ਕੈਨੇਡਾ ’ਚ ਮਾਸੂਮ ਬਚਿਆਂ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਦਾ ਅਪਮਾਨ ਕਰਾਉਣਾ ਨਿੰਦਣਯੋਗ: ਪ੍ਰੋ.  ਸਰਚਾਂਦ ਸਿੰਘ ਖਿਆਲਾ।

ਅੰਮ੍ਰਿਤਸਰ 16 ਜੂਨ (  ) ਭਾਜਪਾ ਦੇ ਸੂਬਾਈ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ  ਨੇ ਕਿਹਾ ਕਿ ਐਕਸ ਉੱਤੇ ਇੱਕ ਵੀਡੀਓ ਦੇਖੀ ਗਈ । ਜੋ ਕੈਨੇਡਾ ਵਿੱਚ ਰਿਕਾਰਡ ਹੋਈ ਦੱਸੀ ਜਾ ਰਹੀ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਦਾ ਕੁਝ ਸਿੱਖ ਬੱਚਿਆਂ ਵੱਲੋਂ ਜਿਨ੍ਹਾਂ ਦੇ ਉਮਰ ਪੰਜ ਸੱਤ ਸਾਲ ਦੇ ਹੋ ਸਕਦੇ ਹਨ, ਵੱਲੋਂ ਅਪਮਾਨ ਕੀਤਾ ਗਿਆ ਨਜ਼ਰ ਆ ਰਿਹਾ। ਇਹ ਨਹੀਂ ਪਤਾ ਇਸ ਦੇ ਪਿੱਛੇ ਕੌਣ ਲੋਕ ਹਨ, ਪਰ ਵੀਡੀਓ ਦੇਖ ਕੇ ਤਾਂ ਪਤਾ ਲੱਗਦਾ ਹੈ ਕਿ ਮਾਸੂਮ ਬੱਚਿਆਂ ਦਾ ਬਰੇਨ ਵਾਸ਼ ਕੀਤਾ ਗਿਆ ਤੇ ਉਹਨਾਂ ਦੇ ਅੰਦਰ ਭਾਰਤ ਪ੍ਰਤੀ ਨਫ਼ਰਤ ਭਰ ਦਿੱਤੀ ਗਈ। ਇਹ ਭਾਰਤ ਅਤੇ ਭਾਜਪਾ ਦੇ ਆਗੂਆਂ ਖਿਲਾਫ ਇੱਕ ਝੂਠਾ ਬਿਰਤਾਂਤ, ਫਾਲਸ ਨੈਰੇਟਿਵ ਸਿਰਜਣ ਦੇ ਖਾਲਿਸਤਾਨੀ ਪੱਖੀ ਲੋਕਾਂ ਦੀ ਸਾਜ਼ਿਸ਼ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹਤਾਸ਼ ਲੋਕਾਂ ਦੀ ਕਰਤੂਤ ਹੈ ਜੋ ਭਾਰਤ ਅਤੇ ਹਿੰਦੂਆਂ ਪ੍ਰਤੀ ਨਫ਼ਰਤ ਬੱਚਿਆਂ ਦੇ ਮਨਾਂ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਭ ਰਾਜਨੀਤੀ ਤੋਂ ਪ੍ਰੇਰਿਤ ਹਨ।
ਸਿੱਖ ਧਰਮ ਸਦਭਾਵਨਾ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਲਈ ਜਾਣਿਆ ਜਾਂਦਾ ਹੈ। ਕੁਦਰਤੀ ਆਫ਼ਤਾਂ ਸਮੇਂ ਦੁਨੀਆ ’ਚ ਲੋਕਾਈ ਦੀ ਕੀਤੀ ਜਾਂਦੀ ਸੇਵਾ ਨਾਲ ਸਿੱਖੀ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਇਹ ਖਾਲਿਸਤਾਨੀ ਅਜੇਹੀ ਹੁੱਲੜਬਾਜ਼ੀ ਕਰਕੇ ਉਸ ਪਛਾਣ ਨੂੰ ਮਿਟਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਜੋ ਕਿ ਸਿੱਖ ਧਰਮ ਦੇ ਸੰਦੇਸ਼ ਦੇ ਬਿਲਕੁਲ ਉਲਟ ਹੈ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਨੂੰ ਪੰਥਕ ਸਟੇਜ ਸ਼੍ਰੋਮਣੀ ਕਮੇਟੀ ਤੋਂ ਕੌਮੀ ਸੇਵਾ ਅਵਾਰਡ ਨਾਲ ਨਿਵਾਜਿਆ ਜਾ ਚੁੱਕਿਆ ਹੈ ਅਤੇ ਮਸੀਹਾ ਵਜੋਂ ਦੱਸਿਆ ਗਿਆ ਹੈ। ਉਹਨਾਂ ਨੇ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਧੂਮ ਧਾਮ ਨਾਲ ਸਰਕਾਰੀ ਪੱਧਰ ’ਤੇ ਮਨਾਉਣਾ ਕੀਤਾ। ਕਰਤਾਰਪੁਰ ਲਾਂਘੇ ਵਰਗੇ ਅੰਤਰਰਾਸ਼ਟਰੀ ਕਾਰਜ ਸਿੱਖ ਭਾਈਚਾਰੇ ਲਈ ਕੀਤਾ, 26 ਦਸੰਬਰ ਨੂੰ ਹਰ ਸਾਲ ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਸਿੱਜਦਾ ਕਰਨ ਲਈ ਵੀਰ ਬਾਲ ਦਿਵਸ ਦਾ ਐਲਾਨ ਕੀਤਾ, ਬੰਦੀ ਸਿੰਘਾਂ ਦੀ ਰਿਹਾਈ ਸੰਭਵ ਬਣਾਈ, ਕਾਲੀ ਸੂਚੀਆਂ ਦਾ ਖ਼ਾਤਮਾ ਕੀਤਾ, ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਕੀਤੇ ਕਿ ਬਲ਼ੂ ਸਟਾਰ ਆਪ੍ਰੇਸ਼ਨ ਨੂੰ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਾਰ ਦਿੱਤਾ, ਉਹ ਵੀ ਪਾਰਲੀਮੈਂਟ ਦੇ ਅੰਦਰ , 84 ਦੇ ਕਤਲੇਆਮ ਨੂੰ ਭਿਆਨਕ ਨਰ ਸੰਘਾਰ ਅਤੇ ਕਤਲੇ ਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਜਗਦੀਸ਼ ਟਾਈਟਲ ਵਰਗਿਆਂ ਨੂੰ ਸਲਾਖ਼ਾਂ ਪਿੱਛੇ ਭੇਜਣਾ ਕੀਤਾ। ਕਤਲੇਆਮ ਦੇ ਪੀੜਤਾਂ ਨੂੰ ਮਾਲੀ ਮਦਦ ਦਿੱਤੀ ਅਤੇ ਹੁਣ ਉਹਨਾਂ 250 ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ । ਜੋਧਪੁਰ ਨਜ਼ਰਬੰਦਾਂ ਨੂੰ ਮੁਆਵਜ਼ਾ ਦਿੱਤਾ, ਅਫ਼ਗ਼ਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਵਾਪਸ ਲਿਆਂਦੇ ਅਤੇ ਅਫ਼ਗ਼ਾਨਿਸਤਾਨ ਦੇ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਨਾਗਰਿਕਤਾ ਸੋਧ ਕਾਨੂੰਨ ਅਧੀਨ ਭਾਰਤੀ ਨਾਗਰਿਕਤਾ ਦਿੱਤੀ, ਸ੍ਰੀ ਹੇਮਕੁੰਟ ਸਾਹਿਬ ਲਈ 2700 ਕਰੋੜ ਦੀ ਲਾਗਤ ਨਾਲ ਰੋਪ ਵੇ ਨੂੰ ਬਣਾਉਣ ਦਾ ਕਾਰਜ ਮਿਥਿਆ। ਮੈਂ ਸਮਝਦਾ ਹਾਂ ਕਿ ਖਾਲਿਸਤਾਨੀ ’84 ਦੇ ਸਿੱਖ ਕਤਲੇਆਮ ਅਤੇ ਹੋਰ ਵਰਤਾਰਿਆਂ ਨੂੰ ਹਿੰਦੂ ਅਤੇ ਸਿੱਖਾਂ ’ਚ ਪਾੜਾ ਪਾਉਣ ਲਈ ਵਰਤ ਰਹੇ ਹਨ, ਜਦੋਂ ਕਿ ਅਸਲ ਦੋਸ਼ੀ ਕਾਂਗਰਸ ਦੀ ਆਲੋਚਨਾ ਕਰਨੀ ਚਾਹੀਦੀ ਸੀ। ਫ਼ਰਜ਼ੀ ਖਾਲਿਸਤਾਨੀ ਅੰਦੋਲਨ ਸਿੱਖਾਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਦੇਵੇਗਾ।
ਵੰਡ ਪਾਊ ’ਤੇ ਜ਼ੋਰ ਦਿੱਤਾ ਜਾ ਰਿਹਾ ਇਹ ਵਰਤਾਰਾ ਸਿੱਖਾਂ ਦਾ ਅਕਸ ਖ਼ਰਾਬ ਕਰ ਰਿਹਾ ਹੈ। ਅਸਲ ਦੇ ਵਿੱਚ ਗੁਰ ਪਤਵੰਤ ਪੰਨੂ ਹੋਵੇ ਜਾਂ ਕੋਈ ਹੋਰ ਖਾਲਿਸਤਾਨੀ ਆਗੂ ਪਾਕਿਸਤਾਨ ਦੇ ਇਸ਼ਾਰਿਆਂ ਦੇ ਵਿੱਚ ਕੰਮ ਕਰ ਰਹੇ ਹਨ। ਅਖੌਤੀ ਖ਼ਾਲਿਸਤਾਨ ਦਾ ਮਨੋਨੀਤ ਨਕਸ਼ਾ ਪੇਸ਼ ਕਰਦਿਆਂ ਉਹਨਾਂ ਨੇ ਲਾਹੌਰ ਨੂੰ ਸ਼ਾਮਿਲ ਨਾ ਕਰਨਾ ਇਸ ਦਾ ਪ੍ਰਤੱਖ ਸਬੂਤ ਹੈ। ਬੀਤੇ ਸਮੇਂ ਦੌਰਾਨ ਆਪਾਂ ਦੇਖਿਆ ਹੈ ਕਿ ਕੈਨੇਡਾ ਦੇ ਟਰਾਂਟੋ ਸ਼ਹਿਰ ਦੇ ਨੇੜੇ ਬਰੈਂਪਟਨ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਉੱਥੇ ਸਾਲਾਨਾ ਲਾਈਫ਼ ਸਰਟੀਫਿਕੇਟ ਜਾਰੀ ਕਰਨ ਲਈ ਭਾਰਤੀ ਸਫ਼ਾਰਤਖ਼ਾਨੇ ਵੱਲੋਂ ਇਕ ਮੰਦਰ ’ਚ ਲਗਾਏ ਗਏ ਕੈਂਪ ’ਤੇ ਹਮਲਾ ਕੀਤਾ, ਜਿਸ ਦਾ ਭਾਰਤ ਪੱਖੀ ਲੋਕਾਂ ਨੇ ਤਗੜੇ ਹੋ ਕੇ ਉਹਨਾਂ ਦਾ ਮੁਕਾਬਲਾ ਕੀਤਾ ।ਇਸ ਹਿੰਸਕ ਟਕਰਾਅ ਤੋਂ ਬਾਅਦ ਹਜ਼ਾਰਾਂ ਹਿੰਦੂ ਸਿੱਖਾਂ ਨੇ ਏਕਤਾ ਦਾ ਪ੍ਰਗਟਾਵਾ ਕਰਦਿਆਂ ਬਰੈਂਪਟਨ ਵਿੱਚ ਮਾਰਚ ਵੀ ਕੀਤਾ। ਬੇਸ਼ੱਕ ਕੈਨੇਡਾ ਵਿੱਚ ਹਰੇਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਪਰ ਇਸ ਦੀ ਆੜ ਵਿੱਚ ਕੈਨੇਡਾ ਸਰਕਾਰ ਭਾਰਤ ਪ੍ਰਤੀ ਨਫ਼ਰਤ ਫੈਲਾਉਣ ਵਾਲਿਆਂ ਨੂੰ ਸ਼ੈ ਦੇ ਰਹੀ ਹੈ। ਉਹ ਬੇਰੋਕ ਟੋਕ ਭਾਰਤ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ l
ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿੱਚ ਬੈਠੇ ਅਨੇਕਾਂ ਖਾਲਿਸਤਾਨੀ ਗਰੁੱਪ ਭਾਰਤ ਖਿਲਾਫ ਤਿੱਖੀ ਬਿਆਨਬਾਜ਼ੀ ਕਰਦੇ ਆ ਰਹੇ ਹਨ। ਕਈ ਵਾਰ ਭਾਰਤੀ ਆਗੂਆਂ ਦੀਆਂ ਤਸਵੀਰਾਂ ਦੇ ਨਾਲ ਨਾਲ ਭਾਰਤੀ ਝੰਡੇ ਦਾ ਵੀ ਅਪਮਾਨ ਕਰਦੇ ਹਨ। ਅਮਰੀਕਾ ਤੇ ਕੈਨੇਡਾ ਵਰਗੇ ਦੇਸ਼ ਭਾਰਤ ਖਿਲਾਫ ਵੱਖਵਾਦੀ ਸੁਰਾਂ ਕੱਢਣ ਵਾਲਿਆਂ ਲਈ ਸੁਰੱਖਿਆ ਛੁਪਣਗਾਹ ਬਣ ਚੁੱਕੇ ਹਨ ਭਾਵੇਂ ਕਿ ਭਾਰਤ ਅਤੇ ਪੰਜਾਬ ਵਿੱਚ ਖਾਲਿਸਤਾਨੀਆਂ ਲਈ ਕੋਈ ਸਮਰਥਨ ਨਹੀਂ ਮਿਲ ਰਿਹਾ ਹੈ। ਬਹੁਤਾ ਕਰਕੇ ਸਿੱਖਾਂ ਦਾ ਖ਼ਾਲਿਸਤਾਨ ਨਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin