ਫਗਵਾੜਾ (ਸ਼ਿਵ ਕੌੜਾ)
ਸਰਬ ਨੌਜਵਾਨ ਸਭਾ (ਰਜਿ:) ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ (ਰਜਿ.) ਫਗਵਾੜਾ ਵੱਲੋਂ ਮਾਈ ਭਾਰਤ, ਕਪੂਰਥਲਾ ਅਤੇ ਜੰਗਲਾਤ ਵਿਭਾਗ ਫਗਵਾੜਾ ਦੇ ਸਹਿਯੋਗ ਨਾਲ ਇੱਕ ਬੂਟਾ ਮਾਂ ਦੇ ਨਾਂ ਸਿਰਨਾਵੇਂ ਹੇਠ ਵਣ ਮਹਾਂਉਤਸਵ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਨਜਦੀਕੀ ਪਿੰਡ ਸਪਰੋੜ ਵਿਖੇ ਬੂਟੇ ਲਗਾ ਕੇ ਮਨਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਕਾਂਗਰਸ ਦੇ ਸਿਟੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ ਕੌਂਸਲਰ, ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ ਸ਼ਾਮਲ ਹੋਏ। ਵਿਧਾਇਕ ਧਾਲੀਵਾਲ ਅਤੇ ਬੰਟੀ ਵਾਲੀਆ ਨੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾ ਕੇ ਮੁਹਿਮ ਦੀ ਆਰੰਭਤਾ ਕਰਵਾਈ।
ਵਿਧਾਇਕ ਧਾਲੀਵਾਲ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਰੁੱਖ ਲਗਾਉਣੇ, ਧਰਤੀ ਹੇਠਲੇ ਪਾਣੀ ਦੀ ਸੰਭਾਲ, ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਕਿਉਂਕਿ ਰੁੱਖਾਂ ਦੀ ਅੰਨ੍ਹਵਾਹ ਕਟਾਈ ਨਾਲ ਧਰਤੀ ਦੇ ਵਾਤਾਵਰਣ ਦਾ ਸੰਤੁਲਨ ਬੁਰੀ ਤਰ੍ਹਾਂ ਵਿਗੜ ਰਿਹਾ ਹੈ। ਇਸ ਲਈ ਦੇਸ਼ ਦੇ ਹਰ ਨਾਗਰਿਕ ਨੂੰ ਸੁਚੇਤ ਹੋ ਕੇ ਵਾਤਾਵਰਣ ਸੰਭਾਲ ਦਾ ਯਤਨ ਕਰਨਾ ਚਾਹੀਦਾ ਹੈ। ਹਰ ਸਾਲ ਬਹੁਤ ਜਿਆਦਾ ਗਰਮੀ ਅਤੇ ਸਿਰਫ ਕੁੱਝ ਦਿਨਾਂ ਦੀ ਠੰਡ ਜਾਂ ਪਹਾੜੀ ਖੇਤਰਾਂ ‘ਚ ਪਹਾੜ ਡਿੱਗਣ ਨਾਲ ਹੋਣ ਵਾਲੀ ਤਬਾਹੀ ਵਿਗੜਦੇ ਮੌਸਮ ਚੱਕਰ ਦਾ ਸਪਸ਼ਟ ਸੰਕੇਤ ਹਨ। ਜੇਕਰ ਅਸੀਂ ਰੁੱਖ ਲਾਉਣ ਵੱਲ ਅੱਗੇ ਨਾ ਵਧੇ ਤਾਂ ਧਰਤੀ ’ਤੇ ਜੀਵਨ ਸਮਾਪਤੀ ਵੱਲ ਤੁਰ ਪਵੇਗਾ। ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪਲਾਸਟਿਕ ਦੀ ਵਰਤੋਂ ਬੰਦ ਕਰਨ ਦੀ ਅਪੀਲ ਵੀ ਕੀਤੀ ਅਤੇ ਕਿਹਾ ਕਿ ਸ਼ਹਿਰ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਕਾਂਗਰਸ ਦੇ ਸਿਟੀ ਪ੍ਰਧਾਨ ਬੰਟੀ ਵਾਲੀਆ ਨੇ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਨਾਉਣ ਲਈ ਸਾਰਿਆਂ ਨੂੰ ਸਾਂਝਾ ਉਪਰਾਲਾ ਕਰਨਾ ਪਵੇਗਾ।
ਉਨ੍ਹਾਂ ਰਵਾਇਤੀ ਰੁੱਖਾਂ ਜਿਵੇਂ ਬੋਹੜ, ਪਿੱਪਲ, ਕਿੱਕਰ, ਟਾਹਲੀ ਆਦਿ ਦੀ ਸਾਂਭ ਸੰਭਾਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਰੁੱਖ ਹੋਣਗੇ ਤਾਂ ਹੀ ਆਉਣ ਵਾਲੀਆਂ ਪੀੜੀਆਂ ਦੇ ਜੀਵਨ ‘ਚ ਸੁੱਖ ਹੋਣਗੇ। ਨਹੀਂ ਤਾਂ ਭਵਿੱਖ ‘ਚ ਮਨੁੱਖਤਾ ਨੂੰ ਵੱਡੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ ਨੇ ਵੀ ਰੰਗਲੇ ਪੰਜਾਬ ਲਈ ਸਾਂਝਾ ਉਪਰਾਲਾ ਕਰਨ ਦੀ ਗੱਲ ਕਹੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਘਟਣਾ ਇਸ ਉਪਜਾਊ ਸੂਬੇ ਨੂੰ ਮਰੂਥਲ ਵੱਲ ਲੈ ਜਾ ਰਿਹਾ ਹੈ, ਜਿਸ ਨੂੰ ਹਰ ਕੀਮਤ ’ਤੇ ਰੋਕਿਆ ਜਾਣਾ ਚਾਹੀਦਾ ਹੈ। ਉਹਨਾ ਪੰਜਾਬ ਦੇ ਕਈ ਥਾਵਾਂ ’ਤੇ ਪਾਣੀ ਮੁਕਣ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਮਾਗਮ ਦਾ ਉਦੇਸ਼ ‘ਵਾਤਾਵਰਣ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਦਾ ਸੰਦੇਸ਼ ਦੇਣਾ ਸੀ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਸਭਾ ਵਲੋਂ ਹਰ ਸਾਲ ‘ਆਓ ਰਲ ਕੇ ਰੁੱਖ ਲਗਾਈਏ, ਜਿੰਨੇ ਲਾਈਏ, ਉਨ੍ਹੇ ਬਚਾਈਏ’ ਸਿਰਨਾਵੇਂ ਹੇਠ ਰੁੱਖ ਲਗਾ ਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ ਜਾਂਦਾ ਹੈ। ਉਹਨਾਂ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਸਭਾ ਅਤੇ ਸੁਸਾਇਟੀ ਵਲੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਸਿਟੀ ਪ੍ਰਧਾਨ ਬੰਟੀ ਵਾਲੀਆ ਨੂੰ ਸਨਮਾਨਿਤ ਵੀ ਕੀਤਾ ਗਿਆ।
ਮੰਚ ਸੰਚਾਲਨ ਹਰਜਿੰਦਰ ਗੋਗਨਾ ਨੇ ਬਾਖੂਬੀ ਕੀਤਾ। ਇਸ ਮੌਕੇ ਡਾ: ਵਿਜੇ ਕੁਮਾਰ ਜਨਰਲ ਸਕੱਤਰ, ਮਨਦੀਪ ਬਾਸੀ, ਡਾ. ਵਿਜੇ ਕੁਮਾਰ, ਰਾਕੇਸ਼ ਕੋਛੜ, ਸਵਰਨ ਸਿੰਘ (ਸਵਰਨ ਸਵੀਟ ਸ਼ਾਪ), ਗੁਲਸ਼ਨ ਕਪੂਰ, ਨਰਿੰਦਰ ਸੈਣੀ, ਜਸ਼ਨ ਮਹਿਰਾ, ਸਾਹਿਬਜੀਤ ਸਾਬੀ, ਜਗਜੀਤ ਸੇਠ ਮੈਨੇਜਰ, ਕਰਮਜੀਤ ਸਿੰਘ, ਚਰਨਪ੍ਰੀਤ ਸਿੰਘ, ਲੱਕੀ, ਮਨਦੀਪ ਬਾਸੀ, ਗੁਰਸ਼ਰਨ ਬਾਸੀ, ਜਸ਼ਨ ਮਹਿਰਾ, ਜੀਤ ਰਾਮ, ਮੈਡਮ ਲਕਸ਼ਮੀ, ਮੈਡਮ ਸਪਨਾ ਸ਼ਾਰਦਾ, ਮੈਡਮ ਤਨੂ, ਮੈਡਮ ਆਸ਼ੂ ਬੱਗਾ, ਮੈਡਮ ਗੁਰਜੀਤ ਕੌਰ, ਮੇਘਾ ਰਾਣੀ, ਸਵੀਟੀ, ਕਿਰਨਦੀਪ, ਅੰਜਲੀ ਕੁਮਾਰੀ, ਅੰਜਲੀ ਹੀਰ, ਤਨੀਸ਼ਾ, ਕਾਮਨੀ, ਸੁੰਦਰਸ਼ੀਲਾ, ਨੇਹਾ, ਬਲਜੀਤ, ਜਸਕਰਨ, ਅਮਨਦੀਪ, ਨੇਹਾ ਨਾਹਰ, ਅਨੂ, ਰੰਜਨਾ, ਮਹਿਕ, ਤਰਨਪ੍ਰੀਤ, ਰਮਨ, ਕੰਵਲਪ੍ਰੀਤ, ਜੈਸਮੀਨ, ਰਿੰਪੀ, ਮਨਪ੍ਰੀਤ, ਕਿਰਨਦੀਪ, ਪੂਜਾ ਦੇਵੀ, ਜਸਕਰਨ, ਪ੍ਰਿਆ ਸੁਮਨ, ਦਿਲਜੋਤ, ਤਮੰਨਾ, ਸੁਖਦੀਪ, ਸਿਮਰਨ, ਪ੍ਰਭਜੋਤ, ਜੋਤੀ, ਰੇਨੂਕਾ, ਸਾਨੀਆ ਆਦਿ ਹਾਜ਼ਰ ਸਨ।
Leave a Reply