Haryana News

ਹਰਿਆਣਾ ਵਿਚ ਏਨਫੋਰਸਮੈਂਟ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਸਖਤ ਕਾਰਵਾਈ

ਚੰਡੀਗੜ੍ਹ, 21 ਮਈ – ਭਾਰਤ ਚੋਣ ਕਮਿਸ਼ਨ ਦੇ ਵਿਸ਼ੇਸ਼ ਚੋਣ ਖਰਚ ਓਬਜਰਵਰ ਬੀ ਆਰ ਬਾਲਾਕ੍ਰਿਸ਼ਣਨ ਨੇ ਵੱਖ-ਵੱਖ ਏਨਫੋਰਸਮੈਂਟ ਏਜੰਸੀਆਂ ਵੱਲੋਂ ਚੋਣ ਦੌਰਾਨ ਸ਼ਰਾਬ, ਨਸ਼ੀਲੇ  ਪਦਾਰਥ ਤੇ ਹੋਰ ਸਮਾਨ ਦੀ ਜਬਤੀ ‘ਤੇ ਸੰਤੋਸ਼ ਵਿਅਕਤ ਕੀਤਾ ਹੈ ਅਤੇ ਕਿਹਾ ਕਿ 25 ਮਈ ਨੂੰ ਹੋ ਰਹੇ ਚੋਣ ਵਿਚ ਏਜੰਸੀਆਂ ਨੂੰ ਵਿਸ਼ੇਸ਼ ਨਾਕਿਆਂ ‘ਤੇ ਸਖਤ ਨਿਗਰਾਨੀ ਰੱਖਣੀ ਹੋਵੇਗੀ। ਸ਼ਰਾਬ ਫੈਕਟਰੀਆਂ ‘ਤੇ ਵੀ ਪੁਲਿਸ ਦੀ ਨਿਗਰਾਨੀ ਹੋਣੀ ਚਾਹੀਦੀ ਹੈ।

          ਸ੍ਰੀ ਬਾਲਾਕ੍ਰਿਸ਼ਨਣ ਅੱਜ ਇੱਥੇ ਯੂਟੀ ਗੇਸਟ ਹਾਊਸ ਵਿਚ ਹਰਿਆਣਾ ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਰਹੇ ਸਨ।

ਹਰਿਆਣਾ ਵਿਚ 14.94 ਕਰੋੜ ਰੁਪਏ ਦੀ ਨਗਦੀ ਕੀਤੀ ਜਾ ਚੁੱਕੀ ਜਬਤ

          ਮੀਟਿੰਗ ਵਿਚ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਹੁਣ ਤਕ ਸੂਬੇ ਵਿਚ 62.03 ਕਰੋੜ ਰੁਪਏ ਦੀ ਅਵੈਧ ਸ਼ਰਾਬ, ਨਸ਼ੀਲੇ ਪਦਾਰਥ ਤੇ ਕੀਮਤੀ ਵਸਤੂਆਂ ਜਬਤ ਕੀਤੀ ਗਈ ਹੈ। ਇਸ ਵਿਚ 14.94 ਕਰੋੜ ਰੁਪਏ ਦੀ ਨਗਦੀ ਵੀ ਸ਼ਾਮਿਲ ਹੈ। ਇਹ ਕਾਰਵਾਈ ਪੁਲਿਸ, ਇੰਕਮ ਟੈਕਸ ਵਿਭਾਗ, ਆਬਕਾਰੀ ਅਤੇ ਕਰਾਧਾਨ ਵਿਭਾਗ ਅਤੇ ਮਾਲ ਆਸੂਚਨਾ ਮੁੱਖ ਦਫਤਰ (ਡੀਆਰਆਈ) ਵੱਲੋਂ ਕੀਤੀ ਗਈ ਹੈ। ਹੁਣ ਤਕ ਜਿਲ੍ਹਾ ਗੁਰੂਗ੍ਰਾਮ ਵਿਚ ਸੱਭ ਤੋਂ ਵੱਧ 3.12 ਕਰੋੜ ਰੁਪਏ ਨਗਦ ਰਕਮ ਜਬਤ ਕੀਤੀ ਗਈ ਹੈ। ਉਸ ਦੇ ਬਾਅਦ ਜਿਲ੍ਹਾ ਰੋਹਤਕ ਵਿਚ 1.71 ਕਰੋੜ ਰੁਪਏ , ਜਿਲ੍ਹਾ ਕਰਨਾਲ ਵਿਚ 1.51 ਕਰੋੜ ਰੁਪਏ, ਜਿਲ੍ਹਾ ਸੋਨੀਪਤ ਵਿਚ 1.46 ਕਰੋੜ ਰੁਪਏ ਅਤੇ ਜਿਲ੍ਹਾਂ ਸਿਰਸਾ ਵਿਚ 1.37 ਕਰੋੜ ਰੁਪਏ ਦੀ ਲਗਦ ਰਕਮ ਜਬਤ ਕੀਤੀ ਜਾ ਚੁੱਕੀ ਹੈ।

13.28 ਕਰੋੜ ਰੁਪਏ ਦੀ ਕੀਮਤ ਦੀ 4,03,898 ਲੀਟਰ ਤੋਂ ਵੱਧ ਅਵੈਧ ਸ਼ਰਾਬ ਜਬਤ

          ਸ੍ਰੀ ਅਗਰਵਾਲ ਨੇ ਦਸਿਆ ਕਿ ਵੱਖ-ਵੱਖ ਏਜੰਸੀਆਂ ਵੱਲੋਂ ਕੁੱਲ 13.28 ਕਰੋੜ ਰੁਪਏ ਦੀ ਕੀਮਤ ਦੀ 4,03,898 ਲੀਟਰ ਤੋਂ ਵੱਧ ਅਵੈਧ ਸ਼ਰਾਬ ਫੜੀ ਗਈ ਹੈ। ਜਿਲ੍ਹਾ ਸੋਨੀਪਤ ਵਿਚ ਸੱਭ ਤੋੋਂ ਵੱਧ 3.64 ਕਰੋੜ ਰੁਪਏ ਦੀ ਕੀਮਤ ਦੀ 84,954 ਲੀਟਰ ਅਵੈਧ ਸ਼ਰਾਬ ਫੜੀ ਗਈ ਹੈ। ਉਸ ਦੇ ਬਾਅਦ ਜਿਲ੍ਹਾ ਫਰੀਦਾਬਾਦ ਵਿਚ 1.54 ਕਰੋੜ ਰੁਪਏ ਦੀ 34,315 ਲੀਟਰ ਅਵੈਧ ਸ਼ਰਾਬ ਜਿਲ੍ਹਾ ਪਲਵਲ ਵਿਚ 3.22 ਕਰੋੜ ਰੁਪਏ ਦੀ ਕੀਮਤ ਦੀ 25,667 ਲੀਟਰ ਅਵੈਧ ਸ਼ਰਾਬ ਜਬਤ ਕੀਤੀ ਗਈ ਹੈ। ਇਸ ਤੋਂ ਇਲਾਵਾ, ਏਜੰਸੀਆਂ ਨੇ 13.74 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਜਬਤ ਕੀਤੇ ਗਏ ਹਨ। ਇੰਨ੍ਹਾਂ ਹੀ ਨਹੀਂ, 16.70 ਕਰੋੜ ਰੁਪਏ ਦੇ ਕੀਮਤੀ ਸਮਾਨ ਅਤੇ 3.30 ਕਰੋੜ ਰੁਪਏ ਦੀ ਹੋਰ ਚੀਜਾਂ ਨੂੰ ਵੀ ਜਬਤ ਕੀਤਾ ਗਿਆ ਹੈ।

          ਮੀਟਿੰਗ ਵਿਚ ਹਰਿਆਣਾ ਦੀ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਹੇਮਾ ਸ਼ਰਮਾ, ਸੰਯੂਕਤ ਮੁੱਖ ਚੋਣ ਅਧਿਕਾਰੀ ਸ੍ਰੀ ਰਾਜਕੁਮਾਰ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।

Leave a Reply

Your email address will not be published.


*