ਅੰਮ੍ਰਿਤਸਰ ( ਪੱਤਰ ਪ੍ਰੇਰਕ ) ਕਾਂਗਰਸ ਦੇ ਚੋਟੀ ਦੇ ਸੂਬਾਈ ਆਗੂ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਹਲਕਾ ਜਲੰਧਰ ਤੋਂ ਮੈਂਬਰ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਰਾਜਾਸਾਂਸੀ ਹਵਾਈ ਅੱਡੇ ਤੇ ਪੁੱਜਣ ਤੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ. ਸਤਨਾਮ ਸਿੰਘ ਗਿੱਲ ਅਤੇ ਉਨਾ ਦੀ ਟੀਮ ਦੇ ਸਾਥੀਆਂ ਨੇ ਚੰਨੀ ਦਾ ਸਵਾਗਤ ਕਰਨ ਉਪਰੰਤ ਸਿਰੌਪੇ ਨਾਲ ਸਨਮਾਨਿਤ ਕੀਤਾ।
ਚੇਤੇ ਰਹੇ ਕਿ ਸ ਚੰਨੀ ਚੱਲਦੇ ਪਾਰਲੀਮੈਂਟ ਦੇ ਸੈਸ਼ਨ ‘ਚ ਦਿੱਲੀ ਤੋਂ ਹਵਾਈ ਅੱਡੇ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਪਹੁੰਚੇ ਸ੍ਰ. ਚਰਨਜੀਤ ਸਿੰਘ ਚੰਨੀ ਕਾਂਗਰਸੀ ਪਾਰਟੀ ਵੱਲੋਂ ਮੋਗਾ ਵਿਖੇ ਆਯੋਜਿਤ ਕੀਤੀ ਗਈ ਸੰਵਿਧਾਨ ਬਚਾਓ ਰੈਲੀ ‘ਚ ਸ਼ਮੂਲੀਅਤ ਕਰਨ ਲਈ ਪਹੁੰਚੇ ਹੋਏ ਸਨ।
ਇਸ ਮੌਕੇ ਸਰਦਾਰ ਚੰਨੀ ਦਾ ਸਵਾਗਤ ਕਰਨ ਵਾਲਿਆਂ ‘ਚ ਅੰਮ੍ਰਿਤਸਰ ਤੋਂ ਐਮਪੀ ਸ੍ਰ ਗੁਰਜੀਤ ਸਿੰਘ ਔਜਲਾ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਸਾਬਕਾ ਵਿਧਾਇਕ ਤਰਸੇਮ ਸਿੰਘ ਡੀਸੀ ਆਦਿ ਤੋਂ ਇਲਾਵਾ ਪੀਆਰਓ ਅੰਮ੍ਰਿਤਪਾਲ ਸਿੰਘ ਸ਼ਾਹਪੁਰ, ਮਿਲਨ ਸਿੰਘ ਗਿੱਲ ਅਤੇ ਸੂਬਾ ਸਕੱਤਰ ਰਾਜਵਿੰਦਰ ਸਿੰਘ ਯੋਧੇ ਹਾਜ਼ਰ ਸਨ।
Leave a Reply