ਅਸੀਂ ਕਿਸੇ ਵਿਅਕਤੀ ਦੇ ਖਿਲਾਫ ਨਹੀਂ, ਅਸੀਂ ਅੱਤਵਾਦ ਦੇ ਖਿਲਾਫ ਹਾਂ – ਮੁੱਖ ਮੰਤਰੀ ਨਾਇਬ ਸਿੰਘ ਸੇਣੀ
ਚੰਡੀਗੜ (ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਵਿਸ਼ਵ ਦੇ ਸਾਹਮਣੇ ਪਾਕੀਸਤਾਨ ਦਾ ਚਿਹਰਾ ਬੇਨਕਾਬ ਹੋ ਗਿਆ ਹੈ ਕਿ ਉਹ ਇੱਕ ਅੱਤਵਾਦ ਪ੍ਰਯੋਜਿਤ ਦੇਸ਼ ਹੈ, ਜੋ ਅੱਤਵਾਦ ਨੂੰ ਜਨਮ ਦਿੰਦਾ ਹੈ। ਅੱਤਵਾਦ ਦੇ ਖਿਲਾਫ ਭਾਰਤ ਦੇਸ਼ ਨੇ ਸਖਤ ਕਾਰਵਾਈ ਕੀਤੀ ਹੈ। ਅਸੀਂ ਕਿਸੇ ਵਿਅਕਤੀ ਦੇ ਖਿਲਾਫ ਨਹੀਂ, ਅਸੀਂ ਅੱਤਵਾਦ ਦੇ ਖਿਲਾਫ ਹਾਂ। ਸਾਡੀ ਸੇਨਾ ਨੇ ਪਹਿਲਾਂ ਸਰਜੀਕਲ ਸਟ੍ਰਾਇਕ, ਫਿਰ ਏਅਰ ਸਟ੍ਰਾਇਕ ਅਤੇ ਹੁਣ ਆਪ੍ਰੇਸ਼ਨ ਸਿੰਦੂਰ ਰਾਹੀਂ ਅੱਤਵਾਦੀਆਂ ਦੇ ਠਿਕਾਨਿਆਂ ਨੂੰ ਨਸ਼ਟ ਕੀਤਾ ਹੈ।
ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਪ੍ਰਬੰਧਿਤ ਤਿਰੰਗਾ ਯਾਤਰਾ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।
ਇੱਕ ਸੁਆਲ ਦੇ ਜਵਾਬ ਵਿੱਚ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਹਿਲਗਾਮ ਦੀ ਦਰਦਨਾਕ ਘਟਨਾ ਵਿੱਚ ਸਾਡੀ ਭੈਣ-ਬੇਟੀਆਂ ਦੇ ਸਿੰਦੂਰ ਨੂੰ ਉਨ੍ਹਾਂ ਦੀ ਅੱਖਾਂ ਦੇ ਸਾਹਮਣੇ ਪਾਕੀਸਤਾਨ ਦੇ ਪ੍ਰਾਯੋਜਿਤ ਅੱਤਵਾਦੀਆਂ ਨੇ ਉਜਾੜ ਦਿੱਤਾ ਸੀ। ਉਸ ਸਮੇਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਤਵਾਦ ਨੂੰ ਮਿੱਟੀ ਵਿੱਚ ਮਿਲਾਉਣ ਦਾ ਸੰਕਲਪ ਕੀਤਾ ਸੀ ਅਤੇ ਆਪ੍ਰੇਸ਼ਨ ਸਿੰਦੂਰ ਰਾਹੀਂ ਸੇਨਾ ਨੇ ਅੱਤਵਾਦ ਨੂੰ ਨੇਸਤਨਾਬੂਦ ਕਰਨ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਿਛਲੇ ਦਿਨ ਰਾਸ਼ਟਰ ਦੇ ਨਾਂਅ ਸੰਬੋਧਨ ਵਿੱਚ ਸਪਸ਼ਟ ਕਿਹਾ ਹੈ ਕਿ ਅੱਤਵਾਦ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਦੇ ਬਾਅਦ ਪੂਰੇ ਦੇਸ਼ ਵਿੱਚ ਭਾਰਤੀ ਸੇਨਾ ਦੇ ਸਨਮਾਨ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਇਸੀ ਲੜੀ ਵਿੱਚ ਅੱਜ ਪੰਚਕੂਲਾ ਵਿੱਚ ਇਹ ਯਾਤਰਾ ਕੱਢੀ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਜਾਬਾਂਜ ਫੌਜੀਆਂ ਨੇ ਬਹਾਦੁਰੀ ਅਤੇ ਹਿੰਮਤ ਦਾ ਪਰਿਚੈ ਦਿੰਦੇ ਹੋਏ ਨਾ ਸਿਰਫ ਸੈਕੜਿਆਂ ਅੱਤਵਾਦੀਆਂ ਨੂੰ ਪਿੱਟੀ ਵਿੱਚ ਮਿਲਾਉਣ ਦਾ ਕੰਮ ਕੀਤਾ ਸਗੋ ਅੱਤਵਾਦੀਆਂ ਦੇ ਟ੍ਰੇਨਿੰਗ ਕੈਂਪਾਂ ਨੂੰ ਵੀ ਨੇਸਤਾਨਬੂਦ ਕੀਤਾ ਹੈ। ਇਸ ਟ੍ਰੇਨਿੰਗ ਕੈਂਪਾਂ ‘ਤੇ ਅੱਤਵਾਦੀਆਂ ਨੂੰ ਟ੍ਰੇਨਿੰਗ ਦੇ ਕੇ ਭਾਰਤ ਵਿੱਚ ਭੇਜਿਆ ਜਾਂਦਾ ਸੀ।
ਉਨ੍ਹਾਂ ਨੇ ਇੱਕ ਹੋਰ ਸੁਆਲ ਦੇ ਜਵਾਬ ਵਿੱਚ ਦਸਿਆ ਕਿ ਅੱਜ ਵਿਰੋਧੀ ਦੇ ਕੋਲ ਕੋਈ ਮੁੱਦਾ ਨਹੀਂ ਹੈ, ਵਿਰੋਧੀ ਪੱਖ ਆਪਣੀ ਜਮੀਨ ਗੁਆ ਚੁੱਕੇ ਹਨ। ਵਿਰੋਧੀ ਪੱਖ ਨੇ ਪਹਿਲਾਂ ਸਰਜੀਕਲ ਸਟ੍ਰਾਇਕ ਅਤੇ ਏਅਰ ਸਟ੍ਰਾਇਕ ‘ਤੇ ਟਿਪਣੀ ਕੀਤੀ ਅਤੇ ਹੁਣ ਉਹ ਆਪ੍ਰੇਸ਼ਨ ਸਿੰਦੂਰ ਦੇ ਬਾਅਦ ਲੋਕਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕਰ ਰਹੇ ਹਨ। ਜਦੋਂ ਕਿ ਆਲ ਪਾਰਟੀ ਮੀਟਿੰਗ ਵਿੱਚ ਵਿਰੋਧੀ ਧਿਰ ਨੂੰ ਆਪ੍ਰੇਸ਼ਨ ਸਿੰਦੂਰ ਦੀ ਪੂਰੀ ਜਾਣਕਾਰੀ ਦਿੱਤੀ ਗਈ।
ਨਕਲੀ ਬੀਜ ‘ਤੇ ਰੋਕ ਲਗਾਉਣ ਦੀ ਦਿਸ਼ਾ ਵਿੱਚ ਮਹਤੱਵਪੂਰਣ ਕਦਮ
ਚੰਡੀਗੜ੍ਹ (ਜਸਟਿਸ ਨਿਊਜ਼ ) ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦਸਿਆ ਕਿ ਹੁਣ ਫਸਲਾਂ ਦੇ ਬੀਜ ਦੇ ਥੈਲਿਆਂ ‘ਤੇ ਬਾਰਕੋਡ ਟੈਗ ਲਗਾਇਆ ਜਾਵੇਗਾ। ਇਸ ਬਾਰਕੋਡ ਨੂੰ ਸਕੈਨ ਕਰ ਕੇ ਬੀਜ ਦੇ ਨਿਰਮਾਤਾ ਤੋਂ ਲੈ ਕੇ ਵਜਨ, ਕਿਸਮ (ਪ੍ਰਜਾਤੀ) ਆਦਿ ਦੇ ਬਾਰੇ ਵਿੱਚ ਵਿਸਤਾਰ ਜਾਣਕਾਰੀ ਮਿਲ ਸਕੇਗੀ। ਸਰਕਾਰ ਦਾ ਇਹ ਮਹਤੱਵਪੂਰਣ ਕਦਮ ਹੈ, ਇਸ ਤੋਂ ਨਕਲੀ ਬੀਜ ‘ਤੇ ਰੋਕ ਲਗਾਉਣ ਵਿੱਚ ਮਦਦ ਮਿਲ ਸਕੇਗੀ।
ਸ੍ਰੀ ਰਾਣਾ ਨੇ ਦਸਿਆ ਕਿ ਅੱਜ ਵਿਭਾਗ ਦਾ ਹਾਈ ਪਾਰਵਰ ਪਰਚੇਜ ਕਮੇਟੀ ਵਿੱਚ ਇਸ ਬਾਰਕੋਡ ਟੈਗ ਦੀ ਖਰੀਦ ਲਈ ਇੱਕ ਕੰਪਨੀ ਨੂੰ ਟੈਂਡਰ ਦੇਣ ਦੀ ਮੰਜੁਰੀ ਦਿੱਤੀ ਗਈ ਹੈ।
ਇਸ ਮੌਕੇ ‘ਤੇ ਕਮੇਟੀ ਵਿੱਚ ਉਨ੍ਹਾਂ ਤੋਂ ਇਲਾਵਾ, ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਾਜਾ ਸ਼ੇਖਰ ਵੁੰਡਰੂ, ਨਿਦੇਸ਼ਕ ਸ੍ਰੀ ਰਾਜਨਰਾਇਣ ਕੌਸ਼ਿਕ, ਹਰਿਆਣਾ ਰਾਜ ਬੀਜ ਪ੍ਰਮਾਣੀਕਰਣ ਏਜੰਸੀ ਦੇ ਨਿਦੇਸ਼ਕ ਡਾ. ਕੁਲਦੀਪ ਡਬਾਸ ਵੀ ਮੌਜੂਦ ਸਨ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਦਸਿਆ ਕਿ ਹਰਿਆਣਾ ਰਾਜ ਬੀਜ ਪ੍ਰਮਾਣੀਕਰਣ ਏਜੰਸੀ ਵੱਲੋਂ ਰਜਿਸਟਰਡ ਬੀਜ ਉਤਪਾਦਕਾਂ ਨੂੰ ਉਨ੍ਹਾਂ ਦੇ ਪ੍ਰਮਾਣਿਤ ਬੀਜ ਦੇ ਅੱਗੇ ਵੇਚਣ ਲਈ ਆਪਣੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਹ ਬੀਜ ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਉਤਪਾਦਤ ਕੀਤਾ ਜਾਂਦਾ ਹੈ। ਪੂਰੀ ਪ੍ਰਕ੍ਰਿਆ ਤੋਂ ਲੰਘਣ ਦੇ ਬਾਅਦ ਉਤਪਾਦਤ ਬੀਜ ਦੀ ਵਿਕਰੀ ਲਈ ਪੈਕ ਕੀਤਾ ਜਾਂਦਾ ਹੈ। ਇਸ ਬੀਜ ਨੂੰ ਪੈਕ ਕਰਦੇ ਸਮੇਂ ਉਕਤ ਏਜੰਸੀ ਵੱਲੋਂ ਜਾਰੀ ਇੱਕ ਟੈਕ ਨੂੰ ਬੈਗ ‘ਤੇ ਸਿਲਣਾ ਹੁੰਦਾ ਹੈ। ਟੈਗ ‘ਤੇ ਬੀਜ ਨਾਲ ਸਬੰਧਿਤ ਪੂਰੀ ਜਾਣਕਾਰੀ ਦਰਜ ਕੀਤੀ ਜਾਂਦੀ ਹੈ। ਉਨ੍ਹਾਂ ਨੇ ਦਸਿਆ ਕਿ ਹੁਣ ਦੱਕ ਇੰਨ੍ਹਾਂ ਟੈਕ ਦਾ ਪ੍ਰਿੰਟ ਕੀਤਾ ਜਾ ਰਿਹਾ ਹੈ ਅਤੇ ਜਾਣਕਾਰੀ ਨੂੰ ਮੈਨੂਅਲ ਰੂਪ ਨਾਲ ਦਰਜ ਕੀਤਾ ਜਾ ਰਿਹਾ ਹੈ ਅਤੇ ਬੀਜ ਬੈਗ ਦੇ ਨਾਲ ਸਿਲਿਆ ਜਾ ਰਿਹਾ ਹੈ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅੱਗੇ ਦਸਿਆ ਕਿ ਹਾਲ ਹੀ ਵਿੱਚ ਭਾਰਤ ਸਰਕਾਰ ਨੇ ਕੇਂਦਰੀਕ੍ਰਿਤ ਸਾਥੀ (ਬੀਜ ਪ੍ਰਮਾਣੀਕਰਣ, ਪਤਾ ਲਗਾਉਣ ਦੀ ਸਮਰੱਥਾ ਅਤੇ ਸਮੂਚੀ ਸੂਚੀ) ਪੋਰਟਲ ਸ਼ੁਰੂ ਕੀਤਾ ਹੈ ਜਿਸ ਵਿੱਚ ਬੀਜ ਪ੍ਰਮਾਣੀਕਰਣ ਦੀ ਪੂਰੀ ਪ੍ਰਕ੍ਰਿਆ ਨੂੰ ਆਨਲਾਇਨ ਸਵੈਚਾਲਿਤ ਕੀਤਾ ਗਿਆ ਹੈ।
ਉਨ੍ਹਾਂ ਨੇ ਦਸਿਆ ਕਿ ਹਰਿਆਣਾ ਸਰਕਾਰ ਨੇ ਇਸ ਦਿਸ਼ਾ ਵਿੱਚ ਕਦਮ ਚੁੱਕਦੇ ਹੋਏ ਪਾਰੰਪਰਿਕ ਟੈਗ ਨੂੰ ਆਨਲਾਇਨ ਬਾਰਕੋਡ ਟੈਗ ਨਾਲ ਬਦਲਿਆ ਜਾਣਾ ਹੈ ਜਿਸ ਵਿੱਚ ਸਾਥੀ ਪੋਰਟਲ ਰਾਹੀਂ ਟੈਗ ‘ਤੇ ਪੂਰੀ ਜਾਣਕਾਰੀ ਦਰਜ ਕੀਤੀ ਜਾਵੇਗੀ। ਇਸ ਟੈਗ ‘ਤੇ ਦਿੱਤੇ ਗਏ ਬਾਰਕੋਡ ਵਿੱਚ ਬੈਗ ਵਿੱਚ ਮੌਜੂਦ ਬੀਜ ਦੀ ਪੂਰੀ ਜਾਣਕਾਰੀ ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਰਾਜ ਬੀਜ ਪ੍ਰਮਾਣੀਕਰਣ ਏਜੰਸੀ ਵੱਲੋਂ ਬੀਜ ਉਤਪਾਦਕਾਂ ਨੂੰ ਇਹ ਟੈਗ ਉਪਲਬਧ ਕਰਵਾਏ ਜਾਣਗੇ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦਸਿਆ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਪ੍ਰਤੀਬੱਧ ਹੈ। ਨਕਲੀ ਬੀਜ ਵੇਚਣ ‘ਤੇ ਰੋਕ ਲਗਾਉਣ ਲਈ ਸਰਕਾਰ ਨੇ ਸਖਤ ਕਾਨੂੰਨ ਵੀ ਬਣਾਇਆ ਹੈ ਜਿਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਬੀਜ ਨਿਰਮਾਤਾਵਾਂ ਅਤੇ ਵਿਕਰੇਤਾਵਾਂ ਦੇ ਖਿਲਾਫ ਜੁਰਮਾਨੇ ਅਤੇ ਸਜਾ ਦਾ ਪ੍ਰਾਵਧਾਨ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਹੁਣ ਫਸਲਾਂ ਦੇ ਬੀਜ ਦੇ ਥੈਲਿਆਂ ‘ਤੇ ਬਾਰਕੋਡ ਟੈਗ ਲਗਾਏ ਜਾਣ ਨਾਲ ਨਕਲੀ ਬੀਜ ‘ਤੇ ਰੋਕ ਲਗਾਉਣ ਵਿੱਚ ਮਦਦ ਮਿਲੇਗੀ।
ਹਰਿਆਣਾ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਲਈ ਸੁੰਹ
ਚੰਡੀਗੜ੍ਹ ( ਜਸਟਿਸ ਨਿਊਜ਼ )ਹਰਿਆਣਾ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੇ ਚੋਣ ਲਈ ਗਠਨ ਕਮਿਸ਼ਨ ਦੇ ਚੇਅਰਮੈਨ ਸੇਵਾਮਕਤ ਜਸਟਿਸ ਐਚਐਸ ਭੱਲਾ ਨੇ ਅੱਜ ਪੰਚਕੂਲਾ ਵਿੱਚ ਕਮੇਟੀ ਦੇ ਸਾਰੇ 49 ਮੈਂਬਰਾਂ ਨੂੰ ਸੁੰਹ ਦਵਾਈ। ਇੰਨ੍ਹਾਂ ਮੈਂਬਰਾਂ ਵਿੱਚ 40 ਮੈਂਬਰ ਚੋਣ ਰਾਹੀਂ ਜਿੱਤ ਕੇ ਆਏ ਹਨ ਅਤੇ 9 ਮੈਂਬਰ ਨਾਮਜਦ ਕੀਤੇ ਗਏ ਹਨ।
ਇਸ ਮੌਕੇ ‘ਤੇ ਸਾਰੇ ਮੈਂਬਰਾਂ ਨੇ ਹਰਿਆਣਾ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦੇ ਚੋਣ ਲਈ ਜਗਾਧਰੀ ਤੋਂ ਵਾਰਡ ਨੰਬਰ 9 ਤੋਂ ਮੈਂਬਰ ਜੋਗਾ ਸਿੰਘ ਨੂੰ ਸਰਵਸੰਮਤੀ ਨਾਲ ਪ੍ਰੋਟੇਮ ਚੇਅਰਮੈਨ ਵਜੋ ਚੁਣਿਆ ਗਿਆ। ਅੱਗੇ ਦੀ ਕਾਰਵਾਈ ਜੋਗਾ ਸਿੰਘ ਕਰਣਗੇ।
ਪ੍ਰੋਗਰਾਮ ਵਿੱਚ ਹਰਿਆਣਾ ਸਿੱਖ ਗੁਰੂਦੁਆਰਾ ਮੈਨੇਜਮੈਂਅ ਕਮੇਟੀ ਦੇ ਸਕੱਤਰ ਸ੍ਰੀ ਸੰਦੀਪ ਕੁਮਾਰ, ਐਚਸੀਐਸ ਵੀ ਮੌਜੂਦ ਸਨ।
ਹੁਣ ਤੋਂ ਹਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਹੋਵੇਗੀ ਸਮੀਖਿਆ ਮੀਟਿੰਗ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਖਾਨ ਅਤੇ ਭੂ-ਵਿਗਿਆਨ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਲ ਪ੍ਰਾਪਤੀਆਂ, ਖਣਿਜ ਖੋਜ ਦੀ ਪ੍ਰਗਤੀ, ਅਵੈਧ ਖਨਨ ਦੀ ਰੋਕਥਾਮ, ਈ-ਨੀਲਾਮੀ ਅਤੇ ਪਾਰਦਰਸ਼ਿਤਾ ਯਕੀਨੀ ਕਰਨ ਤਹਿਤ ਵਿਭਾਗ ਵੱਲੋਂ ਕੀਤੀ ੧ਾ ਰਹੀ ਗਤੀਵਿਧੀਆਂ ਦੀ ਵਿਸਤਾਰ ਨਾਲ ਸਮੀਖਿਆ ਕੀਤੀ ਜਾਵੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਹਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਵਿਭਾਗ ਦੀ ਸਮੀਖਿਆ ਮੀਟਿੰਗ ਰੈਗੂਲਰ ਤੌਰ ‘ਤੇ ਕੀਤੀ ਜਾਵੇਗੀ।
ਸ੍ਰੀ ਪੰਵਾਰ ਅੱਜ ਇੱਥੇ ਖਾਨ ਅਤੇ ਭੂ-ਵਿਗਿਆਨ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਅਵੈਧ ਖਨਨ ‘ਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਖਣਿਜ ਸੰਪਦਾ ਦਾ ਨਿਆਂਸੰਗਤ ਅਤੇ ਲਗਾਤਾਰ ਵਰਤੋ ਯਕੀਨੀ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਵਿਭਾਗ ਦੇ ਕੰਮਾਂ ਵਿੱਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਬਣਾਏ ਰੱਖਣ ਲਈ ਆਧੁਨਿਕ ਤਕਨੀਕ ਅਤੇ ਡਿਜੀਟਲ ਸਰੋਤਾਂ ਦੀ ਵੱਧ ਤੋਂ ਵੱਧ ਵਰਤੋ ਯਕੀਨੀ ਕਰਨ।
ਮੀਟਿੰਗ ਵਿੱਚ ਮੰਤਰੀ ਜੀ ਨੂੰ ਜਾਾਣਕਾਰੀ ਦਿੱਤੀ ਗਈ ਕਿ ਵਨ ਟਾਇਮ ਸੈਂਟਲਮੈਂਟ ਸਕੀਮ ਜੋ ਪਹਿਲਾਂ ਤੋਂ ਚੱਲ ਰਹੀ ਸੀ ਉਨ੍ਰਾਂ ਦਾ ਲਾਭ ਵੱਧ ਲੋਕ ਨਹੀਂ ਲੈ ਪਾ ਰਹੇ ਸਨ। ਇਸ ‘ਤੇ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਵਨ ਟਾਇਮ ਸੈਟਲਮੈਂਟ ਸਕੀਮ ਨੂੰ ਸਰਲ ਢੰਗ ਨਾਲ ਬਣਾ ਕੇ ਲਾਗੂ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਨੁੰ ਲਾਭ ਮਿਲੇ ਅਤੇ ਮਾਈਨਿੰਗ ਦਾ ਕੰਮ ਸੁਚਾਰੂ ਰੂਪ ਨਾਲ ਚੱਲ ਸਕੇ।
ਮੀਟਿੰਗ ਵਿੱਚ ਖਾਨ ਅਤੇ ਭੁ-ਵਿਗਿਆਨ ਦੇ ਡਾਇਰੈਕਟਰ ਜਨਰਲ ਸ੍ਰੀ ਕੇ.ਐਮ. ਪਾਂਡੂਰੰਗ ਨੇ ਵਿਭਾਗ ਦੀ ਗਤੀਵਿਧੀਆਂ ‘ਤੇ ਪੇਸ਼ਗੀਕਰਣ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੋਰਟ ਕੇਸ ਤੇ ਐਨਜੀਟੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਜਰੂਰ ਕੀਤੀ ਜਾਣੀ ਚਾਹੀਦੀ ਹੈ। ਜਿੱਥੇ ਅਵੈਧ ਖਨਨ ਦੀ ਸ਼ਿਕਾਇਤ ਮਿਲਦੀ ਹੈ, ਉਨ੍ਹਾਂ ਦੀ ਜਾਣਕਾਰੀ ਤੁਰੰਤ ਉੱਚ ਅਧਿਕਾਰੀਆਂ ਦੇ ਜਾਣਕਾਰੀ ਵਿੱਚ ਲਿਆਈ ਜਾਵੇ।
ਮੀਟਿੰਗ ਵਿੱਚ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਟੀ.ਐਲ. ਸਤਿਆਪ੍ਰਕਾਸ਼ ਤੇ ਮੁੱਖ ਦਫਤਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੋਜੂਦ ਸਨ।
ਕੁੜੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਤੋਂ ਨਹੀਂ ਹਨ ਘੱਟ – ਸਿਖਿਆ ਮੰਤਰੀ ਮਹੀਪਾਲ ਢਾਂਡਾ
ਚੰਡੀਗੜ੍ਹ (ਜਸਟਿਸ ਨਿਊਜ਼ ) ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਹਰਿਆਣਾ ਸਕੂਲ ਸਿਖਿਆ ਬੋਰਡ ਭਿਵਾਨੀ ਦੀ 12ਵੀਂ ਦੀ ਪ੍ਰੀਖਿਆ ਵਿੱਚ ਪਾਸ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਊਨ੍ਹਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਦੀ ਉਮੀਦ ਇਸ ਸਾਲ ਦਾ ਪ੍ਰੀਖਿਆ ਨਤੀਜਾ ਬਿਹਤਰ ਰਿਹਾ ਹੈ। ਮੁੰਡਿਆਂ ਦੀ ਉਮੀਦ ਕੁੜੀਆਂ ਦਾ ਪ੍ਰੀਖਿਆ ਨਤੀਜਾ ਚੰਗਾ ਰਿਹਾ ਹੈ। ਸਬੇ ਦੀ ਕੁੜੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਤੋਂ ਘੱਟ ਨਹੀਂ ਹਨ। ਕੁੜੀਆਂ ਖੇਡਾਂ ਵਿੱਚ ਵੀ ਮੈਡਲ ਜਿੱਤ ਕੇ ਦੇਸ਼ ਤੇ ਸੂਬੇ ਦਾ ਨਾਂਅ ਰੋਸ਼ਨ ਕਰ ਰਹੀਆਂ ਹਨ।
