ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ///////////////ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਦੀਆਂ ਹਦਾਇਤਾਂ ਤੇ ਰਵਿੰਦਰਪਾਲ ਸਿੰਘ ਸੰਧੂ ਡੀ.ਸੀ.ਪੀ. ਇੰਨਵੈਸਟੀਗੇਸ਼ਨ ਅੰਮ੍ਰਿਤਸਰ ਅਤੇ ਜਸਰੂਪ ਕੌਰ ਬਾਠ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-3 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ੀਤਲ ਸਿੰਘ ਏ.ਸੀ.ਪੀ ਈਸਟ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਮੋਹਕਮਪੁਰਾ ਅੰਮ੍ਰਿਤਸਰ ਦੇ ਸਬ-ਇੰਸਪੈਕਟਰ ਜਤਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ 2 ਵਿਅਕਤੀਆਂ ਨੂੰ ਕਾਬੂ ਕਰਕੇ ਪਿਸਟਲਾਂ ਦੀ ਬ੍ਰਾਮਦਗੀ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਫ਼ੜੇ ਗਏ ਮੁਲਜ਼ਮਾਂ ਦੀ ਪਛਾਣ ਚਾਂਦ ਆਨੰਦ ਪੁੱਤਰ ਕਿਸ਼ਨ ਲਾਲ ਅਤੇ ਬਚਿੱਤਰ ਸਿੰਘ ਉਰਫ਼ ਲਿਖ਼ਾਰੀ ਦੋਨੋਂ ਵਾਸੀ ਜੰਡਿਆਲਾ ਗੁਰੂ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵਜ਼ੋਂ ਹੋਈ ਹੈ।
ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਟੀ-ਪੁਆਇੰਟ ਸੰਨ ਸਿਟੀ ਨਾਖਾਂ ਵਾਲਾ ਬਾਗ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਸੰਨ ਸਿਟੀ ਵਾਲੀ ਸਾਈਡ ਤੋਂ ਦੋ ਮੋਨੇ ਨੌਜ਼ਵਾਨ ਮੋਟਰਸਾਈਕਲ ਪਰ ਸਵਾਰ ਆਉਂਦੇ ਦਿਖਾਈ ਦਿੱਤੇ ਜਿੰਨਾਂ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰਕੇ ਤਲਾਸ਼ੀ ਲੈਣ ਤੇ ਮੋਟਰਸਾਈਕਲ ਚਾਲਕ ਚਾਂਦ ਆਨੰਦ ਪਾਸੋਂ 1 ਪਿਸਟਲ .32 ਤੇ 4 ਕਾਰਤੂਸ ਅਤੇ ਬਚਿੱਤਰ ਸਿੰਘ ਉਰਫ਼ ਲਿਖ਼ਾਰੀ ਪਾਸੋਂ 1 ਪਿਸਟਲ ਗਲੋਕ 9MM ਤੇ 3 ਕਾਰਤੂਸ ਬ੍ਰਾਮਦ ਹੋਏ।
ਗ੍ਰਿਫ਼ਤਾਰ ਕੀਤੇ ਦੋਨਾਂ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਬ੍ਰਾਮਦ 2 ਪਿਸਟਲ, ਕਿਸ਼ਨਾ ਵਾਸੀ ਜੰਡਿਆਲਾ ਗੁਰੂ, ਅੰਮ੍ਰਿਤਸਰ ਦਿਹਾਤੀ ਹਾਲ ਵਾਸੀ ਦੁਬਈ ਨੇ ਕਿਸੇ ਨਾ ਮਾਲੂਮ ਵਿਅਕਤੀ ਰਾਹੀਂ ਗ੍ਰਿਫ਼ਤਾਰ ਦੋਸ਼ੀਆਂ ਨੂੰ ਭੇਜੇ ਸਨ ਤੇ ਇਹਨਾਂ ਨੇ ਕਿਸ਼ਨਾਂ ਦੇ ਕਹਿਣ ਤੇ ਹੀ ਪਿਸਟਲਾਂ ਨਾਲ ਜੰਡਿਆਲਾ ਗੁਰੂ ਅੰਮ੍ਰਿਤਸਰ ਦਿਹਾਤੀ ਵਿੱਖੇ 2 ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ।
ਮਲਜ਼ਮ ਚਾਂਦ ਆਨੰਦ ਦੇ ਖਿਲਾਫ਼ ਪਹਿਲਾਂ ਵੀ 3 ਮੁਕੱਦਮੇਂ ਥਾਣਾ ਜੰਡਿਆਲਾ ਵਿੱਖੇ ਦਰਜ਼ ਹਨ।
Leave a Reply