ਹਰਿਆਣਾ ਖ਼ਬਰਾਂ

15 ਜੂਨ ਤੱਕ ਪੂਰੇ ਸੂਬੇ ਵਿੱਚ ਸੜਕਾਂ ਦੇ ਰਿਪੇਅਰਿੰਗ ਅਤੇ ਗੱਡੇ ਭਰਨ ਦਾ ਕੰਮ ਪੂਰਾ ਕਰਨ ਦੇ ਵੀ ਨਿਰਦੇਸ਼

ਚੰਡੀਗੜ੍ਹ,( ਜਸਟਿਸ ਨਿਊਜ਼   )- ਹਰਿਆਣਾ ਦੇ ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ਾ ਅਨੁਸਾਰ 15 ਜੂਨ ਤੱਕ ਪੂਰੇ ਸੂਬੇ ਵਿੱਚ ਸੜਕਾਂ ਦੇ ਰਿਪੇਅਰਿੰਗ ਅਤੇ ਗੱਡੇ ਆਦਿ ਭਰਨ ਦਾ ਕੰਮ ਪੂਰਾ ਕਰ ਲਿਆ ਜਾਵੇਗਾ, ਤਾਂ ਜੋ ਆਮਜਨਤਾ ਨੂੰ ਕਿਸੇ ਵੀ ਤਰ੍ਹਾ ਨਾਲ ਕੋਈ ਪਰੇਸ਼ਾਨੀ ਨਾ ਆਵੇ। ਇਸ ਸਬੰਧ ਵਿੱਚ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਆਉਣ ਵਾਲੇ ਬਰਸਾਤ ਦੇ ਮੌਸਮ ਨੁੰ ਧਿਆਨ ਵਿੱਚ ਰੱਖਦੇ ਹੋਏ ਕੈਬੀਨੇਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਐਕਸੀਐਨ ਅਤੇ ਜੇਈ ਛੁੱਟੀ ‘ਤੇ ਨਾ ਜਾਣ, ਤਾਂ ਜੋ ਪੀਡਬਲਿਯੂਡੀ ਤਹਿਤ ਹੋਣ ਵਾਲੇ ਵਿਕਾਸ ਕੰਮ ਪ੍ਰਭਾਵਿਤ ਨਾ ਹੋਣੇ।

          ਅੱਜ ਇੱਥੇ ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਲੋਕ ਨਿਰਮਾਣ ਵਿਭਾਗ ਦੇ ਐਸਸੀ, ਐਕਸਈਐਨ, ਐਸਡੀਓ, ਜੇਟੀ ਦੀ ਮੀਟਿੰਗ ਲਈ ਹੈ। ਮੀਟਿੰਗ ਦੇ ਬਾਅਦ ਸ੍ਰੀ ਗੰਗਵਾ ਨੇ ਪੱਤਰਕਾਰਾਂ ਨਾਲ ਵੀ ਗਲਬਾਤ ਕੀਤੀ। ਉਨ੍ਹਾਂ ਨੇ ਦਸਿਆ ਕਿ ਮੀਟਿੰਗ ਦਾ ਮੁੱਖ ਉਦੇਸ਼ ਇਹ ਸੀ ਕਿ ਹਰਿਆਣਾ ਦੀ ਸੜਕਾਂ ਦੀ ਮੁਰੰਮਤ ਤੋਂ ਲੈ ਕੇ ਨਿਰਮਾਣ ਕੰਮ ਵਿੱਚ ਕਿਸੇ ਤਰ੍ਹਾ ਦੀ ਲਾਪ੍ਰਵਾਹੀ ਨਾ ਸਾਹਮਣੇ ਆਵੇ। ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਕਿਸੇ ਵੀ ਦੇਸ਼ ਤੇ ਸੂਬੇ ਦੀ ਸਥਿਤੀ ਉੱਥੇ ਦੀ ਸੜਕਾਂ ਦੀ ਹਾਲਤ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਸੜਕਾਂ ਦੇ ਰੱਖਰਖਾਵ, ਰਿਪੇਅਰ, ਨਿਰਮਾਣ, ਚੌੜਾਕਰਣ ਤੇ ਪੈਚਵਰਕ ਦਾ ਕੰਮ ਦੀ ਪ੍ਰਕ੍ਰਿਆ ਲਗਾਤਾਰ ਕੀਤਾ ਜਾ ਰਿਹਾ ਹੈ। ਸੂਬੇ ਦੀ ਕੁੱਲ 30 ਹਜਾਰ ਕਿਲੋਮੀਟਰ ਸੜਕਾਂ ਵਿੱਚੋਂ 14 ਹਜਾਰ ਕਿਲੋਮੀਟਰ ਸੜਕ ਡੀਐਪੀ ਪੀਰਿਅਡ ਵਿੱਚ ਹਨ, ਜਿਨ੍ਹਾਂ ਦਾ ਪੈਚਵਰਕ 15 ਜੂਨ, 2025 ਤੱਕ ਪੂਰਾ ਕੀਤਾ ਜਾਣਾ ਹੈ। ਫਿਲਹਾਲ, 5500 ਕਿਲੋਮੀਟਰ ਸੜਕਾਂ ਦੀ ਰਿਪੇਅਰ ਦਾ ਕੰਮ ਜੋ ਚਾਲੂ ਹੈ, 31 ਜੁਲਾਈ ਤੱਕ ਪੂਰਾ ਕੀਤਾ ਜਾਣਾ ਹੈ।

ਨਿਰਮਾਣ ਕੰਮ ਵਿੱਚ ਲਾਪ੍ਰਵਾਹੀ ਨਹੀਂ ਹੋਵੇਗੀ ਬਰਦਾਸ਼ਤ

          ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਮੀਟਿੰਗ ਵਿੱਚ ਕਿਹਾ ਕਿ ਕੁੱਝ ਠੇਕੇਦਾਰ ਮਾਈਨਸ ਵਿੱਚ ਟੈਂਡਰ ਭਰਦੇ ਹਨ, ਉਨ੍ਹਾਂ ਦੇ ਮਾਈਂਨਸ ਵਿੱਚ ਟੈਂਡਰ ਭਰਨ ਦਾ ਮਤਲਬ ਇਹ ਨਹੀਂ ਹੈ ਕਿ ਕੁਆਲਿਟੀ ਨਾਲ ਕਿਸੇ ਤਰ੍ਹਾ ਦਾ ਸਮਝੌਤਾ ਹੋਵੇਗਾ। ਨਿਰਮਾਣ ਕੰਮ ਸਮੱਗਰੀ ਦੇ ਨਾਲ ਟੈਂਡਰ ਦੀ ਸ਼ਰਤਾਂ ਦੀ ਸਖਤੀ ਨਾਲ ਪਾਣਾ ਯਕੀਨੀ ਕੀਤੀ ਜਾਵੇ। ਜੇਈ ਸਾਇਟ ‘ਤੇ ਮੌਜੂਦ ਰਹਿਣ, ਇੰਨ੍ਹਾਂ ਹੀ ਨਹੀਂ ਨਿਰਮਾਣ ਕੰਮ ਦੌਰਾਨ ਮਿਕਸਚਰ ‘ਤੇ ਵੀ ਜੇਈ ਨਜਰ ਰੱਖਣ। ਜੇਕਰ ਕਿਸੇ ਏਰਿਆ ਵਿੱਚ ਕੁਆਲਿਟੀ ਨੂੰ ਲੈ ਕੇ ਕਿਸੇ ਤਰ੍ਹਾ ਦੀ ਸ਼ਿਕਾਇਤ ਮਿਲਦੀ ਹੈ ਤਾਂ ਐਕਸਇੰਨ ਤੋਂ ਲੈ ਕੇ ਤਮਾਮ ਜਿਮੇਵਾਰ ਅਧਿਕਾਰੀਆਂ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੜਕਾਂ ‘ਤੇ ਸਾਇਨ ਬੋਰਡ ਲੱਗੇ ਹੋਣੇ ਚਾਹੀਦੇ ਹਨ, ਇਸ ਤੋਂ ਇਲਾਵਾ ਨਿਰਮਾਣ ਕੰਮ ਦੇ ਸਬੰਧ ਵਿੱਚ ਇੱਕ ਬੋਰਡ ਵੀ ਲਗਿਆ ਹੋਵੇ, ਜਿਸ ‘ਤੇ ਐਕਸਇਨ, ਐਸਡੀਓ, ਜੇਈ ਤੇ ਠਕੇਦਾਰ ਦਾ ਨਾਂਅ ਤੇ ਉਨ੍ਹਾਂ ਦੇ ਮੋਬਾਇਲ ਨੰਬਰ ਲਿਖੇ ਹੋਣੇ ਚਾਹੀਦੇ ਹਨ, ਤਾਂ ਜੋ ਸੰਪਰਕ ਕਰਨ ਵਿੱਚ ਆਸਾਨੀ ਹੋ ਸਕੇ। ਜੀਰੋ ਟੋਲਰੇਸਂ ਦੀ ਨੀਤੀ ਦੀ ਸਖਤੀ ਨਾਲ ਪਾਲਣਾ ਯਕੀਨੀ ਕੀਤੀ ਜਾਵੇ। ਨਾਲ ਹੀ ਹਰਪੱਥ ਐਪ ਦੀ ਪਾਲਣਾ ਵੀ ਸਖਤੀ ਨਾਲ ਕੀਤੀ ਜਾਵੇ, ਤੈਅ ਸਮੇਂ ‘ਤੇ ਇਸ ‘ਤੇ ਆਉਣ ਵਾਲੀ ਸ਼ਿਕਾਇਤਾਂ ਦਾ ਹੱਲ ਕੀਤਾ ਜਾਵੇ। ਲੋਕਨਿਰਮਾਣ ਵਿਭਾਗ ਨਾਲ ਸਬੰਧਿਤ ਕਿਸੇ ਕੰਮ ਦੀ ਸ਼ਿਕਾਇਤ ਹੈ, ਤਾਂ ਤੁਸੀਂ ਇਸ ਸਬੰਧ ਵਿੱਚ 9999001316 ‘ਤੇ ਵਾਟਸਐਪ ਦੇ ਜਰਇਏ ਵੀ ਸ਼ਿਕਾਇਤ ਦੇ ਸਕਦੇ ਹਨ।

ਅਧਿਕਾਰੀ ਕਰਣਗੇ ਹਰ ਮਹੀਨੇ ਸੜਕ ਚੈਕ, ਰਿਪੋਰਟ ਵੀ ਭੇਜਣਗੇ

          ਮੀਟਿੰਗ ਦੌਰਾਨ ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਹਰ ਮਹੀਨੇ ਐਸਈ, ਐਕਸਇਨ ਸੜਕਾਂ ਦੇ ਨਿਰਮਾਣ ਕੰਮ ਦੀ ਜਾਂਚ ਕਰੇ। ਉਨ੍ਹਾਂ ਨੈ ਟਾਰਗੇਟ ਦਿੰਦੇ ਹੋਏ ਕਿਹਾ ਕਿ ਮਹੀਨੇ ਵਿੱਚ 18 ਸੜਕਾਂ ਦੀ ਜਾਂਚ ਕੀਤੀ ਜਾਵੇ, ਇਸ ਦੀ ਰਿਪੋਰਟ ਉਨ੍ਹਾਂ ਨੂੰ ਵੀ ਭੇਜੀ ਜਾਵੇ। ਜੇਕਰ ਕਿਸੇ ਨਿਰਮਾਣ ਕੰਮ ਵਿੱਚ ਲਾਪ੍ਰਵਾਹੀ ਹੋਈ ਹੈ ਤਾਂ ਉਸ ਏਜੰਸੀ ਨੂੰ ਨਾ ਸਿਰਫ ਬਲੈਕ ਲਿਸਟ ਕੀਤਾ ਜਾਵੇ, ਨਾਲ ਹੀ ਬੈਂਕ ਗਾਰੰਟੀ ਨੂੰ ਜਬਤ ਕਰਨ ਵਰਗੇ ਕਦਮ ਵੀ ਚੁੱਕੇ ਜਾਣ। ਇਸ ਤੋਂ ਹਿਲਾਵਾ ਪਲਾਂਟਸ ਦੀ ਇੰਸਪੈਕਸ਼ਨ ਕੀਤੀ ਜਾਵੇ। ਨਾਲ ਹੀ ਸੂਬੇ ਵਿੱਚ ਲੋਕ ਨਿਰਮਾਣ ਵਿਭਾਗ ਦੀ 9 ਲੈਬ ਹਨ, ਇੰਨ੍ਹਾਂ ਲੈਬ ਵਿੱਚ ਸੈਂਪਲਿੰਗ ਦੀ ਜਾਂਚ ਰੂਟੀਨ ਵਿੱਚ ਹੋਣੀ ਚਾਹੀਦੀ ਹੈ।

ਬਿਲਡਿੰਗ ਦੇ ਨਿਰਮਾਣ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼

          ਅਧਿਕਾਰੀਆਂ ਦੇ ਨਾਲ ਮੀਟਿੰਗ ਦੌਰਾਨ ਲੋਕਨਿਰਮਾਣ ਵਿਭਾਗ ਨਾਲ ਜੁੜੇ ਹੀ ਬਿਲਡਿੰਗ ਨਿਰਮਾਣ ਕੰਮਾਂ ਦੇ ਪਹਿਲੂਆਂ ‘ਤੇ ਵੀ ਚਰਚਾ ਹੋਈ। ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕਨਿਰਮਾਣ ਮੰਤਰੀ ਸ੍ਰੀ ਰਣਬੀਬ ਗੰਗਵਾ ਨੇ ਕਿਹਾ ਕਿ ਬਿਲਡਿੰਗ ਨਿਰਮਾਣ ਕੰਮਾਂ ਵਿੱਚ ਵੀ ਕਿਸੇ ਤਰ੍ਹਾ ਦੀ ਲਾਪ੍ਰਵਾਹੀ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਪ੍ਰੋਜੈਕਟਸ ਵਿੱਚ ਡਿਲੇ ਹੋਇਆ ਹੈ, ਉਨ੍ਹਾਂ ਵਿੱਚ ਤੇਜੀ ਲਿਆ ਕੇ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਪੂਰਾ ਕੀਤਾ ਜਾਵੇ।

ਹੁਣ ਨਹੀਂ ਚੱਲੇਗੀ ਡਬਲ ਸਟੇਸ਼ਨ ਦੀ ਬਹਾਨੇਬਾਜੀ

          ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਮੀਟਿੰਗ ਦੌਰਾਨ ਸਿੱਧੇ ਤੌਰ ‘ਤੇ ਕਿਹਾ ਕਿ ਜਿਸ ਏਰਿਆ ਵਿੱਚ ਵੀ ਅਧਿਕਾਰੀਆਂ ਨੂੰ ਵੱਧ ਚਾਰਜ ਦਿੱਤੇ ਗਏ ਹਨ, ਉਹ ਕਈ ਵਾਰ ਦੋਵਾਂ ਥਾਵਾਂ ‘ਤੇ ਹੀ ਨਹੀਂ ਮਿਲਦੇ ਹਨ। ਵੱਧ ਚਾਰਜ ਦਾ ਬਹਾਨਾ ਲਗਾ ਕੇ ਉਹ ਕਹਿੰਦੇ ਹਨ ਕਿ ਮੈਂ ਇੱਥੇ ਹੀ ਹਾਂ ਆਦਿ। ਅਜਿਹੇ ਵਿੱਚ ਜਨ ਸਿਹਤ ਵਿਭਾਗ ਦੀ ਤਰਜ ‘ਤੇ ਲੋਕ ਨਿਰਮਾਣ ਵਿਭਾਗ ਵਿੱਚ ਵੀ ਦਿਨ ਫਿਕਸ ਕੀਤੇ ਜਾਣ।

ਪੰਜਾਬ ਸਰਕਾਰ ਨੂੰ ਨਹੀਂ ਕਰਨੀ ਚਾਹੀਦੀ ਸਿਆਸਤ

          ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਇੱਕ ਸੁਆਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਪਾਣੀ ਦੇ ਮਸਲੇ ‘ਤੇ ਸਿਆਸਤ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਇਸ ਮਸਲੇ ਨੁੰ ਖੁਦ ਦੇਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਪੀਣ ਦੇ ਪਾਣੀ ਦੀ ਕਿਲੱਤ ਹੈ, ਉਨ੍ਹਾਂ ਖੇਤਰਾਂ ਵਿੱਚ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਹੋਰ ਵਿਕਲਪਾਂ ਜਰਇਏ ਪੀਣ ਦਾ ਪਾਣੀ ਪਹੁੰਚਾ ਰਿਹਾ ਹੈ। ਇੱਕ ਹੋਰ ਸੁਅਲਾ ਦੇ ਜਵਾਬ ਵਿੱਚ ਕੈਬੀਨੇਟ ਮੰਤਰੀ ਸ੍ਰੀ ਗੰਗਵਾ ਨੇ ਕਿਹਾ ਕਿ ਮਾਡਰਨ ਸੜਕਾਂ ਦੇ ਨਿਰਮਾਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ, ਜਲਦੀ ਹੀ ਇਸ ਦਾ ਨਿਰਮਾਣ ਵੀ ਹੋਵੇਗਾ।

          ਮੀਟਿੰਗ ਦੌਰਾਨ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਤੋਂ ਇਲਾਵਾ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ

 

ਹਰਿਆਣਾ ਸਰਕਾਰ ਨੇ ਅਵੈਧ ਖਨਨ ਦੇ ਇੱਕ ਮਾਮਲੇ ਵਿੱਚ ਐਕਸ਼ਨ ਲਂੈਦੇ ਹੋਏ 6 ਅਧਿਕਾਰੀਆਂ ‘ਤੇ ਕੀਤੀ ਸਖਤ ਕਾਰਵਾਈ

ਚੰਡੀਗੜ੍ਹ,  ( ਜਸਟਿਸ ਨਿਊਜ਼  ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅਵੈਧ ਖਨਨ ਦੀ ਗਤੀਵਿਧੀਆਂ ‘ਤੇ ਸਖਤ ਨਿਗਰਾਨੀ ਰੱਖਦੇ ਹੋਏ ਇੰਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਿਲ ਅਧਿਕਾਰੀਆਂ ‘ਤੇ ਸਖਤ ਕਾਰਵਾਈ ਅਮਲ ਵਿੱਚ ਲਿਆਈ ਜਾ ਰਹੀ ਹੈ। ਇਸ ਲੜੀ ਵਿੱਚ ਜਿਲ੍ਹਾ ਨੁੰਹ ਦੇ ਅਵੈਧ ਖਨਨ ਨਾਲ ਜੁੜੇ ਇੱਕ ਪੁਰਾਣੇ ਮਾਮਲੇ ਵਿੱਚ ਐਕਸ਼ਨ ਲੈਂਦੇ ਹੋਏ ਮੁੱਖ ਮੰਤਰੀ ਨੇ ਖਨਨ ਵਿਭਾਗ ਦੇ 6 ਅਧਿਕਾਰੀਆਂ ਨੂੰ ਚਾਰਜਸ਼ੀਟ ਕਰਨ ਦੇ ਨਾਲ-ਨਾਲ ਪੰਚਾਇਤ ਅਤੇ ਵਨ ਵਿਭਾਗ ਦੇ ਕਰਮਚਾਰੀਆਂ ਦੀ ਸੰਲਿਪਤਤਾ ‘ਤੇ ਵੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

          ਇੱਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨੁੰਹ ਜਿਲ੍ਹੇ ਦੇ ਫਿਰੋਜਪੁਰ ਝਿਰਕਾ, ਤਹਿਸੀਲ ਦੇ ਪਿੰਡ ਰਾਵਾ ਵਿੱਚ ਨਵੰਬਰ 2011 ਤੋਂ ਜਨਵਰੀ 2025 ਦੇ ਵਿੱਚ ਅਲਾਟ ਖਨਨ ਪੱਟੇ ਤੋਂ ਵੱਧ ਖੁਦਾਈ ਨਾਲ ਖਨਨ ਸਮੱਗਰੀ ਕੱਢਣ ਦੇ ਸਬੰਧ ਵਿੱਚ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਦੀ ਖਾਨ ਅਤੇ ਭੂ-ਵਿਗਿਆਨ ਵਿਭਾਗ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਗਈ। ਜਾਂਚ ਰਿਪੋਰਟ ਵਿੱਚ ਪਾਇਆ ਗਿਆ ਕਿ ਅਵੈਧ ਖਨਨ ਕੀਤਾ ਗਿਆ ਸੀ, ਜਿਸ ‘ਤੇ ਸਖਤ ਐਕਸ਼ਨ ਲੈਂਦੇ ਹੋਏ ਮੁੱਖ ਮੰਤਰੀ ਨੇ ਵਿਭਾਗ ਦੇ 6 ਅਧਿਕਾਰੀਆਂ ਨੂੰ ਹਰਿਆਣਾ ਸਿਵਲ ਸੇਵਾ (ਸਜਾ ਅਤੇ ਅਪੀਲ) ਨਿਯਮ 7 ਦੇ ਤਹਿਤ ਚਾਰਜਸ਼ੀਟ ਕਰਨ ਦੇ ਨਿਰਦੇਸ਼ ਦਿੱਤੇ ਹਨ।

          ਬੁਲਾਰੇ ਨੇ ਦਸਿਆ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਚਾਰਜਸ਼ੀਟ ਕੀਤਾ ਗਿਆ ਹੈ ਉਨ੍ਹਾਂ ਵਿੱਚ ਸਹਾਇਕ ਖਨਨ ਅਧਿਕਾਰੀ ਆਰਐਸ ਠਾਕਰਾਨ, ਖਨਨ ਅਧਿਕਾਰੀ ਭੁਪੇਂਦਰ ਸਿੰਘ, ਬੀਡੀ ਯਾਦਵ, ਰਾਜੇੇਂਦਰ ਪ੍ਰਸਾਦ, ਅਨਿਲ ਕੁਮਾਰ-2 ਅਤੇ ਅਨਿਲ ਅਟਵਾਲ ਸ਼ਾਮਿਲ ਹੈ।

ਕਨੀਨਾ ਸਕੂਲ ਬੱਸ ਦੁਰਘਟਨਾ ਮਾਮਲੇ ਦੀ ਜਾਂਚ ਵਿੱਚ ਲਾਪ੍ਰਵਾਹੀ ਮਿਲਣ ‘ਤੇ ਜਾਂਚ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ ਕਾਰਵਾਈ ਦੇ ਨਿਰਦੇਸ਼

ਚੰਡੀਗੜ੍ਹ, ( ਜਸਟਿਸ ਨਿਊਜ਼   ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮਹੇਂਦਰਗੜ੍ਹ ਜਿਲ੍ਹੇ ਦੇ ਕਨੀਨਾ ਦੇ ਨੇੜੇ ਹੋਏ ਸਕੂਲ ਬੱਸ ਦੁਰਘਟਨਾ ਮਾਮਲੇ ਵਿੱਚ ਲਾਪ੍ਰਵਾਹੀ ਵਰਤਣ ‘ਤੇ ਸਖਤ ਐਕਸ਼ਨ ਲੈਂਦੇ ਹੋਏ  ਜਿਲ੍ਹਾ ਟ੍ਰਾਂਸਪੋਰਟ ਦਫਤਰ, ਨਾਰਨੌਲ ਦੇ ਪੰਜ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਹਰਿਆਣਾ ਸਿਵਲ ਸੇਵਾ (ਪੀਐਂਡਏ) ਨਿਯਮ 7 ਤਤਿਹ ਕਾਰਵਾਈ ਕੀਤੀ ਹੈ।

          ਮੁੱਖ ਮੰਤਰੀ ਸੜਕ ਦੁਰਘਟਨਾਵਾਂ ਦੇ ਪ੍ਰਤੀ ਬਹੁਤ ਸੰਵੇਦਨਸ਼ੀਲ ਹਨ। ਉਨ੍ਹਾਂ ਨੇ ਕਨੀਨਾ ਘਟਨਾ ‘ਤੇ ਵਿਧਾਨਸਭਾ ਵਿੱਚ ਵੀ ਭਰੋਸਾ ਦਿੱਤਾ ਸੀ ਕਿ ਇਸ ਹਾਦਸੇ ਦੀ ਪੂਰੀ ਜਾਂਚ ਕੀਤੀ ਜਾਵੇਗੀ। ਇਸੀ ਲੜੀ ਵਿੱਚ ਜਾਂਚ ਹੋਣ ਬਾਅਦ ਪੰਜ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ ਕਾਰਵਾਈ ਕੀਤੀ ਗਈ ਹੈ।

          ਕਨੀਨਾ ਵਿੱਚ ਉਸ ਵੇਲੇ ਜਿਲ੍ਹਾ ਟ੍ਰਾਂਸਪੋਰਟ ਅਧਿਕਾਰੀ ਵਜੋ ਤੈਨਾਤ ਪੁਲਿਸ ਸੁਪਰਡੈਂਟ ਰਾਜਕੁਮਾਰ ਤੇ ਮਨੋਜ ਕੁਮਾਰ, ਸਹਾਇਕ ਸਕੱਤਰ ਪ੍ਰਦੀਪ ਸ਼ਰਮਾ, ਮੋਟਰ ਵੀਕਲ ਅਧਿਕਾਰੀ (ਈ)ਪੁਲਿਸ ਇੰਸਪੈਕਟਰ ਅਨਿਲ ਕੁਮਾਰ ਅਤੇ ਟ੍ਰਾਂਸਪੋਰਟ ਸਬ-ਇੰਸਪੈਕਟਰ ਨਵੀਨ ਦੇ ਖਿਲਾਫ ਇਹ ਕਾਰਵਾਈ ਅਮਲ ਵਿੱਚ ਲਿਆਈ ਗਈ ਹੈ।

          ਇਸ ਬੱਸ ਦੁਰਘਟਨਾ ਵਿੱਚ 7 ਬੱਚਿਆਂ ਦੀ ਮੌਤੇ ਹੋ ਗਈ ਸੀ ਅਤੇ 11 ਬੱਚੇ ਗੰਭੀਰ ਰੂਪ ਨਾਲ ਜਖਮੀ ਹੋ ਗਏ ਸਨ।

ਸੀਐਮ ਨਾਇਬ ਸਿੰਘ ਸੈਣੀ ਨੇ ਐਨਸੀਆਰ ਵਿੱਚ ਖੇਤਰੀ ਗਤੀਸ਼ੀਲਤਾ ਨੂੰ ਪ੍ਰੋਤਸਾਹਨ ਦੇਣ ਲਈ ਨਮੋ ਭਾਰਤ ਕੋਰੀਡੋਰ ਦੀ ਪ੍ਰਗਤੀ ਦੀ ਸਮੀਖਿਆ ਕੀਤੀ

ਹਰਿਆਣਾ ਸਰਕਾਰ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਅਤੇ ਖੇਤਰੀ ਕਨੈਕਟੀਵਿਟੀ ਨੁੰ ਪ੍ਰੋਤਸਾਹਨ ਦੇਣ ਲਈ ਪ੍ਰਤੀਬੱਧ  ਸੀਐਮ

ਚੰਡੀਗੜ੍ਹ,  (  ਜਸਟਿਸ ਨਿਊਜ਼  ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਨਸੀਆਰ ਖੇਤਰ ਵਿੱਚ ਅੱਠ ਨਮੋ ਭਾਰਤ ਕੋਰੀਡੋਰ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ, ਜਿਸ ਦੇ ਤਹਿਤ ਤਿੰਨ ਕੋਰੀਡੋਰ ਮੌਜੂਦਾ ਵਿੱਚ ਪੜਾਅ-1 ਵਿੱਚ ਲਾਗੂ ਕਰਨ ਦੇ ਅਧੀਨ ਹੈ। ਇੰਨ੍ਹਾਂ ਵਿੱਚ ਦਿੱਲੀ-ਗਾਜਿਆਬਾਦ-ਮੇਰਠ (82 ਕਿਲੋਮੀਟਰ), ਦਿੱਲੀ-ਗੁਰੂਗ੍ਰਾਮ-ਐਸਐਨਬੀ (105 ਕਿਲੋਮੀਟਰ) ਅਤੇ ਦਿੱਲੀ-ਪਾਣੀਪਤ-ਕਰਨਾਲ (136 ਕਿਲੋਮੀਟਰ) ਮਾਰਗ ਸ਼ਾਮਿਲ ਹੈ।

          ਮੀਟਿੰਗ ਵਿੱਚ ਹਰਿਆਣਾ ਦੇ ਵਾਤਾਵਰਣ ਅਤੇ ਵਨ ਮੰਤਰੀ ਰਾਓ ਨਰਬੀਰ ਸਿੰਘ ਵੀ ਮੌਜੂਦ ਹੋਏ।

          ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਆਵਾਜਾਈ ਦੀ ਭੀੜ ਨੂੰ ਘੱਟ ਕਰਨ, ਖੇਤਰੀ ਸੰਪਰਕ ਨੂੰ ਪ੍ਰੋਤਸਾਹਨ ਦੇਣ ਅਤੇ ਹਰਿਆਣਾ ਦੇ ਸ਼ਹਿਰੀ ਅਤੇ ਨੀਮ-ਸ਼ਹਿਰੀ ਖੇਤਰਾਂ ਵਿੱਚ ਆਰਥਕ ਵਿਕਾਸ ਨੂੰ ਵਧਾਉਣ ਵਿੱਚ ਨਮੋ ਭਾਰਤ ਕੋਰੀਡੋਰ (ਆਰਆਰਟੀਐਸ) ਦੀ ਬਦਲਾਅਕਾਰੀ ਸਮਰੱਥਾ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਦਿੱਲੀ-ਐਸਐਨਬੀ ਅਤੇ ਦਿੱਲੀ-ਕਰਨਾਲ ਪਰਿਯੋਜਨਾਂਵਾਂ ਲਈ ਮੰਜੂਰੀ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਉਨ੍ਹਾਂ ਦਾ ਸਮੇਂ ‘ਤੇ ਪੂਰਾ ਹੋਣਾ ਯਕੀਨੀ ਹੋ ਸਕੇ। ਮੀਟਿੰਗ ਦੌਰਾਨ, ਕੌਮੀ ਰਾਜਧਾਨੀ ਖੇਤਰ ਟ੍ਰਾਂਸਪੋਰਟ ਨਿਗਮ (ਐਨਸੀਆਰਟੀਸੀ) ਦੇ ਐਮਡੀ ਸ੍ਰੀ ਸ਼ਲਭ ਗੋਇਲ ਨੇ ਦਿੱਤੀ ਨਮੋ ਭਾਰਤ ਕੋਰੀਡੋਰ ਦੀ ਵੱਖ-ਵੱਖ ਵਿਸ਼ੇਸ਼ਤਾਵਾਂ ‘ਤੇ ਚਾਨਣ ਪਾਉਂਦੇ ਹੋਏ ਵਿਸਤਾਰ ਪਰਿਯੋਜਨਾਵਾਂ ਰਿਪੋਰਟਾਂ ‘ਤੇ ਇੱਕ ਵਿਸਤਾਰ ਪੇਸ਼ਗੀ ਦਿੱਤੀ। ਮੀਟਿੰਗ ਵਿੱਚ ਦਸਿਆ ਗਿਆ ਕਿ ਦਿੱਲੀ-ਗਾਜਿਆਬਾਦ-ਮੇਰਠ ਆਰਆਰਟੀਐਸ ਕੋਰੀਡੋਰ ਨੇ 55 ਕਿਲੋਮੀਟਰ ਸੇਕਸ਼ਨ ‘ਤੇ ਸਫਲ ਸੰਚਾਲਨ ਰਿਹਾ ਹੈ ਅਤੇ ਲੋਕਾਂ ਦੀ ਬਹੁਤ ਵੱਧ ਸਕਾਰਾਤਮਕ ਪ੍ਰਤੀਕ੍ਰਿਆ ਆਈ ਹੈ।

          ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਨਮੋ ਭਾਰਤ ਕੋਰੀਡੋਰ ਦਾ ਡਿਜਾਇਨ ਭਵਿੱਖ ਲਈ ਤਿਆਰ ਹੋਣਾ ਚਾਹੀਦਾ ਹੈ ਅਤੇ ਸਿਸਟਮ ਦੀ ਉਪਯੋਗਤਾ ਵਧਾਉਣ ਲਈ ਮੈਟਰੋ ਸਿਸਟਮ ਦੇ ਨਾਲ ਕੁਸ਼ਲ ਏਕੀਕਰਣ ਯਕੀਨੀ ਕੀਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਦਿੱਲੀ-ਗੁਰੁਗ੍ਰਾਮ-ਐਸਐਨਬੀ ਅਤੇ ਦਿੱਲੀ-ਪਾਣੀਪਤ-ਕਰਨਾਲ ਕੋਰੀਡੋਰ ਨਾਲ ਸਬੰਧਿਤ ਅਲਾਇਨਮੈਂਟ, ਸਟੇਸ਼ਨਾਂ ਅਤੇ ਭੁਮੀ ਜਰੂਰਤਾਂ ਦੀ ਸਮੀਖਿਆ ਕੀਤੀ।

          ਉਨ੍ਹਾਂ ਨੇ ਵਿਭਾਗਾਂ ਨੂੰ ਪਰਿਯੋਜਨਾਵਾਂ ਦੀ ਜਲਦੀ ਸ਼ੁਰੂਆਤ ਯਕੀਨੀ ਕਰਨ ਲਈ ਐਨਸੀਆਰਟੀਸੀ ਨੂੰ ਜਰੂਰੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ।

          ਮੁੱਖ ਮੰਤਰੀ ਨੇ ਪ੍ਰਸਤਾਵਿਤ ਗੁਰੂਗ੍ਰਾਮ-ਫਰੀਦਾਬਾਦ-ਨੋਇਡਾ ਨਮੋ ਭਾਰਤ ਕੋਰੀਡੋਰ ਦੇ ਅਲਾਇਨਮੈਂਟ ਦੀ ਵੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਵਿਸਤਾਰ ਪਰਿਯੋਜਨਾ ਰਿਪੋਰਟ ਤਿਆਰ ਕਰਨ ਲਈ ਐਨਸੀਆਰਟੀਸੀ ਨੂੰ ਜਰੂਰੀ ਅਨੁਮੋਦਨ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ।

          ਵਰਨਣਯੋਗ ਹੈ ਕਿ ਨਮੋ ਭਾਰਤ ਟ੍ਰੇਨ ਨਗਭਗ 1 ਘੰਟੇ ਵਿੱਚ 90 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਹਾਈ ਸਪੀਡ ਕਨੈਕਟੀਵਿਟੀ ਯਕੀਨੀ ਕਰਦੀ ਹੈ। ਇਹ ਗਾਜਿਆਬਾਦ ਅਤੇ ਗੁਰੂਗ੍ਰਾਮ ਦੇ ਵਿੱਚ ਯਾਤਰਾ ਦੇ ਸਮੇਂ ਨੂੰ ਸੜਕ ਮਾਰਗ ਤੋਂ 100 ਮਿੰਟ ਤੋਂ ਘਟਾ ਕੇ ਸਿਰਫ 37 ਮਿੰਟ ਕਰ ਦਵੇਗਾ। ਇਹ ਹਰਿਆਣਾ ਤੋਂ ਦਿੱਲੀ ਹਵਾਈ ਅੱਡੇ ਤੱਕ ਤੇਜ ਅਤੇ ਸਿੱਧੀ ਪਹੁੰਚ ਵੀ ਪ੍ਰਦਾਨ ਕਰੇਗਾ।

          ਨਮੋ ਭਾਰਤ ਟ੍ਰੇਨ ਦੀ ਜਿਆਦਾਤਰ ਡਿਜਾਇਨ ਗਤੀ 180 ਕਿਲੋਮੀਟਰ ਪ੍ਰਤੀ ਘੰਟਾ ਹੈ, ਜਿਸ ਵਿੱਚ 5-10 ਕਿਲੋਮੀਟਰ ਦੀ ਇੰਟਰ-ਸਟੇਸ਼ਨ ਦੂਰੀ ਅਤੇ ਹਰ 5-10 ਮਿੰਟ ਵਿੱਚ ਟੇ੍ਰਨ ਦੀ ਫਰੀਕੁਏਂਸੀ ਹੈ। ਇਸ ਵਿੱਚ ਪਲੇਟਫਾਰਮ ਸਕ੍ਰੀਨ ਡੋਰ ਅਤੇ ਸਵੈਚਾਲਿਤ ਵੰਡ ਸੰਗ੍ਰਹਿ ਪ੍ਰਣਾਲੀ ਵੀ ਹੋਵੇਗੀ। ਮੀਟਿੰਗ ਵਿੱਚ ਸੀਐਮ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਸੀਐਮ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਏਸੀਐਸ ਟਾਉਨ ਐਂਡ ਕੰਟਰੀ ਪਲਾਨਿੰਗ ਅਤੇ ਸ਼ਹਿਰੀ ਸੰਪਦਾ ਵਿਭਾਗ ਸ੍ਰੀ ਏ.ਕੇ. ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਕੈਬੀਨੇਟ ਮੰਤਰੀ ਅਤੇ ਹਰਿਆਣਾ ਇਮੇਚਯੋਰ ਕਬੱਡੀ ਏਸੋਸਇਏਸ਼ਨ ਦੇ ਚੇਅਰਮੈਨ ਨੇ ਦਿੱਤੀ ਵਿਜੇਤਾ ਟੀਮ ਨੂੰ ਵਧਾਈ

ਚੰਡੀਗੜ੍ਹ, (  ਜਸਟਿਸ ਨਿਊਜ਼   )-ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਅਤੇ ਹਰਿਆਣਾ ਇਮੇਚਯੋਰ ਕਬੱਡੀ ਏਸੋਸਇਏਸ਼ਨ ਦੇ ਚੇਅਰਮੈਨ ਸ੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਮਹਾਰਾਸ਼ਟਰ ਵਿੱਚ ਇਮੇਚਯੋਰ ਕਬੱਡੀ ਐਸੋਸਇਏਸ਼ਨ, ਅਮਰਾਵਤੀ ਜ਼ਿਲ੍ਹਾ ਕਬੱਡੀ ਏਸੋਸਇਏਸ਼ਨ ਅਤੇ ਖੋਜ ਸੰਸਥਾ ਦੀ ਸਾਂਝੀ ਸਰਪ੍ਰਸਤੀ ਵਿੱਚ ਆਯੋਜਿਤ ਚੌਥੀ ਸੀਨੀਅਰ ਫੇਡਰੇਸ਼ਨ ਕਪ ਕਬੱਡੀ ਪ੍ਰਤੀਯੋਗਿਤਾ ਵਿੱਚ ਹਰਿਆਣਾ ਦੇ ਖਿਡਾਰੀਆਂ ਨੂੰ ਤਮਗੇ ਜਿੱਤਣ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀ। ਇਸ ਪ੍ਰਤੀਯੋਗਿਤਾ ਵਿੱਚ ਹਰਿਆਣਾ ਦੀ ਮਹਿਲਾ ਅਤੇ ਪੁਰਖ ਕਬੱਡੀ ਟੀਮਾਂ ਨੇ ਬ੍ਰਾਂਜ ਤਗਮੇ ਆਪਣੇ ਨਾਂ ਕੀਤੇ।

ਸ੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਇਸ ਇਤਿਹਾਸਕ ਜਿੱਤ ਨੇ ਹਰਿਆਣਾ ਕਬੱਡੀ ਨੂੰ ਇੱਕ ਹੋਰ ਨਵਾਂ ਮੁਕਾਮ ਦਿੱਤਾ ਹੈ ਅਤੇ ਖਿਡਾਰੀਆਂ ਦੀ ਕੜੀ ਮਿਹਨਤ ਅਤੇ ਤਿਆਗ ਨੂੰ ਸਾਬਿਤ ਕੀਤਾ ਹੈ। ਉਨ੍ਹਾਂ ਨੇ ਕਬੱਡੀ ਏਸੋਸਇਏਸ਼ਨ ਦੇ ਚੇਅਰਮੈਨ ਕੁਲਦੀਪ ਦਲਾਲ, ਸਕੱਤਰ ਨਸੀਬ ਜਾਂਘੂ, ਮੁੰਡਿਆਂ ਅਤੇ ਕੁੜੀਆਂ ਦੀ ਟੀਮ ਦੇ ਕੋਚਾਂ ਅਤੇ ਪਦਾਧਿਕਾਰੀਆਂ ਨੂੰ ਵੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼-ਵਿਦੇਸ਼ ਵਿੱਚ ਹਰਿਆਣਾ ਦੇ ਖਿਡਾਰੀਆਂ ਦਾ ਡੰਕਾ ਵੱਜ ਰਿਹਾ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਓਲੰਪਿਕ ਅਤੇ ਪੈਰਾ ਓਲੰਪਿਕ ਵਿੱਚ ਤਗਮੇ ਜੇਤੂਆਂ ਨੂੰ ਸਬ ਤੋਂ ਵੱਧ ਇਨਾਮ ਰਕਮ ਵੀ ਦਿੱਤੀ ਜਾ ਰਹੀ ਹੈ, ਜਿਸ ਨਾਲ ਖਿਡਾਰੀਆਂ ਨੂੰ ਹੋਰ ਵੱਧ ਉਤਸ਼ਾਹ ਮਿਲ ਰਿਹਾ ਹੈ। ਅੱਜ ਖੇਡ ਖੇਤਰ ਵਿੱਚ ਹਰਿਆਣਾ ਸੂਬਾ ਦੇਸ਼ਭਰ ਵਿੱਚ ਹਬ ਬਣ ਚੁੱਕਾ ਹੈ।

ਉਨ੍ਹਾਂ ਨੇ ਖਿਡਾਰੀਆਂ ਦੀ ਸਫਲਤਾ ‘ਤੇ ਕਿਹਾ ਕਿ ਕਬੱਡੀ ਦੇ ਇਸ ਸ਼ਾਨਦਾਰ ਸਫਰ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ ਦਿਖਾ ਦਿੱਤਾ ਕਿ ਜਦੋਂ ਮਿਹਨਤ, ਤਿਆਗ ਅਤੇ ਟੀਮ ਭਾਵਨਾ ਦਾ ਮੇਲ ਹੁੰਦਾ ਹੈ ਤਾਂ ਸਫਲਤਾ ਯਕੀਨੀ ਤੌਰ ‘ਤੇ ਮਿਲਦੀ ਹੈ। ਇਸ ਨਾਲ ਨੌਜੁਆਨ ਖਿਡਾਰੀਆਂ ਨੂੰ ਇਹ ਵੀ ਪ੍ਰੇਰਣਾ ਮਿਲਦੀ ਹੈ ਕਿ ਆਪਣੀ ਮੁਸ਼ਕਲਾਂ ਅਤੇ ਸੰਘਰਸ਼ ਦੇ ਬਾਵਜੂਦ ਆਪਣੇ ਟੀਚੇ ਵੱਲ ਵੱਧਦੇ ਰਹਿਣਾ ਚਾਹੀਦਾ ਹੈ। ਇਹ ਜਿੱਤ ਸਾਰੇ ਖਿਡਾਰੀਆਂ ਲਈ ਇੱਕ ਵੱਡੀ ਉਪਲਬਧੀ ਹੈ, ਇਸ ਤੋਂ ਪਹਿਲਾਂ ਵੀ ਹਰਿਆਣਾ ਦੇ ਖਿਡਾਰੀ ਕੌਮੀ, ਕੌਮਾਂਤਰੀ ਪੱਧਰ ‘ਤੇ ਕਬੱਡੀ ਖੇਡ ਦੀ ਛਾਪ ਛੱਡ ਚੁਕੇ ਹਨ ਅਤੇ ਹੁਣ ਇਹ ਯਕੀਨੀ ਹੋ ਚੁੱਕਾ ਹੈ ਕਿ ਭਵਿੱਖ ਵਿੱਚ ਵੀ ਹਰਿਆਣਾ ਦਾ ਕਬੱਡੀ ਦੇ ਖੇਤਰ ਵਿੱਚ ਮਹੱਤਵਪੂਰਨ ਸਥਾਨ ਰਵੇਗਾ।

ਪ੍ਰਧਾਨ ਮੰਤਰੀ ਦੇ ਇੱਕ ਰੁੱਖ ਮਾਂ ਦੇ ਨਾਂ ਮੁਹਿੰਮ ਨੂੰ ਉਤਸਾਹਿਤ ਕਰਨ ਲਈ ਹਰ ਕਿਸੇ ਨੂੰ ਆਪਣੇ ਜਨਮਦਿਨ ਅਤੇ ਸਾਲਗਿਰਾਹ ਤੇ ਇੱਕ ਰੁੱਖ ਲਗਾਏ

ਚੰਡੀਗੜ੍ਹ,  ( ਜਸਟਿਸ ਨਿਊਜ਼    )ਹਰਿਆਣਾ ਦੇ ਵਨ, ਵਾਤਾਵਰਣ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਨਰਬੀਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੇਸ ਵੇ ਦੇ ਦੋਹਾਂ ਪਾਸੇ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਇਸ ਦੇ ਲਈ ਸੂਰਜੀ ਊਰਜਾ ਨਾਲ ਚੱਲਣ ਵਾਲੇ ਟਿਊਬਵੈਲ ਲਗਾਉਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਰੁੱਖ ਲਗਾਉਣ ਦਾ ਟਾਰਗੇਟ ਨਹੀਂ ਹੋਣਾ ਚਾਹੀਦਾ ਸਗੋਂ ਬਚਾਉਣ ਦਾ ਟਾਰਗੇਟ ਹੋਣਾ ਚਾਹੀਦਾ ਹੈ।

ਰਾਓ ਨਰਬੀਰ ਸਿੰਘ ਅੱਜ ਵਨ ਵਿਭਾਗ ਦੇ ਅਧਿਕਾਰੀਆਂ ਨਾਲ ਆਉਣ ਵਾਲੇ ਵਨ ਮਹਾ ਉਤਸਵ ਨੂੰ ਲੈ ਕੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਰੁੱਖ ਲਗਾਉਣ ਵਿੱਚ ਐਨਜੀਓ ਉਦਯੋਗਿਕ ਘਰਾਨਾਂ ਅਤੇ ਆਰਡਬਲੂਏ ਦੀ ਵੀ ਮਦਦ ਲੈਣੀ ਚਾਹੀਦੀ ਹੈ। ਐਨਸੀਆਰ ਵਿੱਚ ਉਦਯੋਗਾਂ ਨੂੰ ਸੀਅਸਆਰ ਤਹਿਤ ਰੁੱਖ ਲਗਾਉਣ, ਪਾਰਕ ਅਤੇ ਚੌਂਕ ਦੀ ਦੇਖਭਾਲ ਲਈ ਪੋ੍ਰਤਸਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਐਚਐਸਆਈਆਈਡੀਸੀ, ਐਚਐਸਵੀਪੀ ਅਤੇ ਹੋਰ ਵਿਭਾਗਾਂ ਦੀ ਖਾਲੀ ਪਈ ਜਮੀਨ ‘ਤੇ ਕਚਰਾ ਨਾ ਹੋਵੇ। ਇਸ ਦੇ ਸਥਾਨ ‘ਤੇ ਰੁੱਖ ਲਗਾਏ ਜਾਣੇ ਚਾਹੀਦੇ ਹਨ। ਇਸ ਨਾਲ ਸ਼ਹਿਰਾਂ ਵਿੱਚ ਆਕਸੀਜਨ ਪਰਿਯੋਜਨਾ ਨੂੰ ਵੀ ਵਾਧਾ ਮਿਲੇਗਾ।

ਉਨ੍ਹਾਂ ਨੇ ਕਿਹਾ ਕਿ ਨਹਿਰਾਂ, ਰਜਵਾਹੇ ਅਤੇ ਹੋਰ ਜਲ ਸਰੋਤਾਂ ਦੇ ਦੋਹਾਂ ਪਾਸੇ ਵੀ ਰੁੱਖ ਲਗਾਉਣ ਲਈ ਪੋ੍ਰਤਸਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਇਲਾਵਾ ਜਿੱਥੇ ਜਿੱਥੇ ਕ੍ਰੈਸ਼ਰ ਜੋਨ ਹੈ ਉੱਥੇ ਵੀ ਛਾਯਾਦਾਰ ਰੁੱਖ  ਲਗਾਏ ਜਾਣੇ ਚਾਹੀਦੇ ਹਨ। ਨੀਮ, ਬਰਗਦ, ਪੀਪਲ ਦੇ ਨਾਲ ਨਾਲ ਗੁਲਮੋਰ, ਅਮਲਤਾਸ਼ ਅਤੇ ਕਦਮ ਦੇ ਰੁੱਖ ਵੀ ਲਗਾਣੇ ਚਾਹੀਦੇ ਹਨ। ਸਾਰੇ ਰੁੱਖਾਂ ਦੀ ਜਿਓ ਮੇਪਿੰਗ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਵਾਤਾਵਰਣ ਨੂੰ ਉਤਸਾਹਿਤ ਕਰਨ ਲਈ ਚਲਾਈ ਗਈ ਮੁਹਿੰਮ ਇੱਕ ਰੁੱਖ ਮਾਂ ਦੇ ਨਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਜਨਮਦਿਨ, ਸਾਲਗਿਰਾਹ ਅਤੇ ਮਾਂ-ਪਿਓ ਦੇ ਜਨਮਦਿਨ ‘ਤੇ ਰੁੱਖ ਜਰੂਰ ਲਗਾਉਣ ਅਤੇ ਉਨ੍ਹਾਂ ਦੀ ਘੱਟ ਤੋਂ ਘੱਟ ਤਿੰਨ-ਚਾਰ ਸਾਲ ਦੇਖਭਾਲ ਕਰਨਗੇ ਜਦੋਂ ਤੱਕ ਉਹ ਜੜ ਨਾ ਫੜ ਲਵੇ।

ਡਾ. ਰਾਜ ਨਹਿਰੂ ਨੂੰ ਮਿਲਿਆ ਵਿਸ਼ੇਸ਼ ਸਨਮਾਨ

ਚੰਡੀਗੜ੍ਹ, ( ਜਸਟਿਸ ਨਿਊਜ਼  )ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਓਐਸਡੀ ਅਤੇ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨਿਵਰਸਿਟੀ ਦੇ ਸੰਸਥਾਪਕ ਵਾਇਸ ਚਾਂਸਲਰ ਡਾ. ਰਾਜ ਨਹਿਰੂ ਨੂੰ ਵਿਸ਼ੇਸ਼ ਸਨਮਾਨ ਨਾਲ ਨਵਾਜਿਆ ਗਿਆ। ਹਿਮਾਚਲ ਸੂਬੇ ਦੇ ਪਾਲਮਪੁਰ ਵਿੱਚ ਆਯੋਜਿਤ ਇੱਕ ਪੋ੍ਰਗਰਾਮ ਵਿੱਚ ਡੀਏਵੀ ਕਾਲੇਜ ਪ੍ਰਬੰਧਨ ਕਮੇਟੀ ਅਤੇ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਸਭਾ ਵੱਲੋਂ ਉਨ੍ਹਾਂ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਨੇਸ਼ਨਲ ਡੀਏਵੀ ਬੋਰਡ ਅਤੇ ਆਰਿਆ ਪ੍ਰਤੀਨਿਧੀ ਸਭਾ ਦੇ ਚੇਅਰਮੈਨ ਪੂਨਮ ਸੂਰੀ ਨੇ ਡਾ. ਰਾਜ ਨਹਿਰੂੂ ਨੂੰ ਇਹ ਸਨਮਾਨ ਦਿੱਤਾ। ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਇਹ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ।

ਡਾ. ਰਾਜ ਨਹਿਰੂ ਦੇਸ਼ ਦੇ ਪਹਿਲੇ ਸਰਕਾਰੀ ਕੌਸ਼ਲ ਯੂਨਿਵਰਸਿਟੀ ਦੇ ਸੰਸਥਾਪਕ ਵਾਇਸ ਚਾਂਸਲਰ ਰਹੇ ਹਨ ਅਤੇ ਉਨ੍ਹਾਂ ਨੂੰ ਦੇਸ਼ ਵਿੱਚ ਉਦਯੋਗ ਏਕੀਕ੍ਰਿਤ ਦੋਹਰੀ ਸਿੱਖਿਆ ਪ੍ਰਣਾਲੀ ਦਾ ਮਾਡਲ ਵਿਕਸਿਤ ਕਰਨ ਦਾ ਸ਼੍ਰੇਅ ਜਾਂਦਾ ਹੈ। ਉਨ੍ਹਾਂ ਨੇ ਅਰਨ ਵਹਾਇਲ ਲਰਨ ‘ਤੇ ਅਧਾਰਿਤ ਕੌਸ਼ਲ ਸਿੱਖਿਆ ਸੰਸਥਾਨਾਂ ਨੂੰ ਚਲਾ ਰਹੇ ਹਨ। ਉਨ੍ਹਾਂ ਨੇ ਕੌਸ਼ਲ ਸਿੱਖਿਆ ਨੂੰ ਨਵੇਂ ਆਯਾਮ ਦਿੱਤੇ ਹਨ। ਉਹ ਡੀਏਵੀ ਸੀਨਿਅਰ ਸੇਕੈਂਦਰੀ ਜਵਾਹਰ ਨਗਰ, ਸ੍ਰੀਨਗਰ ਦੇ ਵਧੀਕ ਵਿਦਿਆਰਥੀ ਰਹੇ ਹਨ।

ਡਾ. ਰਾਜ ਨਹਿਰੂ ਨੇ ਕਿਹਾ ਕਿ ਉਨ੍ਹਾਂ ਨੂੰ ਡੀਏਵੀ ਦਾ ਵਿਦਿਆਰਥੀ ਹੋਣ ‘ਤੇ ਮਾਣ ਹੈ। ਇਹ ਸਨਮਾਨ ਪ੍ਰਦਾਨ ਕਰਨ ਲਈ ਉਨ੍ਹਾਂ ਨੇ ਡੀਏਵੀ ਕਾਲੇਜ ਮੈਨੇਜਮੈਂਟ ਕਮੇਟੀ ਅਤੇ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਸਭਾ ਲਈ ਧੰਨਵਾਦ ਕੀਤਾ।

ਗ੍ਰਾਮੀਣ ਵਿਕਾਸ ਮੰਤਰਾਲੇ ਦੇ ਅਧਿਕਾਰੀ ਨੇ ਡੀਡੀਯੂ-੧ੀਕੇਵਾਈ 1.0 ਦੀ ਪ੍ਰਗਤੀ ਦੀ ਸਮੀਖਿਆ ਕੀਤੀ

ਹਰਿਆਣਾ ਵਿੱਚ ਡੀਡੀਯੂ-ਜੀਕੇਵਾਈ 2.0 ਲਈ ਤਿਆਰੀ ਦਾ ਵੀ ਕੀਤਾ ਮੁਲਾਂਕਨ

ਚੰਡੀਗੜ੍ਹ, 6 ਮਈ ( ਜਸਟਿਸ ਨਿਊਜ਼   ) ਭਾਰਤ ਸਰਕਾਰ ਦੇ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਕੌਮੀ ਮਿਸ਼ਨ ਪ੍ਰਬੰਧਕ (ਕੌਸ਼ਲ) ਅਤੇ ਹਰਿਆਣਾ ਦੇ ਨੋਡਲ ਅਧਿਕਾਰੀ ਸ੍ਰੀ ਅਬੂ ਓਸਾਮਾ ਸੈਫੀ ਨੇ ਸਕਿਲ ਵਿਕਾਸ ਪ੍ਰੋਗਰਾਮਾਂ ਦੀ ਵਿਆਪਕ ਰਾਜ ਪੱਧਰੀ ਸਮੀਖਿਆ ਤਹਿਤ ਕੁਰੂਕਸ਼ੇਤਰ ਵਿੱਚ ਡੀਡੀਯੂ-ਜੀਕੇਵਾਈ ਸਕਿਲ ਵਿਕਾਸ ਕੇਂਦਰਾਂ ਅਤੇ ਅੰਬਾਲਾ ਵਿੱਚ ਗ੍ਰਾਮੀਣ ਸਵੈ ਰੁਜਗਾਰ ਸਿਖਲਾਈ ਸੰਸਥਾਨ (ਆਰਐਸਈਟੀ) ਦਾ ਦੌਰਾ ਕੀਤਾ।

          ਇਸ ਦੌਰੇ ਵਿੱਚ ਡੀਡੀਯੂ-ਜੀਕੇਵਾਈ 1.0 ਦੇ ਲਾਗੂ ਕਰਨ ਦੀ ਪ੍ਰਗਤੀ ਦਾ ਮੁਲਾਂਕਨ ਕਰਨ ਅਤੇ ਹਰਿਆਣਾ ਵਿੱਚ ਡੀਡੀਯੂ-ਜੀਕੇਵਾਈ 2.0 ਦੇ ਲਾਗੂ ਕਰਨ ਦੀ ਤਿਆਰੀਆਂ ਦਾ ਮੁਲਾਂਕਨ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

          ਕੁਰੁਕਸ਼ੇਤਰ ਵਿੱਚ ਦੋ ਜੀਡੀਯੂ-ਜੀਕੇਵਾਈ ਕੇਂਦਰਾਂ ‘ਤੇ ਅਚਾਨਕ ਨਿਰੀਖਣ ਦੌਰਾਨ ਸ੍ਰੀ ਸੈਫੀ ਨੇ ਟ੍ਰੇਨੀਆਂ, ਟੇ੍ਰਨਰ ਅਤੇ ਕਰਮਚਾਰੀਆਂ ਨਾਲ ਗਲਬਾਦ ਕੀਤੀ ਅਤੇ ਸਿਖਲਾਈ ਮਾਡੀਯੂਲ, ਪਲੇਸਮੈਂਟ ਪ੍ਰਕ੍ਰਿਆਾਂਵਾਂ ਅਤੇ ਪਰਿਯੋਜਨਾ ਲਾਗੂ ਕਰਨ ਏਜੰਸੀਆਂ (ਸੀਆਈਏ) ਦੇ ਕੰਮਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਗਾਮ੍ਰੀਣ ਨੌਜੁਆਨਾਂ ਨੂੰ ਰੁਜਗਾਰ ਯੋਗ ਸਕਿਲ ਨਾਲ ਲੈਸ ਕਰਨ ਵਿੱਚ ਲਾਗੂ ਕਰਨ ਟੀਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਗ੍ਰਾਮੀਣ-ਸ਼ਹਿਰੀ ਸਕਿਲ ਅੰਤਰ ਨੂੰ ਘੱਟ ਕਰਨ ਵਿੱਚ ਕੇਂਦਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

          ਆਰਐਸਈਟੀਆਈ ਅੰਬਾਲਾ ਵਿੱਚ ਸ੍ਰੀ ਸੈਫੀ ਨੇ ਮਹਿਲਾ ਟ੍ਰੇਨੀਆਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਦੇ ਉਦਮਸ਼ੀਲਤਾ ਦੇ ਜਜਬੇ ਅਤੇ ਆਤਕਨਿਰਭਰਤਾ ਦੇ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮਹਿਲਾ ਅਗਵਾਈ ਵਾਲੇ ਉਦਮਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਸਥਾਨਕ ਉਦਮਤਾ ਨੂੰ ਪ੍ਰੋਤਸਾਹਨ ਦੇਣ ਵਿੱਚ ਆਰਐਸਈਟੀਆਈ ਦੀ ਮਹਤੱਵਪੂਰਣ ਭੁਕਿਮਾ ਨੂੰ ਮਾਨਤਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਇਹ ਕੇਂਦਰ ਗ੍ਰਾਮੀਣ ਨੌਜੁਆਨਾਂ ਨੂੰ ਟ੍ਰੇਨਡ ਕਰਨ ਤਅੇ ਉਨ੍ਹਾਂ ਨੁੰ ਮਜਬੂਤ ਬਨਾਉਣ ਵਿੱਚ ਸ਼ਲਾਘਾਯੋਗ ਯਤਨ ਕਰ ਰਹੇ ਹਨ। ਟ੍ਰੇਨੀਆਂ ਦਾ ਉਤਸਾਹ ਅਤੇ ਸਿਖਲਾਈ ਕਰਮਚਾਰੀਆਂ ਦੀ ਪ੍ਰਤੀਬੱਧਤਾ ਸਮਾਵੇਸ਼ੀ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਇੰਨ੍ਹਾਂ ਪ੍ਰੋਗਰਾਮਾਂ ਦੀ ਸਮਰੱਥਾ ਨੂੰ ਦਰਸ਼ਾਉਂਦੀ ਹੈ। ਸ੍ਰੀ ਸੈਫੀ ਨੈ ਡੀਡੀਯੂ-ਜੀਕੇਵਾਈ ਅਤੇ ਆਰਐਸਈਟੀਆਈ ਤਹਿਤ ਸਾਰੀ ਸਿਖਲਾਈ ਪ੍ਰੋਗਰਾਮਾਂ ਵਿੱਚ ਬੁਨਿਆਦੀ ਆਈਟੀ ਅਤੇ  ਿਡਜੀਟਲ ਸਾਖਰਤਾ ਨੂੰ ਏਕੀਕ੍ਰਿਤ ਕਰਨ ਦੀ ਜਰੂਰਤ ‘ਤੇ ਜੋਰ ਦਿੱਤਾ ਅਤੇ ਤੇਜੀ ਨਾਲ ਡਿਜੀਟਲ ਹੁੰਦੇ ਜਾ ਰਹੇ ਜਾਬ ਮਾਰਕਿਟ ਦੀ ਮੰਗਾਂ ਦੀ ਪੂਰਾ ਕਰਨ ਵਿੱਚ ਇਸ ਦੇ ਮਹਤੱਵ ਨੂੰ ਰੇਖਾਂਕਿਤ ਕੀਤਾ।

          ਫੀਲਡ ਦੌਰਾਨ ਕਰਨ ਦੇ ਬਾਅਦ ਪੰਚਕੂਲਾ ਵਿੱਚ ਐਚਐਸਆਰਐਸਐਮ ਰਾਜ ਮੁੱਖ ਦਫਤਰ ਵਿੱਚ ਇੱਕ ਵਿਸਤਾਰ ਸਮੀਖਿਆ ਮੀਟਿੰਗ ਹੋਈ, ਜਿਸ ਵਿੱਚ ਡੀਡੀਯੂ-ਜੀਕੇਵਾਈ ਪ੍ਰੋਗਰਾਮ ਦੀ ਪ੍ਰਗਤੀ ਅਤੇ ਕੰਮਾਂ ‘ਤੇ ਚਰਚਾ ਕੀਤੀ ਗਈ। ਸਮੀਖਿਆ ਮੀਟਿੰਗ ਦੀ ਅਗਵਾਈ ਐਚਐਮਆਰਐਲਐਮ ਦੇ ਸੀਈਓ ਸ੍ਰੀ ਸੂਰਜ ਭਾਨ, ਆਈਐਫਐਸ (ਸੇਵਾਮੁਕਤ) ਨੇ ਕੀਤੀ। ਸੈਸ਼ਨ ਦੌਰਾਨ, ਉਨ੍ਹਾਂ ਨੇ ਪਰਿਯੋਜਨਾ ਲਾਗੂ ਕਰਨ ਏਜੰਸੀਆਂ (ਪੀਆਈਏ) ਨੂੰ ਸੰਬੋਧਿਤ ਕੀਤਾ ਅਤੇ ਉਨ੍ਹਾਂ ਦੇ ਟੀਚਿਆਂ, ਸਮੇਂ ਸੀਮਾ ਅਤੇ ਚਨੌਤੀਆਂ ਦੇ ਬਾਰੇ ਵਿੱਚ ਉਨ੍ਹਾਂ ਨਾਲ ਨਿਜੀ ਚਰਚਾ ਕੀਤੀ। ਉਨ੍ਹਾਂ ਨੇ ਡੀਡੀਯੂ-ਜੀਕੇਵਾਈ 2.0 ਦੇ ਪ੍ਰਭਾਵੀ ਲਾਗੂ ਕਰਨ ਲਈ ਰਾਜ ਦੇ ਰਣਨੀਤਿਕ ਦ੍ਰਿਸ਼ਟੀਕੋਣ ‘ਤੇ ਅਣਮੁੱਲੇ ਵਿਚਾਰ ਸਾਂਝਾ ਕੀਤੇ।

          ਇਸ ਯਾਤਰਾ ਨੇ ਇੱਕ ਮਜਬੂਤ ਅਤੇ ਭਵਿੱਖ ਲਈ ਤਿਆਰ ਡੀਡੀਯੂ-ਜੀਕੇਵਾਈ 2.0 ਢਾਂਚੇ ਰਾਹੀਂ ਸਕਿਲ ਵਿਕਾਸ ਨੂੰ ਅੱਗੇ ਵਧਾਉਣ ਲਈ ਗ੍ਰਾਮੀਣ ਵਿਕਾਸ ਮੰਤਰਾਲੇ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ, ਜਿਸ ਦਾ ਉਦੇਸ਼ ਗ੍ਰਾਮੀਣ ਭਾਰਤ ਵਿੱਚ ਰੁਜਗਾਰ ਸਮਰੱਥਾ ਨੂੰ ਵਧਾਉਣਾ ਅਤੇ ਸਥਾਈ ਆਜੀਵਿਕਾ ਨੂੰ ਪ੍ਰੋਤਸਾਹਨ ਦੇਣਾ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin