ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜੁਲਾਨਾ ਵਿਧਾਨਸਭਾਵਾਸੀਆਂ ਨੂੰ ਦਿੱਤੀ ਕਰੋੜਾਂ ਰੁਪਏ ਦੀ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਜੁਲਾਨਾ ਵਿਧਾਨਸਭਾਵਾਸੀਆਂ ਨੂੰ ਕਰੋੜਾਂ ਰੁਪਏ ਦੀ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਹੈ। ਉਨ੍ਹਾਂ ਨੇ ਜੁਲਾਨਾ ਵਿੱਚ 30 ਕਰੋੜ ਰੁਪਏ ਦੀ ਲਾਗਤ ਨਾਲ ਸਬ-ਡਿਵੀਜਨਲ ਕੰਪਲੈਕਸ ਦਾ ਨਿਰਮਾਣ ਕਰਵਾਉਣ ਦਾ ਐਲਾਨ ਕੀਤਾ। ਨਾਲ ਹੀ, ਜੁਲਾਨਾ ਵਿਧਾਨਸਭਾ ਖੇਤਰ ਵਿੱਚ ਵੱਖ-ਵੱਖ ਪਿੰਡਾਂ ਵਿੱਚ ਮਾਈਨਰਾਂ ਦੇ ਮੁੜ ਨਿਰਮਾਣ ਨਾਲ ਸਬੰਧਿਤ ਕੁੱਲ 9 ਕੰਮਾਂ ਲਈ 15.71 ਕਰੋੜ ਰੁਪਏ ਦਾ ਐਲਾਨ ਕੀਤਾ। ਪੇਯਜਲ ਤੇ ਜਲ੍ਹ ਸਪਲਾਈ ਯੋਜਨਾਵਾਂ ਲਈ ਵੀ ਮੁੱਖ ਮੰਤਰੀ ਨੈ ਕੁੱਲ 12 ਕੰਮਾਂ ਦੇ ਲਈ 25 ਕਰੋੜ ਰੁਪਏ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਇਹ ਐਲਾਨ ਅੱਜ ਜੁਲਾਨਾ ਵਿਧਾਨਸਭਾ ਦੇ ਪਿੰਡ ਨੰਦਗੜ੍ਹ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਕੀਤੇ। ਪ੍ਰੋਗਰਾਮ ਵਿੱਚ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਵੀ ਮੌਜੂਦ ਰਹੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਬਰਾਹਕਲਾਂ ਪਿੰਡ ਵਿੱਚ ਪਸ਼ੂ ਹਸਪਤਾਲ ਭਵਨ ਲਈ 31 ਲੱਖ ਰੁਪਏ, ਜੁਲਾਨਾ ਵਿਧਾਨਸਭਾ ਦੇ ਚਾਰ ਪਿੰਡਾਂ-ਸ਼ਾਦੀਪੁਰ, ਰਾਮਗੜ੍ਹ, ਕਰਮਗੜ੍ਹ ਅਤੇ ਰੂਪਗੜ੍ਹ ਵਿੱਚ ਆਂਗਨਵਾੜੀ ਕੇਂਦਰਾਂ ਦੇ ਨਿਰਮਾਣ ਲਈ 60 ਲੱਖ ਰੁਪਏ ਅਤੇ ਪਿੰਡ ਮਾਲਵੀ ਵਿੱਚ ਆਯੂਰਵੈਦਿਕ ਹਸਪਤਾਲ ਦੇ ਨਿਰਮਾਣ ਲਈ 67.90 ਲੱਖ ਰੁਪਏ ਦਾ ਐਲਾਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਪਿੰਡ ਖਰੇਟੀ ਵਿੱਚ 33 ਕੇਵੀ ਸਬ-ਸਟੇਸ਼ਨ ਦੀ ਸਮਰੱਥਾ ਵਧਾਈ ਜਾਵੇਗੀ। ਜੁਲਾਨਾ ਵਿਧਾਨਸਭਾ ਵਿੱਚ ਸਕੂਲਾਂ ਦੀ ਮੁਰੰਮਤ ਕਰਵਾਈ ਜਾਵੇਗੀ। ਉਨ੍ਹਾਂ ਨੇ ਜੁਲਾਨਾ ਦੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੁਲ ਵਿੱਚ ਪਾਰਕਿੰਗ ਸ਼ੈਡ ਦੇ ਨਿਰਮਾਣ ਲਈ 20.25 ਲੱਖ ਰੁਪਏ ਅਤੇ ਦੇਵ ਗੜ੍ਹ ਵਿੱਚ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਦੀ ਚਾਰਦੀਵਾਰੀ ਅਤੇ ਪਰਿਸਰ ਨੂੰ ਪੱਕਾ ਬਨਾਉਣ ਲਈ 71.59 ਲੱਖ ਰੁਪਏ ਦਾ ਐਲਾਨ ਕੀਤਾ।
ਚਾਰ ਪਿੰਡ ਵਿੱਚ 2.20 ਕਰੋੜ ਰੁਪਏ ਦੀ ਲਾਗਤ ਨਾਲ ਬਨਣਗੇ ਸਬ-ਹੈਲਥ ਸੈਂਟਰ
ਮੁੱਖ ਮੰਤਰੀ ਨੇ ਵਿਵਹਾਰਤਾ ਵਿੱਚ ਪੀਣ ਦੇ ਪਾਣੀ ਲਈ ਪਾਇਪਲਾਇਨ ਵਿਛਾਉਣ ਤਹਿਤ 1.25 ਕਰੋੜ ਰੁਪਏ ਤੋਂ ਇਲਾਵਾ, ਰਾਮਰਾਏ ਕਲਾਂ ਵਿੱਚ ਤੀਰਥ ਤਾਲਾਬ ਦੀ ਰਿਟੇਨਿੰਗ ਵਾਲ ਲਈ 1.50 ਕਰੋੜ ਰੁਪਏ ਦਾ ਐਲਾਨ ਕੀਤਾ। ਜੁਲਾਨਾ ਵਿਧਾਨਸਭਾਂ ਦੇ ਚਾਰ ਪਿੰਡਾਂ – ਬਰਾਬਖੇੜਾ, ਨੰਦਗੜ੍ਹ, ਅਨੂਪਗੜ੍ਹ ਅਤੇ ਬਰਾਹਕਲਾਂ ਵਿੱਚ ਭੁਮੀ ਉਪਲਬਧ ਹੋਣ ‘ਤੇ 2.20 ਕਰੋੜ ਰੁਪਏ ਦੀ ਲਾਗਤ ਨਾਲ ਸਬ-ਹੈਲਥ ਸੈਂਟਰ ਦਾ ਨਿਰਮਾਣ ਕਰਵਾਇਆ ਜਾਵੇਗਾ। ਊਨ੍ਹਾਂ ਨੇ ਕਿਹਾ ਕਿ ਦੇਵਗੜ੍ਹ ਮਾਈਨਰ ‘ਤੇ ਪੁਰਾਣੇ ਖਾਲਾਂ ਨੂੰ ਪੱਕਾ ਕਰਨ ਦੀ ਡਿਜੀਬਿਲਿਟੀ ਚੈਕ ਕਰਵਾ ਕੇ ਇਸ ਨੂੰ ਵੀ ਪੂਰਾ ਕੀਤਾ ਜਾਵੇਗਾ। ਨਾਲ ਹੀ, ਜੁਲਾਨਾ, ਬੜਪੱਪਰ ਰੋਡ ‘ਤੇ ਆਰਸੀਸੀ ਦੀ ਡਿਜੀਬਿਲਿਟੀ ਚੈਕ ਕਰ ਕੇ ਇਸ ਨੂੰ ਪੂਰਾ ਕਰਵਾਉਣ ਦਾ ਕੰਮ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਦੇਵਗੜ੍ਹ ਦਾ ਮਾਲ ਰਿਕਾਰਡ ਵਿੱਚ ਦਰਜ ਰਕਬੇ ਨੂੰ ਬੀਸਵਾ ਅਤੇ ਬੀਘੇ ਤੋਂ ਕਨਾਲ ਅਤੇ ਮਰਲਾ ਵਿੱਚ ਬਦਲਿਆ ਜਾਵੇਗਾ। ਪਿੰਡ ਨੰਦਗੜ੍ਹ ਅਤੇ ਜੁਲਾਨਾ ਵਿੱਚ ਖੇਡ ਸਟੇਡੀਅਮ ਦਾ ਮਜਬੂਤੀਕਰਣ ਤੇ ਨਵੀਨੀਕਰਣ ਕੀਤਾ ਜਾਵੇਗਾ। ਜੁਲਾਨਾ ਨਗਰਪਾਲਿਕਾ ਦੇ ਭਵਨ ਦਾ ਵੀ ਨਿਰਮਾਣ ਕਰਵਾਇਆ ਜਾਵੇਗਾ। ਉਨ੍ਹਾਂ ਨੇ ਜੁਲਾਨਾ ਵਿਧਾਨਸਭਾ ਖੇਤਰ ਦੇ ਤਹਿਤ ਪਿੰਡਾਂ ਵਿੱਚ ਕਮਿਉਨਿਟੀ ਭਵਨਾਂ ਲਈ 5 ਕਰੋੜ ਰੁਪਏ ਅਤੇ ਜੁਲਾਨਾਂ ਵਿਧਾਨਸਭਾ ਖੇਤਰ ਦੇ ਗ੍ਰਾਮੀਣ ਖੇਤਰਾਂ ਦੇ ਵਿਕਾਸ ਲਈ ਵੱਖ ਤੋਂ 5 ਕਰੋੜ ਰੁਪਏ ਦਾ ਐਲਾਨ ਕੀਤਾ।
ਪ੍ਰੋਗਰਾਮ ਤੋਂ ਪਹਿਲ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 16 ਕਰੋੜ 80 ਲੱਖ ਰੁਪਏ ਦੀ ਲਾਗਤ ਦੀ 8 ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇੰਨ੍ਹਾਂ ਵਿੱਚ 5 ਕਰੋੜ 21 ਲੱਖ ਰੁਪਏ ਦੀ ਲਾਗਤ ਦੀ 5 ਪਰਿਯੋ੧ਨਾਵਾਂ ਦਾ ਉਦਘਾਟਨ ਤੇ 11 ਕਰੋੜ 59 ਲੱਖ ਰੁਪਏ ਦੀ 3 ਪਰਿਯੋਜਨਾਂਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ।
ਇਸ ਮੌਕੇ ‘ਤੇ ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ, ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ, ਵਿਧਾਇਕ ਸ੍ਰੀ ਰਾਜਕੁਮਾਰ ਗੌਤਮ, ਸ੍ਰੀ ਦੇਵੇਂਦਰ ਅੱਤਰੀ, ਸ੍ਰੀ ਰਣਧੀਰ ਪਾਨਿਹਾਰ ਸਮੇਤ ਹੋਰ ਮਾਣਯੋਗ ਵਿਅਕਤੀ ਮੋਜੂਦ ਰਹੇ।
ਅਟੇਲੀ ਦੇ ਤਿਗਰਾ, ਬਜਾੜ, ਬਿਹਾਲੀ ਤੇ ਮੋਹਲੜਾ ਪਿੰਡਾਂ ਵਿੱਚ ਬਣਾਏ ਜਾਣਗੇ ਸਬ-ਹੈਲਥ ਸੈਂਟਰ ਦੇ ਨਵੇਂ ਭਵਨ
ਚੰਡੀਗੜ੍ਹ,( ਜਸਟਿਸ ਨਿਊਜ਼ ) ਹਰਿਆਣਾ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਕੁਸ਼ਲ ਅਗਵਾਈ ਹੇਠ ਹਰਿਆਣਾ ਸਰਕਾਰ ਸੂਬੇ ਵਿੱਚ ਡਾਕਟਰਾਂ ਦੀ ਕਮੀ ਨੂੰ ਜਲਦੀ ਪੂਰਾ ਕਰਨ ਦੇ ਲਈ ਪ੍ਰਤੀਬੱਧ ਹੈ। ਸਰਕਾਰ ਡਾਕਟਰਾਂ ਦੀ ਭਰਤੀ ‘ਤੇ ਵਿਸ਼ੇਸ਼ ਧਿਆਨ ਕੇਦ੍ਰਿਤ ਕਰ ਰਹੀ ਹੈ ਅਤੇ ਇਸ ਦਿਸ਼ਾ ਵਿੱਚ ਯੋਜਨਾਬੱਧ ਢੰਗ ਨਾਲ ਲਗਾਤਾਰ ਭਰਤੀ ਪ੍ਰਕ੍ਰਿਆ ਜਾਰੀ ਹੈ।
ਉਨ੍ਹਾਂ ਨੇ ਇਹ ਗੱਲ ਅੱਜ ਅਟੇਲੀ ਵਿਧਾਨਸਭਾ ਖੇਤਰ ਦੇ ਖੇੜੀ ਤੇ ਨਾਵਦੀ ਪਿੰਡਾਂ ਦੇ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਸੰਬੋਧਿਤ ਕਰਦੇ ਹੋਏ ਕਹੀ।
ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਦੇ ਹਰੇਕ ਨਾਗਰਿਕ ਨੂੰ ਗੁਣਵੱਤਾਪੂਰਣ ਸਿਹਤ ਸੇਵਾਵਾਂ ਉਪਲਬਧ ਕਰਾਉਣਾ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ। ਇਸੀ ਟੀਚੇ ਨੂੰ ਪ੍ਰਾਪਤ ਕਰਨ ਲਈ ਸਿਹਤ ਵਿਭਾਗ ਲਗਾਤਾਰ ਡਾਕਟਰਾਂ ਦੀ ਨਵੀਂ ਭਰਤੀਆਂ ਕਰ ਰਿਹਾ ਹੈ, ਤਾਂ ਜੋ ਗ੍ਰਾਮੀਣ ਅਤੇ ਸ਼ਹਿਰੀ ਦੋਨੋਂ ਖੇਤਰਾਂ ਵਿੱਚ ਸਿਹਤ ਸੇਵਾਵਾਂ ਨੂੰ ਮਜਬੂਤ ਕੀਤਾ ਜਾ ਸਕੇ। ਊਨ੍ਹਾਂ ਨੇ ਕਿਹਾ ਕਿ ਸਰਕਾਰ ਇਹ ਯਕੀਨੀ ਕਰ ਰਹੀ ਹੈ ਕਿ ਭਰਤੀ ਪ੍ਰਕ੍ਰਿਆ ਪਾਰਦਰਸ਼ੀ ਅਤੇ ਜਲਦੀ ਹੋਵੇ ਤਾਂ ਜੋ ਯੋਗ ਡਾਕਟਰ ਜਲਦੀ ਤੋਂ ਜਲਦੀ ਆਪਣੀ ਸੇਵਾਵਾਂ ਦੇਣਾ ਸ਼ੁਰੂ ਕਰ ਸਕਣ।
ਉਨ੍ਹਾਂ ਨੇ ਪਿੰਡ ਪੰਚਾਇਤ ਕਾਂਟੀ ਦੇ ਭਵਨ ਵਿੱਚ ਚੱਲ ਰਹੀ ਪੀਐਚਸੀ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਮੰਜੂਰੀ ਆ ਚੁੱਕੀ ਹੈ। ਹੁਣ ਇਹ ਜਮੀਨ ਸਿਹਤ ਵਿਭਾਗ ਦੇ ਨਾਮ ਹੋ ਚੁੱਕੀ ਹੈ। ਅਗਲੇ ਹਫਤੇ ਵਿੱਚ ਨਿਸ਼ਾਨਦੇਹੀ ਕਰਵਾ ਕੇ ਚੀਫ ਆਰਕੀਟੈਕਟ ਦੇ ਕੋਲ ਫਾਇਲ ਜਾਵੇਗੀ। ਉਹ ਖੁਦ ਲਗਾਤਾਰ ਇਸ ਮਾਮਲੇ ਨੂੰ ਨੇੜੇ ਤੋਂ ਦੇਖ ਰਹੀ ਹੈ।
ਇਸ ਤੋਂ ਇਲਾਵਾ, ਸਿਹਤ ਮੰਤਰੀ ਨੇ ਕਿਹਾ ਕਿ 15ਵੇਂ ਵਿੱਤ ਕਮਿਸ਼ਨ ਦੀ ਸਿਫਾਰਿਸ਼ਾਂ ਤਹਿਤ ਅਟੇਲੀ ਬਲਾਕ ਦੇ ਤਿਗਰਾ, ਬਜਾੜ, ਬਿਹਾਲੀ ਅਤੇ ਮੋਹਲੜਾ ਪਿੰਡਾਂ ਵਿੱਚ ਸਬ-ਹੈਲਥ ਸੈਂਟਰ ਲਈ ਨਵੇਂ ਭਵਨ ਬਣਾਏ ਜਾਣਗੇ। ਇਹ ਸਬ-ਹੈਲਥ ਸੈਂਟਰ ਗ੍ਰਾਮੀਣ ਖੇਤਰ ਵਿੱਚ ਪ੍ਰਾਥਮਿਕ ਸਿਹਤ ਸੇਵਾਵਾਂ ਨੂੰ ਬਿਹਤਰ ਕਰਣਗੇ। ਇੰਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਆਪਣੇ ਘਰ ਦੇ ਕਰੀਬ ਹੀ ਬੁਨਿਆਦੀ ਸਿਹਤ ਜਾਂਚ, ਟੀਕਾਕਰਣ, ਜਣੇਪਾ ਅਵਸਥਾ ਨਾਲ ਸਬੰਧਿਤ ਦੇਚਭਾਲ ਅਤੇ ਆਮ ਬੀਮਾਰੀਆਂ ਲਈ ਇਲਾਜ ਵਰਗੀ ਸਹੂਲਤਾਂ ਮਿਲਣਗੀਆਂ। ਉਨ੍ਹਾਂ ਨੂੰ ਦੂਰ ਦੇ ਵੱਡੇ ਹਸਪਤਾਲਾਂ ਜਾਂ ਪ੍ਰਾਥਮਿਕ ਸਿਹਤ ਕੇਂਦਰਾਂ ਤੱਕ ਜਾਣ ਦੀ ਜਰੂਰਤ ਘੱਟ ਪਵੇਗੀ।
ਇਸ ਮੌਕੇ ‘ਤੇ ਸਿਹਤ ਮੰਤਰੀ ਨੇ ਸਥਾਨਕ ਗ੍ਰਾਮੀਣਾਂ ਨਾਲ ਵੀ ਗਲਬਾਤ ਕੀਤੀ ਅਤੇ ਉਨ੍ਹਾਂ ਦੀ ਸਮਸਿਆਵਾਂ ਨੂੰ ਸੁਣਿਆ। ਉਨ੍ਹਾਂ ਨੇ ਖੇੜੀ ਪਿੰਡ ਦੀ ਪੰਚਾਇਤ ਨੂੰ ਵਿਕਾਸ ਕੰਮਾਂ ਲਈ 10 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ। ਉੱਥੇ ਹੀ ਖੇੜੀ ਪਿੰਡ ਵਿੱਚ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਤਹਿਤ ਸਿਹਤ ਮੰਤਰੀ ਨੇ ਪੌਧਾਰੋਪਣ ਕਰ ਵਾਤਾਵਰਣ ਸਰੰਖਣ ਦਾ ਸੰਦੇਸ਼ ਦਿੱਤਾ।
ਸੂਬਾ ਸਰਕਾਰ ਖੇਡਾਂ ਨੂੰ ਪ੍ਰੋਤਸਾਹਨ ਦੇਣ ਅਤੇ ਖਿਡਾਰੀਆਂ ਨੂੰ ਸਹੁਲਤ ਦੇਣ ਲਈ ਹੈ ਪ੍ਰਤੀਬੱਧ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਦੀ ਖੇਡ ਨੀਤੀ ਦੇਸ਼ ਵਿੱਚ ਸੱਭ ਤੋਂ ਬਿਹਤਰੀਨ ਹੈ। ਇਸੀ ਦਾ ਨਤੀਜਾ ਹੈ ਕਿ ਸਾਡੇ ਖਿਡਾਰੀ ਕੌਮਾਂਤਰੀ ਮੁਕਾਬਲਿਆਂ ਵਿੱਚ ਸੱਭ ਤੋਂ ਵੱਧ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾ ਰਹੇ ਹਨ। ਇੰਨ੍ਹਾਂ ਖਿਡਾਰੀਆਂ ਨੂੰ ਤਿਆਰ ਕਰਨ ਵਿੱਚ ਕੋਚਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਸਰਕਾਰ ਕੋਚਾਂ ਦਾ ਪੂਰਾ ਮਾਨ-ਸਨਮਾਨ ਕਰਦੀ ਹੈ। ਇਸੀ ਲੜੀ ਵਿੱਚ ਕੌਮਾਂਤਰੀ ਮੁਕਾਬਲਿਆਂ ਵਿੱਚ ਮੈਡਲ ਜੇਤੂ ਖਿਡਾਰੀਆਂ ਦੇ 31 ਕੋਚਾਂ ਲਈ 3.66 ਕਰੋੜ ਰੁਪਏ ਦੇ ਕੈਸ਼ ਅਵਾਰਡ ਪਾਸ ਕਰ ਦਿੱਤੇ ਹਨ। ਇੰਨ੍ਹਾਂ ਨੁੰ ਜਲਦੀ ਹੀ ਅਵਾਰਡ ਦੀ ਰਕਮ ਮਿਲ ਜਾਵੇਗੀ। ਹੋਰ ਕੋਚਾਂ ਅਤੇ ਖਿਡਾਰੀਆਂ ਨੂੰ ਵੀ ਜਲਦੀ ਹੀ ਕੈਸ਼ ਅਵਾਰਡ ਦਿੱਤੇ ਜਾਣਗੇ।
ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਸੂਬੇ ਦੇ ਕੋਚਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੋਰ ਲਗਨ ਤੇ ਮਿਹਨਤ ਨਾਲ ਖਿਡਾਰੀਆਂ ਦਾ ਅਭਿਆਸ ਕਰਵਾਉਣ ਤਾਂ ਜੋ ਖਿਡਾਰੀ ਦੇਸ਼ ਲਈ ਹੋਰ ਮੈਡਲ ਜਿੱਤ ਸਕਣ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਾਲ ਹੀ ਵਿੱਚ 4 ਪੈਰਾ ਏਸ਼ਿਅਨ ਗੇਮਸ 2022 ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਲਈ ਕੈਸ਼ ਅਵਾਰਡ ਦੀ ਕਰੀਬ 32 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਨੂੰ 7 ਕਰੋੜ, ਸਿਲਵਰ ਮੈਡਲ ਵਾਲੇ ਨੁੰ 5 ਕਰੋੜ ਅਤੇ ਬ੍ਰਾਂਜ ਮੈਡਲ ਵਾਲੇ ਖਿਡਾਰੀ ਨੂੰ 3 ਕਰੋੜ ਰੁਪਏ ਦਾ ਅਵਾਰਡ ਦਿੱਤਾ ਜਾਂਦਾ ਹੈ। ਇਸੀ ਤਰ੍ਹਾ ਨਾਲ ਖਿਡਾਰੀਆਂ ਨੂੰ ਆਰਥਕ ਰੂਪ ਨਾਲ ਮਜਬੂਤ ਬਨਾਉਣ ਲਈ ਨੌਕਰੀਆਂ ਵਿੱਚ ਤਿੰਨ ਫੀਸਦੀ ਕੋਟਾ ਵੀ ਦਿੱਤਾ ਜਾਂਦਾ ਹੈ।
ਖੇਡ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਹੈ ਕਿ ਖਿਡਾਰੀਆਂ ਲਈ ਵੱਧ ਤੋਂ ਵੱਧ ਖੇਡ ਦੇ ਮੈਦਾਨ, ਤਜਰਬੇਕਾਰ ਕੋਚ ਅਤੇ ਬਿਹਤਰ ਖੇਡ ਦੀ ਸਮੱਗਰੀ ਮਹੁਇਆ ਕਰਵਾਉਣਾ ਹੈ। ਸਰਕਾਰ ਇਸ ਦਿਸ਼ਾ ਵਿੱਚ ਤੇਜ ਗਤੀ ਨਾਲ ਕੰਮ ਵੀ ਕਰ ਰਹੀ ਹੈ। ਇਸ ਦਾ ਲਾਭ ਸਾਡੇ ਖਿਡਾਰੀਆਂ ਨੂੰ ਬਖੂਬੀ ਮਿਲ ਵੀ ਰਿਹਾ ਹੈ।
ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਹਿੱਸਾ ਲੈਣ ਅਤੇ ਮੈਡਲ ਜਿੱਤ ਕੇ ਸੂਬੇ ਤੇ ਦੇਸ਼ ਦਾ ਨਾਮ ਰੋਸ਼ਨ ਕਰਨ।
ਵਿਕਸਿਤ ਭਾਰਤ ਦੇ ਸੰਕਲਪ ਵਿੱਚ ਦਿੱਤੀ ਅਤੇ ਹਰਿਆਣਾ ਨਿਭਾਏਗਾ ਅਹਿਮ ਭੁਮਿਕਾ – ਮੁੱਖ ਮੰਤਰੀ ਰੇਖਾ ਗੁਪਤਾ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਡਿਤ ਦੀਨ ਦਿਆਨ ਉਪਾਧਿਆਏ ਜੀ ਦੇ ਅੰਤੋਂਦੇਯ ਦੇ ਸਿਦਾਂਤ ਅਤੇ ਵਿਚਾਰਧਾਰਾ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਇੱਕ ਵਿਕਸਿਤ ਰਾਸ਼ਟਰ ਦੀ ਦਿਸ਼ਾ ਤੇਜ਼ ਗਤੀ ਨਾਲ ਵੱਧ ਰਿਹਾ ਹੈ। 2014 ਦੇ ਬਾਅਦ ਭਾਰਤ ਨੇ ਵਿਕਾਸ ਦੀ ਨਵੀਂ ਉਚਾਈਆਂ ਨੂੰ ਛੋਹਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਸੰਕਲਪ ਵਿੱਚ ਹਰਿਆਣਾ ਮੋਹਰੀ ਭੁਕਿਮਾ ਨਿਭਾਉਂਦੇ ਹੋਏ ਕੇਂਦਰ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਅੱਗੇ ਵਧੇਗਾ।
ਮੁੱਖ ਮੰਤਰੀ ਅੱਜ ਜਿਲ੍ਹਾ ਜੀਂਦ ਵਿੱਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਅਗਰਸੇਨ ਧਰਮਸ਼ਾਲਾ ਦਾ ਉਦਘਾਟਨ ਅਤੇ ਨੰਦੀ ਅਤੇ ਕਾਮਧੇਨੂ ਗਾਂਸ਼ਾਲਾ ਦਾ ਭੁਮੀ ਪੂਜਨ ਕੀਤਾ। ਉਨ੍ਹਾਂ ਨੇ ਧਰਮਸ਼ਾਲਾ ਲਈ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਪ੍ਰੋਗਰਾਮ ਵਿੱਚ ਦਿੱਤੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ, ਵਿਸ਼ੇਸ਼ ਮਹਿਮਾਨ ਵਜੋ ਮੌਜੂਦ ਰਹੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਵਿਸ਼ਵ ਪੱਧਰ ‘ਤੇ ਆਪਣੀ ਇੱਕ ਮਜਬੂਤ ਪਹਿਚਾਣ ਬਣਾਈ ਹੈ। ਪ੍ਰਧਾਨ ਮੰਤਰੀ ਦਾ ਇਹ ਦ੍ਰਿੜ ਭਰੋਸਾ ਰਿਹਾ ਹੈ ਕਿ ਭਾਰਤ ਇੱਕ ਦਿਨ ਆਰਕਕ ਮਹਾਸ਼ਕਤੀ ਬਣੇਗਾ, ਅਤੇ ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ਦੀ ਅਰਥਵਿਵਸਥਾ 11ਵੇਂ ਸਥਾਨ ਤੋਂ ਚੌਥੇ ਸਥਾਨ ‘ਤੇ ਪਹੁੰਚ ਗਈ ਹੈ, ਵਿਕਾਸ ਦੀ ਇਹ ਯਾਤਰਾ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੀ ਸੰਭਵ ਹੋ ਸਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਯਕੀਨੀ ਤੌਰ ‘ਤੇ ਭਾਰਤ ਤੀਜੀ ਵੱਡੀ ਅਰਥਵਿਵਸਥਾ ਬਣੇਗਾ।
ਪਹਿਲਾਂ ਦੀ ਸਰਕਾਰਾਂ ਦਾ ਦੇਸ਼ ਦੇ ਵਿਕਾਸ ਲਈ ਨਹੀਂ ਸੀ ਕੋਈ ਸਪਸ਼ਟ ਏਜੰਡਾ
ਮੁੱਖ ਮੰਤਰੀ ਨੇ ਪਹਿਲਾਂ ਦੀ ਸਰਕਾਰਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਦੇ ਕੋਲ ਦੇਸ਼ ਦੇ ਵਿਕਾਸ ਦਾ ਕੋਈ ਸਪਸ਼ਟ ਏਜੰਡਾ ਨਹੀਂ ਸੀ, ਉਹ ਕੁੱਝ ਹੋਰ ਹੀ ਏਜੰਡੇ ‘ਤੇ ਕਰ ਕਰਦੇ ਸਨ। ਜਦੋਂ ਕਿ ਅੱਜ ਦੀ ਸਰਕਾਰ ਦਾ ਇੱਕਲੌਤਾ ਟੀਚਾ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਨਾਉਣ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਸੰਕਲਪ ਵਿੱਚ ਪੂਰੀ ਜਿਮੇਵਾਰੀ ਅਤੇ ਸਮਰਪਣ ਦੇ ਨਾਲ ਯੋਗਦਾਨ ਕਰੇਗਾ।
ਮਹਾਰਾਜਾ ਅਗਰਸੇਨ ਨੂੰ ਨਮਨ ਕਰਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਗਰਸੇਨ ਧਰਮਸ਼ਾਲਾ ਦਾ ਨਿਰਮਾਣ ਸਿਰਫ ਸੀਮੇਂਟ-ਕੰਕਰੀਟ ਨਾਲ ਬਣੀ ਇੱਕ ਇਮਾਰਤ ਨਹੀਂ ਹੈ, ਇਹ ਮਹਾਰਾਜਾ ਅਗਰਸੇਨ ਜੀ ਦੇ ਉਨ੍ਹਾਂ ਮਹਾਨ ਆਦਰਸ਼ਾਂ ਅਤੇ ਸਿਦਾਂਤਾਂ ਦਾ ਜਿੰਦਾ-ਜਾਗਦਾ ਪ੍ਰਤੀਕ ਹੈ, ਜਿਨ੍ਹਾਂ ਨੇ ਹਜਾਰਾਂ ਸਾਲ ਪਹਿਲਾਂ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸੀ। ਮਹਾਰਾਜਾ ਅਗਰਸੇਨ ਜੀ ਧਰਮ, ਸੇਵਾ ਤੇ ਸਮਰਸਤਾ ਦੇ ਸੱਚੇ ਧਵੱਜਵਾਹਕ ਸਨ। ਉਨ੍ਹਾਂ ਨੇ ਇੱਟ ਅਤੇ ਇੱਕ ਰੁਪਇਆ ਦਾ ਜੋ ਸਿਦਾਂਤ ਦਿੱਤਾ, ਉਹ ਸਮਾਜਵਾਦ ਅਤੇ ਸਮਾਜਿਕ ਸਮਰਸਤਾ ਦਾ ਦੁਨੀਆ ਦਾ ਸੱਭ ਤੋਂ ਪਹਿਲਾਂ ਅਤੇ ਸੱਭ ਤੋਂ ਸਫਲ ਸੂਤਰ ਸੀ। ਉਨ੍ਹਾਂ ਨੇ ਦਿਖਾਇਆ ਕਿ ਸਮਾਜ ਕਿਸੇ ਇੱਕ ਵਿਅਕਤੀ ਤੋਂ ਨਹੀਂ, ਸਗੋ ਸੱਭ ਦੇ ਸਹਿਯੋਗ ਅਤੇ ਸੱਭ ਦੇ ਸਾਥ ਨਾਲ ਬਣਦਾ ਹੈ। ਉਨ੍ਹਾਂ ਨੇ ਸਾਨੂੰ ਸਿਖਾਇਆ ਕਿ ਸਮਾਜ ਦੇ ਸੱਭ ਤੋਂ ਆਖੀਰੀ ਵਿਅਕਤੀ ਦੀ ਚਿੰਤਾ ਕਰਨਾ ਹੀ ਸੱਚਾ ਰਾਜਧਰਮ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਧਰਮਸ਼ਾਲਾ ਸਰਵ ਸਮਾਜ ਦੀ ਧਰੋਹਰ ਹੈ ਅਤੇ ਇਹ ਸਮਾਜਿਕ ਭਾਈਚਾਰੇ ਦਾ ਕੇਂਦਰ ਬਣੇਗੀ। ਉਨ੍ਹਾਂ ਨੇ ਅਗਰਵਾਲ ਸਮਾਜ ਦੇ ਸਾਰੇ ਦਾਨਦਾਤਾਵਾਂ, ਅਧਿਕਾਰੀਆਂ ਅਤੇ ਕਾਰਜਕਰਤਾਵਾਂ ਨੂੰ ਸਾਧੂਵਾਦ ਦਿੰਦੇ ਹੋਏ ਕਿਹਾ ਕਿ ਤੁਹਾਡੀ ਇਹ ਸੇਵਾ ਭਾਵਨਾ ਆਉਣ ਵਾਲੀ ਪੀੜੀਆਂ ਨੂੰ ਪੇ੍ਰਰਿਤ ਕਰਦੀ ਰਹੇਗੀ।
ਪੰਡਿਤ ਦੀਨਦਿਆਲ ਉਪਾਧਿਆਏ ਦੀ ਵਿਚਾਰਧਾਰਾ ਦੇ ਨਾਲ ਜੁੜ ਕੇ ਮੁੱਖ ਮੰਤਰੀ ਰੇਖਾ ਗੁਪਤਾ ਜਨਸੇਵਾ ਦਾ ਕੰਮ ਕਰ ਰਹੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੀ ਬੇਟੀ, ਸ੍ਰੀਮਤੀ ਰੇਖਾ ਗੁਪਤਾ, ਦਿੱਲੀ ਦੀ ਮੁੱਖ ਮੰਤਰੀ ਬਨਣ ਤੋਂ ਬਾਅਦ ਅੱਜ ਪਹਿਲੀ ਵਾਰ ਆਪਣੇ ਜਨਮ ਦਿਨ ਮੌਕੇ ‘ਤੇ ਆਪਣੇ ਜੱਦੀ ਪਿੰਡ ਨੰਦਗੜ੍ਹ ਆਈ ਹੈ, ਉਹ ਪੂਰੇ ਹਰਿਆਣਵਾਸੀਆਂ ਵੱਲੋਂ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹਨ। ਉਨ੍ਹਾਂ ਨੇ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸ੍ਰੀਮਤੀ ਰੇਖਾ ਗੁਪਤਾ ਸਾਧਾਰਣ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਪੰਡਿਤ ਦੀਨਦਿਆਲ ਉਪਾਧਿਆਏ ਦੀ ਵਿਚਾਰਧਾਰਾ ਦੇ ਨਾਲ ਜੁੜ ਕੇ ਜਨਸੇਵਾ ਦਾ ਕੰਮ ਕਰ ਰਹੀ ਹੈ। ਉਨ੍ਹਾਂ ਦਾ ਪੂਰੀ ਜੀਵਨ ਰਾਸ਼ਟਰ ਨੂੰ ਸਮਰਪਿਤ ਰਿਹਾ ਹੈ ਅਤੇ ਰਾਸ਼ਟਰ ਲਈ ਇੰਨ੍ਹਾਂ ਨੇ ਲਗਾਤਾਰ ਕੰਮ ਕੀਤਾ ਹੈ। ਸ੍ਰੀਮਤੀ ਰੇਖਾ ਗੁਪਤਾ ਦੀ ਸੋਚ, ਉਨ੍ਹਾਂ ਦੀ ਨੀਤੀ ਅਤੇ ਨੀਅਤ ਇਹੀ ਹੈ ਕਿ ਦਿੱਲੀ ਵਿਕਾਸ ਦੀ ਨਵੀਂ ਉਚਾਈਆਂ ਨੂੰ ਛੋਹੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਹਰਿਆਣਾ ਅਤੇ ਦਿੱਲੀ ਸਰਕਾਰਾਂ ਮਜਬੂਤੀ ਨਾਲ ਅੱਗੇ ਵੱਧਣਗੀਆਂ।
ਵਿਕਸਿਤ ਭਾਰਤ ਦੇ ਸੰਕਲਪ ਵਿੱਚ ਦਿੱਲੀ ਅਤੇ ਹਰਿਆਣਾ ਨਿਭਾਉਣਗੇ ਅਹਿਮ ਭੁਮਿਕਾ – ਮੁੱਖ ਮੰਤਰੀ ਰੇਖਾ ਗੁਪਤਾ
ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਉਨ੍ਹਾਂ ਦੀ ਕਰਮਭੂਮੀ ਹੈ ਅਤੇ ਹਰਿਆਣਾ ਉਨ੍ਹਾਂ ਦੀ ਜਨਮਭੂਮੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸੌਂਪੀ ਗਈ ਜਿਮੇਵਾਰੀ ਦਾ ਉਹ ਪੂਰੀ ਇਮਾਨਦਾਰੀ ਨਾਲ ਨਿਭਾਏਗੀ ਅਤੇ ਨਾਗਰਿਕਾਂ ਦੀ ਸੇਵਾ ਵਿੱਚ 24 ਘੰਟੇ ਕੰਮ ਕਰੇਗੀ।
ਮੁੱਖ ਮੰਤਰੀ ਨੈ ਕਿਹਾ ਕਿ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਦਿੱਲੀ ਅਤੇ ਹਰਿਆਣਾ ਦੀ ਭੁਮਿਕਾ ਬਹੁਤ ਮਹਤੱਵਪੂਰਣ ਹੈ। ਇਹ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਦਾ ਨਤੀਜਾ ਹੈ ਕਿ ਅੱਜ ਦਿੱਲੀ ਅਤੇ ਹਰਿਆਣਾ ਵਰਗੇ ਸੂਬਿਆਂ ਦੇ ਸਿਖਰ ਅਹੁਦਿਆਂ ‘ਤੇ ਸਾਧਾਰਣ ਪਰਿਵਾਰਾਂ ਤੋਂ ਆਉਣ ਵਾਲੇ ਲੋਕ ਜਿਮੇਵਾਰੀ ਨਿਭਾ ਰਹੇ ਹਨ ਅਤੇ ਸਮਾਜ ਸੇਵਾ ਨੂੰ ਸਰਵੋਚ ਪ੍ਰਾਥਮਿਕਤਾ ਦੇ ਰਹੇ ਹਨ।
ਸ੍ਰੀਮਤੀ ਰੇਖਾ ਗੁਪਤਾ ਨੈ ਉਨ੍ਹਾਂ ਦੇ ਜੁਲਾਨਾਵਾਸੀਆਂ ਨੂੰ ਸੌਗਾਤ ਦੇਣ ਲਹੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ।
ਪ੍ਰੋਗਰਾਮ ਵਿੱਚ ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਵਿਧਾਨਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ, ਵਿਧਾਇਕ ਸ੍ਰੀ ਰਾਜਕੁਮਾਰ ਗੌਤਮ, ਸ੍ਰੀ ਰਣਧੀਰ ਪਨਿਹਾਰ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਸਮੇਤ ਹੋਰ ਮਾਣਯੋਗ ਮੌਜੂਦ ਰਹੇ।
Leave a Reply