ਹਰਿਆਣਾ ਖ਼ਬਰਾਂ

ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਜਲ੍ਹ ਵੰਡ ‘ਤੇ ਪੰਜਾਬ ਦੇ ਆਂਕੜੇ ਸਰਾਸਰ ਗਲਤ

ਚੰਡੀਗੜ੍ਹ, (  ਜਸਟਿਸ ਨਿਊਜ਼  ) ਹਰਿਆਣਾ ਦੀ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਜਲ੍ਹ ਵੰਡ ਦੇ ਮੁੱਦੇ ‘ਤੇ ਕਿਹਾ ਕਿ ਇਹ ਪਾਣੀ ਪੂਰੀ ਤਰ੍ਹਾ ਨਾਲ ਨਾਲ ਬੋਰਡ ਦਾ ਹੈ ਨਾ ਕਿ ਪੰਜਾਬ ਦਾ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਰਿਆਣਾ ਦੇ 103 ਫੀਸਦੀ ਪਾਣੀ ਦੇ ਇਸਤੇਮਾਲ ਦਾਵਾ ਬਿਲਕੁੱਲ ਤੱਥਹੀਨ ਹੈ। ਪੰਜਾਬ ਸਰਕਾਰ ਦਾ ਵਿਹਾਰ ਪੂਰੀ ਤਰ੍ਹਾ ਨਾਲ ਰਾਜਨੀਤਿਕ ਹੈ। ਇੰਨ੍ਹਾਂ ਤੋਂ ਦਿੱਲੀ ਦੀ ਹਾਰ ਬਰਦਾਸ਼ਤ ਨਹੀਂ ਹੋ ਰਹੀ ਤਾਂਹੀ ਅਜਿਹੀ ਹਰਕਤ ਕੀਤੀ ਜਾ ਰਹੀ ਹੈ। ਸ੍ਰੀਮੀਤ ਸ਼ਰੂਤੀ ਚੌਧਰੀ ਸ਼ੁਕਰਵਾਰ ਨੂੰ ਆਪਣੇ ਕੈਂਪ ਦਫਤਰ ਸਥਿਤ ਪੱਤਰਕਾਰਾਂ ਨਾਂਲ ਪਾਣੀ ਵੰਡ ਦੇ ਮੁੱਦੇ ‘ਤੇ ਗਲਬਾਤ ਕਰ ਰਹੀ ਸੀ।

          ਉਨ੍ਹਾਂ ਨੇ ਦਸਿਆ ਕਿ ਰਾਜ ਦੇ ਪਾਣੀ ਦੀ ਮੰਗ ਨੁੰ ਪੂਰਾ ਕਰਨ ਦੇ ਨਾਲ-ਨਾਲ ਦਿੱਲੀ, ਰਾਜਸਥਾਨ ਸਮੇਤ ਸਾਝੇਦਾਰ ਸੂਬਿਆਂ ਦੀ ਜਲਸਪਲਾਈ ਵੰਡ ਕਰਨ ਲਈ ਭਾਖੜਾ ਵਿੱਚ ਬੰਦ ਸਮੇਂ ਦੌਰਾਨ ਹਰਿਆਣਾਂ ਨੂੰ 4000 ਕਿਯੂਸੇਕ ਪਾਣੀ ਦੇਣ ਦੀ ਅਪੀਲ ਕੀਤੀ ਸੀ ਕਿਉਂਕਿ ਬੰਦ ਸਮੇਂ ਦੌਰਾਨ ਡਬਲਿਯੂਜੇਸੀ ਰਾਹੀਂ ਯਮੁਨਾ ਨਦੀ ਨਾਲ ਕੋਈ ਸਪਲਾਈ ਪ੍ਰਾਪਤ ਨਹੀਂ ਹੋਣੀ ਸੀ। ਇਸ ਦੇ ੧ਵਾਬ ਵਿੱਚ ਪੰਜਾਬ ਨੇ ਸਿਰਫ 3000 ਕਿਯੂਸੇਕ ਪਾਣੀ ਜਾਰੀ ਕੀਤਾ ਜਿਸ ਵਿੱਚ ਦਿੱਲੀ ਦੀ 1049 ਕਿੌਯੂਸੇਗ ਪਾਣੀ ਦੀ ਜਰੂਰਤ ਵੀ ਸ਼ਾਮਿਲ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਰਿਆਣਾ ਨੇ ਪੀਣ ਦੇ ਪਾਣੀ ਨੂੰ ਪ੍ਰਾਥਮਿਕਤਾ ਦਿੰਦੇ ਹੋਏ 4000 ਕਿਯੂਸੇਕ ਪਾਣੀ ਦੇਣ ਦੀ ਮੰਗ ਰੱਖੀ। ਫਿਰ 23 ਅਪ੍ਰੈਲ ਨੁੰ ਟੀਸੀਐਮ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਹਰਿਆਣਾ ਨੂੰ 24 ਅਪ੍ਰੈਲ ਤੋਂ 1 ਮਈ ਯਾਨੀ 8 ਦਿਨ ਦੇ ਸਮੇਂ ਦੌਰਾਨ ਹਰਿਆਣਾ ਸੰਪਰਕ ਬਿੰਦੂ ਤਹਿਤ 8500 ਕਿਯੂਸੇਕ ਪਾਣੀ ਅਲਾਟ ਕੀਤਾ ਜਾਵੇਗਾ ਤਾਂ ਜੋ ਸਾਝੇਦਾਰ ਸੂਬਿਆਂ ਨੁੰ ਸ਼ੇਅਰ ਵੰਡ ਕੀਤੇ ੧ਾ ਸਕਣ। ਮੀਟਿੰਗ ਵਿੱਚ ਸਹਿਮਤੀ ਬਾਅਦ ਵੀ ਪੰਜਾਬ ਸਰਕਾਰ ਵੱਲੋਂ 8500 ਕਿਯੂਸੇਕ ਪਾਣੀ ਦੇ ਮੰਗਪੱਤਰ ਨੂੰ ਬੀਬੀਐਮਬੀ ਨਹੀਂ ਭੇਜਿਆ ਗਿਆ ਜਿਸ ਦੇ ਹਰਿਆਣਾ ਵਿੱਚ ਪਾਣੀ ਦੀ ਕਮੀ ਹੋਈ।

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਜਾ ਰਹੇ ਆਂਕੜੇ ਝੂਠੇ

          ਮੰਤਰੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਪੰਜਾਬ ਦਾ ਇਹ ਦਾਵਾ ਕਿ ਹਰਿਆਣਾ ਨੇ ਮਾਰਚ 2025 ਦੇ ਮਹੀਨੇ ਵਿੱਚ ਆਪਣੇ ਅਲਾਟ ਪਾਣੀ ਦੇ ਹਿੱਸੇ ਨੁੰ ਪਹਿਲਾਂ ਹੀ ਖਤਮ ਕਰ ਦਿੱਤਾ ਹੈ ਪੂਰੀ ਤਰ੍ਹਾ ਨਾਲ ਗਲਤ ਅਤੇ ਅਨੁਚਿਤ ਹੈ ਕਿਉਂਕਿ ਪੰਜਾਬ ਸਿਰਫ ਕਮੀ ਸਮੇਂ ਦੌਰਾਨ ਪਾਣੀ ਦਾ ਹਿਸਾਬ ਲੈ ਕੇ ਗਿਣਤੀ ਕਰ ਰਿਹਾ ਹੈ ਹਾਂਲਾਂਕਿ ਪਿਛਲੇ ਸਾਲ 2024 ਨੁੰ ਭਰਨ ਅਤੇ ਕਮੀ ਸਮੇਂ ਦੌਰਾਨ ਪਾਣੀ ਦੇ ਖਾਤੇ ਤੋਂ ਸਪਸ਼ਟ ਰੂਪ ਨਾਲ ਪਤਾ ਚਲਦਾ ਹੈ ਕਿ ਪੰਜਾਬ ਸੂਬੇ ਨੂੰ ਉਸ ਦੇ ਅਲਾਟ ਹਿੱਸੇ 9.30 ਫੀਸਦੀ ਵੱਧ ਹਿੱਸਾ ਦਿੱਤਾ ਗਿਆ ਹੈ ਜਦੋਂ ਕਿ ਹਰਿਆਣਾ ਨੂੰ ਉਸ ਦੇ ਅਲਾਟ ਹਿੱਸੇ ਤੋਂ 0.198% ਘੱਟ ਹਿੱਸਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿਛਲੇ 20 ਸਾਲਾਂ ਦਾ ਇਤਿਹਾਸਿਕ ਜਲ੍ਹ ਖਾਤਾ ਸਾਬਤ ਕਰਦਾ ਹੈ ਕਿ ਪੰਜਾਬ ਨੂੰ ਉਸ ਦੇ ਅਲਾਟ ਪਾਣੀ ਦੇ ਹਿੱਸੇ ਤੋਂ 22.44% ਵੱਧ ਹਿੱਸਾ ਦਿੱਤਾ ਗਿਆ ਹੈ ਜਦੋਂ ਕਿ ਹਰਿਆਣਾ ਨੇ ਆਪਣੇ ਅਲਾਟ ਹਿੱਸੇ ਤੋਂ ਸਿਰਫ 7.67 ਫੀਸਦੀ ਵੱਧ ਹਿੱਸਾ ਦਿੱਤਾ ਹੈ ਇਸ ਲਈ ਪੰਜਾਬ ਦਾ ਇਹ ਦਾਵਾ ਕਿ ਹਰਿਆਣਾ ਨੇ ਆਪਣਾ ਹਿੱਸਾ ਖਤਮ ਕਰ ਦਿੱਤਾ ਪੂਰੀ ਤਰ੍ਹਾ ਨਾਲ ਗਲਤ ਹੈ।

ਮਾਮਲੇ ਦਾ ਹੱਲ ਨਾ ਕੱਢਣ ‘ਤੇ ਸੁਪਰੀਮ ਕੋਰਟ ਜਾਵੇਗੀ ਸਰਕਾਰ

          ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਇਸ ਮਾਮਲੇ ਦਾ ਜੇਕਰ ਹੱਲ ਨਹੀਂ ਨਿਕਲਦਾ ਹੈ ਤਾਂ ਅਸੀਂ ਸੁਪਰੀਮ ਕੋਰਟ ਵਿੱਚ ਮਾਮਲੇ ਨੁੰ ਲੈ ਕੇ ਪਟੀਸ਼ਨ ਲਗਾਵਾਂਗੇ। ਸਾਡੀ ਸਰਕਾਰ ਇਸ ਮੁੱਦੇ ‘ਤੇ ਪੂਰੀ ਤਰ੍ਹਾ ਨਾਲ ਗੰਭੀਰ ਹੈ ਅਸੀਂ ਹਰਿਆਣਾ ਦੇ ਹੱਕ ਦਾ ਪਾਣੀ ਲੈ ਕੇ ਰਹਾਂਗੇ। ਸਾਡੇ ਕੋਲ ਸਾਰੇ ਆਂਕੜੇ ਹਨ ਹੁਣ ਤੱਕ ਹਰਿਆਣਾ ਨੂੰ ਕਿੰਨ੍ਹਾ ਪਾਣੀ ਮਿਲਿਆ ਹੈ ਸਾਰੇ ਤੱਥ ਕੋਰਟ ਵਿੱਚ ਪੇਸ਼ ਕੀਤੇ ਜਾਣਗੇ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪੰਜਾਬ ਨੇਤਾਵਾਂ ਨੂੰ ਨਸੀਅਤ, ਪਾਣੀ ‘ਤੇ ਘਟੀਆ ਸਿਆਸਤ ਨਾ ਕਰਨ

ਚੰਡੀਗੜ੍ਹ, ( ਜਸਟਿਸ ਨਿਊਜ਼   ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਜਲ੍ਹ ਵੰਡ ਦੇ ਸਬੰਧ ਵਿੱਚ ਪ੍ਰਤੀਕ੍ਰਿਆ ਦਿੰਦੇ ਹੋਏ ਪੰਜਾਬ ਦੇ ਨੇਤਾਵਾਂ ਨੂੰ ਨਸੀਅਤ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾ ਦੀ ਘਟੀਆ ਸਿਆਸਤ ਨਾ ਕਰਨ, ਇਹ ਗੁਰੂਆਂ ਦੀ ਧਰਤੀ ਹੈ ਅਤੇ ਅਸੀਂ ਗੁਰੂਆਂ ਨੂੰ ਪ੍ਰਣਾਮ ਕਰਦੇ ਹਾਂ। ਉਹ ਪੰਜਾਬ ਦੀ ਆਵਾਮ ਦੇ ਹਿੱਤ ਵਿੱਚ ਕੰਮ ਕਰਨ। ਹਰਿਆਣਾ ਵੀ ਪੰਜਾਬ ਦਾ ਹਿੱਸਾ ਹੈ ਅਤੇ ਉੱਥੋ ਹੋਂਦ ਵਿੱਚ ਆਇਆ ਹੈ। ਇਸ ਤਰ੍ਹਾ ਦੀ ਘਟੀਆ ਪੱਧਰ ਦੀ ਸਿਆਸਤ ਕਿਸੇ ਲਈ ਵੀ ਠੀਕ ਨਹੀਂ ਹੈ।

          ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਕੁਆਲਿਟੀ ਐਸ਼ਿਓਰੇਂਸ ਅਥਾਰਿਟੀ ਵੱਲੋਂ ਪ੍ਰਬੰਧਿਤ ਕੁਆਲਿਟੀ ਐਸ਼ਿਓਰੇਂਸ ਕਨਕਲੇਵ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੈਂ ਹਰਿਆਣਾ ਦਾ ਮੁਖੀਆ ਹੋਣ ਦੇ ਨਾਤੇ ਕਹਿੰਦਾਂ ਹਾਂ ਕਿ ਜੇਕਰ ਪੰਜਾਬ ਦੇ ਲੋਕਾਂ ਨੂੰ ਪੀਣ ਦੇ ਪਾਣੀ ਦੀ ਜਰੂਰਤ ਪੈਂਦੀ ਹੈ ਤਾਂ ਅਸੀਂ ਟਿਯੂਬਵੈਲ ਲਗਾ ਕੇ ਆਪਣੀ ਜਮੀਨ ਦਾ ਪਾਣੀ ਕੱਢ ਕੇ ਪੰਜਾਬ ਦੇ ਲੋਕਾਂ ਨੂੰ ਪਿਲਾਉਣ ਦਾ ਕੰਮ ਕਰਾਂਗੇੇ। ਪੰਜਾਬ ਦੇ ਕਿਸੇ ਵਿਅਕਤੀ ਨੂੰ ਅਸੀਂ ਪਿਆਸਾ ਨਹੀਂ ਰਹਿਣ ਦਵਾਂਗੇ, ਇਹ ਗਾਰੰਟੀ ਮੇਰੀ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਪਿਛੱਲਾ ਰਿਕਾਰਡ ਦੇਖ ਲੈਣ, ਜੋ ਪਾਣੀ ਹਰਿਆਣਾ ਨੂੰ ਪਹਿਲਾਂ ਤੋਂ ਮਿਲਦਾ ਆ ਰਿਹਾ ਹੈ, ਅਸੀਂ ਸਿਰਫ ਉਸੀ ਦੀ ਗੱਲ ਕਰ ਰਹੇ ਹਨ। ਪਾਣੀ ਇੱਕ ਕੁਦਰਤੀ ਸਰੋਤ ਹੈ। ਇਸ ਸਿਆਸਤ ਵਿੱਚ ਇਹ ਪਾਣੀ ਵੇਸਟ ਹੋ ਕੇ ਪਾਕੀਸਤਾਨ ਚਲਾ ਜਾਵੇਗਾ, ਜੋ ਸਾਡੇ ਨਿਹੱਥੇ ਲੋਕਾਂ ਦਾ ਖੂਨ ਵਗਾਉਣ ਦਾ ਕੰਮ ਕਰ ਰਿਹਾ ਹੈ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਨੂੰ ਜੋ ਪਹਿਲਾਂ ਪਾਣੀ ਆਉਂਦਾ ਸੀ ਅਸੀਂ ਉਨ੍ਹੇ ਹੀ ਪਾਣੀ ਮੰਗ ਰਹੇ ਹਨ। ਉਸ ਤੋਂ ਵੱਧ ਪਾਣੀ ਲਈ ਨਹੀ ਬੋਲ ਰਹੇ ਹਨ। ਅਸੀਂ ਐਸਵਾਈਐਲ ਦੇ ਵੀ ਉਸੀ ਪਾਣੀ ਦੀ ਮੰਗ ਕਰ ਰਹੇ ਹਨ, ਜੋ ਸਾਡਾ ਐਗਰੀਮੈਂਟ ਹੋਇਆ ਹੈ ਅਤੇ ਇਸ ‘ਤੇ ਹੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਸਾਡਾ ਹੱਕ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਵਾਲਿਟੀ ਅਂੈਸ਼ੋਰੈਂਸ ਅਥੋਰਿਟੀ ਵੱਲੋਂ ਤਿਆਰ ਮਿਆਰੀ ਸੰਚਾਲਨ ਵਿਧਿਆਂ ਅਤੇ ਪ੍ਰਕਿਰਿਆਵਾਂ ਨੂੰ ਕੀਤਾ ਜਾਰੀ

ਚੰਡੀਗੜ੍ਹ,  (ਜਸਟਿਸ ਨਿਊਜ਼   )     -ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਵਿੱਚ ਮਜਬੂਤ, ਟਿਕਾਓ ਅਤੇ ਟਿਕਾਓ ਬੁਨਿਆਦੀ ਢਾਂਚੇ ਨੂੰ ਯਕੀਨੀ ਕਰਨ ਲਈ ਅੱਜ ਕਵਾਲਿਟੀ ਅਂੈਸ਼ੋਰੈਂਸ ਅਥੋਰਿਟੀ ਵੱਲੋਂ ਤਿਆਰ ਮਿਆਰੀ ਸੰਚਾਲਨ ਵਿਧਿਆਂ ਅਤੇ ਪ੍ਰਕਿਰਿਆਵਾਂ ਨੂੰ ਜਾਰੀ ਕੀਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੇਵਲ ਇੱਕ ਦਸਤਾਵੇਜ ਨਹੀਂ, ਸਗੋਂ ਇੱਕ ਵਿਜਨ ਹੈ। ਇੱਕ ਅਜਿਹੀ ਨੀਂਵ, ਜਿਸ ‘ਤੇ ਅਸੀ ਗੁਣਵੱਤਾਪੂਰਨ ਅਤੇ ਲੰਬੇ ਸਮੇ ਤੱਕ ਦਾ ਬੁਨਿਆਦੀ ਢਾਂਚਾ, ਸੇਵਾਵਾਂ ਅਤੇ ਸੁਸ਼ਾਸਣ ਦੀ ਸ਼ਾਨਦਾਰ ਇਮਾਰਤ ਬਨਾਉਣਗੇ। ਇਹ ਆਯੋਜਨ ਹਰਿਆਣਾ ਦੀ ਵਿਕਾਸ ਯਾਤਰਾ ਵਿੱਚ ਗੁਣਵੱਤਾ ਨੂੰ ਕੇਂਦਰ ਵਿੱਚ ਰੱਖਣ ਦੀ ਸਾਡੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ।

ਜ਼ਿਲ੍ਹਾ ਪੰਚਕੂਲਾ ਵਿੱਚ ਅੱਜ ਅੱਜ ਆਯੋਜਿਤ ਕਵਾਲਿਟੀ ਅਂੈਸ਼ੋਰੈਂਸ ਕਾਨਕਲੇਵ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਹਰਿਆਣਾ ਕਵਾਲਿਟੀ ਅਂੈਸ਼ੋਰੈਂਸ ਅਥੋਰਿਟੀ ਦੀ ਸਥਾਪਨਾ ਦੇ ਦੋ ਸਾਲ ਪੂਰੇ ਹੋਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਥਾਰਿਟੀ ਨੇ ਘੱਟ ਸਮੇਂ ਵਿੱਚ ਜੋ ਮਿਸਾਲੀ ਕੰਮ ਕੀਤੇ ਹਨ, ਉਨ੍ਹਾਂ ਲਈ ਅਥਾਰਟੀ ਸਲਾਂਘਾਯੋਗ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਵਾਲਿਟੀ ਐਸ਼ੋਰੈਂਸ ਅਥਾਰਿਟੀ ਦੀ ਵੇਬਸਾਇਟ ਨੂੰ ਵੀ ਲਾਂਚ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਗੁਣਵੱਤਾ ਭਰੋਸਾ ਅਥਾਰਿਟੀ ਭਾਰਤ ਦਾ ਪਹਿਲਾ ਰਾਜ ਪੱਧਰੀ ਸੰਸਥਾਨ ਹੈ, ਜੋ ਬੁਨਿਆਦੀ ਸਰੰਚਨਾ ਗੁਣਵੱਤਾ ‘ਤੇ ਪੂਰੀ ਤਰਾਂ ਧਿਆਨ ਕੇਂਦਰਿਤ ਕਰਦਾ ਹੈ। ਇਸ ਦੇ ਮਾਡਲ ਨੂੰ ਹੋਰ ਰਾਜ ਅਤੇ ਕੇਂਦਰੀ ਸੰਸਥਾਨ ਵੀ ਸਟੱਡੀ ਕਰ ਰਹੇ ਹਨ, ਇਹ ਸਾਡੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਆਸ਼ਾ ਕੀਤੀ ਹੈ ਕਿ ਇਹ ਮਾਡਲ ਜਲਦ ਹੀ ਪੂਰੇ ਦੇਸ਼ ਵਿੱਚ ਗੁਣਵੱਤਾ ਭਰੋਸਾ ਲਈ ਇੱਕ ਕੌਮੀ ਨੇਟਵਰਕ ਦੇ ਰੂਪ ਵਿੱਚ ਵਿਕਸਿਤ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਗੁਣਵੱਤਾ ਹੀ ਵਿਅਕਤੀ ਦੀ ਪਹਿਚਾਨ ਹੈ। ਗੁਣਵੱਤਾ ਦਾ ਮਤਲਬ ਹੈ ਚੀਜਾਂ ਨੂੰ ਸਹੀ ਢੰਗ ਨਾਲ ਕਰਨਾ ਅਤੇ ਉਸ ਸਮੇ ਕਰਨਾ, ਜਦੋਂ ਕੋਈ ਵੇਖ ਨਾ ਰਿਹਾ ਹੋਵੇ। ਜੇਕਰ ਅਸੀ ਆਪਣੇ ਜੀਵਨ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਹਾਂ ਤਾਂ ਕਵਾਲਿਟੀ ਵਿੱਚ ਸੁਧਾਰ ਲਿਆਉਣਾ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਅਧੂਰਾ ਅਤੇ ਖਰਾਬ ਨਿਰਮਾਣ, ਨਿਰਮਾਣ ਨਾ ਹੋਣ ਤੋਂ ਵੀ ਜਿਆਦਾ ਨੁਕਸਾਨਦਾਇਕ ਹੁੰਦਾ ਹੈ। ਇਸ ਸੋਚ ਨੂੰ ਪੂਰਾ ਕਰਨ ਲਈ ਸਰਕਾਰ ਨੇ ਗੁਣਵੱਤਾ ਨੂੰ ਪ੍ਰਾਥਮਿਕਤਾ ਦੇਣ ਦਾ ਫੈਸਲਾ ਲਿਆ ਹੈ। ਅੱਜ ਜਾਰੀ ਕੀਤੇ ਗਏ ਐਸਓਐਮਪੀ ਦਸਤਾਵੇੇਜ, ਸਰਕਾਰੀ ਵਿਭਾਗਾਂ, ਇੰਜੀਨਿਅਰਾਂ, ਠੇਕੇਦਾਰਾਂ ਅਤੇ ਨੀਤੀ ਨਿਰਮਾਤਾਵਾਂ ਲਈ ਗੁਣਵੱਤਾ ਯਕੀਨੀ ਕਰਨ ਦੀ ਦਿਸ਼ਾ ਵਿੱਚ ਬੁਨਿਆਦੀ ਢਾਂਚਾ ਤੈਅ ਕਰੇਗਾ।

ਉਨ੍ਹਾਂ ਨੇ ਕਿਹਾ ਕਿ ਐਸਓਪੀ ਸਿਰਫ ਪ੍ਰਸ਼ਾਸਨਿਕ ਸਾਧਨ ਨਹੀਂ ਹਨ, ਇਹ ਸੁਰੱਖਿਆ, ਭਰੋਸੇਮੰਦ ਅਤੇ ਕੌਸ਼ਲ ਦੇ ਸਾਧਨ ਹਨ। ਉਦਾਹਰਣ ਲਈ, ਵਣਜ ਵਿਮਾਨਨ ਨੇ ਐਸਓਪੀ ਰਾਹੀਂ ਦੁਰਘਟਨਾਵਾਂ ਨੂੰ ਘੱਟ ਕੀਤਾ ਹੈ। ਅੱਜ , ਪ੍ਰਤੀ ਇੱਕ ਮਿਲਿਅਨ ਉੜਾਨਾਂ ਵਿੱਚ ਸਿਰਫ 1.3 ਘਟਨਾਵਾਂ ਹੁੰਦੀ ਹਨ ਅਤੇ ਇਹ ਐਸਓਪੀ ਦੇ ਕਾਰਨ ਹੀ ਸੰਭਵ ਹੋ ਪਾਇਆ ਹੈ। ਇਸ ਤਰਾਂ, ਸਿਹਤ ਦੇਖਭਾਲ ਖੇਤਰ ਵਿੱਚ ਐਸਓਪੀ ਜੀਵਨ ਬਚਾਉਣ ਦਾ ਕੰਮ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਅੱਜ ਦਾ ਗੁਣਵੱਤਾ ਭਰੋਸਾ ਕਾਨਫਰੈਂਸ ਸਿਰਫ ਪ੍ਰਕਿਰਿਆਵਾਂ ਅਤੇ ਪ੍ਰੋਟੋਕਾਲ ਬਾਰੇ ਹੀ ਨਹੀਂ, ਸਗੋਂ ਸਾਡੀ ਸਮੁੱਚੀ ਸੋਚ ਦਾ ਹਿੱਸਾ ਹੈ, ਜੋ ਸਾਨੂੰ ਇੱਕ ਮਜਬੂਤ, ਸੁਰੱਖਿਅਤ ਅਤੇ ਸਮਾਰਟ ਹਰਿਆਣਾ ਬਨਾਉਣ ਵੱਲ ਮੋਹਰੀ ਕਰੇਗਾ।

ਸਰਕਾਰ ਦਾ ਟੀਚਾ ਹਰਿਆਣਾ ਦਾ ਹਰ ਨਿਰਮਾਣ ਕੰਮ, ਸੇਵਾ ਅਤੇ ਨੀਤੀ ਕੌਮਾਂਤਰੀ ਮਾਪਦੰਡਾਂ ਤੇ ਖਰੀ ਉਤਰੇ

ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਹਰਿਆਣਾ ਦਾ ਹਰ ਨਿਰਮਾਣ ਕੰਮ, ਸੇਵਾ ਅਤੇ ਨੀਤੀ ਕੌਮਾਂਤਰੀ ਮਾਪਦੰਡਾਂ ‘ਤੇ ਖਰੀ ਉਤਰੇ। ਇਸ ਕਾਨਫ੍ਰੈਂਸ ਦਾ ਥੀਮ ਵੀ ਮਜਬੂਤ, ਟਿਕਾਓ ਅਤੇ ਟਿਕਾਓ ਬੁਨਿਆਦੀ ਢਾਂਚਾ ਰੱਖਿਆ ਗਿਆ ਹੈ। ਇਹ ਸਾਡੀ ਸੋਚ ਦਾ ਪ੍ਰਤੀਬਿੰਬ ਹੈ ਕਿ ਅਸੀ ਸਿਰਫ ਵਿਕਾਸ ਦੀ ਗਤੀ ‘ਤੇ ਹੀ ਨਹੀਂ, ਉਸ ਦੀ ਗੁਣਵੱਤਾ ‘ਤੇ ਵੀ ਧਿਆਨ ਕੇਂਦਰਿਤ ਕਰ ਰਹੇ ਹਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਦੋਂ ਕਿਸੇ ਵੀ ਕੰਮ ਨੂੰ ਯਕੀਨੀ ਅਤੇ ਸਥਾਈ ਰੂਪ ਨਾਲ ਪੂਰਾ ਕਰਨਾ ਹੋਵੇ ਤਾਂ ਉਸ ਲਈ ਇੱਕ ਸਪਸ਼ਟ, ਵਿਗਿਆਨਿਕ ਅਤੇ ਸੁਵਿਵਸਥਿਤ ਪ੍ਰਕਿਰਿਆ ਦੀ ਲੋੜ ਹੁੰਦੀ ਹੈ। ਐਸਓਐਮਪੀ ਪਲੈਨਿੰਗ ਤੋਂ ਲੈ ਕੇ ਰੱਖਰਖਾਓ ਤੱਕ ਇੱਕ ਸੰਪੂਰਨ ਸੋਚ ਪ੍ਰਦਾਨ ਕਰਦੇ ਹਨ। ਨਾਲ ਇਹ ਵੀ ਤੈਅ ਕਰਦੇ ਹਨ ਕਿ ਯੋਜਨਾ ਕਿਵੇਂ ਬਣੇਗੀ, ਡਿਜ਼ਾਇਨ ਕਿਹੋ ਜਿਹਾ ਹੋਵੇਗਾ ਅਤੇ ਸਮਾਨ ਦੀ ਗੁਣਵੱਤਾ ਕਿਹੋ ਜਿਹੀ ਹੋਣੀ ਚਾਹੀਦੀ ਹੈ। ਇਸ ਦੇ ਇਲਾਵਾ, ਐਸਓਐਮਪੀ ਇਹ ਵੀ ਨਿਰਧਾਰਿਤ ਕਰਦੇ ਹਨ ਕਿ ਨਿਰਮਾਣ ਪ੍ਰਕਿਰਿਆ ਵਿੱਚ ਕਿਹੜੀ ਜਾਂਚ ਹੋਵੇਗੀ। ਸੁਰੱਖਿਆ ਦੇ ਕੀ ਬੁਨਿਆਦੀ ਢਾਂਚੇ ਹੋਣਗੇ ਅਤੇ ਵਾਤਾਵਰਣ ਦੇ ਨਜ਼ਰਇਏ ਨਾਲ ਕਿਨਾਂ ਪਹਿਲੂਆਂ ਦਾ ਧਿਆਨ ਰੱਖਿਆ ਜਾਵੇਗਾ।

ਵਿਕਸਿਤ ਭਾਰਤ-ਵਿਕਸਿਤ ਹਰਿਆਣਾ ਲਈ ਨਿਰਮਾਣ ਕੰਮਾਂ ਨਾਲ ਗੁਣਵੱਤਾ ਵੀ ਯਕੀਨੀ ਕਰਨਾ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਅਸੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਅਨੁਸਾਰ ਵਿਕਸਿਤ ਭਾਰਤ-ਵਿਕਸਿਤ ਹਰਿਆਣਾ ਦੀ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵੱਧ ਰਹੇ ਹਨ। ਇਹ ਜਰੂਰੀ ਹੋ ਗਿਆ ਕਿ ਸਾਡੇ ਵਿਕਾਸ ਕੰਮਾਂ ਦੀ ਗਤੀ ਨਾ ਸਿਰਫ ਤੇਜ਼ ਹੋਵੇ, ਸਗੋਂ ਟਿਕਾਓ ਅਤੇ ਭਰੋਸੇਮੰਦ ਵੀ ਹੋਵੇ। ਸਿਰਫ ਤੇਜ਼ ਗਤੀ ਨਾਲ ਨਿਰਮਾਣ ਕਰਨਾ ਹੀ ਜਰੂਰੀ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਅਸੀ ਦੇਸ਼ ਦੀ ਬੁਨਿਆਦੀ ਢਾਂਚੇ ਦੀ ਪਰਿਯੋਜਨਾਵਾਂ ਵੱਲ ਵੇਖਦੇ ਹਨ, ਤਾਂ ਅਨੇਕ ਅਜਿਹੀ ਪਰਿਯੋਜਨਾਵਾਂ ਹਨ, ਜੋ ਲੰਬਿਤ ਹਨ। ਇਸ ਦੇਰੀ ਦੇ ਮੁੱਖ ਕਾਰਨ ਨਾਕਾਫ਼ੀ ਗੁਣਵੱਤਾ ਜਾਂਚ, ਸਹੀ ਢੰਗ ਨਾਲ ਯੋਜਨਾਵਾਂ ਨਾ ਬਨਾਉਣ ਅਤੇ ਸਮੇਂ ਸਿਰ ਜਾਂਚ ਨਾ ਕਰਨਾ ਹੈ।

ਉਨ੍ਹਾਂ ਨੇ ਕਿਹਾ ਕਿ ਗੁਣਵੱਤਾ ਭਰੋਸੇ ਦੀ ਕਮੀ ਨਾਲ ਆਰਥਿਕ ਨੁਕਸਾਨ ਤਾਂ ਹੁੰਦਾ ਹੈ, ਨਾਲ ਹੀ ਹਾਦਸਿਆਂ ਦਾ ਕਾਰਨ ਵੀ ਬਣਦਾ ਹੈ। ਗੁਣਵੱਤਾ ਫਰਸਟ ਦਾ ਸੋਚ ਅਪਣਾ ਕੇ ਅਜਿਹੀ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।

ਭਾਰਤੀ ਨਿਰਮਾਣ ਸੰਦਰਭਾਂ ਵਿੱਚ ਸਭ ਤੋਂ ਵਧੀਆ ਪ੍ਰਣਾਲੀਆਂ ਤੇ ਗਿਆਨ ਪ੍ਰਦਾਨ ਕਰਨ ਲਈ ਖੋਜ ਅਤੇ ਵਿਕਾਸ ਕੇਂਦਰ ਕੀਤਾ ਜਾਵੇਗਾ ਸਥਾਪਿਤ

ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਵਿਭਾਗਾਂ ਵਿੱਚ ਗੁਣਵੱਤਾ ਨਿਰਮਾਣ ਦੀ ਗਾਰੰਟੀ ਦੀ ਸੋਚ ਨਾਲ ਗੁਣਵੱਤਾ ਭਰੋਸਾ ਅਥਾਰਿਟੀ ਦੀ ਸਥਾਪਨਾ ਕੀਤੀ ਗਈ ਹੈ। ਇਹ ਅਥਾਰਿਟੀ ਇੱਕ ਮਲਟੀ ਪਰਪਜ ਸੰਸਥਾ ਹੈ, ਜੋ ਸੜਕਾਂ,ਪੁਲਾਂ, ਇਮਾਰਤਾਂ, ਸਿੰਚਾਈ, ਜਲ, ਸੀਵਰੇਜ, ਊਰਜਾ ਜਿਹੀ ਬੁਨਿਆਦੀ ਖੇਤਰਾਂ ਵਿੱਚ ਗੁਣਵੱਤਾ ਯਕੀਨੀ ਕਰਦਾ ਹੈ। ਸਾਡੀ ਨਜ਼ਰ ਸਿਰਫ ਗੁਣਵੱਤਾ ‘ਤੇ ਹੀ ਨਹੀਂ, ਸਗੋਂ ਇੰਜੀਨਿਅਰਾਂ ਦੀ ਟ੍ਰੇਨਿੰਗ, ਖੇਤਰੀ ਕਾਰਜਸ਼ਾਲਾਂ ਅਤੇ ਡਿਜਿਟਲ ਮੈਨੁਅਲ ਰਾਹੀਂ ਕੌਸ਼ਲ ਨਿਰਮਾਣ ‘ਤੇ ਵੀ ਹੈ। ਇਸ ਦੇ ਇਲਾਵਾ, ਅਸੀ ਇੱਕ ਖੋਜ ਅਤੇ ਵਿਕਾਸ ਕੇਂਦਰ ਵੀ ਸਥਾਪਿਤ ਕਰਣਂਗੇ, ਜੋ ਭਾਰਤੀ ਨਿਰਮਾਣ ਸੰਦਰਭਾਂ ਵਿੱਚ ਸਬ ਤੋਂ ਵਧੀਆ ਪ੍ਰਣਾਲਿਆਂ ‘ਤੇ ਗਿਆਨ ਪ੍ਰਦਾਨ ਕਰੇਗਾ।

ਭਵਿੱਖ ਵਿੱਚ ਗੁਣਵੱਤਾ ਭਰੋਸਾ ਅਥਾਰਿਟੀ ਦੇ ਦਾਅਰੇ ਨੂੰ ਨਿਜੀ ਸਰੰਚਨਾ ਪਰਿਯੋਜਨਾਵਾਂ ਤੱਕ ਵੱਧਣ ਦੀ ਯੋਜਨਾ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਦੀ ਅਗਲੀ ਯੋਜਨਾ ਗੁਣਵੱਤਾ ਭਰੋਸਾ ਅਥਾਰਿਟੀ ਦੇ ਦਾਅਰੇ ਨੂੰ ਨਿਜੀ ਸਰੰਚਨਾ ਪਰਿਯੋਜਨਾਵਾਂ ਤੱਕ ਵੱਧਣ ਦੀ ਹੈ। ਇਸ ਦੇ ਦਾਅਰੇ ਵਿੱਚ ਵਿਸ਼ੇਸ਼ ਰੂਪ ਨਾਲ ਉਨ੍ਹਾਂ ਪਰਿਯੋਜਨਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਦਾ ਲਾਇਸੈਂਸ ਪ੍ਰਕਿਰਿਆ ਨਾਲ ਸਬੰਧ ਹੈ। ਇਨ੍ਹਾਂ ਵਿੱਚ ਜਨਤੱਕ ਨਿਜੀ ਸਾਂਝੇਦਾਰੀ ਪਰਿਯੋਜਨਾਵਾਂ, ਨਿਜੀ ਇਮਾਰਤ, ਟਾਉਨਸ਼ਿਪ ਅਤੇ ਉਦਯੋਗਿਕ ਪਾਰਕ ਸ਼ਾਮਲ ਹੋਣਗੇ। ਇਹ ਕਦਮ ਗੁਣਵੱਤਾ ਭਰੋਸੇ ਨੂੰ ਸਿਰਫ ਜਨਤੱਕ ਕੰਮਾਂ ਤੱਕ ਸੀਮਿਤ ਨਹੀਂ ਰੱਖੇਗਾ, ਸਗੋਂ ਇਸ ਨਾਲ ਨਾਗਰੀਕਾਂ ਦਾ ਭਰੋਸਾ ਵਧੇਗਾ ਅਤੇ ਨਿਵੇਸ਼ਕਾਂ ਦਾ ਭਰੋਸਾ ਵੀ ਮਜਬੂਤ ਹੋਵੇਗਾ। ਭਵਿੱਖ ਵਿੱਚ ਗੁਣਵੱਤਾ ਭਰੋਸਾ ਅਥਾਰਿਟੀ ਪ੍ਰਮਾਣਪੱਤਰ ਬੁਨਿਆਦੀ ਢਾਂਚੇ ਦੀ ਉੱਤਮਤਾ ਦਾ ਇੱਕ ਮਿਆਰ ਬਣ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਅਸੀ ਸਾਰੇ ਮਿਲ ਕੇ ਇਸ ਸੰਕਲਪ ਅਤੇ ਦ੍ਰਿਸ਼ਟੀਕੋਣ ਨੂੰ ਅਪਨਾਉਣ ਕਿ ਗੁਣਵੱਤਾ ਸਿਰਫ ਇੱਕ ਕੰਮ ਨਹੀਂ, ਸਗੋਂ ਇੱਕ ਆਦਤ ਹੈ। ਜਦੋਂ ਅਸੀ ਅੱਜ ਇਸ ਦੀ ਨੀਂਹ ਰੱਖ ਰਹੇ ਹਨ, ਤਾਂ ਅਸੀ ਆਪਣੀ ਆਉਣ ਵਾਲੀ ਪੀੜੀਆਂ ਨੂੰ ਭਰੋਸਾ ਅਤੇ ਸੁਰੱਖਿਆ ਰੂਪੀ ਵਿਰਾਸਤ ਸੌਂਪ ਸਕਣਂਗੇ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਸਰੋਤ ਹਨ, ਸਾਡੇ ਕੋਲ ਕੌਸ਼ਲ ਹੈ ਅਤੇ ਸਬ ਤੋਂ ਮਹੱਤਵਪੂਰਨ ਗੱਲ, ਸਾਡੇ ਕੋਲ ਪੱਕਾ ਇਰਾਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀ ਉਸ ਇਰਾਦੇ ਨੂੰ ਕੰਮ ਵਿੱਚ ਬਦਲਣ, ਜੋ ਆਉਣ ਵਾਲੇ ਸਾਲਾਂ ਵਿੱਚ ਯਾਦ ਰੱਖਿਆ ਜਾਵੇਗਾ।

ਸਾਡਾ ਯਤਨ ਹੈ ਕਿ ਹਰਿਆਣਾ ਇੱਕ ਅਜਿਹਾ ਸੂਬਾ ਬਣੇ ਅਤੇ ਨਾਇਬ ਸਰਕਾਰ ਦੀ ਅਜਿਹੀ ਪਹਿਚਾਨ ਬਣੇ ਜਿੱਥੇ ਸਪਲੀਮੈਂਟ੍ਰੀ ਬਜਟ ਘੱਟ ਹੋਵੇ-ਕ੍ਰਿਸ਼ਣ ਲਾਲ ਪੰਵਾਰ

ਵਿਕਾਸ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਕਵਾਲਿਟੀ ਅਂੈਸ਼ੋਰੈਂਸ ਅਥੋਰਿਟੀ ਦੇ ਅੱਜ ਜਾਰੀ ਕੀਤੇ ਗਏ ਐਸਓਐਮਪੀ ਨਾਲ ਵਿਕਾਸ ਪਰਿਯੋਜਨਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਆਵੇਗਾ। ਉਨ੍ਹਾਂ ਨੇ ਕਿਹਾ ਕਿ ਕਈ ਪ੍ਰੋਜੈਕਟ ਲੰਬਿਤ ਰਹਿ ਜਾਂਦੇ ਹਨ ਅਤੇ ਸਮੇਂ ‘ਤੇ ਕੰਮ ਪੂਰਾ ਨਾ ਹੋਣ ‘ਤੇ ਰੀ-ਟੈਂਡਰ ਹੁੰਦੇ ਹਨ, ਤਾਂ ਸਰਕਾਰ ਤੋਂ ਪੈਸਾ ਮੰਗਿਆ ਜਾਂਦਾ ਹੈ ਅਤੇ ਮਜਬੂਰੀ ਵਿੱਚ ਸਪਲੀਮੈਂਟzzੀ ਡਿਮਾਂਡਸ ਤੋਂ ਪੈਸਾ ਲੈਣਾ ਪੈਂਦਾ ਹੈ। ਅਸੀ ਇਹ ਯਤਨ ਕਰਣ ਕਿ ਹਰਿਆਣਾ ਇੱਕ ਅਜਿਹਾ ਸੂਬਾ ਬਣੇ ਅਤੇ ਨਾਇਬ ਸਰਕਾਰ ਦੀ ਅਜਿਹੀ ਪਹਿਚਾਨ ਬਣੇ ਜਿੱਥੇ ਸਪਲੀਮੈਂਟ੍ਰੀ ਬਜਟ ਘੱਟ ਹੋਵੇ।

ਉਨ੍ਹਾਂ ਨੇ ਕਿਹਾ ਕਿ ਇੰਜੀਨਿਅਰਿੰਗ ਵਿੰਗ ਇਹ ਵਾਅਦਾ ਕਰਣ ਕਿ ਅੱਜ ਇੱਥੋਂ ਇਹ ਸੰਦੇਸ਼ ਜਾਵੇ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਜੋ ਵੀ ਪਰਿਯੋਜਨਾਵਾਂ ਸ਼ੁਰੂ ਕੀਤੀ ਗਈਆਂ ਹਨ, ਉਹ ਵੀ ਤੈਅ ਸਮੇਂ ਵਿੱਚ ਪੂਰੀ ਹੋਵੇਗੀ।

ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਸੂਬੇ ਦੇ ਇੰਜੀਨਿਅਰਸ ਦੀ ਦੁਨਿਆ ਵਿੱਚ ਅਜਿਹੀ ਪਹਿਚਾਨ ਬਨਣ ਅਤੇ ਕੰਮ ਸਮੇਂ ਸਿਰ ਪੂਰੇ ਹੋਣ, ਜਿਸ ਨਾਲ ਹਰਿਆਣਾ ਦਾ ਨਾਂ ਉਂਚਾ ਹੋਵੇ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਕੋਈ ਨਵਾ ਪ੍ਰੋਜੈਕਟ ਆਉਂਦਾ ਹੈ, ਡੀਪੀਆਰ ਬਣਦਾ ਹੈ, ਕੰਮ ਸ਼ੁਰੂ ਹੁੰਦਾ ਹੈ ਤਾਂ ਜਿਵੇਂ ਹੀ ਕਵਾਲਿਟੀ ਕੰਟ੍ਰੋਲ ਅਥੋਰਿਟੀ ਜਾਂ ਵਿਭਾਗਾਂ ਵਿੱਜ ਜੋ ਕਵਾਲਿਟੀ ਵਿੰਗ ਬਣੀ ਹੋਈ ਹੈ, ਉਹ ਉਨ੍ਹਾਂ ਨੂੰ ਚੈਕ ਕਰਦੀ ਹੈ। ਜੇਕਰ ਅਸੀ ਸ਼ੁਰੂ ਤੋਂ ਹੀ ਨਿਗਰਾਨੀ ਰੱਖਾਂਗੇ ਤਾਂ ਯਕੀਨੀ ਤੌਰ ‘ਤੇ ਗੁਣਵੱਤਾ ਵਿੱਚ ਸੁਧਾਰ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਕਵਾਲਿਟੀ ਅਂੈਸ਼ੋਰੈਂਸ ਅਥੋਰਿਟੀ ਪੰਚਾਇਤ ਵਿਭਾਗ ਦੀ ਪਰਿਯੋਜਨਾਵਾਂ ਵਿੱਚ ਵੀ ਯੋਗਦਾਨ ਦੇਣ। ਮੁੱਖ ਮੰਤਰੀ ਨੇ ਮਹਾਗ੍ਰਾਮਾਂ ਵਿੱਚ ਸ਼ਹਿਰਾਂ ਦੀ ਤਰਜ ‘ਤੇ ਪੀਣ ਦੇ ਪਾਣੀ, ਸੀਵਰੇਜ ਆਦਿ ਸਹੁਲਤਾਂ ਦੇਣਾ ਯਕੀਨੀ ਕੀਤਾ ਹੈ। ਇਸ ਕੰਮ ਵਿੱਚ ਕਰੋੜਾਂ ਰੁਪਏ ਦੀ ਪਰਿਯੋਜਨਾਵਾਂ ਸ਼ਾਮਲ ਹਨ। ਮੌਜੂਦਾ ਸਮੇ ਵਿੱਚ 22 ਮਹਾਗ੍ਰਾਮਾਂ ਵਿੱਚ ਕੰਮ ਚਲ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਲਗਭਗ 70 ਹਜ਼ਾਰ ਪੇਂਡੂ ਸੜਕਾਂ ਦਾ ਰੱਖਰਖਾਓ ਪੰਚਾਇਤ ਵਿਭਾਗ ਕਰਦਾ ਹੈ। ਇਸ ਦੇ ਇਲਾਵਾ, ਤਲਾਬ ਅਥਾਰਿਟੀ ਵੱਲੋਂ ਸੂਬੇ ਵਿੱਚ ਲਗਭਗ 19 ਹਜ਼ਾਰ ਤਲਾਬਾਂ ਵਿੱਚੋਂ 6000 ਤਲਾਬ ਜਿਨ੍ਹਾਂ ਦਾ ਪਾਣੀ ਖਰਾਬ ਹੈ, ਉਨ੍ਹਾਂ ਦਾ ਵੀ ਦੁਬਾਰਾ ਨਿਰਮਾਣ ਕੀਤਾ ਜਾ ਰਿਹਾ ਹੈ।

ਵਿਕਸਿਤ ਭਾਰਤ ਦੇ ਨਕਸ਼ੇ ਵਿੱਚ ਵਿਕਸਿਤ ਹਰਿਆਣਾ ਦੀ ਵੀ ਆਪਣੀ ਪਹਿਚਾਣ ਹੋਵੇਗੀ  ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ

          ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਵਿਜਨ ਸਾਡੇ ਸਾਰਿਆਂ ਦੇ ਸਾਹਮਣੇ ਰੱਖਿਆ ਹੈ। ਇਸ ਵਿਜਨ ਵਿੱਚ ਅਸੀਂ ਸਾਰੇ ਉਨ੍ਹਾਂ ਦਾ ਸਹਿਯੋਗ ਕਰਦੇ ਹੋਏ ਆਪਣੇ ਹਰਿਆਣਾ ਸੂਬੇ ਨੂੰ ਵੀ ਵਿਕਸਿਤ ਹਰਿਆਣਾ ਬਨਾਵਾਂਗੇ। ਜਦੋਂ ਵਿਕਸਿਤ ਭਾਰਤ ਦਾ ਨਕਸ਼ਾ ਤਿਆਰ ਹੋਵੇਗਾ ਤਾਂ ਉਸ ਵਿੱਚ ਵਿਕਸਿਤ ਹਰਿਆਣਾਂ ਦੀ ਵੀ ਆਪਣੀ ਪਹਿਚਾਣ ਹੋਵੇਗੀ। ਇਸ ਦੇ ਲਈ ਬੁਨਿਆਦੀ ਢਾਂਚਾ ਮਜਬੂਤ ਕਰਨ ‘ਤੇ ਫੋਕਸ ਕਰਨਾ ਹੋਵੇਗਾ। ਸਾਨੂੰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ ਕਿ ਵਿਕਾਸਾਤਮਕ ਪਰਿਯੋਜਨਾਵਾਂ ਦੀ ਗੁਣਵੱਤਾ ਵਿੱਚ ਕਿਸੇ ਤਰ੍ਹਾ ਦਾ ਸਮਝੌਤਾ ਨਾਂ ਹੋਵੇ। ਕਿਉਂਕਿ ਇਸ ਨਾਲ ਨਾ ਸਿਰਫ ਪੈਸੇ ਦਾ ਨੁਕਸਾਨ ਹੁੰਦਾ ਹੈ, ਸਗੋ ਜਨਤਾ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਨਿਰਧਾਰਿਤ ਮਾਨਕਾਂ ਦਾ ਪਾਲਣ ਕਰਦੇ ਹੋਏ, ਬੁਨਿਆਦੀ ਢਾਂਚਾ ਪਰਿਯੋਜਨਾਵਾਂ ਵਿੱਚ ਦੇਰੀ ਅਤੇ ਲਾਗਤ ਵਿੱਚ ਵਾਧੇ ਦਾ ਕੰਮ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇੰਨ੍ਹਾਂ ਉਪਾਆਂ ਦਾ ਉਦੇਸ਼ ਨਾ ਸਿਰਫ ਪਰਿਯੋਜਨਾਵਾਂ ਨੂੰ ਸਮੇਂ ‘ਤੇ ਪੂਰਾ ਕਰਨਾ ਹੈ, ਸਗੋ ਦੇਸ਼ ਦੇ ਬੁਨਿਆਦੀ ਢਾਂਚੇ ਦੀ ਸਥਾਪਿਤ ਅਤੇ ਸੁਰੱਖਿਆ ਨੁੰ ਵੀ ਬਿਹਤਰ ਬਨਾਉਣਾ ਹੈ।

          ਸ੍ਰੀ ਬਣਬੀਰ ਗੰਗਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਇੱਕ ਅਜਿਹੇ ਯੁੱਗ ਵਿੱਚ ਦਾਖਲ ਹੋ ਰਿਹਾ ਹੈ, ਜਿੱਥੇ ਸ਼ਾਸਨ ਦੀ ਗੁਣਵੱਤਾ ਦੇ ਨਾਲ ਅੱਗੇ ਵੱਧ ਰਹੇ ਹਨ। ਸਾਡੀ ਸਰਕਾਰ ਨੇ ਸਾਸ਼ਨ ਨੂੰ ਸੁਸਾਸ਼ਨ ਵਿੱਚ ਬਦਲਣ ਦਾ ਕੰਮ ਕੀਤਾ ਹੈ। ਲੋਕਾਂ ਨੂੰ ਸਰਕਾਰ ‘ਤੇ ਪੂਰਾ ਭਰੋਸਾ ਹੈ ਅਤੇ ਲਗਾਤਾਰ ਤੀਜੀ ਵਾਰ ਕੇਂਦਰ ਤੇ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਉਮੀਦਾਂ ‘ਤੇ ਖਰਾ ਉਤਰਣ ਲਈ ਸਰਕਾਰ ਦੀ ਜਿਮੇਵਾਰੀ ਬਣਦੀ ਹੈ ਕਿ ਉਹ ਸੁਸਾਸ਼ਨ ਦੇ ਨਾਲ-ਨਾਲ ਉੱਚ ਗੁਣਵੱਤਾ ਦੇ ਨਾਲ ਢਾਂਚਾਗਤ ਵਿਕਾਸ ‘ਤੇ ਜੋਰ ਦੇਣ। ਅਸੀਂ ਜਦੋਂ ਕਿਸੇ ਬੁਨਿਆਦੀ ਢਾਂਚਾ ਪਰਿਯੋਜਨਾ ਦੀ ਗੱਲ ਕਰਦੇ ਹਨ, ਤਾਂ ਸਿਰਫ ਇੱਟ-ਪੱਥਰ ਦਾ ਨਹੀਂ, ਸਗੋ ਉਸ ਭਰੋਸੇ ਦੀ ਗੱਲ ਕਰਦੇ ਹਨ ਜੋ ਜਨਤਾ ਸਾਡੇ ‘ਤੇ ਕਰਦੀ ਹੈ। ਉਸ ਭਰੋਸੇ ‘ਤੇ ਖਰਾ ਉਤਰਣ ਲਈ ਸਰਕਾਰ ਨੇ ਅਨੇਕ ਯੋਜਨਾਵਾਂ ਬਣਾਈਆਂ ਹਨ, ਪਰ ਅੱਜ ਦਾ ਦਿਨ ਇਸ ਲਈ ਵੀ ਬਹੁਤ ਮਹਤੱਵਪੂਰਣ ਹੈ ਕਿ ਅਸੀਂ ਢਾਂਚਾਗਤ ਵਿਕਾਸ ਵਿੱਚ ਗੁਣਵੱਤਾ ਸੁਧਾਰ ਦੀ ਦਿਸ਼ਾ ਵਿੱਚ ਅੱਗੇ ਵਧੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਇੱਕ ਮਿਸ਼ਨ ਨਹੀਂ ਹੈ, ਇਹ ਇੱਕ ਅੰਦੋਲਨ ਹੈ – ਦੇਸ਼ ਦੇ ਵਿਕਾਸ ਦਾ, ਭਰੋਸੇ ਦਾ ਅਤੇ ਨਵੇਂ ਭਾਰਤ ਦੀ ਬੁਨਿਆਦ ਦਾ।

ਕੁਆਲਿਟੀ ਐਸ਼ਿਓਰੇਂਸ ਅਥਾਰਿਟੀ ਵਿਆਪਕ ਬੁਨਿਆਦੀ ਢਾਂਚਾ, ਜੋ ਪਲਾਨਿੰਗ ਤੋਂ ਲੈ ਕੇ, ਸਮੱਗਰੀ ਦੀ ਗੁਣਵੱਤਾ ਅਤੇ ਰੱਖਰਖਾਵ ਦੇ ਤੌਰ ਤਰੀਕਿਆਂ ‘ਤੇ ਰੱਖਦਾ ਹੈ ਧਿਆਨ  ਚੇਅਰਮੈਨ ਰਾਜੀਵ ਅਰੋੜਾ

          ਕੁਆਲਿਟੀ ਐਸ਼ਿਓਰੇਂਸ ਅਥਾਰਿਟੀ ਦੇ ਚੇਅਰਮੈਨ ਸ੍ਰੀ ਰਾਜੀਵ ਅਰੋੜਾ ਨੇ ਪੇਸ਼ਗੀ ਰਾਹੀਂ ਅਥਾਰਿਟੀ ਵੱਲੋਂ ਕੀਤੇ ਗਏ ਕੰਮਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇਹ ਇੱਕ ਅਜਿਹੀ ਅਥਾਰਿਟੀ ਬਣਾਈ ਜੋ ਭਾਂਰਤ ਵਿੱਚ ਹੁਣ ਕਿਤੇ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਉਸ ਸਮੇਂ ਦੇ ਮੁੱਖ ਮੰਤਰੀ ਦੀ ਸੋਚ ਸੀ ਕਿ ਗੁਣਵੱਤਾ ਦੀ ਗੱਲ ਸਿਰਫ ਮੌਕੇ ”ਤੇ ੧ਾ ਕੇ ਸੈਂਪਲ ਲੈਣ ਤੱਕ ਸੀਮਤ ਨਾ ਰਹੇ, ਸਗੋ ਇੰਨ੍ਹਾਂ ਸੱਭ ਤੋਂ ਅੱਗੇ ਵੱਧਦੇ ਹੋਏ ਪ੍ਰਕ੍ਰਿਆਵਾਂ ਨੂੰ ਮਜਬੂਤ ਕਰਨ ਅਤੇ ਇੰਨ੍ਹਾਂ ਪ੍ਰਕ੍ਰਿਆਵਾਂ ਨੂੰ ਰੋਜਾਨਾ ਦੇ ਕੰਮ ਵਿੱਚ ਅਪਨਾਉਣ।

          ਉਨ੍ਹਾਂ ਨੇ ਕਿਹਾ ਕਿ ਅਥਾਰਿਟੀ ਨੇ ਟ੍ਰੇਨਿੰਗ ਅਤੇ ਕੁਆਲਿਟੀ ਬਿਲਡਿੰਗ ‘ਤੇ ਕੰਮ ਕੀਤਾ। ਪਿਛਲੇ ਇੱਕ ਮਹੀਨੇ ਵਿੱਚ ਅਸੀਂ 80 ਇੰਜੀਨੀਅਰ ਨੁੰ ਪ੍ਰੋਤਸਾਹਿਤ ਕੀਤਾ ਹੈ ਅਤੇ ਇਸ ਮਹੀਨੇ ਵਿੱਚ ਵੀ 80 ਹੋਰ ਇੰਜੀਨੀਅਰ ਨੂੰ ਸਿਖਲਾਈ ਦੇਣਗੇ। ਉਨ੍ਹਾਂ ਨੇ ਕਿਹਾ ਕਿ ਕੁਆਲਿਟੀ ਐਸ਼ਿਓਰੇਂਸ ਅਥਾਰਿਟੀ ਇੱਕ ਵਿਆਪਕ ਬੁਨਿਆਦੀ ਢਾਂਚਾ ਹੈ, ਜੋ ਇੱਕ ਸੰਪੂਰਣ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ। ਇਸ ਵਿੱਚ ਯੋਜਨਾ ਕਿਵੇਂ ਬਣੇਗੀ, ਡਿਜਾਇਨ ਕਿਵੇਂ ਹੋਵੇਗਾ ਅਤੇ ਸਮੱਗਰੀ ਦੀ ਗੁਣਵੱਤਾ ਕਿਵੇਂ ਹੁੰਦੀ ਚਾਹੀਦੀ ਹੈ, ਇਸ ‘ਤੇ ਵੀ ਧਿਆਨ ਰੱਖਦਾ ਹੈ।

          ਪ੍ਰੋਗਰਾਮ ਵਿੱਚ ਮੁੱਖ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਮੋਹਮਦ ਸ਼ਾਇਨ ਅਤੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin