Haryana News

ਚੰਡੀਗੜ੍ਹ, 15 ਜੂਨ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਕ ਅਜਿਹਾ ਨੇਤਾ ਮਿਲਿਆ ਹੈ, ਜੋ ਲਗਾਤਾਰ ਲੋਕਾਂ ਦੀ ਭਲਾਈ ਲਈ ਪ੍ਰਧਾਨ ਸੇਵਕ ਵੱਜੋਂ ਕੰਮ ਕਰ ਰਿਹਾ ਹੈ| ਮੁੱਖ ਮੰਤਰੀ ਅੱਜ ਅੰਬਾਲਾ ਸ਼ਹਿਰ ਵਿਚ ਆਯੋਜਿਤ ਇਕ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ|
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਪਿਛਲੇ 10 ਸਾਲ ਵਿਚ ਰਿਕਾਡ ਤੋੜ ਵਿਕਾਸ ਦੇ ਕੰਮ ਹੋਏ ਹਨ ਅਤੇ ਪੂਰੇ ਵਿਸ਼ਵ ਵਿਚ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਦਿੱਖ ਇਕ ਮਜ਼ਬੂਤ ਨੇਤਾ ਵੱਜੋਂ ਉਭਰੀ ਹੈ| ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਸੱਚੇ ਦੋਸਤ ਹਨ, ਜਿੰਨ੍ਹਾਂ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਦੇ ਹੀ ਪਹਿਲਾ ਕੰਮ 20,000 ਕਰੋੜ ਰੁਪਏ ਦੀ ਰਕਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਕਿਸਾਨਾਂ ਦੇ ਖਾਤੇ ਵਿਚ ਪਾਉਣ ਦਾ ਕੰਮ ਕੀਤਾ ਹੈ|

            ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਪੂਰੇ ਸੂਬੇ ਵਿਚ ਜਿਲਾ ਤੇ ਉਪ ਮੰਡਲ ਪੱਧਰ ‘ਤੇ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਵੇਰੇ 9 ਤੋਂ 11 ਵਜੇ ਤਕ ਹਰੇਕ ਕੰਮ ਵਾਲੇ ਦਿਨ ਵਿਚ ਹਲ ਕੈਂਪ ਆਯੋਜਿਤ ਕਰਕੇ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬੇ ਦੀ ਡਬਲ ਇੰਜਨ ਦੀ ਸਰਕਾਰ ਗਰੀਬ ਦੇ ਨਾਲ-ਨਾਲ ਹਰੇਕ ਵਰਗ ਦੇ ਵਕੀਲ ਲਈ ਕੰਮ ਕਰ ਰਹੀ ਹੈ| ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਹੇਠ ਸਰਕਾਰ ਸਿੱਧੇ ਤੌਰ ‘ਤੇ ਜਨਤਾ ਨੂੰ ਲਾਭ ਪਹੁੰਚਾ ਰਹੀ ਹੈ ਅਤੇ ਉਹ ਵਧੀਆ ਢੰਗ ਨਾਲ ਦੇਸ਼ ਦਾ ਵਿਕਾਸ ਕਰਨ ਦੇ ਨਾਲ-ਨਾਲ ਅੱਗੇ ਵੱਧਣ ਦਾ ਕੰਮ ਕਰ ਰਹੀ ਹੈ| ਸਰਕਾਰ ਦੀਆਂ ਨੀਤੀਆਂ ਕਾਰਣ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਅਹੁੱਦੇ ਦੀ ਸੁੰਹ ਲਈ ਹੈ| ਸਰਕਾਰ ਦੀ ਲੋਕ ਭਲਾਈ ਨੀਤੀਆਂ ਦਾ ਹੀ ਨਤੀਜਾ ਹੈ ਜੋ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਨੇ ਹਰਮਨਪਿਆਰੇ ਹਨ|

            ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਪਿਛਲੇ ਸਾਢੇ 9 ਸਾਲ ਵਿਚ ਨੌਜੁਆਨਾਂ ਨੂੰ ਬਿਨਾਂ ਖਰਚੀ-ਬਿਨਾ ਪਰਚੀ ਦੇ ਯੋਗਤਾ ਦੇ ਆਧਾਰ ‘ਤੇ ਨੌਕਰੀ ਦੇਣ ਦਾ ਕੰਮ ਕੀਤਾ ਹੈ| ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਬਕਾ ਸਰਕਾਰਾਂ ਦੇ ਸਮੇਂ ਦੌਰਾਨ ਜੋ ਨੌਕਰੀਆਂ ਦਿੱਤੀਆਂ ਹਨ, ਉਸ ‘ਤੇ ਵਾਇ੍ਹਟ ਪੇਪਰ ਜਾਰੀ ਕਰਨ ਅਤੇ ਦੱਸਣ ਕਿ ਉਨ੍ਹਾਂ ਨੌਕਰੀਆਂ ਵਿਚ ਅਦਾਲਤ ਨੇ ਕੀ ਫੈਸਲਾ ਦਿੱਤਾ ਹੈ| ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀ ਇਸ ਬਾਰੇ ਵਿਚ ਵਾਇ੍ਹਟ ਪੇਪਰ ਜਾਰੀ ਕਰਨ ਦਾ ਤਿਆਰ ਹੈ| ਅੱਜ ਸਰਕਾਰ ਹਰੇਕ ਖੇਤਰ ਵਿਚ ਭਲਾਈ ਯੋਜਨਾਵਾਂ ਚਲ ਰਹੀ ਹੈ, ਜਿਸ ਦਾ ਲਾਭ ਆਮ ਜਨਤਾ ਲੈ ਰਹੇ ਹਨ|

            ਇਸ ਮੌਕੇ ‘ਤੇ ਟਰਾਂਸਪੋਰਟ ਮੰਤਰੀ ਅਸੀਮ ਗੋਇਲ, ਭਾਜਪਾ ਸੂਬਾ ਡਿਪਟੀ ਪ੍ਰਧਾਨ ਬੰਤੋ ਕਟਾਰਿਆ ਸਮੇਤ ਵੱਡੀ ਗਿਣਤੀ ਵਿਚ ਮੰਨੇ-ਪ੍ਰਮੰਨੇ ਲੋਕ ਹਾਜਿਰ ਰਹੇ|

ਚੰਡੀਗੜ੍ਹ, 15 ਜੂਨ – ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਰੇਯ ਨਾਲ ਮੁੱਖ ਮੰਤਰੀ ਨਾਇਬ ਸਿੰਘ ਨੇ ਪਿਛਲੀ ਦੇਰ ਸ਼ਾਮ ਰਾਜ ਭਵਨ ਵਿਚ ਰਸਮੀ ਮੁਲਾਕਾਤ ਕੀਤੀ| ਰਾਜਪਾਲ ਨੇ ਮੁੱਖ ਮੰਤਰੀ ਨੂੰ ਲੋਕ ਸਭਾ ਚੋਣ ਵਿਚ ਜਿੱਤ ਦਰਜ ਕਰਨ ‘ਤੇ ਮਿਠਾਈ ਖਿਲਾ ਕੇ ਵਧਾਈ ਤੇ ਸ਼ੁਭਕਾਮਨਾ ਦਿੱਤੀ|

ਮੁੱਖ ਮੰਤਰੀ ਨਾਇਬ ਸਿੰਘ ਨੇ ਰਾਜਪਾਲ ਨੂੰ ਸੂਬੇ ਦੀ ਲੋਕ ਭਲਾਈ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ| ਮੁੱਖ ਮੰਤਰੀ ਨੇ ਸੂਬੇ ਵਿਚ ਚਲ ਰੇ ਵਿਕਾਸ ਕਾਰਜਾਂ ਨਾਲ ਰਾਜਪਾਲ ਨੂੰ ਜਾਣੂੰ ਕਰਵਾਇਆ| ਗੌਰਤਲਾਬ ਹੈ ਕਿ ਲੋਕ ਸਭਾ ਚੋਣ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਦੀ ਰਾਜਪਾਲ ਬੰਡਾਰੂ ਦੱਤਾਰੇਯ ਨਾਲ ਪਹਿਲੀ ਮੁਲਾਕਾਤ ਹੈ|

ਚੰਡੀਗੜ੍ਹ, 15 ਜੂਨ – ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੀ ਪੂਰੇ ਭਾਰਤ ਵਿਚ ਜੂਨ, 2024 ਦੀਆਂ ਪ੍ਰੀਖਿਆਵਾਂ ਅਜੇ ਚਲ ਰਹੀ ਹੈ ਜੋਕਿ 15 ਜੁਲਾਈ, 2024 ਤਕ ਚਲੇਗੀ| ਖੇਤਰੀ ਕੇਂਦਰ ਕਰਨਾਲ ਦੇ ਤਹਿਤ ਪੂਰੇ ਹਰਿਆਣਾ ਵਿਚ ਕੁਲ 38 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿੱਥੇ ਇਗਨੂ ਦੀ ਪ੍ਰੀਖਿਆਵਾਂ ਆਯੋਜਿਤ ਕੀਤੀ ਜਾ ਰਹੀ ਹੈ|

ਯੂਨੀਵਰਸਿਟੀ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ 18 ਜੂਨ ਨੂੰ ਯੂਜੀਸੀ ਨੇਟ ਦੀ ਪ੍ਰੀਖਿਆ  ਕਾਰਣ ਇੰਗਨੂ ਦੀ ਪ੍ਰੀਖਿਆ ਹੁਣ 23 ਜੂਨ, 2024 ਐਤਵਾਰਾ ਨੂੰ ਕਰ ਦਿੱਤਾ ਹੈ| ਇਗਨੂ ਦੇ ਹੋਰ ਸਾਰੇ ਪ੍ਰੀਖਿਆ ਪਹਿਲਾਂ ਤੋਂ ਨਿਰਧਾਰਿਤ ਡੇਟ ਸ਼ੀਟ ਅਨੁਸਾਰ ਹੀ ਆਯੋਜਿਤ ਕੀਤੇ ਜਾਣਗੇ|
ਇਗਨੂ ਨੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਨੋਟਿਫਿਕੇਸ਼ਨ ਜਾਰੀ ਕਰਕੇ 18 ਜੂਨ ਦੀ ਪ੍ਰੀਖਿਆ ਨੂੰ 23 ਜੂਨ ਨੂੰ ਰੀ-ਸ਼ਡਯੂਲ ਕਰਨ ਦਾ ਫੈਸਲਾ ਕੀਤਾ ਹੈ| ਵਿਦਿਆਰਥੀ ਯੂਨੀਵਰਸਿਟੀ ਦੀ ਵੈਬਸਾਇਟ ਤੋਂ ਸੋਧੀ ਡੇਟਸ਼ੀਟ ਅਤੇ ਹਾਲ ਟਿਕਟ ਡਾਊਨਲੋਕ ਕਰ ਸਕਦੇ ਹਨ|

ਚੰਡੀਗੜ੍ਹ, 15 ਜੂਨ – ਹਰਿਆਣਾ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਿਲਾ ਕੈਥਲ ਦੇ ਰਾਜੌਂਦ ਹਲਕੇ ਵਿਚ ਕੰਮ ਕਰਦੇ ਕਾਨੂੰਨਗੋ ਰਣਧੀਰ ਸਿੰਘ ਨੂੰ 14000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ ਹੈ| ਦੋਸ਼ੀ ਵੱਲੋਂ ਮਾਲੀਆ ਰਿਕਾਰਡ ਵਿਚ ਇੰਦਰਾਜ ਕਰਨ ਦੇ ਬਦਲੇ ਵਿਚ 14,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ|

ਬਿਊਰੋ ਦੇ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਜੀਲੈਂਸ ਬਿਊਰੋ ਦੀ ਟੀਮ ਨੂੰ ਸ਼ਿਕਾਇਤ ਪ੍ਰਾਪਤ ਹੋਈ ਕਿ ਜਿਲਾ ਕੈਥਲ ਵਿਚ ਕੰਮ ਕਰਦੇ ਕਾਨੂੰਨਗੋ ਰਣਧੀਰ ਸਿੰਘ ਮਾਲੀਆ ਰਿਕਾਡ ਵਿਚ ਇੰਦਰਾਜ ਕਰਨ ਦੇ ਬਦਲੇ ਵਿਚ 14000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ| ਸ਼ਿਕਾਇਤਕਰਤਾ ਨੇ ਦਸਿਆ ਕਿ ਦੋਸ਼ੀ ਵੱਲੋਂ ਉਸ ਦੀ ਜਮੀਨ ਦੇ ਹਿੱਸੇ ਤੋਂ ਬਾਅਦ ਮਾਲੀਆ ਵਿਭਾਗ ਦੇ ਰਿਕਾਡ ਵਿਚ ਇਸ ਦਾ ਇੰਦਰਾਜ ਕੀਤਾ ਜਾਣਾ ਸੀ, ਲਈ ਦੋਸ਼ੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ| ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਨੂੰ 14000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ ਗਿਆ|

ਮਾਮਲੇ ਵਿਚ ਅੰਬਾਲਾ ਦੀ ਵਿਜੀਲੈਂਸ ਬਿਊਰੋ ਥਾਣੇ ਵਿਚ ਮਾਮਲਾ ਦਰਜ ਕਰਦੇ ਹੋਏ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਗਈ ਹੈ| ਮਾਮਲੇ ਵਿਚ ਲੋਂੜੀਦੇ ਸਬੂਤ ਜੁੱਟਾਉਂਦੇ ਹੋਏ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published.


*