Haryana News

ਚੰਡੀਗੜ੍ਹ, 22 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਲੋਕਸਭਾ ਆਮ ਚੋਣ ਅਤੇ ਕਰਨਾਲ ਵਿਧਾਨਸਭਾ ਸੀਟ ‘ਤੇ ਹੋਣ ਵਾਲੇ ਜਿਮਨੀ ਚੋਣ ਲਈ ਕੁੱਲ 45,576 ਈਵੀਐਮ (ਬੈਲੇਟ ਯੂਨਿਟ) ਦੀ ਵਰਤੋ ਹੋਵੇਗੀ। ਇਸ ਦੇ ਨਾਲ ਹੀ, 24,039 ਕੰਟਰੋਲ ਯੂਨਿ ਅਤੇ 26,040 ਵੀਵੀਪੇਟ ਮਸ਼ੀਨ ਦੀ ਵਰਤੋ ਕੀਤੀ ਜਾਵੇਗੀ। ਵੀਵੀਪੇਟ ਵਿਚ ਵੋਟਰ ਆਪਣੇ ਵੱਲੋਂ ਦਿੱਤੇ ਗਏ ਵੋੋਟ ਨੁੰ ਦੇਖ ਸਕਦਾ ਹੈ।

          ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਕੁੱਲ 20,031 ਚੋਣ ਕੇਂਦਰ ਬਣਾਏ ਗਏ ਹਨ। ਇੰਨ੍ਹਾਂ ਵਿਚ 19,812 ਸਥਾਈ ਅਤੇ 219 ਅਸਥਾਈ ਚੋਣ ਕੇਂਦਰ ਸ਼ਾਮਿਲ ਹਨ। ਸ਼ਹਿਰੀ ਖੇਤਰਾਂ ਵਿਚ 5,470 ਅਤੇ ਗ੍ਰਾਮੀਣ ਖੇਤਰਾਂ ਵਿਚ 14,342 ਚੋਣ ਕੇਂਦਰ ਬਣਾਏ ਗਏ ਹਨ। ਉਨ੍ਹਾਂ ਨੇ ਦਸਿਆ ਕਿ 176 ਆਦਰਸ਼ ਚੋਣ ਕੇਂਦਰ ਸਥਾਪਿਤ ਕੀਤੇ ਗਏ ਹਨ। 99 ਚੋਣ ਕੇਂਦਰ ਅਜਿਹੇ ਹਨ ਜੋ ਪੂਰੀ ਤਰ੍ਹਾ ਨਾਲ ਮਹਿਲਾ ਕਰਮਚਾਰੀਆਂ ਵੱਲੋਂ ਸੰਚਾਲਿਤ ਕੀਤੇ ਜਾਣਗੇ। ਇਸ ਤੋਂ ਇਲਾਵਾ, 96 ਚੋਣ ਕੇਂਦਰ ਯੂਥ ਕਰਮਚਾਰੀ ਅਤੇ 71 ਚੋਣ ਕੇਂਦਰ ਦਿਵਆਂਗ ਕਰਮਚਾਰੀ ਡਿਊਟੀ ‘ਤੇ ਰਹਿਣਗੇ। ਸਾਰੇ ਚੋਣ ਕੇਂਦਰਾਂ ਵਿਚ ਸਾਰੀ ਮੁੱਢਲੀ ਸਹੂਲਤਾਂ ਸਮੇਤ ਹੀਟ ਵੇਵ ਦੇ ਮੱਦੇਨਜਰ ਹੋਰ ਜਰੂਰੀ ਇੰਤਜਾਮ ਕੀਤੇ ਗਏ ਹਨ। ਨਾਲ ਹੀ, ਸੂਬੇ ਵਿਚ ਕੁੱਲ 44 ਸਥਾਨਾਂ ‘ਤੇ 91 ਗਿਣਤੀ ਕੇਂਦਰ ਬਣਾਏ ਗਏ ਹਨ।

ਸੂਬੇ ਵਿਚ ਕੁੱਲ 2 ਕਰੋੜ 76 ਹਜਾਰ 768 ਰਜਿਸਟਰਡ ਵੋਟਰ

          ਸ੍ਰੀ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਕੁੱਲ 2 ਕਰੋੋੜ 76 ਹਜਾਰ 768 ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿਚ 1 ਕਰੋੜ 6 ਲੱਖ 52 ਹਜਾਰ 345 ਪੁਰਸ਼, 94 ਲੱਖ 23 ਹਜਾਰ 956 ਮਹਿਲਾ ਅਤੇ 467 ਟ੍ਰਾਂਸਜੇਂਡਰ ਵੋਟਰ ਸ਼ਾਮਿਲ ਹਨ। ਇਸ ਤੋਂ ਇਲਾਵਾ, 762 ਓਵਰਸੀਜ ਵੋਟਰ ਹਨ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਕੁੱਲ 2 ਲੱਖ 63 ਹਜਾਰ 887 ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ। ਉੱਥੇ 1 ਲੱਖ 50 ਹਜਾਰ 277 ਦਿਵਆਂਗ ਵੋਟਰ ਹਨ। ਇਸ ਤੋਂ ਇਲਾਵਾ, 1 ਲੱਖ 11 ਹਜਾਰ 143 ਸਰਵਿਸ ਵੋਟਰ ਹਨ।

