Haryana News

ਰਾਜਨੀਤਿਕ ਪਾਰਟੀ ਤੇ ਉਮੀਦਵਾਰ ਡੂਜ਼ ਐਂਡ ਡੋਂਟਸ ਦਾ ਸਖਤੀ ਨਾਲ ਕਰਨ ਪਾਲਣ  ਮੁੱਖ ਚੋਣ ਅਧਿਕਾਰੀ

ਚੰਡੀਗੜ੍ਹ, 10 ਮਈ – ਭਾਰਤ ਚੋਣ ਕਮਿਸ਼ਨ ਨੇ ਲੋਕਸਭਾ ਅਮ ਚੋਣ-2024 ਲੜਨ ਵਾਲੇ ਉਮੀਦਵਾਰਾਂ ਤੇ ਰਾਜਨੀਤਿਕ ਪਾਰਟੀਆਂ ਦੇ ਲਈ ਚੋਣ ਦੌਰਾਨ ਕੀ ਕਰਨਾ ਹੈ ਅਤੇ ਕੀ ਨਹੀਂ (ਡੂਜ ਐਂਡ ਡੋਂਟਸ) ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇੰਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਚੋਣ ਦੀ ਪ੍ਰਕ੍ਰਿਆ ਪੂਰੀ ਹੋਣ ਤਕ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਪਾਲਣ ਕੀਤਾ ਜਾਣਾ ਜਰੂਰੀ ਹੈ।

ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਰੀ ਪਾਰਟੀਟਾਂ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਪਬਲਿਕ ਸਥਾਨਾਂ ਜਿਵੇਂ ਕਿ ਮੈਦਾਨ ਅਤੇ ਹੈਲੀਪੈਡ ਨਿਰਪੱਖ ਰੂਪ ਨਾਲ ਉਪਲਬਧ ਹੋਣਾ ਚਾਹੀਦਾ ਹੈ। ਚੋਣ ਦੌਰਾਨ ਹੋਰ ਰਾਜਨੀਤਿਕ ਪਾਰਟੀ ਅਤੇ ਉਮੀਦਵਾਰਾਂ ਦੀ ਆਲੋਚਨਾ ਸਿਰਫ ਉਨ੍ਹਾਂ ਦੀ ਨੀਤੀਆਂ, ਪ੍ਰੋਗ੍ਰਾਮਾਂ, ਪਿਛਲੇ ਰਿਕਾਰਡ ਅਤੇ ਕੰਮਾਂ ਤਕ ਹੀ ਸੀਮਤ ਰਹਿਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਸ਼ਾਂਤੀਪੂਰਨ ਅਤੇ ਅਵਿਵੇਕਪੂਰਨ ਘਰੇਲੂ ਜੀਵਨ ਲਈ ਹਰੇਕ ਵਿਅਕਤੀ ਦੇ ਅਧਿਕਾਰ ਦੀ ਪੂਰੀ ਤਰ੍ਹਾ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਸਥਾਨਕ ਪੁਲਿਸ ਅਧਿਕਾਰੀਆਂ ਨੂੰ ਪੂਰੀ ਤਰ੍ਹਾ ਨਾਲ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਪ੍ਰਸਤਾਵਿਤ ਮੀਟਿੰਗ ਦੇ ਸਮੇਂ ਤੇ ਸਥਾਨ ਦੀ ਜਰੂਰੀ ਮੰਜੂਰੀ ਸਮੇਂ ਰਹਿੰਦੇ ਸਹੀਂ ਢੰਗ ਨਾਲ ਲਈ ਜਾਣੀ ਚਾਹੀਦੀ ਹੈ।

          ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਪ੍ਰਸਤਾਵਿਤ ਮੀਟਿੰਗ ਦੇ ਸਥਾਨ ‘ਤੇ ਜੇਕਰ ਕਈ ਪ੍ਰਤੀਬੰਧਾਤਮਕ ਜਾਂ ਨਿਸ਼ੇਧਾਤਮਕ ਆਦੇਸ਼ ਲਾਗੂ ਹਨ ਤਾਂ ਉਨ੍ਹਾਂ ਆਦੇਸ਼ਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਇਸੀ ਤਰ੍ਹਾ ਪ੍ਰਸਤਾਵਿਤ ਮੀਟਿੰਗਾਂ ਲਈ ਲਾਊਡਸਪੀਕਰ ਜਾਂ ਅਜਿਹੀ ਕਿਸੇ ਹੋਰ ਸਹੂਲਤ ਦੀ ਵਰਤੋ ਲਈ ਮੰਜੂਰੀ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ ਅਤੇ ਮੀਟਿੰਗਾਂ ਵਿਚ ਗੜਬੜੀ ਜਾਂ ਅਵਿਵਸਥਾ ਪੈਦਾ ਕਰਨ ਵਾਲੇ ਵਿਅਕਤੀਆਂ ਨਾਲ ਨਜਿਠਣ ਵਿਚ ਪੁਲਿਸ ਸਹਾਇਤਾ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ।

 ਉਨ੍ਹਾਂ ਨੇ ਦਸਿਆ ਕਿ ਕਿਸੇਵੀ ਜਲੂਸ ਨੂੰ ਸ਼ੁਰੂ ਕਰਨ ਅਤੇ ਖਤਮ ਕਰਨ ਲਦੇ ਸਮੇਂ ਤੇ ਸਥਾਨ ਅਤੇ ਮੰਗ ਨੂੰ ਅਗਰਿਮ ਰੂਪ ਨਾਲ ਫਾਈਨਲ ਕੀਤਾ ਜਾਣਾ ਚਾਹੀਦੀ ਹੈ ਅਤੇ ਪੁਲਿਸ ਅਧਿਕਾਰੀਆਂ ਤੋਂ ਪਹਿਲਾਂ ਮੰਜੂਰੀ ਪ੍ਰਾਪਤ ਕਰਨੀ ਚਾਹੀਦੀ ਹੈ। ਜਲੂਸ ਦਾ ਮਾਰਗ ਆਵਾਜਾਈ ਨੁੰ ਰੁਕਾਵਟ ਨਹੀਂ ਕਰਨਾ ਚਾਹੀਦਾ ਹੈ।

ਸ਼ਾਂਤੀਪੂਰਨ ਅਤੇ ਵਿਵਸਥਿਤ ਚੋਣ ਯਕੀਨੀ ਕਰਨ ਲਈ ਸਾਰੇ ਚੋਣ ਅਧਿਕਾਰੀਆਂ ਦਾ ਕਰਨ ਸਹਿਯੋਗ

          ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਸ਼ਾਂਤੀਪੂਰਨ ਅਤੇ ਵਿਵਸਥਿਤ ਚੋਣ ਯਕੀਨੀ ਕਰਨ ਲਈ ਸਾਰੇ ਚੋਣ ਅਧਿਕਾਰੀਆਂ ਨੂੰ ਸਹਿਯੋਗ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ ਚੋਣ ਵਿਚ ਲੱਗੇ ਸਾਰੇ ਰਾਜਨੀਤਿਕ ਕਾਰਜਕਰਤਾਵਾਂ ਨੂੰ ਬੈਜ ਜਾਂ ਪਹਿਚਾਨ ਪੱਤਰ ਦਿਖਾਉਣਾ ਹੋਵੇਗਾ। ਵੋਟਰਾਂ ਨੂੰ ਜਾਰੀ ਗੈਰ-ਰਸਮੀ ਪਹਿਚਾਣ ਪਰਚੀ ਸਾਦੇ (ਚਿੱਟੇ) ਕਾਗਜ ‘ਤੇ ਹੋਣੀ ਚਾਹੀਦੀ ਹੈ ਅਤੇ ਜਿਸ ‘ਤੇ ਪਾਰਟੀ ਦਾ ਕੋਈ ਨਾਂਅ ਅਤੇ ਨਿਸ਼ਾਨ ਜਾਂ ਉਮੀਦਵਾਰ ਦਾ ਨਾਂਅ ਨਹੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਪ੍ਰਚਾਰ ਮੁਹਿੰਮ ਦੀ ਸਮੇਂ ਦੌਰਾਨ ਅਤੇ ਚੋਣ ਦੇ ਦਿਨ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਦਾ ਪੂਰੀ ਤਰ੍ਹਾ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ। ਚੋਣ ਦੇ ਸੰਚਾਲਨ ਦੇ ਸਬੰਧ ਵਿਚ ਕਿਸੇ ਵੀ ਤਰ੍ਹਾ ਦੀ ਸ਼ਿਕਾਇਤ ਜਾਂ ਸਮਸਿਆ ਨੂੰ ਚੋਣ ਕਮਿਸ਼ਨ ਦੇ ਓਬਜਰਵਰ, ਰਿਟਰਨਿੰਗ ਅਧਿਕਾਰੀ, ਜੋਨਲ/ਸੈਕਟਰ ਮੈਜੀਸਟ੍ਰੇਟ, ਮੁੱਖ ਚੋਣ ਅਧਿਕਾਰੀ ਜਾਂ ਭਾਰਤ ਚੋਣ ਕਮਿਸ਼ਨ ਦੀ ਜਾਣਕਾਰੀ ਵਿਚ ਲਿਆਇਆ ਜਾਣਾ ਚਾਹੀਦਾ ਹੈ।

ਪੁਲਿਸ ਦੇ ਜਵਾਨ ਜਿਮੇਵਾਰੀ ਪੱਥ ‘ਤੇ ਜਾਣ ਦੀ ਵੀ ਨਹੀਂ ਕਰਦੇ ਪਰਵਾਹ  ਡੀਜੀਪੀ ਸ਼ਤਰੂਜੀਤ ਕਪੂਰ

ਚੰਡੀਗੜ੍ਹ, 10 ਮਈ – ਹਰਿਆਣਾ ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ ਨੇ ਅੱਜ ਰੋਹਤਕ ਦੇ ਪੁਲਿਸ ਟ੍ਰੇਨਿੰਗ ਸੈਂਟਰ ਸੁਨਾਰਿਆ ਦੇ ਪੀਓਪੀ ਗਰਾਊਂਡ ਵਿਚ ਪ੍ਰਬੰਧਿਤ ਐਕਸ ਸਰਵਿਸਮੈਨ ਦੇ ਰਿਕਰੂਟਮੈਂਟ ਦੇ ਬੇਸਿਕ ਕੋਰਸ ਬੈਚ ਨੰਬਰ ਐਸ-14 ਦੀ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ ਤੇ ਸਲਾਮੀ ਲਈ।

          ਪੁਲਿਸ ਮਹਾਨਿਦੇਸ਼ਕ ਸ਼ਤਰੂਜਤ ਕਪੂਰ ਨੇ ਪਰੇਡ ਦੀ ਸਲਾਮੀ ਲੈਣ ਬਾਅਦ ਜਵਾਨਾਂ ਨੁੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੰਨਵੋਕੇਸ਼ਨ ਪਰੇਡ ਕਿਸੇ ਵੀ ਪੁਲਿਸ ਕਰਮਚਾਰੀ ਲਈ ਇਹ ਮੌਕਾ ਇਕ ਗੌਰਵਮਈ ਪੱਲ ਹੁੰਦਾ ਹੈ। ਉਨ੍ਹਾਂ ਨੇ ਸਾਰੇ ਜਵਾਨਾਂ ਨੂੰ ਰਿਕਰੂਟਮੈਂਟ ਬੇਸਿਕ ਕੋਰਸ ਬਾਅਦ ਬਿਹਤਰੀਨ ਕੰਨਵੋਕੇਸ਼ਨ ਪਰੇਡ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਬੈਚ ਵਿਚ ਸਾਰੇ 452 ਸਿਪਾਹੀ ਐਕਸ ਸਰਵਿਸਮੈਨ ਹਨ। ਉਨ੍ਹਾਂ ਨੇ ਸੇਨਾ ਵਿਚ ਸਿਖਲਾਈ ਪ੍ਰਾਪਤ ਕਰ ਕੇ ਦੇਸ਼ ਦੀ ਸੇਵਾ ਕੀਤੀ ਹੈ। ਇੰਨ੍ਹਾਂ ਦਾ ਤਜਰਬਾ ਹੁਣ ਸੂਬੇ ਦੇ ਨਾਗਰਿਕਾਂ ਨੂੰ ਵੀ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦੇ ਹਰ ਕਰਮਚਾਰੀ ਦੀ ਜਿਮੇਵਾਰੀ ਨਾਗਰਿਕ ਦੇ ਜਾਣ-ਮਾਨ ਦੀ ਸੁਰੱਖਿਆ ਦੇ ਨਾਲ-ਨਾਲ ਕਾਨੂੰ ਵਿਵਸਥਾ ਬਣਾਏ ਰੱਖਣਾ ਹੈ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਅਪਰਾਧ ਤੇ ਅਪਰਾਧੀਆਂ ਨੂੰ ਪੂਰੀ ਤਰ੍ਹਾ ਖਤਮ ਕਰਨ ਦੇ ਲਈ ਕਾਨੂੰਨੀ ਤੇ ਵਿਭਾਗ ਦੀ ਹਰ ਜਰੂਰਤ ਪੂਰੀ ਕਰ ਰਿਹਾ ਹੈ। ਹਰ ਜਿਲ੍ਹਾ ਵਿਚ ਮਹਿਲਾ ਸੁਰੱਖਿਆ ਦੇ ਮੱਦੇਨਜਰ ਮਹਿਲਾ ਞਾਨੇ ਤੇ ਮਹਿਲਾ ਡੇਸਕ ਸਥਾਪਿਤ ਕੀਤੇ ਗਏ ਹਨ। ਸੂਬੇ ਵਿਚ ਨਸ਼ੇ ਦੇ ਕਾਰੋਬਾਰ ਨੂੰ ਪੂਰੀ ਤਰ੍ਹਾ ਨਾਲ ਖਤਮ ਕਰਨ ਅਤੇ ਨੌਜੁਆਨਾਂ ਨੁੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਵਿਸ਼ੇਸ਼ ਹਰਿਆਣਾ ਰਾਜ ਨਾਰਕੋਟਿਕਸ ਬੋਰਡ ਬਣਾਇਆ ਹੈ, ਜੋ ਹਰ ਜਿਲ੍ਹਾ ਵਿਚ ਨਸ਼ਾ ਮੁਕਤੀ ਮੁਹਿੰਮ ਚਲਾਉਣ ਦੇ ਨਾਲ-ਨਾਲ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਿਲ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰ ਰਿਹਾ ਹੈ। ਵਿਭਾਗ ਵੱਲੋਂ ਪ੍ਰਬੰਧਿਤ ਸਾਈਕਲੋਥਾਨ ਵਿਚ ਹੋਈ ਅਪਾਰ ਜਨ ਭਾਗੀਦਾਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਸੂਬੇ ਦੀ ਜਨਤਾ ਨਸ਼ੇ ਖਿਲਾਫ ਪੂਰੀ ਤਰ੍ਹਾ ਸੁਚੇਤ ਹੈ ਅਤੇ ਜਨਤਾ ਨਸ਼ੇ ਦੇ ਖਿਲਾਫ ਇਕਜੁੱਟ ਹੋ ਕੇ ਕੰਮ ਕਰ ਰਹੀ ਹੈ।

          ਉਨ੍ਹਾਂ ਨੇ ਕਿਹਾ ਕਿ ਸਾਈਬਰ ਕ੍ਰਾਇਮ ਨਾਲ ਨਜਿਠਣ ਲਈ ਹਰ ਜਿਲ੍ਹਾ ਵਿਚ ਸਾਈਬਰਜ ਥਾਨਾ ਬਦਾਇਆ ਗਿਆ ਹੈ। ਸਾਡੇ ਸਾਈਬਰ ਸੈਲ ਨੇ ਪੂਰੇ ਦੇਸ਼ ਵਿਚ ਸਾਈਬਰ ਕ੍ਰਇਮ ਰੋਕਨ ਵਿਚ ਸੱਭ ਤੋਂ ਬਿਹਤਰੀਨ ਕੰਮ ਕੀਤਾ ਹੈ। ਇਸ ਸੰਦਰਭ ਵਿਚ 1930 ਹੈਲਪਲਾਇਨ ‘ਤੇ ਤੈਨਾਤ ਟੀਮ ਨੇ ਬਿਹਤਰੀਨ ਕੰਮ ਕੀਤਾ ਹੈ। ਇੰਨ੍ਹਾਂ ਸਾਰਿਆਂ ਦੇ ਯਤਨਾਂ ਨਾਲ ਹਰਿਆਣਾ ਸਾਈਬਰ ਕ੍ਰਾਇਮ ਦੇ ਅਪਰਾਧੀਆਂ ਨੂੰ ਫੜਨ ਲਈ ਦੇਸ਼ ਵਿਚ ਸੱਭ ਤੋਂ ਅਵੱਲ ਸਥਾਨ ‘ਤੇ ਹੈ।

          ਉਨ੍ਹਾਂ ਨੇ ਨਿਵੇ ਨਿਯੁਕਤ ਸਿਪਾਹੀਆਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਸਮਾਜ ਨੂੰ ਪੁਲਿਸ ਤੋਂ ਸੇਵਾ, ਸੁਰੱਖਿਆ ਤੇ ਸਹਿਯੋਗ ਦੀ ਉਮੀਦ ਰਹਿੰਦੀ ਹੈ। ਉਨ੍ਹਾਂ ਦੀ ਇੰਨ੍ਹਾਂ ਉਮੀਦਾਂ ਦੇ ਮਾਪਦੰਡਾਂ ‘ਤੇ ਖਰਾ ਉਤਰਣ ਲਈ ਪੁਲਿਸ ਦਾ ਹਰ ਜਵਾਨ ਪੂਰੀ ਜਿਮ੍ਰੇਵਾਰੀ ਨਾਲ ਕੰਮ ਕਰ ਰਿਹਾ ਹੈ।

          ਇਸ ਮੌਕੇ ‘ਤੇ ਡੀਜੀਪੀ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਿਪਾਹੀਆਂ ਨੂੰ ਪੁਰਸਕਾਰ ਦਿੱਤੇ।

          ਕੰਨਵੋਕੇਸ਼ਨ ਪਰੇਡ ਸਮਾਰੋਹ ਵਿਚ ਐਕਸ ਸਰਵਿਸਮੈਨ ਕਾਡਰ ਦੇ 452 ਸਿਪਾਹੀਆਂ ਦੀ 8 ਟੁਕੜਆਂ ਨੇ ਮਾਰਚ ਪਾਸਟ ਕੀਤਾ।

          ਇਸ ਮੌਕੇ ‘ਤੇ ਰੋਹਤਕ ਡਿਵੀਜਨ ਤੇ ਸੁਨਾਰਿਆ ਸਥਿਤ ਪੁਲਿਸ ਪਰਿਸਰ ਦੇ ਵਧੀਕ ਪੁਲਿਸ ਮਹਾਨਿਦੇਸ਼ਕ ਕੇ ਕੇ ਰਾਓ, ਪੁਲਿਸ ਟ੍ਰੇਨਿੰਗ ਸੈਂਟਰ ਦੇ ਪੁਲਿਸ ਉੱਪ ਮਹਾਨਿਦੇਸ਼ਕ ਸ਼ਿਵ ਚਰਣ ਅੱਤਰੀ, ਰੋਹਤਕ ਦੇ ਪੁਲਿਸ ਸੁਪਰਡੈਂਟ ਹਿਮਾਂਸ਼ੂ ਗਰਗ, ਚਰਖੀ ਦਾਦਰੀ ਦੀ ਪੁਲਿਸ ਸੁਪਰਡੈਂਟ ਪੂਜਾ ਵਸ਼ਿਸ਼ਟ, ਵਧੀਕ ਪੁਲਿਸ ਸੁਪਰਡੈਂਟ ਲੋਗੇਸ਼ ਕੁਮਾਰ, ਸੁਨਾਰਿਆ ਸਥਿਤ ਪੁਲਿਸ ਟ੍ਰੇਨਿੰਗ ਸੈਂਟਰ ਦੇ ਪੁਲਿਸ ਸੁਪਰਡੈਂਟ ਧਿਆਨ ਚੰਦ, ਕਮਾਂਡੇਂਟ ਥਰਡ ਆਈਆਰਬੀ ਸੁਨਾਰਿਆ ਐਂਡ ਵੂਮੇਨ ਬਟਾਲਿਅਨ ਸੁਨਾਰਿਆ ਭਾਰਤੀ ਡਬਾਸ ਸਮੇਤ ਪੁਲਿਸ ਦੇ ਅਧਿਕਾਰੀ, ਕਰਮਚਾਰੀ ਤੇ ਨਵੇਂ ਨਿਯੁਕਤ ਸਿਪਾਹੀਆਂ ਦੇ ਪਰਿਵਾਰ ਵਾਲੇ ਮੌਜੂਦ ਰਹੇ।

Leave a Reply

Your email address will not be published.


*