ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ
ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਮਨਰੇਗਾ ਦਾ ਕੰਮ ਬੰਦ ਕਰਨ ਵਿਰੁੱਧ ਕੇਂਦਰ ਅਤੇ ਬਲਾਕ ਦਫ਼ਤਰ ਚੋਹਲਾ ਸਾਹਿਬ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਜਿਸ ਦੀ ਅਗਵਾਈ ਦਾਰਾ ਸਿੰਘ ਮੁੰਡਾਪਿੰਡ ਨੇ ਕੀਤੀ।ਇਸ ਮੌਕੇ ਬੋਲਦਿਆਂ ਮਨਰੇਗਾ ਵਰਕਰਜ਼ ਯੂਨੀਅਨ ਦੇ ਜਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਮੰਗ ਕੀਤੀ ਕਿ ਮਨਰੇਗਾ ਵਰਕਰਾਂ ਦੇ ਕਾਫੀ ਸਮੇਂ ਤੋਂ ਰੁਕੇ ਬਕਾਏ ਤੁਰੰਤ ਪਾਏ ਜਾਣ ਅਤੇ ਕਾਫੀ ਵਰਕਰਾਂ ਦੇ ਪਿਛਲੇ ਬਣਦੇ ਬਕਾਏ ਛੇਤੀ ਤੋਂ ਛੇਤੀ ਜਾਰੀ ਕੀਤੇ ਜਾਣ।
ਮਨਰੇਗਾ ਵਰਕਰਾਂ ਦੇ ਜੌਬ ਕਾਰਡ ਬਿਨ੍ਹਾਂ ਭੇਦਭਾਵ ਬਣਾਏ ਜਾਣ ਅਤੇ ਹਾਜ਼ਰੀ ਜੌਬ ਕਾਰਡਾਂ ’ਤੇ ਲਾਈ ਜਾਵੇ।ਉਨ੍ਹਾਂ ਕਿਹਾ ਕਿ ਮਨਰੇਗਾ ਵਰਕਰਾਂ ਨੂੰ 100 ਦਿਨ ਕੰਮ ਯਕੀਨੀ ਬਣਾਇਆ ਜਾਵੇ ਅਤੇ ਪਿੰਡਾਂ ਦੇ ਸਰਪੰਚਾਂ ਦੀ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇ।ਜਿਹੜਾ ਵੀ ਕੰਮ ਕਰਨਾ ਚਾਹੁੰਦਾ ਹੈ,ਹਰੇਕ ਨੂੰ ਕੰਮ ਦਿੱਤਾ ਜਾਵੇ ਅਤੇ ਮਨਰੇਗਾ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਚੱਲਣ ਦਿੱਤਾ ਜਾਵੇ।ਮਨਰੇਗਾ ਵਰਕਰਾਂ ਦੇ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ 700 ਰੁਪਏ ਕੀਤੀ ਜਾਵੇ। ਮਨਰੇਗਾ ਵਰਕਰਾਂ ਲਈ ਲੜੀਂਦਾ ਸਮਾਨ ਕਹੀ ਬੱਠਲ ਅਤੇ ਮੁੱਢਲੀ ਸਹਾਇਤਾ ਦੀ ਦਵਾਈ ਦੀ ਕਿੱਟ ਮੁਹੱਈਆ ਕਰਵਾਈ ਜਾਵੇ ਅਤੇ ਔਰਤਾਂ ਦੇ ਬੱਚਿਆਂ ਦੀ ਦੇਖ ਭਾਲ ਲਈ ਬਜ਼ੁਰਗ ਔਰਤਾਂ ਦਾ ਪ੍ਰਬੰਧ ਕੀਤਾ ਜਾਵੇ।ਮਨਰੇਗਾ ਵਰਕਰਾਂ ਦਾ ਸਿਹਤ ਬੀਮਾ ਫ੍ਰੀ ਕੀਤਾ ਜਾਵੇ।ਸਾਰੇ ਬਲਾਕਾਂ ’ਚ ਮਨਰੇਗਾ ਦਾ ਬੰਦ ਕੰਮ ਚਾਲੂ ਕਰਾਇਆ ਜਾਵੇ।ਬਲਾਕ ਅਧਿਕਾਰੀਆਂ ਮਨਰੇਗਾ,ਸੈਕਟਰੀਆਂ ਵੱਲੋਂ ਮੇਟਾ/ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਮਨਰੇਗਾ ਵਰਕਰਾਂ ਦੇ ਜੌਬ ਕਾਰਡ ’ਤੇ ਹੋਰ ਵਰਕਰਾਂ ਦੇ ਖਾਤਿਆਂ ’ਚ ਪੈਸੇ ਪਾਏ ਜਾ ਰਹੇ ਹਨ।ਇਸ ਦੀ ਪੜਤਾਲ ਕਰਵਾਈ ਜਾਵੇ।ਇਸ ਮੌਕੇ ਪਰਮਜੀਤ ਸਿੰਘ,ਰਮਨ ਸਿੰਘ ਜੌਹਲ,ਲਖਬੀਰ ਸਿੰਘ ਜੌਹਲ,ਬੂਟਾ ਸਿੰਘ ਮੁੰਡਾ ਪਿੰਡ,ਕਾਲਾ ਸਿੰਘ,ਸਰਬਜੀਤ ਸਿੰਘ,ਸਵਰਨ ਸਿੰਘ,ਗੁਰਦਿਆਲ ਸਿੰਘ ਜੋਹਲ,ਅਕਾਸ਼,ਵੀਰਾ ਸਿੰਘ,ਅਜੀਤ ਸਿੰਘ,ਦਰਸ਼ਨ ਸਿੰਘ, ਗੁਲਜਾਰ ਸਿੰਘ,ਬਲਵੰਤ ਸਿੰਘ ਆਦਿ ਹਾਜਰ ਸਨ।
Leave a Reply