ਮਿਸ਼ਨ ਚੰਦਰਯਾਨ ਤੋਂ ਲੈਅ ਕੇ ਦੁਨਿਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਤੱਕ ਪਹੁੰਚਾ ਭਾਰਤ, ਡਿਜ਼ਿਟਲ ਇੰਡਿਆ ਤੋਂ ਲੈਅ ਕੇ ਰੱਖਿਆ ਨਿਰਯਾਤ ਤੱਕ, ਹਰ ਮੋਰਚੇ ‘ਤੇ ਭਾਰਤ ਬਣਿਆ ਸਵੈ- ਨਿਰਭਰ – ਮੁੱਖ ਮੰਤਰੀ
ਸਾਲ 2047 ਤੱਕ ਭਾਰਤ ਯਕੀਨੀ ਤੌਰ ‘ਤੇ ਵਿਕਸਿਤ ਕੌਮ ਬਣੇਗਾ
ਚੰਡੀਗੜ੍ਹ ( ਜਸਟਿਸ ਨਿਊਜ਼ )ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 11 ਸਾਲਾਂ ਦੀ ਸ਼ਾਨਦਾਰ ਉਪਲਬਧਿਆਂ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਇਹ ਕਾਲਖੰਡ ਭਾਰਤ ਦੇ ਇਤਿਹਾਸ ਵਿੱਚ ਵਿਕਾਸ, ਸਵੈ- ਨਿਰਭਰਤਾ ਅਤੇ ਗਲੋਬਲ ਪ੍ਰਤਿਸ਼ਠਾ ਦਾ ਸੁਨਹਿਰੀ ਯੁਗ ਬਣ ਕੇ ਅੱਗੇ ਵਧਿਆ ਹੈ। ਸਾਲ 2014 ਤੋਂ ਪ੍ਰਧਾਨ ਮੰਤਰੀ ਨੇ ਸਭਦਾ ਸਾਥ, ਸਭਦਾ ਵਿਕਾਸ, ਸਭਦਾ ਭਰੋਸਾ ਅਤੇ ਸਭਦਾ ਪ੍ਰਯਾਸ ਦੇ ਮੰਤਰ ਨੂੰ ਅਪਣਾਉਂਦੇ ਹੋਏ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਅੱਜ ਭਾਰਤ ਵੋਟ ਬੈਂਕ ਦੀ ਰਾਜਨੀਤੀ ਨਾਲ ਨਹੀਂ, ਸਗੋਂ ਦੂਰਦਰਸ਼ੀ ਅਗਵਾਈ ਹੇਠ ਅੱਗੇ ਵੱਧ ਰਿਹਾ ਹੈ। ਇਹ 11 ਸਾਲ ਸਿਰਫ਼ ਇੱਕ ਪੜਾਅ ਨਹੀਂ ਸਗੋਂ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਸਾਡਾ ਟੀਚਾ ਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਕੌਮ ਬਨਾਉਣਾ ਹੈ।
ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 11 ਗੋਰਵਸ਼ਾਲੀ ਸਾਲਾਂ ਦੀ ਉਪਲਬਧਿਆਂ ਨੂੰ ਲੈਅ ਕੇ ਮੀਡੀਆ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਕੈਬਿਨੇਟ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸ੍ਰੀ ਮਹੀਪਾਲ ਢਾਂਡਾ, ਸ੍ਰੀ ਵਿਪੁਲ ਗੋਇਲ, ਡਾ. ਅਰਵਿੰਦ ਸ਼ਰਮਾ, ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਰਾਜਸਭਾ ਸਾਂਸਦ ਸ੍ਰੀਮਤੀ ਰੇਖਾ ਸ਼ਰਮਾ, ਭਾਜਪਾ ਸੂਬਾ ਚੇਅਰਮੈਨ ਸ੍ਰੀ ਮੋਹਨ ਲਾਲ ਕੌਸ਼ਿਕ, ਸਾਬਕਾ ਮੰਤਰੀ ਸ੍ਰੀ ਕੰਵਰ ਪਾਲ ਅਤੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤੇ੍ਰਅ ਸਮੇਤ ਹੋਰ ਮਾਣਯੋਗ ਵਿਅਕਤੀ ਮੌਜ਼ੂਦ ਰਹੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 11 ਭਾਰਤ ਦੇ ਨਵੇਂ-ਨਿਰਮਾਣ, ਸਵੈ-ਭਰੋਸਾ ਅਤੇ ਗਲੋਬਲ ਪਟਲ ‘ਤੇ ਇੱਕ ਸਸ਼ਕਤ ਕੌਮ ਵੱਜੋਂ ਦੁਬਾਰਾ ਸਥਾਪਨਾ ਦੀ ਇੱਕ ਸੁਨਹਿਰੀ ਕਹਾਣੀ ਹੈ। ਇਨ੍ਹਾਂ 11 ਸਾਲਾਂ ਵਿੱਚ, ਹਰ ਭਾਰਤੀ ਨੇ ਇੱਕ ਅਜਿਹੇ ਭਾਰਤ ਦਾ ਉਭਾਰ ਵੇਖਿਆ ਹੈ ਜੋ ਆਪਣੀ ਪੁਰਾਣੀ ਵਿਰਾਸਤ ‘ਤੇ ਮਾਣ ਕਰਦਾ ਹੈ, ਮੌਜ਼ੂਦਾ ਸਮੇ ਦੀ ਚੁਣੌਤਿਆਂ ਦਾ ਡਟ ਕੇ ਸਾਮਨਾ ਕਰਦਾ ਹੈ।
2014 ਤੋਂ ਪਹਿਲਾਂ ਦੇਸ਼ ਵਿੱਚ ਸੀ ਨਿਰਾਸ਼ਾ, ਭੈਅ, ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਵਾਦ ਦਾ ਵਾਤਾਵਰਣ, ਮੋਦੀ ਸਰਕਾਰ ਨੇ ਦਿੱਤਾ ਵਿਕਾਸ ਅਤੇ ਭਰੋਸੇ ਦਾ ਮਾਡਲ
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਦੇਸ਼ ਵਿੱਚ ਸੀ ਨਿਰਾਸ਼ਾ ਅਤੇ ਅਵਿਸ਼ਵਾਸ ਦਾ ਮਾਹੌਲ ਸੀ। ਭਿਸ਼ਟਾਚਾਰ ਅਤੇ ਅਯੋਗ ਅਗਵਾਈ ਨੇ ਦੇਸ਼ ਦੇ ਵਿਕਾਸ ਨੂੰ ਰੋਕ ਦਿੱਤਾ ਸੀ। ਦੇਸ਼ ਵਿੱਚ ਉਨ੍ਹਾਂ ਦਿਨਾਂ ਵਿੱਚ ਭੈਅ, ਭ੍ਰਿਸ਼ਟਾਚਾਰ ਖੇਤਰਵਾਦ ਅਤੇ ਭਾਈ-ਭਤੀਜਵਾਦ ਦਾ ਬੋਲਬਾਲਾ ਸੀ। ਨਿਸ਼ਪੱਖ ਸ਼ਾਸਣ ਦੀ ਪੂਰੀ ਤਰ੍ਹਾਂ ਘਾਟ ਸੀ, ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਵਿਕਾਸ ਅਤੇ ਭਰੋਸੇ ਦਾ ਮਾਡਲ ਦਿੱਤਾ ਅਤੇ ਦੇਸ਼ ਨੇ ਇੱਕ ਨਿਰਣਾਇਕ ਅਤੇ ਪਾਰਦਰਸ਼ੀ ਸਰਕਾਰ ਦਾ ਅਨੁਭਵ ਕੀਤਾ। ਯੋਜਨਾਵਾਂ ਦਾ ਨਿਰਮਾਣ ਅਤੇ ਉਨ੍ਹਾਂ ਦਾ ਸਮੇਬੱਧ ਢੰਗ ਨਾਲ ਯਕੀਨੀ ਕੀਤਾ ਗਿਆ।
ਮਿਸ਼ਨ ਚੰਦਰਯਾਨ ਤੋਂ ਲੈਅ ਕੇ ਦੁਨਿਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਨਾਉਣਾ ਭਾਰਤ ਦੀ ਵੱਡੀ ਉਪਲਬਧੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਅੱਜ ਸਾਡਾ ਦੇਸ਼ ਆਪਣੀ ਉੱਨਤ ਤਕਨਾਲੋਜ਼ੀ ਦੇ ਬਲ ‘ਤੇ ਸਿਰਫ਼ ਮਿਸਾਇਲਾਂ ਬਣਾ ਰਿਹਾ ਹੈ, ਸਗੋਂ ਸੂਰਜਯਾਨ, ਚੰਦਰਯਾਨ ਅਤੇ ਮੰਗਲਯਾਨ ਜਿਹੇ ਮਿਸ਼ਨ ਸਫਲਤਾ ਨਾਲ ਪੂਰੇ ਕਰ ਰਿਹਾ ਹੈ। ਇਨ੍ਹਾਂ 11 ਸਾਲਾਂ ਵਿੱਚ ਭਾਰਤ ਨੇ ਸਪੇਸ ਡਾਕਿੰਗ ਅਕਰਸਾਇਜ (ਛਬ.ਫਕ ਣਰਫਾਜਅਪ ਥਘਕਗਫਜਤਕ ) ਮਿਸ਼ਨ ਤਹਿਤ ਪੁਲਾੜ ਵਿੱਚ ਦੋ ਭਾਰਤੀ ਉਪਗ੍ਰਹਿ ਨੂੰ ਸਫਲਤਾ ਨਾਲ ਜੋੜ ਕੇ ਇਤਿਹਾਸ ਰਚਿਆ ਹੈ। ਇਸ ਉਪਲਬਧੀ ਨਾਲ ਅਮੇਰਿਕਾ, ਰੂਸ ਅਤੇ ਚੀਨ ਤੋਂ ਬਾਅਦ ਅਜਿਹਾ ਕਰਨ ਵਾਲਾ ਭਾਰਤ ਚੌਥਾ ਦੇਸ਼ ਬਣ ਗਿਆ ਹੈ। ਇਸ ਨਾਲ ਹਰ ਭਾਰਤਵਾਸੀ ਨੂੰ ਮਾਣ ਹੋਇਆ ਹੈ। ਚਾਂਦ ਦੇ ਦੱਖਣੀ ਧਰੂਵ ‘ਤੇ ਚੰਦਰਯਾਨ-3 ਨੂੰ ਸਫਲਤਾ ਨਾਲ ਉਤਾਰਨ ਵਾਲਾ ਭਾਰਤ ਦੁਨਿਆ ਦਾ ਪਹਿਲਾ ਦੇਸ਼ ਹੈ। ਆਦਿਤਿਆ-1 ਸੂਰਜ ਦੀ ਪੰਥ ਵਿੱਚ ਸਥਾਪਿਤ ਹੋ ਕੇ ਸੂਰਜ ਦਾ ਅਧਿਐਨ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸਾਲ 2014 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੇ ਪ੍ਰਧਾਨ ਸੇਵਕ ਦਾ ਆਹੁਦਾ ਸੰਭਾਲਿਆ, ਉਸ ਵੇਲੇ ਸਾਡੀ ਅਰਥਵਿਵਸਥਾ ਪੂਰੀ ਦੁਨਿਆ ਵਿੱਚ 11ਵੇਂ ਸਥਾਨ ‘ਤੇ ਸੀ ਅਤੇ ਅੱਜ ਭਾਰਤ ਦੁਨਿਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਭਾਰਤ ਦਾ ਕੁਲ ਨਿਰਯਾਤ ਸਾਲ 2024-25 ਵਿੱਚ 825 ਬਿਲਿਅਨ ਡਾਲਰ ਤੱਕ ਪਹੁੰਚ ਗਿਆ ਹੈ। ਇੰਜਿਨਿਅਰ ਨਿਰਯਾਤ ਸਾਲ 2014-15 ਵਿੱਚ 73 ਬਿਲਿਅਨ ਡਾਲਰ ਹੋ ਗਿਆ ਹੈ। ਭਾਰਤ ਦੇ ਰੱਖਿਆ ਨਿਰਯਾਤ ਵਿੱਚ ਸਾਲ 2014 ਤੋਂ 34 ਗੁਣਾ ਵਾਧਾ ਹੋਇਆ ਹੈ। ਭਾਰਤ ਦਾ ਰੱਖਿਆ ਨਿਰਯਾਤ ਸਾਲ 2024-25 ਵਿੱਚ ਵੱਧ ਕੇ 622 ਕਰੋੜ ਰੁਪਏ ਹੋ ਗਿਆ ਹੈ। ਜੋ ਕਿ ਸਾਲ 2016 ਤੋਂ ਪਹਿਲਾਂ 1521 ਕਰੋੜ ਰੁਪਏ ਸੀ। ਪਿਛਲੇ 10 ਵਿਤੀ ਸਾਲਾਂ ਵਿੱਚ ਭਾਰਤ ਵਿੱਚ ਲਗਭਗ 668 ਬਿਲਿਅਨ ਅਮੇਰਿਕੀ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਹੋਇਆ ਹੈ, ਜਦੋਂ ਕਿ ਸਾਲ 2000 ਤੋਂ 2014 ਤੱਕ 323 ਬਿਲਿਅਨ ਅਮੇਰਿਕੀ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਹੋਇਆ ਸੀ। ਪ੍ਰਧਾਨ ਮੰਤਰੀ ਨੇ ਕਾਲੇਧਨ ਦੇ ਵਿਰੁਧ ਸਖ਼ਤ ਕਦਮ ਚੁੱਕ ਦੇ ਹੋਏ ਨੋਟਬੰਦੀ ਕਰਕੇ ਸਮਾਨਾਂਤਰ ਅਰਥਵਿਵਸਥਾ ‘ਤੇ ਕਰਾਰਾ ਵਾਰ ਕੀਤਾ ਹੈ। ਪੂਰੀ ਦੁਨਿਆ ਅੱਜ ਭਾਰਤ ਦੇ ਡਿਜ਼ਿਟਲ ਮਾਡਲ ਦੀ ਸਲਾਂਘਾ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਕੀਤੇ ਕਈ ਇਤਿਹਾਸਕ ਫੈਸਲੇ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਭਲਾਈ ਲਈ ਕਈ ਇਤਿਹਾਸਕ ਫੈਸਲੇ ਲਏ ਹਨ। ਜੰਮੂ ਅਤੇ ਕਸ਼ਮੀਰ ਤੋਂ ਧਾਰਾ 370 ਅਤੇ ਧਾਰਾ 35-ੲ ਨੂੰ ਹਟਾ ਕੇ ਉਨ੍ਹਾਂ ਨੇ ਕਸ਼ਮੀਰ ਤੋਂ ਕਨਿੰਆਕੁਮਾਰੀ ਤੱਕ ਅਖੰਡ ਭਾਰਤ ਦਾ ਸੁਪਨਾ ਸਾਕਾਰ ਕੀਤਾ ਹੈ। ਹਾਲ ਹੀ ਵਿੱਚ ਇੱਕ ਹੋਰ ਇਤਿਹਾਸਕ ਕਦਮ ਚੁੱਕਦੇ ਹੋਏ ਕਸ਼ਮੀਰ ਘਾਟੀ ਨੂੰ ਦੁਨਿਆ ਦੇ ਸਭ ਤੋਂ ਉੱਚੇ ਰੇਲ ਪੁੱਲ ਚਿਨਾਬ ਬ੍ਰਿਜ ਰਾਹੀਂ ਪੂਰੇ ਦੇਸ਼ ਨਾਲ ਜੋੜਿਆ ਗਿਆ ਹੈ। ਲੱਦਾਖ ਨੂੰ ਕੇਂਦਰ ਸ਼ਾਸਿਤ ਸੂਬਾ ਬਣਾ ਕੇ ਵਿਕਾਸ ਦਾ ਨਵਾਂ ਰਸਤਾ ਖੋਲਿਆ ਗਿਆ ਹੈ। 500 ਸਾਲਾਂ ਦੇ ਇੰਤਜਾਰ ਨੂੰ ਖਤਮ ਕਰ ਰਾਮ ਜਨਮਭੂਮੀ ਅਯੋਧਿਆ ਵਿੱਚ ਸ੍ਰੀ ਰਾਮਲਲਾ ਦੇ ਸ਼ਾਨਦਾਰ ਮੰਦਰ ਦਾ ਨਿਰਮਾਣ ਕਰਵਾਇਆ।
ਉਨ੍ਹਾਂ ਨੇ ਕਿਹਾ ਕਿ ਅੱਤਵਾਦ ਦੇ ਵਿਰੁਧ ਆਪਰੇਸ਼ਨ ਸਿੰਦੂਰ, ਸਾਲ 2016 ਦੇ ਉਰੀ ਹਮਲੇ ਦੇ ਬਦਲੇ ਵਿੱਚ ਸਰਜ਼ਿਕਲ ਸੱਟ੍ਰਾਇਕ ਅਤੇ ਸਾਲ 2019 ਵਿੱਚ ਹੋਏ ਪੁਲਵਾਮਾ ਹਮਲੇ ਦਾ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦਿੱਤਾ ਗਿਆ। ਇਸ ਦੇ ਇਲਾਵਾ ਵਨ ਰੈਂਕ ਵਨ ਪੇਂਸ਼ਨ, ਵਕਫ਼ ਸੰਸ਼ੋਧਨ ਐਕਟ-2025, ਨਾਗਰਿਕ ਸ਼ੋਧ ਕਾਨੂੰਨ, ਆਦਿ ਅਨੇਕ ਯੁਗ ਬਦਲਾਓ ਕਦਮ ਚੁੱਕੇ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਸੰਕਟ ਦੌਰਾਨ ਭਾਰਤ ਨੇ ਫਾਰਮਾ ਹਬ ਵੱਜੋਂ ਦੁਨਿਆ ਦੀ ਪ੍ਰਧਾਨਗੀ ਕੀਤੀ ਅਤੇ ਦੇਸ਼ ਵਿੱਚ ਮੁਫ਼ਤ ਟੀਕਾਕਰਨ ਕਰਦੇ ਹੋਏ 220 ਕਰੋੜ ਤੋਂ ਵੱਧ ਵੈਕਸੀਨ ਦੀ ਖੁਰਾਕ ਦਿੱਤੀ ਗਈ। ਅੱਜ ਭਾਰਤ ਗਲੋਬਲ ਮੰਚ ‘ਤੇ ਸਭ ਤੋਂ ਅੱਗੇ ਹੈ, ਭਾਵੇਂ ਜੀ-20 ਦੀ ਪ੍ਰਧਾਨਗੀ ਕਰਨ ਦੀ ਗੱਲ ਹੋਵੇ, ਅੱਤਵਾਦ ਦਾ ਮੁੱਦਾ ਹੋਵੇ, ਅੱਜ ਭਾਰਤ ਨੀਤੀ ਨਿਰਧਾਰਕ ਬਣ ਚੁੱਕਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਪਹਿਲ ਦੀ ਬਦੌਲਤ, 21 ਜੂਨ ਨੂੰ ਹੁਣ ਦੁਨਿਆਭਰ ਵਿੱਚ ਕੌਮਾਂਤਰੀ ਯੋਗ ਦਿਵਸ ਵੱਜੋਂ ਮਨਾਇਆ ਜਾਂਦਾ ਹੈ।
ਗਰੀਬ ਭਲਾਈ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ 4 ਥੰਭ ਦੱਸੇ ਹਨ, ਜਿਨ੍ਹਾਂ ਵਿੱਚ ਗਰੀਬ, ਕਿਸਾਨ, ਮਹਿਲਾ ਅਤੇ ਨੌਜੁਆਨ ਸ਼ਾਮਲ ਹਨ। ਪੀਐਮ ਗਰੀਬ ਭਲਾਈ ਅੰਨ੍ਹ ਯੋਜਨਾ ਰਾਹੀਂ 81 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ ਹੈ। ਜਲ ਜੀਵਨ ਮਿਸ਼ਨ ਤਹਿਤ 15 ਕਰੋੜ ਪੇਡੂ ਘਰਾਂ ਵਿੱਚ ਸਾਫ ਪੀਣ ਦਾ ਪਾਣੀ ਪਹੁੰਚਾਇਆ ਗਿਆ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ ਗਰੀਬ ਪਰਿਵਾਰਾਂ ਨੂੰ 4 ਕਰੋੜ ਤੋਂ ਵੱਧ ਘਰ ਦਿੱਤੇ ਗਏ। ਪੀਐਮ ਸਵਨਿਧੀ ਅਤੇ ਸਟੈਂਡ-ਅਪ ਜਿਹੀ ਯੋਜਨਾਵਾਂ ਨੇ ਛੋਟੇ ਵਿਕਰੇਤਾਵਾਂ ਅਤੇ ਉੱਦਮੀਆਂ ਨੂੰ ਸਸ਼ਕਤ ਬਣਾਇਆ। 55 ਕਰੋੜ ਤੋਂ ਵੱਧ ਜਨ ਧਨ ਖਾਤੇ ਖੋਲਣ ਅਤੇ 77 ਕਰੋੜ ਤੋਂ ਵੱਧ ਆਯੁਸ਼ਮਾਨ ਭਾਰਤ ਲਾਭਾਰਥੀ ਸਰਕਾਰ ਦੇ ਜਨਭਲਾਈ ਦੇ ਪ੍ਰਮਾਣ ਹਨ।
ਸਰਕਾਰ ਭਲਾਈ ਸਰਕਾਰ ਦੀ ਵਚਨਬੱਧਤਾ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀਬਾੜੀ ਖੇਤਰ ਦੇ ਬਜਟ ਨੂੰ 5 ਗੁਣਾ ਵਧਾਇਆ ਹੈ। ਸਾਲ 2013-14 ਵਿੱਚ ਖੇਤੀਬਾੜੀ ਖੇਤਰ ਦਾ ਬਜਟ 27,663 ਕਰੋੜ ਰੁਪਏ ਸੀ। ਇਸ ਨੂੰ ਸਾਲ 2025-26 ਵਿੱਚ ਵਧਾ ਕੇ 1 ਲੱਖ 37 ਹਜ਼ਾਰ 757 ਕਰੋੜ ਰੁਪਏ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਐਮ.ਐਸ.ਪੀ. ਵਿੱਚ ਇਤਿਹਾਸਕ ਵਾਧਾ ਕੀਤਾ ਗਿਆ ਹੈ। ਫਸਲ ਲਾਗਤ ਤੋਂ 50 ਫੀਸਦੀ ਵੱਧ ਐਮ.ਐਸ.ਪੀ. ਨੇ ਕਿਸਾਨਾਂ ਨੂੰ ਕੀਮਤਾਂ ਵਿੱਚ ਹੋਣ ਵਾਲੇ ਉਤਾਰ-ਚੜਾਓ ਤੋਂ ਸੁਰੱਖਿਆ ਪ੍ਰਦਾਨ ਕੀਤੀ ਹੈ। ਪੀਐਮ ਫਸਲ ਬੀਮਾ ਯੋਜਨਾ ਤਹਿਤ 1.75 ਲੱਖ ਕਰੋੜ ਰੁਪਏ ਦੇ ਬੀਮਾ ਦਾਅਵਾਂ ਦੀ ਵੰਡ ਕੀਤੀ ਗਈ। ਡੇਅਰੀ ਅਤੇ ਮੱਛੀ ਪਾਲਣ ਨੂੰ ਪ੍ਰਾਥਮਿਕਤਾ ਦਿੱਤੀ ਗਈ, ਜਿਸ ਨਾਲ ਦੁੱਧ ਉਤਪਾਦਨ ਵਿੱਚ 64 ਫੀਸਦੀ ਵਾਧਾ ਹੋਇਆ । ਪੀਐਮ-ਕੁਸੁਮ ਯੋਜਨਾ ਤਹਿਤ ਸੌਰ ਪੰਪ ਅਤੇ ਈ-ਨੇਮ ਤਹਿਤ ਡਿਜ਼ਿਟਲ ਰੂਪ ਨਾਲ ਜੁੜੀ ਮੰਡਿਆਂ ਪੇਂਡੂ ਅਰਥਵਿਵਸਥਾ ਵਿੱਚ ਕ੍ਰਾਂਤੀ ਪੈਦਾ ਕਰ ਰਹੀਆਂ ਹਨ।
ਰਾਸ਼ਟਰ ਨਿਰਮਾਣ ਵਿੱਚ ਮਹਿਲਾਵਾਂ ਅੱਗੇ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਹਿਲਾਵਾਂ ਨੂੰ ਲਗਾਤਾਰ ਸਸ਼ਕਤ ਬਣਾਇਆ ਹੈ। 2015 ਵਿੱਚ ਪਾਣੀਪਤ ਤੋਂ ਸ਼ੁਰੂ ਕੀਤੇ ਗਏ ਬੇਟੀ ਬਚਾਓ-ਬੇਟੀ ਪਢਾਓ ਅਭਿਆਨ ਨੇ ਘੱਟਦੇ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਕੀਤੀ ਹੈ। ਭਾਰਤ ਵਿੱਚ ਪਹਿਲੀ ਵਾਰ ਸਾਲ 2024 ਵਿੱਚ ਲਿੰਗ ਅਨੁਪਾਤ ਸੁਧਰ ਕੇ 1,000 ਪੁਰਖਾਂ ‘ਤੇ 1,020 ਮਹਿਲਾਵਾਂ ਹੋਇਆਂ ਹਨ ਜੋ ਕਿ ਸਾਲ 2014 ਵਿੱਚ 918 ਸੀ। ਉੱਥੇ ਹੀ, 4.20 ਕਰੋੜ ਤੋਂ ਵੱਧ ਸੁਕੰਨਿਆ ਸਮਰਿੱਧੀ ਖਾਦੇ ਖੋਲੇ ਗਏ ਅਤੇ 35.38 ਕਰੋੜ ਮਹਿਲਾਵਾਂ ਨੂੰ ਮੁਦਰਾ ਬਿਆਜ ਰਾਹੀਂ 14.72 ਲੱਖ ਕਰੋੜ ਰੁਪਏ ਦਿੱਤੇ ਗਏ। ਮਹਿਲਾਵਾਂ ਨੇ ਰਾਜਨੀਤੀ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ ਜਿਸ ਨਾਲ ਵਿਧਾਨਸਭਾਵਾਂ ਵਿੱਚ ਇੱਕ ਤਿਹਾਈ ਸੀਟਾਂ ਮਹਿਲਾਵਾਂ ਲਈ ਰਾਖਵੀਂ ਕੀਤੀ ਗਈਆਂ ਹਨ। ਸਾਲ 2014 ਤੋਂ ਪਹਿਲਾਂ ਲੋਕਸਭਾ ਅਤੇ ਰਾਜ ਵਿਧਾਨਸਭਾਵਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ 10 ਫੀਸਦੀ ਤੋਂ ਵੀ ਘੱਟ ਸੀ।
ਨੌਜੁਆਨ ਅਤੇ ਸਿੱਖਿਆ-ਸਸ਼ਕਤ ਪੀਢੀ ਦਾ ਨਿਰਮਾਣ
ਨੌਜੁਆਨਾਂ ਨੂੰ ਭਾਰਤ ਦੀ ਸਭ ਤੋਂ ਵੱਡੀ ਤਾਕਤ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਭਾਰਤ ਅਮੇਰਿਕਾ ਅਤੇ ਚੀਨ ਤੋਂ ਬਾਅਦ ਦੁਨਿਆ ਵਿੱਚ ਤੀਜਾ ਸਭ ਤੋਂ ਵੱਡਾ ਸਟਾਰਟ-ਅਪ ਇਕੋ-ਸਿਸਟਮ ਬਣਿਆ ਹੈ। ਦੇਸ਼ ਵਿੱਚ ਸਟਾਰਟ-ਅਪ ਇੰਡਿਆ ਸਕੀਮ ਤਹਿਤ 1 ਲੱਖ 60 ਹਜ਼ਾਰ ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟ-ਅਪ 17 ਲੱਖ 60 ਹਜ਼ਾਰ ਤੋਂ ਵੱਧ ਨੌਕਰੀਆਂ ਪੈਦਾ ਕਰ ਰਹੇ ਹਨ। ਕੌਮੀ ਸਿੱਖਿਅ ਨੀਤੀ 2020 ਨਾਲ ਭਾਰਤ ਆਪਣੀ ਸਿੱਖਿਆ ਪ੍ਰਣਾਲੀ ਨੂੰ ਗਲੋਬਲ ਮਾਨਦੰਡਾਂ ਅਨੁਸਾਰ ਬਣਾ ਰਿਹਾ ਹੈ। ਆਈਆਈਟੀ, ਏਮਸ ਅਤੇ ਆਈਆਈਐਮ ਦਾ ਵਿਸਥਾਰ ਹੋਇਆ ਹੈ ਅਤੇ 1.6 ਕਰੋੜ ਤੋਂ ਵੱਧ ਨੌਜੁਆਨਾਂ ਨੂੰ ਪੀਐਮ ਕੌਸ਼ਲ ਵਿਕਾਸ ਯੋਜਨਾ ਤਹਿਤ ਕੌਸ਼ਲ ਸਿਖਲਾਈ ਦਿੱਤੀ ਗਈ ਹੈ।
ਮੱਧ ਵਰਗੀ ਭਲਾਈ ਅਤੇ ਆਧੁਨਿਕ ਬੁਨਿਆਦੀ ਢਾਂਚਾ
ਮੁੱਖ ਮੰਤਰੀ ਨੇ ਕਿਹਾ ਕਿ ਮੱਧ ਵਰਗ ਲਈ, ਪਿਛਲੇ 11 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਕਈ ਅਥਕ ਯਤਨ ਕੀਤੇ ਹਨ। ਕਰ ਦਾਤਾਵਾਂ ਨੂੰ 12 ਲੱਖ 75 ਹਜ਼ਾਰ ਰੁਪਏ ਤੱਕ ਦੀ ਆਮਦਨ ‘ਤੇ ਪੂਰੀ ਟੈਕਸ ਰਿਬੇਟ ਦਿੱਤੀ ਗਈ ਹੈ। ਮੈਟ੍ਰੋ ਰੇਲ ਸੇਵਾ ਦੇਸ਼ ਦੇ 23 ਸ਼ਹਿਰਾਂ ਵਿੱਚ ਸ਼ੁਰੂ ਕੀਤੀ ਜਾ ਚੁੱਕੀ ਹੈ, ਜਦੋਂ ਕਿ ਸਾਲ 2014 ਤੱਕ ਕੇਵਲ 5 ਸ਼ਹਿਰਾਂ ਵਿੱਚ ਇਹ ਸਹੂਲਤ ਉਪਲਬਧ ਸੀ। ਪੀਐਮ ਗਤੀ ਸ਼ਕਤੀ, ਭਾਰਤਮਾਲਾ ਅਤੇ ਸਾਗਰਮਾਲਾ ਪਰਿਯੋਜਨਾਵਾਂ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਤੇਜ਼ੀ ਹੋਈ ਹੈ, ਜਦੋਂ ਕਿ ਵੰਦੇ ਭਾਰਤ ਟ੍ਰੇਨਾਂ ਅਤੇ 3600 ਕਿਲ੍ਹੋਮੀਟਰ ਦੇ ਹਾਈ-ਸਪੀਡ ਰੇਲ ਕਾਰਿਡੋਰ ਨੇ ਟ੍ਰਾਂਸਪੋਰਟ ਨੇਟਵਰਕ ਨੂੰ ਬਦਲ ਦਿੱਤਾ ਹੈ। ਮੁਫ਼ਤ ਕੋਵਿਡ ਇਲਾਜ ਅਤੇ ਟੀਕਿਆਂ ਨੇ ਅਨੇਕ ਲੋਕਾਂ ਦੀ ਜਾਨ ਬਚਾਈ।
ਟ੍ਰਿਪਲ ਇੰਜਨ ਸਰਕਾਰ ਦੀ ਬਦੌਲਤ ਹਰਿਆਣਾ ਤੇਜ ਗਤੀ ਨਾਲ ਵਿਕਾਸ ਦੀ ਰਾਹ ‘ਤੇ ਅਗਰਸਰ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹਰਿਆਣਾ ਵੀ ਵਿਕਾਸ ਦੇ ਰਸਤੇ ‘ਤੇ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਸਾਡੀ ਟ੍ਰਿਪਲ ਇੰਜਨ ਸਰਕਾਰ ਨੇ ਹਰਿਆਣਾ ਨੂੰ ਨਵੀਂ ਉੱਚਾਈਆਂ ‘ਤੇ ਪਹੁੰਚਾਇਆ ਹੈ। ਕਿਸਾਨਾਂ ਦੀ ਭਲਾਈ ਹੋਵੇ, ਉਦਯੋਗਿਕ ਵਿਕਾਸ ਹੋਵੇ, ਖਿਡਾਰੀਆਂ ਦਾ ਸਨਮਾਨ ਹੋਵੇ, ਹਰਿਆਣਾ ਹਰ ਖੇਤਰ ਵਿੱਚ ਅਗਰਣੀ ਭੂਮੀਕਾ ਨਿਭਾ ਰਿਹਾ ਹੈ। ਹਰਿਆਣਾ ਕੇਂਦਰ ਸਰਕਾਰ ਦੀ ਸਾਰੀ ਯੋਜਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰ ਰਿਹਾ ਹੈ ਅਤੇ ਰਾਜ ਦੀ ਆਪਣੀ ਵਿਸ਼ੇਸ਼ ਲੋੜਾਂ ਅਨੁਸਾਰ ਨਵੀਂ ਪਹਿਲਾਂ ਨੂੰ ਵੀ ਲਾਗੂ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਪ੍ਰਧਾਨ ਮੰਤਰੀ ਨੇ 14 ਬਾਰ ਹਰਿਆਣਾ ਦਾ ਦੌਰਾ ਕੀਤਾ, ਜਿਸ ਵਿੱਚ ਏਮਸ ਝੱਜਰ, ਬੀਮਾ ਸਖੀ ਯੋਜਨਾ, ਹਿਸਾਰ ਹਵਾਈ ਅੱਡੇ ਤੋਂ ਹਵਾਈ ਸੇਵਾ ਦਾ ਉਦਘਾਟਨ ਅਤੇ ਯਮੁਨਾਨਗਰ ਥਰਮਲ ਪਲਾਂਟ ਜਿਹੀ ਪ੍ਰਮੁੱਖ ਪਰਿਯੋਜਨਾਵਾਂ ਨਾਲ ਜੁੜੇ ਪ੍ਰੋਗਰਾਮ ਸ਼ਾਮਲ ਹਨ। ਹਰਿਆਣਾ ਸੂਬੇ ਵਿੱਚ 21 ਨਵੇਂ ਨੈਸ਼ਨਲ ਹਾਈਵੇ ਮੰਜ਼ੂਰ ਕੀਤੇ ਹਨ, ਇਨ੍ਹਾਂ ਵਿੱਚੋ 12 ਹਾਈਵੇ ਬਣ ਚੁੱਕੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰ ਸਰਕਾਰ ਦੇ 11 ਸਫਲ ਸਾਲ, ਸਿਰਫ਼ ਸਰਕਾਰ ਦੀ ਸਫਲਤਾ ਦਾ ਉਤਸਵ ਨਹੀਂ ਹੈ, ਸਗੋਂ ਭਾਰਤ ਦੀ ਸਮੂਹਿਕ ਇੱਛਾ ਸ਼ਕਤੀ ਅਤੇ ਇਛਾਵਾਂ ਦੀ ਜਿੱਤ ਦਾ ਵਿਜਨ ਹੈ। ਆਉਣ ਵਾਲੇ ਸਮੇ ਵਿੱਚ ਭਾਰਤ ਹੋਰ ਵੀ ਤੇਜੀ ਨਾਲ ਤੱਰਕੀ ਕਰੇਗਾ ਅਤੇ ਗਲੋਬਲ ਪਟਲ ‘ਤੇ ਆਪਣੀ ਅਮਿਟ ਛਾਪ ਛੱਡੇਗਾ।
ਵਿਰੋਧੀ ਧਿਰ ਸਿਰਫ ਵਿਰੋਧ ਦੀ ਸਿਆਸਤ ਕਰ ਰਿਹਾ ਹੈ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਸਰਕਾਰ ਦੀ ਯੋਜਨਾਵਾਂ ਨਾਲ ਜਨਤਾ ਨੂੰ ਮਿਲ ਰਿਹਾ ਲਾਭ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਦਾ ਉਦੇਸ਼ ਸਿਰਫ ਵਿਰੋਧ ਲਈ ਵਿਰੋਧ ਕਰਨਾ ਰਹਿ ਗਿਆ ਹੈ। ਕਾਂਗਰਸ ਨੈਤਾ ਵਿਕਾਸ ਯੋਜਨਾਵਾਂ ਨੂੰ ਲੈ ਕੇ ਬੇਬੁਨਿਆਦ ਦੋਸ਼ ਲਗਾ ਰਹੇ ਹਨ, ਜਦੋਂ ਕਿ ਸਚਾਈ ਇਹ ਹੈ ਕਿ ਵਿਰੋਧੀ ਧਿਰ ਦੇ ਨੇਤਾ ਖੁਦ ਇੰਨ੍ਹਾਂ ਯੋਜਨਾਵਾਂ ਦਾ ਲਾਭ ਚੁੱਕ ਰਹੇ ਹਨ, ਪਰ ਇਸ ਦਾ ਜਿਕਰ ਕਰਨ ਤੋਂ ਕਤਰਾਉਂਦੇ ਹਨ। ਐਨਐਚ-152ਡੀ ਇਸ ਦਾ ਇੱਕ ਵੱਡਾ ਉਦਾਹਰਣ ਹੈ, ਜਿਸ ਦੀ ਸ਼ਲਾਘਾ ਹਰਿਆਣਾ ਦਾ ਹਰੇਕ ਨਾਗਰਿਕ ਕਰ ਰਿਹਾ ਹੈ।
ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 11 ਗੌਰਵਸ਼ਾਲੀ ਸਾਲਾਂ ਦੀ ਉਪਲਬਧੀਆਂ ਨੂੰ ਲੈ ਕੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸ੍ਰੀ ਮਹੀਪਾਲ ਢਾਂਡਾ, ਸ੍ਰੀ ਵਿਪੁਲ ਗੋਇਲ, ਡਾ. ਅਰਵਿੰਦ ਸ਼ਰਮਾ, ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਰਾਜਸਭਾ ਸਾਂਸਦ ਸ੍ਰੀਮਤੀ ਰੇਖਾ ਸ਼ਰਮਾ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ, ਸਾਬਕਾ ਮੰਤਰੀ ਸ੍ਰੀ ਕੰਵਰ ਪਾਲ ਅਤੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਸਮੇਤ ਹੋਰ ਮਾਣਯੋਗ ਮੌਜੂਦ ਰਹੇ।
ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਜਨਤਾ ਨੂੰ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਸਰਕਾਰ ਕੀ ਕਰ ਰਹੀ ਹੈ, ਪਰ ਉਹ ਤਾਂ ਸੜਕਾਂ ਦੇ ਨਿਰਮਾਣ, ਐਲਪੀਜੀ ਸਿਲੇਂਡਰ ਮੁਫਤ ਦੇਣ, ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ਵੱਧਣ, ਕਿਸਾਨਾਂ ਨੂੰ ਮੁਆਵਜਾ ਮਿਲਣ ਵਰਗੇ ਜਨਹਿਤ ਕੰਮਾਂ ਦਾ ਵੀ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਪਰਮਾਤਮਾ ਸਨਬੁੱਧੀ ਦਵੇ, ਤਾਂ ਜੋ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਬੀਤੇ 11 ਸਾਲਾਂ ਵਿੱਚ ਹੋਏ ਇਤਹਾਸਿਕ ਬਦਲਾਆਂ ਨੂੰ ਸਮਝ ਸਕਣ ਅਤੇ ਇਸ ਕੌਮੀ ਗੌਰਵ ਉਤਸਵ ਵਿੱਚ ਸਹਿਭਾਗੀ ਬਣ ਸਕਣ।
ਮਹਿਲਾ ਸ਼ਸ਼ਕਤੀਕਰਣ ਵਿੱਚ ਹਰਿਆਣਾ ਮੋਹਰੀ
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੰਸਦ ਅਤੇ ਵਿਧਾਨਸਭਾਵਾਂ ਵਿੱਚ ਮਹਿਲਾਵਾਂ ਲਈ 33 ਫੀਸਦੀ ਰਾਖਵਾਂ ਯਕੀਨੀ ਕੀਤਾ ਹੈ, ਉੱਥੇ ਹੀ ਹਰਿਆਣਾ ਸਰਕਾਰ ਨੇ ਪੰਚਾਇਤੀ ਤੇ ਸ਼ਹਿਰੀ ਨਿਗਮਾਂ ਵਿੱਚ ਮਹਿਲਾਵਾਂ ਦੀ 50 ਫੀਸਦੀ ਨੁਮਾਇੰਦਗੀ ਦੇ ਕੇ ਨਾਰੀ ਸ਼ਸ਼ਕਤੀਕਰਣ ਨੂੰ ਨਵਾਂ ਮੁਕਾਮ ਦਿੱਤਾ ਹੈ। ਇਸ ਨਾਲ ਹਰਿਆਣਾ ਮਹਿਲਾ ਅਗਵਾਈ ਹੇਠ ਪੂਰੇ ਦੇਸ਼ ਵਿੱਚ ਮੋਹਰੀ ਬਣ ਕੇ ਉਭਰਿਆ ਹੈ।
ਸਮਾਰਟ ਸਿਟੀ ਦੇ ਬਾਰੇ ਵਿੱਚ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੰਸਥਾ ਦੇ ਵੱਖ-ਵੱਖ ਪੈਰਾਮੀਟਰ ਹੁੰਦੇ ਹਨ। ਸਵੱਛਤਾ ਦੇ ਬਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਵੱਡੀ ਯੋਜਨਾ ਤਿਆਰ ਕਰਨ, ਮੁਕਾਬਲੇ ਦੇ ਮਾਹੌਲ ਨੂੰ ਪ੍ਰੋਤਸਾਹਨ ਦੇਣ ਅਤੇ ਉਸ ਨੂੰ ਕੌਮੀ ਪੱਧਰ ਦੀ ਰੈਕਿੰਗ ਤੱਕ ਪਹੁੰਚਾਉਣ।
ਸੀਈਟੀ ਪ੍ਰੀਖਿਆ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਭਰਤੀਆਂ ਦੀ ਪ੍ਰਕ੍ਰਿਆ ਸਰਗਰਮ ਰੂਪ ਨਾਲ ਜਾਰੀ ਹੈ ਅਤੇ ਸੀਈਟੀ ਦੀ ਪ੍ਰੀਖਿਆ ਇੱਕ ਵੱਡਾ ਪ੍ਰਬੰਧ ਹੈ, ਜਿਸ ਦੀ ਮਿੱਤੀ ਜਲਦੀ ਹੀ ਐਲਾਨ ਕੀਤੀ ਜਾਵੇਗੀ। ਨੌਜੁਆਨਾਂ ਦੇ ਹਿੱਤ ਵਿੱਚ ਪਾਰਦਰਸ਼ਿਤਾ ਦੇ ਨਾਲ ਇੰਨ੍ਹਾਂ ਦਾ ਸੰਚਾਲਨ ਕੀਤਾ ਜਾਵੇਗਾ।
21 ਜੂਨ ਨੂੰ ਕੁਰੂਕਸ਼ੇਤਰ ਵਿੱਚ ਕੌਮਾਂਤਰੀ ਯੋਗ ਦਿਵਸ ਦਾ ਰਾਜ ਪੱਧਰੀ ਪ੍ਰਬੰਧ
ਮੁੱਖ ਮੰਤਰੀ ਨੇ ਕਿਹਾ ਕਿ 11ਵੇਂ ਕੌਮਾਂਤਰੀ ਯੋਗ ਦਿਵਸ ਦੀ ਸ਼ੁਰੂਆਤ 27 ਮਈ ਤੋਂ ਹਰਿਆਣਾ ਵਿੱਚ ਹੋ ਚੁੱਕੀ ਹੈ ਅਤੇ 25 ਦਿਨਾਂ ਤੱਕ ਪੂਰੇ ਸੂਬੇ ਵਿੱਚ ਯੋਗ ਨਾਲ ਜੁੜੇ ਵੱਖ-ਵੱਖ ਜਾਗਰੁਕਤਾ ਪ੍ਰੋਗਰਾਮ ਜਿਵੇਂ ਯੋਗ, ਸਲੋਗਨ, ਪੇਟਿੰਗ ਮੁਕਾਬਲੇ ਅਤੇ ਮੈਰਾਥਨ ਵਰਗੇ ਪ੍ਰੋਗਰਾਮ ਪ੍ਰਬੰਧਿਤ ਕੀਤੇ ਜਾ ਰਹੇ ਹਨ। 21 ਜੂਨ ਨੂੰ ਰਾਜ ਪੱਧਰੀ ਮੁੱਖ ਪ੍ਰੋਗਰਾਮ ਕੁਰੂਕਸ਼ੇਤਰ ਵਿੱਚ ਹੋਵੇਗਾ, ਜਿਸ ਵਿੱਚ ਯੋਗ ਗੁਰੂ ਬਾਬਾ ਰਾਮਦੇਵ ਵੀ ਸ਼ਿਰਕਤ ਕਰਣਗੇ। ਇਸ ਸਾਲ ਯੋਗ ਦਿਵਸ ਦੀ ਥੀਮ ÒÒYoga for One Earth, One Health” ਹੈ ਜਿਸ ਨੂੰ ਹਰਿਆਣਾ ਸਰਕਾਰ ਨੇ ਅੱਗੇ ਵਧਾਉਂਦੇ ਹੋਏ ”ਯੋਗ ਯੁਕਤ-ਨਸ਼ਾ ਮੁਕਤ ਹਰਿਆਣਾ” ਦਾ ਨਾਰਾ ਵੀ ਜੋੜਿਆ ਹੈ।
ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੀ ਸਾਰੀ ਸੜਕਾਂ 15 ਜੂਨ ਤੱਕ ਠੀਕ ਕਰ ਦਿੱਤੀਆਂ ਜਾਣ – ਸ੍ਰੀ ਸ਼ਿਆਮ ਸਿੰਘ ਰਾਣਾ
ਅਨਾਜ ਮੰਡੀਆਂ ਵਿੱਚ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬੋਰਡ ਤਹਿਤ ਆਉਣ ਵਾਲੀ ਸਾਰੀ ਸੜਕਾਂ 15 ਜੂਨ ਤੱਕ ਠੀਕ ਕਰ ਦਿੱਤੀਆਂ ਜਾਣ ਤਾਂ ਜੋ ਮਾਨਸੂਨ ਸੀਜਨ ਵਿੱਚ ਲੋਕਾਂ ਨੂੰ ਆਉਣ-ਜਾਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸ੍ਰੀ ਰਾਣਾ ਅੱਜ ਇੱਥੇ ਆਪਣੇ ਦਫਤਰ ਵਿੱਚ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਾਜਾ ਸ਼ੇਖਰ ਵੁੰਡਰੂ, ਬੋਰਡ ਦੇ ਮੁੱਖ ਪ੍ਰਸਾਸ਼ਕ ਸ੍ਰੀ ਮੁਕੇਸ਼ ਕੁਮਾਰ ਆਹੂਜਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਰਾਜ ਵਿੱਚ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਤਹਿਤ ਆਉਣ ਵਾਲੀ ਸਾਰੀ ਸੜਕਾਂ ਦੀ ਵਸਤੂ-ਸਥਿਤੀ ਦੀ ਜਾਣਕਾਰੀ ਲਈ। ਊਨ੍ਹਾਂ ਨੂੰ ਦਸਿਆ ਗਿਆ ਕਿ ਬੋਰਡ ਵੱਲੋਂ ਸੂਬੇ ਵਿੱਚ ਕੁੱਲ 4353 ਸੜਕਾਂ ਬਣਾਈਆਂ ਗਈਆਂ ਹਨ, ਇੰਨ੍ਹਾਂ ਵਿੱਚੋਂ 3123 ਸੜਕਾਂ ਦੀ ਮੁਰੰਮਤ ਕਰ ਕੇ ਠੀਕ ਕਰ ਦਿੱਤਾ ਗਿਆ ਹੈ, ਬਾਕੀ ਸੜਕਾਂ ਨੂੰ ਵੀ ਜਲਦੀ ਹੀ ਦਰੁਸਤ ਕਰ ਦਿੱਤਾ ਜਾਵੇਗਾ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਿਛਲੇ ਇੱਕ ਅਪ੍ਰੈਲ 2025 ਨੂੰ ਅਧਿਕਾਰੀਆਂ ਨੂੰ ਵੱਖ-ਵੱਖ ਵਿਭਾਂਗਾਂ ਨਾਲ ਸਬੰਧਿਤ ਸੂਬੇ ਦੀ ਸਾਰੀ ਸੜਕਾਂ ਆਉਣ ਵਾਲੀ 15 ਜੂਨ, 2025 ਤੱਕ ਮੁਰੰਮਤ ਕਰ ਕੇ ਠੀਕ ਕਰਨ ਦੇ ਨਿਰਦੇਸ਼ ਦਿੱਤੇ ਸਨ। ਖੇਤੀਬਾੜੀ ਮੰਤਰੀ ਨੇ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਅਧਿਕਾਰੀਆਂ ਨੂੰ ਬੋਰਡ ਨਾਲ ਸਬੰਧਿਤ ਸਾਰੀ ਸੜਕਾਂ ਦੀ ਮੌਜੂਦ ਹਾਲਤ ਦੀ ਸਮੀਖਿਆ ਕਰਦੇ ਹੋਏ ਨਿਰਧਾਰਿਤ ਸਮੇਂ ਵਿੱਚ ਸੜਕਾਂ ਸਹੀ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਪਿਛਲੇ 11 ਸਾਲ ਵਿੱਚ ਰਾਜ ਵਿੱਚ ਬੋਰਡ ਵੱਲੋਂ ਬਣਾਈ ਗਈ ਸੜਕਾਂ ਦਾ ਬਿਊਰਾ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਏ ਵਿਕਾਸ ਕੰਮਾਂ ਦਾ ਲੇਖਾ ਜੋਖਾ ਬਣਾ ਕੇ ਜਿਸ ਤਰ੍ਹਾ ਕੇਂਦਰ ਸਰਕਾਰ ਵੱਲੋਂ ਜਨਤਾ ਦੇ ਸਾਹਮਣੇ ਰੱਖਿਆ ਗਿਆ ਹੈ, ਉਸੀ ਤਰ੍ਹਾ ਹਰਿਆਣਾਂ ਵਿੱਚ ਵੀ ਪਿਛਲੇ 11 ਸਾਲਾਂ ਦੌਰਾਨ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਵੱਲੋਂ ਨਿਰਮਾਣਤ ਸੜਕਾਂ ਦਾ ਹਿਸਾਬ ਲੋਕਾਂ ਦੇ ਸਾਹਮਣੇ ਰੱਖਿਆ ਜਾਵੇਗਾ
…
Leave a Reply