ਹਰਿਆਣਾ ਨਿਊਜ਼

ਪੰਚਾਇਤ ਕਮੇਟੀਆਂ ਦੇ ਚੇਅਰਮੈਨ ਤੇ ਵਾਇਸ ਚੇਅਰਮੈਨ ਅਤੇ ਜਿਲ੍ਹਾ ਪਰਿਸ਼ਦਾਂ ਦੇ ਚੇਅਰਮੈਨ ਤੇ ਵਾਇਸ ਚੇਅਰਮੈਨ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪ੍ਰਕ੍ਰਿਆ ਦੇ ਸਬੰਧ ਵਿਚ ਦਿਸ਼ਾ-ਨਿਰਦੇਸ਼ ਜਾਰੀ

ਚੰਡੀਗੜ੍ਹ, 4 ਦਸੰਬਰ – ਹਰਿਆਣਾ ਰਾਜ ਚੋਣ ਕਮਿਸ਼ਨ ਨੇ ਸੂਬੇ ਵਿਚ ਪੰਚਾਇਤ ਕਮੇਟੀਆਂ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਅਤੇ ਜਿਲ੍ਹਾ ਪਰਿਸ਼ਦਾਂ ਦੇ ਚੇਅਰਮੈਨ ਤੇ ਵਾਇਸ ਚੇਅਰਮੈਨ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਲਿਆਉਣ ਦੇ ਸਬੰਧ ਵਿਚ ਸਪਸ਼ਟ ਕੀਤਾ ਹੈ ਕਿ ਬੈਲੇਟ ਬਾਕਸ ਦੀ ਵਰਤੋ ਨਾਲ ਹੀ ਗੁਪਤ ਵੋਟਿੰਗ ਪ੍ਰਕ੍ਰਿਆ ਪੂਰੀ ਕੀਤੀ ਜਾਵੇਗੀ।

          ਕਮਿਸ਼ਨ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਬੰਧਿਤ ਪੰਚਾਇਤ ਸਮਿਤੀ/ਜਿਲ੍ਹਾ ਪਰਿਸ਼ਦ ਦੇ ਕਿਸੇ ਜਨਪ੍ਰਤੀਨਿਧੀ ਵੱਲੋਂ ਅਵਿਸ਼ਵਾਸ ਪ੍ਰਸਤਾਵ ਦਾ ਨੋਟਿਸ ਦਿੱਤਾ ਜਾਂਦਾ ਹੈ ਤਾਂ ਚੁਣੇ ਹੋਏ ਸਾਰੇ ਮੈਂਬਰਾਂ ਨੂੰ ਰਜਿਸਟਰਡ ਡਾਕ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ।  ਇਹ ਜਾਣਕਾਰੀ ਮੈਂਬਰ ਦੇ ਰਜਿਸਟਰਡ ਮੋਬਾਇਲ ਟੈਲੀਫੋਨ ‘ਤੇ ਵਾਟਸਐਪ ਰਾਹੀਂ ਜਾਂ ਨਿਜੀ ਰੂਪ ਨਾਲ ਵੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਇਸ ਦੀ ਸੂਚਨਾ ਸਬੰਧਿਤ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ, ਸਬ-ਡਿਵੀਜਨਲ ਅਧਿਕਾਰੀ (ਸਿਵਲ) ਅਤੇ ਡਿਪਟੀ ਕਮਿਸ਼ਨਰ ਦਫਤਰਾਂ ਦੇ ਸੂਚਨਾ ਪੱਟਿਆਂ ‘ਤੇ ਲਗਾਈ ਜਾਵੇਗੀ। ਸੂਚਨਾ ਜਾਰੀ ਹੋਣ ਦੇ ਬਾਅਦ ਘੱਟ ਤੋਂ ਘੱਟ ਦੱਸ ਦਿਨਾਂ ਵਿਚ ਮੀਟਿੰਗ ਬੁਲਾਈ ਜਾਵੇਗੀ।

          ਉਨ੍ਹਾਂ ਨੇ ਦਸਿਆ ਕਿ ਸਬੰਧਿਤ ਅਧਿਕਾਰੀ ਵੱਲੋਂ ਜਿਸ ਅਹੁਦੇ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਲਿਆਇਆ ਗਿਆ ਹੈ ਉਸ ਦਾ ਐਲਾਨ ਕੀਤਾ ਜਾਵੇਗਾ ਅਤੇ ਨਿਰਧਾਰਿਤ ਗੁਪਤ ਵੋਟਿੰਗ ਸਲਿਪ ਮੌਜੂਦ ਹਰੇਕ ਮੈਂਬਰ ਨੂੰ ਜਾਰੀ ਕੀਤੀ ਜਾਵੇਗੀ। ਵੋਟਿੰਗ ਤੋਂ ਪਹਿਲਾਂ ਰਿਟਰਨਿੰਗ ਅਧਿਕਾਰੀ ਤੇ ਚੇਅਰ ਅਧਿਕਾਰੀ ਮੈਂਬਰਾਂ ਨੂੰ ਵੋਟਿੰਗ ਪ੍ਰਕ੍ਰਿਆ ਦੇ ਸਬੰਧ ਵਿਚ ਸਮਝਾਏਗਾ। ਵੋਟਿੰਗ ਖਤਮ ਹੋਣ ਦੇ ਤੁਰੰਤ ਬਾਅਦ ਸਬੰਧਿਤ ਅਧਿਕਾਰੀ ਕੁੱਲ ਮੈਂਬਰਾਂ ਦੀ ਮੌਜੂਦਗੀ ਵਿਚ ਬੈਲੇਟ ਬਾਕਸ ਖੋਲੇਗਾ ਅਤੇ ਗੁਪਤ ਵੋਟਿੰਗ ਸਲਿਪ ਦੀ ਗਿਣਤੀ ਕਰੇਗਾ। ਪੰਚਾਇਤ ਕਮੇਟੀਆਂ ਦੇ ਚੇਅਰਮੈਨ ਤੇ ਵਾਇਸ ਚੇਅਰਮੈਨ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਹਰਿਆਣਾ ਪੰਚਾਇਤੀ ਰਾਜ ਐਕਟ 1994 ਦੀ ਧਾਰਾ 62 ਅਤੇ ਜਿਲ੍ਹਾ ਪਰਿਸ਼ਦਾਂ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੇ ਵਿਰੁੱਧ ਧਾਰਾ 123 ਤਹਿਤ ਅਵਿਸ਼ਵਾਸ ਪ੍ਰਸਤਾਵ ਲਿਆਇਆ ਜਾ ਸਕਦਾ ਹੈ।

          ਉਨ੍ਹਾਂ ਨੇ ਦਸਿਆ ਕਿ ਮੀਟਿੰਗ ਦੀ ਪ੍ਰਕ੍ਰਿਆ ਪੂਰੀ ਹੋਣ ਦੀ ਜਾਣਕਾਰੀ ਉਸੀ ਦਿਨ ਹਰਿਆਣਾ ਰਾਜ ਚੋਣ ਕਮਿਸ਼ਨ ਨੂੰ ਭੇਜਣੀ ਹੋਵੇਗੀ। ਇਸ ਤੋਂ ਇਲਾਵਾ, ਸਬੰਧਿਤ ਪ੍ਰਚਾਰ ਕਮੇਟੀ ਜਾਂ ਜਿਲ੍ਹਾ ਪਰਿਸ਼ਦ ਦੇ ਪੱਟੇ ‘ਤੇ ਵੀ ਪ੍ਰਦਰਸ਼ਿਤ ਕਰਨੀ ਹੋਵੇਗੀ।

ਵੱਖ-ਵੱਖ ਸੂਬਿਆਂ ਦੀ ਸ਼ਿਲਪ ਕਲਾ ਅਤੇ ਕਲਾਕਾਰਾਂ ਨੇ ਮਹੋਤਸਵ ਦੀ ਫਿਜ਼ਾ ਵਿਚ ਭਰਿਆ ਇੰਦਰਧਨੁਸ਼ ਦਾ ਰੰਗ

ਚੰਡੀਗੜ੍ਹ, 4 ਦਸੰਬਰ – ਕੌਮਾਂਤਰੀ ਗੀਤਾ ਮਹੋਤਸਵ ਵਿਚ 15 ਦਸੰਬਰ, 2024 ਤਕ ਚੱਲਣ ਵਾਲੇ ਸਰਸ ਅਤੇ ਕ੍ਰਾਫਟ ਮੇਲੇ ਵਿਚ ਆਉਣ ਵਾਲੇ ਸੈਨਾਨੀਆਂ ਨੂੰ ਇਸ ਵਾਰ ਅਨੋਖੀ ਸ਼ਿਲਪਕਲਾ ਦੇਖਣ ਨੂੰ ਮਿਲ ਰਹੀ ਹੈ ਅਤੇ ਇੱਥੇ ਆਉਣ ਵਾਲੇ ਸਾਰੇ ਸੈਨਾਨੀ ਇੰਨ੍ਹਾਂ ਸਾਰੇ ਸ਼ਿਲਪਕਾਰਾਂ ਦੀ ਸ਼ਿਲਪਕਲਾ ਤੋਂ ਨਿਰਮਾਣਤ ਵਸਤੂਆਂ ਦੀ ਜਮ੍ਹ ਕੇ ਖਰੀਦਦਾਰੀ ਕਰ ਰਹੇ ਹਨ। ਕੌਮਾਂਤਰੀ ਗੀਤਾ ਮਹੋਤਸਵ ਵਿਚ ਬ੍ਰਹਮਸਰੋਵਰ ਦਾ ਤੱਟ ਸ਼ਿਲਪਕਾਰਾਂ ਦੀ ਸ਼ਿਲਪਕਲਾ ਨਾਲ ਸੱਜ ਚੁੱਕਾ ਹੈ ਅਤੇ ਇਸ ਸ਼ਿਲਪਕਲਾ ਨੂੰ ਦੇਖਣ ਵਾੇ ਦੂਜੇ ਸੂਬਿਆਂ ਦੇ ਸੈਨਾਨੀਆਂ ਦੇ ਨਾਲ-ਨਾਲ ਸਥਾਨਕ ਲੋਕ ਵੀ ਇੰਨ੍ਹਾਂ ਸ਼ਿਲਪਕਲਾ ਨੂੰ ਦੇਖ ਦੇ ਹੈਰਾਨ ਹੋ ਰਹੇ ਹਨ। ਇਸ ਮਹੋਤਸਵ ਵਿਚ ਸ਼ਿਲਪਕਾਰੀ ਦੀ ਹੈਰਾਨ ਕਰ ਦੇਣ ਵਾਲੀ ਸ਼ਿਲਪਕਲਾ ਅਤੇ ਹੱਥ ਦੀ ਕਾਰੀਗਰੀ ਨੇ ਬ੍ਰਹਮਸਰੋਵਰ ਦੇ ਤੱਟ ‘ਤੇ ਲੱਗਣ ਵਾਲੇ ਸਰਸ ਅਤੇ ਕ੍ਰਾਫਟ ਮੇਲੇ ਦੀ ਫਿਜਾ ਵਿਚ ਇੰਦਰਧਨੁਸ਼ ਦੇ ਸੱਤਾਂ ਰੰਗਾਂ ਨੂੰ ਇਕ ਧਾਗੇ ਵਿਚ ਪਿਰੋ ਕੇ ਭਰਨ ਦਾ ਕੰਮ ਕੀਤਾ ਹੈ, ਜਿਸ ਨਾਲ ਇੱਥੇ ਆਉਣ ਵਾਲੇ ਹਰੇਕ ਵਿਅਕਤੀ ਇਸ ਮਹੋਤਸਵ ਦੀ ਜੰਮ੍ਹ ਕੇ ਸ਼ਲਾਘਾ ਕਰ ਰਿਹਾ ਹੈ।

          ਮਹੋਤਸਵ ਦੌਰਾਨ ਕੁਰੂਕਸ਼ੇਤਰ-ਧਰਮਖੇਤਰ ਦੀ ਪਵਿੱਤਰ ਧਰਤੀ ‘ਤੇ ਆਉਣ ਵਾਲਾ ਹਰੇਕ ਸੈਨਾਨੀ ਇਸ ਮਹੋਤਸਵ ਦਾ ਭਰਪੂਰ ਆਨੰਦ ਲੈ ਰਿਹਾ ਹੈ। ਇਸ ਮਹੋਤਸਵ ਵਿਚ ਜਿੱਥੇ ਇਕ ਪਾਸੇ ਸ਼ਿਲਪਕਾਰ ਆਪਣੀ ਸ਼ਿਲਪਕਲਾ ਨਾਲ ਮਹੋਤਸਵ ਵਿਚ ਚਾਰ ਚੰਨ੍ਹ ਲਗਾ ਰਹੇ ਹਨ, ਉੱਥੇ ਦੂਜੇ ਪਾਸੇ ਬ੍ਰਹਮਸਰੋਵਰ ਦੇ ਕੱਢੇ ਸੈਨਾਨੀਆਂ ਦੇ ਮਨੋਰੰਜਨ ਲਈ ਐਨਜੇਡਸੀਸੀ ਵੱਲੋਂ ਬਹਿਰੂਪਇਏ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ ਅਤੇ ਸਾਰੇ ਸਥਾਨਕ ਅਤੇ ਦੂਰ-ਦਰਜਾ ਤੋਂ ਆਉਣ ਵਾਲੇ ਸੈਨਾਨੀ ਇੰਨ੍ਹਾਂ ਬਿਹਰੂਪਿਆਂ ਦੇ ਨਾਲ ਸੈਲਫੀ ਲੈ ਕੇ ਇਸ ਕੌਮਾਂਤਰੀ ਗੀਤਾ ਮਹੋਤਸਵ ਦਾ ਮਜਾ ਚੁੱਕੇ ਰਹੇ ਹਨ।

