ਹਰਿਆਣਾ ਖ਼ਬਰਾਂ

ਸੂਬਾ ਸਰਕਾਰ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ   ( ਜਸਟਿਸ ਨਿਊਜ਼  )ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਪੂਰੇ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ। ਉਨ੍ਹਾਂ ਨੇ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਨੂੰ ਨਿਰਦੇਸ਼ ਦਿੱਤੇ ਕਿ ਉਹ ਜਮੀਨੀ ਪੱਧਰ ‘ਤੇ ਇੱਕ ਟੀਮ ਵਜੋ ਕੰਮ ਕਰਨ ਤਾਂ ਜੋ ਅਪਰਾਧ ਅਤੇ ਅਪਰਾਧੀਆਂ ਦਾ ਪ੍ਰਭਾਵੀ ਢੰਗ ਨਾਲ ਖਾਤਮਾ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਮੇਰਾ ਟੀਚਾ ਹਰਿਆਣਾ ਨੂੰ ਇੱਕ ਜੀਰੋ ਅਪਰਾਧ ਸੂਬਾ ਬਨਾਉਣਾ ਹੈ।

          ਮੁੱਖ ਮੰਤਰੀ ਅੱਜ ਸਿਵਲ ਸਕੱਤਰੇਤ ਵਿੱਚ ਅਪਰਾਧ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਪ੍ਰਬੰਧਿਤ ਰਾਜ ਪੱਧਰੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਇਸ ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਪੁਲਿਸ ਡਾਇਰੈਕਟਰ ਜਨਰਲ ਸ੍ਰੀ ਸ਼ਤਰੂਜੀਤ ਕਪੂਰ, ਜੇਲ ਡਾਇਰੈਕਟਰ ਜਨਰਲ ਸ੍ਰੀ ਮੋਹਮਦ ਅਕੀਲ, ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਓ.ਪੀ. ਸਿੰਘ, ਏਡੀਜੀਪੀ ਸੀਆਈਡੀ ਸ੍ਰੀ ਸੌਰਭ ਸਿੰਘ ਸਮੇਤ ਪੁਲਿਸ ਵਿਭਾਗ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।

ਹਰਿਆਣਾ ਵਿੱਚ ਅਪਰਾਧ ਦਰ ਵਿੱਚ ਆਈ ਵਰਨਣਯੋਗ ਕਮੀ

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਹਰਿਆਣਾ ਵਿੱਚ ਅਪਰਾਧ ਦਰ ਵਿੱਚ ਵਰਨਣਯੋਗ ਗਿਰਾਵਟ ਆਈ ਹੈ, ਪਰ ਇਸ ਨੂੰ ਪੂਰੀ ਤਰ੍ਹਾ ਖਤਮ ਕਰਨ ਲਈ ਲਗਾਤਾਰ ਅਤੇ ਟੀਚਾਗਤ ਪ੍ਰਗਤੀ ਜਾਰੀ ਰੱਖਣੀ ਹੋਵੇਗੀ। ਉਨ੍ਹਾਂ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਕਿ ਥਾਨੇ ਵਿੱਚ ਆਉਣ ਵਾਲੇ ਹਰ ਵਿਅਕਤੀ ਦੀ ਗੱਲ ਧਿਆਨ ਨਾਲ ਸੁਣੀ ਜਾਵੇ, ਸ਼ਿਕਾਇਤਾਂ ਦੀ ਤੁਰੰਤ ਐਫਆਈਆਰ ਦਰਜ ਕੀਤੀ ਜਾਵੇ ਅਤੇ ਉਸ ‘ਤੇ ਤੁਰੰਤ ਕਾਰਵਾਈ ਹੋਵੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪੀੜਤਾਂ ਨੁੰ ਸਮੇਂ ‘ਤੇ ਨਿਆਂ ਿਿਮਲੇਗਾ ਅਤੇ ਪੁਲਿਸ ਦੇ ਪ੍ਰਤੀ ਜਨਤਾ ਦਾ ਭਰੋਸਾ ਵੀ ਮਜਬੂਤ ਹੋਵੇਗਾ।

          ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਕਿਸੇ ਵੀ ਸ਼ਿਕਾਇਤਕਰਤਾ ਨੂੰ ਐਫਆਈਆਰ ਦਰਜ ਕਰਵਾਉਣ ਲਈ ਵਾਰ-ਵਾਰ ਥਾਨੇ ਦੇ ਚੱਕਰ ਨਾ ਲਗਾਉਣੇ ਪੈਣ। ਜੇਕਰ ਕਿਸੇ ਕਾਰਨ ਵਜੋ ਐਫਆਈਆਰ ਦਰਜ ਨਹੀਂ ਕੀੀਤ ਜਾ ਸਕੇਗੀ, ਤਾਂ ਪੁਲਿਸ ਨੂੰ ਉਸ ਨੂੰ ਸਪਸ਼ਟ ਕਾਰਣਾਂ ਦੀ ਜਾਣਕਾਰੀ ਦੇਣੀ ਹੋਵੇਗੀ ਤਾਂ ਜੋ ਸ਼ਿਕਾਇਤਕਰਤਾ ਨੂੰ ਸੰਤੁਸ਼ਟੀ ਹੋ ਸਕੇ।

ਡਰੱਗ ਦੇ ਖਿਲਾਫ ਸੂਬਾ ਸਰਕਾਰ ਦੀ ਮੁਹਿੰਮ ਦੇ ਰੀ ਸਕਾਰਾਤਮਕ ਨਤੀਜੇ

          ਮੁੱਖ ਮੰਤਰੀ ਨੇ ਨਸ਼ੇ ਦੇ ਖਿਲਾਫ ਸੂਬਾ ਸਰਕਾਰ ਵੱਲੋਂ ਚਲਾਏ ਗਈ ਮੁਹਿੰਮਾਂ ਜਿਵੇਂ ਸਾਈਕਲੋਥਾਨ ਅਤੇ ਜਾਗਰੁਕਤਾ ਪ੍ਰੋਗਰਾਮਾਂ ਦੀ ਮਸਖਿਆ ਕਰਦੇ ਹੋਏ ਦਸਿਆ ਕਿ ਇੰਨ੍ਹਾਂ ਪਹਿਲਾਂ ਨਾਲ ਨੌਜੁਆਨਾਂ ਵਿੱਚ ਨਸ਼ੇ ਦੇ ਬੁਰੇ ਪ੍ਰਭਾਵਾਂ ਨੂੰ ਲੈ ਕੇ ਸਕਾਰਾਤਮਕ ਜਾਗਰੁਕਤਾ ਫੈਲੀ ਹੈ। ਉਨ੍ਹਾਂ ਨੇ ਕਿਹਾ ਕਿ ਸਿਫਰ ਨੌਜੁਆਨ ਹੀ ਨਹੀਂ, ਸਮਾਜ ਦੇ ਸਾਰੇ ਵਰਗਾਂ ਨੇ ਇੰਨ੍ਹਾਂ ਮੁਹਿੰਮਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਹੈ, ਜਿਸ ਨਾਲ ਨਵੀਂ ਪੀੜੀ ਨੂੰ ਨਸ਼ੇ ਤੋਂ ਦੂਰ ਰੱਖਣ ਵਿੱਚ ਮਦਦ ਮਿਲੀ ਹੈ।

ਬੋਡਰ ਜਿਲ੍ਹਿਆਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਨਿਗਰਾਨੀ ਵਧੇਗੀ, ਨਸ਼ੇ ਦੀ ਸਪਲਾਈ ਚੇਨ ‘ਤੇ ਸੱਟ

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੀਟਿੰਗ ਦੌਰਾਨ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਪਿੰਡ ਪੱਧਰ ‘ਤੇ ਸਰਪੰਚਾਂ ਅਤੇ ਹੋਰ ਮਾਣਯੋਗ ਵਿਅਕਤੀਆਂ ਦੀ ਭਾਗੀਦਾਰੀ ਯਕੀਨੀ ਕਰ ਨਸ਼ੇ ਦੇ ਖਿਲਾਫ ਮੁਹਿੰਮ ਨੂੰ ਹੋਰ ਮਜਬੂਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਪਹਿਲਾਂ ਤੋਂ ਨਸ਼ੇ ਦੀ ਗਿਰਫਤ ਵਿੱਚ ਹਨ, ਉਨ੍ਹਾਂ ਨੂੰ ਤੁਰੰਤ ਨਸ਼ਾ ਮੁਕਤੀ ਕੇਂਦਰਾਂ ਵਿੱਚ ਇਲਾਜ ਦੀ ਸਹੂਲਤ ਮਿਲੇਣੀ ਚਾਹੀਦੀ ਹੈ। ਸੂਬੇ ਦੇ ਸਾਰੇ ਨਸ਼ਾ ਮੁਕਤੀ ਕੇਂਦਰਾਂ ਦੀ ਰੈਗੂਲਰ ਜਾਂਚ ਕੀਤੀ ਜਾਵੇ ਤਾਂ ਜੋ ਦਵਾਈਆਂ ਅਤੇ ਜਰੂਰੀ ਸਰੋਤਾਂ ਦੀ ਉਪਲਬਧਤਾ ਬਣੀ ਰਹੇ। ਇਸ ਦੇ ਨਾਲ ਹੀ ਬੋਡਰ ਜਿਲ੍ਹਿਆਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਨਿਗਰਾਨੀ ਵਧਾ ਕੇ ਨਸ਼ੇ ਦੀ ਸਪਲਾਈ ਅਤੇ ਮੰਗ ਦੇ ਨੈਟਵਰਕ ਨੂੰ ਤੋੜਨ ਦੇ ਨਿਰਦੇਸ਼ ਦਿੱਤੇ ਗਏ ਹਨ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਜੋ ਅਪਰਾਧੀ ਵਾਰ-ਵਾਰ ਅਪਰਾਧ ਕਰਦੇ ਹਨ,

          ਮੁੱਖ ਮੰਤਰੀ ਨੇ ਦੋਹਰਾਇਆ ਕਿ ਹਰਿਆਣਾ ਵਿੱਚ ਗੈਂਗਸਟਰਾਂ ਲਈ ਕੋਈ ਸਕਾਨ ਨਹੀਂ ਹੈ। ਉਨ੍ਹਾਂ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਵਿਦੇਸ਼ ਮੰਤਰਾਲੇ (ਝਥਂ) ਅਤੇ ਹੋਰ ਕੇਂਦਰੀ ਏਜੰਸੀਆਂ ਦੇ ਨਾਲ ਮਿਲ ਕੇ ਵਿਦੇਸ਼ਾਂ ਵਿੱਚ ਲੁਕੇ ਗੈਂਗਸਟਰਾਂ ਦੇ ਡਿਪੋਰਟ ਦੀ ਪ੍ਰਕ੍ਰਿਆ ਨੁੰ ਤੇਜ ਕੀਤਾ ਜਾਵੇ।

ਸਾਈਬਰ ਅਪਰਾਧ ਦੇ ਖਿਲਾਫ ਚੁੱਕੇ ਸਖਤ ਕਦਮ, ਧੋਖਾਧੜੀ ਤੋਂ ਬਚੀ ਜਨਤਾ ਦੀ ਪੂੰਜੀ

          ਸਾਈਬਰ ਅਪਰਾਧ ਦੇ ਮਾਮਲਿਆਂ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਦਸਿਆ ਕਿ ਰਾਜ ਸਰਕਾਰ ਵੱਲੋਂ ਅਪਣਾਏ ਗਏ ਕਈ ਉਪਾਆਂ ਦੇ ਕਾਰਨ ਸਾਈਬਰ ਠੱਗੀ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਇੰਨ੍ਹਾਂ ਯਤਨਾਂ ਦਾ ਉਦੇਸ਼ ਨਾਗਰਿਕਾਂ ਦੀ ਮਿਹਨਤ ਦੀ ਕਮਾਈ ਨੂੰ ਸਾਈਬਰ ਅਪਰਾਧੀਆਂ ਤੋਂ ਸੁਰੱਖਿਅਤ ਰੱਖਣਾ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਇੱਕ ਵਿਸ਼ੇਸ਼ ਰਾਜ ਪੱਧਰੀ ਬੈਂਕਰਸ ਕਮੇਟੀ (ਛ:ਨਙ) ਦੀ ਮੀਟਿੰਗ ਬਲਾਈ ਜਾਵੇ ਤਾਂ ਜੋ ਇਸ ਦਿਸ਼ਾ ਵਿੱਚ ਹੋਰ ਵੱਧ ਪ੍ਰਭਾਵੀ ਰਣਨੀਤੀ ਤਿਆਰ ਕੀਤੀ ਜਾ ਸਕੇ।

ਮਹਤੱਵਪੂਰਣ ਥਾਵਾਂ ‘ਤੇ ਲਗਾਏ ਜਾਣਗੇ ਸੀਸੀਟੀਵੀ ਕੈਮਰੇ

          ਮੀਟਿੰਗ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਅਪਰਾਧੀਆਂ ਅਤੇ ਅਸਮਾਜਿਕ ਤੱਤਾਂ ਦੀ ਨਿਗਰਾਨੀ ਲਈ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਨੁੰ ਹੋਰ ਮਜਬੂਤ ਕਰਨ ਦੀ ਜਰੂਰਤ ‘ਤੇ ਜੋਰ ਦਿੱਤਾ। ਉਨ੍ਹਾਂ ਨੈ ਨਿਰਦੇਸ਼ ਦਿੱਤੇ ਕਿ ਜਰੂਰਤ ਅਨੁਸਾਰ ਪ੍ਰਮੁੱਖ ਥਾਵਾਂ ‘ਤੇ ਨਵੇਂ ਸੀਸੀਟੀਵੀ ਕੈਮਰੇ ਲਗਾਏ ਜਾਣ ਅਤੇ ਪਹਿਲਾਂ ਤੋਂ ਲੱਗੇ ਕੈਮਰਿਆਂ ਨੂੰ ਪੂਰੀ ਤਰ੍ਹਾ ਕਾਰਜਸ਼ੀਲ ਰੱਖਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਟਿਯੂਬ ਚੈਨਲਾਂ ‘ਤੇ ਪ੍ਰਸਾਸ਼ਨ ਇਤਰਾਜਯੋਗ ਸਮੱਗਰੀ ਦੀ ਜਾਂਚ ਕੀਤੀ ਜਾਵੇ ਅਤੇ ਜਰੂਰੀ ਕਾਰਵਾਈ ਕੀਤੀ ਜਾਵੇੇ।

4,054 ਪਿੰਡ ਅਤੇ 859 ਵਾਰਡ ਨਸ਼ਾ ਮੁਕਤ ਐਲਾਨ  ਡਾ. ਸੁਮਿਤਾ ਮਿਸ਼ਰਾ

          ਹਰਿਆਣਾ ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦਸਿਆ ਕਿ ਮੁੱਖ ਮੰਤਰੀ ਵੱਲੋਂ ਪਿਛਲੀ ਮੀਟਿੰਗ ਵਿੱਚ ਦਿੱਤੇ ਗਏ ਨਿਰਦੇਸ਼ਾਂ ਨੂੰ ਪੂਰੀ ਗੰਭੀਰਤਾ ਨਾਲ ਲਾਗੂ ਕੀਤਾ ਗਿਆ ਹੈ, ਜਿਸ ਦੇ ਸਕਾਰਾਤਮਕ ਨਤੀਜੇ ਹੁਣ ਜਮੀਨੀ ਪੱਧਰ ‘ਤੇ ਦਿਖਾਈ ਦੇ ਰਹੇ ਹਨ। ਉਨ੍ਹਾ ਨੇ ਕਿਹਾ ਕਿ ਤਾਲਮੇਲ ਢੰਗ ਨਾਲ ਕੰਮ ਕਰਨ ਨਾਲ ਅਪਰਾਧ ਕੰਟਰੋਲ ਵਿੱਚ ਕਾਫੀ ਮਦਦ ਮਿਲੇਗੀ।

          ਡਾ. ਸੁਮਿਤਾ ਮਿਸ਼ਰਾ ਨੇ ਦਸਿਆ ਕਿ 4,054 ਪਿੰਡ ਅਤੇ 859 ਵਾਰਡਾਂ ਨੂੰ ਨਸ਼ਾ ਮੁਕਤ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, 2515 ਪਿੰਡਾਂ ਵਿੱਚ ਖੇਡ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ, ਜਿਨ੍ਹਾਂ ਵਿੱਚ 1.96 ਲੱਖ ਨੌਜੁਆਨਾਂ ਨੇ ਹਿੱਸਾ ਲਿਆ। ਇਸੀ ਤਰ੍ਹਾ, ਪੂਰੇ ਸੂਬੇ ਵਿੱਚ 2,482 ਜਨਜਾਗਰੁਕਤਾ ਪ੍ਰੋਗਰਾਮ ਪ੍ਰਬੰਧਿਤ ਕੀਤੇ ਗਏ, ਜਿਨ੍ਹਾਂ ਵਿੱਚ ਕੁੱਲ 16.5 ਲੱਖ ਲੋਕਾਂ ਦੀ ਭਾਗੀਦਾਰੀ ਰਹੀ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin