ਖੰਨਾ, (ਲੁਧਿਆਣਾ) 🙁 ਜਸਟਿਸ ਨਿਊਜ਼)
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ, ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਸੁਧਾਰ ਟਰੱਸਟ ਖੰਨਾ ਵਿਖੇ ਪਹੁੰਚੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇੱਕ ਹੀ ਰਣਨੀਤੀ ਹੈ ਕਿ ਕੰਮ ਅਤੇ ਕੰਮ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਸਾਫ ਨੀਤੀ, ਨੀਅਤ ਅਤੇ ਵਚਨਬੱਧਤਾ ਨਾਲ ਲੋਕਾਂ ਦੇ ਕੰਮ ਕਰੋਗੇ ਤਾਂ ਲੋਕਾਂ ਨੇ ਚੋਣ ਲੜਨ ਦੀ ਨੀਤੀ ਆਪਣੇ ਆਪ ਹੀ ਬਣਾ ਦੇਣੀ ਹੁੰਦੀ ਹੈ। ਸਾਡਾ ਧਿਆਨ ਕੇਵਲ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦਾ ਹੈ। ਜਦੋਂ ਅਸੀਂ ਸਾਫ਼ ਨੀਅਤ ਨਾਲ ਕੰਮ ਕਰਾਂਗੇ ਤਾਂ ਚੋਣ ਲੋਕਾਂ ਨੇ ਆਪ ਹੀ ਲੜਾ ਦੇਣੀ ਹੈ।
ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਬਾਰੇ ਪੱਤਰਕਾਰ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਵੀ, ਅੱਜ ਦੇ ਸਮੇਂ ਵਿੱਚ ਵੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀ ਵੀ ਕੈਬਨਿਟ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਫੈਸਲੇ ਲਵੇਗੀ ਉਹ ਪੰਜਾਬ ਦੀ ਤਰੱਕੀ, ਬੇਹਤਰੀ ਅਤੇ ਭਲਾਈ ਲਈ ਹੋਵੇਗੀ।
ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਦੌਰਾਨ ਵੱਖ-ਵੱਖ ਧਾਰਮਿਕ ਗ੍ਰੰਥਾਂ ਦੀ ਬੇਅਬਦੀ ਕਾਰਨ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਰਿਹਾ ਹੈ। ਜਿਵੇ ਕਿ 10 ਸਾਲ ਪਹਿਲਾਂ ਹੋਈ ਬਰਗਾੜੀ ਬਹਿਬਲ ਕਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਵਰਗੀਆਂ ਘਟਨਾਵਾਂ ਨੂੰ ਪੰਜਾਬ ਵਿੱਚ ਰੋਕਣ ਲਈ ਇੱਕ ਬਹੁਤ ਸਖ਼ਤ ਕਾਨੂੰਨ ਪੰਜਾਬ ਸਰਕਾਰ ਲਿਆਉਣ ਜਾ ਰਹੀ ਹੈ। ਜਿਸ ਨਾਲ ਕੋਈ ਵੀ ਵਿਅਕਤੀ ਹਿੰਮਤ ਨਹੀਂ ਕਰ ਪਾਵਾਂਗੇ ਕੇ ਕਿਸੇ ਵੀ ਧਾਰਮਿਕ ਗ੍ਰੰਥਾਂ ਦੀ ਬੇਅਬਦੀ ਕਰੇ।
ਪੱਤਰਕਾਰ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਗਿ੍ਫਤਾਰੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਜਿਹੋ ਜਿਹਾ ਕਰੋਗੇ ਉਹੋ ਜਿਹਾ ਭਰੋਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇ ਪੰਜਾਬ ਨੂੰ ਲੁੱਟ ਕੇ, ਕੁੱਟ ਕੇ, ਦੋ ਨੰਬਰ ਦੇ ਧੰਦੇ ਕਰਕੇ, ਨਸ਼ਿਆਂ ਦਾ ਕਾਰੋਬਾਰ ਕਰਕੇ ਜਾਇਦਾਦਾਂ ਬਣਾਉਗੇ ਤਾਂ ਜਿਹੜਾ ਜਿਹੋ ਜਿਹਾ ਕਰੋਗੇ ਉਸੇ ਤਰ੍ਹਾਂ ਦਾ ਭਰਨਾ ਪਵੇਗਾ।
Leave a Reply