ਭਵਾਨੀਗੜ੍ਹ ( ਹੈਪੀ ਸ਼ਰਮਾ )
: ਹੜ ਪੀੜਤ ਇਲਾਕੇ ਵਿਚ ਪਸ਼ੂਆਂ ਦੀ ਭੁੱਖ ਮਿਟਾਉਣ ਲਈ ਸਾਬਕਾ ਕਾਂਗਰਸੀ ਮੰਤਰੀ ਵਿਜੈਇੰਦਰ ਸਿੰਗਲਾ ਵਲੋਂ ਇਲਾਕੇ ਦੀਆਂ ਸੰਗਤਾਂ ਅਤੇ ਪਾਰਟੀ ਵਰਕਰਾਂ ਨਾਲ ਸਲਾਹ ਮਸ਼ਵਰਾ ਕਰਕੇ ਦੋ ਟਰੱਕ ਪਸ਼ੂਆਂ ਦੇ ਹਰੇ ਚਾਰੇ ਦੇ ਆਚਾਰ ਸ਼੍ਰੀ ਅੰਮ੍ਰਿਤਸਰ ਵੱਲ ਰਵਾਨਾ ਕੀਤੇ। ਸ਼੍ਰੀ ਸਿੰਗਲਾ ਨੇ ਦੱਸਿਆ ਕਿ ਉਹਨਾਂ ਦੀ ਕੱਲ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਗੱਲਬਾਤ ਹੋਈ ਸੀ ਅਤੇ ਉਹਨਾਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਗਿਆ।
ਸਿੰਗਲਾ ਨੇ ਕਿਹਾ ਕਿ ਹੜ ਕਾਰਨ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਜਾਨੀ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਬੇਜੁਬਾਨ ਪਸ਼ੂਆਂ ਲਈ ਹਰੇ ਚਾਰੇ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ। ਉਹਨਾਂ ਕਿਹਾ ਕਿ ਹੜ ਪੀੜਤ ਇਲਾਕਿਆਂ ਵਿਚ ਜਿੱਥੇ ਵੀ ਸੇਵਾ ਦੀ ਲੋੜ ਹੋਵੇਗੀ ਅਸੀਂ ਹਰ ਤਰ੍ਹਾਂ ਦੀ ਸੇਵਾ ਕਰਨ ਲਈ ਤਿਆਰ ਹਾਂ। ਹੜ ਪੀੜਤ ਇਲਾਕੇ ਵਿਚ ਜਿੱਥੇ ਪ੍ਰਬੰਧਕ ਮੱਦਦ ਲਈ ਕਹਿਣਗੇ ਅਸੀਂ ਉਥੇ ਸੇਵਾ ਕਰਨ ਲਈ ਹਰ ਸਮੇਂ ਤਿਆਰ ਹਾਂ। ਇਸ ਮੌਕੇ ਗੁਰਦੀਪ ਸਿੰਘ ਘਰਾਚੋਂ ਬਲਾਕ ਪ੍ਰਧਾਨ, ਜਗਤਾਰ ਨਮਾਦਾ, ਰਾਮ ਸਿੰਘ ਭਰਾਜ, ਸਾਹਿਬ ਸਿੰਘ ਭੜੋ, ਰਣਜੀਤ ਕੌਰ ਬਦੇਸ਼ਾ, ਪੱਪੂ ਚੰਨੋਂ, ਪਰਮਜੀਤ ਸ਼ਰਮਾ ਘਰਾਚੋਂ, ਬੱਬੂ ਘਰਾਚੋਂ, ਹਰਦੀਪ ਸਿੰਘ ਤੂਰ, ਤੇਜਿੰਦਰ ਸਿੰਘ ਢੀਂਡਸਾ, ਜਗਤਾਰ ਸਿੰਘ ਭਵਾਨੀਗੜ੍ਹ, ਰਜਿੰਦਰ ਲੱਖੇਵਾਲ, ਹੈਪੀ ਖੇੜੀ ਗਿੱਲਾਂ, ਗੋਲਡੀ ਕਾਕੜਾ, ਸੁਖਵਿੰਦਰ ਸਿੰਘ ਮੁਨਸ਼ੀਵਾਲਾ, ਬਲਵਿੰਦਰ ਸਿੰਘ ਮੁਨਸ਼ੀਵਾਲਾ, ਮਿੰਟੂ ਚੰਨੋਂ, ਗੁਰਵਿੰਦਰ ਚੰਨੋਂ, ਹਰਦੀਪ ਚੰਨੋਂ, ਕ੍ਰਿਸ਼ਨ ਕੁਮਾਰ ਚੰਨੋਂ, ਗੁਰਪ੍ਰੀਤ ਬੰਦੇਸ਼ਾ, ਜਸਪ੍ਰੀਤ ਸ਼ਾਹਪੁਰ, ਸਿਆਮ ਸਿੰਘ ਸ਼ਾਹਪੁਰ, ਕਰਮਜੀਤ ਸਿੰਘ ਸਕਰੌਦੀ, ਹਾਕਮ ਸਿੰਘ ਹਰਦਿੱਤਪੁਰਾ, ਪਰਮਜੀਤ ਕੌਰ ਸਾਬਕਾ ਸਰਪੰਚ ਮਸਾਣੀ, ਰਵਿੰਦਰਪਾਲ ਕੌਰ ਸਾਬਕਾ ਸਰਪੰਚ ਚੰਨੋਂ, ਹਰਪਾਲ ਸਿੰਘ ਨੂਰਪੁਰਾ, ਕਸ਼ਮੀਰ ਸਿੰਘ ਨੂਰਪੁਰਾ ਅਤੇ ਬਿੱਟੂ ਖਾਨ ਆਦਿ ਹਾਜਰ ਸਨ।
Leave a Reply