ਗੀਤਾ ਸਥਲੀ ਜੋਤੀਸਰ ਵਿਚ 5 ਤੋਂ 11 ਸਤੰਬਰ ਤਕ ਸ੍ਰੀਮਦ ਭਗਵਤ ਕਥਾ ਦਾ ਹੋਵੇਗਾ ਪ੍ਰਬੰਧ

ਚੰਡੀਗੜ੍ਹ, 4 ਦਸੰਬਰ – ਕੌਮਾਂਤਰੀ ਗੀਤਾ ਮਹੋਤਸਵ ਦੇ ਇਤਿਹਾਸਕ ਪਰਵ ਨੂੰ ਖੁਸ਼ੀ ਦੇ ਨਾਲ ਮਨਾਉਣ ਅਤੇ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਹਿੰਦੂ ਸਭਿਆਚਾਰ ਨੂੰ ਪੋ੍ਰਤਸਾਹਨ ਦੇਣ ਲਈ ਸਮੇਂ-ਸਮੇਂ ‘ਤੇ ਅਨੇਕ ਤਰ੍ਹਾ ਦੇ ਯੱਗ ਤੇ ਭਗਵਾਨ ਸ੍ਰੀ ਰਾਮ ਤੇ ਸ੍ਰੀ ਕਿਸ਼ਣ  ਦੀ ਕਥਾਵਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ। ਇਸੀ ਲੜੀ ਵਿਚ ਗੀਤਾ ਜੈਯੰਤੀ ਸਮਾਰੋਹ ਦੇ ਮੌਕੇ ‘ਤੇ ਕੱਲ 5 ਦਸੰਬਰ ਤੋਂ 11 ਦਸੰਬਰ ਤਕ ਦੁਪਹਿਰ 2 ਵਜੋ ਤੋਂ ਸ਼ਾਮ 5 ਵਜੇ ਤਕ ਸ੍ਰੀਮਦ ਭਗਵਤ ਕਥਾ ਦਾ ਪ੍ਰਬੰਧ ਕੀਤਾ ਜਾਵੇਗਾ।

          ਕੁਰੂਕਸ਼ੇਤਰ ਵਿਚ ਸਥਿਤ ਭਗਵਾਨ ਦੱਤਾਤੇ੍ਰਅ ਮੰਦਿਰ ਦੀ ਕਥਾਵਾਚਕ ਸਾਧਵੀ ਮੋਕਸ਼ਿਤਾ ਨੇ ਸ੍ਰੀਮਦ ਭਗਵਤ ਕਥਾ ਅਜਿਹੇ ਇਤਿਹਾਸਕ ਅਤੇ ਪਵਿੱਤਰ ਸਥਾਨ ‘ਤੇ ਹੋਣ ਜਾ ਰਹੀ ਹੈ, ਜਿੱਥੇ ਭਗਵਾਨ ਸ੍ਰੀ ਕ੍ਰਿਸ਼ਣ ਨੇ ਆਪਣੇ ਸ਼ਿਸ਼ ਅਰਜੁਨ ਨੂੰ ਗੀਤਾ ਦੇ ਉਦੇਸ਼ ਰਾਹੀਂ ਮੋਕਸ਼ ਪ੍ਰਾਪਤੀ ਅਤੇ ਮੁਕਤੀ ਦਾ ਮਾਰਗ ਦਿਖਾਇਆ ਸੀ। ਉਨ੍ਹਾਂ ਨੇ ਦਸਿਆ ਕਿ ਸ੍ਰੀਮਦ ਭਗਵਤ ਕਥਾ ਦਾ ਸਾਰ ਸਾਨੂੰ ਸਿਖਿਆ ਦਿੰਦਾ ਹੈ ਕਿ ਹਰ ਵਿਅਕਤੀ ਦੇ ਅੰਦਰ ਪ੍ਰੇਮਭਾਵ, ਤਿਆਗ ਦੀ ਭਾਵਨਾ, ਗਿਆਨ ਉਤਪਨ ਹੋਵੇ ਅਤੇ ਹਰੇਕ ਮਨੁੱਖ ਮਾਨਵ ਧਰਮ ਦਾ ਪਾਲਣ ਕਰੇ ਅਤੇ ਆਪਣੇ ਜੀਵਨ ਨੂੰ ਸੁੰਦਰ ਬਣਾਉਣ। ਉਨ੍ਹਾਂ ਨੇ ਦਸਿਆ ਕਿ ਭਗਵਾਨ ਸ੍ਰੀ ਕ੍ਰਿਸ਼ਣ ਨੇ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ‘ਤੇ ਮਹਾਭਾਰਤ ਦੇ ਯੁੱਧ ਦੇ ਵਿਚ ਇਕ ਅਜਿਹਾ ਸ਼ਾਂਤੀ ਦਾ ਸੰਦੇਸ਼ ਦਿੱਤਾ ਜੋ ਅੱਜ ਗੀਤਾ ਉਪਦੇਸ਼ ਦੇ ਨਾਂਅ ਨਾਲ ਪੂਰੇ ਵਿਸ਼ਵ ਨੂੰ ਪ੍ਰਮਾਸ਼ਮਈ ਕਰ ਰਿਹਾ ਹੈ। ਪਵਿੱਤਰ ਗ੍ਰੰਥ ਗੀਤਾ ਵਿਚ ਜੀਵਨ ਜੀਣ ਦਾ ਸਾਰ ਵਰਣਿਤ ਕੀਤਾ ਗਿਆ ਹੈ, ਜੋ ਸਮੂਚੇ ਮਨੁੱਖ ਸਮੂਦਾਏ ਨੂੰ ਗਿਆਨ ਦੀ ਰਾਹ ਦਿਖਾਉਣਾ ਹੈ।

ਹਰਿਆਣਾ ਸਰਕਾਰ ਨੇ ਵਿਜੀਲੈਂਸ ਮਾਮਲਿਆਂ ‘ਤੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਦਿੱਤੇ ਨਿਰਦੇਸ਼

ਚੰਡੀਗੜ੍ਹ, 4 ਦਸੰਬਰ – ਹਰਿਆਣਾ ਸਰਕਾਰ ਨੇ ਚੌਕਸੀ ਵਿਭਾਗ ਵੱਲੋਂ ਭੇਜੇ ਗਏ ਮਾਮਲਿਆਂ, ਸ਼ਿਕਾਇਤਾਂ, ਸਰੋਤ ਰਿਪੋਰਟਾਂ ਅਤੇ ਜਾਂਚ ਰਿਪੋਰਟਾਂ ਦੇ ਨਿਪਟਾਨ ਦੇ ਸਬੰਧ ਵਿਚ ਸਾਰੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਅਜਿਹੀ ਸਮੱਗਰੀ ਨੂੰ ਉਨ੍ਹਾਂ ਦੀ ਟਿਪਣੀਆਂ ਜਾਂ ਰਿਪੋਰਟਾਂ ਦੇ ਨਾਲ ਵਿਜੀਲੈਂਸ ਵਿਭਾਗ ਨੂੰ ਵਾਪਸ ਕਰਨਾ ਹੋਵੇਗਾ।

          ਮੁੱਖ ਸਕੱਤਰ ਵੱਲੋਂ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਕੁੱਝ ਪ੍ਰਸਾਸ਼ਨਿਕ ਵਿਭਾਗ ਇੰਨ੍ਹਾਂ ਨਿਰਦੇਸ਼ਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਇਹ ਮੌਕਾ ਜਰੂਰੀ ਟਿਪਣੀਆਂ ਜਾਂ ਰਿਪੋਰਟ ਉਪਲਬਧ ਕਰਵਾਉਣ ਦੇ ਬਜਾਏ ਸਿਰਫ ਇਹ ਕਹਿ ਕੇ ਮਾਮਲੇ ਨੁੰ ਫਾਇਲ ਕਰ ਦਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਪੱਧਰ ‘ਤੇ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin