ਮੋਗਾ (ਮਨਪ੍ਰੀਤ ਸਿੰਘ ਗੁਰਜੀਤ ਸੰਧੂ )
ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਵਲੋਂ 18 ਸਾਲ ਤੱਕ ਦੀ ਉਮਰ ਦੇ ਬੱਚਿਆ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦਿੱਤਾ ਜਾਂਦਾ ਹੈ। ਇਸ ਬਾਲ ਪੁਰਸਕਾਰ ਪ੍ਰਾਪਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਹੁਣ 15 ਅਗਸਤ 2025 ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪੁਰਸਕਾਰ ਉਹਨਾ ਬੱਚਿਆ ਨੂੰ ਦਿੱਤਾ ਜਾਦਾ ਹੈ ਜਿਹਨਾਂ ਨੇ ਬੇਮਿਸਾਲ ਬਹਾਦਰੀ ਦੇ ਨਿਰਸਵਾਰਥ ਕੰਮ ਕੀਤੇ ਹੋਣ, ਅਸਾਧਾਰਨ ਬਹਾਦਰੀ ਦਾ ਕੰਮ ਕੀਤਾ ਹੋਵੇ, ਵਿਸ਼ੇਸ ਲੋੜਾਂ ਵਾਲੇ ਬੱਚੇ, ਜਿਹਨਾ ਨੇ ਅਸਾਧਾਰਨ ਯੋਗਤਾਵਾਂ ਨਾਲ ਵਿਸ਼ੇਸ ਅਸਾਧਾਰਨ ਉਪਲੱਬਧੀ ਹਾਸਿਲ ਕੀਤੀ ਹੋਵੇ ਤੇ ਬੱਚੇ ਜਿਹਨਾ ਨੇ ਖੇਡਾਂ, ਸਮਾਜ ਸੇਵਾ, ਵਿਗਿਆਨ ਤੇ ਤਕਨਾਲੋਜੀ, ਵਾਤਾਵਰਨ, ਕਲਾ ਅਤੇ ਸਭਿਆਚਾਰ ਤੇ ਨਵੀਨਤਾ ਦੇ ਖੇਤਰਾਂ ‘ਚ ਉਪਲਬਧੀ ਪ੍ਰਾਪਤ ਕੀਤੀ ਹੋਵੇ।
ਉਨ੍ਹਾ ਦੱਸਿਆ ਕਿ ਕੋਈ ਵੀ ਭਾਰਤੀ ਨਾਗਰਿਕ ਬੱਚਾ ਜੋ ਭਾਰਤ ਵਿੱਚ ਰਹਿ ਰਿਹਾ ਹੈ ਅਤੇ 18 ਸਾਲ ਤੱਕ ਦੀ ਉਮਰ ਦਾ ਹੈ, ਉਹ ਪ੍ਰਾਧਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਅਰਜ਼ੀ ਆਨਲਾਈਨ ਪੋਰਟਲ https://awards.gov.in ਤੇ ਅਪਲਾਈ ਕਰ ਸਕਦਾ ਹੈ। ਇਸ ਦੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਮੋਗਾ, ਬਿਆਸ ਬਲਾਕ ਕਮਰਾ ਨੰ.002, ਗਰਾਊਡ ਫਲੋਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੇ ਸੰਪਰਕ ਕੀਤਾ ਜਾਦਾ ਸਕਦਾ ਹੈ। ਇਸ ਤੋਂ ਇਲਾਵਾ 01636-234447, 95018-22488 ਨੰਬਰਾਂ ਉਪਰ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਉਹਨਾਂ ਵੱਧ ਤੋਂ ਵੱਧ ਯੋਗ ਪ੍ਰਾਰਥੀਆਂ ਨੂੰ ਇਸ ਪੁਰਸਕਾਰ ਲਈ ਅਪਲਾਈ ਕਰਨ ਦੀ ਅਪਲੀ ਕੀਤੀ।
Leave a Reply