ਹੋਮ ਵੋਟਿੰਗ ਲਗਭਗ 92 ਫੀਸਦੀ ਪੂਰੀ

          ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਸੂਬੇ ਵਿਚ 85 ਸਾਲ ਦੀ ਉਮਰ ਤੋਂ ਵੱਧ ਵੋਟਰਾਂ ਤੇ ਦਿਵਆਂਗ ਵੋਟਰਾਂ ਦੀ ਸਹੂਲਤ ਲਈ ਘਰ ਤੋਂ ਹੀ ਵੋਟ ਪਾਉਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਦੇ ਲਈ ਵਿਭਾਗ ਦੇ ਕਰਮਚਾਰੀ 12ਡੀ ਫਾਰਮ ਭਰ ਕੇ ਵੋਟਰ ਦੀ ਸਹਿਮਤੀ ਪ੍ਰਾਪਤ ਕਰਦੇ ਹਨ। ਰਿਟਰਨਿੰਗ ਅਧਿਕਾਰੀ ਵੱਲੋਂ 9024 ਫਾਰਮ 12ਡੀ ਨੁੰ ਮੰਜੂਰੀ ਪ੍ਰਾਪਤ ਕੀਤੀ ਗਈ ਹੈ। ਇੰਨ੍ਹਾਂ ਵਿੱਚੋਂ 8324 ਯਾਨੀ ਲਗਭਗ 92 ਫੀਸਦੀ ਵੋਟਰਾਂ ਦੇ ਘਰ ਜਾ ਕੇ ਉਨ੍ਹਾਂ ਦੇ ਪੋਸਟਲ ਬੈਲੇਟ ਇਕੱਠਾ ਕਰ ਲਏ ਗਏ ਹਨ।

ਵਿਆਹ-ਸ਼ਗਨ ਦੀ ਤਰਜ ‘ਤੇ ਵੋਟਰਾਂ ਨੂੰ ਭੇਜੇ ਜਾ ਰਹੇ ਸੱਦਾ ਪੱਤਰ

          ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਇਸ ਵਾਰ ਚੋਣ ਫੀਸਦੀ ਨੂੰ ਵਧਾਉਣ ਲਈ ਇਕ ਅਨੴੀ ਪਹਿਲ ਕੀਤੀ ਗਈ ਹੈ, ਜਿਸ ਦੇ ਤਹਿਤ ਵਿਆਹ ਸ਼ਾਦੀ ਦੀ ਤਰ੍ਹਾ ਸੱਦਾ ਪੱਤਰ ਵੋਟਰਾਂ ਨੁੰ ਭੇਜੇ ਰਾ ਰਹੇ ਹਨ। ਲਗਭਗ 50 ਲੱਖ ਸੱਦਾ ਪੱਤਰ ਛਪਵਾਏ ਗਏ ਹਨ। ਵੋਟਰ ਸਲਿਪ ਦੇ ਨਾਲ ਬੀਐਲਓ ਹਰ ਪਰਿਵਾਰ ਨੂੰ ਇਹ ਸੱਦਾ ਪੱਤਰ ਦੇ ਰਹੇ ਹਨ। ਸੱਦਾ ਪੱਤਰ ਵਿਚ ਲਿਖਿਆ ਹੈ ਕਿ – ਭੇਜ ਰਹੇ ਹੈਂ, ਸਨੇਹ ਨਿਮੰਤਰਣ, ਮੱਤਦਾਤਾ ਤੁੰਮ੍ਹੇ ਬਲਾਣੇ ਕੋ, 25 ਮਈ ਭੂਲ ਨਾ ਜਾਣਾ, ਵੋਟ ਡਾਲਣੇ ਆਣੇ ਕੋ। ਇੰਨ੍ਹਾਂ ਹੀ ਨਹੀਂ, ਸੱਦਾ ਪੱਤਰ ਵਿਚ ਵੋਟਰਾਂ ਦੇ ਨਾਂਅ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਪ੍ਰੋਗ੍ਰਾਮ ਅਨੁਸਾਰ ਲੋਕਸਭਾ ਚੋਣ-2024 ਦੇ ਮੰਗਲ ਉਤਸਵ ਦੀ ਪਾਵਨ ਬੇਲਾ’ਤੇ ਵੋਟਰ ਕਰਨ ਤਹਿਤ ਤੁਸੀ ਤੈਅ ਦਿਵਸ ਤੇ ਸਮੇਂ ‘ਤੇ ਪਰਿਵਾਰ ਸਮੇਤ ਸਾਦਰ ਆਂਮਤਰਿਤ ਹਨ। ਪ੍ਰੋਗ੍ਰਾਮ ਸਥਾਨ ਤੁਹਾਡਾ ਵੋਟ ਕੇਂਦਰ ਹੈ। ਚੋਣ 25 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗਾ।

ਸਲ

ਚੰਡੀਗੜ੍ਹ, 22 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਦੇ ਚੋਣ ਕੇਂਦਰਾਂ ‘ਤੇ ਵਹੀਲ ਚੇਅਰ ਹੋਣੀ ਚਾਹੀਦੀ ਹੈ ਤਾਂ ਜੋ ਦਿਵਆਂਗ ਵੋਟਰਾਂ ਨੂੰ ਕਿਸੇ ਵੀ ਤਰ੍ਹਾ ਦੀ ਸਮਸਿਆ ਨਾ ਹੋਵੇ। ਇਸ ਤੋਂ ਇਲਾਵਾ, ਚੋਣ ਕੇਂਦਰਾਂ ‘ਤੇ ਬਿਜਲੀ ਦੇ ਨਾਲ-ਨਾਲ ਪੀਣ ਦੇ ਪਾਣੀ ਅਤੇ ਧੁੱਪ ਤੋੋਂ ਬਚਾਅ ਲਈ ਸਖਤ ਪ੍ਰਬੰਧ ਕੀਤੇ ਜਾਣ ਅਤੇ ਚੋਣ ਕੇਂਦਰਾਂ ‘ਤੇ ਓਆਰਐਸ, ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਵੀ ਹੋਣਾ ਚਾਹੀਦਾ ਹੈ।

          ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਦੇਰ ਸ਼ਾਮ ਚੰਡੀਗੜ੍ਹ ਤੋਂ ਵੀਡੀਓ ਕਾਨਫ੍ਰੈਸਿੰਗ  ਰਾਹੀਂ ਜਿਲ੍ਹਾ ਚੋਣ ਅਧਿਕਾਰੀ ਅਤੇ ਏਆਰਓ ਦੇ ਨਾਲ ਲੋਕਸਭਾ ਚੋਣ 2024 ਦੇ ਪ੍ਰਬੰਧ ਨੂੰ ਲੈ ਕੇ ਸਮੀਖਿਆ ਮੀਟਿੰਗ ਕਰ ਰਹੇ ਸਨ।

          ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਚੋਣ 2024 ਦੌਰਾਨ ਚੋਣ ਕੇਂਦਰਾਂ ‘ਤੇ ਵੈਬਕਾਸਟਿੰਗ ਨਿਗਰਾਨੀ ਆਮ ਰੂਪ ਨਾਲ ਦੋ ਪੱਧਰੀ ਹੋੋਵੇਗੀ, ਜਿਸ ਵਿਚ ਰਾਜ ਕੰਟਰੋਲ ਰੂਮ ਅਤੇ ਜਿਲ੍ਹਾ ਕੰਟਰੋਲ ਰੂਮ  ਸ਼ਾਮਿਲ ਹਨ। ਇਸ ਤੋਂ ਇਲਾਵਾ, ਭਾਰਤ ਚੋਣ ਕਮਿਸ਼ਨ ਵੱਲੋੋਂ ਵੀ ਵੈਬਕਾਸਟਿੰਗ ਨਿਗਰਾਨੀ ਕੀਤੀ ਜਾਵੇਗੀ। ਕਿਸੇ ਵੀ ਚੋਣ ਕੇਂਦਰ ‘ਤੇ ਚੋਣ ਦੇ ਦਿਨ ਜੇਕਰ ਕੋਈ ਸ਼ਰਾਰਤੀ ਤੱਤ ਕੁੱਝ ਵੀ ਗਲਤ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

          ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ 6ਵੇਂ ਪੜਾਅ ਵਿਚ 25 ਮਈ ਨੂੰ ਲੋਕਸਭਾ ਦੇ ਚੋਣ ਦੀ ਵੋਟਿੰਗ ਹੋਣੀ ਹੈ ਇਸ ਦੇ ਮੱਦੇਨਜਰ ਅਵੈਧ ਸ਼ਰਾਬ, ਨਸ਼ੀਲੇ ਪਦਾਰਥ, ਨਗਦੀ ਅਤੇ ਅਵੈਧ ਹਥਿਆਰ ਆਦਿ ਨੂੰ ਰੋਕਣ ਲਈ ਨਾਕਿਆਂ ‘ਤੇ ਹੋਰ ਵੱਧ ਚੌਕਸੀ ਵਰਤੀ ਜਾਵੇ। ਇਸ ਤੋਂ ਇਲਾਵਾ, ਜਿਲ੍ਹਿਆਂ ਵਿਚ ਗਠਨ ਨਿਗਰਾਨੀ ਟੀਮਾਂ ਵੀ ਹੋਰ ਵੱਧ ਸਰਗਰਮ ਹੋ ਜਾਣ। ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਜਿਲ੍ਹਿਆਂ ਵਿਚ ਐਫਐਸਟੀ ਤੇ ਐਸਐਸਟੀ ਟੀਮਾਂ ਪੂਰੀ ਤਰ੍ਹਾ ਨਾਲ ਹੋਰ ਸਰਗਰਮ ਹੋ ਜਾਣ ਤੇ ਲਗਾਤਾਰ 24 ਘੰਟੇ ਚੈਕਿੰਗ ਮੁਹਿੰਮ ਜਾਰੀ ਰੱਖਣ।

          ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਨਿਯਮ ਅਨੁਸਾਰ ਚੋਣ ਦੇ ਦਿਲ ਅਤੇ ਚੋਣ ਤੋਂ ਇਕ ਦਿਲ ਪਹਿਲਾਂ ਪ੍ਰਿੰਟ ਮੀਡੀਆ ਵਿਚ ਇਸ਼ਤਿਹਾਰ ਪ੍ਰਕਾਸ਼ਤ ਕਰਾਉਣ ਤੋਂ ਪਹਿਲਾਂ ਉਮੀਦਵਾਰ ਜਾਂ ਰਾਜਨੀਤਿਕ ਪਾਰਟੀ ਨੁੰ ਐਮਸੀਐਮਸੀ ਤੋਂ ਪ੍ਰਮਾਣ ਪੱਤਰ ਲੈਣਾ ਹੋਵੇਗਾ। ਉਨ੍ਹਾਂ ਨੇ ਦਸਿਆ ਕਿ 25 ਮਈ ਨੂੰ ਲੋਕਸਭਾ ਦੇ ਲਈ ਵੋੋਟਿੰਗ ਹੋਵੇਗੀ, ਇਸ ਲਈ ਚੋਣ ਤੋਂ ਪਹਿਲਾਂ 24 ਮਈ ਤੇ ਚੋਣ ਦੇ ਦਿਨ 25 ਮਈ ਦੇ ਦਿਨ ਪ੍ਰਿੰਟ ਮੀਡੀਆ ਵਿਚ ਇਸ਼ਤਿਹਾਰ ਪ੍ਰਕਾਸ਼ਿਤ ਕਰਾਉਣ ਤੋਂ ਪਹਿਲਾਂ ਉਮੀਦਵਾਰ ਪ੍ਰਸਤਾਵਿਤ ਇਸ਼ਤਿਹਾਰ ਦਾ ਪ੍ਰਮਾਣ ਪੱਤਰ ਜਰੂਰ ਲਵੇ। ਨਹੀਂ ਤਾਂ ਇਹ ਚੋਣ ਜਾਬਤਾ ਦੀ ਉਲੰਘਣਾ ਮੰਨੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਟੀਵੀ ਅਤੇ ਲੋਕਲ ਕੇਬਲ ਟੀਵੀ ਵਿਚ ਇਸ਼ਤਿਹਾਰ ਪ੍ਰਸਾਰਿਤ ਕਰਾਉਣ ਲਈ ਨਾਮਜਦਗੀ ਕਰਦੇ ਹਨ। ਐਮਸੀਐਮਸੀ ਤੋਂ ਪ੍ਰਮਾਣਿਤ ਕਰਾਉਣਾ ਹੋਵੇਗਾ। ਇਸ਼ਤਿਹਾਰ ਪ੍ਰਮਾਣਿਤ ਕਰਾਉਣ ਲਈ ਇੈਤਿਹਾਰ ਛਪਵਾਉਣ  ਤੇ ਪ੍ਰਸਾਰਿਤ ਕਰਨ ਦੀ ਮਿੱਤੀ ਤੋਂ ਦੋ ਦਿਨ ਪਹਿਲਾਂ ਐਮਸੀਐਮਸੀ ਦੇ ਕੋਲ ਨਿਰਧਾਰਿਤ ਪ੍ਰਫੋਰਮਾ ਵਿਚ ਮਜ੍ਹਾ ਕਰਾਉਣਾ ਹੋਵੇਗਾ।

ਚੰਡੀਗੜ੍ਹ, 22 ਮਈ – ਹਰਿਆਣਾ ਵਿਚ ਲਸਭਾ ਆਮ ਚਣ 2024 ਅਤੇ ਕਰਨਾਲ ਵਿਧਾਨਸਭਾ ਜਿਮਨੀ ਚੋਣ ਤਹਿਤ 25 ਮਈ, 2024 ਨੁੰ ਚੋਣ ਹੋਵੇਗਾ। ਚੋਣ ਦੇ ਦਿਨ ਯਾਨੀ 25 ਮਈ (ਸ਼ਨੀਵਾਰ) ਨੂੰ ਹਰਿਆਣਾ ਵਿਚ ਸਥਿਤ ਵੱਖ-ਵੱਖ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਕਰਮਚਾਰੀ, ਜੋ ਇੱਥੇ ਰਜਿਸਟਰਡ ਵੋਟਰ ਹਨ, ਨੂੰ ਪੇਡ ਲੀਵ ਮਿਲੇਗੀ, ਤਾਂ ਜੋ ਉਹ ਆਪਣੇ ਵੋੋਟ ਅਧਿਕਾਰ ਦੀ ਵਰਤੋ ਕਰ ਸਕਣ।

          ਇਸ ਤੋਂ ਇਲਾਵਾ, ਫੈਕਟਰੀ ਐਕਟ, 1948 ਨੂੰ ਧਾਰਾ 65 ਦੀ ਉੱਪਧਾਰਾ (2) ਤਹਿਤ ਹਰਿਆਣਾ ਰਾਜ ਵਿਚ ਸਥਿਤ ਫੈਕਟਰੀਆਂ ਵਿਚ ਕੰਮ ਕਰ ਰਹੇ ਮਜਦੂਰ, ਜੋ ਹਰਿਆਣਾ ਦੇ ਰਜਿਸਟਰਡ ਵੋਟਰ ਹਨ, ਉਨ੍ਹਾਂ ਦੇ ਲਈ ਵੀ 25 ਮਈ ਨੂੰ ਚੋਣ ਤਹਿਤ ਛੁੱਟੀ ਰਹੇਗੀ। ਇੰਨ੍ਹਾਂ ਹੀ ਨਹੀਂ, ਹਰਿਆਣਾ ਦੇ ਜੋ ਵੋਟਰ ਗੁਆਂਢੀ ਸੂਬਿਆਂ ਵਿਚ ਕੰਮ ਕਰ ਰਹੇ ਹਨ, ਉਨ੍ਹਾਂ ਸੂਬਿਆਂ ਨੇ ਵੀ ਹਰਿਆਣਾ ਦੇ ਵੋਟਰਾਂ ਦੇ ਲਈ ਛੁੱਟੀ ਐਲਾਨ ਕੀਤੀ ਹੈ।

          ਇਸ ਸਬੰਧ ਵਿਚ ਹਰਿਆਣਾ ਕਿਰਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।

ਲੋਕਤੰਤਰ ਦੀ ਮਜਬੂਤੀ ਲਈ ਚੋਣ ਜਰੂਰੀ  ਪ੍ਰੋਫੈਸਰ ਬੀਆਰ ਕੰਬੋਜ

ਵਿਦਿਆਰਥੀਆਂ ਨੇ ਨੁੱਕੜ ਨਾਟਕ ਅਤੇ ਜਾਗਰੁਕਤਾ ਰੈਲੀ ਰਾਹੀਂ ਵੋਟਿੰਗ ਲਈ ਕੀਤਾ ਪ੍ਰੇਰਿਤ

ਚੰਡੀਗੜ੍ਹ, 22 ਮਈ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੁਨੀਵਰਸਿਟੀ, ਹਿਸਾਰ ਵਿਚ ਵੋਟਰ ਜਾਗਰੁਕਤਾ ਰੈਲੀ ਦਾ ਪ੍ਰਬੰਧ ਕੀਤਾ ਗਿਆ। ਵਿਦਿਆਰਥੀਆਂ ਨੇ ਨੁੱਕੜ ਨਾਟਕ ਰਾਹੀਂ ਲੋਕਾਂ ਨੁੰ ਚੋਣ ਕਰਨ ਲਈ ਜਾਗਰੁਕ ਕੀਤਾ।

          ਯੂਨੀਵਰਸਿਟੀ ਦੇ ਵਾਇਸ ਚਾਂਸਲਰ ਬੀਆਰ ਕੰਬੋਜ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਵੋਟਰ ਦੀ ਅਹਿਮ ਭੁਮਿਕਾ ਹੁੰਦੀ ਹੈ। ਵਿਦਿਆਰਥੀ ਜਾਗਰੁਕਤਾ ਰੈਲੀ ਰਾਹੀਂ ਵੋਟਰਾਂ ਨੂੰ ਵੋਟ ਕਰਨ ਲਈ ਜਾਗਰੁਕ ਕਰਨ ਤਾਂ ਜੋ ਚੋਣ ਫੀਸਦੀ ਨੁੰ ਵਧਾਇਆ ਜਾ ਸਕੇ। ਵੋਟਰ ਆਪਣੇ ਬਹੁਮੁੱਲੀ ਵੋਟ ਦੇ ਮਹਤੱਵ ਨੁੰ ਸਮਝਣ ਅਤੇ ਲੋਕਤੰਤਰ ਦੀ ਮਜਬੂਤੀ ਲਈ ਬੂਥ ‘ਤੇ ਪਹੁੰਚ ਕੇ ਚੋਣ ਕਰਨ। ਵੋਟਰ ਆਪਣੇ ਵੋਟ ਰਾਹੀਂ ਇਕ ਚੰਗੇ ਜਨ ਪ੍ਰਤੀਨਿਧੀ ਦਾ ਚੋਣ ਕਰ ਸਕਦੇ ਹਨ।

          ਯੂਨੀਵਰਸਿਟੀ ਵੱਲੋਂ ਵੋਟਰਾਂ ਨੂੰ ਜਾਗਰੁਕ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾ ਰਹੇ ਹਨ ਤਾਂ ਜੋ ਕੋਈ ਵੀ ਵੋਟਰ ਆਪਣੀ ਵੋਟ ਅਧਿਕਾਰ ਦੀ ਵਰਤੋ ਕਰਨ ਤੋੋਂ ਵਾਂਝਾਂ ਨਾ ਰਹਿ ਜਾਵੇ।ਵਿਦਿਆਰਥੀਆਂ ਨੇ ਨੁੱਕੜ ਨਾਟਕ ਰਾਹੀਂ ਵੋਟਰਾਂ ਨੁੰ ਚੋਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਡੋਰ ਟੂ ਡੋਰ ਪ੍ਰੋਗ੍ਰਾਮ ਰਾਹੀਂ ਵੋਟਰਾਂ ਨੂੰ ਚੋਣ ਲਈ ਜਾਗਰੁਕ ਕੀਤਾ। ਯੁਨੀਵਰਸਿਟੀ ਵੱਲੋਂ ਇਸ ਲੜ੍ਹੀ ਵਿਚ ਪੋਸਟਰ ਮੇਕਿੰਗ, ਵਾਦ-ਵਿਵਾਦ, ਨਾਰਾ ਲੇਖਨ ਸਮੇਤ ਵੱਖ-ਵੱਖ ਮੁਕਾਬਲੇ ਪ੍ਰਬੰਧਿਤ ਕੀਤੇ ਗਏ।

ਡੀਐਲਏਡ ਪ੍ਰੀਖਿਆ ਫਰਵਰੀ/ਮਾਰਚ-2024 ਦਾ ਪ੍ਰੀਖਿਆ ਨਤੀਜਾ ਹੋਇਆ ਐਲਾਨ  ਡਾ. ਵੀ ਪੀ ਯਾਦਵ

ਚੰਡੀਗੜ੍ਹ, 22 ਮਈ – ਹਰਿਆਣਾ ਸਕੂਲ ਸਿਖਿਆ ਬਰਡ ਭਿਵਾਨੀ ਵੱਲ ਸੰਚਾਲਿਤ ਕਰਵਾਈ ਗਈ ਡੀਐਲਏਡ ਪ੍ਰਵੇਸ਼ ਸਾਲ 2019-21, 2020-21, 2021-23 ਤੇ 2022-24 ਪਹਿਲਾ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ) ਅਤੇ ਪ੍ਰਵੇਸ਼ ਸਾਲ 2019-21, 2020-22 ਤੇ 2021-23 ਦੂਜਾ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ) ਪ੍ਰੀਖਿਆਵਾਂ ਫਰਵਰੀ-ਮਾਰਚ-2024 ਦਾ ਨਤੀਜਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਸਬੰਧਿਤ ਵਿਦਿਆਰਥੀ-ਅਧਿਆਪਕ ਆਪਣਾ ਪ੍ਰੀਖਿਆ ਨਤੀਜਾ ਬੋਰਡ ਦੀ ਵੈਬਸਾਇਟ www.bseh.org.in ‘ਤੇ ਦਿੱਤੇ ਗਏ ਲਿੰਕ ‘ਤੇ ਦੇਖ  ਸਕਦੇ ਹਨ।

          ਇਸ ਸਬੰਧ ਦੀ ਜਾਣਕਾਰੀ ਦਿੰਦੇ ਹੋਏ ਬੋਰਡ ਚੇਅਰਮੈਨ ਡਾ. ਵੀਪੀ ਯਾਦਵ ਨੇ ਦਸਿਆ ਕਿ ਡੀਐਲਏਡ ਪ੍ਰੀਖਿਆਵਾਂ ਫਰਵਰੀ/ਮਾਰਚ-2024 ਦੀ ਪ੍ਰੀਖਿਆ ਵਿਚ ਪੂਰੇ ਸੂਬੇ ਵਿਚ ਕੁੱਲ 10,853 ਵਿਦਿਆਰਥੀ-ਅਅਧਿਆਪਕ ਐਂਟਰ ਹੋਏ ਸਨ। ਉਨ੍ਹਾਂ ਨੇ ਦਸਿਆ ਕਿ ਡੀਐਲਏਡ ਪ੍ਰਵੇਸ਼ ਸਾਲ 2019-21 ਪਹਿਲਾਂ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ)  ਵਿਚ 12 ਵਿਦਿਆਰਥੀ -ਅਧਿਆਪਕ ਐਂਟਰ ਹੋਏ ਜਿਨ੍ਹਾਂ ਵਿੱਚੋਂ 09 ਪਾਸ ਰਹੇ, ਜਿਨ੍ਹਾਂ ਦੀ ਪਾਸ ਫੀਸਦੀ 75.00 ਰਹੀ ਹੈ। ਡੀਐਲਏਡ ਪ੍ਰਵੇਸ਼ ਸਾਲ 2019-21 ਦੂਜਾ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ) ਵਿਚ 30 ਵਿਦਿਆਰਥੀ-ਅਧਿਆਪਕ  ਐਂਟਰ ਹੋਏ, ਜਿਨ੍ਹਾਂ ਵਿੱਚੋਂ 23 ਪਾਸ ਰਹੇ, ਜਿਨ੍ਹਾਂ ਦੀ ਪਾਸ ਫੀਸਦੀ 76.67 ਰਹੀ ਹੈ।

          ਬੋਰਡ ਚੇਅਰਮੈਨ ਨੇ ਦਸਿਆ ਕਿ ਡੀਐਲਏਡ ਪ੍ਰਵੇਸ਼ ਸਾਲ 2020-22 ਪਹਿਲਾਂ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ) ਵਿਚ 56 ਵਿਦਿਆਰਥੀ-ਅਧਿਆਪਕ ਐਂਟਰ ਹੋਏ, ਜਿਨ੍ਹਾਂ ਵਿੱਚੋਂ 48 ਪਾਸ ਰਹੇ, ਜਿਨ੍ਹਾਂ ਦੀ ਪਾਸ ਫੀਸਦੀ 85.71 ਰਹੀ ਹੈ। ਡੀਐਲਏਡ ਪ੍ਰਵੇਸ਼ ਸਾਲ 2020-22 ਦੂਜਾ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ) ਵਿਚ 140 ਵਿਦਿਆਰਥੀ-ਅਧਿਆਪਕ ਐਂਟਰ ਹੋਏ ਜਿਨ੍ਹਾਂ ਵਿੱਚੋਂ 105 ਪਾਸ ਰਹੇ, ਜਿਨ੍ਹਾਂ ਦੀ ਪਾਸ ਫੀਸਦੀ 75.00 ਰਹੀ ਹੈ।

          ਉਨ੍ਹਾਂ ਨੇ ਦਸਿਆ ਕਿ ਡੀਐਲਏਡ ਪ੍ਰਵੇਸ਼ ਸਾਲ 2021-23 ਪਹਿਲਾਂ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ) ਵਿਚ 1129 ਵਿਦਿਆਰਥੀ- ਅਧਿਆਪਕ ਅੇਂਟਰ ਹੋਏ ਜਿਨ੍ਹਾਂ ਵਿੱਚੋਂ 654 ਪਾਸ ਰਹੇ ਜਿਨ੍ਹਾਂ ਦੀ ਪਾਸ ਫੀਸਦੀ 57.93 ਰਹੀ ਹੈ। ਡੀਐਲਐਡ ਪ੍ਰਵੇਸ਼ ਸਾਲ 2021-23 ਦੂਜਾ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ) ਵਿਚ 2435 ਵਿਦਿਆਰਥੀ-ਅਧਿਆਪਕ ਐਂਟਰ ਹੋਏ, ਜਿਨ੍ਹਾਂ ਵਿੱਚੋਂ 1632 ਪਾਸ ਰਹੇ, ਜਿਨ੍ਹਾਂ ਦੀ ਪਾਸ ਫੀਸਦੀ 67.02 ਰਹੀ ਹੈ।

          ਉਨ੍ਹਾਂ ਨੇ ਅੱਗੇ ਦਸਿਆ ਕਿ ਡੀਐਲਏਡ ਪ੍ਰਵੇਸ਼ ਸਾਲ 2022-24 ਪਹਿਲਾ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ) ਵਿਚ 7,049 ਵਿਦਿਆਰਥੀ-ਅਧਿਆਪਕ ਐਂਟਰ ਹੋਏ, ਜਿਨ੍ਹਾਂ ਵਿੱਚੋਂ 4826 ਪਾਸ ਰਹੇ ਜਿਨ੍ਹਾਂ ਦੀ ਪਾਸ ਫੀਸਦੀ 68.46 ਰਹੀ ਹੈ।

          ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਪ੍ਰੀਖਿਆ ਨਤੀਜੇ ਦੇ ਆਧਾਰ ‘ਤੇ ਜੋ ਵਿਦਿਆਰਥੀ-ਅਧਿਆਪਕ ਆਪਣੀ ਉੱਤਰ ਸ਼ੀਟ ਦੀ ਮੁੜ ਜਾਂਚ ਅਤੇ ਮੁੜ ਮੁਲਾਂਕਨ ਕਰਵਾਉਣਾ ਚਾਹੁੰਦੇ ਹਨ, ਉਹ ਨਤੀਜੇ ਐਲਾਨ ਹੋਣ ਦੀ ਮਿੱਤੀ ਤੋਂ 20 ਦਿਨ ਤਕ ਨਿਰਧਾਰਿਤ ਫੀਸ ਸਮੇਤ ਆਨਲਾਇਨ ਬਿਨੈ ਕਰ ਸਕਦੇ ਹਨ।

          ਡਾ. ਯਾਦਵ ਨੇ ਦਸਿਆ ਕਿ ਸੰਸਥਾਵਾਰ Performance sheets ਵਿਦਿਅਕ ਸੰਸਥਾਵਾਂ ਦੀ ਲਾਗਿਨ ਆਈਡੀ ‘ਤੇ ਭੇਜੀ ਜਾਵੇਗੀ ਅਤੇ ਪ੍ਰੀਖਿਆ ਵਿਚ ਰੀ-ਅਪੀਅਰ ਰਹੇ ਵਿਦਿਆਰਥੀ-ਅਧਿਆਪਕਾਂ ਦੇ ਆਉਣ ਵਾਲੀ ਪ੍ਰੀਖਿਆ ਤਹਿਤ ਬਿਨੈ-ਪੱਤਰ ਵੀ ਸਬੰਧਿਤ ਸੰਸਥਾ ਦੀ ਲਾਗਿਨ ਆਈਡੀ ਰਾਹੀਂ ਹੀ ਆਲਲਾਇਨ ਭਰੇ ਜਾਣ।

          ਉਨ੍ਹਾਂ ਨੇ ਅੱਗੇ ਦਸਿਆ ਕਿ ਦਾਖਲਾ ਸਾਲ 2021-23 ਤੇ 2022-24 ਡੀਐਲਐਡ ਪ੍ਰੀਖਿਆ ਜੁਲਾਈ-2024 ਵਿਚ ਰੀ-ਅਪੀਅਰ ਰਹਿਣ ਵਿਦਿਆਰਥੀ-ਅਧਿਆਪਕ ਦੀ ਪ੍ਰੀਖਿਆ ਜੁਲਾਈ-2024 ਵਿਚ ਸੰਚਾਲਿਤ ਕਰਵਾਈ ਜਾਣੀ ਹੈ। ਰੀ-ਅਪੀਅਰ ਪ੍ਰੀਖਿਆ ਦੇ ਲਈ ਫੀਸ 800 ਰੁਪਏ ਪ੍ਰਤੀ ਵਿਸ਼ਾ ਹੈ, ਇਕ ਤੋਂ ਵੱਧ ਵਿਸ਼ਿਆਂ ਵਿਚ ਰੀ-ਅਪੀਅਰ ਹੈ ਤਾਂ ਪ੍ਰੀਖਿਆ ਫੀਸ ਪ੍ਰਤੀ ਵਿਸ਼ਾ 200 ਰੁਪਏ ਵੱਧ ਹੋਵੇਗੀ ਤੇ ਵੱਧ ਤੋਂ ਵੱਧ ਪ੍ਰੀਖਿਆ ਫੀਸ 2000 ਰੁਪਏ ਪ੍ਰਤੀ ਵਿਦਿਆਰਥੀ-ਅਧਿਆਪਕ ਹੋਵੇਗਾ। ਸਬੰਧਿਤ ਵਿਦਿਅਕ ਸੰਸਥਾਨ ਬਿਨ੍ਹਾਂ ਦੇਰੀ ਫੀਸ 27 ਮਈ ਤੋਂ 10 ਜੂਨ ਤਕ, 100 ਰੁਪਏ ਦੇਰੀ ਫੀਸ ਸਮੇਤ 11 ਜੂਨ ਤੋਂ 18 ਜੂਨ, 300 ਰੁਪਏ ਦੇਰੀ ਫੀਸ ਸਮੇਤ 19 ਜੂਨ ਤੋਂ 25 ਜੂਨ ਅਤੇ 1000 ਰੁਪਏ ਲੇਟ ਫੀਸ ਸਮੇਤ 26 ਜੂਨ ਤੋੋਂ 02 ਜੁਲਾਈ, 2024 ਤਕ ਆਲਾਇਨ ਬਿਨੈ ਕਰ ਸਕਦੇ ਹਨ।

Leave a Reply

Your email address will not be published.


*