਵਿੱਚ ਉਨ੍ਹਾਂ ਨਾਲ ਮਾਧਵ ਨੇਤਰ ਹਸਪਤਾਲ ਦੇ ਉਦਘਾਟਨ ਦੌਰਾਨ, ਮੈਂ ਕਿਹਾ ਸੀ ਕਿ ਸੰਘ
ਅਕਸ਼ਯਵਟ ਜਿਹਾ ਹੈ, ਜੋ ਰਾਸ਼ਟਰੀ ਸੱਭਿਆਚਾਰ ਅਤੇ ਚੇਤਨਾ ਨੂੰ ਊਰਜਾ ਦਿੰਦਾ ਹੈ। ਇਸ ਅਕਸ਼ਯਵਟ ਰੁੱਖ ਦੀਆਂ ਜੜ੍ਹਾਂ ਆਪਣੀਆਂ
ਕਦਰਾਂ-ਕੀਮਤਾਂ ਕਾਰਨ ਬਹੁਤ ਡੂੰਘੀਆਂ ਅਤੇ ਮਜ਼ਬੂਤ ਹਨ। ਮੋਹਨ ਭਾਗਵਤ ਜੀ ਜਿਸ ਸਮਰਪਣ ਨਾਲ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅੱਗੇ
ਵਧਾਉਣ ਵਿੱਚ ਲੱਗੇ ਹੋਏ ਹਨ, ਉਹ ਸਾਰਿਆਂ ਨੂੰ ਪ੍ਰੇਰਿਤ ਕਰਦਾ ਹੈ।
ਮੋਹਨ ਭਾਗਵਤ ਜੀ ਨੇ ਸਮਾਜ ਭਲਾਈ ਲਈ ਸੰਘ ਦੀ ਸ਼ਕਤੀ ਦੀ ਨਿਰੰਤਰ ਵਰਤੋਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਇਸ ਲਈ, ਉਨ੍ਹਾਂ ਨੇ 'ਪੰਚ
ਪਰਿਵਰਤਨ' ਦਾ ਰਾਹ ਪੱਧਰਾ ਕੀਤਾ ਹੈ। ਇਸ ਵਿੱਚ, ਸਵੈ-ਬੋਧ, ਸਮਾਜਿਕ ਸਦਭਾਵਨਾ, ਨਾਗਰਿਕ ਸ਼ਿਸ਼ਟਾਚਾਰ, ਪਰਿਵਾਰ ਨੂੰ ਸਹੀ
ਦਿਸ਼ਾ ਵੱਲ ਪ੍ਰੇਰਿਤ ਕਰਨਾ ਅਤੇ ਵਾਤਾਵਰਣ ਦੇ ਸਿਧਾਂਤਾਂ ਦੀ ਪਾਲਣਾ ਕਰਕੇ ਰਾਸ਼ਟਰ ਨਿਰਮਾਣ ਨੂੰ ਤਰਜੀਹ ਦਿੱਤੀ ਗਈ ਹੈ। ਦੇਸ਼ ਅਤੇ
ਸਮਾਜ ਬਾਰੇ ਸੋਚਣ ਵਾਲਾ ਹਰ ਭਾਰਤੀ ਪੰਚ ਪਰਿਵਰਤਨ ਦੇ ਇਨ੍ਹਾਂ ਸਿਧਾਂਤਾਂ ਤੋਂ ਜ਼ਰੂਰ ਪ੍ਰੇਰਨਾ ਲਵੇਗਾ।

ਸੰਘ ਦਾ ਹਰ ਸੇਵਕ ਖੁ਼ਸ਼ਹਾਲ ਭਾਰਤ ਮਾਤਾ ਦੇ ਸੁਪਨੇ ਨੂੰ ਸਾਕਾਰ ਹੁੰਦਾ ਦੇਖਣਾ ਚਾਹੁੰਦਾ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ, ਮੋਹਨ
ਜੀ ਇਨ੍ਹਾਂ ਦੋਵਾਂ ਗੁਣਾਂ ਨਾਲ ਭਰਪੂਰ ਹਨ, ਜਿਨ੍ਹਾਂ ਲਈ ਸਪੱਸ਼ਟ ਦ੍ਰਿਸ਼ਟੀਕੋਣ ਅਤੇ ਠੋਸ ਕਾਰਵਾਈ ਦੀ ਲੋੜ ਹੁੰਦੀ ਹੈ।
ਮੋਹਨ ਜੀ ਦੇ ਸੁਭਾਅ ਦੀ ਇੱਕ ਹੋਰ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਉਹ ਨਰਮਾਈ ਨਾਲ ਬੋਲਣ ਵਾਲੇ ਹਨ। ਉਨ੍ਹਾਂ ਕੋਲ ਸੁਣਨ ਦੀ ਅਦਭੁਤ
ਯੋਗਤਾ ਵੀ ਹੈ। ਇਹ ਖ਼ਾਸੀਅਤ ਨਾ ਸਿਰਫ਼ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਡੂੰਘਾਈ ਦਿੰਦੀ ਹੈ, ਸਗੋਂ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਅਗਵਾਈ ਵਿੱਚ
ਸੰਵੇਦਨਸ਼ੀਲਤਾ ਅਤੇ ਮਾਣ-ਸਨਮਾਨ ਵੀ ਲਿਆਉਂਦੀ ਹੈ।
ਮੋਹਨ ਜੀ ਹਮੇਸ਼ਾ 'ਏਕ ਭਾਰਤ ਸ੍ਰੇਸ਼ਠ ਭਾਰਤ' ਦੇ ਮਜ਼ਬੂਤ ਹਮਾਇਤੀ ਰਹੇ ਹਨ। ਭਾਗਵਤ ਜੀ ਭਾਰਤ ਦੀ ਭਿੰਨਤਾ ਅਤੇ ਭਾਰਤ ਦੀ
ਧਰਤੀ ਦੀ ਸੁੰਦਰਤਾ ਨੂੰ ਵਧਾਉਣ ਵਾਲੀਆਂ ਕਈ ਸੱਭਿਆਚਾਰਾਂ ਅਤੇ ਪ੍ਰੰਪਰਾਵਾਂ ਦੇ ਜਸ਼ਨ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ।
ਹਾਲਾਂਕਿ, ਬਹੁਤ ਘੱਟ ਲੋਕ ਜਾਣਦੇ ਹਨ ਕਿ ਮੋਹਨ ਭਾਗਵਤ ਜੀ ਆਪਣੇ ਰੁਝੇਵਿਆਂ ਦਰਮਿਆਨ ਸੰਗੀਤ ਅਤੇ ਗਾਇਨ ਵਿੱਚ ਵੀ
ਦਿਲਚਸਪੀ ਰੱਖਦੇ ਹਨ। ਉਹ ਵੱਖ-ਵੱਖ ਭਾਰਤੀ ਸੰਗੀਤ ਯੰਤਰਾਂ ਵਿੱਚ ਵੀ ਮਾਹਰ ਹਨ। ਪੜ੍ਹਨ ਅਤੇ ਲਿਖਣ ਵਿੱਚ ਉਨ੍ਹਾਂ ਦੀ
ਦਿਲਚਸਪੀ ਉਨ੍ਹਾਂ ਦੇ ਕਈ ਭਾਸ਼ਣਾਂ ਅਤੇ ਸੰਵਾਦਾਂ ਵਿੱਚ ਸਪੱਸ਼ਟ ਤੌਰ 'ਤੇ ਦਿਖਾਈ ਦਿੰਦੀ ਹੈ।

ਮੋਹਨ ਭਾਗਵਤ ਜੀ ਨੇ ਪੂਰੇ ਸੰਘ ਪਰਿਵਾਰ ਨੂੰ ਦੇਸ਼ ਵਿੱਚ ਹਾਲ ਹੀ ਵਿੱਚ ਹੋਏ ਸਫਲ ਜਨ ਅੰਦੋਲਨਾਂ ਵਿੱਚ ਊਰਜਾ ਭਰਨ ਲਈ ਪ੍ਰੇਰਿਤ
ਕੀਤਾ, ਭਾਵੇਂ ਉਹ ਸਵੱਛ ਭਾਰਤ ਮਿਸ਼ਨ ਜਾਂ ਬੇਟੀ ਬਚਾਓ, ਬੇਟੀ ਪੜ੍ਹਾਓ ਹੋਵੇ। ਮੈਂ ਵਾਤਾਵਰਣ ਸੰਬੰਧੀ ਯਤਨਾਂ ਅਤੇ ਟਿਕਾਊ ਜੀਵਨ
ਸ਼ੈਲੀ ਨੂੰ ਉਤਸ਼ਾਹਿਤ ਕਰਨ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਜਾਣਦਾ ਹਾਂ। ਮੋਹਨ ਜੀ ਆਤਮ-ਨਿਰਭਰ ਭਾਰਤ 'ਤੇ ਵੀ ਬਹੁਤ ਜ਼ੋਰ ਦਿੰਦੇ
ਹਨ।
ਕੁਝ ਦਿਨਾਂ ਵਿੱਚ ਵਿਜੈਦਸ਼ਮੀ 'ਤੇ ਰਾਸ਼ਟਰੀ ਸਵੈਮ ਸੇਵਕ ਸੰਘ 100 ਸਾਲ ਦਾ ਹੋ ਜਾਵੇਗਾ। ਇਹ ਵੀ ਇੱਕ ਖੁਸ਼ਨਸੀਬੀ ਵਾਲਾ ਸੰਯੋਗ ਹੈ
ਕਿ ਵਿਜੈਦਸ਼ਮੀ ਦਾ ਤਿਉਹਾਰ, ਗਾਂਧੀ ਜਯੰਤੀ, ਲਾਲ ਬਹਾਦਰ ਸ਼ਾਸਤਰੀ ਦੀ ਜਨਮ ਵਰ੍ਹੇਗੰਢ ਅਤੇ ਸੰਘ ਦਾ ਸ਼ਤਾਬਦੀ ਵਰ੍ਹਾ ਇੱਕੋ ਦਿਨ
ਆ ਰਹੇ ਹਨ।

ਇਹ ਭਾਰਤ ਅਤੇ ਦੁਨੀਆ ਭਰ ਦੇ ਲੱਖਾਂ ਸਵੈਮ ਸੇਵਕਾਂ ਲਈ ਇੱਕ ਇਤਿਹਾਸਕ ਮੌਕਾ ਹੈ। ਅਸੀਂ ਸਾਰੇ ਸਵੈਮ ਸੇਵਕ ਖੁਸ਼ਕਿਸਮਤ ਹਾਂ ਕਿ
ਸਾਡੇ ਕੋਲ ਮੋਹਨ ਭਾਗਵਤ ਜੀ ਵਰਗਾ ਦੂਰਦਰਸ਼ੀ ਅਤੇ ਮਿਹਨਤੀ ਸਰਸੰਘਚਾਲਕ ਹੈ, ਜੋ ਅਜਿਹੇ ਸਮੇਂ ਵਿੱਚ ਸੰਗਠਨ ਦੀ ਅਗਵਾਈ
ਕਰ ਰਿਹਾ ਹੈ। ਇੱਕ ਨੌਜਵਾਨ ਸਵੈਮ ਸੇਵਕ ਤੋਂ ਸਰਸੰਘਚਾਲਕ ਤੱਕ ਦੀ ਉਨ੍ਹਾਂ ਦੀ ਜੀਵਨ ਯਾਤਰਾ ਉਨ੍ਹਾਂ ਦੀ ਵਫ਼ਾਦਾਰੀ ਅਤੇ
ਵਿਚਾਰਧਾਰਕ ਦ੍ਰਿੜ੍ਹਤਾ ਨੂੰ ਦਰਸਾਉਂਦੀ ਹੈ। ਵਿਚਾਰਧਾਰਾ ਪ੍ਰਤੀ ਪੂਰੀ ਤਰ੍ਹਾਂ ਸਮਰਪਣ ਅਤੇ ਪ੍ਰਣਾਲੀਆਂ ਵਿੱਚ ਸਮੇਂ ਸਿਰ ਬਦਲਾਅ
ਲਿਆਉਣ ਦੇ ਨਾਲ ਸੰਘ ਦਾ ਕੰਮ ਉਨ੍ਹਾਂ ਦੀ ਅਗਵਾਈ ਵਿੱਚ ਲਗਾਤਾਰ ਪ੍ਰਫੁੱਲਤ ਹੋ ਰਿਹਾ ਹੈ।
ਮੈਂ ਮਾਂ ਭਾਰਤੀ ਦੀ ਸੇਵਾ ਵਿੱਚ ਸਮਰਪਿਤ ਮੋਹਨ ਭਾਗਵਤ ਜੀ ਨੂੰ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦੀ ਮੁੜ ਕਾਮਨਾ ਕਰਦਾ ਹਾਂ। ਉਨ੍ਹਾਂ ਨੂੰ
ਜਨਮ ਦਿਨ 'ਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin