( ਸੈਮੀਨਾਰ ਦੌਰਾਨ ਹਿੱਸਾ ਲੈਣ ਵਾਲੇ ਸਾਰੇ ਪੈਨਸ਼ਨਰਜ਼ ਨੂੰ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਵਿਸ਼ੇ “ਏਕ ਪੇੜ ਮਾਂ ਕੇ ਨਾਮ” ਨੂੰ ਉਜਾਗਰ ਕਰਦੇ ਹੋਏ ਪੌਦੇ ਵੀ ਵੰਡੇ )
ਚੰਡੀਗੜ੍ਹ ( ਜਸਟਿਸ ਨਿਊਜ਼ ) ਭਾਰਤ ਸਰਕਾਰ ਦੀ ਅਗਵਾਈ ਹੇਠ ਸੰਚਾਰ ਮੰਤਰਾਲਾ, ਦੂਰਸੰਚਾਰ ਵਿਭਾਗ (DoT) ਦੇ ਪੰਜਾਬ ਟੈਲੀਕੌਮ ਸਰਕਲ ਦੇ ਕੰਟਰੋਲਰ ਸੰਚਾਰ ਲੇਖਾ ਦਫ਼ਤਰ ਨੇ ਵਿਭਾਗ ਵਿੱਚ ਆਪਣੇ ਕਾਰਜਕਾਲ ਦੌਰਾਨ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦੇ ਸਨਮਾਨ ਵਿੱਚ ਰਾਸ਼ਟਰੀ ਸੀਨੀਅਰ ਨਾਗਰਿਕ ਦਿਵਸ ਮਨਾਇਆ।
ਪ੍ਰੋਗਰਾਮ ਦੀ ਸ਼ੁਰੂਆਤ ਡਿਪਟੀ ਕੰਟਰੋਲਰ ਸ਼੍ਰੀ ਅਕਸ਼ੈ ਗੁਪਤਾ ਦੇ ਸੁਆਗਤ ਭਾਸ਼ਣ ਨਾਲ ਹੋਈ। ਸ਼੍ਰੀ ਗੁਪਤਾ ਨੇ ਦੱਸਿਆ ਕਿ ਸੀਸੀਏ ਪੰਜਾਬ ਚੰਡੀਗੜ੍ਹ ਦਫ਼ਤਰ ਵੱਲੋਂ ਪ੍ਰੋਗਰਾਮ ਆਯੋਜਿਤ ਕੀਤੇ ਗਏ। ਜਿਸ ਵਿੱਚ ਫੋਰਟਿਸ ਮੈਡਸੈਂਟਰ, ਚੰਡੀਗੜ੍ਹ ਦੇ ਐੱਮਡੀ ਡਾ. ਮਨਜੀਤ ਸਿੰਘ ਤ੍ਰੇਹਾਨ ਵੱਲੋਂ ਮੈਂਟਲ ਹੈਲਥ ਅਤੇ ਬਿਹਤਰ ਜੀਵਨ ਸ਼ੈਲੀ ‘ਤੇ ਲੈਕਚਰ ਦਿੱਤਾ ਗਿਆ। ਜੀਵਨ ਪ੍ਰਮਾਣ ਐਪ ਅਤੇ ਸੰਪਨ (SAMPANN) ਐਪ ਦਾ ਉਪਯੋਗ ਕਿਵੇਂ ਕਰੀਏ, ਇਸ ਬਾਰੇ ਵੀਡੀਓ ਪੇਸ਼ਕਾਰੀ ਪ੍ਰਸਤੂਤ ਕੀਤੀ ਗਈ। ਸੱਭਿਆਚਾਰਕ ਪ੍ਰੋਗਰਾਮ ਦੇ ਤਹਿਤ ਕਵਿਤਾਵਾਂ ਦਾ ਆਯੋਜਨ ਕੀਤਾ ਗਿਆ। ਪੈਨਸ਼ਨਰਜ਼ ਵੱਲੋਂ ਸੰਵਾਦਾਤਮਕ ਸੈਸ਼ਨ ਅਤੇ ਅਨੁਭਵਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ ਅਤੇ ਇਸ ਮੌਕੇ ‘ਤੇ ਸੁਪਰ ਸੀਨੀਅਰ ਨਾਗਰਿਕਾਂ ਦਾ ਸਨਮਾਨ ਕੀਤਾ।
ਸੁਸ਼੍ਰੀ ਦਿਵਯਾ ਏ.ਬੀ.ਪੈਨਸ਼ਨ ਅਤੇ ਪੈਨਸ਼ਨਰਜ਼ ਵੈਲਫੇਅਰ ਡਿਪਾਰਟਮੈਂਟ, ਨਵੀਂ ਦਿੱਲੀ ਦੀ ਡਾਇਰੈਕਟਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਵਾਤਾਵਰਣ ਨੂੰ ਸਵੱਛ ਬਣਾਉਣ ਦੀ ਜਾਗਰੂਕਤਾ ਫੈਲਾਉਣ ਲਈ ਪੌਦੇ ਵੰਡੇ।
ਪੰਜਾਬ, ਚੰਡੀਗੜ੍ਹ ਦਫ਼ਤਰ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਰਾਸ਼ਟਰੀ ਸੀਨੀਅਰ ਨਾਗਰਿਕ ਦਿਵਸ 2025 ‘ਤੇ ਸੀਨੀਅਰ ਨਾਗਰਿਕਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਜਾਗਰੂਕਤਾ ਵਧਾਉਣਾ ਚਾਹੁੰਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਦਿਨ ਸਾਨੂੰ ਸਾਰਿਆਂ ਨੂੰ ਸੀਨੀਅਰ ਨਾਗਰਿਕਾਂ ਦੇ ਨਾਲ ਸਮਾਂ ਬਿਤਾ ਕੇ, ਭਾਈਚਾਰਕ ਪ੍ਰੋਗਰਾਮ ਆਯੋਜਿਤ ਕਰਕੇ ਅਤੇ ਸੀਨੀਅਰ ਨਾਗਰਿਕਾਂ ਤੱਕ ਉਨ੍ਹਾਂ ਦੀ ਪਹੁੰਚ ਨੂੰ ਯਕੀਨੀ ਬਣਾ ਕੇ ਸੰਸਾਧਨਾਂ ਦੀ ਵਕਾਲਤ ਕਰਕੇ ਇਸ ਨੂੰ ਮੰਨਣਾ ਚਾਹੀਦਾ ਹੈ। ਆਪਣੇ ਸੰਬੋਧਨ ਦੌਰਾਨ, ਡਾਇਰੈਕਟਰ ਨੇ ਪੈਨਸ਼ਨ ਅਤੇ ਪੈਨਸ਼ਨਰਜ਼ ਵੈਲਫੇਅਰ ਡਿਪਾਰਟਮੈਂਟ ਵੱਲੋਂ ਕੀਤੇ ਗਏ ਵੱਖ-ਵੱਖ ਉਪਾਵਾਂ ਅਤੇ ਭਾਰਤ ਸਰਕਾਰ ਦੀਆਂ ਨਵੀਨਤਮ ਨੀਤੀਆਂ ਨੂੰ ਉਜਾਗਰ ਕੀਤਾ।
ਪੈਨਸ਼ਨਰਜ਼ ਨੂੰ ਸੰਬੋਧਿਤ ਕਰਦੇ ਹੋਏ, ਸੰਯੁਕਤ ਸੀਸੀਏ ਡਾ. ਮਨਦੀਪ ਸਿੰਘ ਨੇ ਰਾਸ਼ਟਰੀ ਸੀਨੀਅਰ ਨਾਗਰਿਕ ਦਿਵਸ 2025 ਦੀ ਥੀਮ, “ਸਮਾਵੇਸ਼ੀ ਭਵਿੱਖ ਲਈ ਬਜ਼ੁਰਗਾਂ ਦੀ ਆਵਾਜ਼ ਨੂੰ ਸਸ਼ਕਤ ਬਣਾਉਣਾ” ਨੂੰ ਉਜਾਗਰ ਕੀਤਾ। ਸੰਯੁਕਤ ਸੀਸੀਏ ਨੇ ਕਿਹਾ ਕਿ ਇਹ ਵਿਸ਼ਾ ਸਮਾਜ ਵਿੱਚ ਸੀਨੀਅਰ ਨਾਗਰਿਕਾਂ ਦੇ ਦ੍ਰਿਸ਼ਟੀਕੋਣ, ਅਨੁਭਵਾਂ ਅਤੇ ਗਿਆਨ ਨੂੰ ਪਹਿਚਾਣਨ ਅਤੇ ਵਧਾਉਣ ਦੇ ਮਹੱਤਵ ‘ਤੇ ਜ਼ੋਰ ਦਿੰਦਾ ਹੈ। ਦਫ਼ਤਰ ਬਾਰੇ ਬੋਲਦੇ ਹੋਏ, ਸੰਯੁਕਤ ਸੀਸੀਏ ਨੇ ਦੱਸਿਆ ਕਿ ਦਫ਼ਤਰ ਪੈਨਸ਼ਨਰਜ਼ ਅਤੇ ਪਰਿਵਾਰਕ ਪੈਨਸ਼ਨਰਜ਼ ਦੀ ਭਲਾਈ ਲਈ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਪ੍ਰਤੀਬੱਧ ਹੈ। ਪੰਜਾਬ ਰਾਜ ਦੇ ਵੱਖ-ਵੱਖ ਜ਼ਿਲਿਆਂ ਵਿੱਚ ਕਲਿਆਣਕਾਰੀ ਉਪਾਅ ਦੇ ਰੂਪ ਵਿੱਚ ਕੈਂਪ ਦਾ ਆਯੋਜਨ ਕਰਕੇ, ਪੈਨਸ਼ਨਰਜ਼ ਦੀ ਭਲਾਈ ਲਈ ਸਰਕਾਰ ਦੁਆਰਾ ਕੀਤੇ ਗਏ ਨਵੀਨਤਮ ਉਪਾਵਾਂ ਬਾਰੇ ਜਾਣਕਾਰੀ ਪ੍ਰਸਾਰਿਤ ਕਰਨ ਅਤੇ ਪੈਨਸ਼ਨਰਜ਼ ਨੂੰ ਸਿੱਖਿਅਤ ਕਰਨ ਲਈ ਪੰਜਾਬ ਰਾਜ ਵਿੱਚ ਦਸ ਹਜ਼ਾਰ ਤੋਂ ਵਧ ਵਿਭਾਗੀ ਪੈਨਸ਼ਨਰਜ਼ ਨੂੰ ਸੇਵਾਵਾ ਪ੍ਰਦਾਨ ਕਰ ਰਿਹਾ ਹੈ। ਸੰਯੁਕਤ ਸੀਸੀਏ ਨੇ ਇਹ ਵੀ ਦੱਸਿਆ ਕਿ ਇੱਕ ਕਦਮ ਅੱਗੇ ਵਧਾਉਂਦੇ ਹੋਏ, ਦਫ਼ਤਰ ਪੰਜਾਬ ਰਾਜ ਵਿੱਚ ਵੱਖ-ਵੱਖ ਅਧਿਕਾਰਿਕ ਕੈਂਪ ਦੇ ਨਾਲ-ਨਾਲ ਪੈਨਸ਼ਨਰਜ਼ ਲਈ ਕਲਿਆਣਕਾਰੀ ਉਪਾਅ ਦੇ ਰੂਪ ਵਿੱਚ ਹੈਲਥ ਕੈਂਪ ਅਤੇ ਹੈਲਥ ਬਾਰੇ ਵਿਚਾਰ-ਵਟਾਂਦਰੇ ਦਾ ਆਯੋਜਨ ਕਰਕੇ ਸਮਾਜ ਸੇਵਾ ਕਰ ਰਿਹਾ ਹੈ।
ਸਮਾਪਤੀ ਸੈਸ਼ਨ ਵਿੱਚ ਸੁਪਰ ਸੀਨੀਅਰ ਪੈਨਸ਼ਨਰਜ਼ ਨੂੰ ਸਨਮਾਨ ਦੇ ਪ੍ਰਤੀਕ ਵਜੋਂ ਸਨਮਾਨਿਤ ਕੀਤਾ ਗਿਆ। ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਵਿਸ਼ੇ “ਏਕ ਪੇੜ ਮਾਂ ਕੇ ਨਾਮ” ਨੂੰ ਉਜਾਗਰ ਕਰਦੇ ਹੋਏ, ਹਿੱਸਾ ਲੈਣ ਵਾਲੇ ਸਾਰੇ ਪੈਨਸ਼ਨਰਜ਼ ਨੂੰ ਪੌਦੇ ਵੀ ਵੰਡੇ ਗਏ।
Leave a Reply