Haryana News

ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਲਿਆ ਖਪਤਕਾਰ ਹਿੱਤ ਵਿਚ ਵੱਡਾ ਕਦਮ, ਆਰ.ਕੇ. ਖੰਨਾ ਬਣੇ ਨਵੇਂ ਬਿਜਲੀ ਲੋਕਪਾਲ

ਚੰਡੀਗੜ੍ਹ, 19 ਜਨਵਰੀ – ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (ਐਚਈਆਰਸੀ) ਨੇ ਖਪਤਕਾਰਾਂ ਦੀ ਸ਼ਿਕਾਇਤਾਂ ਦੇ ਤੁਰੰਤ ਅਤੇ ਪਾਰਦਰਸ਼ੀ ਹੱਲ ਲਈ 17 ਜਨਵਰੀ ਨੂੰ ਇੰਜੀਨੀਅਰ ਰਾਕੇਸ਼ ਕੁਮਾਰ ਖੰਨਾ ਨੂੰ ਬਿਜਲੀ ਲੋਕਪਾਲ ਨਿਯੁਕਤ ਕੀਤਾ। ਬਿਜਲੀ ਵੰਡ ਖੇਤਰ ਵਿਚ 25 ਸਾਲਾਂ ਤੋਂ ਵੱਧ ਦਾ ਤਜਰਬਾ ਰੱਖਣ ਵਾਲੇ ਸ੍ਰੀ ਖੰਨਾ ਨੇ ਇਸ ਜਿਮੇਵਾਰੀ ਨੂੰ ਖਪਤਕਾਰ ਸਮਸਿਆਵਾਂ ਦੇ ਹੱਲ ਦਾ ਇਕ ਮਹਤੱਵਪੂਰਨ ਮੌਕਾ ਦਸਿਆ।

          ਐਚਈਆਰਸੀ ਨੇ ਖਪਤਕਾਰਾਂ ਦੀ ਸ਼ਿਕਾਇਤਾਂ ਦੇ ਹੱਲ ਲਈ ਤਿੰਨ ਪੱਧਰਾਂ ਦੀ ਮਜਬੂਤ ਪ੍ਰਣਾਲੀ ਬਣਾਈ ਹੈ। ਜਿਸ ਦੇ ਤਹਿਤ 1 ਲੱਖ ਰੁਪਏ ਤੱਕ ਦੇ ਵਿਵਾਦ ਸਰਕਲ ਪੱਧਰ ‘ਤੇ 21 ਸੀਜੀਆਰਐਫ ਰਾਹੀਂ ਹੱਲ ਕੀਤੇ ਜਾਂਦੇ ਹਨ। 1-3 ਲੱਖ ਰੁਪਏ ਦੇ ਵਿਵਾਦ ਚਾਰ ਜੋਨਲ ਸੀਜੀਆਰਐਫ ਵਿਚ ਸੁਣੇ ਜਾਂਦੇ ਹਨ। 3 ਲੱਖ ਤੋਂ ਵੱਧ ਦੇ ਵਿਵਾਦ ਦੋ ਕਾਰਪੋਰੇਟ ਸੀਜੀਆਰਐਫ (ਪੰਚਕੂਲਾ ਅਤੇ ਗੁਰੂਗ੍ਰਾਮ) ਵੱਲੋਂ ਨਿਪਟਾਏ ਜਾਂਦੇ ਹਨ।

          ਸੀਜੀਆਰਐਫ ਦੇ ਫੈਸਲੇ ਤੋਂ ਅਸੰਤੁਸ਼ਟ ਖਪਤਕਾਰ ਆਪਣੀ ਸ਼ਿਕਾਇਤਾਂ ਬਿਜਲੀ ਲੋਕਪਾਲ ਦੇ ਸਾਹਮਣੇ ਪੇਸ਼ ਕਰ ਸਕਦੇ ਹਨ।

          ਐਚਈਆਰਸੀ ਦੇ ਚੇਅਰਮੈਨ ਨੰਦ ਲਾਲ ਸ਼ਰਮਾ ਅਤੇ ਮੈਂਬਰ ਮੁਕੇਸ਼ ਗਰਗ ਦੇ ਨਿਰਦੇਸ਼ ਹਨ ਕਿ ਖਪਤਕਾਰ ਸ਼ਿਕਾਇਤਾਂ ਦਾ ਹੱਲ ਸਮੇਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਯਕੀਨੀ ਕੀਤਾ ਜਾਵੇ।

          ਇਹ ਪਹਿਲ ਹਰਿਆਣਾ ਦੇ ਬਿਜਲੀ ਖਪਤਕਾਰਾਂ ਲਈ ਇਕ ਇਤਿਹਾਸਕ ਕਦਮ ਹੈ। ਐਚਈਆਰਸੀ ਦੀ ਇਹ ਪ੍ਰਤੀਬੱਧਤਾ ਪਾਰਦਰਸ਼ਿਤਾ, ਜਵਾਬਦੇਹੀ ਅਤੇ ਖਪਤਕਾਰ ਸੰਤੁਸ਼ਟੀ ਨੂੰ ਪ੍ਰਾਥਮਿਕਤਾ ਦੇ ਕੇ ਸੂਬੇ ਦੀ ਬਿਜਲੀ ਸੇਵਾਵਾਂ ਵਿਚ ਸੁਧਾਰ ਦਾ ਆਧਾਰ ਬਣੇਗੀ।

ਹਰਿਆਣਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਨੌਜੁਆਨਾਂ ਨੂੰ ਸਟਾਰਟਅੱਪ ਲਈ ਵਿਸ਼ੇਸ਼ ਪ੍ਰੋਤਸਾਹਨ  ਮੁੱਖ ਮੰਤਰੀ

ਚੰਡੀਗੜ੍ਹ, 19 ਜਨਵਰੀ – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਸਾਲ 2025 ਦੇ ਆਪਣੇ ਪਹਿਲੇ ਮਨ ਕੀ ਬਾਤ ਪ੍ਰੋਗਰਾਮ ਵਿਚ ਹਰਿਆਣਾ ਦੇ ਅੰਬਾਲਾ ਤੇ ਹਿਸਾਰ ਦੇ ਸਟਾਰਟਅੱਪ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਹ ਖੁਸ਼ੀ ਦੀ ਵੱਲ ਹੈ ਕਿ ਦੇਸ਼ ਵਿਚ ਅੰਬਾਲਾ ਤੇ ਹਿਸਾਰ ਵਰਗੇ ਸ਼ਹਿਰ ਵੀ ਸਟਾਰਟਅੱਪ ਦੇ ਕੇਂਦਰ ਬਣ ਰਹੇ ਹਨ। ਉਨ੍ਹਾਂ ਨੇ ਦਸਿਆ ਕਿ ਸਟਾਰਟਅੱਪ ਕਲਚਰ ਸਿਰਫ ਵੱਡੇ ਸ਼ਹਿਰਾਂ ਤੱਕ ਹੀ ਸੀਮਤ ਨਹੀਂ ਹੈ। ਛੋਟੇ ਸ਼ਹਿਰਾਂ ਦੇ ਸਟਾਰਟਅੱਪ ਵਿਚ ਅੱਧੇ ਤੋਂ ਵੱਧ ਦੀ ਅਗਵਾਈ ਸਾਡੀ ਬੇਟੀਆਂ ਕਰ ਰਹੀਆਂ ਹਨ। ਇਸ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।

          ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਕੈਥਲ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਨ ਕੀ ਬਾਤ ਪ੍ਰੋਗ੍ਰਾਮ ਦੇ 118ਵੇਂ ਪ੍ਰਸਾਰਣ ਨੂੰ ਸੁਣਿਆ। ਇਸ ਮੌਕੇ ‘ਤੇ ਵਿਧਾਇਕ ਸਤਪਾਲ ਜਾਂਬਾ, ਸਾਬਕਾ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਤੇ ਸਾਬਕਾ ਵਿਧਾਇਕ ਲੀਲਾਰਾਮ ਵੀ ਮੌਜੂਦ ਸਨ।

          ਮੁੱਖ ਮੰਤਰੀ ਨੇ ਪ੍ਰੋਗਰਾਮ ਦੀ ਸਮਾਪਤੀ ਦੇ ਬਾਅਦ ਕਾਰਜਕਰਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਨ ਦੀ ਬਾਤ ਪ੍ਰੋਗਰਾਮ ਵਿਚ ਹਰਿਆਣਾ ਦੇ ਅੰਬਾਲਾ ਤੇ ਹਿਸਾਰ ਦੇ ਸਟਾਰਟਅੱਪ ਦਾ ਜਿਕਰ ਕਰਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਵੀ ਅਜਿਹੇ ਕਈ ਨੌਜੁਆਨ ਹਨ, ਜਿਨ੍ਹਾਂ ਦੇ ਸਟਾਰਟਅੱਪ ਅੱਜ ਮਿਸਾਲ ਕਾਇਮ ਕਰ ਰਹੇ ਹਨ ਅਤੇ ਉਨ੍ਹਾਂ ਦਾ ਟਰਨਓਵਰ ਲਗਭਗ 100 ਕਰੋੜ ਤੋਂ 200 ਕਰੋੜ ਦਾ ਹੈ।

ਸੂਬਾ ਸਰਕਾਰ ਸਟਾਰਟਅੱਪ ਨੂੰ ਪ੍ਰੋਤਸਾਹਨ ਦੇਣ ਲਈ 2025-26 ਦੇ ਆਉਣ ਵਾਲੇ ਬਜਟ ਵਿਚ ਨਵੀਂ ਯੋਜਨਾਵਾਂ ‘ਤੇ ਸਰਗਰਮੀ ਨਾਲ ਕਰ ਰਹੀ ਵਿਚਾਰ

          ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਹਰਿਆਣਾ ਨੂੰ ਇਕ ਮੋਹਰੀ ਸਟਾਰਟਅੱਪ ਹੱਬ ਵਜੋ ਸਥਾਪਿਤ ਕਰਨ ਲਈ ਪ੍ਰਤੀਬੱਧ ਹੈ। ਸਰਕਾਰ ਮੇਕ ਇਨ ਇੰਡੀਆ ਅਤੇ ਸਟਾਰਟਅੱਪ ਇੰਡੀਆ ਦੇ ਉਦੇਸ਼ਾਂ ਦੇ ਨਾਲ ਤਾਲਮੇਲ ਬਿਠਾਉਂਦੇ ਹੋਏ ਕੌਮੀ ਸਟਾਰਟਅੱਪ ਇਕੋਸਿਸਟਮ ਵਿਚ ਹਰਿਆਣਾ ਨੂੰ ਇੱਕ ਪ੍ਰਮੁੱਖ ਪਲੇਅਰ ਵਜੋ ਸਥਾਪਿਤ ਕਰਨ ਈ ਸਮਰਪਿਤ ਯਤਨ ਕਰ ਰਿਹਾ ਹੈ। ਇਸ ਦਾ ਉਦੇਸ਼ ਨਾ ਸਿਰਫ ਸੂਬੇ ਦੇ ਆਰਥਕ ਵਿਕਾਸ ਨੁੰ ਤੇਜੀ ਦੇਣਾ ਹੈ, ਸਗੋ ਨੌਜੁਆਨਾਂ ਲਈ ਰੁਜਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਵੀ ਹੈ, ਜਿਸ ਨਾਲ ਇਹ ਯਕੀਨੀ ਹੋ ਸਕੇ ਕਿ ਹਰਿਆਣਾ ਪੂਰੇ ਦੇਸ਼ ਵਿਚ ਨਵਾਚਾਰ ਤੇ ਉੱਦਮਤਾ ਦੇ ਕੇਂਦਰ ਵਜੋ ਆਪਣੀ ਇੱਕ ਵਿਸ਼ੇਸ਼ ਪਹਿਚਾਣ ਹਾਸਲ ਕਰ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਟਾਰਟਅੱਪ ਨੂੰ ਪ੍ਰੋਤਸਾਹਨ ਦੇਣ ਲਈ ਵਿੱਤ ਸਾਲ 2025-26 ਦੇ ਆਉਣ ਵਾਲੇ ਬਜਟ ਵਿਚ ਨਵੀਂ ਯੋਜਨਾਵਾਂ ‘ਤੇ ਸਰਗਰਮੀ ਨਾਲ ਵਿਚਾਰ ਕਰ ਰਹੀ ਹੈ।

          ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਮਨ ਕੀ ਬਾਤ ਪ੍ਰੋਗਰਾਮ ਨੌਜੁਆਨਾਂ ਲਈ ਪੇ੍ਰਰਣਾ ਸਰੋਤ ਦੱਸਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਰੇ ਕਾਰਜਕਰਤਾ ਹਰ ਮਹੀਨੇ ਆਪਣੇ ਬੂਥ ‘ਤੇ ਉੱਥੇ ਦੇ ਨਾਗਰਿਕਾਂ ਦੇ ਨਾਲ ਮਨ ਕੀ ਬਾਤ ਪ੍ਰੋਗਰਾਮ ਜਰੂਰ ਸੁਨਣ। ਉਨ੍ਹਾਂ ਨੇ ਕਾਰਜਕਰਤਾਵਾਂ ਨੂੰ ਅਪੀਲ ਕੀਤੀ ਉਹ ਮਨ ਕੀ ਬਾਤ ਪ੍ਰੋਗਰਾਮ ਤੋਂ ਵੱਧ ਤੋਂ ਵੱਧ ਲੋਕਾਂ ਵਿਸ਼ੇਸ਼ ਰੂਪ ਨਾਲ ਨੌਜੁਆਨਾਂ ਨੂੰ ਜੋੜਨ।

          ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮਨ ਕੀ ਬਾਤ ਪ੍ਰੋਗਰਾਮ ਵਿਚ ਕੈਥਲ ਦੇ ਨੌਜੁਆਨ ਕਿਸਾਨ ਵੀਰੇਂਦਰ ਯਾਦਵ ਵੱਲੋਂ ਪਰਾਲੀ ਪ੍ਰਬੰਧਨ ਨੁੰ ਲੈ ਕੇ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰ ਚੁੱਕੇ ਹਨ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਆਮਜਨਤਾ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ, ਜਿਸ ਦਾ ਸਿੱਧਾ ਲਾਭ ਯੋਗ ਵਿਅਕਤੀ ਨੂੰ ਮਿਲ ਰਿਹਾ ਹੈ। ਉਸੀ ਦਾ ਨਤੀਜਾ ਹੈ ਕਿ ਹਰਿਆਣਾ ਵਿਚ ਤੀਜੀ ਵਾਰ ਭਾਰੀ ਬਹੁਮਤ ਨਾਲ ਬੀਜੇਪੀ ਦੀ ਸਰਕਾਰ ਬਣੀ ਹੈ। ਜਨਤਾ ਨੂੰ ਸਾਡੇ ਤੋਂ ਕਾਫੀ ਉਮੀਂਦਾਂ ਹਨ, ਸਾਨੂੰ ਉਨ੍ਹਾਂ ਦੀ ਉਮੀਂਦਾਂ ‘ਤੇ ਖਰਾ ਉਤਰਨਾ ਹੈ। ਕਾਰਜਕਰਤਾ ਲੋਕਾਂ ਦੀ ਸਮਸਿਆਵਾਂ ਦਾ ਹੱਲ ਕਰਵਾਉਣ। ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਬਣਦੇ ਹੀ 24000 ਨੌਜੁਆਨਾਂ ਨੂੰ ਇੱਕਠੇ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਹੋਵੇ। ਲੋਕਾਂ ਨੇ ਹੁਣ ਤੋਂ ਮਨ ਲਿਆ ਹੈ 2029 ਵਿਚ ਵੀ ਭਾਰਤੀ ਜਨਤਾ ਪਾਰਟੀ  ਦੀ ਸਰਕਾਰੀ ਬਣੇਗੀ।

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ੧ੀ ਨੇ ਮਨ ਕੀ ਬਾਤ ਪ੍ਰੋਗਰਾਮ ਵਿਚ ਸੰਵਿਧਾਨ ਸਭਾ ਮੈਂਬਰਾਂ ਵੱਲੋਂ ਕੀਤੇ ਗਏ ਕੰਮਾਂ, ਮਹਾਕੁੰਭ, ਸਪੇਸ ਵਿਚ ਸਾਡੀ ਉਪਲਬਧੀਆਂ ਦਾ ਜਿਕਰ ਕੀਤਾ। ਨਾਲ ਹੀ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਯਾਦ ਕਰ ਦਸਿਆ ਕਿ ਵਿੇਂ ਉਨ੍ਹਾਂ ਨੇ ਅੰਗੇ੍ਰਜਾਂ ਤੋਂ ਲੋਹਾ ਲਿਆ। ਹਰ ਸਾਲ ਉਨ੍ਹਾਂ ਦੀ ਜੈਯੰਤੀ 23 ਜਨਵਰੀ ਨੂੰ ਪਰਾਕ੍ਰਮ ਦਿਵਸ ਵਜੋ ਮਨਾਇਆ ਜਾਂਦਾ ਹੈ।

          ਇਸ ਮੌਕੇ ‘ਤੇ ਪੱਤਰਕਾਰਾਂ ਦੇ ਸੁਆਲਾਂ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਭ੍ਰਿਸ਼ਟਾਚਾਰ ਨੂੰ ਲੈ ਕੇ ਜੀਰੋ ਟੋਲਰੇਂਸ ਨੀਤੀ ਹੈ। ਭ੍ਰਿਸ਼ਟਾਚਾਰ ਕਿਸੇ ਵੀ ਪੱਧਰ ‘ਤੇ ਸਹਿਨ ਨਹੀਂ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਆਰਐਸਐਸ ਦੇ ਉੱਤਰ ਖੇਤਰੀ ਪ੍ਰਚਾਰਕ ਦੀ ਮਾਤਾ ਦੇ ਨਿਧਨ ‘ਤੇ ਪ੍ਰਗਟਾਇਆ ਸਗੋ

ਚੰਡੀਗੜ੍ਹ, 19 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੌਮੀ ਸਵੈਸੇਵਕ ਸੰਘ ਦੇ ਉੱਤਰ ਖੇਤਰੀ ਪ੍ਰਚਾਰਕ ਸ੍ਰੀ ਜਤਿਨ ਕੁਮਾਰ ਦੀ ਮਾਤਾ ਸ੍ਰੀਮਤੀ ਆਸ਼ਾ ਰਾਣੀ (84) ਦੇ ਨਿਧਨ ‘ਤੇ ਕੈਥਲ ਸਥਿਤ ਉਨ੍ਹਾਂ ਦੇ ਆਵਾਸ ‘ਤੇ ਪਹੁੰਚ ਕੇ ਸੋਗ ਪ੍ਰਗਟਾਇਆ। ਸ੍ਰੀਮਤੀ ਆਸ਼ਾ ਰਾਣੀ ਦਾ ਵੀਰਵਾਰ ਨੂੰ ਨਿਧਨ ਹੋ ਗਿਆ ਸੀ।

          ਮੁੱਖ ਮੰਤਰੀ ਨਾਇਬ ਸਿੰਘ ਸੈਣੀ ਐਤਵਾਰ ਨੁੰ ਉਨ੍ਹਾਂ ਦੇ ਨਿਵਾਸ ਪਹੁੰਚੇ ਕਰ ਪਰਿਜਨਾਂ ਨਾਲ ਮਿਲੇ ਅਤੇ ਸੋਗ ਪਰਿਵਾਰ ਨੂੰ ਹੌਸਲਾ ਦਿੱਤਾ ਅਤੇ ਮਰਹੂਮ ਰੂੰਹ ਦੀ ਆਤਮਾ ਲਈ ਅਰਦਾਸ ਕੀਤੀ।

ਮੈਟਰੋ ਨਿਰਮਾਣ ਕੰਮ ਵਿਚ ਨਾਗਰਿਕਾਂ ਨੂੰ ਨਹੀਂ ਹੋਣੀ ਚਾਹੀਦੀ ਕਿਸੇ ਤਰ੍ਹਾ ਦੀ ਅਸਹੂਲਤ  ਰਾਓ ਨਰਬੀਰ ਸਿੰਘ

ਚੰਡੀਗੜ੍ਹ, 19 ਜਨਵਰੀ – ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਜੀਐਮਡੀਏ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਗੁਰੂਗ੍ਰਾਮ ਵਿਚ ਮਿਲੇਨਿਯਮ ਸਿਟੀ ਸੈਂਟਰ ਤੋਂ ਰੇਲਵੇ ਸਟੇਸ਼ਨ, ਸੈਕਟਰ-22 ਤੇ ਸਾਈਬਰ ਸਿਟੀ ਦੇ ਵਿਚ ਮੈਟਰੋ ਵਿਸਤਾਰੀਕਰਣ ਦੀ ਪ੍ਰਕ੍ਰਿਆ ਵਿਚ ਆਮ ਜਨਤਾ ਨੂੰ ਕਿਸੇ ਤਰ੍ਹਾ ਦੀ ਅਸਹੂਲਤ ਨਾ ਹੋਵੇ ਤੇ ਇਸ ਪੂਰੀ ਪਰਿਯੋਜਨਾ ਵਿਚ ਮੌਜੂਦਾ ਸੀਵਰੇਜ ਘੱਟ ਤੋਂ ਘੱਟ ਪ੍ਰਭਾਵਿਤ ਹੋਵੇ।

          ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਇਹ ਗੱਲ ਅੱਜ ਮੈਟਰੋ ਦੇ ਵਿਸਤਾਰੀਕਰਣ ਦੇ ਪ੍ਰਸਤਾਵਿਤ ਰੂਟ ਦਾ ਗੁਰੂਗ੍ਰਾਮ ਮੈਟਰੋ ਰੇਲ ਲਿਮੀਟੇਡ (ਜੀਐਮਆਰਐਲ) ਜੀਐਮਡੀਏ ਦੇ ਅਧਿਕਾਰੀਆਂ ਦੇ ਨਾਲ ਨਿਰੀਖਣ ਦੌਰਾਨ ਜਰੂਰੀ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਕਹੀ। ਮੈਟਰੋ ਪਰਿਯੋਜਨਾ ਦੀ ਡੀਪੀਆਰ ਬਨਾਉਣ ਦੀ ਪ੍ਰਕ੍ਰਿਆ ਜਾਰੀ ਹੈ। ਜਿਸ ਵਿਚ ਮੰਤਰੀ ਦੇ ਦਿਸ਼ਾ-ਨਿਰਦੇਸ਼ ਦੇ ਤਹਿਤ ਆਮਜਨਤਾ ਦੀ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।

          ਉਨ੍ਹਾਂ ਨੇ ਪ੍ਰਸਤਾਵਿਤ ਰੂਟ ਦਾ ਨਿਰੀਖਣ ਕਰ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਲੋਕਾਂ ਦੀ ਸਹੂਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੈਟਰੋ ਦੇ ਕੰਮ ਨੂੰ ਤੇ੧ੀ ਨਾਲ ਅੱਗੇ ਵਧਾਇਆ ਜਾਵੇ। ਇਸ ਤੋਂ ਇਲਾਵਾ, ਲੋਕਾਂ ਨੂੰ ਮੈਟਰੋ ਨਿਰਮਾਣ ਦੌਰਾਨ ਕਿਸੇ ਤਰ੍ਹਾ ਦੀ ਅਸਹੂਲਤ ਨਾ ਹੋਵੇ ਅਤੇ ਆਵਾਜਾਈ ਸੁਚਾਰੂ ਰੂਪ ਨਾਲ ਸੰਚਾਲਿਤ ਰਹੇ, ਉਸ ਸਬੰਧ ਵਿਚ ਵੀ ਬਿਹਤਰੀਨ ਯੋਜਨਾ ਬਣਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਕੋਈ ਵੱਡਾ ਨਿਰਮਾਣ ਇੰਫ੍ਰਾਸਟਕਚਰ ਖੜਾ ਕੀਤਾ ਜਾਂਦਾ ਹੈ, ਤਾਂ ਉਹ ਲੰਬੇ ਸਮੇਂ ਤੱਕ ਚੱਲੇ  ਅਤੇ ਲੋਕਾਂ ਨੂੰ ਲਾਭ ਮਿਲੇ, ਅਜਿਹੀ ਯੋਜਨਾ ਅਧਿਕਾਰੀਆਂ ਨੂੰ ਬਨਾਉਣੀ ਚਾਹੀਦੀ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਇਸ ਪੂਰੀ ਪਰਿਯੋਜਨਾ ਵਿਚ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਪ੍ਰਸਤਾਵਿਤ ਰੂਟ ਵਿਚ ਮੌਜੂਦਾ ਸਰਵੀਸੇਜ ਜਿਵੇਂ ਡੇ੍ਰਨੇਜ ਸਿਸਟਮ, ਬਿਜਲੀ, ਪੀਣ ਦਾ ਪਾਣੀ, ਸੀਵਰੇਜ ਸਮੇਤ ਹੋਰ ਮਹਤੱਵਪੂਰਨ ਸਹੂਲਤਾਂ ਨੂੰ ਘੱਟ ਤੋਂ ਘੱਟ ਪ੍ਰਭਾਵਿਤ ਕੀਤਾ ਜਾਵੇ ਅਤੇ ਜੇਕਰ ਉਹ ਸਹੂਲਤਾਂ ਪ੍ਰਭਾਵਿਤ ਹੁੰਦੀਆਂ ਹਨ ਤਾਂ ਇਸ ਦੇ ਹੱਲ ਸਬੰਧਿਤ ਕੰਮ ਮੈਟਰੋ ਨਿਰਮਾਣ ਕੰਮ ਤੋਂ ਪਹਿਲਾਂ ਪੂਰੇ ਕੀਤੇ ਜਾਣ। ਨਾਲ ਹੀ ਨਿਰਮਾਣ ਪ੍ਰਕ੍ਰਿਆ ਵਿਚ ਇਹ ਵੀ ਧਿਆਨ ਰੱਖਿਆ ਜਾਵੇ ਕਿ ਜੋ ਟ੍ਰੈਫਿਕ ਡਾਇਵਰਜਨ ਪਲਾਨ ਬਣੇ ਉਸ ਵਿਚ ਜਾਮ ਦੀ ਸਥਿਤੀ ਨਾ ਬਣੇ।

          ਉਦਯੋਗ ਅਤੇ ਵਪਾਰ ਮੰਤਰੀ ਨੇ ਜੀਐਮਡੀਏ ਦੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਇਸ ਪਰਿਯੋ੧ਨਾ ਨਾਲ ਅਥਾਰਿਟੀ ਨੂੰ ਫਲਾਈਓਵਰ ਅਤੇ ਅੰਡਰਪਾਸ ਨੂੰ ਲੈ ਕੇ ਜੋ ਵੀ ਨਿਰਮਾਣ ਕੰਮ ਕਰਨਾ ਹੈ ਉਹ ਵੀ ਮੈਟਰੋ ਨਿਰਮਾਣ ਕੰਮ ਦੇ ਸਮਾਨਾਤਕ ਰੂਪ ਨਾਲ ਚੱਲੇ। ਉਨ੍ਹਾਂ ਨੇ ਪ੍ਰਸਤਾਵਿਤ ਰੂਟ ‘ਤੇ ਅਲਾਇਨਮੈਂਟ ਦਾ ਕੰਮ ਇਕ ਮਹੀਨੇ ਵਿਚ ਫ੍ਰੀਜ਼ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਅਧਿਕਾਰੀ ਇਸ ਪੂਰੇ ਕੰਮ ਵਿਚ ਇਹ ਵਿਸ਼ੇਸ਼ ਧਿਆਨ ਰੱਖਣ ਕਿ ਇਸ ਪੂਰੀ ਪ੍ਰਕ੍ਰਿਆ ਵਿਚ ਗੁਰੂਗ੍ਰਾਮ ਦਾ ਡੇ੍ਰੇਨੇਜ ਸਿਸਟਮ ਤੋਂ ਕਿਸੇ ਵੀ ਤਰ੍ਹਾ ਨਾਲ ਪ੍ਰਭਾਵਿਤ ਨਾ ਹੋਵੇ। ਮੰਤਰੀ ਨ ਸੈਕਟਰ 23 ਸਥਿਤ ਰੇ੧ਾਂਗਲਾ ਚੌਕ ਤੋਂ ਪੁਰਾਣੇ ਦਿੱਲੀ ਰੋਡ ਤੱਕ ਡੇ੍ਰੇਨੇ੧ ਦੀ ਲੇਗ ਵਨ ਦਾ ਨਿਰੀਖਣ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਮਾਨਸੂਨ ਦੇ ਸਮੇਂ ਇਸ ਲੇਗ ‘ਤੇ ਪਾਣੀ ਦਾ ਬਹੁਤ ਵੱਧ ਲੋਡ ਹੁੰਦਾ ਹੈ। ਅਜਿਹੇ ਵਿਚ ਇਸ ਮਾਰਗ ‘ਤੇ ਮੈਟਰੋ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੜਕ ਦੇ ਚੌੜਾਕਰਣ ਤੇ ਲੇਗ ਵਨ ਵਿਚ ਕੀ ਜਰੂਰੀ ਬਦਲਾਅ ਕਰਨੇ ਹਨ ਉਹ ਨਿਰਧਾਰਿਤ ਸਮਂ ਸੀਮਾ ਵਿਚ ਹੋਵੇ।

          ਗੌਰਤਲਬ ਹੈ ਕਿ ਪਰਿਯੋਜਨਾ ਦੇ ਸਬੰਧ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਸਬੰਰ ਮਹੀਨੇ ਵਿਚ ਗੁਰੂਗ੍ਰਾਮ ਵਿਚ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰ ਚੁੱਕੇ ਹਨ। ਜਿਸ ਵਿਚ ਅਧਿਕਾਰੀਆਂ ਵੱਲੋਂ ਦਸਿਆ ਗਿਆ ਸੀ ਕਿ ਮਿਲੇਨਿਯਮ ਸਿਟੀ ਤੋਂ ਸਈਬਰ ਸਿਟੀ, ਗੁਰੂਗ੍ਰਾਮ ਦੇ ਵਿਚ ਚੱਲਣ ਵਾਲੀ ਮੈਟਰੋ ਰੇਲ ਦੀ ਵਿਸਤਾਰ ਪਰਿਯੋਜਨਾ ਰਿਪੋਰਟ ਨੂੰ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਜੂਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਇਸ ਪਰਿਯੋਜਨਾ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ 16 ਫਰਵਰੀ, 2024 ਨੂੰ ਰਿਵਾੜੀ ਵਿਚ ਰੱਖਿਆ ਗਿਆ ਸੀ। ਮੀਟਿੰਗ ਵਿਚ ਅਧਿਕਾਰੀਆਂ ਨੂੰ ਦਸਿਆ ਸੀ ਕਿ ਗੁਰੂਗ੍ਰਾਮ ਵਿਚ ਮੈਟਰੋ ਵਿਸਤਾਰੀਕਰਣ ਦਾ ਨਿਰਮਾਣ ਕੰਮ 1 ਮਈ, 2025 ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। 28.50 ਕਿਲੋਮੀਟਰ ਲੰਬੀ ਇਸ ਮੈਟਰੋ ਰੇਲ ਲਾਇਨ ‘ਤੇ ਕੁੱਲ 27 ਸਟੇਸ਼ਨ ਹੋਣਗੇ ਅਤੇ ਇੱਕ ਡਿਪੋ ਦਾ ਵੀ ਨਿਰਮਾਣ ਕੀਤਾ ਜਾਵੇਗਾ ਜਿਸ ਤੋਂ 8 ਸਟੇਸ਼ਨ ਮਾਡਲ ਸਟੇਸ਼ਨ ਹੋਣਗੇ। ਇਸ ਪਰਿਯੋਜਨਾ ‘ਤੇ ਕਂਦਰ ਸਰਕਾਰ ਵੱਲੋਂ 896.19 ਕਰੋੜ ਰੁਪਏ ਅਤੇ ਹਰਿਆਣਾ ਸਰਕਾਰ ਵੱਲੋਂ 4556.53 ਕਰੋੜ ਰੁਪਏ ਖਰਚ ਕੀਤੇ ਜਾਣਗੇ।

          ਇਸ ਤੋਂ ਇਲਾਵਾ, ਇਸ ਪਰਿਯੋਜਨਾ ਦੇ ਤਹਿਤ ਮੀਡੀਅਮ ਮੈਟਰੋ ਨੂੰ ਸਥਾਪਿਤ ਕੀਤਾ ਜਾਵੇਗਾ ਅਤੇ ਇਹ ਸਟੈਂਡਰਡ ਗੇ੧ ‘ਤੇ ਸੰਚਾਲਿਤ ਹੋਵੇਗੀ। ਇਸ ਤੋਂ ਇਲਾਵਾ, ਇਹ ਮੈਟਰੋ ਸੀਬੀਟੀਸੀ ਮਤਲਬ ਕੰਮਿਊਨੀਕੇਸ਼ਨ ਬੇਸਡ ਟ੍ਰੇਨ ਕੰਟਰੋਲ ਸਿੰਗਨਲ ‘ਤੇ ਅਧਾਰਿਤ ਹੋਵੇਗੀ ਅਤੇ ਵੱਧ ਤੋਂ ਵੱਧ ਸਪੀਡ 80 ਕਿਲੋਮੀਟਰ ਪ੍ਰਤੀ ੰਘਟਾ ਹੋਵੇਗੀ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin