ਕੈਥਲ ਦੇ ਪਯੌਦਾ ਪਿੰਡ ਵਿੱਚ ਪੀਐਮ ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਦੇ ਪ੍ਰੋਗਰਾਮ ਵਿੱਚ ਪਹੁੰਚੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ,( ਜਸਟਿਸ ਨਿਊਜ਼ )ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਨਿਵਾਰ ਨੂੰ ਕੈਥਲ ਦੇ ਪਯੌਦਾ ਪਿੰਡ ਵਿੱਚ ਪੀਐਮ ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਦੇ ਪ੍ਰੋਗਰਾਮ ਵਿੱਚ ਪਹੁੰਚੇ। ਇੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਯੋਜਨਾ ਦੇ ਲਾਭਾਰਥੀ ਦੇ ਘਰ ਦੀ ਛੱਤ ‘ਤੇ ਲਗੇ ਸੋਲਰ ਰੂਫ਼ਟਾਪ ਸਿਸਟਮ ਨੂੰ ਵੇਖਿਆ ਅਤੇ ਇਸ ਦੇ ਲਾਭ ਬਾਰੇ ਜਾਣਕਾਰੀ ਲਈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਇਸ ਯੋਜਨਾ ਦੀ ਸ਼ੁਰੂਆਤ ਵੀ ਕੈਥਲ ਜ਼ਿਲ੍ਹੇ ਵਿੱਚ ਹੋਈ ਸੀ ਅਤੇ ਅੱਜ ਉਨ੍ਹਾਂ ਨੇ ਆਪ ਲਾਭਾਰਥੀ ਦੇ ਘਰ ‘ਤੇ ਇਸ ਸੋਲਰ ਸਿਸਟਮ ਨੂੰ ਵੇਖਿਆ ਹੈ।
ਪ੍ਰੋਗਰਾਮ ਵਿੱਚ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਪੀਐਮ ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਦਾ ਲਾਭ ਚੁੱਕਣ ਅਤੇ ਆਪਣੇ ਬਿਜਲੀ ਬਿੱਲ ਨੂੰ ਘੱਟ ਤੋਂ ਘੱਟ ਕਰਨ।
ਇਸ ਦੇ ਨਾਲ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪੀਐਮ ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਤਹਿਤ ਸੂਬੇ ਵਿੱਚ 1 ਲੱਖ ਘਰਾਂ ਦੀ ਛੱਤਾਂ ‘ਤੇ ਮੁਫ਼ਤ 2 ਕਿਲ੍ਹੋਵਾਟ ਸੋਲਰ ਸਿਸਟਮ ਲਗਾਉਣ ਦਾ ਟਾਰਗੇਟ ਰੱਖਿਆ ਹੈ। ਇਹ ਸਿਸਟਮ ਅੰਤਯੋਦਿਆ ਪਰਿਵਾਰਾਂ ਦੇ ਘਰਾਂ ਦੀ ਛੱਤਾਂ ‘ਤੇ ਲਗਾਇਆ ਗਿਆ ਹੈ। ਜਿਵੇ ਹੀ 1 ਲੱਖ ਪਰਿਵਾਰਾਂ ਦੇ ਘਰਾਂ ਦੇ ਖਤਾਂ ਦੀ ਛੱਤਾਂ ‘ਤੇ ਲਗਾਇਆ ਜਾ ਰਿਹਾ ਹੈ। ਜਿਵੇਂ ਹੀ 1 ਲੱਖ ਪਰਿਵਾਰਾਂ ਦਾ ਟੀਚਾ ਪੂਰਾ ਹੋਵੇਗਾ, ਅਗਲੇ 1 ਲੱਖ ਹੋਰ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 26 ਹਜ਼ਾਰ ਪਰਿਵਾਰ ਇਸ ਯੋਜਨਾ ਦਾ ਲਾਭ ਲੈਅ ਚੁੱਕੇ ਹਨ।
ਭਾਰੀ-ਭਰਕਮ ਬਿਲਾਂ ਤੋਂ ਮਿਲ ਰਹੀ ਰਾਹਤ
ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾਂ ਆਮਦਨ 1 ਲੱਖ 80 ਹਜ਼ਾਰ ਰੁਪਏ ਤੱਕ ਹੈ, ਉਨ੍ਹਾਂ ਪਰਿਵਾਰਾਂ ਨੂੰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਸੋਲਰ ਸਿਸਟਮ ਲਗਵਾਉਣ ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਨਾਲ ਲੋਕਾਂ ਨੂੰ ਭਾਰੀ-ਭਰਕਮ ਬਿਲਾਂ ਤੋਂ ਰਾਹਤ ਮਿਲ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਯਤਨਾਂ ਨਾਲ ਇਹ ਯੋਜਨਾ ਸ਼ੁਰੂ ਹੋਈ ਅਤੇ ਇਸ ਤਰ੍ਹਾਂ ਦਾ ਸਿਸਟਮ ਤਿਆਰ ਹੋਇਆ। ਉਨ੍ਹਾਂ ਨੇ ਯੋਜਨਾ ਦਾ ਲਾਭ ਲੇਣ ਵਾਲੇ ਸਾਰੇ ਪਰਿਵਾਰਾਂ ਨੂੰ ਵਧਾਈ ਦਿੱਤੀ।
ਸਾਡਾ ਪਿੰਡ ਜਗਮਗ ਪਿੰਡ ਯੋਜਨਾ ਤਹਿਤ 24 ਘੰਟੇ ਮਿਲ ਰਹੀ ਬਿਜਲੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਸੂਬੇ ਦੇ ਸਾਡੇ 6 ਹਜ਼ਾਰ ਪਿੰਡਾਂ ਵਿੱਚੋਂ 5800 ਤੋਂ ਵੱਧ ਪਿੰਡਾਂ ਨੂੰ ਸਾਡਾ ਪਿੰਡ ਜਗਮਗ ਪਿੰਡ ਯੋਜਨਾ ਤਹਿਤ 24 ਘੰਟੇ ਬਿਜਲੀ ਮਿਲ ਰਹੀ ਹੈ। ਉਨ੍ਹਾਂ ਨੇ ਬਾਕੀ ਪਿੰਡਾਂ ਨੂੰ ਵੀ ਇਸ ਯੋਜਨਾ ਤਹਿਤ ਲਾਭ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾਂ ਸਰਕਾਰ ਬਿਜਲੀ ਬਿਲਾਂ ‘ਤੇ ਆਪਣੀ ਮਰਜੀ ਨਾਲ ਸਰਚਾਰਜ ਲਗਾਉਂਦੀ ਸੀ, ਜਿਸ ਨਾਲ ਖਪਤਕਾਰ ਦਾ ਬਿਜਲੀ ਬਿਲ ਵੱਧ ਆੳਂਦਾ ਸੀ ਪਰ ਅਸੀ ਸਰਚਾਰਜ ਨੂੰ ਮਾਫ਼ ਕਰਕੇ ਖਪਤਕਾਰਾਂ ਨੂੰ ਰਾਹਤ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਪੀਐਮ ਮੁਫ਼ਤ ਬਿਜਲੀ ਘਰ ਯੋਜਨਾ ਦਾ ਲਾਭ ਚੁੱਕਣ ਦੀ ਅਪੀਲ ਕੀਤੀ।
Leave a Reply