ਹਰਿਆਣਾ ਖ਼ਬਰਾਂ

ਹਰਿਆਣਾ ਸਰਕਾਰ ਦਾ ਦੂਰਦਰਸ਼ੀ ਕਦਮ: ਭਵਿੱਖ ਦੀ ਨੀਂਹ ਲਈ ਸਥਾਪਿਤ ਕੀਤਾ ਫ਼ਿਯੂਚਰ ਵਿਭਾਗ

ਚੰਡੀਗੜ੍ਹ  ( ਜਸਟਿਸ ਨਿਊਜ਼   ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਜਿਨ੍ਹਾਂ ਕੋਲ ਵਿਤ ਮੰਤਰਾਲਾ ਦਾ ਵੀ ਕਾਰਜਭਾਰ ਹੈ, ਨੇ ਸਾਲ 2025-26 ਦੇ ਬਜਟ ਵਿੱਚ ਕੀਤਾ ਗਿਆ ਦੂਰਦਰਸ਼ੀ ਐਲਾਨ ਨੂੰ ਸਾਕਾਰ ਕਰਦੇ ਹੋਏ ਫ਼ਿਯੂਚਰ ਵਿਭਾਗ (Department of Future) ਦੇ ਗਠਨ ਨੂੰ ਅੰਤਮ ਮੰਜ਼ੂਰੀ ਪ੍ਰਦਾਨ ਕੀਤੀ ਹੈ। ਇਸ ਮਹੱਤਵਪੂਰਨ ਫੈਸਲੇ ਨੂੰ ਹਰਿਆਣਾ ਦੇ ਰਾਜਪਾਲ ਵੱਲੋਂ ਅਨੁਮੋਦਿਤ ਕਰਨ ਤੋਂ ਬਾਅਦ, ਰਾਜ ਸਰਕਾਰ ਨੇ ਇਸ ਸਬੰਧ ਵਿੱਚ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਹੈ।

 ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 21ਵੀਂ ਸਦੀ ਦੀ ਸਰਕਾਰਾਂ ਸਿਰਫ਼ ਮੌਜ਼ੂਦਾ ਸਮੇ ਲਈ ਨਹੀਂ ਸਗੋਂ ਭਵਿੱਖ ਲਈ ਵੀ ਕੰਮ ਕਰਣਗੀਆਂ। ਹਰਿਆਣਾ ਸਰਕਾਰ ਹੁਣ ਨੀਤੀ ਨਿਰਮਾਣ ਨੂੰ ਦੂਰਦ੍ਰਿਸ਼ਟੀ, ਡੇਟਾ ਵਿਸ਼ਲੇਖਣ ਅਤੇ ਤਕਨੀਕੀ ਮਹਾਰਤ ਦੇ ਆਧਾਰ ‘ਤੇ ਸੰਚਾਲਿਤ ਕਰੇਗੀ। ਫ਼ਿਯੂਚਰ ਵਿਭਾਗ ਆਉਣ ਵਾਲੇ ਸਾਲਾਂ ਵਿੱਚ ਸਾਡੇ ਸੂਬੇ ਦੀ ਨੀਂਹ ਨੂੰ ਹੋਰ ਵੱਧ ਮਜਬੂਤ ਬਣਾਵੇਗਾ।

ਹਰਿਆਣਾ ਦੀ ਨੀਤੀਆਂ ਹੁਣ ਸਿਰਫ਼ ਮੌਜ਼ੂਦਾ ਦੀ ਜਰੂਰਤਾਂ ਨੂੰ ਨਹੀਂ ਸਗੋਂ ਭਵਿੱਖ ਦੀ ਚੌਣੋਤਿਆਂ ਨੂੰ ਵੀ ਸਮਝੇਗੀ। ਫ਼ਿਯੂਚਰ ਵਿਭਾਗ ਦਾ ਗਠਨ ਅਜਿਹੇ ਸਮੇ ਵਿੱਚ ਹੋਇਆ ਹੈ ਜਦੋਂ ਜਲਵਾਯੁ ਬਦਲਾਅ, ਤਕਨੀਕੀ ਕ੍ਰਾਂਤੀ, ਵਧਦੀ ਆਬਾਦੀ ਅਤੇ ਗਲੋਬਲ ਅਨਿਸ਼ਚਿਤਤਾਂਵਾਂ ਸੂਬਿਆਂ ਦੇ ਸਾਹਮਣੇ ਨਵੀਂ ਚੁਣੌਤਿਆਂ ਪੇਸ਼ ਕਰ ਰਹੀਆਂ ਹਨ। ਇਸ ਵਿਭਾਗ ਦਾ ਪ੍ਰਮੁੱਖ ਟੀਚਾ ਇਨ੍ਹਾਂ ਬਦਲਾਆਂ ਦਾ ਗੰਭੀਰ ਅਧਿਅਨ, ਫੋਰਕਾਸਟ ਅਤੇ ਸਾਮੂਹਿਕ ਨੀਤੀ ਨਿਰਮਾਣ ਰਾਹੀਂ ਪ੍ਰਭਾਵੀ ਹੱਲ ਪ੍ਰਦਾਨ ਕਰਨਾ ਹੈ।

ਫ਼ਿਯੂਚਰ ਵਿਭਾਗ ਦਾ ਮੁੱਖ ਉਦੇਸ਼ ਹਰਿਆਣਾ ਦੀ ਸਮਾਜਿਕ, ਆਰਥਿਕ ਅਤੇ ਤਕਨੀਕੀ ਭਵਿੱਖ ਵਿੱਚ ਆਉਣ ਵਾਲੀ ਲੋੜਾਂ ਦੀ ਪਛਾਣ ਕਰਦਾ ਹੈ। ਇਹ ਵਿਭਾਗ ਆਰਟੀਫਿਸ਼ਿਅਲ ਇੰਟੇਲੀਜੈਂਸ, ਮਸ਼ੀਨੀ ਲਰਨਿੰਗ, ਕਵਾਂਟਮ ਕੰਪਿਯੂਟਿੰਗ, ਰੋਬੋਟਿਕਸ ਵਰਗੇ ਅੱਤਆਧੁਨਿਕ ਖੇਤਰਾਂ ਦੀ ਵਰਤੋ ਦੀ ਸੰਭਾਵਨਾਵਾਂ ਨੂੰ ਨੀਤੀ ਨਿਰਮਾਣ ਨਾਲ ਜੋੜਨ ‘ਤੇ ਕੇਂਦ੍ਰਿਤ ਹੋਵੇਗਾ। ਨਾਲ ਹੀ ਨੌਜੁਆਨਾਂ ਲਈ ਭਵਿੱਖ ਦੇ ਕੌਸ਼ਲ (Future Skills)  ਵਿਕਸਿਤ ਕਰਨ ਵਾਲੀ ਯੋਜਨਾਵਾਂ ਬਣਾਏਗਾ। ਵਿਭਾਗ ਦਾ ਕਾਰਜ ਖੇਤਰ ਮਨੁੱਖ ਸੰਸਾਧਨ, ਸਿਖਿਆ, ਸਿਹਤ, ਉਰਜਾ, ਖੇਤੀਬਾੜੀ, ਜਲ੍ਹ, ਵਾਤਾਵਰਣ ਅਤੇ ਬੁਨਿਆਦੀ ਢਾਂਚੇ ਵਰਗੇ ਮਹਤੱਵਪੂਰਣ ਖੇਤਰਾਂ ਵਿੱਚ ਭਵਿੱਖ ਦੀ ਚਨੌਤੀਆਂ ਦਾ ਪੁਰਵ ਅਨੁਮਾਨ ਲਗਾ ਕੇ, ਸਮੇਂ ਰਹਿੰਦੇ ਹੱਲ ਯੋਜਨਾ ਤਿਆਰ ਕਰਨੀ ਹੋਵੇਗੀ। ਇਸ ਦੇ ਨਾਲ ਹੀ, ਸਾਰੇ ਵਿਭਾਗਾਂ ਦੀ ਯੋਜਨਾਵਾਂ ਦਾ ਤਾਲਮੇਲ ਕਰਦੇ ਹੋਏ ਲੰਬੇ ਸਮੇਂ ਦੀ ਰਣਨੀਤੀਆਂ ਵਿਕਸਿਤ ਕਰਨਾ ਵੀ ਇਸ ਦਾ ਟੀਚਾ ਹੋਵੇਗਾ। ਨਵੀਂ ਤਕਨੀਕਾਂ ਦੇ ਸਮਾਜਿਕ ਪ੍ਰਭਾਂਵ, ਮੌਕੇ ਅਤੇ ਜੋਖਿਮਾਂ ਦਾ ਵਿਸ਼ਲੇਸ਼ਨ ਕਰ, ਵਿਭਾਗ ਸਬੂਤ -ਅਧਾਰਿਤ ਸੁਝਾਅ ਪ੍ਰਦਾਨ ਕਰੇਗਾ। ਇਸ ਦੇ ਰਾਹੀਂ ਹਰਿਆਣਾ ਦੀ ਵਿਸ਼ਵ ਮੁਕਾਬਲੇ ਵਿੱਚ ਭੂਮੀਕਾ ਨੂੰ ਮਜਬੂਤ ਬਨਾਉਣ ਨਾਲ ਨਾਲ ਯੋਜਨਾ ਨਿਰਮਾਣ ਵਿੱਚ ਡਾਟਾ ਇੰਟੇਲੀਜੈਂਸ ਅਤੇ ਪੂਰਵ ਅੰਦਾਜਾ ਮਾਡਲਿੰਗ ਨੂੰ ਅਪਨਾ ਕੇ ਲਗਾਤਾਰ ਵਿਕਾਸ ਅਤੇ ਨਵਾਚਾਰ ਅਧਾਰਿਤ ਸਾਸ਼ਨ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ।

ਭਵਿੱਖ  ਦੇ ਹਰਿਆਣਾ ਦੀ ਨੀਂਹ: ਨੌਜੁਆਨਾਂ ਨੂੰ ਨਵੀ ਦਿਸ਼ਾ

  ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਵਿਭਾਗ ਵਿਸ਼ੇਸ਼ ਰੂਪ ਨਾਲ ਹਰਿਆਣਾ ਦੇ ਨੌਜੁਆਨਾਂ ਲਈ ਨਵੀਂ ਦਿਸ਼ਾ ਅਤੇ ਮੌਕੇ ਲੈਅ ਕੇ ਆਵੇਗਾ। ਉਨ੍ਹਾਂ ਨੇ ਕਿਹਾ ਕਿ ਬਦਲਦੀ ਦੁਨਿਆ ਵਿੱਚ ਜਿੱਥੇ ਪਾਰੰਪਰਿਕ ਨੌਕਰੀਆਂ ਅਤੇ ਕਾਰੋਬਾਰ ਤੇਜੀ ਨਾਲ ਬਦਲ ਰਹੇ ਹਨ ਉੱਥੇ ਨੌਜੁਆਨਾਂ ਨੂੰ ਸਮੇ ਸਿਰ ਤਿਆਰ ਕਰਨਾ ਹੀ ਭਵਿੱਖ ਦੀ ਸਭ ਤੋਂ ਮਹੱਤਵਪੂਰਨ ਨੀਤੀ ਹੋਵੇਗੀ। ਫਿਯੂਚਰ ਵਿਭਾਗ ਨਾ ਸਿਰਫ ਨੌਜੁਆਨਾਂ ਲਈ ਮਾਰਗਦਰਸ਼ਕ ਬਣੇਗਾ, ਸਗੋ ਨੀਤੀ ਨਿਰਮਾਣ ਵਿੱਚ ਵੀ ਇੱਕ ਨਿਰਆਇਕ ਭੁਮਿਕਾ ਨਿਭਾਏਗਾ।

ਹਰਿਆਣਾ ਬਣੇਗਾ ਵਿਕਸਿਤ ਭਾਰਤ 2047 ਦਾ ਅਗਰਦੂਤ

ਮੁੱਖ ਮੰਤਰੀ ਨੇ ਕਿਹਾ ਕਿ ਫ਼ਿਯੂਚਰ ਵਿਭਾਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ @2047 ਦੇ ਟੀਚੇ ਨੂੰ ਮੂਰਤ ਰੂਪ ਦੇਣ ਵਿੱਚ ਹਰਿਆਣਾ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਹੋਵੇਗਾ। ਇਹ ਵਿਭਾਗ ਰਾਜ ਸਰਕਾਰ ਦੀ ਟ੍ਰਿਪਲ ਇੰਜਨ ਨੀਤੀ-ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਤਕਨਾਲੋਜੀ/ਨਵਾਚਾਰ-ਦੇ ਤਾਲਮੇਲ ਨਾਲ ਹਰਿਆਣਾ ਨੂੰ ਦ੍ਰਿਸ਼ਟੀ ਤੋਂ ਲੈ ਕੇ ਲਾਗੂ ਕਰਨ ਤੱਕ ਇੱਕ ਮਜਬੂਤ ਭਵਿੱਖ ਵੱਲ ਲੈ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਇਹ ਵਿਭਾਗ ਸਿਰਫ਼ ਨੀਤੀ ਨਹੀਂ ਬਣਾਵੇਗਾ, ਸਗੋਂ ਹਰਿਆਣਾ ਦੀ ਸੋਚ, ਕਾਰਜਸ਼ੈਲੀ ਅਤੇ ਦ੍ਰਿਸ਼ਟੀਕੋਣ ਨੂੰ ਬਦਲਣ ਵਾਲਾ ਸੰਸਥਾਨ ਬਣੇਗਾ। ਇਹ ਸਾਡੇ ਭਵਿੱਖ ਦੀ ਤਿਆਰੀ ਦਾ ਬੀਜ ਹੈ, ਜੋ ਆਉਣ ਵਾਲੇ ਸਾਲਾਂ ਵਿੱਚ ਖੁਸ਼ਹਾਲ ਅਤੇ ਸਥਿਰਤਾ ਦੇ ਬੋਹੜ ਦੇ ਰੁੱਖ ਵਿੱਚ ਬਦਲੇਗਾ।

ਫ਼ਿਯੂਚਰ ਵਿਭਾਗ: ਇੱਕ ਸੰਕਲਪ, ਇੱਕ ਵਿਜ਼ਨ, ਇੱਕ ਯੁਗ ਦੀ ਸ਼ੁਰੂਆਤ

ਇਹ ਪਹਿਲ ਸਿਰਫ ਇੱਕ ਵਿਭਾਗ ਦੀ ਸ਼ੁਰੂਆਤ ਨਹੀਂ, ਸਗੋ ਹਰਿਆਣਾ ਵਿੱਚ ਨੀਤੀ, ਪ੍ਰਸਾਸ਼ਨ ਅਤੇ ਜਨਭਲਾਈ ਦੇ ਇੱਕ ਯੁੱਗ ਦੀ ਸ਼ੁਰੂਆਤ ਹੈ। ਇਹ ਵਿਭਾਗ ਹਰਿਆਣਾ ਨੂੰ ਪ੍ਰਤੀਕ੍ਰਿਆਸ਼ੀਲ ਸਾਸ਼ਨ ਤੋਂ ਸਰਗਰਮ ਸਾਸ਼ਨ ਦੀ ਦਿਸ਼ਾ ਵਿੱਚ ਲੈ ਜਾਵੇਗਾ।

ਖੇਡ ਰਾਜ ਮੰਤਰੀ ਨੇ 2022 ਪੈਰਾ ਏਸ਼ਿਅਨ ਗੇਮਸ ਦੇ ਮੈਡਲ ਜੇਤੂ ਖਿਡਾਰੀਆਂ ਦੇ ਪੈਂਡਿੰਗ 31.72 ਕਰੋੜ ਰੁਪਏ ਦੀ ਕੈਸ਼ ਅਵਾਰਡ ਕੀਤੇ ਜਾਰੀ

ਚੰਡੀਗੜ੍ਹ  ( ਜਸਟਿਸ ਨਿਊਜ਼   ) ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਇਹ ਬਹੁਤ ਮਾਣ ਦੀ ਗੱਲ ਹੈ ਕਿ ਸੂਬੇ ਦੇ ਖਿਡਾਰੀ ਓਲੰਪਿਕ, ਵਿਸ਼ਵ ਚੈਂਪੀਅਨਸ਼ਿਪ, ਏਸ਼ਿਅਲ ਤੇ ਕਾਮਨਵੈਲਥ ਵਰਗੀ ਵੱਡੇ ਮੁਕਾਬਲਿਆਂ ਵਿੱਚ ਸੱਭ ਤੋਂ ਵੱਧ ਮੈਡਲ ਜਿੱਤ ਕੇ ਸੂਬੇ ਦੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ। ਸੂਬਾ ਸਰਕਾਰ ਖਿਡਾਰੀਆਂ ਲਈ ਵੱਧ ਤੋਂ ਵੱਧ ਖੇਡ ਸਹੂਲਤਾਂ ਤੇ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਕੈਸ਼ ਅਵਾਰਡ ਮਹੁਇਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹਨ।

   ਉਨ੍ਹਾਂ ਨੇ ਕਿਹਾ ਕਿ 4 ਪੈਰਾ ਏਸ਼ਿਅਨ ਗੇਮਸ 2022 ਵਿੱਚ ਮੈਡਲ ਜਿੱਤਣ ਵਾਲੇ ਸੂਬੇ ਦੇ ਖਿਡਾਰੀਆਂ ਦੀ ਕੈਸ਼ ਅਵਾਰਡ ਦੀ ਮੰਗ ਸੀ। ਖਿਡਾਰੀਆਂ ਦੀ ਇਸ ਮੰਗ ਨੂੰ ਪੂਰਾ ਕਰਦੇ ਹੋਏ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਦੇ 13 ਖਿਡਾਰੀਆਂ ਦੇ 19 ਕਰੋੜ, 72 ਲੱਖ 50 ਹਜਾਰ ਰੁਪਏ ਦੇ ਅਤੇ 4 ਖਿਡਾਰੀਆਂ ਦੇ 12 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਦੱਸ ਦੇਣ ਕਿ ਸੂਬਾ ਸਰਕਾਰ ਵੱਲੋਂ ਗਲੋਡ ਮੈਡਲ ਜੇਤੂ ਨੂੰ 3 ਕਰੋੜ, ਸਿਲਵਰ ਮੈਡਲ ਜੇਤੂ ਨੂੰ 1.50 ਕਰੋੜ ਅਤੇ ਬ੍ਰਾਂਜ ਮੈਡਲ ਜੇਤੂ ਖਿਡਾਰੀ ਨੂੰ 75 ਲੱਖ ਰੁਪਏ ਦਾ ਅਵਾਰਡ ਦਿੱਤਾ ਜਾਂਦ ਹੈ।

  ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸੂਬੇ ਤੇ ਦੇਸ਼ ਦੀ ਤਰੱਕੀ ਵਿੱਚ ਉਸ ਦੇ ਸਿਹਤਮੰਦ ਸ਼ਰੀਰ ਤੇ ਸਿਹਤਮੰਦ ਮਨ ਦੇ ਲੋਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਇਸੀ ਨੂੰ ਧਿਆਨ ਵਿੱਚ ਰੱਖ ਕੇ ਸੂਬਾ ਸਰਕਾਰ ਨੇ ਖੇਡ ਨੀਤੀ ਬਣਾਈ ਹੈ ਅਤੇ ਇਸ ਦਾ ਲਾਭ ਚੁੱਕ ਕੇ ਸਾਡੇ ਖਿਡਾਰੀ ਲਗਾਤਾਰ ਮੈਡਲ ਜਿੱਤ ਕੇ ਖੇਡਾਂ ਵਿੱਚ ਸਫਲਤਾ ਦੇ ਨਵੇਂ ਮੁਕਾਮ ਛੋਹ ਰਹੇ ਹਨ। ਦੇਸ਼ ਦੇ ਦੂਜੇ ਸੂਬੇ ਵਿੱਚ ਸਾਡੀ ਖੇਡ ਨੀਤੀ ਦਾ ਅਨੁਸਰਣ ਕਰ ਰਹੇ ਹਨ।

    ਉਨ੍ਹਾਂ ਨੇ ਕਿਹਾ ਕਿ ਪੈਰਾ ਖਿਡਾਰੀ ਸੂਬੇ ਦੇ ਨੌਜੁਆਨਾਂ ਲਈ ਪੇ੍ਰਰਣਾ ਹੈ। ਇਹ ਖਿਡਾਰੀ ਨਾ ਸਿਰਫ ਦੇਸ਼ ਲਈ ਮੈਡਲ ਜਿੱਤ ਰਹੇ ਹਨ, ਸੋਗ ਆਪਣੀ ਪ੍ਰਤਿਭਾ ਦਿਖਾ ਕੇ ਦਮਖਮ ਦੀ ਮਿਸਾਲ ਵੀ ਪੇਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨਾ ਸਿਰਫ ਖਿਡਾਰੀਆਂ ਨੂੰ ਆਰਥਕ ਮਜਬੂਤੀ ਦੇ ਰਹੀ ਹੈ ਸਗੋ ਖੇਡ ਦੌਰਾਨ ਜਖਮੀ ਹੋਣ ‘ਤੇ ਉਨ੍ਹਾਂ ਦੇ ਇਲਾਜ ਦਾ ਖਰਚ ਵੀ ਭੁਗਤਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜੁਆਨਾਂ ਦੀ ਪ੍ਰਤੀਭਾਵਾਂ ਨੂੰ ਨਿਖਾਰਣ ਲਈ ਸੂਬੇ ਵਿੱਚ 1500 ਖੇਡ ਨਰਸਰੀਆਂ ਖੋਲੀਆਂ ਗਈਆਂ ਹਨ, ਜਿਨ੍ਹਾਂ ਵਿੱਚ ਅਭਿਆਸ ਕਰ ਖਿਡਾਰੀ ਲਗਾਤਾਰ ਮੈਡਲ ਜਿੱਤ ਰਹੇ ਹਨ।

ਖੇਡ ਮਹਾਕੁੰਭ ਦੀ ਮਿੱਤੀ ਵਿੱਚ ਹੋਵੇਗਾ ਬਦਲਾਅ, ਅਗਸਤ ਵਿੱਚ ਹੋਣਗੇ ਮੁਕਾਬਲੇ

    ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਦਸਿਆ ਕਿ ਹਰਿਆਣਾ ਖੇਡ ਮਹਾਕੁੰਭ ਦਾ 28 ਤੋਂ 30 ਜੁਲਾਈ, 2025 ਤੱਕ ਆਯੋਜਨ ਹੋਣਾ ਸੀ। ਇਸ ਮੁਕਾਬਲੇ ਦੇ ਨੇੜੇ ਸੀਈਟੀ ਤੇ ਐਚਟੇਟ ਦੀ ਪ੍ਰੀਖਿਆ ਹੋਣੀ ਹੈ। ਇਸ ਵਜ੍ਹਾ ਨਾਲ ਉਮੀਦਵਾਰਾਂ ਤੇ ਖਿਡਾਰੀਆਂ ਨੂੰ ਕੋਈ ਅਸਹੂਲਤ ਨਾ ਹੋਵੇ, ਇਸ ਦੇ ਲਈ ਉਨ੍ਹਾਂ ਨੇ ਖੇਡ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਖੇਡ ਮਹਾਕੁੰਭ ਦੀ ਮਿੱਤੀ ਵਿੱਚ ਬਦਲਾਅ ਕਰਨ। ਖੇਡ ਮਹਾਕੁੰਭ ਵਿੱਚ ਅਗਸਤ, 2025 ਵਿੱਚ ਕਰਵਾਏ ਜਾਣਗੇ ਅਤੇ ਇਸ ਦੀ ਜਲਦੀ ਹੀ ਮਿੱਤੀ ਤੈਅ ਕਰ ਦਿੱਤੀ ਜਾਵੇਗੀ।

ਗੰਨਾ ਉਤਪਾਦਕ ਕਿਸਾਨਾਂ ਦਾ ਏਰਿਅਰ ਦਾ ਜਲਦੀ ਭੁਗਤਾਨ ਕੀਤਾ ਜਾਵੇ  ਸ੍ਰੀ ਸ਼ਿਆਮ ਸਿੰਘ ਰਾਣਾ

ਚੰਡੀਗੜ੍ਹ  ( ਜਸਟਿਸ ਨਿਊਜ਼  ) ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਦੀ ਗੰਨੇ ਦੀ ਵਿਕਰੀ ਹੁੰਦੇ ਹੀ ਜਲਦੀ ਭੁਗਤਾਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਦੇ ਬਕਾਇਆ ਭੁਗਤਾਨ ਦਾ ਵੀ ਜਲਦੀ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ।

    ਸ੍ਰੀ ਰਾਣਾ ਅੱਜ ਇੱਥੇ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਪੰਕਜ ਅਗਰਵਾਲ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਨਿਦੇਸ਼ਕ ਸ੍ਰੀ ਰਾਜਨਰਾਇਣ ਕੌਸ਼ਿਕ, ਹਰਿਆਣਾ ਸਟੇਟ ਫਾਉਂਡੇਸ਼ਨ ਆਫ ਕਾਪਰੇਟਿਵ ਸ਼ੂਗਰ ਮਿੱਲਸ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਸ਼ਕਤੀ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

          ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਤੋਂ ਨਰਾਇਣਗੜ੍ਹ ਸ਼ੂਗਰ ਮਿੱਲ ਨਾਲ ਸਬੰਧਿਤ ਗੰਨਾ ਉਤਪਾਦਕਾਂ ਦੇ ਬਕਾਇਆ ਭੁਗਤਾਨ ਕਰਨ ਵਿਸਤਾਰ ਨਾਲ ਚਰਚਾ ਕੀਤੀ ਅਤੇ ਇਸ ਦਿਸ਼ਾ ਵਿੱਚ ਜਲਦੀ ਤੋਂ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਮਿੱਲ ਵਿੱਚ ਗੰਨਾ-ਪਿਰਾਈ ਦਾ ਕੰਮ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਹੈ ਅਤੇ ਕਿਸਾਨਾਂ ਦੇ ਗੰਨੇ ਦਾ ਭੁਗਤਾਨ ਵੀ ਨਾਲ-ਨਾਲ ਕਰਦੇ ਰਹਿਣ।

  ਸ੍ਰੀ ਰਾਣਾ ਨੇ ਮੀਟਿੰਗ ਦੇ ਬਾਅਦ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਸੰਕਲਪਬੱਧ ਹੈ। ਸਰਕਾਰ ਦਾ ਯਤਨ ਹੈ ਕਿ ਕਿਸਾਨਾਂ ਦੀ ਖੇਤੀ ਦੀ ਲਾਗਤ ਘੱਟ ਹੋਵੇ ਅਤੇ  ਉਨ੍ਹਾਂ ਦੀ ਪੈਦਾਵਾਰ ਲਗਾਤਾਰ ਵੱਧਦੀ ਰਹੇ। ਖੇਡ ਦੀ ਮਿੱਟੀ ਦੀ ਸਿਹਤ ਚੰਗੀ ਰੱਖਣ ਲਈ ਲੈਬਸ ਵਿੱਚ ਜਾਂਚ ਕਰਨ ਦੇ ਬਾਅਦ ਕਿਸਾਨਾਂ ਨੂੰ ਫਸਲ ਦੀ ਬਿਜਾਈ ਦੀ ਸਲਾਹ ਦਿੱਤੀ ਜਾ ਰਹੀ ਹੈ। ਚੰਗੀ ਗੁਣਵੱਤਾ ਦੇ ਬੀਜ ਉਪਲਬਧ ਕਰਵਾਏ ਜਾ ਰਹੇ ਹਨ ਅਤੇ ਰਸਾਇਨਿਕ ਖਾਦ ‘ਤੇ ਨਿਰਭਰਤਾ ਘੱਟ ਤੋਂ ਘੱਟ ਹੋਵੇ, ਇਸ ਦੇ ਲਈ ਕਿਸਾਨਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਕੁਦਰਤੀ ਖੇਤੀ ਦੇ ਵੱਲ ਕਿਸਾਨਾਂ ਨੂੰ ਖਿੱਚਣ ਲਈ ਕਈ ਤਰ੍ਹਾ ਦੀ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ।

  ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਇਹ ਵੀ ਕਿਹਾ ਕਿ ਰਾਜ ਦੇ ਕਿਸਾਨਾਂ ਨੂੰ ਰਿਵਾਇਤੀ ਖੇਤੀ ਦੀ ਥਾਂ ਆਧੁਨਿਕ ਅਤੇ ਵਿਵਿਧੀਕਰਣ ਦੇ ਪ੍ਰਤੀ ਪ੍ਰਸਤਾਵਿਤ ਕੀਤਾ ਜਾ ਰਿਹਾ ਹੈ। ਮੱਛੀ ਪਾਲਣ ਅਤੇ ਪਸ਼ੂ ਪਾਲਣ ਦੇ ਖੇਤਰ ਵਿੱਚ ਵੀ ਕਾਰੋਬਾਰ ਸ਼ੁਰੂ ਕਰਨ ਵਾਲੇ ਕਿਸਾਨਾਂ ਨੂੰ ਗ੍ਰਾਂਟ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੋਹਰਾਇਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਸੂਬੇ ਦੇ ਕਿਸਾਨਾਂ ਦੀ ਆਮਦਨੀ ਨੂੰ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ।

ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ 100 ਬਿਸਤਰ ਦੇ ਭਵਨ ਦਾ ਨਿਰਮਾਣ ਕਾਰਜ ਸ਼ੁਰੂ  ਅਨਿਲ ਵਿਜ

ਚੰਡੀਗੜ੍ਹ  (ਜਸਟਿਸ ਨਿਊਜ਼   )- ਹਰਿਆਣਾ ਦੇ ਉਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ 100 ਬਿਸਤਰੇ ਦੇ ਭਵਨ ਦਾ ਨਿਰਮਾਣ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਭਵਨ ਅੱਤਆਧੁਨਿਕ ਮੈਡੀਕਲ ਸਹੂਲਤਾਂ ਨਾਲ ਲੈਸ ਹੋਵੇਗਾ ਜਿਸ ਨੂੰ ਕ੍ਰਿਟੀਕਲ ਕੇਅਰ ਯੂਨਿਟ (ਸੀਸੀਯੂ) ਦੀ ਤਰਜ ‘ਤੇ ਬਣਾਇਆ ਜਾਵੇਗਾ ਅਤੇ ਇੱਥੇ ਗਰੀਬਾਂ ਨੂੰ ਬਿਹਤਰੀਨ ਇਲਾਜ ਮਿਲੇਗਾ।

  ਉਨ੍ਹਾਂ ਨੇ ਦਸਿਆ ਕਿ ਇਸ 100 ਬਿਸਤਰੇ ਦੇ ਭਵਨ ਦੇ ਨਿਰਮਾਣ ਹੋਣ ਨਾਲ ਅੰਬਾਲਾ ਕੈਂਟ ਸਿਵਲ ਹਸਪਤਾਲ ਦੀ ਸਮਰੱਥਾ 200 ਬਿਸਤਰੇ ਦੀ ਹੋ ਜਾਵੇਗੀ। ਇਸ ਤੋਂ ਇਲਾਵਾ ਇਸ ਨਵੇਂ ਭਵਨ ਦਾ ਡਿਜਾਇਨ ਇਸ ਤਰ੍ਹਾ ਨਾਲ ਤਿਆਰ ਕੀਤਾ ਗਿਆ ਹੈ ਕਿ ਆਮ ਮਰੀਜਾਂ ਨੂੰ ਸੰਕ੍ਰਮਣ ਦਾ ਖਤਰਾ ਨਾ ਚੁੱਕਣਾ ਪਵੇ।  ਸ੍ਰੀ ਵਿਜ ਨੇ ਦਸਿਆ ਕਿ ਪਹਿਲੇ ਭਵਨ ਦਾ ਨਿਰਮਾਣ ਕੰਮ , ਮਾਣਯੋਗ ਹਾਈਕੋਰਅ ਵਿੱਚ ਕੇਸ ਹੋਣ ਦੀ ਵਜ੍ਹਾ ਨਾਲ ਰੁੱਕ ਗਿਆ ਸੀ ਜਿਸ ਦੇ ਬਾਅਦ ਆਰਬੀਟੇਸ਼ਨ ਵਿੱਚ ਜਾਣ ‘ਤੇ ਮੁੜ ਤੋਂ ਨਿਰਮਾਣ ਕੰਮ ਦੇ ਹੁਣ ਟੈਂਡਰ ਹੋਏ ਹਨ। ਹੁਣ 14.79 ਕਰੋੜ ਰੁਪਏ ਦੀ ਲਾਗਤ ਨਾਲ ਭਵਨ ਦਾ ਬਾਕੀ ਨਿਰਮਾਣ ਕੰਮ ਜਲਦੀ ਪੂਰਾ ਕੀਤਾ ਜਾਵੇਗਾ।

  ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਿਵਲ ਹਸਪਤਾਲ ਵਿੱਚ 100 ਬਿਸਤਰੇ ਦੀ ਹੀ ਸਹੂਲਤ ਹੈ, ਪਰ ਲਗਾਤਾਰ ਵੱਧ ਰਹੀ ਮਰੀਜਾਂ ਦੀ ਗਿਣਤੀ ਦੇ ਕਾਰਨ ਹਸਪਤਾਲ ਵਿੱਚ ਬਿਸਤਰੇ ਦੀ ਕਮੀ ਮਹਿਸੂਸ ਹੋਣ ਲੱਗੀ ਸੀ ਇਸ ਲਈ ਨਵੇਂ ਭਵਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਸੱਤ ਮੰਜਿਲਾ ਨਵੇਂ ਭਵਨ ਵਿੱਚ ਉਪਲਬਧ ਹੋਣਗੀਆਂ ਇਹ ਸਹੂਲਤਾਂ

  ਦੋ ਬੇਸਮੈਂਟ ਫਲੋਰ-ਨਵੀਂ ਬਿਲਡਿੰਗ ਵਿੱਚ ਕੁੂੱਲ ਸੱਤ ਫਲੋਰ ਹੋਣਗੇ, ਜਿਨ੍ਹਾਂ ਵਿੱਚ ਦੋ ਬੇਸਮੈਂਟ ਫਲੋਰ ਹੋਣਗੇ, ਇੰਨ੍ਹਾਂ ਵਿੱਚ ਇੱਕ ਫਲੋਰ ‘ਤੇ ਵਾਹਨਾਂ ਦੀ ਪਾਰਕਿੰਗ ਹੋਵੇਗੀ ਜਦੋਂਕਿ ਦੂਜੇ ਫਲੋਰ ‘ਤੇ ਏਸੀ ਪਲਾਂਟ ਤੇ ਗੈਸ ਪਲਾਂਟ ਲਗਾਇਆ ਜਾਵੇਗਾ,   ਗਰਾਊਂਡ ਫਲੋਰ- ਗਰਾਉਂਡ ਫਲੋਰ ਵਿੱਚ ਰਜਿਸਟ੍ਰੇਸ਼ਣ -ਕਮ-ਰਿਸੇਪਸ਼ਨ ਸੈਂਟਰ, ਐਮਰਜੈਂਸੀ ਸਰਵਿਸ ਉਪਲਬਧ ਹੋਵੇਗੀ, ਪਖਾਨੇ ਤੇ ਹੋਰ ਸਹੂਲਤਾਂ ਹੋਣਗੀਆਂ।ਪਹਿਲਾ ਫਲੋਰ- ਪਹਿਲੇ ਫਲੋਰ ‘ਤੇ ਐਮਰਜੈਂਸੀ ਵਾਰਡ ਹੋਣਗੇ ਜਿਨ੍ਹਾਂ ਵਿੱਚ 28 ਬੈਡ ਹੋਣਗੇ।

   ਦੂਜਾ ਫਲੋਰ- ਦੂਜੇ ਫਲੋਰ ‘ਤੇ ਇਨਫੈਕਟਿਵ ਆਈਸੀਯੂ। ਤੀਜੇ ਫਲੋਰ- ਤੀਜੇ ਫਲੋਰ ‘ਤੇ ਇਨਫੈਕਟਿਵ ਓਟੀ, ਸੁਪਰ ਸਪੈਸ਼ਲਿਸਟ ਓਟੀ ਅਤੇ ਵਾਰਡ ਹੋਣਗੇ।   ਚੌਥੇ ਫਲੋਰ- ਚੌਥੇ ਫਲੋਰ ‘ਤੇ ਇਨਫੈਕਟਿਵ ਓਟੀ, ਇਨਫੈਕਟਿਵ ਓਟੀ, ਸੁਪਰ ਸਪੈਸ਼ਲਿਸਟ ਓਟੀ ਅਤੇ ਵਾਰਡ ਹੋਣਗੇ ਅਤੇ ਜੀਵਨ ਰੱਖਿਅਕ ਸਾਬਤ ਹੋਵੇਗੀ ਕ੍ਰਿਟੀਕਲ ਕੇਅਰ ਯੂਨਿਟ (ਸੀਸੀਯੂ)।

          ਵਰਨਣਯੋਗ ਹੈ ਕਿ 100 ਬੈਡ ਬਿਲਡਿੰਗ ਨੂੰ ਕ੍ਰਿਟੀਕਲ ਕੇਅਰ ਯੂਨਿਟ ਦੀ ਤਰ੍ਹਾ ਤਿਆਰ ਕੀਤਾ ਜਾ ਰਹਾ ਹੈ ਜਿੱਥੇ ਗੰਭੀਰ ਜਾਂ ਐਮਰਜੈਂਸੀ ਸਮੇਂ ਵਿੱਚ ਮਰੀਜਾਂ ਨੂੰ ਬਿਹਤਰ ਮੈਡੀਕਲ ਸਹੂਲਤ ਉਪਲਬਧ ਹੋਵੇਗੀ। ਕ੍ਰਿਟੀਕਲ ਕੇਅਰ ਵਿੱਚ ਮਰੀਜ ਦੀ ਹਾਲਤ ਦੀ ਲਗਾਤਰ ਨਿਗਰਾਨੀ ਦੇ ਲਈ ਜਰੂਰੀ ਸਮੱਗਰੀ, ਜਰੂਰੀ ਦਵਾਈਆਂ ਦੀ ਵਿਵਸਥਾ ਅਤੇ ਮੀਰਜ ਦੀ ਸਥਿਤੀ ਦੇ ਆਧਾਰ ‘ਤੇ ਮੈਡੀਕਲ ਫੈਸਲੇ ਲੇਣਾ ਸ਼ਾਮਿਲ ਹੁੰਦਾ ਹੈ।

          ਕ੍ਰਿਟੀਕਲ ਕੇਅਰ ਯੂਨਿਟ ਵਿੱਚ ਦਿੱਲ ਦੀ ਧੜਕਨਾਂ, ਬਲੱਡ ਪ੍ਰੈਸ਼ਬ ਅਤੇ ਹੋਰ ਮਹਤੱਵਪੂਰਣ ਸ਼ਰੀਰਿਕ ਸੰਕੇਤਾਂ ‘ਤੇ ਸਖਤ ਨਜਰ ਰੱਖੀ ਜਾਂਦੀ ਹੈ। ਇਸ ਨਾਲ ਡਾਕਟਰ ਤੁਰੰਤ ਕਿਸੇ ਵੀ ਅਸਧਾਰਣ ਲੱਛਣ ਦੀ ਪਹਿਚਾਣ ਕਰ ਤੁਰੰਤ ਇਲਾਜ ਕਰ ਸਕਦੇ ਹਨ। ਸੀਸੀਯੂ ਵਿੱਚ ਆਕਸੀਜਨ ਸਪੋਰਟ, ਦਵਾਈਆਂ ਦਾ ਇਸਤੇਮਾਲ, ਐਮਰਜੈਂਸੀ ਪ੍ਰੋਸੀਜਰ, ਪੋਸਟ ਕੇਅਰ ਤੇ ਰਿਕਵਰੀ ਆਦਿ ਸਹੂਲਤਾਂ ਰਹਿੰਦੀਆਂ ਹਨ। ਸੀਸੀਯੂ ਵਿੱਚ ਕੋਰੋਨਾ ਤੇ ਹੋਰ ਬੀਮਾਰੀਆਂ ਲਈ ਵੀ ਵੱਖ ਤੋਂ ਮੈਡੀਕਲ ਸਹੂਲਤਾਂ ਹੁੰਦੀਆਂ ਹਨ, ਇੰਨ੍ਹਾਂ ਦੇ ਵੀ ਵੱਖ ਵਾਰਡ ਹੋਣਗੇ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin