ਪੰਜਾਬ ਨੂੰ ਅੱਗੇ ਲਿਜਾਣ ਲਈ ਜਿਸ ਆਗੂ ਦਾ ਕਾਰਗੁਜ਼ਾਰੀ ਦਾ ਸਥਾਪਿਤ ਰਿਕਾਰਡ ਹੋਵੇ, ਉਸਨੂੰ ਚੁਣਨਾ ਚਾਹੀਦੈ: ਸੁਖਬੀਰ ਸਿੰਘ ਬਾਦਲ

 
ਲੁਧਿਆਣਾ   (  ਜਸਟਿਸ ਨਿਊਜ਼ )ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਆਗੂ ਦੀ ਚੋਣ ਕਰਨ ਜਿਸਦਾ ਉਹਨਾਂ ਨੂੰ ਅਤੇ ਸੂਬੇ ਨੂੰ ਅੱਗੇ ਲਿਜਾਣ ਦਾ ਇਕ ਸਥਾਪਿਤ ਰਿਕਾਰਡ ਹੋਵੇ।
ਇਥੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਵੱਲੋਂ ਆਯੋਜਿਤ ਪ੍ਰੋਗਰਾਮ ’ਸਟੂਡੈਂਟਸ ਵਿਦ ਸੁਖਬੀਰ’ ਵਿਚ ਲੁਧਿਆਣਾ ਪੱਛਮੀ ਤੋਂ ਪਾਰਟੀ ਉਮੀਦਵਾਰ ਸਰਦਾਰ ਪਰਉਪਕਾਰ ਸਿੰਘ ਘੁੰਮਣ ਦੇ ਨਾਲ ਸ਼ਮੂਲੀਅਤ ਕਰਦਿਆਂ ਨੌਜਵਾਨ ਵਰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਸਹੀ ਵਿਅਕਤੀ ਦੀ ਚੋਣ ਹੀ ਸੂਬੇ ਨੂੰ ਅੱਗੇ ਲਿਜਾ ਸਕਦੀ ਹੈ ਜਾਂ ਫਿਰ ਅੱਧ ਵਿਚਾਲੇ ਲਟਕਾ ਸਕਦੀ ਜਾਂ ਫਿਰ ਦਹਾਕਿਆਂ ਪਿੱਛੇ ਵੀ ਲਿਜਾ ਸਕਦੀ ਹੈ ਜਿਵੇਂ ਕਿ ਆਮ ਆਦਮੀ ਪਾਰਟੀ (ਆਪ) ਦੇ ਕਾਰਜਕਾਲ ਦੌਰਾਨ ਹੋਇਆ ਹੈ। ਉਹਨਾਂ ਕਿਹਾ ਕਿ ਜਿਵੇਂ ਕੋਈ ਮਾੜਾ ਪ੍ਰਬੰਧਕੀ ਡਾਇਰੈਕਟਰ ਆ ਜਾਵੇ ਤਾਂ ਕੰਪਨੀ ਡੁੱਬ ਜਾਂਦੀ ਹੈ, ਉਸੇ ਤਰੀਕੇ ਸੂਬਾ ਵੀ ਇਕ ਦੂਰਅੰਦੇਸ਼ੀ ਵਾਲੇ ਆਗੂ ਤੋਂ ਬਗੈਰ ਪ੍ਰਗਤੀ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਜੇਕਰ ਤੁਸੀਂ ਸਹੀ ਵਿਅਕਤੀ ਚੁਣਦੇ ਹੋ ਤਾਂ ਹੀ ਤੁਹਾਨੂੰ ਨਤੀਜੇ ਮਿਲ ਸਕਦੇ ਹਨ। ਉਹਨਾਂ ਕਿਹਾ ਕਿ ਸੜਕਾਂ ਅਤੇ ਹਵਾਈ ਸੰਪਰਕ ਦੇ ਨਾਲ-ਨਾਲ ਥਰਮਲ ਪਲਾਂਟ, ਸਿੱਖਿਆ ਤੇ ਸਿਹਤ ਖੇਤਰ ਵਿਚ ਹੋਈ ਪ੍ਰਗਤੀ ਦੀ ਤੁਲਨਾ ਆਪ ਸਰਕਾਰ ਦੇ ਰਾਜ ਨਾਲ ਕੀਤੀ ਜਾ ਸਕਦੀ ਹੈ, ਤੁਸੀਂ ਮਹਿਸੂਸ ਕਰ ਲਵੋਗੇ ਕਿ ਚੰਗੀ ਲੀਡਰਸ਼ਿਪ ਜ਼ਰੂਰੀ ਹੈ।
ਪੰਜਾਬ ਵਿਚ ਨਸ਼ਾ ਤਸਕਰੀ ਅਤੇ ਆਪ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਇਹ ਦਾਅਵਾ ਕਰ ਕੇ ਪੰਜਾਬ ਦੀ ਬਦਨਾਮੀ ਕੀਤੀ ਕਿ ਸੂਬੇ ਦੇ ਬਹੁ ਗਿਣਤੀ ਨੌਜਵਾਨ ਨਸ਼ੇੜੀ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਪੰਜਾਬ ਵਿਚੋਂ ਨਸ਼ੇ ਖ਼ਤਮ ਕਰਨ ਵਾਸਤੇ ਸੰਜੀਦਾ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਇਹ ਸੰਜੀਦਾ ਹੁੰਦੀ ਤਾਂ ਫਿਰ ਇਹ ਆਪਣੇ ਉਹਨਾਂ ਆਗੂਆਂ ਖਿਲਾਫ ਕਾਰਵਾਈ ਕਰਦੀ ਜੋ ਨਸ਼ਾ ਮਾਫੀਆ ਦੀ ਪੁਸ਼ਤਪਨਾਹੀ ਕਰ ਰਹੇ ਹਨ ਪਰ ਸਰਕਾਰ ਤਾਂ ਪਬਲੀਸਿਟੀ ਮੁਹਿੰਮਾਂ ਵਿਚ ਰੁੱਝੀ ਹੈ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਬੁਰਾਈ ਦਾ ਸਾਹਮਣਾ ਕਰਨ ਵਾਸਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਯਕੀਨੀ ਨੌਕਰੀਆਂ ਦੇ ਮੌਕੇ ਦੇਣ ਵਰਗੇ ਪ੍ਰੋਗਰਾਮਾਂ ਦੀ ਲੋੜ ਹੈ। ਉਹਨਾਂ ਕਿਹਾ ਕਿ ਮੈਂ ਇਸ ਬੁਰਾਈ ਨੂੰ ਹਮੇਸ਼ਾ ਹਮੇਸ਼ਾ ਵਾਸਤੇ ਖ਼ਤਮ ਕਰਨ ਵਾਸਤੇ ਵਚਨਬੱਧ ਹਾਂ।
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਉਹ ਸਟਾਰਟਅਪਸ ਨੂੰ ਉਤਸ਼ਾਹਿਤ ਕਰਨ ਵਾਸਤੇ ਵਚਨਬੱਧ ਹਨ। ਉਹਨਾਂ ਕਿਹਾ ਕਿ ਸਾਡੀ ਪਿਛਲੀ ਸਰਕਾਰ ਵਿਚ ਅਸੀਂ ਪੰਜਾਬ ਨਿਵੇਸ਼ ਸੰਮੇਲਨ ਸ਼ੁਰੂ ਕੀਤੇ ਸਨ ਤੇ ਹੁਣ ਅਸੀਂ ਨੌਜਵਾਨਾਂ ਨੂੰ ਉਦਮੀ ਬਣਾਉਣ ’ਤੇ ਧਿਆਨ ਕੇਂਦਰਿਤ ਕਰਾਂਗੇ।
ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਮੀਨਾਂ ਅਤੇ ਜਾਇਦਾਦਾਂ ਵੇਚ ਕੇ ਬਾਹਰ ਵਿਦੇਸ਼ਾਂ ਵਿਚ ਜਾਣ ਦੀ ਥਾਂ ਨਿਵੇਸ਼ ਕਰ ਕੇ ਉਦਮੀ ਬਣਨ।
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਕਬੱਡੀ ਅਤੇ ਹਾਕੀ ਵਰਗੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਪਸ਼ੂ ਮੇਲਿਆਂ ਲਈ ਕੀਤੇ ਕੰਮਾਂ ਦੀ ਮਿਹਨਤ ਕਾਂਗਰਸ ਤੇ ਆਪ ਸਰਕਾਰ ਦੇ ਕਾਰਜਕਾਲ ਵਿਚ ਖ਼ਤਮ ਹੋ ਗਈ ਹੈ। ਅਸੀਂ ਇਸਨੂੰ ਸੁਰਜੀਤ ਕਰਾਂਗੇ। ਮੈਂ ਵਾਅਦਾ ਕਰਦਾ ਹਾਂ ਕਿ ਇਕ ਵਾਰ ਅਕਾਲੀ ਦਲ ਸੱਤਾ ਵਿਚ ਆਇਆ ਤਾਂ ਖਿਡਾਰੀਆਂ ਵਾਸਤੇ ਵਧੇਰੇ ਨੌਕਰੀਆਂ ਹੋਣਗੀਆਂ।
ਝੂਠੀ ਲੋਕਪ੍ਰਿਅਤਾ ਅਤੇ ਸੋਸ਼ਲ ਮੀਡੀਆ ’ਤੇ ਹੋ ਰਹੇ ਕੂੜਪ੍ਰਚਾਰ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਨੌਜਵਾਨਾਂ ਨੂੰ ਅਜਿਹੇ ਅਨਸਰਾਂ ਖਿਲਾਫ ਸਰਗਰਮੀ ਨਾਲ ਦਿਲਚਸਪੀ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਮੀਡੀਆ ’ਤੇ ਕੰਟਰੋਲ ਚਾਹੁੰਦੀ ਹੈ ਅਤੇ ਇਹ ਸਰਕਾਰੀ ਸਰੋਤਾਂ ਦੀ ਦੁਰਵਰਤੋਂ ਕਰ ਕੇ ਸੋਸ਼ਲ ਮੀਡੀਆ ’ਤੇ ਕੂੜ ਪ੍ਰਚਾਰ ਵੀ ਚਲਾ ਰਹੀ ਹੈ। ਉਹਨਾਂ ਕਿਹਾ ਕਿ ਤੁਹਾਨੂੰ ਯੋਧੇ ਬਣ ਕੇ ਅਜਿਹੇ ਲੋਕਾਂ ਨੂੰ ਭਜਾਉਣਾ ਚਾਹੀਦਾ ਹੈ।
ਲੁਧਿਆਣਾ ਪੱਛਮੀ ਦੀ ਚੋਣ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਮੈਦਾਨ ਵਿਚ ਨਿੱਤਰੇ ਉਮੀਦਵਾਰਾਂ ਵਿਚੋਂ ਸਰਵੋਤਮ ਉਮੀਦਵਾਰ ਨੂੰ ਵੋਟਾਂ ਪਾਉਣ। ਉਹਨਾਂ ਕਿਹਾ ਕਿ ਸਰਦਾਰ ਪਰਉਪਕਾਰ ਸਿੰਘ ਘੁੰਮਣ ਇਕ ਪ੍ਰੋਫੈਸ਼ਨਲ ਹਨ ਜੋ ਸਮਾਜਵਾਦੀ ਹਨ ਤੇ ਧਰਮ ਨਿਰਪੱਖ ਸੋਚ ਰੱਖਦੇ ਹਨ। ਉਹ ਨਾਮੀ ਵਕੀਲ ਹਨ ਅਤੇ ਉਹਨਾਂ ਨੇ ਸਮਾਜਿਕ ਮਸਲੇ ਚੁੱਕ ਕੇ ਆਪਣਾ ਨਾਂ ਕਮਾਇਆ ਹੈ। ਅਜਿਹੇ ਵਿਅਕਤੀ ਹੀ ਤੁਹਾਡੀ ਹਮਾਇਤ ਦੇ ਹੱਕਦਾਰ ਹਨ।
ਇਸ ਮੌਕੇ ’ਤੇ ਸਰਦਾਰ ਰਣਬੀਰ ਸਿੰਘ ਢਿੱਲੋਂ ਪ੍ਰਧਾਨ ਐਸ ਓ ਆਈ ਵੀ ਹਾਜ਼ਰ ਸਨ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin