ਹਰਿਆਣਾ ਨਿਊਜ਼

ਪੱਤਰਕਾਰਾਂ ਨਾਲ ਗਲਬਾਤ ਵਿਚ ਮੁੱਖ ਮੰਤਰੀ ਨੇ ਕਿਹਾ- ਸਜਗਤਾ ਨਾਲ ਜਨਸੇਵਾ ਦੀ ਦਿਸ਼ਾ ਵਿਚ ਕੰਮ ਕਰ ਰਹੀ ਸਰਕਾਰ

ਚੰਡੀਗੜ੍ਹ   ( ਜਸਟਿਸ ਨਿਊਜ਼  )ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ 2047 ਨੂੰ ਸਾਹਮਣੇ ਰੱਖਦੇ ਹੋਏ ਕੇਂਦਰ ਤੇ ਸੂਬਾ ਸਰਕਾਰ ਅੱਗੇ ਵੱਧ ਰਹੀ ਹੈ। ਆਮਜਨਤਾ ਨੂੰ ਮੁੱਢਲੀ ਸਹੂਲਤਾਂ ਪ੍ਰਦਾਨ ਕਰਨ ਵਿਚ ਜਿੱਥੇ ਸ਼ਹਿਰੀ ਨਿਗਮ ਦੀ ਅਹਿਮ ਭੂਕਿਮਾ ਹੈ ਉੱਥੇ ਹੀ ਜਨਹਿੱਤਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਸਰਕਾਰ ਆਪਣੀ ਜਿਮੇਵਾਰੀ ਪ੍ਰਭਾਵੀ ਰੂਪ ਨਾਲ ਨਿਭਾ ਰਹੀ ਹੈ।

          ਮੁੱਖ ਮੰਤਰੀ ਐਤਵਾਰ ਨੁੰ ਫਰੀਦਾਬਾਦ ਵਿਚ ਪ੍ਰਬੰਧਿਤ ਇੱਕ ਸਮਾਰੋਹ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਸੈਕਟਰ-12 ਵਿਚ ਬਣੇ ਹੈਲੀਪੈਡ ‘ਤੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।

          ਗਲਬਾਤ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਤੇ ਸੂਬੇ ਵਿਚ ਡਬਲ ਇੰਜਨ ਸਰਕਾਰ ਲੋਕਾਂ ਦੇ ਵਿਕਾਸ ਵਿਚ ਲੱਗੀ ਹੈ। ਹੁਣ ਛੋਟੀ ਸਰਕਾਰ ਬਨਣ ਦੇ ਬਾਅਦ ਟ੍ਰਿਪਲ ਇੰਜਨ ਦੀ ਸਰਕਾਰ ਵੱਧ ਤਾਕਤ ਨਾਲ ਲੋਕਾਂ ਦੀ ਜਨਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਵਿਕਾਸ ਕੰਮਾਂ ਵੱਲ ਵੱਧ ਤੇਜ ਗਤੀ ਨਾਲ ਅੱਗੇ ਵਧਾਏਗੀ। ਉਨ੍ਹਾਂ ਨੇ ਕਿਹਾ ਕਿ ਅਗਾਮੀ 12 ਮਾਰਚ ਨੂੰ ਜਦੋਂ ਨਿਗਮ ਚੋਣ ਦੇ ਨਤੀਜੇ ਆਉਣਗੇ ਤਾਂ ਸਾਰੇ ਸਥਾਨਾਂ ‘ਤੇ ਭਾਜਪਾ ਦੇ ਉਮੀਦਵਾਰ ਵੱਡੇ ਅੰਤਰ ਨਾਲ ਜੇਤੂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਹ ਛੋਟੀ ਸਰਕਾਰ ਹੈ, ਜੋ ਸਿੱਧੇ ਰੂਪ ਨਾਲ ਜਨਤਾ ਨਾਲ ਜੁੜੀ ਸਮਸਿਆਵਾਂ ਦਾ ਨਿਪਟਾਰਾ ਕਰਦੀ ਹੈ।

          ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਸਾਰੇ ਵਾਦੇ ਅਤੇ ਸਾਲ 2014 ਤੇ ਸਾਲ 2019 ਦੇ ਚੋਣਾਵੀ ਸੰਕਲਪ ਪੱਤਰ ਦੇ ਵਾਦਿਆਂ ਨੂੰ ਪੂਰਾ ਕੀਤਾ ਹੈ ਅਤੇ ਜਦੋਂ ਨਿਗਮ ਚੋਣ ਲਈ ਤਿਆਰ ਸੰਕਲਪ ਪੱਤਰ ਵਿਚ 21 ਵਾਦੇ ਕੀਤੇ ਸਨ ਅਤੇ ਇੰਨ੍ਹਾਂ ਸਾਰੇ ਵਾਦਿਆਂ ਨੂੰ ਵੀ ਅਗਾਮੀ ਦਿਨਾਂ ਵਿਚ ਪੂਰਾ ਕੀਤਾ ਜਾਵੇਗਾ। ਊਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਗਾਰੰਟੀ ਦੇ ਤਹਿਤ ਇੰਨ੍ਹਾਂ ਵਾਦਿਆਂ ਨੂੰ ਪੂਰਾ ਕਰ ਰਹੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਕਾਰਜਕਾਲ ਵਿਚ ਦੇਸ਼ ਵਿਚ ਵੱਡੇ ਪੱਧਰ ‘ਤੇ ਬਦਲਾਅ ਹੋਏ ਹਨ ਅਤੇ ਦੇਸ਼ ਤੇਜੀ ਨਾਲ ਤਰੱਕੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸਾਲ 2047 ਤੱਕ ਦੇਸ਼ ਨੂੰ ਵਿਕਸਿਤ ਬਨਾਉਣ ਦਾ ਸੰਕਲਪ ਕੀਤਾ ਹੈ ਅਤੇ ਇਸ ਸੰਕਲਪ ਨੂੰ ਜਨਤਾ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ।

          ਇਸ ਮੌਕੇ ‘ਤੇ ਸ਼ਹਿਰੀ ਸਥਾਨਕ ਮੰਤਰੀ ਸ੍ਰੀ ਵਿਪੁਲ ਗੋਇਲ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਗੁਰੂਗ੍ਰਾਮ ਵਿਚ ਵਿਸ਼ਵ ਸ਼ਾਂਤੀ ਕੇਂਦਰ ਦੇ ਉਦਘਾਟਨ ਸਮਾਰੋਹ ਨੂੰ ਕੀਤਾ ਸੰਬੋਧਿਤ

ਚੰਡੀਗੜ੍ਹ ( ਜਸਟਿਸ ਨਿਊਜ਼ ) ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਭਾਰਤ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਮਾਰਗ ਦਿਖਾ ਰਿਹਾ ਹੈ। ਚਾਹੇ ਕੌਮਾਂਤਰੀ ਕੂਟਨੀਤੀ ਹੋਵੇ, ਵਾਤਾਵਰਣ ਸਰੰਖਣ ਹੋਵੇ ਜਾਂ ਵਿਸ਼ਵ ਮਹਾਮਾਰੀ ਨਾਲ ਲੜਨ ਦਾ ਸੰਕਲਪ, ਭਾਰਤ ਨੈ ਹਮੇਸ਼ਾ ਮਨੁੱਖਤਾ ਦੀ ਭਲਾਈ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਇਹੀ ਪਰੰਪਰਾ ਅਤੇ ਸਭਿਆਚਾਰ ਵਿਕਸਿਤ ਭਾਰਤ ਦੀ ਪਹਿਚਾਣ ਹੋਵੇਗੀ।

          ਮੁੱਖ ਮੰਤਰੀ ਐਤਵਪਾਰ ਨੂੰ ਗੁਰੂਗ੍ਰਾਮ ਦੇ ਸੈਕਟਰ 39 ਸਥਿਤ ਅਹਿੰਸਾ ਵਿਸ਼ਵ ਭਾਰਤੀ ਸੰਸਥਾ ਵੱਲੋਂ ਨਵੇਂ ਨਿਰਮਾਣਤ ਵਿਸ਼ਵ ਸ਼ਾਂਤੀ ਕੇਂਦਰ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਵਿਸ਼ਵ ਸ਼ਾਂਤੀ ਕੇਂਦਰ ਦਾ ਉਦਘਾਟਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਵੱਲੋਂ ਕੀਤਾ ਗਿਆ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਦਾ ਮਹਾਨ ਸਭਿਆਚਾਰ ਅਤੇ ਪਰੰਪਰਾ ਨੇ ਹਮੇਸ਼ਾ ਸ਼ਾਂਤੀ, ਸ਼ਹਿਨਸ਼ੀਲਤਾ ਅਤੇ ਭਾਈਚਾਰਾ ਦਾ ਸੰਦੇਸ਼ ਦਿੱਤਾ ਹੈ। ਇਹ ਉਹ ਦੇਸ਼ ਹੈ, ਜਿੱਥੇ ਹਰ ਯੁੱਗ ਅਤੇ ਹਰ ਸਮੇਂ ਵਿਚ ਭਗਵਾਨ ਸ੍ਰੀਰਾਮ ਅਤੇ ਯੋਗਰਾਜ ਸ੍ਰੀਕ੍ਰਿਸ਼ਣ ਤੋਂ ਲੈ ਕੇ ਭਗਵਾਨ ਮਹਾਵੀਰ, ਮਹਾਤਮਾ ਬੁੱਧ ਅਤੇ ਗੁਰੂ ਨਾਨਕ ਦੇਵ ਜੀ ਵਰਗੇ ਮਹਾਨ ਆਤਮਾਵਾਂ ਨੇ ਜਨਮ ਲੈ ਕੇ ਆਪਣੇ ਆਪਣੇ ਸਮੇਂ ਵਿਚ ਪੂਰੇ ਮਨੁੱਖ ਸਮਾਜ ਨੂੰ ਸਚਾਈ, ਅਹਿੰਸਾ, ਪ੍ਰੇਮ, ਏਕਤਾ, ਸ਼ਾਂਤੀ, ਭਾਈਚਾਰਾ, ਦਿਆ, ਕਰੁਣਾ, ਪਰੋਪਰਾਕ ਅਤੇ ਮਨੁੱਖਤਾ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਮਨੁੱਖ ਜਾਤੀ ਵਿਚ ਅਮਨ ਚੈਨ ਤੇ ਸ਼ਾਂਤੀ ਦਾ ਵਾਤਾਵਰਣ ਬਨਾਉਣ ਦੇ ਲਈ ਉੱਚੇ ਮਨੁੱਖੀ ਆਦਰਸ਼ਾਂ ਦੀ ਸਥਾਪਨਾ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਮਹਾਪੁਰਸ਼ਾਂ ਨੇ ਆਪਣੇ ਪਾਵਨ ਸਿਖਿਆਵਾਂ ਨਾਲ ਮਨੁੱਖ ਜੀਵਨ ਦਾ ਸਹੀ ਮਾਰਗ ਦਿਖਲਾਇਆ। ਉਨ੍ਹਾਂ ਦੀ ਸਿਖਿਆਵਾਂ ਤੇ ਉਪਦੇੜ ਵੀ ਸਮੇਂ ਦੀ ਕਸੌਟੀ ‘ਤੇ ਬਿਲਕੁੱਲ ਖਰੇ ਉਤਰਦੇ ਹਨ।

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਵੀ ਸੱਭਕਾ ਸਾਥ-ਸੱਭਕਾ ਵਿਕਾਸ-ਸੱਭਕਾ ਵਿੜਵਾਸ ਅਤੇ ਸੱਭਕਾ ਪ੍ਰਯਾਸ ਦੀ ਨੀਤੀ ਨਾਲ, ਸਮਾਜ ਦੇ ਹਰ ਵਰਗ ਨੂੰ ਇੱਕਜੁਟ ਕਰ ਇੱਕ ਸਮਰਸ ਸਮਾਜ ਬਨਾਉਣ ਦੀ ਦਿੜਾ ਵਿਚ ਅੱਗੇ ਵੱਧ ਰਹੀ ਹੈ। ਉਸੀ ਤਰ੍ਹਾ ਅੱਜ ਇਸ ਸੰਸਥਾ ਦਾ ਯਤਨ ਵੀ ਯਕੀਨੀ ਰੂਪ ਨਾਲ ਇਹ ਸੰਦੇੜ ਦਵੇਗਾ ਕਿ ਸ਼ਾਂਤੀ ਸਿਰਫ ਇੱਕ ਆਦਰਸ਼ ਨਹੀਂ, ਸਗੋ ਇੱਕ ਜੀਵਨ ਜੀਣ ਦਾ ਢੰਗ ਹੈ। ਮੁੱਖ ਮੰਤਰੀ ਨੇ ਇਸ ਦੌਰਾਨ ਮੌਜੂਦ ਜਨਤਾ ਨੂੰ ਸਮਾਜ ਵਿਚ ਸ਼ਾਂਤੀ ਅਤੇ ਭਾਈਚਾਰਾ ਨੂੰ ਪ੍ਰੋਤਸਾਹਨ ਦੇਣ ਅਤੇ ਅਹਿੰਸਾ ਨੂੰ ਆਪਣੇ ਜੀਵਨ ਦਾ ਮੂਲ ਮੰਤਰ ਬਨਾਉਣ ਦੀ ਅਪੀਲ ਕੀਤੀ। ਇਸ ਮੌਕੇ ‘ਤੇ ਆਯੋਜਕ ਜਨ ਅਚਾਰਿਆ ਡਾ. ਲੋਕੇਸ਼ ਮੁਨੀ ਸਮਤੇ ਹੋਰ ਮਾਣਯੋਗ ਮੌਜੂਦ ਰਹੇ।

ਕਿਸਾਨਾਂ ਦੀ ਖਰਾਬ ਫਸਲ ਦਾ ਮਿਲੇਗਾ ਸਹੀ ਮੁਆਵਜਾ

ਚੰਡੀਗੜ੍ਹ  (ਜਸਟਿਸ ਨਿਊਜ਼  ) ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਜੋ ਕਿਸਾਨ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਰਜਿਸਟਰਡ ਨਹੀਂ ਹਨ ਉਹ ਅਗਲੇ 72 ਘੰਟਿਆਂ (ਤਿੰਨ ਦਿਨ) ਦੇ ਅੰਦਰ ਹਰਿਆਣਾ ਸ਼ਤੀਪੂਰਤੀ ਪੋਰਟਲ ‘ਤੇ ਗੜੇਮਾਰੀ ਨਾਲ ਹੋਏ ਆਪਣਾ ਨੁਕਸਾਨ ਦਰਜ ਕਰਾਉਣ, ਤਾਂ ਜੋ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਫਸਲ ਨੁਕਸਾਨ ਦਾ ਸਹੀ ਮੁਲਾਂਕਨ ਕਰ ਸਕਣ।

          ਸ੍ਰੀ ਰਾਣਾ ਨੈ ਕਿਸਾਨਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਚਿੰਤਾ ਨਾ ਕਰਨ ਉਨ੍ਹਾਂ ਦੀ ਖਰਾਬ ਫਸਲ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।

          ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਕਿਸਾਨਾਂ ਦੀ ਸਹੂਲਤ ਲਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਤੇ ਹਰਿਆਣਾ ਸ਼ਤੀਪੂਰਤੀ ਪੋਰਟਲ ਰਾਹੀਂ ਫਸਲ ਨੁਕਸਾਨ ਦੀ ਰਿਪੋਰਟਿੰਗ ਦੀ ਵਿਵਸਥਾ ਉਪਲਬਧ ਹਨ।

          ਜਿਨ੍ਹਾਂ ਕਿਸਾਨਾਂ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾਂ ਤਹਿਤ ਆਪਣਾ ਰਜਿਸਟ੍ਰੇਸ਼ਣ ਕਰਵਾ ਰੱਖਿਆ ਹੈ, ਉਹ ਆਪਣੇ ਨੇੜੇ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰ ਆਪਣੀ ਫਸਲ ਦੇ ਖਰਾਬ ਦੀ ਰਿਪੋਰਟ ਦਰਜ ਕਰਵਾਉਣ।

          ਉੱਥੇ ਹੀ, ਜਿਨ੍ਹਾਂ ਕਿਸਾਨਾਂ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਰਜਿਸਟਰਡ ਨਹੀਂ ਕਰਵਾਈ ਗਈ ਹੈ ਉਹ ਅਗਾਮੀ ਤਿੰਨ ਦਿਨ ਦੇ ਅੰਦਰ ਹਰਿਆਣਾ ਸ਼ਤੀਪੂਰਤੀ ਪੋਰਟਲ ‘ਤੇ ਆਪਣੀ ਫਸਲ ਦੀ ਖਰਾਬੇ ਦੀ ਰਿਪੋਰਟ ਦਰਜ ਕਰਾਉਣ। ਇਸ ਦੇ ਬਾਅਦ ਦਰਜ ਰਿਪੋਰਟ ਅਨੁਸਾਰ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਫਸਲ ਨੁਕਸਾਨ ਦਾ ਸਹੀ ਮੁਲਾਂਕਨ ਕਰੇਗਾ। ਉਨ੍ਹਾਂ ਨੇ ਦਸਿਆ ਕਿ ਇਸ ਦੇ ਲਈ ਮੇਰੀ ਫਸਲ ਮੇਰਾ ਬਿਊਰਾ ਪੋਰਟਲ ‘ਤੇ ਰਜਿਸਟ੍ਰੇਸ਼ਣ ਹੋਣਾ ਜਰੂਰੀ ਹੈ। ਅਜਿਹੇ ਕਿਸਾਨ ਜਲਦੀ ਤੋਂ ਜਲਦੀ ਇਸ ਪੋਰਟਲ ‘ਤੇ ਆਪਣਾ ਰਜਿਸਟ੍ਰੇਸ਼ਣ ਕਰਵਾ ਲੈਣ।

          ਖੇਤੀਬਾੜੀ ਮੰਤਰੀ ਨੇ ਦਸਿਆ ਕਿ ਦੋਵਾਂ ਪੋਰਟਲ ਮੌਜੂਦਾ ਵਿਚ ਖੁੱਲੇ ਹੋਏ ਹਨ। ਅਜਿਹੇ ਵਿਚ ਸਾਰੇ ਪ੍ਰਭਾਵਿਤ ਕਿਸਾਨਾਂ ਨੂੰ ਅਪੀਲ ਹੈ ਕਿ ਊਹ ਨਿਰਧਾਰਿਤ ਸਮੇਂ ਸੀਮਾ ਅੰਦਰ ਆਪਣੇ ਫਸਲ ਨੁਕਸਾਨ ਦੀ ਰਿਪੋਰਟ ਦਰਜ ਕਰਵਾ ਕੇ ਸਰਕਾਰ ਦੀ ਯੋਜਨਾਵਾਂ ਦਾ ਲਾਭ ਚੁੱਕਣ।

ਨਗਰ ਨਿਗਮ ਵਿਚ ਜਿੱਤ ਦੇ ਬਾਅਦ ਬਣੇਗੀ ਹਰਿਆਣਾ ਵਿਚ ਟ੍ਰਿਪਲ ਇੰਜਨ ਦੀ ਸਰਕਾਰ  ਅਨਿਲ ਵਿਜ

ਚੰਡੀਗੜ੍ਹ  ( ਜਸਟਿਸ ਨਿਊਜ਼ ) ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੱਜ ਹੋ ਰਹੇ ਨਗਰ ਨਿਗਮ ਚੋਣ ਵਿਚ ਵੀ ਉਨ੍ਹਾਂ ਦੇ ਸੰਗਠਨ ਦੀ ਜਿੱਤ ਹੋਵੇਗੀ ਅਤੇ ਫਿਰ ਸੂਬੇ ਵਿਚ ਟ੍ਰਿਪਲ ਇੰਜਨ ਦੀ ਸਰਕਾਰ ਬਣੇਗੀ।

          ਸ੍ਰੀ ਵਿਜ ਅੱਜ ਅੰਬਾਲਾ ਕੈਂਟ ਵਿਚ ਆਪਣੇ ਪਰਿਵਾਰ ਸਮੇਤ ਵੋਟ ਕਰਨ ਦੇ ਬਾਅਦ ਮੀਡੀਆ ਪਰਸਨਸ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ।

          ਉਨ੍ਹਾਂ ਨੇ ਸਾਰੇ ਵੋਟਰਾਂ ਤੋਂ ਵੋਟ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਾਰੇ ਵੋਟਰਾਂ ਨੂੰ ਪ੍ਰਜਾਤੰਤਰ ਦੇ ਸੱਭ ਤੋਂ ਵੱਡੇ ਪਰਵ ਵਿਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਦਾਵਾ ਕੀਤਾ ਕਿ ਅੱਜ ਹਰਿਆਣਾ ਵਿਚ ਟ੍ਰਿਪਲ ਇੰਜਨ ਦੀ ਸਰਕਾਰ ਬਨਣ ਜਾ ਰਹੀ ਹੈ। ਲੋਕ ਜਾਣਦੇ ਹਨ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਅਤੇ ਸੂਬੇ ਵਿਚ ਹੈ ਅਤੇ ਜੇਕਰ ਨਗਰ ਨਿਗਮ ਵਿਚ ਵੀ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਵਿਕਾਸ ਤੇਜ ਗਤੀ ਨਾਲ ਹੋਵੇਗਾ।

          ਸ੍ਰੀ ਵਿਜ ਨੇ ਕਾਂਗਰਸ ਪਾਰਟੀ ਵੱਲੋਂ ਵੀਵੀਪੈਟ ਦੇ ਇਸਤੇਮਾਲ ਨੂੰ ਲੈ ਕੇ ਨਵੀਂ ਸ਼ਿਕਾਇਤ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਇਲੈਕਸ਼ਨ ਦੌਰਾਨ ਦੋਸ਼ ਲਗਾਉਣਾ ਪੁਰਾਣੀ ਆਦਤ ਹੈ।

ਧਰਤੀ ਨੂੰ ਬਚਾਉਣ ਲਈ ਜੰਗਲੀ ਜੀਵ ਸਰੰਖਣ ਜਰੂਰੀ  ਰਾਓ ਨਰਬੀਰ ਸਿੰਘ

ਚੰਡੀਗੜ੍ਹ  ( ਜਸਟਿਸ ਨਿਊਜ਼ ) ਹਰਿਆਣਾ ਦੇ ਵਾਤਾਵਰਣ, ਵਨ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਧਰਤੀ ਨੂੰ ਬਚਾਉਣ ਲਈ ਜੰਗਲੀ ਜੀਵ ਸਰੰਖਣ ਜਰੂਰੀ ਹੈ। ਅੱਜ ਪ੍ਰਦੂਸ਼ਿਤ ਵਾਤਾਵਰਣ ਅਤੇ ਕੁਦਰਤ ਦੇ ਬਦਲਦੇ ਮਿਜਾਜ ਦੇ ਕਾਰਨ ਜੀਵ-ਜੰਤੂਆਂ ਅਤੇ ਵਨਸਪਤੀਆਂ ਦੀ ਅਨੇਕ ਪ੍ਰਜਾਤੀਆਂ ਦੇ ਮੌਜੂਦ ਸੰਕਟ ਬਣਿਆ ਹੋਇਆ ਹੈ। ਇਸ ਸਾਲ ਵਿਸ਼ਵ ਜੰਗਲੀ ਜੀਵ ਸਰੰਖਣ ਦਿਵਸ ਨੂੰ ਜੰਗਲੀ ਜੀਵ ਸਰੰਖਣ, ਵਿੱਤ-ਲੋਗ ਅਤੇ ਗ੍ਰਹਿ ਵਿਚ ਨਿਵੇਸ਼ ਥੀਮ ਦੇ ਨਾਲ ਮਨਾਇਆ ਜਾ ਰਿਹਾ ਹੈ।

          ਵਿਸ਼ਵ ਜੰਗਲੀ ਜੀਵ ਦਿਵਸ ਦੀ ਪਹਿਲਾਂ ਸ਼ਾਮ ‘ਤੇ ਅੱਜ ਇੱਥੇ ਜਾਰੀ ਇੱਕ ਸੰਦੇਸ਼ ਵਿਚ ਮੰਤਰੀ ਰਾਓ ਨਰਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦਿਨ ਲੋਕਾਂ ਨੂੰ ਜੰਗਲੀ ਜੀਵ ਸਰੰਖਣ ਦਾ ਸੰਕਲਪ ਲੈਣਾ ਚਾਹੀਦਾ ਹੈ।

          ਉਨ੍ਹਾਂ ਨੇ ਕਿਹਾ ਕਿ ਵਨ ਅਤੇ ਜੰਗਲੀ ਜੀਵ ਵਿਭਾਗ ਹਰਿਆਣਾ ਵਿਚ ਜੰਗਲੀ ਜੀਵਨ ਸਰੰਖਣ ਲਈ ਕਈ ਅਨੋਖੀ ਪਹਿਲ ਕਰ ਰਿਹਾ ਹੈ। ਸ਼ਿਵਾਲਿਕ ਮਾਊਂਟੇਨ ਰੇਂਜ ਵਿਚ ਪੈਣ ਵਾਲੇ ਪਿੰਜੌਰ ਵਿਚ ਗਿੱਦ ਪ੍ਰਜਨਨ ਅਤੇ ਸਰੰਖਣ ਕੇਂਦਰ ਖੋਲਿਆ ਗਿਆ ਹੈ, ਜਿਸ ਵਿਚ ਵਿਲੁਪਤ ਹੋ ਰਹੀ ਇਸ ਗਿੱਦ ਪ੍ਰਜਾਤੀ ਨੂੰ ਸਰੰਖਤ ਕੀਤਾ ਗਿਆ ਹੈ ਅਤੇ ਗਿੱਦਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸੀ ਤਰ੍ਹਾ ਅਰਾਵਲੀ ਮਾਊਂਟੇਨ ਰੇਂਜ ਵਿਚ ਜੰਗਲ ਸਫਾਰੀ ਪਰਿਯੋਜਨਾ ਦੀ ਰੂਪ-ਰੇਖਾ ਤਿਆਰ ਕੀਤੀ ਗਈ ਹੈ, ਜਿਸ ਦੀ ਜਲਦੀ ਹੀ ਸ਼ੁਰੂਆਤ ਹੋ ਜਾਵੇਗਾ। ਇਸ ਵਿਚ ਕਿਹੜੇ ਜੰਗਲੀ ਪ੍ਰਾਣੀ ਨੂੰ ਕਿਸੇ ਸ਼੍ਰਣੀ ਵਿਚ ਰੱਖੇ ਜਾਣ, ਇਸ ‘ਤੇ ਕੰਮ ਕੀਤਾ ੧ਾ ਰਿਹਾ ਹੈ ਅਤੇ ਉਹ ਖੁਦ ਇਸੀ ਦੀ ਮੋਨੀਟਰਿੰਗ ਕਰ ਰਹੀ ਹੈ। ਉਹ ਮਹਾਰਾਸ਼ਟਰ ਤੇ ਗੁਜਰਾਤ ਦੇ ਜੰਗਲਾਂ ਵਿਚ ਬਣਾਈ ਗਈ ਇਸ ਤਰ੍ਹਾ ਦੀ ਸਫਾਰੀ ਦਾ ਦੌਰਾ ਵੀ ਕਰ ਚੁੱਕੇ ਹਨ।

          ਉਨ੍ਹਾਂ ਨੇ ਕਿਹਾ ਕਿ ਟੋਪੀਕਲ ਖੇਤਰਾਂ ਵਿਚ ਜੰਗਲੀ ਜੀਵ ਆਬਾਦੀ ਦੇ ਘੱਟ ਰਹੇ ਆਂਕੜੇ ਚਿੰਤਾਯੋਗ ਹਨ। ਜੰਗਲੀ ਜੀਵ ਦੀ ਆਬਾਦੀ ਨੂੰ ਵਧਾਉਣ ਲਈ ਹਰਿਆਣਾ ਸਰਕਾਰ ਕਈ ਕੌਮਾਂਤਰੀ ਏਜੰਸੀਆਂ ਨਾਲ ਗਲਬਾਤ ਕੀਤੀ ਹੈ। ਇਸ ਦੇ ਨਾਲ ਹੀ ਨਿਜੀ ਖੇਤਰ ਤੇ ਕੁੱਝ ਨਵੇਂ ਸਟਾਰਟਅੱਪ ਵਿਚ ਵੀ ਸਰਕਾਰ ਨੂੰ ਸਹਿਯੋਗ ਦੇਣ ਵਿਚ ਦਿਲਚਸਪੀ ਦਿਖਾਈ ਹੈ, ਜੋ ਕਿ ਸ਼ਲਾਘਾਯੋਗ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin