ਹਰਿਆਣਾ ਖ਼ਬਰਾਂ

ਹਰਿਆਣਾ ਸਰਕਾਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਜਨਸੇਵਾ ਲਈ ਕਰ ਰਹੀ ਕੰਮ  ਨਾਇਬ ਸਿੰਘ ਸੈਣੀ

ਚੰਡੀਗੜ੍ਹ   (   ਜਸਟਿਸ ਨਿਊਜ਼ )ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਆਖੀਰੀ ਲਾਇਨ ਵਿੱਚ ਖੜੇ ਗਰੀਬ ਵਿਅਕਤੀ ਦੀ ਸੇਵਾ ਕਰਨ ਲਈ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ।

          ਮੁੱਖ ਮੰਤਰੀ ਨੇ ਐਤਵਾਰ ਨੂੰ ਹਰਿਆਣਾ ਭਵਨ, ਨਵੀਂ ਦਿੱਲੀ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜੈਯੰਤੀ ‘ਤੇ ਉਨ੍ਹਾਂ ਦੇ ਫੋਟੋ ‘ਤੇ ਪੁਸ਼ਪ ਅਰਪਿਤ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਮਹਤੱਵਪੂਰਣ ਵਿਜਨ ਇੱਕ ਪੇੜ ਮਾਂ ਨੇ ਨਾਮ ਮੁਹਿੰਮ ਤਹਿਤ ਪੌਧਾਰੋਪਣ ਵੀ ਕੀਤਾ। ਉਨ੍ਹਾਂ ਨੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਤਹਿਤ ਮਹਾਪੁਰਸ਼ਾਂ ਦੇ ਨਾਮ ‘ਤੇ ਇੱਕ ਪੇੜ ਜਰੂਰ ਲਗਾਉਣ ਲਈ ਪੇ੍ਰਰਿਤ ਕੀਤਾ। ਇਸ ਮੌਕੇ ‘ਤੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਬਡੌਲੀ ਨੇ ਵੀ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਫੋਟੋ ‘ਤੇ ਪੁਸ਼ਪ ਅਰਪਿਤ ਕੀਤੇ ਅਤੇ ਪੌਧਾਰੋਪਣ ਵੀ ਕੀਤਾ।

          ਇਸ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਜਬੂਤ ਸਖਸ਼ੀਅਤ ਦੇ ਧਨੀ, ਜਨ ਸੰਘ ਸੰਸਥਾਪਕ ਅਤੇ ਸੁਤੰਤਰਤਾ ਸੇਨਾਨੀ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਰਾਸ਼ਟਰ ਹਿੱਤ ਨੂੰ ਲੈ ਕੇ ਮਹਤੱਵਪੂਰਣ ਕੰਮ ਕੀਤੇ। ਇਸ ਲਈ ਅਸੀਂ ਸਾਰੇ ਉਨ੍ਹਾਂ ਦੇ ਦਿਖਾਏ ਮਾਰਗ ‘ਤੇ ਚੱਲਣ ਅਤੇ ਦੇਸ਼ ਨੂੰ ਵਿਕਸਿਤ ਭਾਰਤ ਵੱਲ ਲੈ ਜਾਣ ਵਿੱਚ ਆਪਣਾ ਯੋਗਦਾਨ ਦੇਣ।

          ਮੁੱਖ ਮੰਤਰੀ ਨੇ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਸਦਾ ਦੇਸ਼ ਅਤੇ ਸਮਾਜ ਸੇਵਾ ਨੂੰ ਸੱਭ ਤੋਂ ਉੱਪਰ ਸਮਝਿਆ ਅਤੇ ਹਮੇਸ਼ਾ ਗਰੀਬ ਲੋਕਾਂ ਦੀ ਭਲਾਈ ਲਈ ਕੰਮ ਕੀਤਾ। ਇਸ ਲਈ ਉਨ੍ਹਾਂ ਨੂੰ ਗਰੀਬ ਲੋਕਾਂ ਦਾ ਹਿਤੇਸ਼ੀ ਮੰਨਿਆ ਜਾਂਦਾ ਹੈ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਐਸਵਾਈਐਲ ਨੂੰ ਲੈ ਕੇ 9 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਅਹਿਮ ਮੀਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਵਿੱਚ ਸਰਵਸੰਮਤੀ ਨਾਲ ਸਕਾਰਾਤਮਕ ਪਹਿਲੂਆਂ ‘ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਨਾਲ ਸਾਡਾ ਭਾਈਚਾਰਾ ਹੈ, ਇਸ ਲਈ ਮੀਟਿੰਗ ਵਿੱਚ ਗਲਬਾਤ ਨਾਲ ਕੋਈ ਰਸਤਾ ਜਰੂਰ ਨਿਕਲੇਗਾ।

          ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਜੰਗਲ ਸਫਾਰੀ ਬਨਾਉਣ ਨੂੰ ਲੈ ਕੇ ਵੀ ਵਿਆਪਕ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਨੂੰ ਜਲਦੀ ਹੀ ਅਮਲੀਜਾਮਾ ਪਹਿਨਾਇਆ ਜਾਵੇਗਾ। ਕੱਲ ਹੀ ਗੁਜਰਾਤ ਦੇ ਵਨਤਾਰਾ ਜਾਮਨਗਰ ਦਾ ਦੌਰਾ ਕਰ ਜਾਣਕਾਈ ਲਈ ਗਈ ਹੈ। ਉੱਥੇ ਹੀ ਬੇਸਹਾਰਾ, ਜਖਮੀ ਪਸ਼ੂ-ਪੰਛੀਆਂ ਨੂੰ ਰੇਸਕਿਯੂ ਕਰ ਕੇ ਇਲਾਜ ਕਰਨ ਲਈ ਸੈਂਟਰ ਬਣਾਇਆ ਹੋਇਆ ਹੈ। ਇਹ ਕੇਂਦਰ ਉਨ੍ਹਾਂ ਨੁੰ ਅਜਿਹੇ ਪਸ਼ੂ-ਪੰਛੀਆਂ, ਲੁਪਤ ਹੋ ਰਹੀ ਪ੍ਰਜਾਤੀਆਂ ਨੂੰ ਸਰੰਖਣ ਦੇ ਕੇ ਬਨਾਉਣ ਦਾ ਕੰਮ ਕਰ ਰਹੀ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦਿਨਾਂ ਕੇਂਦਰੀ ਸੈਰ-ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮਿਲ ਕੇ ਐਨਸੀਆਰ ਵਿੱਚ ਡਿਜ਼ਨੀਲੈਂਡ ਬਨਾੳਰਣ ਦੀ ਅਪੀਲ ਕੀਤੀ ਹੈ। ਇਸ ਦੇ ਲਈ 500 ਏਕੜ ਥਾਂ ਦਾ ਚੋਣ ਵੀ ਕਰ ਲਿਆ ਗਿਆ ਹੈ। ਇਹ ਨਾਗਰਿਕਾਂ ਲਈ ਬਹੁਤ ਹੀ ਸ਼ਾਨਦਾਰ ਅਤੇ ਵੱਡਾ ਸੈਰ-ਸਪਾਟਾ ਸਥਾਨ ਵਜੋ ਉਭਰੇਗਾ।

ਕੁਦਰਤੀ ਖੇਤੀ ਨਾਲ ਤਿਆਰ ਫਸਲ ਨੂੰ ਖਰੀਦਣ ਲਈ ਸਰਕਾਰ ਨੇ ਗੁਰੂਗ੍ਰਾਮ ਵਿੱਚ ਸਥਾਪਿਤ ਕੀਤੀ ਅਨਾਜ ਮੰਡੀ  ਸ਼ਿਆਮ ਸਿੰਘ ਰਾਣਾ

ਚੰਡੀਗੜ੍ਹ  (  ਜਸਟਿਸ ਨਿਊਜ਼  ) ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਕੁਦਰਤੀ ਖੇਤੀ ਨਾਲ ਕਿਸਾਨਾਂ ਵੱਲੋਂ ਪੈਦਾ ਕੀਤੀ ਫਸਲ ਨੂੰ ਖਰੀਦਣ ਲਈ ਸੂਬਾ ਸਰਕਾਰ ਨੇ ਗੁਰੂਗ੍ਰਾਮ ਵਿੱਚ ਅਨਾਜ ਮੰਡੀ ਤਿਆਰ ਕੀਤੀ ਹੈ। ਅਨਾਜ ਮੰਡੀ ਵਿੱਚ ਫਸਲ ਦੀ ਕੁਆਲਿਟੀ ਚੈਕ ਕਰਨ ਲਈ ਇੱਕ ਲੈਬ ਸਥਾਪਿਤ ਕੀਤੀ ਗਈ ਹੈ। ਲੈਬ ਵਿੱਚ ਕੁਆਲਿਟੀ ਤੈਅ ਹੋਣ ਦੇ ਬਾਅਦ ਗਠਨ ਕੀਤੀ ਗਈ ਕਮੇਟੀ ਵੱਲੋਂ ਫਸਲ ਦਾ ਭਾਅ ਤੈਅ ਕਰ ਉਸ ਨੁੰ ਖਰੀਦਿਆ ਜਾਵੇਗਾ।

          ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਐਤਵਾਰ ਨੂੰ ਸਬ ਟ੍ਰੇਪਿਕਲ ਫੱਲ ਸੈਂਟਰ, ਲਾਡਵਾ ਵਿੱਚ ਆਯੋਜਿਤ 7ਵੇਂ ਫੱਲ ਉਤਸਵ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਦੀਪ ਪ੍ਰਜਵਲੱਤ ਕਰ ਪ੍ਰੋਗਰਾਮ ਦੀ ਸ਼ੁਰੂਆਤ ਕੀੀਤੀ। ਉਨ੍ਹਾਂ ਨੇ ਫੱਲ ਕੇਂਦਰ ਪਰਿਸਰ ਵਿੱਚ ਅੰਬ ਦਾ ਪੌਧਾ ਲਗਾਇਆ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਬਾਗਬਾਨੀ ਖੇਤਰ ਦੇ ਪ੍ਰਗਤੀਸ਼ੀਲ 10 ਕਿਸਾਨਾਂ ਨੂੰ 5100 ਰੁਪਏ, ਟ੍ਰਾਫੀ ਅਤੇ ਪ੍ਰਤਿਭਾ ਪੱਤਰ ਦੇ ਕੇ ਸਨਮਾਨਿਤ ਕੀਤਾ। ਨਾਲ ਹੀ ਮੇਲੇ ਵਿੱਚ ਲਗਾਏ ਗਏ ਸਟਾਲ ਦਾ ਨਿਰੀਖਣ ਕਰ ਅੰਬ ਦੀ ਕਿਸਮ ਦੇ ਬਾਰੇ ਵਿੱਚ ਮਾਹਰ ਤੋਂ ਜਾਣਕਾਰੀ ਹਾਸਲ ਕੀਤੀ।

          ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਹੈ ਕਿ ਸੂਬੇ ਵਿੱਚ ਇੱਕ ਲੱਖ ਏਕੜ ਵਿੱਚ ਕੁਦਰਤੀ ਖੇਤੀ ਕਰ ਕੇ ਫਸਲਾਂ ਨੂੰ ਤਿਆਰ ਕੀਤਾ ਜਾ ਸਕੇ। ਹੁਣ ਤੱਕ 10 ਹਜਾਰ ਏਕੜ ਵਿੱਚ ਕਿਸਾਨਾਂ ਵੱਲੋਂ ਕੁਦਰਤੀ ਖੇਤੀ ਕੀਤੀ ਜਾ ਰਹੀ ਹੈ, ਇਹ ਰੋਜਾਨਾ ਵੱਧਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2016 ਵਿੱਚ ਲਾਡਵਾ ਵਿੱਚ ਇੰਡੋਂ ਇਜ਼ਰਾਇਲ ਤਕਨੀਕ ਦੇ ਤਹਿਤ ਸਬ ਟ੍ਰੋਪਿਕਲ ਫਰੂਟ ਸੈਂਟਰ ਸਥਾਪਿਤ ਕੀਤਾ ਗਿਆ ਸੀ। ਇਸ ਸੈਂਟਰ ਦੀ 10 ਹਜਾਰ ਪੌਧਿਆਂ ਨਾਲ ਸ਼ੁਰੂਆਤ ਹੋਈ ਸੀ, ਹੁਣ ਪਤੀਸਾਲ 1 ਲੱਖ ਪੌਧੇ ਕਿਸਾਨਾਂ ਲਈ ਤਿਆਰ ਕੀਤੇ ਜਾ ਰਹੇ ਹਨ। ਨਾਲ ਹੀ ਅੰਬ, ਲੀਚੀਠ ਨਾਸ਼ਪਤੀ, ਆੜੂ ਤੇ ਚੀਕੂ ਸਮੇਤ ਛੇ ਫਸਲਾਂ ‘ਤੇ ਖੋਜ ਕੀਤੀ ਜਾ ਰਹੀ ਹੈ। ਇਸ ਦੇ ਫੱਲ ਸੈਂਟਰ ਵਿੱਚ ਵਿਗਿਆਨਕਾਂ ਵੱਲੋਂ ਇੱਕ ਅਜਿਹੀ ਅੰਬ ਦਾ ਪੇੜ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੇ ਫੱਲ ਦੀ ਮਾਰਕਿਟ ਵਿੱਚ ਕਰੀਬ 1 ਲੱਖ ਰੁਪਏ ਪ੍ਰਤੀ ਕਿਲੋ ਕੀਮਤ ਮਿਲ ਸਕਦੀ ਹੈ। ਨਾਂਲ ਹੀ ਇੱਕ ਪੌਧੇ ਨੂੰ ਛੇ ਕਲਮਾਂ ਨਾਲ ਤਿਆਰ ਕਰ ਕੇ ਛੇ ਤਰ੍ਹਾ ਦੇ ਫੱਲ ਇੱਕਠੇ ਹੀ ਪੇੜ ਤੋਂ ਪ੍ਰਾਪਤ ਕੀਤੇ ਜਾ ਰਹੇ ਹਨ।

          ਸ੍ਰੀ ਸ਼ਿਆਮ ਸਿੰਘ ਰਾਣਾ ਨੈ ਕਿਹਾ ਕਿ ਕਿਸਾਨਾਂ ਦੀ ਆਮਦਨੀ ਵਧਾਉਣ ਅਤੇ ਰਿਵਾਇਤੀ ਖੇਤੀ ਵਿੱਚ ਬਦਲਾਅ ਲਿਆਉਣ ਲਈ ਸੂਬੇ ਵਿੱਚ ਅਜਿਹੇ 17 ਕੇਂਦਰ ਖੋਲੇ ਜਾਣੇ ਹਨ, ਜਿਨ੍ਹਾਂ ਵਿੱਚੋਂ 11 ਬਣ ਕੇ ਤਿਆਰ ਹੋ ਚੁੱਕੇ ਹਨ। ਜਲਦੀ ਹੀ ਅੰਬਾਲਾ ਵਿੱਚ ਲੀਚੀ ਅਤੇ ਸਟ੍ਰਾਅਬੇਰੀ ਲਈ ਯਮੁਨਾਨਗਰ ਵਿੱਚ ਸਬ-ਸੈਂਟਰ ਸਥਾਪਿਤ ਕੀਤਾ ਜਾਵੇਗਾ। ਕਿਸਾਨਾਂ ਲਈ ਕਣਕ ਅਤੇ ਝੋਨਾ ਦੀ ਫਸਲ ਤੋਂ ਇਲਾਵਾ ਬਾਗਬਾਨੀ, ਮੱਛੀ ਪਾਲਣ, ਮਧੂਮੱਖੀ ਪਾਲਣ, ਡੇਅਰੀ ਤੇ ਹੋਰ ਫਸਲਾਂ ਨੂੰ ਅਪਨਾਉਣ ਦੀ ਜਰੂਰਤ ਹੈ।

          ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਕਿਸਾਨਾਂ ਲਈ ਯੋਜਨਾਵਾਂ ਬਣਾ ਰਹੀ ਹੈ। ਯੋਜਨਾ ਬਨਣ ਦੇ ਬਾਅਦ ਕਿਸਾਨਾਂ ਵੱਲੋਂ ਜੋ ਸਮਸਿਆ, ਮੁਸ਼ਕਲ ਸਾਹਮਣੇ ਆਉਂਦੀ ਹੈ, ਉਸ ਨੂੰ ਉਸੀ ਹਿਸਾਰ ਨਾਲ ਯੋਜਨਾ ਵਿੱਚ ਬਦਲਾਅ ਕਰ ਕੇ ਕਿਸਾਨਾਂ ਨੂੰ ਲਾਭ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕਿਸਾਨ ਮਹਤੱਵਪੂਰਣ ਕੜੀ ਹੈ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਆਪਣੀ ਰਿਵਾਇਤੀ ਖੇਤੀ ਵਿੱਚ ਬਦਲਾਅ ਕਰਦੇ ਹੋਏ ਖੇਤੀਬਾੜੀ ਤੇ ਖੇਤਰ ਨੂੰ ਅੱਗੇ ਵਧਾਉਣ ਦੀ ਜਰੂਰਤ ਹੈ। ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦਾ ਮਾਰਕਿਟ ਵਿੱਚ ਐਮਐਸਪੀ ਤੋਂ ਘੱਟ ਭਾਅ ਮਿਲਣ ‘ਤੇ ਭਾਵਾਂਤਰ ਭਰਪਾਈ ਯੋਜਨਾ ਤਹਿਤ ਨੁਕਸਾਨ ਪੂਰਾ ਕੀਤਾ ੧ਾਂਦਾ ਹੈ। ਕਿਸਾਨਾਂ ਦੇ ਘਾਟੇ ਨੁੰ ਸਰਕਾਰ ਭੁਗਤਾਨ ਕਰਦੀ ਹੈ।

          ਉਨ੍ਹਾਂ ਨੇ ਕਿਹਾ ਕਿ ਖਨਨ ਤੋਂ ਹੋਣ ਵਾਲੇ ਗੱਡਿਆਂ ਦੀ ਵਰਤੋ ਮੱਛੀ ਪਾਲਣ ਲਈ ਕੀਤੀ ਜਾਵੇਗੀ। ਨਵੀਂ ਯੋਜਨਾਵਾਂ ਨਾਲ ਹਰ ਵਰਗ ਦੀ ਆਮਦਨੀ ਨੂੰ ਵਧਾ ਕੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਾਲ 2027 ਤੱਕ ਸਾਡਾ ਦੇਸ਼ ਵਿਸ਼ਵ ਦੀ ਤੀਜੀ ਵੱਡੀ ਸ਼ਕਤੀ ਬਣ ਜਾਵੇਗਾ।

          ਇਸ ਮੌਕੇ ‘ਤੇ ਚੇਅਰਮੈਨ ਸ੍ਰੀ ਧਰਮਵੀਰ ਮਿਰਜਾਪੁਰ ਸਮੇਤ ਪੂਰੇ ਸੂਬੇ ਤੋਂ ਆਏ ਕਿਸਾਨ ਮੌਜੂਦ ਰਹੇ।

ਗਲੋਬਲ ਵਾਰਮਿੰਗ ਦੇ ਕਾਰਨ ਤੇਜੀ ਨਾਲ ਵੱਧ ਰਿਹਾ ਪ੍ਰਿਥਵੀ ਦਾ ਤਾਪਮਾਨ, ਲੋਕਾਂ ਵਿੱਚ ਜਾਗਰੁਕਤਾ ਬੇਹੱਦ ਜਰੂਰੀ  ਹਰਵਿੰਦਰ ਕਲਿਆਣ

ਚੰਡੀਗੜ੍ਹ  (  ਜਸਟਿਸ ਨਿਊਜ਼  ) ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਗਲੋਬਲ ਵਾਰਮਿੰਗ ਕਾਰਨ ਅੱਜ ਪ੍ਰਿਥਵੀ ਦਾ ਔਸਤ ਤਾਪਮਾਨ ਵੱਧ ਰਿਹਾ ਹੈ ਜਿਸ ਦੇ ਕਾਰਨ ਲੋਕਾਂ ਨੁੰ ਕਿਤੇ ਹੜ੍ਹ ਤਾਂ ਕਿਤੇ ਸੁੱਖੇ ਦਾ ਸਾਹਮਣਾ ਕਰਨਾ ਪੇ ਰਿਹਾ ਹੈ। ਸਮਾਜ ਨੁੰ ਮਿਲ ਕੇ ਅਜਿਹੀ ਚਨੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ। ਇਸ ਦੇ ਲਈ ਲੋਕਾਂ ਵਿੱਚ ਜਾਗਰੁਕਤਾ ਜਰੂਰੀ ਹੈ।

          ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਐਤਵਾਰ ਨੂੰ ਕਰਨਾਲ ਵਿੱਚ ਮਹਾਰਾਜਾ ਅਗਰਸੇਨ ਭਵਨ ਵਿੱਚ ਜੇਸੀਆਈ ਇੰਡੀਆ ਜੋਨ 10 ਗੋਲਡ ਮਿਡਕਾਨ 2025 ਮਹੋਤਸਵ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ।

          ਉਨ੍ਹਾਂ ਨੇ ਕਿਹਾ ਕਿ ਜੇਸੀਆਈ ਦੇ ਪ੍ਰੋਗਰਾਮਾਂ ਨਾਲ ਉਨ੍ਹਾਂ ਦਾ ਪੁਰਾਣ ਜੁੜਾਵ ਹੈ। ਸਮਾਜ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਲਈ ਉਨ੍ਹਾਂ ਨੇ ਜੇਸੀਆਈ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਿਸ ਵੀ ਵਿਅਕਤੀ ਵਿੱਚ ਸਮਾਜ ਅਤੇ ਗਰੀਬ ਦੇ ਲਈ ਕੁੱਝ ਕਰਨ ਦਾ ਭਾਵ ਜਾਗਦਾ ਹੈ ਤਾਂ ਇਹ ਉਨ੍ਹਾਂ ਦਾ ਉਥਾਨ (ਰਾਇਜ਼ ਅੱਪ) ਹੈ। ਅਗਵਾਈ ਦੇ ਗੁਣ ਹਰ ਵਿਅਕਤੀ ਵਿੱਚ ਹੁੰਦੇ ਹਨ ਪਰ ਲੀਡਰ ਉੱਹੀ ਹੈ ਜੋ ਕਿਸੇ ਵੀ ਚਨੌਤੀ ਨੂੰ ਪਾਰ ਕਰਨ ਦੀ ਪਹਿਲ ਕਰੇ। ਜੇਸੀਆਈ ਮੈਂਬਰ ਸਿਹਤ ਜਾਗਰੁਕਤਾ, ਵਿਅਕਤੀ ਨਿਰਮਾਣ, ਵਾਤਾਵਰਣ, ਮੈਡੀਕਲ ਕੈਂਪਾਂ ਦਾ ਪ੍ਰਬੰਧ ਵਰਗੇ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰ ਰਹੇ ਹਨ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin