ਹਰਿਆਣਾ ਖ਼ਬਰਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮਿਨਲ ਦੇ ਸ਼ੁਰੂ ਹੋਣ ਨਾਲ ਸੂਬੇ ਵਿੱਚ ਵਿਕਾਸ ਗਾਥਾ ਦੇ ਨਵੇਂ ਅਧਿਆਇ ਦੀ ਹੋਈ ਸ਼ੁਰੂਆਤ, ਪੀਐਮ ਮੋਦੀ ਦੇ ਵਿਕਸਿਤ ਭਾਰਤ ਦੇ ਵਿਜਨ ਨੂੰ ਸਾਕਾਰ ਕਰਨ ਵਿੱਚ ਇਹ ਯੋਜਨਾ ਮੀਲ ਦਾ ਪੱਥਰ

ਚੰਡੀਗੜ੍ਹ, (  ਜਸਟਿਸ ਨਿਊਜ਼ ) ਹਰਿਆਣਾ ਨੇ ਲਾਜਿਸਟਿਕਸ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਇੱਕ ਇਤਿਹਾਸਕ ਉਪਰਬਧੀ ਹਾਸਲ ਕੀਤੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰੰਘ ਸੈਣੀ ਨੇ ਮੰਗਲਵਾਰ ਨੂੰ ਭਾਰਤ ਸਰਕਾਰ ਵਿੱਚ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਗੁਰੂਗ੍ਰਾਮ ਦੇ ਮਾਣੇਸਰ ਵਿੱਚ ਮਾਰੂਤੀ ਪਲਾਂਟ ਵਿੱਚ ਦੇਸ਼ ਦੇ ਸਭ ਤੋਂ ਵੱਡੇ ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮਿਨਲ ਦਾ ਸਾਂਝੇ ਰੂਪ ਨਾਲ ਉਦਘਾਟਨ ਕੀਤਾ। ਆਈਐਮਟੀ ਮਾਣੇਸਰ ਵਿੱਚ ਮਾਰੂਤੀ ਸੁਜੁਕੀ ਪਲਾਂਟ ਵਿੱਚ ਸਥਾਪਿਤ ਇਹ ਟਰਮਿਨਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਤਹਿਤ ਤਿਆਰ ਕੀਤਾ ਗਿਆ ਹੈ ਜੋ ਭਾਰਤ ਦੇ ਗਲੋਬਲ ਪੱਧਰ ਲਾਜਿਸਟਿਕਸ ਨੇਟਵਰਕ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਇੰਕ ਵੱਡੀ ਯੋਜਨਾ ਹੈ।

ਇਸ ਪੂਰੇ ਪੋ੍ਰਜੈਕਟ ‘ਤੇ 1 ਲੱਖ 17 ਹਜ਼ਾਰ 91 ਮਿਲਿਅਨ ਰੁਪਏ ਦੀ ਲਾਗਤ ਆਈ ਹੈ। ਇਸ ਵਿੱਚ ਹਰਿਆਣਾ ਰੇਲ ਇੰਫ੍ਰਾਸਟ੍ਰਕਚਰ ਡੇਵਲਪਮੈਂਟ ਕਾਰਪੋਰੇਸ਼ਨ ਲਿਮਿਟੇਡ ਦੀ 55.4 ਫੀਸਦੀ, ਐਚਐਸਆਈਆਈਡੀਸੀ ਦੀ 19 ਫੀਸਦੀ ਅਤੇ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਦੀ 5 ਫੀਸਦੀ ਦੀ ਹਿੱਸੇਦਾਰੀ ਹੈ।

ਦੇਸ਼ ਦੇ 380 ਸ਼ਹਿਰਾਂ ਅਤੇ ਦੋ ਬੰਦਰਗਾਹਾਂ ਨਾਲ ਹੋਈ ਕਨੇਕਟਿਵੀਟੀ  ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰੰਘ ਸੈਣੀ ਨੇ ਦੇਸ਼ ਦੇ ਦੂਜੇ ਅਤੇ ਹਰਿਆਣਾ ਦੇ ਪਹਿਲੇ ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮਿਨਲ ਦੇ ਉਦਘਾਟਨ ਪ੍ਰੋਗਰਾਮ ਵਿੱਚ ਪਹੁੰਚਣ ‘ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਦਾ ਸੁਆਗਤ ਕੀਤਾ। ਉਨ੍ਹਾਂ ਨੇ ਉਦਘਾਟਨ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਗੁਰੂਗ੍ਰਾਮ ਵਿੱਚ ਦੇਸ਼ ਦੇ ਸਭ ਤੋਂ ਵੱਡੇ ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮਿਨਲ ਦੀ ਸ਼ੁਰੂਆਤ ਹਰਿਆਣਾ ਦੇ ਵਿਕਾਸ ਗਾਥਾ ਵਿੱਚ ਇੱਕ ਨਵੇਂ ਸੁਨਹਿਰੀ ਅਧਿਆਏ ਦੀ ਸ਼ੁਰੂਆਤ ਹੈ। ਇਹ ਸਿਰਫ਼ ਲੋਹ-ਇਸਪਾਤ ਦਾ ਢਾਂਚਾ ਨਹੀਂ, ਸਗੋਂ ਪ੍ਰਧਾਨ ਮੰਤਰੀ ਮੋਦੀ ਦੇ ਵਿਕਸਿਤ ਭਾਰਤ ਦੇ ਵਿਜਨ ਨੂੰ ਸਾਕਾਰ ਕਰਨ ਵਿੱਚ ਮੀਲ ਦਾ ਪੱਥਰ  ਹੈ। ਮੁੱਖ  ਮੰਤਰੀ ਨੇ ਕਿਹ ਕਿਹਾ ਕਿ ਇਸ ਕਾਰਗੋ ਟਰਮਿਨਲ ਨਾਲ ਨਾ ਸਿਰਫ਼ ਮਾਣੇਸਰ ਅਤੇ ਗੁਰੂਗ੍ਰਾਮ ਪਲਾਂਟ ਵਿੱਚ ਬਣੀ ਗੱਡੀਆਂ ਦੇਸ਼ ਦੇ 17 ਹਬ ਅਤੇ 380 ਸ਼ਹਿਰਾਂ ਤੱਕ ਪਹੁੰਚੇਗੀ, ਸਗੋਂ ਪੀਪਾਵਾਵ ਅਤੇ ਮੁੰਦ੍ਰਾ ਜਿਹੀ ਬੰਦਰਗਾਹਾਂ ਤੱਕ ਨਿਰਯਾਤ ਹੋਣ ਵਾਲੇ ਵਾਹਨ ਵੀ ਭੇਜੇ ਜਾਣਗੇ। ਇਹ ਹਰਿਆਣਾ ਨੂੰ ਵੈਸ਼ਵਿਕ ਸਪਲਾਈ ਚੇਨ ਨਾਲ ਸੀਧੇ ਤੌਰ ‘ਤੇ ਜੁੜੇਗਾ।

ਦੇਸ਼ ਦਾ ਇੱਕ ਪੁਮੁੱਖ ਆਟੋਮੋਬਾਇਲ ਮੈਨੁਫੈਕਚਰਿੰਗ ਹਬ ਬਣਿਆ ਹਰਿਆਣਾ

ਮੁੱਖ  ਮੰਤਰੀ ਨੇ ਕਿਹ ਕਿਹਾ ਕਿ ਅੱਜ ਹਰਿਆਣਾ ਦੇਸ਼ ਦਾ ਇੱਕ ਪੁਮੁੱਖ ਆਟੋਮੋਬਾਇਲ ਮੈਨੂਫੈਕਚਰਿੰਗ ਹੱਬ ਬਣ ਚੁੱਕਾ ਹੈ। ਇਸ ਸਮੇਂ ਭਾਰਤ ਵਿੱਚ ਬਨਣ ਵਾਲੀ ਕਾਰਾਂ ਦਾ ਲਗਭਗ 50 ਫੀਸਦੀ ਉਤਪਾਦਨ ਹਰਿਆਣਾ ਵਿੱਚ ਕੀਤਾ ਜਾ ਰਿਹਾ ਹੈ। ਹਰਿਆਣਾ ਰੇਲ ਇੰਫ੍ਰਾਸਟਕਚਰ ਡਿਵੇਲਪਮੈਂਟ ਕਾਰਪੋਰੇਸ਼ਨ ਲਿਮੀਟੇਡ ਵੱਲੋਂ ਮਾਰੂਤੀ ਦੇ ਅੰਦੂਰਣੀ ਰੇਵਲੇ ਯਾਰਡ ਦਾ ਵਿਕਾਸ ਕੀਤਾ ਜਾਣਾ, ਸਾਡਾ ਈਜ ਆਫ ਡੂਇੰਗ ਬਿਜਨੈਸ ਅਤੇ ਇੰਫ੍ਰਾਸਟਕਚਰ ਵਿਕਾਸ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ। ਰਾਜ ਨੇ ਲਾਜਿਸਟਿਕਸ ਹੱਬ ਬਨਣ ਦੀ ਆਪਣੀ ਪ੍ਰਤੀਬੱਧਤਾ ਨੂੰ ਪੁਸ਼ਟ ਕਰਦੇ ਹੋਏ ਪੂਰੇ ਹਰਿਆਣਾ ਵਿੱਚ ਸਕਿਲ ਵਧਾਉਣ ਲਈ ਵੱਖ-ਵੱਖ ਉਦਯੋਗ ਨਿਗਮਾਂ ਅਤੇ ਵਿਦਿਅਕ ਅਦਾਰਿਆਂ ਦੇ ਨਾਲ ਵੀ ਸਾਝੇਦਾਰੀ ਕੀਤੀ ਹੈ।

ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਸੋਚ ਪੀਐਮ ਗਤੀਸ਼ਕਤੀ ਦਾ ਇੱਕ ਵਿਸ਼ੇਸ਼ ਉਦਾਹਰਣ ਕਾਰਗੋ ਟਰਮੀਨਲ

          ਮੁੱਖ ਮੰਤਰੀ ਨੇ ਕਿਹਾ ਕਿ ਇਹ ਪਰਿਯੋਜਨਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਸੋਚ ਪੀ.ਐਮਤ ਗਤੀਸ਼ਕਤੀ ਦਾ ਇੱਕ ਵਧੀਆ ਉਦਾਹਰਣ ਹੈ। ਇਹ ਸਿਰਫ ਇੱਕ ਯੋਜਨਾ ਨਹੀਂ, ਸਗੋ ਇੱਕ ਕ੍ਰਾਂਤੀ ਹੈ। ਜਿਸ ਵਿੱਚ ਦੇਸ਼ ਦੇ ਇੰਫ੍ਰਾਸਟਕਚਰ ਦੇ ਨਿਰਮਾਣ ਦੇ ਢੰਗ ਨੂੰ ਬਦਲਣ ਦਾ ਇੱਕ ਸੰਕਲਪ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਦੂਰਦਰਸ਼ਿਤਾ ਨੇ ਪੂਰਵ ਨਿਰਧਾਰਿਤ ਕਾਰਜ ਮੰਜੂਰੀ ਨੂੰ ਬਦਲਦੇ ਹੋਏ ਹਾਲ ਆਫ ਦੇ ਗਵਰਨਮੈਂਟ ਏਪ੍ਰੋਚ ਯਾਨੀ ਸੰਪੂਰਣ ਸਰਕਾਰ ਦੀ ਸਾਂਝੀ ਸੋਚ ਨੂੰ ਜਨਮ ਦਿੱਤਾ ਹੈ। ਸ੍ਰੀ ਸੈਣੀ ਨੇ ਕਿਹਾ ਕਿ ਪੀਐਮ ਗਤੀਸ਼ਕਤੀ ਇੱਕ ਅਜਿਹਾ ਪਲੇਟਫਾਰਮ ਹੈ, ਜੋ ਰੇਲ , ਸੜਕ, ਬੰਦਰਗਾਹ, ਹਵਾਈ ਅੱਡੇ, ਜਨਮਾਰਗ ਅਤੇ ਲਾਜਿਸਟਿਕਸ ਵਰਗੇ ਸਾਰੇ ਮਹਤੱਵਪੂਰਣ ਵਿਭਾਗਾਂ ਨੂੰ ਇੱਕਠੇ ਲਿਆਉਂਦਾ ਹੈ। ਮਾਰੂਤੀ ਸੁਜੂਕੀ ਦੀ ਰੇਲਵੇ ਸਾਈਡਿੰਗ ਇਸੀ ਵਿਜਨ ਦਾ ਜਿੰਤਾ ਜਾਗਦਾ ਪ੍ਰਮਾਣ ਹੈ। ਇੱਥੇ ਮਾਰੂਤੀ ਪਲਾਂਟ ਦੇ ਅੰਦਰ ਬਣੀ ਕਾਰਾਂ ਸਿੱਧੇ ਕਾਰਗੋ ਟ੍ਰੇਨ ਵਿੱਚ ਲੋਕ ਹੋਵੇਗੀ ਅਤੇ ਦੇਸ਼ ਦੇ ਕੌਨੇ-ਕੌਨ ਤੱਕ ਪਹੁੰਚੇਗੀ।

ਢਾਈ ਲੱਖ ਕਰੋੜ ਰੁਪਏ ਹੋਇਆ ਰੇਲਵੇ ਦਾ ਸਾਲਾਨਾ ਬਜਟ  ਰੇਲ ਮੰਤਰੀ

          ਕੇਂਦਰੀ ਰੇਲ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਨੇ ਗਤੀ ਸ਼ਕਤੀ ਮਲਟੀ ਮਾਡਲ ਕਾਰਗੋ ਟਰਮੀਨਲ ਦੇ ਉਦਘਾਟਨ ਸਮਾਰੋਹ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਿਛਲੇ 11 ਸਾਲਾਂ ਦੌਰਾਨ ਰੇਲਵੇ ਇੰਫ੍ਰਾਸਟਕਚਰ ਵਿੰਚ ਵੱਡਾ ਕ੍ਰਾਂਤੀਕਾਰੀ ਬਦਲਾਅ ਆਇਆ ਹੈ। ਅੱਜ ਰੇਲਵੇ ਦਾ ਸਾਲਾਨਾ ਬਜਟ 2.50 ਲੱਖ ਕਰੋੜ ਰੁਪਏ ਹੈ ਜਦੋਂ ਕਿ ਪਹਿਲਾਂ ਇਹ 24 ਤੋਂ 25 ਹਜਾਰ ਕਰੋੜ ਸਾਲਾਨਾ ਸੀ। ਉਨ੍ਹਾਂ ਨੇ ਦਸਿਆ ਕਿ ਪਿਛਲੇ ਢਾਈ ਸਾਲ ਦੌਰਾਨ ਹੀ 1200 ਤੋਂ ਵੱਧ ਜਨਰਲ ਕੋਚ ਰੇਲਵੇ ਨੂੰ ਮਿਲੇ ਹਨ। ਇੱਥੇ ਪੈਸੇਂਜਰ ਟ੍ਰੇਨਾਂ ਦੇ ਅੱਪਗ੍ਰੇਡੇਸ਼ਨ ਦੀ ਗੱਲ ਕਰਨ ਤਾਂ ਦੇਸ਼ ਨੂੰ ਜਲਦੀ ਹੀ 100 ਨਵੀ ਮੇਨ ਲਾਇਨ ਈਐਮਯੂ (ਮੇਮੂ) ਗੱਡੀਆਂ ਮਿਲਣਗੀਆਂ। ਘੱਟ ਦੂਰੀ ਦੀ ਯਾਤਰਾਵਾਂ ਲਈ ਨਵੀਂ ਮੇਮੂ ਵਿੱਚ 16 ਅਤੇ 20 ਕੋਚ ਹੋਣਗੇ ਜੋ ਕਿ ਪੁਰਾਣੀ ਮੇਮੂ ਵਿੱਚ 8 ਅਤੇ 12 ਹੋਣਗੇ। ਇਸੀ ਤਰ੍ਹਾ 50 ਨਵੀਂ ਨਮੋ ਭਾਰਤ ਪੈਸੇਂਜਰ ਗੱਡੀਆਂ ਵੀ ਰੇਲ ਨੈਟਵਰਕ ਵਿੱਚ ਸ਼ਾਮਿਲ ਹੋਣਗੀਆਂ।

ਹਰਿਆਣਾ ਵਿੱਚ ਰੇਲ ਦੀ ਸੌ-ਫੀਸਦੀ ਲਾਇਨਾਂ ਦਾ ਹੋਇਆ ਬਿਜਲੀਕਰਣ

          ਉਨ੍ਹਾਂ ਨੇ ਹਰਿਆਣਾਂ ਦੇ ਸੋਨੀਪਤ ਵਿੱਚ ਸਥਿਤ ਰੇਲ ਕਾਰਖਾਨੇ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਸ ਕਾਰਖਾਨੇ ਦੇ ਆਧੁਨੀਕੀਕਰਣ ਦੀ ਪਰਿਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ। ਜਲਦੀ ਹੀ ਇਸ ਪਰਿਯੋਜਨਾ ਦਾ ਕੰਮ ਵੀ ਸ਼ੁਰੂ ਹੋਵੇਗਾ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਪ੍ਰਸੰਸਾਂ ਕਰਦੇ ਹੋਏ ਉਨ੍ਹਾਂ ਨੈ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਅੱਜ ਸੂਬੇ ਵਿੱਚ ਰੇਲ ਨੈਟਵਰਕ ਦਾ ਤੇਜੀ ਨਾਲ ਵਿਸਤਾਰ ਹੋ ਰਿਹਾ ਹੈ। ਬੀਤੇ 11 ਸਾਲਾਂ ਵਿੱਚ ਹਰਿਆਣਾ ਵਿੱਚ ਰੇਲ ਨੈਟਵਰਕ ਦੇ ਵਿਸਤਾਰ ‘ਤੇ ਬੋਲਦੇ ਹੋਏ ਰੇਲ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਹਰਿਆਣਾ 315 ਕਰੋੜ ਰੁਪਏ ਦਾ ਬਜਟ ਮਿਲਿਆ ਸੀ ਜਦੋਂ ਕਿ 2014 ਤੋਂ ਹੁਣ ਤੱਕ 3416 ਕਰੋੜ ਰੁਪਏ ਸੂਬੇ ਨੂੰ ਅਲਾਟ ਹੋਏ ਹਨ। ਸਾਲ 2014 ਦੇ ਬਾਅਦ ਹਰਿਆਣਾ ਵਿੱਚ ਰੇਲ ਨੈਟਵਰਕ ਦਾ ਸੌ-ਫੀਸਦੀ ਬਿਜਲੀਕਰਣ ਹੋਇਆ। ਨਾਂਲ ਹੀ 823 ਕਿਲੋਮੀਟਰ ਲੰਬਾਈ ਵਾਲੇ ਟ੍ਰੈਕ ਵਿਛਾਏ ਗਏ ਜੋ ਕਿ ਸੰਯੁਕਤ ਅਰਬ ਅਮੀਰਾਤ ਦੇ ਰੇਲ ਨੈਟਵਰਕ ਨਾਲ ਵੀ ਵੱਡਾ ਇੰਫ੍ਰਾਸਟਕਚਰ ਹੈ। ਹਰਿਆਣਾ ਵਿੱਚ 34 ਅੰਮ੍ਰਿਤ ਭਾਰਤ ਸਟੇਸ਼ਨ ਬਨਾਉਣ ਦਾ ਕੰਮ ੧ਾਰੀ ਹੈ। ਇਸ ਦੌਰਾਨ 540 ਰੇਲਵੇ ਓਵਰ ਬ੍ਰਿਜ ਤੇ ਅੰਡਰ ਪਾਸ ਬਣਾਏ ਗਏ ਹਨ।

          ਰੇਲ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਗਤੀ ਸ਼ਕਤੀ ਮਲਟੀ ਮਾਡਲ ਕਾਰਗੋ ਟਰਮੀਨਲ ਤੋਂ ਪਹਿਲੀ ਕਾਰਗੋ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਸਮਾਰੋਹ ਵਿੱਚ ਮਾਰੂਤੀ ਸੁਜੂਕੀ ਇੰਡੀਆ ਲਿਮੀਟੇਡ ਦੇ ਸੀਈਓ ਹਿਸਾਸ਼ੀ ਤਾਕੇਓਚੀ ਨੇ ਕੇਂਦਰੀ ਰੇਲ ਮੰਤਰੀ ਅਤੇ ਮੁੱਖ ਮੰਤਰੀ ਦਾ ਉਦਘਾਟਨ ਸਮਾਰੋਹ ਵਿੱਚ ਪਹੁੰਚਣ ‘ਤੇ ਸਵਾਗਤ ਕੀਤਾ।

          ਇਸ ਮੌਕੇ ‘ਤੇ ਹਰਿਆਣਾਂ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਗੁਰੂਗ੍ਰਾਮ ਦੇ ਵਿਧਾਇਕ ਮੁਕੇਸ਼ ਸ਼ਰਮਾ, ਲੋਕ ਨਿਰਮਾਣ ਵਿਭਾਗ (ਭਵਨ ਅਤੇ ਮਾਰਗ) ਦੇ ਵਧੀਕ ਮੁੱਖ ਸਕੱਤਰ ਵਿਜੇਂਦਰ ਕੁਮਾਰ, ਉੱਤਰ ਰੇਲਵੇ ਦੇ ਜੀਐਮ ਆਸ਼ੋਕ ਕੁਮਾਰ ਵਰਮਾ, ਐਚਆਰਆਈਡੀਸੀ ਦੇ ਐਮਡੀ ਨਰੇਂਦਰ ਡੀ ਚੰਬੂਰ, ਮਾਰੂਤੀ ਸੁਜੂਕੀ ਤੋਂ ਸੁਨੀਲ ਕੱਕੜ, ਰਾਹੁਲ ਭਾਰਤੀ, ਐਮਡੀ ਛਾਵੜਾ, ਚੀਫ ਕੁਆਰਡੀਨੈਟਰ ਇੰਡਸਟਰੀ ਸੁਨੀਲ ਸ਼ਰਮਾ ਸਮੇਤ ਹੋਰ ਮਾਣੌਗੋ ਵਿਅਕਤੀ ਮੌਜੂਦ ਰਹੇ।

ਹਰਿਆਣਾ ਵਿੱਚ ਏਆਈ ਅਤੇ ਸਵੱਛ ਵਾਯੁ ਪ੍ਰੋਜੈਕਟਾਂ ਲਈ ਨਵੀਂ ਅਸਾਮੀਆਂ ਬਣਾਈ

ਜੇ.ਗਣੇਸ਼ਨ ਨੂੰ ਲਗਾਇਆ ਸਪੇਸ਼ਲ ਪਰਪਜ਼ ਵੀਕਲ ਦਾ ਸੀਈਓ

ਚੰਡੀਗੜ੍ਹ ( ਜਸਟਿਸ ਨਿਊਜ਼  )ਹਰਿਆਣਾ ਸਰਕਾਰ ਨੇ ਹਰਿਆਣਾ ਏਆਈ ਵਿਕਾਸ ਪੋ੍ਰਜੈਕਟ ਅਤੇ ਸਤਤ ਵਿਕਾਸ ਲਈ ਹਰਿਆਣਾ ਸਵੱਛ ਵਾਯੁ ਪ੍ਰੋਜੈਕਟ ਤੋਂ ਇਲਾਵਾ, ਹੋਰ ਬਾਹਰੀ ਮਦਦ ਪ੍ਰਾਪਤ ਪੋ੍ਰਜੈਕਟਾਂ ਲਈ ਸਪੇਸ਼ਲ ਪਰਪਜ਼  ਵੀਕਲ ਲਈ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਾਂਝੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਨਵੇਂ ਅਹੁਦੇ ਬਣਾਏ ਗਏ ਹਨ।

ਆਈਏਐਸ ਅਧਿਕਾਰੀ ਸ੍ਰੀ ਜੇ.ਗਣੇਸ਼ਨ, ਜੋ ਮੌਜ਼ੂਦਾ ਸਮੇ ਵਿੱਚ ਹਾਰਟ੍ਰਾਨ ਦੇ ਪ੍ਰਬੰਧਕ ਨਿਦੇਸ਼ਕ ਸਾਰਿਆਂ ਲਈ ਆਵਾਸ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਆਵਾਸ ਵਿਭਾਗ ਦੇ ਸਕੱਤਰ ਹਾਉਸਿੰਗ ਬੋਰਡ ਦੇ ਮੁੱਖ ਪ੍ਰਸ਼ਾਸਕ ਹਰਿਆਣਾ ਪਰਿਵਾਰ ਪਛਾਣ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮਿਟੇਡ ਦੇ ਪ੍ਰਬੰਧ ਨਿਦੇਸ਼ਕ ਹਨ, ਨੂੰ ਐਚਏਆਈਡੀਪੀ ਅਤੇ ਐਚਸੀਏਪੀਐਸਡੀ ਦੇ ਸਪੇਸ਼ਲ ਪਰਪਜ਼ ਲਈ ਮੁੱਖ ਕਾਰਜਕਾਰੀ ਅਧਿਕਾਰੀ ਦੇ ਨਵੇਂ ਅਹੁਦੇ ਦਾ ਵਧੀਕ ਕਾਰਜਭਾਰ ਸੌਂਪਿਆ ਗਿਆ ਹੈ।

ਐਚਸੀਐਸ ਅਧਿਕਾਰੀ ਸ੍ਰੀ ਦੀਪਕ ਕੁਮਾਰ, ਜੋ ਮੌਜ਼ੂਦਾ ਸਮੇ ਵਿੱਚ ਹਰਿਆਣਾ ਪਰਿਵਾਰ ਪਛਾਣ ਅਥਾਰਿਟੀ ਦੇ ਸਾਂਝੇ ਮੁੱਖ ਕਾਰਜਕਾਰੀ ਦੇ ਅਹੁਦੇ ‘ਤੇ ਤੈਨਾਤ ਹਨ, ਨੂੰ ਉਨ੍ਹਾਂ ਦੇ ਮੌਜ਼ੂਦਾ ਕਾਰਜਭਾਰ ਦੇ ਇਲਾਵਾ, ਐਚਏਆਈਡੀਪੀ ਅਤੇ ਐਚਸੀਏਪੀਐਸਡੀ ਦੇ ਸਪੇਸ਼ਲ ਪਰਪਜ਼ ਵੀਕਲ ਦੇ ਸਾਂਝੇ ਮੁੱਖ ਕਾਰਜਕਾਰੀ ਅਧਿਕਾਰੀ ਹੋਣਗੇ।

ਇਹ ਦੋਵੇਂ ਅਧਿਕਾਰੀ ਸੂਬੇ ਵਿੱਚ ਪ੍ਰਮੁੱਖ ਤਕਨਾਲੋਜੀ ਅਤੇ ਵਾਤਾਵਰਣ ਸਬੰਧੀ ਪਹਿਲਕਤਮੀਆਂ ਦੇ ਲਾਗੂਕਰਨ ਦੀ ਦੇਖਭਾਲ ਕਰਣਗੇ।

ਅਰਾਵਲੀ ਵਿੱਚ ਪ੍ਰਸਤਾਵਿਤ ਜੰਗਲ ਸਫਾਰੀ ਨਾਲ ਹਰਿਆਣਾ ਬਣੇਗਾ ਇਕੋ-ਟੂਰਿਜ਼ਮ ਦਾ ਨਵਾਂ ਕੇਂਦਰ- ਰਾਓ ਨਰਬੀਰ ਸਿੰਘ

ਚੰਡੀਗੜ੍ਹ ( ਜਸਟਿਸ ਨਿਊਜ਼  )-ਹਰਿਆਣਾ ਦੇ ਵਾਤਾਵਰਣ, ਵਨ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਹਰਿਆਣਾ ਸਰਕਾਰ ਵੱਲੋਂ ਅਰਾਵਲੀ ਖੇਤਰ ਵਿੱਚ ਇੱਕ ਮਹੱਤਵਪੂਰਨ ਜੰਗਲ ਸਫਾਰੀ ਪੋ੍ਰਜੈਕਟ ਅਤੇ ਅਰਾਵਲੀ ਗ੍ਰੀਨ ਵਾਲ ਪੋ੍ਰਜੈਕਟ ਤਿਆਰ ਕੀਤਾ ਹੈ। ਇਸ ਪ੍ਰੋਜੈਕਟ ਦਾ ਟੀਚਾ ਨਾ ਸਿਰਫ਼ ਇਕੋ-ਟੂਰਿਜ਼ਮ ਨੂੰ ਵਧਾਉਣਾ ਹੈ ਸਗੋਂ ਜੈਵ ਵਿਵਿਧਤਾ, ਜੰਗਲੀ ਜੀਵ ਸਰੰਖਣ ਅਤੇ ਸਥਾਨਕ ਲੋਕਾਂ ਨੂੰ ਰੁਜਗਾਰ ਦੇ ਮੌਕੇ ਪ੍ਰਦਾਨ ਕਰਨਾ ਵੀ ਹੈ।

ਅਰਾਵਲੀ ਗ੍ਰੀਨ ਵਾਲ-ਚਾਰ ਰਾਜ਼ਿਆਂ ਵਿੱਚ ਫੈਲਿਆ ਵਾਤਾਵਰਣੀ ਯਤਨ

ਉਨ੍ਹਾਂ ਨੇ ਦੱਸਿਆ ਕਿ ਅਰਾਵਲੀ ਭਾਰਤ ਦੀ ਸਭ ਤੋਂ ਪੁਰਾਣੀ ਪਹਾੜੀ ਲੜੀ ਹੈ, ਜੋ ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਦਿੱਲੀ ਸਮੇਤ ਚਾਰ ਰਾਜ਼ਿਆਂ ਵਿੱਚ ਫੈਲੀ ਹੋਈ ਹੈ ਅਤੇ 1.15 ਮਿਲਿਅਨ ਹੈਕਟੇਅਰ ਖੇਤਰ ਨੂੰ ਕਵਰ ਕਰਦੀ ਹੈ। ਕੇਂਦਰ ਸਰਕਾਰ ਨੇ ਹਰਿਆਣਾ ਨੂੰ ਅਰਾਵਲੀ ਗ੍ਰੀਨ ਵਾਲ ਪੋ੍ਰਜੈਕਟ ਅਤੇ ਜੰਗਲੀ ਸਫਾਰੀ ਦਾ ਜਿੰਮਾਂ ਸੌਂਪਿਆ ਹੈ ਜੋ ਵਾਤਾਵਰਣੀ ਦ੍ਰਿਸ਼ਟੀਕੋਣ ਨਾਲ ਇੱਕ ਮੀਲ ਦਾ ਪੱਥਰ ਸਾਬਿਤ ਹੋਵੇਗਾ।

ਜੰਗਲੀ ਜੀਵ ਸੁਰੱਖਿਆ ਪ੍ਰਤੀ ਵੱਧ ਰਹੀ ਹੈ ਯੁਵਾ ਦਿਲਚਸਪੀ

ਸ੍ਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਜਲਵਾਯੂ ਬਦਲਾਓ ਅਤੇ ਪ੍ਰਦੂਸ਼ਣ ਦੇ ਦੌਰ ਵਿੱਚ ਵਾਤਾਵਰਣ ਸਰੰਖਣ ਇੱਕ ਵਿਸ਼ਵਵਿਆਪੀ ਚਿੰਦਾ ਬਣ ਗਿਆ ਹੈ। ਊਨ੍ਹਾਂ ਨੇ ਕਿਹਾ ਕਿ ਕੁਦਰਤ ਅਤੇ ਜੰਗਲੀ ਜੀਵਾਂ ਪ੍ਰਤੀ ਸੰਵੇਦਨਸ਼ੀਲ ਹੋ ਕੇ ਹੀ ਅਸੀ ਵਾਤਾਵਰਣ ਸੰਤੁਲਨ ਬਣਾਈ ਰੱਖ ਸਕਦੇ ਹਨ। ਅੱਜ ਕਈ ਯੁਵਾ ਸਟਾਰਟਅਪ ਅਤੇ ਨਿਜੀ ਸੰਸਥਾਵਾਂ ਵੀ ਜੰਗਲੀਜੀਵ ਸਰੰਖਣ ਵਿੱਚ ਭਾਗੀਦਾਰੀ ਕਰ ਰਹੀਆਂ ਹਨ, ਜੋ ਸਰਕਾਰੀ ਯਤਨਾਂ ਨੂੰ ਮਜਬੂਤ ਬਣਾ ਰਹੀ ਹੈ।

ਨਾਗਪੁਰ ਅਤੇ ਜਾਮਨਗਰ ਜਿਹੇ ਪ੍ਰੋਜੈਕਟਾਂ ਨਾਲ ਲਈ ਜਾ ਰਹੀ ਹੈ ਪ੍ਰੇਰਣਾ

ਮੰਤਰੀ ਨੇ ਦੱਸਿਆ ਕਿ ਇਹ ਪ੍ਰੋਜੈਕਟ ਪਹਿਲਾਂ ਸੈਰ-ਸਪਾਟੇ ਅਧੀਨ ਸੀ, ਪਰ ਹੁਣ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ ਅਨੁਸਾਰ ਇਸ ਦੀ ਜਿੰਮੇਦਾਰੀ ਵਨ ਵਿਭਾਗ ਨੂੰ ਦਿੱਤੀ ਗਈ ਹੈ। ਉਹ ਆਪ ਨਾਗਪੁਰ ਦੀ ਗੋਰੇਵਾੜਾ ਸਫਾਰੀ ਅਤੇ ਗੁਜਰਾਤ ਦੀ ਵਨਤਾਰਾ ਪੋ੍ਰਜੈਕਟ ਦਾ ਦੌਰਾ ਕਰ ਚੁੱਕੇ ਹਨ। ਹਰਿਆਣਾ ਸਰਕਾਰ ਦਾ ਟੀਚਾ ਹੈ ਕਿ ਇਸ ਮੇਗਾ ਪ੍ਰੋਜੈਕਟ ਦਾ ਉਦਘਾਟਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਹੱਥਾਂ ਨਾਲ ਕਰਾਇਆ ਜਾਵੇ।

ਵਾਤਾਵਰਣ ਸਬੰਧੀ ਲਾਭਾਂ ਨਾਲ ਮਿਲੇਗਾ ਰੁਜਗਾਰ ਦਾ ਮੌਕਾ

ਅਰਾਵਲੀ ਗ੍ਰੀਨ ਵਾਲ ਪੋ੍ਰਜੈਕਟ ਰਾਹੀਂ ਸਵਦੇਸ਼ੀ ਪ੍ਰਜਾਤਿਆਂ ਦਾ ਵਨ ਲਗਾਉਣਾ, ਮਿੱਟੀ ਦੀ ਸਿਹਤ ਵਿੱਚ ਸੁਧਾਰ, ਭੂਮੀਗਤ ਪਾਣੀ ਰੀਚਾਰਜ ਅਤੇ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਿਆ ਜਾਵੇਗਾ।  ਇਸ ਨਾਲ ਨਾ ਸਿਰਫ਼ ਹਰਿਆਣਾ ਦੇ ਵਾਤਾਵਰਣ ਨੂੰ ਬਲ ਮਿਲੇਗਾ, ਸਗੋਂ ਸਥਾਨਕ ਨੌਜੁਆਨਾਂ ਨੂੰ ਵਨ ਮਿਤਰ ਦੇ ਰੂਪ ਵਿੱਚ ਅਤੇ ਹਰਿਤ ਰੁਜਗਾਰ ਦੇ ਮੌਕੇ ਪੈਦਾ ਹੋਣਗੇੇ

ਰਾਓ ਨਰਬੀਰ ਸਿੰਘ ਨੇ ਅਪੀਲ ਕੀਤੀ ਕਿ ਸਾਰਿਆਂ ਨੂੰ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸਰੰਖਣ ਪ੍ਰਤੀ ਸੰਕਲਪ ਲੈਣਾ ਚਾਹੀਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਮਨ ਦੀ ਗੱਲ ਪ੍ਰੋਗਰਾਮ ਵਿੱਚ ਇਸ ਗੱਲ ਦਾ ਜਿਕਰ ਕੀਤਾ ਸੀ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin