ਹਰਿਆਣਾ ਖ਼ਬਰਾਂ

ਆਪਦਾ ਦੀ ਇਸ ਘੜੀ ਵਿੱਚ ਹਰਿਆਣਾ ਸਰਕਾਰ ਅਤੇ ਸੂਬੇ ਦੀ ਜਨਤਾ ਮਦਦ ਲਈ ਤਿਆਰ

ਚੰਡੀਗੜ੍ਹ  ( ਜਸਟਿਸ ਨਿਊਜ਼  )

ਹਰਿਆਣਾ ਸਰਕਾਰ ਨੇ ਭਾਰੀ ਬਰਸਾਤ ਨਾਲ ਉਤਪਨ ਆਪਦਾ ਦੀ ਮਾਰ ਝੇਲ ਰਹੇ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਦੇ ਨਾਲ ਡੁੰਘੀ ਇੱਕਜੁਟਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਰਾਹਤ ਫੰਡ ਤੋਂ ਦੋਨੋਂ ਸੂਬਿਆਂ ਨੂੰ ਪੰਜ-ਪੰਜ ਕਰੋੜ ਰੁਪਏ ਦੀ ਸਹਾਇਤਾ ਰਕਮ ਜਾਰੀ ਕੀਤੀ ਹੈ। ਇਸ ਸਹਾਇਤਾ ਰਕਮ ਦਾ ਉਦੇਸ਼ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਪਹੁੰਚਾਉਣਾ  ਅਤੇ ਦੋਨੋਂ ਸੂਬਿਆਂ ਵਿੱਚ ਚਲਾਏ ਜਾ ਰਹੇ ਬਚਾਅ ਅਤੇ ਪੁਨਰਵਾਸ ਕੰਮਾਂ ਨੂੰ ਮਜਬੂਤ ਬਨਾਉਣਾ ਹੈ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸ੍ਰੀ ਉਮਰ ਅਬਦੁੱਲਾਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਕੁਦਰਤੀ ਆਪਦਾ ਦੇ ਇਸ ਸਮੇਂ ਵਿੱਚ ਹਰਿਆਣਾ ਸਰਕਾਰ ਅਤੇ ਸੂਬੇ ਦੀ ਜਨਤਾ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰੀ ਬਰਸਾਤ ਅਤੇ ਹੜ੍ਹ ਦੇ ਹਾਲਾਤ ਨਾਲ ਆਮਜਨਤਾ ਨੁੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਜਿਹੇ ਵਿੱਚ ਗੁਆਂਢੀ ਸੂਬੇ ਅਤੇ ਮਿੱਤਰ ਦੀ ਭੁਮਿਕਾ ਨਿਭਾਉਣਾ ਹਰਿਆਣਾ ਸਰਕਾਰ ਦੀ ਜਿਮੇਵਾਰੀ ਹੈ।

          ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਪ੍ਰਭਾਵਿਤ ਲੋਕਾਂ ਤੱਕ ਜਲਦੀ ਅਤੇ ਕਾਫੀ ਸਹਾਇਤਾ ਪਹੁੰਚਾਉਣ ਲਈ ਹਰਿਆਣਾ ਸਰਕਾਰ ਹਰ ਸੰਭਵ ਸਹਿਯੋਗ ਦੇਣ ਨੂੰ ਤਿਆਰ ਹੈ। ਉਨ੍ਹਾਂ ਨੇ ਦੋਨੋਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਤਰ੍ਹਾ ਦੀ ਵੱਧ ਰਾਹਤ ਸਮੱਗਰੀ ਜਾਂ ਸਹਾਇਤਾ ਦੀ ਜਰੂਰਤ ਹੋਵੇ ਤਾਂ ਬਿਨ੍ਹਾਂ ਕਿਸੇ ਸੰਕੋਚ ਜਾਣੂ ਕਰਾਉਣ, ਹਰਿਆਣਾ ਸਰਕਾਰ ਤੁਰੰਤ ਜਰੂਰੀ ਮਦਦ ਉਪਲਬਧ ਕਰਵਾਏਗੀ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਪਦਾ ਦੀ ਇਸ ਘੜੀ ਵਿੱਚ ਪ੍ਰਭਾਵਿਤ ਲੋਕਾਂ ਦੇ ਚਿਹਰਿਆਂ ‘ਤੇ ਆਸ ਅਤੇ ਰਾਹਤ ਮੋੜਨਾ ਸੱਭ ਤੋਂ ਵੱਧ ਪ੍ਰਾਥਮਿਕਤਾ ਹੈ। ਹਰਿਆਣਾ ਸਰਕਾਰ ਇਸ ਦਿਸ਼ਾ ਵਿੱਚ ਆਪਣਾ ਯੋਗਦਾਨ ਯਕੀਨੀ ਕਰੇਗੀ, ਤਾਂ ਜੋ ਸੰਕਟ ਦੀ ਇਸ ਸਥਿਤੀ ਵਿੱਚ ਕੋਈ ਵੀ ਪਰਿਵਾਰ ਆਪਣੇ ਨੂੰ ਇੱਕਲਾ ਨਾਲ ਮਹਿਸੂਸ ਕਰੇ।

          ਵਰਨਣਯੋਗ ਹੈ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿੱਖ ਕੇ ਆਪਦਾ ਦੀ ਇਸ ਘੜੀ ਵਿੱਚ ਮਨੁੱਖਤਾ ਅਤੇ ਭਾਈਚਾਰੇ ਦੇ ਨਾਤੇ ਹਰਿਆਣਾ ਸਰਕਾਰ ਵੱਲੋਂ ਸਹਿਯੋਗ ਦੀ ਪੇਸ਼ਕਸ਼ ਕੀਤੀ ਸੀ।

ਸਫਾਈ ਅਤੇ ਸਵੱਛਤਾ ਤੇ ਧਿਆਨ ਦੇਣ, ਸਾਨੂੰ ਸਾਰਾ ਦੇਸ਼ ਸਵੱਛ ਬਨਾਉਣਾ ਹੈ  ਕੇਂਦਰੀ ਮੰਤਰੀ ਮਨੋਹਰ ਲਾਲ

ਚੰਡੀਗੜ੍ਹ  (ਜਸਟਿਸ ਨਿਊਜ਼    )

ਕੇਂਦਰੀ ਊਰਜਾ, ਆਵਾਸਨ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਸੀਂ ਸਾਰੇ ਸਫਾਈ ਅਤੇ ਸਵੱਛਤਾ ‘ਤੇ ਧਿਆਨ ਦੇਣ, ਅਸੀਂ ਸਾਰਾ ਦੇਸ਼ ਸਵੱਛ ਕਰਨਾ ਹੈ। ਦੇਸ਼ ਸਵੱਛ ਹੋਵੇਗਾ ਤਾਂਹੀ ਅਸੀਂ ਕਹਿ ਪਾਵਾਂਗੇ ਕਿ ਭਾਰਤ ਨੇ ਸਵੱਛਤਾ ਵਿੱਚ ਕਮਾਲ ਕਰ ਦਿੱਤਾ। ਉਨ੍ਹਾਂ ਨੇ ਸਾਰੇ ਮੇਅਰ ਨੂੰ ਅਪੀਲ ਕੀਤੀ ਕਿ ਪਾਰਸ਼ਦਾਂ ਦੇ ਨਾਲ ਮਿਲ ਕੇ ਇੱਕ ਟੀਮ ਬਣਾ ਕੇ ਚੱਲਣ। ਬਿਨ੍ਹਾਂ ਭੇਦਭਾਵ ਦੇ ਜਿਮੇਵਾਰੀ ਦੇ ਨਾਲ ਸ਼ਹਿਰਾਂ ਨੂੰ ਸਾਫ ਅਤੇ ਸਵੱਛ ਬਨਾਉਣ ਅਤੇ ਅੱਗੇ ਵਧਾਉਣ।

          ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਹ ਗੱਲ ਮੰਗਲਵਾਰ ਨੂੰ ਕਰਨਾਲ ਵਿੱਚ ਆਯੋਜਿਤ ਅਖਿਲ ਭਾਰਤੀ ਮੇਅਰ ਪਰਿਸ਼ਦ ਦੀ 53ਵੀਂ ਸਾਧਾਰਣ ਸਭਾ ਦੀ ਮੀਟਿੰਗ ਦੌਰਾਨ ਸੰਬੋਧਿਤ ਕਰਦੇ ਹੋਏ ਕਹੀ।

          ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਬਾਅਦ ਤੀਜੀ ਸ਼ਹਿਰ ਦੀ ਸਰਕਾਰ ਨਗਰ ਨਿਗਮ ਹੁੰਦੀ ਹੈ। ਪੂਰੇ ਦੇਸ਼ ਵਿੱਚ 5 ਹਜਾਰ 20 ਸ਼ਹਿਰ ਹਨ, ਇੰਨ੍ਹਾਂ ਵਿੱਚ ਤੇ੧ੀ ਨਾਲ ਸ਼ਹਿਰੀਕਰਣ ਵੱਧ ਰਿਹਾ ਹੈ। 1970 ਵਿੱਚ ਸ਼ਹਿਰੀ ਆਜਾਦੀ ਮਹਿਜ 20 ਫੀਸਦੀ ਸੀ, 50 ਸਾਲ ਬਾਅਦ ਇਹ ਆਂਕੜਾ 35 ਫੀਸਦੀ ਸੀ ਅਤੇ ਇੱਕ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ 15 ਸਾਲ ਵਿੱਚ 50 ਫੀਸਦੀ ਆਬਾਦੀ ਸ਼ਹਿਰੀ ਹੋਵੇਗੀ। ਲੋਕ ਰੁਜਗਾਰ ਦੇ ਨਾਤੇ ਸ਼ਹਿਰਾਂ ਵੱਲ ਵੱਧ ਰਹੇ ਹਨ। ਇਹ ਸਿਰਫ ਇੱਕ ਗਿਣਤੀ ਨਹੀਂ, ਸਗੋ ਨਵੇਂ ਮੌਕਿਆਂ, ਆਧੁਨਿਕ ਇੰਫ੍ਰਾਸਟਕਚਰ ਅਤੇ ਬਿਹਤਰ ਜੀਵਨ ਸ਼ੈਲੀ ਦੀ ਅਪਾਰ ਸੰਭਾਵਨਾਵਾਂ ਦਾ ਪ੍ਰਤੀਕ ਹਨ ਅਤੇ ਸਾਨੂੰ ਸਾਰਿਆਂ ਨੂੰ ਇਸ ਦਿਸ਼ਾ ਵਿੱਚ ਬਿਹਤਰ ਤਾਲਮੇਲ ਦੇ ਨਾਲ ਇੱਕ ਵਿਕਸਿਤ ਭਾਰਤ ਦੀ ਕਲਪਣਾ ਦਾ ਨਿਰਮਾਣ ਕਰਨਾ ਹੈ। ਅਜਿਹੇ ਵਿੱਚ ਨਗਰ ਨਿਗਮ ਸ਼ਹਿਰਾਂ ਵਿੱਚ ਬਿਹਤਰ ਸਹੂਲਤਾਂ ਦੇਣ।

ਜਿਨ੍ਹਾਂ ਸੂਬਿਆਂ ਦੀ ਚੰਗੀ ਵਿਵਸਥਾਵਾਂ ਹਨ, ਉਨ੍ਹਾਂ ਨੂੰ ਆਪਣੇ ਸੂਬਿਆਂ ਵਿੱਚ ਵੀ ਲਾਗੂ ਕਰਵਾਉਣ  ਮੇਅਰ

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਿਨ੍ਹਾਂ ਸੂਬਿਆਂ ਵਿੱਚ ਬਿਹਤਰ ਵਿਵਥਾਵਾਂ ਹਨ, ਉਨ੍ਹਾਂ ਵਿਵਥਾਵਾਂ ਨੂੰ ਮੇਅਰ ਆਪਣੇ ਸੂਬਿਆਂ ਵਿੱਚ ਵੀ ਲਾਗੂ ਕਰਨ। ਉਨ੍ਹਾਂ ਨੇ ਮੇਅਰ ਅਹੁਦੇ ਲਈ ਚੋਣ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਯੂਪੀ ਵਿੱਚ ਮੇਅਰ ਅਹੁਦੇ ਲਈ ਚੋਣ ਹੁੰਦਾ ਸੀ ਜਦੋਂ ਕਿ ਹਰਿਆਣਾ ਵਿੱਚ ਅਜਿਹੀ ਵਿਵਸਥਾ ਨਹੀਂ ਸੀ। ਉਨ੍ਹਾਂ ਨੇ ਇਸ ਵਿਵਸਥਾ ਨੂੰ ਬਦਲਿਆ ਅਤੇ ਮੇਅਰ ਦੇ ਸਿੱਧੇ ਚੋਣ ਕਰਵਾਏ। ਇਸ ਤਰ੍ਹਾ ਦੀ ਵਿਵਸਥਾਵਾਂ ਲਈ ਕਾਨੂੰਨ ਰਾਜ ਸਰਕਾਰ ਵੱਲੋਂ ਬਣਾਏ ਜਾਣੇ ਹਨ।

ਸ਼ਹਿਰਾਂ ਦੀ ਬਿਹਤਰੀ ਲਈ ਲਗਾਤਾਰ ਕੰਮ ਕਰਨ

          ਕੇਂਦਰੀ ਮੰਤਰੀ ਨੇ ਕਿਹਾ ਕਿ ਹਰ ਸ਼ਹਿਰ ਦੀ ਆਪਣੀ ਵਿਵਸਥਾਵਾਂ ਹਨ। ਕੋਈ ਸ਼ਹਿਰ ਧਾਰਮਿਕ ਹੈ ਤਾ ਕੋਈ ਉਦਯੋਗਿਕ ਹੈ। ਅਜਿਹੇ ਵਿੱਚ ਉੱਥੇ ਦੀ ਜਰੂਰਤਾਂ ਅਤੇ ਸਮਸਿਆਵਾਂ ਵੱਖ-ਵੱਖ ਹਨ। ਅਜਿਹੇ ਵਿੱਚ ਵਿਵਸਥਾਵਾਂ ਵੀ ਅਜਿਹੀ ਕਰਨੀ ਚਾਹੀਦੀ ਹੈ। ਅਜਿਹੇ ਵਿੱਚ ਸਾਰੇ ਜਨਪ੍ਰਤੀਨਿਧੀਆਂ ਨੂੰ ਲਗਾਤਾਰ ਸ਼ਹਿਰਾਂ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਜਨਪ੍ਰਤੀਨਿਧੀਆਂ ਨੂੰ ਆਪਣੀ ਜੰਗੀ ਛਵੀ ਬਨਾਉਣ ਲਈ ਵੀ ਜੋਰ ਦਿੱਤਾ।

ਆਮਦਨੀ ਠੀਕ ਹੋਵੇਗੀ ਤਾਂ ਖਰਚ ਠੀਕ ਹੋਣਗੇ

          ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮਾਂ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਫੰਡ ਦਿੰਦੀ ਹੈ ਜੇਕਰ ਇਸ ਸਬੰਧ ਵਿੱਚ ਲਗਰ ਨਿਗਮ ਸਹੀ ਨਾਲ ਪਲਾਨਿੰਗ ਕਰੇ ਅਤੇ ਆਪਣੀ ਆਮਦਨੀ ਠੀਕ ਕਰੇ ਤਾਂ ਖਰਚ ਵੀ ਠੀਕ ਹੋਣਗੇ। ਕਰਮਚਾਰੀਆਂ ਨੂੰ ਤਕਨੀਕ ਦੇ ਨਾਲ ਟ੍ਰੇਨਿੰਗ ਦੇਣ। ਵਾਤਾਵਰਣ ਸਰੰਖਣ ਕਰਨ ਲਈ ਵੀ ਕਦਮ ਚੁੱਕਣ। ਇਸ ਦੇ ਨਾਲ-ਨਾਲ ਭਵਿੱਖ ਦੀ ਪਲਾਨਿੰਗ ਕਰਨ। ਉਨ੍ਹਾਂ ਨੇ ਕਿਹਾ ਕਿ ਹੁਣ ਪੂਰੇ ਸੂਬੇ ਦੇ ਲਈ ਆਯੋਜਿਤ ਹੋਣ ਵਾਲੀ ਸਵੱਛਤਾ ਮੁਕਾਬਲੇ ਦੇ ਪੈਟਰਨ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਜੋ ਸੂਬਾ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਆਉਣਗੇ, ਉਨ੍ਹਾਂ ਨੂੰ ਆਪਣੇ ਸੂਬੇ ਦੇ ਸੱਭ ਤੋਂ ਹੇਠਲੇ ਪਾਇਦਾਨ ‘ਤੇ ਆਉਣ ਵਾਲੇ ਨਗਰ ਨਿਗਮ ਦੇ ਨਾਲ ਜੋੜੀ ਬਣਾ ਕੇ ਅਗਲੀ ਦਫਾ ਮੁਕਾਬਲੇ ਵਿੱਚ ਹਿੱਸਾ ਲੈਣਾ ਹੋਵੇਗਾ। ਦੋਨੋਂ ਦੀ ਰੈਂਕਿੰਗ ਸੁਧਰੇਗੀ ਤਾਂ ਹੀ ਸਵੱਛਤਾ ਰੈਂਕਿੰਗ ਵਿੱਚ ਕੋਈ ਸਥਾਨ ਮਿਲ ਪਾਵੇਗਾ।

ਲਿੰਗਨੁਪਾਤ ਸੁਧਾਰ ਸਬੰਧਿਤ ਸਟੇਟ ਟਾਸਕ ਫੋਰਸ ਦੀ ਹਫਤਾਵਾਰ ਮੀਟਿੰਗ ਆਯੋਜਿਤ

ਚੰਡੀਗੜ੍ਹ  (ਜਸਟਿਸ ਨਿਊਜ਼   )

ਹਰਿਆਣਾ ਦੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ ਨੇ ਆਯੂਸ਼ ਵਿਭਾਗ ਦੇ ਡਾਕਟਰਾਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਅਵੈਧ ਰੂਪ ਨਾਲ ਵਿਕਣ ਵਾਲੇ ਐਮਟੀਪੀ (ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ) ਕਿੱਟ ਦੇ ਮਾਮਲੇ ਵਿੱਚ ਨਜ਼ਰ ਰੱਖਣ।

          ਉਹ ਅੱਜ ਇੱਥੇ ਲਿੰਗਨੁਪਾਤ ਵਿੱਚ ਸੁਧਾ ਨਾਲ ਸਬੰਧਿਤ ਸਟੇਟ ਟਾਸਕ ਫੋਰਸ ਦੀ ਹਫਤਾਵਾਰ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਸਾਲ 31 ਅਗਸਤ ਨੂੰ ਜਿੱਥੇ ਲਿੰਗਨੁਪਾਤ 901 ਸੀ, ਉੱਥੇ ਇਸ ਸਾਲ 31 ਅਗਸਤ 2025 ਨੂੰ ਲਿੰਗਨੁਪਾਤ 907 ਰਿਹਾ ਹੈ।

          ਸ੍ਰੀ ਸੁਧੀਰ ਰਾਜਪਾਲ ਨੇ ਆਯੂਸ਼ ਡਾਕਟਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਆਪਣੇ ਨੇੜੇ ਦੇ ਚਾਰ-ਚਾਰ ਪਿੰਡਾਂ ਵਿੱਚ ਧਿਆਨ ਰੱਖਣ ਕਿ 12 ਹਫਤੇ ਤੋਂ ਵੱਧ ਸਮੇਂ ਦੇ ਗਰਭ ਵਾਲੀ ਕੋਈ ਜਣੇਪਾ ਮਹਿਲਾ ਅਵੈਧ ਰੂਪ ਨਾਲ ਗਰਭਪਾਤ ਨਾ ਕਰਵਾ ਲੈਣ।

          ਵਧੀਕ ਮੁੱਖ ਸਕੱਤਰ ਨੇ ਪਿਛਲੇ ਹਫਤੇ ਵਿੱਚ ਲੋੜੀਂਦੇ ਲਿੰਗਨੁਪਾਤ ਸੁਧਾਰ ਨਾ ਕਰਨ ਵਾਲੇ ਜਿਲ੍ਹਿਆਂ ਅੰਬਾਲਾ, ਭਿਵਾਨੀ, ਚਰਖੀ ਦਾਦਰੀ, ਕਰਨਾਲ, ਸਿਰਸਾ ਅਤੇ ਪਲਵਲ ਦੇ ਮੁੱਖ ਮੈਡੀਕਲ ਅਧਿਕਾਰੀਆਂ ਤੋਂ ਜਵਾਬ ਤਲਬ ਕਰਨ ਲਈ ਜਲਦੀ ਹੀ ਇੱਕ ਮੀਟਿੰਗ ਬੁਲਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਐਮਟੀਪੀ ਕਿੱਟ ਵੇਚਣ ਵਾਲੇ ਹੋਲਸੇਲਰਸ ਅਤੇ ਐਮਟੀਪੀ ਸੈਂਟਰਾਂ ਦੀ ਮਾਨੀਟਰਿੰਗ ਕੀਤੀ ਜਾਵੇ। ਇੰਪੈਕਸ਼ਨ ਦੌਰਾਨ ਜੇਕਰ ਇਹ ਪਾਇਆ ਜਾਦਾਂ ਹੈ ਕਿ ਜਿਸ ਭਰੂਣ ਦਾ ਗਰਭਪਾਤ ਕੀਤਾ ਗਿਆ ਹੈ ਉਹ ਭਰੂਣ ਕੁੜੀ ਦਾ ਸੀ ਤਾਂ ਉਸ ਗਰਭਪਾਤ ਨਾਲ ਸਬੰਧਿਤ ਅਲਟਰਾਸਾਊਂਡ ਦੀ ਜਾਂਚ ਕੀਤੀ ਜਾਵੇ। ਇਸ ਮਾਮਲੇ ਵਿੱਚ ਕੋਈ ਗੜਬੜੀ ਪਾਈ ਜਾਂਦੀ ਹੈ ਤਾਂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਉਣ।

          ਸ੍ਰੀ ਸੁਧੀਰ ਰਾਜਪਾਲ ਨੂੰ ਇਹ ਵੀ ਜਾਣੂ ਕਰਵਾਇਆ ਗਿਆ ਕਿ ਆਪਣਾ ਕੰਮ ਜਿਮੇਵਾਰੀ ਲਾਲ ਨਾ ਕਰਨ ਦੇ ਕਾਰਨ ਦੋ ਆਸ਼ਾ ਵਰਕਰਾਂ ਨੂੰ ਨੋਕਰੀ ਤੋਂ ਹਟਾਇਆ ਗਿਆ ਹੈ। ਇੰਨ੍ਹਾਂ ਵਿੱਚ ਸੋਨੀਪਤ ਦੀ ਇੱਕ ਆਸ਼ਾ ਵਰਕਰ ਦਾ ਪਤੀ ਦਿੱਲੀ ਤੋਂ ਐਮਟੀਪੀ ਕਿੱਟ ਲਿਆ ਕੇ ਸੋਨੀਪਤ ਜਿਲ੍ਹਾ ਵਿੱਚ ਅਵੈਧ ਰੂਪ ਨਾਲ ਵੇਚਦਾ ਸੀ, ਸ਼ਿਕਾਇਤ ਮਿਲਣ ‘ਤੇ ਦੋਨਾਂ ਦੇ ਖਿਲਾਫ ਕੇਸ ਦਰਜ ਕਰਵਾਇਆ ਗਿਆ, ਜਿਸ ‘ਤੇ ਪੁਲਿਸ ਨੇ ਉਨ੍ਹਾਂ ਨੂੰ ਗਿਰਫਤਾਰ ਵੀ ਕਰ ਲਿਆ।

          ਇਸੀ ਤਰ੍ਹਾ, ਪੰਚਕੂਲਾ ਵਿੱਚ ਪਹਿਲਾਂ ਤੋਂ ਤਿੰਨ ਕੁੜੀਆਂ ਦੀ ਮਾਂ ਜਣੇਪਾ ਮਹਿਲਾ ਦੀ ਮੌਤ ਹੋ ਗਈ ਅਤੇ ਆਸ਼ਾ ਵਰਕਰ ਵੱਲੋਂ ਉਸ ਜਣੇਪਾ ਮਹਿਲਾ ਦੀ ਸਹੀ ਨਾਲ ਨਿਗਰਾਨੀ ਨਾ ਕਰਨ ਦੇ ਕਾਰਨ ਉਸ  ਨੂੰ ਵੀ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ।

          ਮੀਟਿੰਗ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜੀਂਦ ਜਿਲ੍ਹਾ ਵਿੱਚ 12 ਹਫਤੇ ਤੋਂ ਵੱਧ ਸਮੇਂ ਦੀ ਇੱਕ ਜਣੇਪਾ ਮਹਿਲਾ ਨੇ ਐਮਟੀਪੀ  ਕਿੱਟ ਖਾਲੀ ਜਿਸ ਦੇ ਕਾਰਨ ਉਸ ਦਾ ਬਹੁਤ ਵੱਧ ਖੂਨ ਵਹਿ ਰਿਹਾ ਸੀ, ਉਸ ਮਹਿਲਾ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੂੰ ਮਹਿਲਾ ਦੀ ਬੱਚੇਦਾਨੀ ਕੱਢਣੀ ਪਈ, ਭਵਿੱਖ ਵਿੱਚ ਉਹ ਅਗਲੇ ਬੱਚੇ ਨੂੰ ਕਦੀ ਵੀ ਜਨਮ ਨਹੀਂ ਦੇ ਸਕੇਗੀ।

          ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਐਮਟੀਪੀ ਕਿੱਟ ਖਰੀਦਣ ਵਾਲੇ ਲੋਕਾਂ ‘ਤੇ ਨਜਰ ਰੱਖਣ। ਮੁੰਡੇ ਦੀ ਚਾਹ ਰੱਖਣ ਵਾਲੀ ਜਣੇਪਾ ਮਹਿਲਾਵਾਂ ਜਿੱਥੇ ਗਰਭ ਵਿੱਚ ਕੰਨਿਆ ਭਰੂਣ ਹਤਿਆ ਕਰ ਪਾਪ ਦੀ ਭਾਗੀਦਾਰ ਬਣ ਰਹੀ ਹੈ, ਉੱਥੇ ਡਾਕਟਰਾਂ ਦੀ ਸਲਾਹ ਦੇ ਬਿਨ੍ਹਾਂ ਐਮਟੀਪੀ ਕਿੱਟ ਖਾ ਕੇ ਉਹ ਆਪਣੀ ਜਾਨ ਨੂੰ ਵੀ ਜੋਖਿਮ ਵਿੱਚ ਪਾ ਰਹੀ ਹੈ।

          ਇਸ ਮੋਕੇ ‘ਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਨਿਦੇਸ਼ਕ ਮੋਨਿਕਾ ਮਲਿਕ ਤੋਂ ਇਲਾਵਾ ਡਾ. ਕੁਲਦੀਪ ਸਿੰਘ ਅਤੇ ਟਾਸਕ ਫੋਰਸ ਦੇ ਹੋਰ ਮੈਂਬਰ ਮੌਜੂਦ ਸਨ।

ਹਰਿਆਣਾ ਵਿੱਚ ਸਿੰਚਾਈ ਵਿਵਸਥਾ ਹੋਵੇਗੀ ਮਜਬੂਤ, 315 ਕਰੋੜ ਰੁਪਏ ਨਾਲ ਹੋਵੇਗਾ ਮਾਈਨਰਾਂ ਦਾ ਮੁੜ ਨਿਰਮਾਣ

ਚੰਡੀਗੜ੍ਹ  ( ਜਸਟਿਸ ਨਿਊਜ਼  )

ਹਰਿਆਣਾ ਸਰਕਾਰ ਨੇ ਸੂਬੇ ਵਿੱਚ ਸਿੰਚਾਈ ਵਿਵਸਥਾ ਨੂੰ ਹੋਰ ਵੱਧ ਮਜਬੂਤ ਅਤੇ ਕਾਰਗਰ ਬਨਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਸਿੰਚਾਈ ਅਤੇ ਜਲ ਸਰੋਤ ਵਿਭਾਗ ਦੀ ਇੱਕ ਅਹਿਮ ਮੀਟਿੰਗ ਵਿੱਚ ਰਾਜ ਵਿੱਚ ਮਾਈਨਰਸ ਦੇ ਵਿਆਪਕ ਰੀਮਾਡਲਿੰਗ (ਪੁਨਰਨਿਰਮਾਣ ਅਤੇ ਸੁਧਾਰ) ਕਾਰਜ ਯੋਜਨਾ ਨੂੰ ਮੰਜ਼ੂਰੀ ਪ੍ਰਦਾਨ ਕੀਤੀ ਗਈ ਹੈ। ਇਸ ਦੇ ਤਹਿਤ ਲਗਭਗ 54 ਵੱਖ ਵੱਖ ਪਰਿਯੋਜਨਾਵਾਂ ਨੂੰ ਲਾਗੂਕਰਨ ਕੀਤਾ ਜਾਵੇਗਾ ਅਤੇ ਇਸ ਪੂਰੀ ਪਰਿਯੋਜਨਾ ‘ਤੇ ਲਗਭਗ 315 ਕਰੋੜ ਰੁਪਏ ਦੀ ਲਾਗਤ ਆਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹੱਤਵਪੂਰਨ ਯੋਜਨਾ ਤਹਿਤ ਨਹਿਰਾਂ ਨੂੰ ਡੂੰਘਾ, ਚੌੜਾ ਅਤੇ ਢਾਂਚੇ ਨੂੰ ਆਧੁਨਿਕ ਤਕਨੀਕ ਨਾਲ ਮਜਬੂਤ ਕੀਤਾ ਜਾਵੇਗਾ ਤਾਂ ਜੋ ਸਿੰਚਾਈ ਜਲ ਦੀ ਸਪਲਾਈ ਸਮੇ ਸਿਰ ਅਤੇ ਕਿਸਾਨਾਂ ਤੱਕ ਪਹੁੰਚ ਸਕੇ। ਇਸ ਪੂਰੀ ਪਰਿਯੋਜਨਾ ਤਹਿਤ ਵੱਖ ਵੱਖ ਨਹਿਰੀ ਸਰਕਲਾਂ ਤਹਿਤ 30 ਕਨਾਲ ਦਾ ਪੁਨਰਵਾਸ ਅਤੇ 24 ਕਨਾਲ ਦੀ ਰਿਮਾਡਲਿੰੰਗ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਫਸਲਾਂ ਨੂੰ ਸਿੰਚਾਈ ਲਈ ਪਾਣੀ ਮਿਲੇਗਾ, ਭੂਮੀਗਤ ਜਲ ਪੱਧਰ ‘ਤੇ ਦਬਾਅ ਘੱਟ ਹੋਵੇਗਾ ਅਤੇ ਸੂਬੇ ਵਿੱਚ ਖੇਤੀਬਾੜੀ ਉਤਪਾਦਨ ਸਮਰਥਾ ਵਿੱਚ ਵਾਧਾ ਹੋਵੇਗਾ। ਗ੍ਰਾਮੀਣ ਖੇਤਰਾਂ ਵਿੱਚ ਪਾਣੀ ਦੇ ਜਮਾਵ ਦੀ ਸਮੱਸਿਆ ‘ਤੇ ਕਾਬੂ ਪਾਇਆ ਜਾ ਸਕੇਗਾ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਤੈਅ ਸਮੇ  ਵਿੱਚ ਉੱਚ ਗੁਣਵੱਤਾ ਨਾਲ ਪੂਰੇ ਕੀਤੇ ਜਾਣ। ਉਨ੍ਹਾਂ ਨੇ ਸਪਸ਼ਟ ਨਿਰਦੇਸ਼ ਦਿੱਤੇ ਕਿ ਨਿਰਮਾਣ ਸਾਮਗਰੀ ਦੀ ਗੁਣਵੱਤਾ ਅਤੇ ਮਾਈਨਰਾਂ ਦੇ ਲੇਵਲ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਨਹੀਂ ਹੋਣੀ ਚਾਹੀਦੀ।

ਯਮੁਨਾ ਵਾਟਰ ਸਰਵਿਸ, ਲੋਹਾਰੂ ਵਾਟਰ ਸਰਵਿਸ ਅਤੇ ਜਵਾਹਰ ਲਾਲ ਨੇਹਰੂ ਸਰਕਲ ਤਹਿਤ ਲਗਭਗ 54 ਪਰਿਯੋਜਨਾਵਾਂ ਨੂੰ ਕੀਤਾ ਜਾਵੇਗਾ ਲਾਗੂ

ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਯਮੁਨਾ ਵਾਟਰ ਸਰਵਿਸ ਸਰਕਲ, ਭਿਵਾਨੀ ਤਹਿਤ 41 ਪਰਿਯੋਜਨਾਵਾਂ, ਯਮੁਨਾ ਵਾਟਰ ਸਰਵਿਸ ਸਰਕਲ, ਕਰਨਾਲ ਤਹਿਤ 1 ਅਤੇ ਯਮੁਨਾ ਵਾਟਰ ਸਰਵਿਸ ਸਰਕਲ, ਰੋਹਤੱਕ ਤਹਿਤ 2 ਪਰਿਯੋਜਨਾਵਾਂ ‘ਤੇ ਕੰਮ ਕੀਤਾ ਜਾਵੇਗਾ। ਇਸੇ ਤਰ੍ਹਾਂ ਲੋਹਾਰੂ ਵਾਟਰ ਸਰਵਿਸ ਸਰਕਲ ਭਿਵਾਨੀ ਤਹਿਤ 7 ਪਰਿਯੋਜਨਾਵਾਂ ਅਤੇ ਜਵਾਹਰ ਲਾਲ ਨੇਹਰੂ ਸਰਕਲ ਰੇਵਾੜੀ ਤਹਿਤ 3 ਪਰਿਯੋਜਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਕੰਮਾਂ ਨੂੰ ਨਾਬਾਰਡ ਦੀ ਮਦਦ ਨਾਲ ਲਾਗੂ ਕੀਤਾ ਜਾਵੇਗਾ।

ਇਨ੍ਹਾਂ ਪਰਿਯੋਜਨਾਵਾਂ ਤਹਿਤ ਮਾਈਨਰਾਂ ਦੇ ਕਿਨਾਰਿਆਂ ਨੂੰ ਮਜਬੂਤ ਅਤੇ ਉੱਚਾ ਕਰਨਾ, ਲਾਇਨਿੰਗ ਦੀ ਮਰੱਮਤ ਅਤੇ ਪੁਨਰਵਾਸ, ਪਾਇਪਲਾਇਨ ਬਿਛਾਉਦਣਾ, ਹੇਡ ਰੇਗੁਲੇਟਰ, ਸਾਇਫਨ, ਪੁਲਿਆ ਅਤੇ ਆਉਟਲੇਟ ਦੀ ਮਰੱਮਤ ਆਦੀ ਕੰਮਾਂ ਨੂੰ ਕੀਤਾ ਜਾਵੇਗਾ ਜਿਸ ਨਾਲ ਲੀਕੇਜ ਖ਼ਤਮ ਹੋਵੇਗੀ ਅਤੇ ਪਾਣੀ ਦੀ ਬਚਤ ਵੀ ਹੋਵੇਗੀ ਅਤੇ ਸੰਭਾਵਿਤ ਖੇਤਰਾਂ ਤੱਕ ਪਾਣੀ ਦੀ ਸਪਲਾਈ ਯਕੀਨੀ ਹੋਵੇਗੀ।

ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁਲੱਰ, ਜਨਸਿਹਤ ਇੰਜਿਅਰਿੰਗ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਸ੍ਰੀ ਮੁਹੱਮਦ ਸ਼ਾਇਨ, ਵਿਤ ਵਿਭਾਗ ਦੇ ਕਮੀਸ਼ਨਰ ਅਤੇ  ਸਕੱਤਰ ਸ੍ਰੀ ਰਜੀਨੀਕਾਂਥਨ, ਸਿੰਚਾਈ ਅਤੇ ਜਲ ਸਰੋਤ ਵਿਭਾਗ ਦੇ ਇੰਜਿਅਰਿੰਗ-ਇਨ-ਚੀਫ਼ ਸ੍ਰੀ ਸਤਬੀਰ ਕਾਦਿਆਨ ਸਮੇਤ ਹੋਰ ਅਧਿਕਾਰੀ ਮੌਜ਼ੂਦ ਰਹੇ।

ਹਰ ਬੱਚੇ ਅਤੇ ਮਹਿਲਾ ਨੂੰ ਸਿਹਤ ਅਤੇ ਸਸ਼ਕਤ ਬਨਾਉਣਾ ਹੀ ਸਰਕਾਰ ਦਾ ਟੀਚਾ-ਆਰਤੀ ਸਿੰਘ ਰਾਓ

ਚੰਡੀਗੜ੍ਹ  (ਜਸਟਿਸ ਨਿਊਜ਼   )

ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਰਾਜ ਸਰਕਾਰ ਦਾ ਟੀਚਾ ਹੈ ਕਿ ਰਾਜ ਦਾ ਹਰ ਬੱਚਾ ਅਤੇ ਹਰ ਮਹਿਲਾ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਸ਼ਕਤ ਬਨਣ। ਡਿਵਰਮਿੰਗ ਮੁਕਤੀ ਹਰਿਆਣਾ-ਸਿਹਤਮੰਦ ਹਰਿਆਣਾ ਦਾ ਸੁਪਨਾ ਉੱਦੋਂ ਪੂਰਾ ਹੋਵੇਗਾ ਜਦੋਂ ਸਮਾਜ ਦੀ ਮੂਲ ਸ਼ਕਤੀ ਮਹਿਲਾਵਾਂ ਅਤੇ ਬੱਚੇ ਪੂਰੀ ਤਰਾਂ੍ਹ ਸਿਹਤਮੰਦ ਹੋਣਗੇ।

ਉਨ੍ਹਾਂ ਨੇ ਅੱਜ ਮਾਪ-ਅਪ ਦਿਵਸ ‘ਤੇ ਕਿਹਾ ਕਿ ਬੱਚੇ, ਯੁਵਾ ਅਤੇ ਪ੍ਰਜਨਨ ਆਯੁ ਵਰਗ ਦੀ ਮਹਿਲਾਵਾਂ ਨੂੰ ਕੀੜੇ ਦੀ ਲਾਗ ਤੋਂ ਮੁਕਤ ਕਰਨ ਲਈ ਲਗਾਤਾਰ ਠੋਸ ਕਦਮ ਚੱਕ ਰਹੀ ਹੈ। ਇਸ ਲੜੀ ਵਿੱਚ ਦੇਸ਼ਭਰ  ਵਿੱਚ ਕੌਮੀ ਡਿਵਰਮਿੰਗ ਮੁਕਤੀ ਦਿਵਸ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।

ਉਨ੍ਹਾਂ ਨੇ ਦੱਸਿਆ ਕਿ ਕੀੜੇ ਦੀ ਲਾਗ ਬੱਚਿਆਂ ਅਤੇ ਕਿਸ਼ੋਰਾਂ ਦੀ ਸਿਹਤ ਅਤੇ ਪੋਸ਼ਣ ਪੱਧਰ ‘ਤੇ ਡੂੰਗਾ ਅਸਰ ਪਾਉਂਦਾ ਹੈ। ਇਸ ਕਾਰਨ ਖੂਨ ਦੀ ਕਮੀ, ਕੁਪੋਸ਼ਣ, ਭੁੱਖ ਨਾ ਲਗਣਾ, ਪੇਟ ਦਰਦ ਅਤੇ ਕਮਜੋਰੀ ਜਿਹੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਲਈ ਸਰਕਾਰ ਨੇ 1 ਤੋਂ 19 ਸਾਲ ਦੀ ਉਮਰ ਵਰਗ ਦੇ ਬੱਚਿਆਂ ਅਤੇ ਕਿਸ਼ੋਰਾਂ ਅਤੇ 20 ਤੋਂ 24 ਸਾਲ ਦੀ ਉਨ੍ਹਾਂ ਪ੍ਰਜਨਨ ਉਮਰ ਵਰਗ ਦੀ ਮਹਿਲਾਵਾਂ ਨੂੰ ਕੀੜਿਆਂ ਨੂੰ ਮਾਰਨ ਦੀ ਦਵਾਈ ਐਲਬੇਂਡਾਜੋਲ ਫ੍ਰੀ ਮੁਹੱਈਆ ਕਰਵਾਈ ਹੈ।

ਸਿਹਤ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਇਹ ਦਵਾਈ 26 ਅਗਸਤ 2025 ਨੂੰ ਰਾਜ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਰਾਹੀਂ ਬੱਚਿਆ ਅਤੇ ਮਹਿਲਾਵਾਂ ਨੂੰ ਦਿੱਤੀ ਗਈ। ਜੋ ਕਿਸੇ ਕਾਰਨ ਤੋਂ ਇਸ ਦਵਾਈ ਤੋਂ ਵਾਂਝੇ ਰਹਿ ਗਏ ਉਨ੍ਹਾਂ ਨੂੰ ਅੱਜ ਮਾਪ-ਅਪ ਦਿਵਸ ‘ਤੇ 2 ਸਤੰਬਰ 2025 ਨੂੰ ਇਹ ਦਵਾਈ ਦਿੱਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਬੱਚਿਆਂ ਅਤੇ ਮਹਿਲਾਵਾਂ ਦੀ ਸਿਹਤ ਹੀ ਸਮਾਜ ਅਤੇ ਰਾਸ਼ਟਰ ਦੀ ਵਾਸਤਵਿਕ ਪੂੰਜੀ ਹੈ। ਇਸੇ ਸੋਚ ਨਾਲ ਸੂਬੇਭਰ ਦੇ ਅਧਿਆਪਕਾਂ, ਆਂਗਨਵਾੜੀ ਕਰਮਚਾਰੀਆਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਮਿਲ ਕੇ ਇਸ ਅਭਿਆਨ ਨੂੰ ਵਿਆਪਕ ਸਫਲਤਾ ਦਿਵਾਈ। ਸਾਰੀਆਂ ਨੇ ਇਹ ਤੈਅ ਕੀਤਾ ਕਿ ਕੋਈ ਵੀ ਬੱਚਾ ਜਾਂ ਮਹਿਲਾ ਡਿਵਰਮਿੰਗ ਮੁਕਤ ਅਭਿਆਨ ਵਿੱਚ ਪਿੱਛੇ ਨਾ ਰਹਿ ਜਾਵੇ।

ਹਰਿਆਣਾ ਦੀ ਸਿਖਿਆ ਵਿਵਸਥਾ ਨੂੰ ਮਿਲਿਆ ਵਿਸ਼ਵ ਮੰਚ ‘ਤੇ ਸਨਮਾਨ

ਸਿਖਿਆ ਮੰਤਰੀ ਮਹੀਪਾਲ ਢਾਂਡਾ ਨੇ ਪੈਰਿਸ ਵਿੱਚ ਕੀਤਾ ਰਾਜ ਦਾ ਪ੍ਰਤੀਨਿਧੀਤਵ

ਚੰਡੀਗੜ੍ਹ  (  ਜਸਟਿਸ ਨਿਊਜ਼  )

ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਯੂਨੇਸਕੋ (ਓਟਥਛਙ+) ਦੇ ਸੱਦੇ ‘ਤੇ ਪੈਰਿਸ ਵਿੱਚ 1 ਤੋਂ 5 ਸਤੰਬਰ ਤੱਕ ਆਯੋਜਿਤ ਯੂਨੇਸਕੋ ਡਿਜੀਟਲ ਲਰਨਿੰਗ ਵੀਕ-2025 ਵਿੱਚ ਹਿੱਸਾ ਲੈ ਰਹੇ ਹਨ। ਇਹ ਪ੍ਰਤਿਸ਼ਠਤ ਵਿਸ਼ਵ ਆਯੋਜਨ ਸਿਖਿਆ ਦੇ ਭਵਿੱਖ, ਡਿਜੀਟਲ ਲਰਨਿੰਗ, ਆਰਟੀਫੀਸ਼ਿਅਲ ਇੰਟੈਲੀਜੈਂਸ ਅਤੇ ਨਵੀਨਤਮ ਤਕਨੀਕਾਂ ‘ਤੇ ਕੇਂਦ੍ਰਿਤ ਹਨ,  ਜਿਸ ਵਿੱਚ ਕੌਮਾਂਤਰੀ ਸੰਗਠਨ, ਨੀਤੀ ਨਿਰਮਾਤਾ, ਸਿਖਿਆ ਮਾਹਰ ਅਤੇ ਤਕਨੀਕੀ ਵਿਦਵਾਨ ਸ਼ਾਮਿਲ ਹੋਏ ਹਨ।

          ਇਸ ਮੌਕੇ ‘ਤੇ ਸਿਖਿਆ ਮੰਤਰੀ ਨੇ ਵੱਖ-ਵੱਖ ਦੇਸ਼ਾਂ ਦੇ ਸਿਖਿਆ ਮੰਤਰੀਆਂ ਅਤੇ ਪ੍ਰਤੀਨਿਧੀਆਂ ਦੇ ਨਾਲ ਵਿਚਾਰ-ਵਟਾਂਦਰਾਂ ਕੀਤਾ ਅਤੇ ਹਰਿਆਣਾ ਰਾਜ ਵੱਲੋਂ ਭਾਰਤ ਦੀ ਸੀਖਿਆ ਨੀਤੀ 2020 ਦੇ ਵਿਜਨ ਅਨੁਰੂਪ ਵਿਸ਼ਵ ਪੱਧਰ ‘ਤੇ ਸਿਖਿਆ ਖੇਤਰ ਵਿੱਚ ਆ ਰਹੇ ਬਦਲਾਅ ਵਿੱਚ ਵਿਚਾਰ-ਵਟਾਂਦਰਾਂ ਕੀਤਾ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿੱਚ ਸਿਖਿਆ ਨੀਤੀ ਨੂੰ ਇਸੀ ਵਿਦਿਅਕ ਪੱਧਰ ਤੋਂ ਲਾਗੂ ਕੀਤਾ ਜਾ ਰਿਹਾ ਹਨ, ਜੋ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਡਿਜੀਟਲ ਭਾਰਤ ਦੇ ਵਿਜਨ ਨੁੰ ਸਾਕਾਰ ਕਰਨ ਵਿੱਚ ਅਹਿਮ ਭੁਮਿਕਾ ਨਿਭਾਏਗੀ।

          ਉਨ੍ਹਾਂ ਨੇ ਦਸਿਆ ਕਿ ਇਹ ਇਸ ਗੱਲ ਨੁੰ ਪ੍ਰਮਾਣਿਤ ਕਰਦਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਦੂਰਦਰਸ਼ੀ ਅਗਵਾਈ ਹੇਠ ਸੂਬੇ ਦੀ ਸਿਖਿਆ ਵਿਵਸਥਾ ਲਗਾਤਾਰ ਪ੍ਰਗਤੀ ਦੇ ਨਵੇਂ ਮੁਕਾਮ ਛੋਹ ਰਿਹਾ ਹੈ ਅਤੇ ਵਿਸ਼ਵ ਪੱਧਰ ‘ਤੇ ਆਪਣੀ ਪਹਿਚਾਣ ਬਣਾ ਰਿਹਾ ਹੈ।

          ਉਨ੍ਹਾਂ ਨੇ ਦਸਿਆ ਕਿ ਹਰਿਆਣਾ ਨੇ ਸਕੁਲਾਂ ਵਿੱਚ ਸਮਾਰਟ ਕਲਾਸਰੂਮ, ਈ-ਲਰਨਿੰਗ ਕੰਟੇਂਟ, ਡਿਜੀਟਲ ਲੈਬਸ, ਅਧਿਆਪਕਾਂ ਦੇ ਸਿਖਲਾਈ ਪ੍ਰੋਗਰਾਮ ਅਤੇ ਵਿਦਿਆਰਥੀਆਂ ਲਈ ਤਕਨੀਕੀ ਅਧਾਰਿਤ ਸਿੱਖਣ ਦੇ ਮੌਕੇ ਉਪਲਬਧ ਕਰਾ ਕੇ ਸਿਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਕੀਤੇ ਹਨ।

          ਸ੍ਰੀ ਢਾਂਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਸਿਖਿਆ ਨੂੰ ਸਿਰਫ ਰਿਵਾਇਤੀ ਢਾਂਚੇ ਤੱਕ ਸੀਮਤ ਨਹੀ ਰੱਖੀ ਰਹੀ, ਸਗੋ ਨਵੀਂ ਤਕਨੀਕਾਂ ਨੂੰ ਅਪਣਾ ਕੇ ਵਿਦਿਆਰਥੀਆਂ ਨੂੰ ਭਵਿੱਖ ਦੀ ਚਨੌਤੀਆਂ ਲਈ ਤਿਆਰ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਵਰਨਣ ਕੀਤਾ ਕਿ ਹਰਿਆਣਾ ਸਰਕਾਰ ਨੇ ਡਿਜੀਟਲ ਸਿਖਿਆ ਵਿੱਚ ਸਮਾਨ ਮੌਕਾ ਯਕੀਨੀ ਕਰਨ ਲਈ ਵਿਸ਼ੇਸ਼ ਰੂਪ ਨਾਲ ਗ੍ਰਾਮੀਣ ਖੇਤਰਾਂ ਅਤੇ ਵਾਂਝੇ ਵਰਗ ਦੇ ਬੱਚਿਆ ਨੂੰ ਧਿਆਨ ਵਿੱਚ ਰੱਖ ਕੇ ਅਨੇਕ ਨਵਾਚਾਰ ਲਾਗੂ ਕੀਤੇ ਹਨ।

          ਯੂਨੇਸਕੋ ਵੱਲੋਂ ਹਰਿਆਣਾ ਦੀ ਇੰਨ੍ਹਾਂ ਵਾਹਨਾਂ ਨੂੰ ਮਾਨਤਾ ਦੇਣਾ ਸੂਬੇ ਲਈ ਮਾਣ ਦੀ ਗੱਲ ਹੈ। ਇਸ ਤੋਂ ਨਾ ਸਿਰਫ ਹਰਿਆਣਾ ਦਾ ਵਿਸ਼ਵ ਪੱਧਰ ‘ਤੇ ਮਾਣ ਵਧਿਆ ਹੈ, ਸਗੋ ਇਸ ਨਾਲ ਸਿਖਿਆ ਜਗਤ ਦੇ ਹੋਰ ਹਿੱਤਧਾਰਕਾਂ ਦੇ ਵਿੱਚ ਵੀ ਸੂਬੇ ਦੀ ਸਾਖ ਮਜਬੂਤ ਹੋਈ ਹੈ।

          ਯੂਨੇਸਕੋ ਡਿਜੀਟਲ ਲਰਨਿੰਗ ਵੀਕ ਵਿੱਚ ਹਰਿਆਣਾ ਵੱਲੋਂ ਪੇਸ਼ ਮਾਡਲ ਦੀ ਵਿਸ਼ੇਸ਼ਤਾ ਇਹ ਰਹੀ ਕਿ ਕਿਵੇਂ ਰਾਜ ਨੇ ਸੂਚਨਾ ਤਕਨਾਲੋ੧ੀ ਅਤੇ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਵਰਤੋ ਕਰ ਡਿਜੀਅਲ ਅੰਤਰਾਲ (ਣਜਪਜਵ.; ਣਜਡਜਦਕ) ਨੂੰ ਪਾਟਣ ਨੂੰ ਘੱਟ ਕਰਨ ਅਤੇ ਸਰਕਾਰੀ ਤੇ ਨਿਜੀ ਸਕੂਲਾਂ ਦੇ ਵਿੱਚ ਦੀ ਗੈਪ ਨੂੰ ਘੱਟ ਕਰਨ ‘ਤੇ ਫੋਕਸ ਕੀਤਾ।

          ਸਿਖਿਆ ਮੰਤਰੀ ਦੇ ਨਾਲ ਵਫਦ ਵਿੱਚ ਹਰਿਆਣਾ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਨੀਤ ਗਰਗ ਤੇ ਹੋਰ ਅਧਿਕਾਰੀ ਮੋਜੂਦ ਰਹੇ।

ਚੰਡੀਗੜ੍ਹ ਪ੍ਰਸਾਸ਼ਨ ਵਿੱਚ ਇੱਕ ਵਾਰ ਹੀ ਮਿਲੇਗਾ ਆਊਟ ਆਫ ਟਰਨ ਆਵਾਸ ਅਲਾਟਮੈਂਟ ਦਾ ਲਾਭ

ਪ੍ਰਸਾਸ਼ਨ ਨੇ ਕੀਤਾ ਸਰਕਾਰ ਆਵਾਸ ਅਲਾਟਮੈਂਅ ਨਿਯਮਾਂ ਵਿੱਚ ਸੋਧ

ਚੰਡੀਗੜ੍ਹ  ( ਜਸਟਿਸ ਨਿਊਜ਼   )

ਚੰਡੀਗੜ੍ਹ ਪ੍ਰਸਾਸ਼ਨ ਵਿੱਚ ਆਊਟ ਆਫ ਟਰਨ (ਕ੍ਰਮ ਤੋਂ ਹੱਟ ਕੇ) ਆਵਾਸ ਅਲਾਟਮੈਂਅ ਦਾ ਲਾਭ ਕਿਸੇ ਬਿਨੈਕਾਰ ਨੂੰ ਸਿਰਫ ਇੱਕ ਵਾਰ ਹੀ ਦਿੱਤਾ ਜਾਵੇਗਾ। ਜੇਕਰ ਕੋਈ ਅਧਿਕਾਰੀ ਅਤੇ ਕਰਮਚਾਰੀ ਇੱਕ ਵਾਰ ਇਸ ਸਹੂਲਤ ਦਾ ਲਾਭ ਲੈ ਚੁੱਕਾ ਹੈ ਤਾਂ ਉਸ ਨੂੰ ਮੁੜ ਇਸ ਦਾ ਲਾਭ ਨਹੀਂ ਮਿਲੇਗਾ। ਹਾਲਾਂਕਿ, ਜੇਕਰ ਉਹ ਟ੍ਰਾਂਸਫਰ ਦੇ ਚਲਦੇ ਗੈਰ-ਯੋਗ ਦਫਤਰ ਵਿੱਚ ਜਾਣ ‘ਤੇ ਆਵਾਸ ਨੂੰ ਵਾਪਸ ਕਰ ਦਿੰਦਾ ਹੈ ਅਤੇ ਬਾਅਦ ਵਿੱਚ ਮੁੜ ਉਸ ਦਾ ਕਿਸੇ ਯੋਗ ਦਫਤਰ ਵਿੱਚ ਟ੍ਰਾਂਸਫਰ ਹੋ ਜਾਂਦਾ ਹੈ, ਤਾਂ ਉਹ ਇਸ ਦਾ ਲਾਭ ਲੈ ਸਕਦਾ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin