ਮਨੁੱਖਤਾ ਲਈ ਹਰ ਵਿਅਕਤੀ ਘੱਟ ਤੋਂ ਘੱਟ ਇੱਕ ਪੌਧਾ ਜਰੂਰ ਲਗਾਉਣ- ਮਹੀਪਾਲ ਢਾਂਡਾ
ਸਿੱਖਿਆ ਮੰਤਰੀ ਨੇ ਉਗਰਾਖੇੜੀ ਪਿੰਡ ਵਿੱਚ ਪੌਧੇ ਲਗਾ ਕੇ ਜ਼ਿਲ੍ਹੇ ਨੂੰ ਹਰਾ ਭਰਾ ਰੱਖਣ ਦਾ ਦਿੱਤਾ ਸਨੇਹਾ
ਚੰਡੀਗੜ੍ਹ ( ਜਸਟਿਸ ਨਿਊਜ਼ )ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਅੱਜ ਪਾਣੀਪਤ ਦੇ ਪਿੰਡ ਉਗਰਾਖੇੜੀ ਵਿੱਚ ਸੰਕਲਪ ਤੋਂ ਸਿੱਧੀ ਕੀਤੀ ਅਤੇ ਸਫਾਈ ਅਭਿਆਨ ਤਹਿਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪੌਧੇ ਲਗਾਉਣ ਅਤੇ ਸਾਫ਼ ਸਫਾਈ ਕਰ ਲੋਕਾਂ ਨੂੰ ਨਿਮਤ ਰੂਪ ਨਾਲ ਸਫਾਈ ਕਰਨ ਦਾ ਸਨੇਹਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਫਾਈ ਸਾਡੇ ਜੀਵਨ ਦਾ ਹਿੱਸਾ ਹੋਣਾ ਚਾਹੀਦਾ ਹੈ।
ਸ੍ਰੀ ਮਹੀਪਾਲ ਢਾਂਡਾ ਨੇ ਪਿੰਡ ਉਗਰਾਖੇੜੀ ਸਮੇਤ ਕਈ ਹੋਰ ਸਥਾਨਾਂ ‘ਤੇ ਵੀ ਪੌਧੇ ਲਗਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਮਨੁੱਖਤਾ ਲਈ ਹਰ ਵਿਅਕਤੀ ਨੂੰ ਘੱਟ ਤੋਂ ਘੱਟ ਇੱਕ ਪੌਧਾ ਜਰੂਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਵਿਕਾਸ ਨੂੰ ਲੈਅ ਕੇ ਰਾਜ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਹਰ ਪਿੰਡ ਦਾ ਬਰਾਬਰੀ ਨਾਲ ਵਿਕਾਸ ਕੀਤਾ ਜਾ ਰਿਹਾ ਹੈ।
ਸਿੱਖਿਆ ਮੰਤਰੀ ਨੇ ਪਿੰਡ ਵਿੱਚ ਵਿਕਾਸ ਕੰਮਾਂ ਨੂੰ ਲੈਅ ਕੇ ਆਪਣੇ ਨਿਜੀ ਫੰਡ ਵਿੱਚੋਂ ਚਾਰ ਲੱਖ ਰੁਪਏ ਦੀ ਰਕਮ ਖਰਚ ਕਰਨ ਦਾ ਐਲਾਨ ਕੀਤਾ। ਇਨ੍ਹਾਂ ਵਿੱਚੋਂ ਇੱਕ ਲੱਖ ਰੁਪਏ ਦੀ ਰਕਮ ਕ੍ਰਿਕੇਟ ਪਿਚ ਬਨਾਉਣ, ਇੱਕ ਲੱਖ ਰੁਪਏ ਦੀ ਰਕਮ ਸਟੇਡੀਅਮ ਐਸੋਸਇਏਸ਼ਨ ਵੱਲੋਂ ਮੈਂਟੇਨੇਂਸ ਕਰਨ ਅਤੇ ਦੋ ਲੱਖ ਰੁਪਏ ਸੀਨੀਅਰ ਸਿਟਿਜਨ ਕਲਬ ਨੂੰ ਵਿਕਾਸਕਾਰੀ ਕੰਮਾਂ ‘ਤੇ ਖਰਚ ਕਰਨ ਦਾ ਐਲਾਨ ਕੀਤਾ।
ਮਈ ਮਹੀਨੇ ਤੱਕ ਅਨੁਸੂਚਿਤ ਜਾਤੀ ਦੇ 311 ਲਾਭਾਰਥਿਆਂ ਨੂੰ 221.74 ਲੱਖ ਰੁਪਏ ਦੀ ਵਿਤੀ ਸਹਾਇਤਾ ਕੀਤੀ ਪ੍ਰਦਾਨ
ਚੰਡੀਗੜ੍ਹ ( ਜਸਟਿਸ ਨਿਊਜ਼ )ਹਰਿਆਣਾ ਦੇ ਸਮਾਜਿਕ ਨ੍ਹਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤਯੋਦਿਆ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਹਰਿਆਣਾ ਅਨੁਸੂਚਿਤ ਜਾਤੀ ਵਿਤ ਅਤੇ ਵਿਕਾਸ ਨਿਗਮ ਨੇ ਵਿਤ ਸਾਲ 2025-26 ਦੌਰਾਨ ਮਈ ਮਹੀਨੇ ਤੱਕ ਵੱਖ ਵੱਖ ਯੋਜਨਾਵਾਂ ਤਹਿਤ ਅਨੁਸੂਚਿਤ ਜਾਤੀ ਦੇ 311 ਲਾਭਾਰਥਿਆਂ ਨੂੰ 221.74 ਲੱਖ ਰੁਪਏ ਦੀ ਵਿਤੀ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਵਿੱਚ 24.14 ਲੱਖ ਰੁਪਏ ਦੀ ਸਬਸਿਡੀ ਵੀ ਸ਼ਾਮਲ ਹਨ।
ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਦੱਸਿਆ ਕਿ ਅਨੁਸੂਚਿਤ ਜਾਦੀ ਨਾਲ ਸਬੰਧ ਲੋਕਾਂ ਨੂੰ ਵੱਖ ਵੱਖ ਸ਼੍ਰੇਣਿਆਂ ਤਹਿਤ ਕਰਜਾ ਮੁਹੱਇਆ ਕਰਵਾਇਆ ਜਾਂਦਾ ਹੈ ਤਾਂ ਜੋ ਉਹ ਆਪਣਾ ਕਾਰੋਬਾਰ ਅਤੇ ਸਵੈ- ਰੁਜਗਾਰ ਸਥਾਪਿਤ ਕਰ ਸਕਣ। ਕੌਮੀ ਅਨੁਸੂਚਿਤ ਜਾਤੀ ਵਿਤ ਅਤੇ ਵਿਕਾਸ ਨਿਗਮ ਦੀ ਮਦਦ ਨਾਲ ਲਾਗੂ ਯੋਜਨਾਵਾਂ ਦੇ ਤਹਿਤ ਵੀ ਉਨ੍ਹਾਂ ਨੂੰ ਵਿਤੀ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਖੇਤੀਬਾੜੀ ਅਤੇ ਸੰਬੱਧ ਖੇਤਰ ਤਹਿਤ 130 ਲਾਭਾਰਥਿਆਂ ਨੂੰ ਡੇਰੀ ਫਾਰਮਿੰਗ, ਭੇਡ ਪਾਲਣ ਅਤੇ ਸੂਅਰ ਪਾਲਣ ਲਈ 104.72 ਲੱਖ ਰੁਪਏ ਦਾ ਬਿਆਜ ਮੁਹੱਈਆ ਕਰਵਾਈਆ ਹੈ, ਜਿਸ ਵਿੱਚ 97.61 ਲੱਖ ਰੁਪਏ ਬੈਂਕ ਕਰਜਾ ਅਤੇ 7.11 ਲੱਖ ਰੁਪਏ ਸਬਸਿਡੀ ਵੱਜੋਂ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਉਦਯੋਗਿਕ ਖੇਤਰ, ਵਿਆਪਾਰ ਅਤੇ ਕਾਰੋਬਾਰ ਖੇਤਰ ਤਹਿਤ 177 ਲਾਭਾਰਥਿਆਂ ਨੂੰ 114.52 ਲੱਖ ਰੁਪਏ ਦੀ ਰਕਮ ਮੁਹੱਈਆ ਕਰਵਾਈ ਗਈ।
ਇਸੇ ਪ੍ਰਕਾਰ, ਪੇਸ਼ੇਵਰ ਅਤੇ ਸਵੈ-ਰੁਜਗਾਰ ਖੇਤਰ ਤਹਿਤ 4 ਲਾਭਾਰਥਿਆਂ ਨੂੰ 2.50 ਲੱਖ ਰੁਪਏ ਦੀ ਰਕਮ ਮੁਹੱਈਆ ਕਰਵਾਈ ਗਈ, ਜਿਨ੍ਹਾਂ ਵਿੱਚੋਂ 1.85 ਲੱਖ ਰੁਪਏ ਬੈਂਕ ਕਰਜਾ, 40 ਹਜ਼ਾਰ ਰੁਪਏ ਦੀ ਸਬਸਿਡੀ ਅਤੇ 25 ਹਜ਼ਾਰ ਰੁਪਏ ਮਾਰਜਿਨ ਮਨੀ ਵੱਜੋਂ ਜਾਰੀ ਕੀਤੇ ਗਏ।
ਲੋਕਾਂ ਤੋਂ ਭੀਸ਼ਨ ਗਰਮੀ ਦੇ ਵਿੱਚ ਸੁਰੱਖਿਅਤ ਰਹਿਣ ਦੀ ਕੀਤੀ ਅਪੀਲ
ਗਰਮੀ ਦੇ ਪੀਕ ਆਵਰਸ ਵਿੱਚ ਵਰਤਣ ਖਾਸ ਸਾਵਧਾਨੀਆਂ – ਡਾ. ਸੁਮਿਤਾ ਮਿਸ਼ਰਾ
ਚੰਡੀਗੜ੍ਹ ( ਜਸਟਿਸ ਨਿਊਜ਼ )-ਹਰਿਆਣਾ ਸਰਕਾਰ ਨੇ ਰਾਜ ਵਿੱਚ ਭੀਸ਼ਨ ਗਰਮੀ ਦੀ ਸਥਿਤੀ ਦੇ ਵਿੱਚ ਲੋਕਾਂ ਨਾਲ ਸੰਪਰਕ ਰਹਿਣ ਅਤੇ ਖੁਦ ਨੂੰ ਅਤੇ ਆਪਣੇ ਪਰਿਵਾਰ ਅਤੇ ਪਸ਼ੂਆਂ ਨੂੰ ਭੀਸ਼ਨ ਗਰਮੀ ਤੋਂ ਬਚਾਉਣ ਲਈ ਸਰਗਰਮ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਜਿਲ੍ਹਿਆਂ ਵਿੱਚ ਗਰਮੀ ਤੋਂ ਬਚਾਵ ਲਈ ਕੀ ਕਰਨ ਅਤੇ ਕੀ ਨਾ ਕਰਨ ਦੇ ਬਾਰੇ ਵਿੱਚ ਸਰਗਰਮ ਰੂਪ ਨਾਲ ਪ੍ਰਚਾਰ ਕਰਨ ਅਤੇ ਇਹ ਯਕੀਨੀ ਕਰਨ ਕਿ ਮਨੁੱਖਾਂ ਅਤੇ ਪਸ਼ੂਆਂ ‘ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਕਾਫੀ ਉਪਾਅ ਕੀਤੇ ਜਾਣ।
ਉਨ੍ਹਾਂ ਨੇ ਇੰਨ੍ਹਾਂ ਉਪਾਆਂ ਵਿੱਚ ਪਬਲਿਕ ਥਾਵਾਂ ‘ਤੇ ਕਾਫੀ ਪੀਣ ਦੇ ਪਾਣੀ ਦੀ ਵਿਵਸਥਾ ਕਰਾਉਣਾ, ਗਰਮੀ ਤੋਂ ਬਚਾਅ ਦੇ ਉਪਾਆਂ ਦੇ ਬਾਰੇ ਵਿੱਚ ਗੰਭੀਰ ਜਨ-ਜਾਗਰੁਕਤਾ ਮੁਹਿੰਮ ਸ਼ੁਰੂ ਕਰਨਾ, ਪ੍ਰਾਥਮਿਕ ਸਿਹਤ ਕੇਂਦਰ ਪੱਧਰ ਤੱਕ ਹੀਟ ਸਟ੍ਰੋਕ ਰੋਗੀਆਂ ਲਈ ਕਾਫੀ ਮੈਡੀਕਲ ਸਪਲਾਈ ਯਕੀਨੀ ਕਰਨਾ ਅਤੇ ਹੀਟਵੇਵ ਦੇ ਚਰਮ ਘੰਟਿਆਂ ਦੌਰਾਨ ਮੈਨੂਅਲ ਮਜਦੂਰਾਂ, ਫੇਰੀਵਾਲਿਆਂ, ਵਿਕਰੇਤਾਵਾਂ ਅਤੇ ਰਿਕਸ਼ਾ ਚਾਲਕਾਂ ਲਈ ਕੰਮ ਦੇ ਘੰਟਿਆਂ ਦੇ ਬਾਰੇ ਵਿੱਚ ਸਲਾਹ ਜਾਰੀ ਕਰਨਾ ਸ਼ਾਮਿਲ ਹੈ। ਹੀਟ ਸਟ੍ਰੋਕ ਕਾਰਨ ਹੋਣ ਵਾਲੇ ਪ੍ਰਭਾਵ ਨੂੰ ਘੱਟ ਕਰਨ ਅਤੇ ਗੰਭੀਰ ਬੀਮਾਰੀ ਜਾਂ ਮੌਤ ਨੂੰ ਰੋਕਣ ਲਈ ਡਾ. ਮਿਸ਼ਰਾ ਨੇ ਲੋਕਾਂ ਨੂੰ ਕੀ ਕਰਨ ਅਤੇ ਕੀ ਨਾ ਕਰਨ ਦੇ ਵਿਆਪਕ ਨਿਯਮਾਂ ਅਤੇ ਸੁਝਾਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।
ਨਿਰਜਲੀਕਰਣ ਤੋਂ ਪ੍ਰਭਾਵੀ ਰੂਪ ਨਾਲ ਨਜਿਠਣ ਲਈ ਸਾਰੇ ਪ੍ਰਾਥਮਿਕ ਸਿਹਤ ਕੇਂਦਰ ਅਤੇ ਕੰਮਿਊਨਿਟੀ ਸਿਹਤ ਕੇਂਦਰਾਂ ਨੂੰ ਕਾਫੀ ਸਲਾਇਨ ਘੋਲ ਅਤੇ ਕਾਫੀ ਬਿਸਤਰਿਆਂ ਨਾਲ ਪੂਰੀ ਤਰ੍ਹਾ ਲੈਸ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਕਿ ਉਹ ਪਿਆਸੇ ਨਾ ਹੋਣ ‘ਤੇ ਵੀ ਕਾਫੀ ਪਾਣੀ ਪੀਣ ਅਤੇ ਯਾਤਰਾ ਕਰਦੇ ਸਮੇਂ ਪਾਣੀ ਨਾਲ ਰੱਖਣ।
ਉਨ੍ਹਾਂ ਨੇ ਹਲਕੇ ਰੰਗ ਦੇ ਢਿੱਲੇ ਅਤੇ ਸੂਤੀ ਕਪੜੇ ਪਹਿਨਣ, ਨਾਲ ਹੀ ਬਾਹਰ ਜਾਣ ‘ਤੇ ਧੁੱਪ ਦੀ ਐਨਕ, ਛੱਤਰੀ, ਪੱਗੀ/ਸਕਾਫ, ਟੋਪੀ, ਜੂਤੇ ਜਾਂ ਚੱਪਲ ਵਰਗੇ ਸੁਰੱਖਿਆਤਮ ਸਮੱਗਰੀਆਂ ਅਤੇ ਵਸਤੂਆਂ ਦੀ ਵਰਤੋ ਕਰਨ ਦੀ ਸਲਾਹ ਦਿੱਤੀ ਹੈ। ਬਾਹਰ ਕੰਮ ਕਰਨ ਵਾਲਿਆਂ ਨੂੰ ਟੋਪੀ ਜਾਂ ਛੱਤਰੀ ਲੈਣ ਅਤੇ ਸਿਰ, ਗਰਦਨ, ਮੁੰਹ ਅਤੇ ਸ਼ਰੀਰ ਦੇ ਮੁਲਾਇਮ ਹਿਸਿਆਂ ‘ਤੇ ਗਿੱਲਾ ਕਪੜਾ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਨੈ ਕਿਹਾ ਕਿ ਪੁਨਰਜਲੀਕਰਣ ਮਹਤੱਵਪੂਰਣ ਹੈ, ਅਤੇ ਓਆਰਐਸ ਅਤੇ ਲੱਸੀ, ਨੀਬੂ ਪਾਣੀ ਅਤੇ ਦਹੀ ਵਰਗੇ ਘਰ ਦੇ ਬਣੇ ਪਦਾਰਥ ਦੀ ਖੂਬ ਵਰਤੋ ਕਰਨ।
ਡਾ. ਮਿਸ਼ਰਾ ਨੇ ਗਰਮੀ ਨਾਲ ਸਬੰਧਿਤ ਬੀਮਾਰੀਆਂ ਜਿਵੇਂ ਕਮਜੋਰੀ, ਚੱਕਰ ਆਉਣਾ, ਸਿਰ ਦਰਦ, ਮਤਲੀ, ਪਸੀਨਾ ਆਉਣਾ ਅਤੇ ਦੌਰੇ ਦੇ ਲੱਛਣਾਂ ਨੂੰ ਪਹਿਚਾਨਣ ਦੇ ਮਹਤੱਵ ‘ਤੇ ਵੀ ਚਾਨਣ ਪਾਇਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਬੇਹੋਸ਼ ਜਾਂ ਬੀਮਾਰ ਹੋਣਾ ਮਹਿਸੂਸ ਕਰਦੇ ਹਨ ਤਾਂ ਤੁਰੰਤ ਮੈਡੀਕਲ ਸਹਾਇਤਾ ਲੈਣ। ਕਮਜੋਰ ਪ੍ਰਾਣੀਆਂ ਦੀ ਸੁਰੱਖਿਆ ਪ੍ਰਾਥਮਿਕਤਾ ਹੈ। ਇਸ ਲਈ ਜਾਨਵਰਾਂ ਨੂੰ ਛਾਂ ਵਿੱਚ ਰੱਖਣ ਅਤੇ ਭਰਪੂਰ ਪਾਣੀ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ ਦਿਨ ਦੇ ਸਮੇਂ ਪਰਦੇ, ਸ਼ਟਰ ਜਾ ਸਨਸ਼ੈਡ ਦੀ ਵਰਤੋ ਕਰ ਕੇ ਘਰਾਂ ਨੂੰ ਠੰਢਾ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਜਣੇਪਾ ਮਹਿਲਾ ਮਜਦੂਰਾਂ ਅਤੇ ਮੈਡੀਕਲ ਸਥਿਤੀਆਂ ਵਾਲੇ ਲੋਕਾਂ ਨੂੰ ਵੱਧ ਧਿਆਨ ਦੇਣ ਦੀ ਜਰੂਰਤ ਹੈ।
ਡਾ. ਮਿਸ਼ਰਾ ਨੇ ਹੀਟਵੇਵ ਦੌਰਾਨ ਕੁੱਝ ਗਤੀਵਿਧੀਆਂ ਪ੍ਰਤੀ ਸਖਤ ਚੇਤਾਵਨੀ ਦਿੱਤੀ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿਸੇ ਵੀ ਸਥਿਤੀ ਵਿੱਚ ਬੱਚਿਆਂ ਜਾਂ ਪਾਲਤੂ ਜਨਵਰਾਂ ਨੂੰ ਪਾਰਕ ਕੀਤੇ ਗਏ ਵਾਹਨਾਂ ਵਿੱਚ ਨਾ ਛੱਡਣ। ਲੋਕਾਂ ਨੂੰ ਧੁੱਪ ਵਿੱਚ ਬਾਹਰ ਜਾਣ ਤੋਂ ਬੱਚਣਾ ਚਾਹੀਦਾ ਹੈ, ਖਾਸ ਕਰ ਦੁਪਹਿਰ 12 ਵਜੇ ਤੋਂ 3 ਵਜੇ ਦੇ ਵਿੱਚ, ਅਤੇ ਜਦੋਂ ਬਾਹਰ ਦਾ ਤਾਪਮਾਨ ਵੱਧ ਹੋਵੇ ਤਾਂ ਤਾਕਤ ਕਰਨ ਦੀ ਗਤੀਵਿਧੀਆਂ ਕਰਨ ਤੋਂ ਬੱਚਣਾ ਚਾਹੀਦਾ ਹੈ।
ਇਸ ਤੋਂ ਇਲਾਵਾ, ਪੀਕ ਆਵਰਸ ਦੌਰਾਨ ਖਾਣਾ ਪਕਾਉਣ ਤੋਂ ਬੱਚਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਜਰੂਰੀ ਹੋਵੇ ਤਾਂ ਖਾਣਾ ਪਕਾਉਣ ਦੇ ਖੇਤਰਾਂ ਨੂੰ ਕਾਫੀ ਰੂਪ ਨਾਲ ਹਵਾਦਾਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਸ਼ਰਾਬ, ਚਾਹ, ਕਾਫੀ ਅਤੇ ਕਾਰਬੋਨੇਟਿਡ ਸ਼ੀਤਲ ਪਾਣੀ ਤੋਂ ਬੱਚਣਾ ਚਾਹੀਦਾ ਹੈ, ਕਿਉੱਕਿ ਉਹ ਸ਼ਰੀਰ ਨੂੰ ਡੀਹਾਈਡੇ੍ਰਟਿਡ ਕਰਦੇ ਹਨ।
ਡਾ. ਮਿਸ਼ਰਾ ਨੇ ਕਾਮਿਆਂ ਦੇ ਸਿਹਤ ਦੀ ਰੱਖਿਆ ਅਤੇ ਉਤਪਾਦਕਤਾ ਵਧਾਉਣ ਲਈ ਤੇਜ ਗਰਮੀ ਦੇ ਸਮੇਂ ਤੋਂ ਬੱਚਣ ਲਈ ਕੰਮ ਦੇ ਘੰਟਿਆਂ ਨੂੰ ਮੁੜ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਹੈ। ਕਿਰਤ ਵਿਭਾਗ ਨੂੰ ਸਿਹਤ ਵਿਭਾਗ ਦੇ ਨਾਲ ਤਾਲਮੇਲ ਕਰਨ ਲਈ ਵੀ ਨਿਰਦੇਸ਼ਿਤ ਕੀਤਾ, ਵਿਸ਼ੇਸ਼ ਰੂਪ ਨਾਲ ਅਣਓਪਚਾਰਿਕ ਖੇਤਰਾਂ ਅਤੇ ਬਸਤੀਆਂ ਵਿੱਚ ਸਿਹਤ ਕੈਂਪ ਆਯੋਜਿਤ ਕਰਨ ਅਤੇ ਇਹ ਯਕੀਨੀ ਕਰਨ ਲਈ ਕਿ ਗਰਮੀ ਨਾਲ ਸਬੰਧਿਤ ਬੀਮਾਰਤੀਆਂ ਨਾਲ ਨਜਿਠਣ ਲਈ ਕੰਮ ਸਥਾਨਾਂ ‘ਤੇ ਐਮਰਜੈਂਸੀ ਮੈਡੀਕਲ ਸਹਾਇਤਾ ਆਸਾਨੀ ਨਾਲ ਉਪਲਬਧ ਹੋਵੇ।
ਹਰਿਆਣਾ ਵਿੱਚ 11ਵਾਂ ਕੌਮਾਂਤਰੀ ਯੋਗ ਦਿਵਸ ਹੋਵੇਗਾ ਇਤਿਹਾਸਕ, 11 ਲੱਖ ਯੋਗ ਸਾਧਕ ਇੱਕ ਸਾਥ ਕਰਣਗੇ ਯੋਗ ਦਾ ਅਭਿਆਸ
ਚੰਡੀਗੜ੍ਹ ( ਜਸਟਿਸ ਨਿਊਜ਼) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 21 ਜੂਨ ਨੂੰ ਮਨਾਏ ਜਾਣ ਵਾਲੇ 11ਵੇਂ ਕੌਮਾਂਤਰੀ ਯੋਗ ਦਿਵਸ ਨੂੰ ਇਤਿਹਾਸਕ ਬਨਾਉਣ ਦੀ ਦਿਸ਼ਾ ਵਿੱਚ ਜੋਰਦਾਰ ਤਿਆਰੀਆਂ ਕੀਤੀ ਜਾ ਰਹੀਆਂ ਹਨ। 21 ਜੂਨ ਨੂੰ ਰਾਜ ਦੇ 22 ਜ਼ਿਲ੍ਹਿਆਂ ਅਤੇ 121 ਖੰਡਾਂ ਵਿੱਚ ਇੱਕ ਸਾਥ ਪ੍ਰਬੰਧਿਤ ਹੋਣ ਵਾਲੇ ਯੋਗ ਪ੍ਰੋਗਰਾਮਾਂ ਵਿੱਚ ਲਗਭਗ 11 ਲੱਖ ਤੋਂ ਵੱਧ ਲੋਕ ਹਿੱਸਾ ਲੈਣਗੇ। ਇਸ ਸਾਲ ਦਾ ਰਾਜ ਪੱਧਰੀ ਮੁੱਖ ਪੋ੍ਰਗਰਾਮ ਕੁਰੂਕਸ਼ੇਤਰ ਦੇ ਪਵਿਤੱਰ ਬ੍ਰਹਿਮ ਸਰੋਵਰ ‘ਤੇ ਪ੍ਰਬੰਧਿਤ ਕੀਤਾ ਜਾਵੇਗਾ, ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਣ ਨੇ ਦੁਨਿਆ ਨੂੰ ਕਰਮ ਦਾ ਸਨੇਹਾ ਦਿੱਤਾ ਸੀ। ਇਸ ਇਤਿਹਾਸਕ ਸਥਾਨ ‘ਤੇ ਪ੍ਰਬੰਧਿਤ ਯੋਗ ਸ਼ੈਸ਼ਨ ਵਿੱਚ ਗੁਰੂ ਸਵਾਮੀ ਰਾਮਦੇਵ ਆਪ ਮੌਜ਼ੂਦ ਰਹਿ ਕੇ ਲੋਕਾਂ ਨੂੰ ਯੋਗ ਦਾ ਅਭਿਆਸ ਕਰਾਉਣਗੇ। ਇਸ ਆਯੋਜਨ ਵਿੱਚ ਇੱਕ ਲੱਖ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਯਕੀਨੀ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਨਾਲ ਨਾ ਸਿਰਫ਼ ਯੋਗ ਨੂੰ ਜਨ ਜਨ ਤੱਕ ਪਹੁੰਚਾਇਆ ਜਾ ਸਕੇ, ਸਗੋਂ ਇੱਕ ਨਵਾਂ ਵਿਸ਼ਵ ਰਿਕਾਰਡ ਵੀ ਸਥਾਪਿਤ ਕੀਤਾ ਜਾ ਸਕੇ।
ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਭਾਰਤ ਤਿੱਬਤ ਸੀਮਾ ਪੁਲਿਸ ਬਲ ਪ੍ਰਾਥਮਿਕ ਸਿਖਲਾਈ ਕੇਂਦਰ, ਭਾਨੂ ਵਿੱਚ ਆਯੂਸ਼ ਵਿਭਾਗ, ਹਰਿਆਣਾ ਯੋਗ ਕਮੀਸ਼ਨ ਅਤੇ ਆਈਟੀਬੀਟੀ ਦੇ ਸੰਯੁਕਤ ਉਪਚਾਰ ਵਿੱਚ ਪ੍ਰਬੰਧਿਤ ਯੋਗ ਪੋ੍ਰਟੋਕਾਲ ਸਿਖਲਾਈ ਸ਼ਿਵਿਰ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਸਮੇਤ ਹੋਰ ਮਹਿਮਾਨਾਂ ਅਤੇ ਆਈਟੀਬੀਪੀ ਦੇ ਜਵਾਨਾਂ ਨੇ ਅਹਿਮਦਾਬਾਦ ਵਿੱਚ ਹੋਏ ਪਲੇਨ ਕ੍ਰੈਸ਼ ਹਾਦਸੇ ਵਿੱਚ ਮਰਣ ਵਾਲਿਆਂ ਪ੍ਰਤੀ ਸੰਵੇਦਨਾ ਪ੍ਰਕਟ ਕਰਦੇ ਹੋਏ ਦੋ ਮਿਨਟ ਦਾ ਮੌਨ ਰੱਖਿਆ ਅਤੇ ਪਰਮਾਤਮਾ ਅੱਗੇ ਬਿਛੜੀਆਂ ਰੂਹਾਂ ਨੂੰ ਆਪਣੇ ਚਰਣਾਂ ਵਿੱਚ ਥਾਂ ਦੇਣ ਦੀ ਕਾਮਨਾ ਕੀਤੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਭਾਰਤ ਤਿੱਬਤ ਸੀਮਾ ਪੁਲਿਸ ਬਲ ਦੇ ਜਵਾਨਾਂ ਦੇ ਅਨੋਖੇ ਯੋਗਦਾਨ ਨੂੰ ਨਮਨ ਕਰਦੇ ਹੋਏ ਕਿਹਾ ਕਿ ਇਹ ਸਥਾਨ ਅਨੁਸ਼ਾਸਨ, ਸੇਵਾ, ਤਿਆਗ ਅਤੇ ਰਾਸ਼ਟਰ ਭਗਤੀ ਦੀ ਜੀਵੰਤ ਪਰੰਪਰਾ ਹੈ। ਸਾਡੇ ਜਵਾਨ ਮੁਸ਼ਕਲ ਹਾਲਾਤਾਂ ਵਿੱਚ ਉੱਤਰ-ਪੂਰਵੀ ਸੀਮਾਵਾਂ ਦੀ ਦਿਨ-ਰਾਤ ਰੱਖਿਆ ਕਰਦੇ ਹਨ। ਆਪਦਾ, ਰਾਹਤ ਬਚਾਓ ਕਾਰਜ, ਆਂਤਰਿਕ ਸੁਰੱਖਿਆ ਸਮੇਤ ਕੌਮਾਂਤਰੀ ਖੇਡਾਂ ਵਿੱਚ ਆਈਟੀਬੀਪੀ ਦੇ ਜਵਾਨਾਂ ਦੀ ਭਾਗੀਦਾਰੀ ਹਮੇਸ਼ਾ ਅਗਰਣੀ ਰਹੀ ਹੈ।
ਉਨ੍ਹਾਂ ਨੇ ਹਰਿਆਣਾ ਯੋਗ ਕਮੀਸ਼ਨ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਸਿਹਤ ਦੀ ਰੱਖਿਆ ਲਈ ਕਮੀਸ਼ਨ ਯੋਗ ਨੂੰ ਵਾਧਾ ਦੇ ਰਿਹਾ ਹੈ। ਯੋਗਾਸਨ ਦੇ ਖਿਡਾਰੀ ਵੀ ਤਿਆਰ ਕਰ ਰਿਹਾ ਹੈ। ਅੱਜ ਦਾ ਇਹ ਯੋਗ ਪੋ੍ਰਟੋਕਾਲ ਸਿਖਲਾਈ ਸ਼ਿਵਿਰ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਇਹ ਆਗਾਮੀ 11ਵੇਂ ਕੌਮਾਂਤਰੀ ਯੋਗ ਦਿਵਸ-2025 ਤੋਂ ਇੱਕ ਹਫ਼ਤੇ ਪਹਿਲਾਂ ਹੀ ਪੁਬੰਧਿਤ ਕੀਤਾ ਜਾ ਰਿਹਾ ਹੈ। ਯੋਗ ਸਾਨੂੰ ਚੰਗੀ ਸਿਹਤ ਪ੍ਰਦਾਨ ਕਰਨ ਦੇ ਇਲਾਵਾ ਟੀਮ ਭਾਵਨਾ, ਆਪਸੀ ਮਦਦ ਅਤੇ ਅਨੁਸ਼ਾਸਨ ਵੀ ਸਿਖਾਉਂਦਾ ਹੈ, ਇਸ ਲਈ ਯੋਗ ਅਤੇ ਸੈਨਿਕਾਂ ਦਾ ਗਹਿਰਾ ਸਬੰਧ ਹੈ।
ਵੱਖ ਵੱਖ ਯੋਗ ਪੋ੍ਰਗਰਾਮਾਂ ਰਾਹੀਂ ਸੂਬੇਭਰ ਵਿੱਚ ਹੁਣ ਤੱਕ ਲਗਭਗ 15 ਲੱਖ 60 ਹਜ਼ਾਰ ਤੋਂ ਵੱਧ ਲੋਕਾਂ ਨੇ ਕੀਤੀ ਭਾਗੀਦਾਰੀ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ 11ਵੇਂ ਕੌਮਾਂਤਰੀ ਯੋਗ ਦਿਵਸ ਦੀ ਸ਼ੁਰੂਆਤ 27 ਮਈ ਤੋਂ ਹੀ ਹੋ ਚੁੱਕੀ ਹੈ ਅਤੇ ਪੂਰੇ ਰਾਜ ਵਿੱਚ ਯੋਗ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਵੱਖ ਵੱਖ ਯੋਗ ਪੋ੍ਰਗਰਾਮਾਂ ਰਾਹੀਂ ਸੂਬੇਭਰ ਵਿੱਚ ਹੁਣ ਤੱਕ ਲਗਭਗ 15 ਲੱਖ 60 ਹਜ਼ਾਰ ਤੋਂ ਵੱਧ ਲੋਕਾਂ ਨੇ ਭਾਗੀਦਾਰੀ ਕਰ ਯੋਗ ਦਾ ਅਭਿਆਸ ਕੀਤਾ ਹੈ। ਯੋਗ ਪ੍ਰੋਗਰਾਮਾਂ ਦੌਰਾਨ 61 ਹਜ਼ਾਰ ਤੋਂ ਵੱਧ ਦਵਾਈ ਵਾਲੇ ਪੌਧੇ ਲਗਾਏ ਗਏ ਹਨ। ਇਸ ਦੇ ਇਲਾਵਾ ਯੋਗ ਜਾਗਰਣ ਯਾਤਰਾ ਵੀ ਕੱਡੀ ਜਾ ਰਹੀ ਹੈ ਜੋ 19 ਜੂਨ ਨੂੰ ਸੂਬੇ ਦੇ 5000 ਪਿੰਡਾਂ ਤੱਕ ਪਹੁੰਚੇਗੀ। ਇਨਾਂ ਅਭਿਆਸਾਂ ਵਿੱਚ ਪਤੰਜਲੀ ਯੋਗਪੀਠ, ਭਾਰਤੀ ਯੋਗ ਸੰਸਥਾਨ, ਬ੍ਰਹਿਮਕੁਮਾਰੀ ਅਤੇ ਆਰਟ ਆਫ਼ ਲਿਵਿੰਗ ਜਿਹੀ ਸੰਸਥਾਵਾਂ ਵੀ ਸੂਬੇ ਵਿੱਚ 2500 ਸਥਾਨਾਂ ‘ਤੇ ਯੋਗ ਸ਼ਿਵਿਰ ਪ੍ਰਬੰਧਿਤ ਕਰ ਰਹੀ ਹੈ। ਹਰਿਤ ਯੋਗ ਮੁਹਿੰਮ ਤਹਿਤ 21 ਜੂਨ ਤੱਕ 10 ਲੱਖ ਦਵਾਈ ਵਾਲੇ ਪੌਧੇ ਵੰਡੇ ਜਾ ਰਹੇ ਹਨ। ਇਸ ਦੇ ਇਲਾਵਾ, ਸਰਕਾਰ ਨੇ ਇੱਕ ਪੋਰਟਲ ਵੀ ਬਣਾਇਆ ਹੈ, ਜਿਸ ‘ਤੇ ਹੁਣ ਤੱਕ 7 ਲੱਖ 65 ਹਜ਼ਾਰ 500 ਲੋਕਾਂ ਨੇ 21 ਜੂਨ ਦੇ ਕੌਮਾਂਤਰੀ ਯੋਗ ਦਿਵਸ ਲਈ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਯੋਗ ਸਾਡੇ ਰਿਸ਼ਿਆਂ ਮੁਨਿਆਂ ਦੀ ਦੇਣ ਹੈ, ਪਰੰਤੁ ਕੁੱਝ ਸਮੇ ਤੋਂ ਸਾਡੀ ਇਹ ਪੁਰਾਣੀ ਪਰੰਪਰਾ ਖਤਮ ਹੋ ਗਈ ਸੀ, ਜਿਸ ਦਾ ਪ੍ਰਭਾਓ ਮਨੁੱਖ ਜਾਤੀ ‘ਤੇ ਪਿਆ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਯਤਨਾਂ ਦਾ ਪਰਿਣਾਮ ਹੈ ਕਿ ਸੰਯੁਕਤ ਰਾਸ਼ਟਰ ਸੰਘ ਨੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਐਲਾਨ ਕੀਤਾ। ਅੱਜ ਦੁਨਿਆ ਦੇ ਸਾਰੇ ਦੇਸ਼ ਯੋਗ ਨੂੰ ਅਪਣਾ ਰਹੇ ਹਨ। ਅੱਜ ਯੋਗ ਨਾ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨਿਆ ਦੇ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਚੁੱਕਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਯੋਗ ਨੂੰ ਵਧਾਵਾ ਦੇਣ ਲਈ 714 ਵਿਆਮਸ਼ਾਲਾਵਾਂ ਦਾ ਨਿਰਮਾਣ ਕੀਤਾ ਗਿਆ ਹੈ। ਇਨਾਂ ਵਿਆਮਸ਼ਾਲਾਵਾਂ ਵਿੱਚ 877 ਆਯੁਸ਼ ਯੋਗ ਸਹਾਇਕਾਂ ਦੀ ਨਿਯੁਕਤੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿਆਮਸ਼ਾਲਾਵਾਂ ਵਿੱਚ ਵੀ 21 ਜੂਨ ਨੂੰ ਪੋ੍ਰਗਰਾਮ ਪ੍ਰਬੰਧਿਤ ਕੀਤੇ ਜਾਣਗੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਵਿਜਨ ਹੈ ਕਿ 2047 ਤੱਕ ਭਾਰਤ ਵਿਕਸਿਤ ਰਾਸ਼ਟਰ ਬਣੇ, ਇਸ ਵਿੱਚ ਸਾਡੀ ਸਭ ਤੋਂ ਵੱਡੀ ਭੂਮੀਕਾ ਰਹਿਣ ਵਾਲੀ ਹੈ। ਅੱਜ ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਮੌਜ਼ੂਦ ਲੋਕਾਂ ਨੂੰ ਯੋਗ ਯੁਕਤ-ਨਸ਼ਾ ਮੁਕਤ ਹਰਿਆਣਾ ਦਾ ਸੰਕਲਪ ਵੀ ਦਿਵਾਇਆ। ਇਸ ਦੌਰਾਨ ਮੁੱਖ ਮੰਤਰੀ ਨੇ ਇੱਕ ਪੇੜ ਮਾਂ ਦੇ ਨਾਮ ਅਭਿਆਨ ਤਹਿਤ ਆਈਟੀਬੀਪੀ ਪ੍ਰਾਥਮਿਕ ਸਿਖਲਾਈ ਕੇਂਦਰ ਭਾਨੂ ਦੇ ਕੈਂਪਸ ਵਿੱਚ ਪੌਧਾ ਵੀ ਲਗਾਇਆ।
ਯੋਗ ਸਿਰਫ਼ ਵਿਆਮ ਨਹੀਂ, ਤਾਲਮੇਲ ਅਤੇ ਸਿਹਤ ਦਾ ਪ੍ਰਤੀਕ- ਆਯੁਸ਼ ਮੰਤਰੀ ਆਰਤੀ ਸਿੰਘ ਰਾਓ
ਆਯੁਸ਼ ਅਤੇ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕੌਮਾਂਤਰੀ ਯੋਗ ਦਿਵਸ ਦੇ 11ਵੇਂ ਅਡੀਸ਼ਨ ਦਾ ਥੀਮ ਯੋਗਾ ਫਾਰ ਵਨ ਅਰਥ, ਵਨ ਹੈਲਥ ਹੈ, ਜੋ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਮਨੁੱਖਤਾ ਦੀ ਸਿਹਤ, ਵਾਤਾਵਰਣ ਅਤੇ ਸਾਰੇ ਜੀਵ ਜੰਤੂਆਂ ਦੀ ਸਿਹਤ ਨਾਲ ਗਹਿਰਾਈ ਨਾਲ ਜੁੜਿਆ ਹੋਇਆ ਹੈ। ਮੁੱਖ ਮੰਤਰੀ ਦੀ ਦੂਰਦਰਸ਼ੀ ਅਗਵਾਈ ਹੇਠ ਹਰਿਆਣਾ ਸਰਕਾਰ ਨੇ ਯੋਗ ਦੇ ਵਿਅਕਤੀ ਅਭਿਆਸ ਨੂੰ ਇੱਕ ਜਨ ਆਂਦੋਲਨ ਵਿੱਚ ਬਦਲ ਦਿੱਤਾ ਹੈ। ਜ਼ਿਲ੍ਹਾ ਪੱਧਰ ‘ਤੇ ਯੋਗ ਮੈਰਾਥਨ ਰੈਲਿਆਂ, ਜਾਗਰੂਕਤਾ ਅਭਿਆਨ ਅਤੇ ਸਾਮੂਹਿਕ ਯੋਗ ਪੋ੍ਰਗਰਾਮ ਪ੍ਰਬੰਧਿਤ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਹਰਿਤ ਯੋਗ ਤਹਿਤ 10 ਲੱਖ ਦਵਾਈ ਵਾਲੇ ਪੌਧਿਆਂ ਨੂੰ ਲਗਾਇਆ ਜਾ ਰਿਹਾ ਹੈ। ਸੂਬੇਭਰ ਦੇ ਸਾਰੇ ਯੋਗ ਸਥਲਾਂ ‘ਤੇ ਪੌਧੇ ਲਗਾਉਣ ਅਤੇ ਸਫਾਈ ਅਭਿਆਨ ਪ੍ਰਬੰਧਿਤ ਕੀਤੇ ਜਾ ਰਹੇ ਹਨ, ਜਿਸ ਵਿੱਚ ਯੋਗ ਨੂੰ ਵਾਤਾਵਰਣ ਜਿੰਮੇਦਾਰੀ ਨਾਲ ਜੋੜਿਆ ਹੈ।
ਯੋਗ ਸਿਰਫ਼ ਵਿਆਮ ਨਹੀਂ,ਸਗੋਂ ਜੀਵਨ ਜੀਣ ਦੀ ਕਲਾ- ਡਾ. ਜੈਦੀਪ ਆਰਿਆ
ਹਰਿਆਣਾ ਯੋਗ ਕਮੀਸ਼ਨ ਦੇ ਚੇਅਰਮੈਨ ਡਾ. ਜੈਦੀਪ ਆਰਿਆ ਨੇ ਕਿਹਾ ਕਿ ਯੋਗ ਸਿਰਫ਼ ਵਿਆਮ ਨਹੀਂ, ,ਸਗੋਂ ਜੀਵਨ ਜੀਣ ਦੀ ਕਲਾ ਹੈ ਜੋ ਵਿਅਕਤੀ ਨੂੰ ਹਰ ਹਾਲਾਤਾਂ ਵਿੱਚ ਤਾਲਮੇਲ ਬਣਾਏ ਰੱਖਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ਼੍ਰੀਕ੍ਰਿਸ਼ਣ ਨੇ ਸ਼੍ਰੀਮਦਭਗਵਦਗੀਤਾ ਵਿੱਚ ਕਿਹਾ ਹੈ- ਜੀਵਨ ਵਿੱਚ ਹਰ ਕੰਮ ਨੂੰ ਯੋਗ ਵਿੱਚ ਸਥਿਰ ਹੋ ਕੇ ਕਰਨ। ਉਨ੍ਹਾਂ ਨੇ ਕਿਹਾ ਕਿ ਸਿਆਚਿਨ ਜਿਹੇ ਮਾਇਨਸ 40 ਡਿਗਰੀ ਤਾਪਮਾਨ ਵਾਲੇ ਇਲਾਕਿਆਂ ਵਿੱਚ ਕੰਮ ਕਰਨ ਵਾਲੇ ਜਵਾਨਾਂ ਲਈ ਯੋਗ ਇੱਕ ਮਾਨਸਿਕ ਅਤੇ ਸ਼ਰੀਰਕ ਸੰਬਲ ਦਾ ਸਾਧਨ ਬਣਦਾ ਹੈ।
ਇਸ ਮੌਕੇ ‘ਤੇ ਬ੍ਰਿਗੇਡਿਅਰ ਜੇ.ਐਸ. ਗੋਰਾਯਾ, ਕਮਾਂਡੇਂਟ ਸ੍ਰੀ ਸੁਨੀਲ, ਸਿਹਤ ਅਤੇ ਆਯੁਸ਼ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ ਸਮੇਤ ਆਈਟੀਬੀਪੀ ਦੇ ਜਵਾਨ ਅਤੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।
ਊਰਜਾ ਮੰਤਰੀ ਅਨਿਲ ਵਿਜ ਨੇ 15 ਦਿਨ ਵਿੱਚ ਖਰਾਬ ਟ੍ਰਾਂਸਫਾਰਮਰ ਨਹੀਂ ਬਦਲਣ ਵਾਲੇ ਅੰਬਾਲਾ ਇੰਡਸਟਰਿਅਲ ਏਰਿਆ ਸਬ-ਡਿਵੀਜ਼ਨਲ ਦੇ ਜੇਟੀ ਨੂੰ ਕੀਤਾ ਸਸਪੈਂਡ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਅੰਬਾਲਾ ਕੈਂਟ ਦੇ ਚੰਦਪੁਰਾ ਪਿੰਡ ਵਿੱਚ ਬਿਜਲੀ ਦੇ ਖਰਾਬ ਟ੍ਰਾਂਸਫਾਰਮਰ ਨੂੰ 15 ਦਿਨ ਬਾਅਦ ਵੀ ਨਹੀਂ ਬਦਲਣ ਵਾਲੇ ਬਿਜਲੀ ਨਿਗਮ ਦੇ ਜੇਈ (ਜੂਨੀਅਰ ਇੰਜੀਨੀਅਰ) ਸੰਜੈ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਹੈ।
ਇਸ ਸਬੰਧ ਵਿੱਚ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੂੰ ਅੰਬਾਲਾ ਕੈਂਟ ਦੇ ਪਿੰਡ ਚੰਦਪੁਰਾ ਦੇ ਗ੍ਰਾਮੀਣਾਂ ਨੇ ਸ਼ਿਕਾਇਤ ਦਿੱਤੀ ਸੀ ਜਿਸ ‘ਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਜੇਈ ਨੂੰ ਸਸਪਂੈਡ ਕਰਨ ਦੇ ਨਿਰਦੇਸ਼ ਦਿੱਤੇ ਸਨ। ਗ੍ਰਾਮੀਣਾਂ ਦਾ ਦੋਸ਼ ਸੀ ਕਿ ਚੰਦਪੁਰਾ ਵਿੱਚ ਬਿਜਲੀ ਦਾ ਟ੍ਰਾਂਸਫਾਰਮਰ ਕਈ ਦਿਨਾਂ ਤੋਂ ਖਰਾਬ ਸੀ ਅਤੇ ਇਸ ਸਬੰਧ ਵਿੱਚ ਉਨ੍ਹਾਂ ਨੇ ਇੰਡਸਟਰਿਅਲ ਏਰਿਆ ਦੇ ਜੇਈ ਨੂੰ ਲਗਭਗ 15 ਦਿਨ ਪਹਿਲਾਂ ਸ਼ਿਕਾਇਤ ਦਿੱਤੀ ਸੀ। ਮਗਰ ਹੁਣ ਤੱਕ ਨਾ ਤਾਂ ਟ੍ਰਾਂਸਫਾਰਮਰ ਨੂੰ ਠੀਕ ਕੀਤਾ ਗਿਆ ਅਤੇ ਨਾ ਹੀ ਇਸ ਨੂੰ ਬਦਲਿਆ ਗਿਆ ਹੈ। ਮੰਤਰੀ ਨੇ ਇਸ ਮਾਮਲੇ ਵਿੱਚ ਸਖ਼ਤ ਐਕਸ਼ਨ ਲੈਂਦੇ ਹੋਏ ਜੇਈ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ ਜਿਸ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
ਗੌਰਤਲਬ ਹੈ ਕਿ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਬਿਜਲੀ ਨਿਗਮ ਅਧਿਕਾਰੀਆਂ ਨੂੰ ਪਹਿਲਾਂ ਤੋਂ ਨਿਰਦੇਸ਼ ਦਿੱਤੇ ਸਨ ਕਿ ਬਿਜਲੀ ਦੇ ਖਰਾਬ ਟ੍ਰਾਂਸਫਾਰਮਰ ਸ਼ਹਿਰੀ ਖੇਤਰ ਵਿੱਚ ਇੱਕ ਘੰਟੇ ਦੇ ਅੰਦਰ ਅਤੇ ਗ੍ਰਾਮੀਣ ਖੇਤਰ ਵਿੱਚ ਦੋ ਘੰਟੇ ਅੰਦਰ ਟ੍ਰਾਂਸਫਾਰਮਰ ਬਦਲ ਕੇ ਜਾਂ ਮੁਰੰਮਤ ਕਰ ਕੇ ਬਿਜਲੀ ਦੀ ਸਪਲਾਈ ਨੂੰ ਠੀਕ ਕੀਤਾ ਜਾਵੇ। ਵਰਨਣਯੋਗ ਹੈ ਕਿ ਗ੍ਰਾਮੀਣਾਂ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੋ ਹੋਏ ਜਿੱਥੇ ਜੇਈ ਨੂੰ ਸਸਪੈਂਡ ਕੀਤਾ ਗਿਆ ਹੈ ਉੱਥੇ ਖਰਾਬ ਟ੍ਰਾਂਸਫਾਰਮਰ ਨੂੰ ਵੀ ਬਿਜਲੀ ਨਿਗਮ ਵੱਲੋਂ ਬਦਲ ਦਿੱਤਾ ਗਿਆ ਹੈ।
ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ ਸਵੀਡਨ ਵਿੱਚ ਅਪ੍ਰਵਾਸੀ ਭਾਰਤੀਆਂ ਦੇ ਨਾਲ ਹੋਏ ਰੁਬਰੂ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ ਨੇ ਕੌਮਾਂਤਰੀ ਲੋਕਤੰਤਰ ਅਤੇ ਚੋਣ ਸਹਾਇਤਾ ਸੰਸਥਾਨ ਵੱਲੋਂ ਸਟਾਕਹੋਮ, ਸਵੀਡਨ ਵਿੱਚ ਪ੍ਰਬੰਧਿਤ ਦੋ ਦਿਨਾਂ ਸਮੇਲਨ ਵਿੱਚ ਚੋਣ ਪ੍ਰਬੰਧਨ ਅਤੇ ਲੋਕਤਾਂਤਰਿਕ ਸਹਿਯੋਗ ਵਿੱਚ ਭਾਰਤ ਦੀ ਲੰਬੇ ਸਮੇਂ ਦੀ ਸਾਂਝੇਦਾਰੀ ਦਾ ਪੱਖ ਰੱਖਿਆ।
ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਦੇ ਚੋਣ ਪ੍ਰਬੰਧਨ ਨਿਗਮਾਂ ਦੇ ਪ੍ਰਮੁੱਖਾਂ ਦੇ ਨਾਲ ਵੀ ਕਈ ਦੌਰ ਦੀ ਦੋਪੱਖੀ ਮੀਟਿੰਗਾਂ ਕੀਤੀਆਂ। ਇਸ ਤੋਂ ਇਲਾਵਾ, ਉਹ ਸਵੀਡਨ ਵਿੱਚ ਰਹਿ ਰਹੇ ਅਪ੍ਰਵਾਸੀ ਭਾਰਤੀਆਂ ਨਾਲ ਵੀ ਰੁਬਰੂ ਹੋਏ। ਊਨ੍ਹਾਂ ਨੈ ਅਪ੍ਰਵਾਸੀ ਭਾਰਤੀਆਂ ਨੂੰ ਉਨ੍ਹਾਂ ਦੇ ਵੋਟ ਦੇ ਮਹਤੱਵ ਦੇ ਬਾਰੇ ਦਸਿਆ ਅਤੇ ਜਾਣਕਾਰੀ ਦਿੱਤੀ ਕਿ ਭਾਰਤ ਚੋਣ ਕਮਿਸ਼ਨਰ ਲੋਕਸਭਾ ਤੇ ਵਿਧਾਨਸਭਾ ਚੋਣ ਦੌਰਾਨ ਐਨਆਰਆਈ ਵੋਟਰ ਦੇ ਵੋਟ ਪੁਆਉਣ ਲਈ ਵੱਖ ਤੋਂ ਵਿਵਸਥਾ ਕਰਦਾ ਹੈ। ਭਾਰਤ ਇੱਕ ਮਜਬੂਤ ਲੋਕਤੰਤਰ ਹੈ ਅਤੇ ਲੋਕਤੰਤਰ ਦੀ ਮਜਬੂਤੀ ਲਈ ਜਰੂਰੀ ਹੈ ਕਿ ਹਰ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਕਰਨ। ਚੋਣ ਕਮਿਸ਼ਨ ਤਾਂ ਚੋਣ ਪ੍ਰਕ੍ਰਿਆ ਸਪੰਨ ਕਰਵਾਉਣ ਦਾ ਇੱਕ ਸਰੋਤ ਹੁੰਦਾ ਹੈ। ਅਸਲੀ ਮਜਬੂਤੀ ਤਾਂ ਵੋਟਰ ਹੁੰਦਾ ਹੈ।
ਸ੍ਰੀ ਗਿਆਨੇਸ਼ ਕੁਮਾਰ ਨੇ ਚੋਣ ਪ੍ਰਬੰਧਨ ਵਿੱਚ ਭਾਰਤ ਦੀ ਅਗਵਾਈ ਨੂੰ ਰੇਖਾਂਕਿਤ ਕੀਤਾ। ਇਸ ਸਮੇਲਨ ਵਿੱਚ ਲਗਭਗ 50 ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ 100 ਤੋਂ ਵੱਧ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਦਾ ਪ੍ਰਬੰਧ ਸਵੀਡਿਸ਼ ਵਿਦੇਸ਼ ਮੰਤਰਾਲੇ, ਸਵੀਡਿੰਸ਼ ਚੋਣ ਅਥਾਰਿਟੀ ਅਤੇ ਆਸਟ੍ਰੇਲਿਆਈ ਚੋਣ ਕਮਿਸ਼ਨ ਦੇ ਸਹਿਯੋਗ ਨਾਲ ਕੌਮਾਂਤਰੀ ਲੋਕਤੰਤਰ ਅਤੇ ਚੋਣ ਸਹਾਇਤਾ ਸੰਸਥਾਨ (ਇੰਟਰਨੈਸ਼ਨਲ ਆਈਡੀਈਏ) ਵੱਲੋਂ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਭਾਰਤ ਮੁੱਖ ਚੋਣ ਕਮਿਸ਼ਨਰ ਨੇ ਜਿਨ੍ਹਾਂ ਦੇਸ਼ਾਂ ਦੇ ਮੁੱਖ ਚੋਣ ਕਮਿਸ਼ਨਰਾਂ ਨਾਲ ਗਲਬਾਤ ਕੀਤੀ ਹੈ ਉਨ੍ਹਾਂ ਵਿੱਚ ਯੁਨਾਈਟੇਡ ਕਿੰਗਡਮ, ਦੱਖਣ ਅਫਰੀਕਾ, ਇੰਡੋਨੀਸ਼ਿਆ, ਮੈਕਸਿਕੋ, ਮੰਗੋਲਿਆ, ਮੋਲਦੋਵਾ, ਲਿਥੂਆਨਿਆ, ਮੋਰਿਸ਼ਿਅਸ, ਜਰਮਨੀ, ਯੂਕ੍ਰੇਨ, ਕ੍ਰੋਸ਼ਿਆ ਅਤੇ ਸਵਿਟਜਰਲੈਂਲ ਸ਼ਾਮਿਲ ਹਨ। ਇਸ ਪ੍ਰੋਗਰਾਮ ਦਾ ਮੁੱਖ ਫੋਕਸ ਖੇਤਰਾਂ ਵਿੱਚ ਗਲਤ ਸੂਚਨਾ, ਡਿਜੀਟਲ ਵਿਵਧਾਨ, ਚੋਣਾਵੀ ਸੁਰੱਖਿਆ, ਕਲਾਈਮੇਟ ਸਬੰਧੀ ਜੋਖਿਮ ਅਤੇ ਚੋਣਾਂ ਵਿੱਚ ਆਰਟੀਫੀਸ਼ਿਅਲ ਇੰਟੈਲੀਜੈਂਸ ਦੀ ਭੂਮਿਕਾ ਸ਼ਾਮਿਲ ਹਨ।
Leave a Reply