ਪਹਿਲੀ ਮਈ ਰਾਤ ਭਰ ਦੇ ਨਾਟਕ ਮੇਲੇ ਦੀਆਂ ਤਿਆਰੀਆਂ ਜ਼ੋਰਾਂ ‘ਤੇ ਉੱਘੇ ਫ਼ਿਲਮਸਾਜ਼ ਡਾਕਟਰ ਰਾਜੀਵ ਕੁਮਾਰ ਦਾ ਸਨਮਾਨ ਕੀਤਾ ਜਾਵੇਗਾ ਉੱਘੀ ਚਿੰਤਕ ਡਾ ਨਵਸ਼ਰਨ ਦਰਪੇਸ਼ ਚੁਣੋਤੀਆਂ ਤੇ ਚਰਚਾ ਕਰਨਗੇ ਦਲਜੀਤ ਕੌਰ ਲੁਧਿਆਣਾ, 16 ਅਪ੍ਰੈਲ, 2024: ਮਜ਼ਦੂਰਾਂ ਦੇ ਕੌਮਾਂਤਰੀ ਮੁਕਤੀ ਦਿਵਸ 1 ਮਈ ਦੀ ਪੂਰੀ ਰਾਤ ਸ਼ਾਮ 7 ਵਜੇ ਤੋਂ ਅਗਲੀ ਸਵੇਰ ਤਕ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬ ਲੋਕ ਸੱਭਿਆਚਾਰ ਮੰਚ ਵਲੋ ਮਨਾਈ ਜਾਂਦੀ ਕਲਾ ਤੇ ਕਿਰਤ ਦੇ ਇਨਕਲਾਬੀ ਜਸ਼ਨ ਦੀ ਰਾਤ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਨਾਟਕਾਂ, ਗੀਤਾਂ, ਕੋਰੀਓਗਰਾਫੀਆਂ, ਕਵਿਤਾਵਾਂ, ਪੁਸਤਕ ਪ੍ਰਦਰਸ਼ਨੀਆਂ ਨਾਲ ਸਰੋਤਿਆਂ ਨੂੰ ਹਨੇਰਿਆਂ ਖ਼ਿਲਾਫ਼ ਡੱਟਣ ਦਾ ਸੱਦਾ ਦਿੰਦੀ ਮਈ ਦੀ ਰਾਤ ਚੇਤਿਆਂ ‘ਚ ਪੱਕੇ ਤੋਰ ਤੇ ਵਸੀ ਯਾਦਗਾਰੀ ਰਾਤ ਹੈ। ਲੁਧਿਆਣਾ ਵਿਖੇ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਚੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸਾਮਲ ਹੋਏ। ਜਥੇਬੰਦੀਆਂ ਨੇ ਸਮਾਗਮ ਦੀ ਸਫਲਤਾ ਲਈ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਸਹਾਇਕ ਸਕਤਰ ਹਰਕੇਸ਼ ਚੋਧਰੀ ਨੇ ਦੱਸਿਆ ਕਿ ਨਾਟਕ ਤੇ ਗੀਤ-ਸੰਗੀਤ ਮੇਲੇ ‘ਚ ਨਾਟਕ ਤੇ ਗੀਤ ਸੰਗੀਤ ਟੀਮਾਂ ਫਾਸ਼ੀਵਾਦ, ਸਾਮਰਾਜੀ ਜੰਗਾਂ, ਔਰਤ ਵਰਗ ਦੀ ਹੋਣੀ, ਜਮਹੂਰੀਅਤ ਦਾ ਘਾਣ, ਨੋਜਵਾਨੀ ਦਾ ਦੇਸ਼ਬਦਰ ਹੋਣਾ ਆਦਿ ਵਿਸ਼ਿਆਂ ਤੇ ਪੇਸ਼ਕਾਰੀਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਚ ਲੋਕ ਕਲਾ ਵਿਸੇਸ਼ਕਰ ਫਿਲਮਾਂ ਨੂੰ , ਸਮਾਜ ਦੇ ਹਾਸ਼ੀਆਗ੍ਰਸਤ ਤੇ ਵੰਚਿਤ ਲੋਕਾਂ ਦੇ ਦਰਾਂ ਤੇ ਲੈ ਕੇ ਜਾਣ ਵਾਲੇ ਨਾਬਰ ਤੇ ਚੰਮ ਵਰਗੀਆਂ ਚਰਚਿਤ ਫਿਲਮਾਂ ਦੇ ਨਾਮਵਰ ਫ਼ਿਲਮਸਾਜ਼ ਡਾ ਰਾਜੀਵ ਕੁਮਾਰ ਨੂੰ ਉਨਾਂ ਦੀ ਸ਼ਾਨਦਾਰ ਦੇਣ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਸਮਾਗਮ ਚ ਨਾਮਵਰ ਨਿਰਦੇਸ਼ਕ ਰਾਜਵਿੰਦਰ ਸਮਰਾਲਾ, ਸੁਰਿੰਦਰ ਸ਼ਰਮਾ, ਜਸਵਿੰਦਰ ਪੱਪੀ, ਡਾ. ਸੋਮਪਾਲ ਹੀਰਾ ਸਤ ਪਾਲ ਬੰਗਾ ਅਪਨੀਆਂ ਸ਼ਾਨਦਾਰ ਨਾਟ ਰਚਨਾਵਾਂ ਦੀ ਪੇਸ਼ਕਾਰੀ ਕਰਨਗੇ। ਰਾਮ ਕੁਮਾਰ ਭਦੋੜ, ਜਗਸੀਰ ਜੀਦਾ, ਧਰਮਿੰਦਰ ਮਸਾਣੀ ਗੀਤ ਸੰਗੀਤ ਰਾਹੀਂ ਲੋਕ ਚੇਤਨਾ ਦਾ ਛੱਟਾ ਦੇਣਗੇ।‌ ਮਰਹੂਮ ਕਲਾਕਾਰਾਂ ਨਾਟਕਕਾਰ ਮਾਸਟਰ ਤਰਲੋਚਨ, ਚਿੰਤਕ ਬਾਰੂ ਸਤਵਰਗ, ਕਹਾਣੀਕਾਰ ਸੁਖਜੀਤ, ਕਵੀਸ਼ਰ ਅਮਰਜੀਤ ਪਰਦੇਸੀ, ਰੰਗਕਰਮੀ ਵਿਕਰਮ ਦੀ ਲੋਕ ਸਾਹਿਤ ਸੱਭਿਆਚਾਰ ਲਈ ਅਮੁੱਲੀ ਦੇਣ ਨੂੰ ਸਿਜਦਾ ਕੀਤਾ ਜਾਵੇਗਾ। ਉੱਘੀ ਚਿੰਤਕ ਡਾ. ਨਵਸ਼ਰਨ ਅਤੇ ਮੰਚ ਪ੍ਰਧਾਨ ਅਮੋਲਕ ਸਿੰਘ ਮੋਜੂਦਾ ਚੁਣੌਤੀਆਂ ਦੀ ਚਰਚਾ ਕਰਨਗੇ। ਉਨਾਂ ਸਮੂਹ ਅਗਾਂਹਵਧੂ ਲੋਕਾਂ ਨੂੰ ਇਸ ਰਾਤ ਭਰ ਦੇ ਸਮਾਗਮ ‘ਚ ਪੁੱਜਣ ਦੀ ਜ਼ੋਰਦਾਰ ਅਪੀਲ ਕੀਤੀ ਹੈ।

April 16, 2024 Balvir Singh 0

ਲੁਧਿਆਣਾ, Harjinder;;;;;;;;;;;;;;;: ਮਜ਼ਦੂਰਾਂ ਦੇ ਕੌਮਾਂਤਰੀ ਮੁਕਤੀ ਦਿਵਸ 1 ਮਈ ਦੀ ਪੂਰੀ ਰਾਤ ਸ਼ਾਮ 7 ਵਜੇ ਤੋਂ ਅਗਲੀ ਸਵੇਰ ਤਕ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬ ਲੋਕ Read More

ਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ ‘ਸੇਫ਼ ਸਕੂਲ ਵਾਹਨ ਪਾਲਿਸੀ’ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ

April 16, 2024 Balvir Singh 0

ਲੁਧਿਆਣਾ, ( Harjinder singh) – ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਜ਼ਿਲ੍ਹੇ ਦੇ ਵੱਖ-ਵੱਖ Read More

ਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ ‘ਚ ਅਚਨਚੇਤ ਨਿਰੀਖਣ

April 16, 2024 Balvir Singh 0

ਲੁਧਿਆਣਾ  ( Rahul Ghai) – ਕਿਸਾਨਾਂ ਨੂੰ ਮੰਡੀਆਂ ਵਿੱਚ ਮਿਆਰੀ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਥਾਨਕ ਗਿੱਲ ਰੋਡ Read More

ਸਰਕਾਰੀ ਪ੍ਰਾਇਮਰੀ ਸਕੂਲ ਘੱਲ ਕਲਾਂ ਵਿਖੇ ਪਿੰਡ ਵਾਸੀਆਂ ਨੂੰ ਬਣ ਰਹੀਆਂ ਨਵੀਆਂ ਵੋਟਾਂ ਬਾਰੇ ਕੀਤਾ ਜਾਗਰੂਕ

April 15, 2024 Balvir Singh 0

ਮੋਗਾ, ( Manpreet singh) ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਵੀਆਂ ਵੋਟਾ ਬਣਾਉਣ, ਵੋਟਾਂ ਦੀ ਮਹਤੱਤਾ ਬਾਰੇ ਜਾਗਰੂਕ ਕਰਨ ਲਈ Read More

Haryana News

April 15, 2024 Balvir Singh 0

ਐਮਐਚਯੂ ਨੁੰ ਮਿਲਿਆ ਵਧੀਆ ਬਾਗਬਾਨੀ ਯੂਨੀਵਰਸਿਟੀ ਦਾ ਅਵਾਰਡ ਚੰਡੀਗੜ੍ਹ, 15 ਅਪ੍ਰੈਲ – ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਕਰਨਾਲ ਵੱਲੋਂ ਬਾਗਬਾਨੀ ਖੇਤਰਾਂ ਵਿਚ ਕੀਤੇ ਜਾ ਰਹੇ ਵਧੀਆ  ਕੰਮਾਂ ਨੁੰ ਦੇਖਦੇ ਹੋਏ ਖੇਤੀਬਾੜੀ ਵਪਾਰ ਸਿਖਰ ਸਮੇਲਨ ਅਤੇ Read More

ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਦੀ ਸਮੀਖਿਆ

April 15, 2024 Balvir Singh 0

ਲੁਧਿਆਣਾ ( Gurvinder sidhu) – ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਖੁਰਾਕ, ਸਿਵਲ ਤੇ ਸਪਲਾਈਜ਼ ਵਿਭਾਗ, ਮੰਡੀ ਬੋਰਡ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਆਪੋ-ਆਪਣੇ ਅਧਿਕਾਰ Read More

ਮੁਨਾਫਾ ਕਮਾਉਣ ਵਾਲੇ ਵੇਚੇ ਜਾ ਰਹੇ ਹਨ ਸਰਕਾਰੀ ਅਦਾਰੇ – ਵਰਿੰਦਰ ਕੌਸ਼ਿਕ 

April 15, 2024 Balvir Singh 0

ਸੁਨਾਮ ਊਧਮ ਸਿੰ;;;;;;;;;;;;;;;;;;;;;;;;;;  ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ (ਸੀਟੂ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਭਾਰਤ ਵਿਚ ਲੋਕ ਵਿਰੋਧੀ ਆਰਥਿਕ ਨੀਤੀਆ Read More

ਪੀ.ਏ.ਐਮ.ਐਸ. ਚੋਣ ਪ੍ਰਕਿਰਿਆ ਦੌਰਾਨ ਵੱਖ-ਵੱਖ ਗਤੀਵਿਧੀਆਂ ਦੇ ਪ੍ਰਬੰਧਨ ਵਿੱਚ ਅਹਿਮ ਭੂਮਿਕਾ ਨਿਭਾਏਗਾ-ਜ਼ਿਲ੍ਹਾ ਚੋਣ ਅਫ਼ਸਰ

April 15, 2024 Balvir Singh 0

ਮਾਨਸਾ, 🙁 ਡਾ.ਸੰਦੀਪ ਘੰਡ) ਨਿਰਪੱਖ ਅਤੇ ਸੁਚਾਰੂ ਚੋਣ ਅਮਲ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ 2024 Read More

ਸਿੱਖ ਲਾਈਟ ਇੰਨਫੈਂਟਰੀ ਟੀਮ ਦਾ ਲੁਧਿਆਣਾ ‘ਚ ਵਿਸ਼ੇਸ਼ ਦੌਰਾ

April 15, 2024 Balvir Singh 0

ਲੁਧਿਆਣਾ,  ( Gurvinder sidhu) – ਕਮਾਂਡਰ ਬਲਜਿੰਦਰ ਵਿਰਕ (ਰਿਟਾ) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਲੁਧਿਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਮੀ ਦੇ ਰਿਕਾਰਡ ਦਫਤਰ ਸਿੱਖ Read More

1 197 198 199 200 201 322