ਉਨ੍ਹਾਂ ਨੇ ਮਾਂਪਿਆਂ ਨੁੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਵਿਸ਼ੇਸ਼ਕਰ ਕੁੜੀਆਂ ਨੂੰ ਉੱਚੇਰੀ ਸਿਖਿਆ ਦਿਵਾਉਣ, ਤਾਂ ਜੋ ਉਹ ਭਵਿੱਚ ਵਿੱਚ ਪਰਿਵਾਰ ਤੇ ਸੂਬੇ ਦਾ ਨਾਂਅ ਰੋਸ਼ਨ ਕਰ ਸਕਣ।
ਉਨ੍ਹਾਂ ਨੇ ਕਿਹਾ ਕਿ ਸਾਲ 2014 ਅਕਤੂਬਰ ਤੱਕ ਸੂਬੇ ਵਿੱਚ 105 ਸਰਕਾਰੀ ਕਾਲਜ ਸਨ। ਮੌਜੂਦਾ ਵਿੱਚ ਸੂਬੇ ਵਿੱਚ 184 ਸਰਕਾਰੀ ਕਾਲਜ ਹਨ। ਮੌਜੂਦਾ ਸਰਕਾਰ ਦੇ ਕਾਰਜਕਾਲ ਵਿੱਚ 79 ਸਰਕਾਰੀ ਕਾਲਜ ਖੋਲੇ ਗਏ, ਜਿਨ੍ਹਾਂ ਵਿੱਚੋਂ 30 ਕਾਲਜ ਸਿਰਫ ਕੁੜੀਆਂ ਦੇ ਹਨ।
ਉਨ੍ਹਾਂ ਨੇ ਕਿਹਾ ਕਿ ਵਿਦਿਅਕ ਸੈਸ਼ਨ 2024-25 ਤੋਂ ਸੂਬੇ ਦੇ ਸਾਰੇ ਸਰਕਾਰੀ ਯੂਨੀਵਰਸਿਟੀ ਤੋਂ ਏਫਲੀਏਟ ਕਾਲਜਾਂ ਵਿੱਚ ਦਾਖਲਾ ਕੌਮੀ ਸਿਖਿਆ ਨੀਤੀ 2020 ਦੇ ਆਧਾਰ ‘ਤੇ ਕੀਤੇ ਗਏ ਹਨ, ਜਿਸ ਦਾ ਵਿਦਿਆਰਥੀਆਂ ਨੂੰ ਲਾਭ ਹੋਵੇਗਾ।
ਮੁੱਖ ਮੰਤਰੀ ਨੇ ਜਵਾਨਾਂ ਨੂੰ ਦਿੱਤੀ ਸਲਾਮੀ, ਕਿਹਾ ”ਆਪਰੇਸ਼ਨ ਸਿੰਦੂਰ” ਬਹਾਦਰੀ, ਸਵੈ-ਮਾਣ ਅਤੇ ਨਵੇਂ ਭਾਰਤ ਦਾ ਸੰਕਲਪ
ਚੰਡੀਗੜ੍ਹ ( ਜਸਟਿਸ ਨਿਊਜ਼ )ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ”ਆਪਰੇਸ਼ਨ ਸਿੰਦੂਰ” ਦੀ ਸਫਲਤਾ ‘ਤੇ ਦੇਸ਼ ਵਾਸਿਆਂ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਕੌਮ ਦੇ ਮਾਣ, ਬਹਾਦਰੀ ਅਤੇ ਸਵੈ-ਮਾਣ ਦਾ ਪ੍ਰਤੀਕ ਦੱਸਦੇ ਹੋਏ ਕਿਹਾ ਕਿ ਆਪਰੇਸ਼ਨ ਸਿੰਦੂਰ ਦੀ ਇਤਿਹਾਸਕ ਸਫਲਤਾ ਨੇ ਭਾਰਤ ਦੇ ਕੌਮੀ ਸੰਕਲਪ, ਸੈਨਿਕਾਂ ਦੀ ਬਹਾਦਰੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਦੀ ਦ੍ਰਿਡਤਾ ਨੂੰ ਵਿਸ਼ਵ ਪੱਧਰ ‘ਤੇ ਸਥਾਪਿਤ ਕੀਤਾ ਗਿਆ ਹੈ। ਇਹ ਪੂਰੇ ਦੇਸ਼ ਲਈ ਮਾਣ, ਸਵੈ-ਮਾਣ ਅਤੇ ਬਹਾਦਰੀ ਦਾ ਜਸ਼ਨ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਪੰਚਕੂਲਾ ਵਿੱਚ ”ਤਿਰੰਗਾ ਯਾਤਰਾ-ਇੱਕ ਯਾਤਰਾ ਦੇਸ਼ਭਗਤੀ ਦੇ ਨਾਂ” ਦੀ ਸ਼ੁਰੂਆਤ ਤੋਂ ਪਹਿਲਾਂ ਯਵਨਿਕਾ ਟਾਉਨ ਪਾਰਕ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੇਕਟਰ-5 ਵਿੱਚ ਬਣੇ ਯਵਨਿਕਾ ਟਾਉਨ ਪਾਰਕ ਤੋਂ ਭਾਰਤ ਮਾਤਾ ਦੀ ਜੈਅ, ਵੰਦੇ ਮਾਤਰਮ ਜਿਹੇ ਨਾਅਰਿਆਂ ਨਾਲ ਸ਼ੁਰੂ ਹੋਈ ਅਤੇ ਮੇਜਰ ਸੰਦੀਪ ਸ਼ਾਂਕਲਾ ਮੇਮੋਰਿਅਲ ‘ਤੇ ਪਹੁੰਚ ਕੇ ਸਮਾਪਤ ਹੋਈ। ਇਸ ਯਾਤਰਾ ਵਿੱਚ ਬੱਚਿਆਂ, ਔਰਤਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਅਤੇ ਦੇਸ਼ ਦੇ ਵੀਰ ਸੈਨਿਕਾਂ ਨੂੰ ਸਲਾਮੀ ਦਿੱਤੀ। ਪੰਚਕੂਲਾ ਵਿੱਚ ਉਨ੍ਹਾਂ ਨੇ ਜਵਾਨਾਂ ਦੀ ਬਹਾਦਰੀ ਅਤੇ ਹੌਸਲੇ ਨੂੰ ਨਮਨ ਕੀਤਾ ਅਤੇ ਸ਼ਹੀਦ ਹੋਣ ਵਾਲੇ ਵੀਰਾਂ ਨੂੰ ਸ਼ਰਧਾਂਜਲੀ ਦਿੱਤੀ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੇ ਸੈਨਿਕਾਂ ਨੇ ਕੌਮ ਨੂੰ ਜਖ਼ਮ ਦੇਣ ਵਾਲਿਆਂ ਨੂੰ ਕੜਾ ਸਬਕ ਸਿਖਾਇਆ ਹੈ। ਉਨ੍ਹਾਂ ਨੇ ਭਾਰਤ ਮਾਤਾ ਦੇ ਮਾਣ ਅਤੇ ਸਨਮਾਨ ਦੇ ਪ੍ਰਤੀਕ ਕੌਮੀ ਝੰਡੇ ਨੂੰ ਝੁੱਕਣ ਨਹੀਂ ਦਿੱਤਾ। ਇਹ ਸਾਡੀ ਕੌਮੀ ਚੇਤਨਾ, ਏਕਤਾ ਅਤੇ ਸੈਵ-ਮਾਣ ਦਾ ਪ੍ਰਗਟਾਵਾ ਹੈ। ਇਹ ਉਨ੍ਹਾਂ ਯੌਧਿਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਦੁਸ਼ਮਣ ਨੂੰ ਉਸ ਦੀ ਭਾਸ਼ਾ ਵਿੱਚ ਜਵਾਬ ਦਿੱਤਾ। ਇਹ ਸਾਨੂੰ ਹਰ ਪਲ ਦੇਸ਼ਭਗਤੀ ਦੀ ਪ੍ਰੇਰਣਾ ਦਿੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਾਡੇ ਬਹਾਦਰ ਸੈਨਿਕਾਂ ਨੇ ਜਿਸ ਹਿੱਮਤ, ਸਮਰਪਣ ਅਤੇ ਅਨੁਸ਼ਾਸਨ ਨਾਲ ਆਪਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ, ਉਹ ਕੇਵਲ ਫ਼ੌਜੀ ਆਪਰੇਸ਼ਨ ਨਹੀਂ, ਸਗੋਂ ਸਾਡੀ ਕੌਮ ਦੇ ਮਾਣ ਦਾ ਪ੍ਰਤੀਕ ਬਣ ਗਿਆ ਹੈ। ਪ੍ਰਧਾਨ ਮੰਤਰੀ ਦਾ ਇਹ ਸਾਫ ਸੰਦੇਸ਼ ਪੂਰੀ ਦੁਨਿਆ ਨੇ ਸੁਣਿਆ ਕਿ ਭਾਰਤ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਵੇਗਾ। ਇਹ ਹੀ ਨਵੇਂ ਭਾਰਤ ਦੀ ਪਹਿਚਾਨ ਹੈ।
ਆਪਰੇਸ਼ਨ ਸਿੰਦੂਰ ਭਾਰਤ ਦੀ ਫੌਜੀ ਰਣਨੀਤੀ ਅਤੇ ਸੈਨਿਕਾਂ ਦੀ ਬਹਾਦਰੀ ਦਾ ਵਿਲੱਖਣ ਉਦਾਹਰਣ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਆਪਰੇਸ਼ਨ ਭਾਰਤ ਦੀ ਫੌਜੀ ਰਣਨੀਤੀ, ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੁਨਰ ਅਤੇ ਸੈਨਿਕਾਂ ਦੀ ਬਹਾਦਰੀ ਦਾ ਵਿਲੱਖਣ ਉਦਾਹਰਣ ਹੈ। ਇਸ ਵਿੱਚ ਅੱਤਵਾਦੀਆਂ ਦੇ ਕਈ ਅੱਡਿਆਂ ਨੂੰ ਤਬਾਹ ਕੀਤਾ ਗਿਆ। ਪਾਕਿਸਤਾਨ ਨੂੰ ਇਹ ਸਾਫ ਸੰਦੇਸ਼ ਦਿੱਤਾ ਗਿਆ ਕਿ ਭਾਰਤ ਦੀ ਪ੍ਰਭੂਸੱਤਾ ‘ਤੇ ਹਮਲਾ ਕਰਨ ਦੀ ਕੀਮਤ ਬਹੁਤ ਵੱਡੀ ਹੁੰਦੀ ਹੈ। ਜਦੋਂ ਗੱਲ ਦੇਸ਼ ਦੀ ਸੁਰੱਖਿਆ ਦੀ ਆਉਂਦੀ ਹੈ, ਤਾਂ ਭਾਰਤ ਕੋਈ ਸਮਝੋਤਾ ਨਹੀਂ ਕਰਦਾ। ਆਪਰੇਸ਼ਨ ਸਿੰਦੂਰ ਨਾਲ ਭਾਰਤ ਨੇ ਯੁੱਧ ਦੀ ਪਰਿਭਾਸ਼ਾ ਹੀ ਬਦਲ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਗੈਰ-ਫੌਜੀ ਕਾਰਵਾਈ ਵਿੱਚ ਸਿੰਧੂ ਜਲ ਸੰਧੀ ਮੁਅੱਤਲ ਕੀਤੀ ਗਈ। ਕਲਾਕਾਰ, ਵੀਜ਼ਾ, ਕਾਰੋਬਾਰ ਸਬ ਕੁੱਝ ਬੰਦ ਕੀਤਾ ਗਿਆ। ਪਾਕ ਨਾਗਰੀਕਾਂ ਦੀ ਵਾਪਸੀ ਕੀਤੀ, ਅਟਾਰੀ ਬਾਰਡਰ ਸੀਲ ਕੀਤਾ, ਅੱਤਵਾਦੀ ਨੇਟਵਰਕ ਦਾ ਭਾਂਡਾਫੋੜ ਕੀਤਾ ਅਤੇ ਪਾਕਿਸਤਾਨ ਨੂੰ ਪੂਰੀ ਦੁਨਿਆ ਤੋਂ ਅਲੱਗ-ਥਲੱਗ ਕਰ ਦਿੱਤਾ। ਇਹ ਯੁੱਧ ਨਹੀਂ ਸੀ। ਇਹ ਨਵੇਂ ਭਾਰਤ ਦਾ ਬਦਲਾ ਸੀ। ਸਾਡੀ ਸੇਨਾਵਾਂ ਨੇ ਕੇਵਲ ਮਿਸਾਇਲਾਂ ਨਹੀਂ ਛੱਡੀ, ਸਗੋਂ ਉਨ੍ਹਾਂ ਨੇ ਅਜਿਹਾ ਸੰਦੇਸ਼ ਦਿੱਤਾ ਜੋ ਅਮੇਰਿਕਾ ਅਤੇ ਚੀਨ ਤੱਕ ਗੂੰਜਿਆ। ਇਹ ਹੈ ਨਵਾਂ ਭਾਰਤ, ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸਸ਼ਕਤ ਭਾਰਤ।
ਮੁੱਖ ਮੰਤਰੀ ਨੇ ਕਿਹਾ ਕਿ ਜਿਸ ਦਿਨ ਆਪਰੇਸ਼ਨ ਸਿੰਦੂਰ ਸ਼ੁਰੂ ਹੋਇਆ ਉਸ ਦਿਨ ਸੀਤਾ ਨੌਮੀ ਸੀ ਅਤੇ ਮੰਗਲਵਾਰ ਦਾ ਦਿਨ ਸੀ। ਨੌਮੀ ਦੇ ਦਿਨ ਨੌ ਠਿਕਾਣਿਆਂ ‘ਤੇ ਹਮਲਾ ਕੀਤਾ ਗਿਆ। ਪਹਿਲਗਾਮ ਵਿੱਚ ਭੈਣ-ਬੇਟਿਆਂ ਦੇ ਸਿੰਦੂਰ ਉਜਾੜੇ ਗਏ ਸੀ, ਇਸ ਲਈ ਇਸ ਆਪਰੇਸ਼ਨ ਦਾ ਨਾਂ ਸਿੰਦੂਰ ਰੱਖਿਆ ਗਿਆ। ਇਸ ਆਪਰੇਸ਼ਨ ਸਿੰਦੂਰ ਦੀ ਪ੍ਰੇਸ ਬ੍ਰੀਫਿੰਗ ਸਿੰਦੂਰ ਨੂੰ ਆਪਣੀ ਖੁਸ਼ਕਿਸਮਤੀ ਮੰਨਣ ਵਾਲੀ ਆਰਮੀ ਮਹਿਲਾ ਅਧਿਕਾਰੀ ਸੋਫਿਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਨੇ ਕੀਤੀ।
ਭਾਰਤ ਯੁੱਧ ਦੇ ਪੱਖ ਵਿੱਚ ਨਹੀਂ ਹੈ, ਜਿਨ੍ਹਾਂ ਚਿਰ ਸ਼ਾਂਤੀ ਨੂੰ ਕਮਜੋਰੀ ਮੰਨਿਆ ਜਾਵੇਗਾ, ਤਾਂ ਭਾਰਤ ਚੁਪ ਨਹੀਂ ਰਵੇਗਾ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਹਿਲਗਾਮ ਵਿੱਚ ਔਰਤਾਂ ਨੂੰ ਜਿੰਦਾ ਛੱਡ ਕੇ ਅੱਤਵਾਦਿਆਂ ਨੇ ਕਿਹਾ ਸੀ ਕਿ ਮੋਦੀ ਨੂੰ ਜਾ ਕੇ ਦੱਸ ਦੇਣਾ। ਹੁਣ ਮੋਦੀ ਨੇ ਉਨ੍ਹਾਂ ਨੂੰ ਦੱਸ ਦਿੱਤਾ ਕਿ ਭਾਰਤ ਦੀ ਪਛਾਣ ‘ਤੇ ਅੱਖ ਚੁੱਕਣ ਵਾਲਿਆਂ ਦਾ ਕੀ ਹਾਲ ਹੁੰਦਾ ਹੈ। ਉਨ੍ਹਾਂ ਨੇ ਪਾਕਿਸਤਾਨ ਵਿੱਚ ਬੈਠੇ ਦਾਨਵ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਮੰਚਾਂ ‘ਤੇ ਸੀਜ਼ਫਾਇਰ ਦੀ ਗੱਲ ਹੋਈ ਸੀ, ਤਾਂ ਭਾਰਤ ਨੇ ਫਿਰ ਸੰਜਮ ਅਤੇ ਸ਼ਾਂਤੀ ਦੀ ਮਿਸਾਲ ਪੇਸ਼ ਕੀਤੀ। ਇਹ ਕੇਵਲ ਫੌਜੀ ਫੈਸਲਾ ਨਹੀਂ, ਸਗੋਂ ਮਨੁੱਖਤਾ ਵੱਲ ਚੁੱਕਿਆ ਇੱਕ ਮਹੱਤਵਪੂਰਨ ਕਦਮ ਹੈ। ਇਹ ਸਾਡੇ ਦੇਸ਼ ਦੀ ਵਿਵੇਕਸ਼ੀਲਤਾ ਅਤੇ ਆਤਮਬਲ ਦਾ ਨਤੀਜਾ ਹੈ। ਪ੍ਰਧਾਨ ਮੰਤਰੀ ਨੇ ਸੰਸਾਰ ਨੂੰ ਵੀ ਦੱਸਿਆ ਕਿ ਅਸੀ ਅੱਤਵਾਦ ਦੇ ਵਿਰੁਧ ਹਾਂ ਅਤੇ ਇਸ ਨੂੰ ਬਰਦਾਸਤ ਨਹੀਂ ਕਰਾਂਗੇ। ਇਸ ਤੋਂ ਪਤਾ ਲਗਦਾ ਹੈ ਕਿ ਭਾਰਤ ਯੁੱਧ ਦੇ ਪੱਖ ਵਿੱਚ ਨਹੀਂ ਹੈ, ਜਿਨ੍ਹਾਂ ਚਿਰ ਸ਼ਾਂਤੀ ਨੂੰ ਕਮਜੋਰੀ ਮੰਨਿਆ ਜਾਵੇਗਾ, ਤਾਂ ਭਾਰਤ ਚੁਪ ਨਹੀਂ ਰਵੇਗਾ। ਇਹ ਬਹਾਦਰੀ ਅਤੇ ਸੰਯਮ ਹੀ ਭਾਰਤ ਨੂੰ ਇੱਕ ਮਹਾਨ ਕੌਮ ਬਣਾਉਂਦੀ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਵੇਂ ਭਾਰਤ ਦੀ ਸੋਚ ਅਤੇ ਸੰਕਲਪ ਨੂੰ ਦਿੱਤੀ ਨਵੀਂ ਦਿਸ਼ਾ
ਮੁੱਖ ਮੰਤਰੀ ਨੇ ਕਿਹਾ ਕਿ ਇਸ ਨਵੇਂ ਭਾਰਤ ਦੀ ਸੋਚ ਅਤੇ ਸੰਕਲਪ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦਿਸ਼ਾ ਦਿੱਤੀ ਹੈ। ਇਹ ਉਨ੍ਹਾਂ ਦੀ ਪ੍ਰਧਾਨਗੀ ਦਾ ਹੀ ਨਤੀਜ਼ਾ ਹੈ ਅਤੇ ਦੁਨਿਆ ਵਿੱਚ ਭਾਰਤ ਦਾ ਮਾਣ ਵਧਿਆ ਹੈ। ਮੁੱਖ ਮੰਤਰੀ ਨੇ ਹਰਿਆਣਾ ਦੀ ਜਨਤਾ ਵੱਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਦੇਸ਼ ਨੂੰ ਕੇਵਲ ਸਵੈ-ਨਿਰਭਰ ਹੀ ਨਹੀਂ ਬਣਾਇਆ ਸਗੋਂ ਸਵੈ-ਮਾਣ ਨਾਲ ਭਰ ਦਿੱਤਾ। ਜਦੋਂ ਅਸੀ ਚੈਨ ਦੀ ਨੀਂਦ ਸੋਂਦੇ ਹਾਂ ਉਸ ਵੇਲੇ ਸਾਡੇ ਜਵਾਨ ਬਾਰਡਰ ‘ਤੇ ਆਪਣੀ ਨੀਂਦ ਕੁਰਬਾਨ ਕਰਦੇ ਹਨ। ਅਸੀ ਆਪਣੇ ਬੱਚਿਆਂ ਨੂੰ ਹਰ ਰੋਜ ਸਕੂਲ ਭੇਜਦੇ ਹਨ, ਪਰ ਉਹ ਆਪਣੇ ਬੱਚਿਆਂ ਨੂੰ ਕਈ ਮਹੀਨੇ ਤੱਕ ਨਹੀਂ ਮਿਲਦੇ। ਜਦੋਂ ਅਸੀ ਤਿਰੰਗਾ ਯਾਤਰਾ ਕਰਦੇ ਹਾਂ, ਤਾਂ ਉਹ ਤਿਰੰਗੇ ਨੂੰ ਆਪਣੇ ਸੀਨੇ ਨਾਲ ਲਾ ਕੇ ਸ਼ਹੀਦ ਹੋ ਜਾਂਦੇ ਹਨ।
ਮੁੱਖ ਮੰਤਰੀ ਨੇ ਉਨ੍ਹਾਂ ਪਰਿਵਾਰਾਂ ਨੂੰ ਪ੍ਰਣਾਮ ਕੀਤਾ ਜਿਨ੍ਹਾਂ ਨੇ ਆਪਣੇ ਪੁੱਤ, ਭਾਈ, ਪਤੀ ਨੂੰ ਦੇਸ਼ ਦੀ ਰੱਖਿਆ ਲਈ ਤਿਆਗ ਕੀਤਾ ਅਤੇ ਦੇਸ਼ ਦੇ ਨਾਗਰਿਕਾਂ ਨੂੰ ਵੀ ਧੰਨਵਾਦ ਕੀਤਾ, ਜਿਨ੍ਹਾਂ ਦੀ ਏਕਤਾ ਅਤੇ ਅਨੁਸ਼ਾਸਨ ਨੇ ਇਸ ਸੰਕਟ ਦੀ ਘੜੀ ਵਿੱਚ ਸਾਂਭ ਕੇ ਰੱਖਿਆ।
ਤਿਰੰਗਾ ਯਾਤਰਾ ਦੇਸ਼ਭਗਤੀ ਅਤੇ ਸੈਨਿਕਾਂ ਦੇ ਮਾਣ ਦਾ ਪ੍ਰਤੀਕ-ਮੋਹਨ ਲਾਲ ਕੌਸ਼ਿਕ
ਇਸ ਮੌਕੇ ‘ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਨੇ ਕਿਹਾ ਕਿ ਅੱਤਵਾਦ ਵਿਰੁਧ ਭਾਰਤ ਨੇ ਜੋ ਲੜਾਈ ਲੜੀ ਅਤੇ ਜਿਸ ਹੌਸਲੇ ਅਤੇ ਹਿੱਮਤ ਨਾਲ ਲੜੀ, ਅੱਜ ਅਸੀ ਸਾਰੇ ਇਸ ਯਾਤਰਾ ਰਾਹੀਂ ਸਾਡੇ ਵੀਰ ਸੈਨਿਕਾਂ ਨੂੰ ਸਲਾਮ ਕਰਦੇ ਹਾਂ। ਇਹ ਤਿਰੰਗਾ ਯਾਤਰਾ ਦੇਸ਼ਭਗਤੀ ਅਤੇ ਸੈਨਿਕਾਂ ਦੇ ਮਾਣ ਦਾ ਪ੍ਰਤੀਕ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਫੌਜ ਨੇ ਹਿੰਮਤ ਅਤੇ ਬਹਾਦਰੀ ਵਿਖਾਈ ਹੈ ਉਸਦੇ ਮਾਣ ਵਿੱਚ ਅਸੀ ਇਸ ਯਾਤਰਾ ਵਿੱਚ ਸ਼ਾਮਲ ਹੋਏ ਹਾਂ। ਇਸ ਯਾਤਰਾ ਦੌਰਾਨ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਲਗਭਗ 2 ਕਿਲ੍ਹੋਮੀਟਰ ਤੱਕ ਅਸੀ ਸਾਰੇ ਪੈਦਲ ਮਾਰਚ ਕਰਾਂਗੇ।
ਵੀਰ ਸੈਨਿਕਾਂ ਨੂੰ ਸਮਰਪਿਤ ਤਿਰੰਗਾ ਯਾਤਰਾ- ਮੁੱਖ ਸਕੱਤਰ ਅਨੁਰਾਗ ਰਸਤੋਗੀ
ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਕਿਹਾ ਕਿ ਇਹ ਤਿਰੰਗਾ ਯਾਤਰਾ ਉਨ੍ਹਾਂ ਸਾਰੇ ਵੀਰ ਸੈਨਿਕਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਆਪਣੇ ਜੀਵਨ ਦਾ ਬਲਿਦਾਨ ਇਸ ਦੇਸ਼ ਲਈ ਦਿੱਤਾ ਹੈ। ਇਹ ਯਾਤਰਾ ਉਨ੍ਹਾਂ ਸਾਰੇ ਫੌਜੀਆਂ ਨੂੰ ਵੀ ਸਮਰਪਿਤ ਹੈ, ਜੋ ਦੇਸ਼ ਦੀ ਸਰਹਦਾਂ ‘ਤੇ ਲੜ ਰਹੇ ਹਨ ਅਤੇ ਦਿਨ ਰਾਤ ਆਪਣਾ ਖੂਨ ਪਸੀਨਾ ਇੱਕ ਕਰ ਰਹੇ ਹਨ, ਜਿਸ ਨਾਲ ਅਸੀ ਸ਼ਾਂਤੀ ਨਾਲ ਆਪਣੇ ਘਰਾਂ ਵਿੱਚ ਚੈਨ ਦੀ ਨੀਂਦ ਸੌਂ ਸਕੇ। ਇਹ ਯਾਤਰਾ ਉਨ੍ਹਾਂ ਨਿਰਦੋਸ਼ ਭਾਰਤਵਾਸਿਆਂ ਨੂੰ ਸਮਰਪਿਤ ਹੈ ਜਿਨ੍ਹਾਂ ਦੀ ਮੌਤ ਅੱਤਵਾਦਿਆਂ ਨੇ ਬਹੁਤ ਕਾਯਰਤਾ ਨਾਲ ਕੀਤੀ। ਇਸ ਯਾਤਰਾ ਰਾਹੀਂ ਇਹ ਸਾਫ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸਾਡੇ ਇਰਾਦੇ ਬੁਲੰਦ ਅਤੇ ਮਜਬੂਤ ਹਨ ਅਤੇ ਦੇਸ਼ ਦਾ ਹਰੇਕ ਨਾਗਰਿਕ ਆਪਣੇ ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਦੇਣ ਲਈ ਪਿੱਛੇ ਨਹੀਂ ਹੱਟੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਾਂ ਯੁੱਧ ਦਾ ਨਹੀਂ ਹੈ
Leave a Reply