ਨੌਜੁਆਾਂਨ ਦੀ ਤਦਾਦ ਤਾਂ ਵੈਸੇ ਹੀ ਪੰਜਾਬ ਵਿਚ ਘੱਟਦੀ ਜਾ ਰਹੀ ਹੈ ਕਿਉਂਕਿ ਪੰਜਾਬੀ ਪਰਿਵਾਰ ਇੱਕ ਤਾਂ ਵੇਸੈ ਹੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਤੋਂ ਜਿਆਦਾ ਵਧਾ ਨਹੀਂ ਰਹੇ ਅਤੇ ਉਹਨਾਂ ਦੀ ਵੀ ਝਾਕ ਬਾਹਰ ਨੂੰ ਹੈ ਤੇ ਉਹ ਵੀ ਵਿਦੇਸ਼ਾਂ ਵਿਸ ਜਾ ਕੇ ਵਸ ਰਹੇ ਹਨ। ਇਸ ਤੋਂ ਇਲਾਵਾ ਕੱੁਝ ਕੁ ਤਾਂ ਅਜਿਹੇ ਹਨ ਜਿਨ੍ਹਾਂ ਨੂੰ ਕਿਸਮਤ ਦੀ ਮਾਰ ਕੱੁਝ ਇਸ ਤਰੀਕੇ ਨਾਲ ਪੈ ਰਹੀ ਹੈ ਕਿ ਉਹ ਭਰ ਜਵਾਨੀ ਵਿਚ ਹੀ ਰੱਬ ਨੂੰ ਪਿਆਰੇ ਹੋ ਰਹੇ ਹਨ। ਅਜਿਹੇ ਮੌਕੇ ਤੇ ਜਦੋਂ ਕੋਈ ਅਜਿਹੀ ਘਟਨਾ ਘਟਦੀ ਹੈ ਤਾਂ ਮਨ ਵਲੂੰਧਰਿਆ ਜਾਂਦਾ ਹੈ। ਪਰ ਅਜਿਹੀ ਜੋ ਕਿ ਨਾ ਪੂਰੀ ਹੋਣ ਵਾਲੀ ਘਾਟ ਦਾ ਸਦਮਾ ਤਾਂ ਮਾਪਿਆਂ ਨੂੰ ਸਹਿਣਾ ਹੀ ਪੈਂਦਾ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਨੇੜੇ ਸਥਿਤ ਗੋਬਿੰਦ ਸਾਗਰ ਝੀਲ ਵਿਚ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਕਸਬੇ ਬਨੂੜ ਦੇ 7 ਨੌਜਵਾਨਾਂ ਦੇ ਡੁੱਬ ਕੇ ਮਰ ਜਾਣ ਦੀ ਘਟਨਾ ਨਾਲ ਇਕ ਪਾਸੇ ਜਿਥੇ ਦੋਵਾਂ ਸੂਬਿਆਂ ਦੇ ਲੋਕਾਂ ਨੂੰ ਗਹਿਰਾ ਸਦਮਾ ਲੱਗਾ ਹੈ, ਉਥੇ ਇਸ ਘਟਨਾ ਨੇ ਕੁਦਰਤੀ ਆਫ਼ਤਾਂ ਅਤੇ ਮਨੁੱਖੀ ਲਾਪਰਵਾਹੀ ਨਾਲ ਵਾਪਰਦੀਆਂ ਇਹੋ ਜਿਹੀਆਂ ਘਟਨਾਵਾਂ ਪ੍ਰਤੀ ਸੁਚੇਤ ਅਤੇ ਜਾਗਰੂਕ ਹੋਣ ਦੀ ਜ਼ਰੂਰਤ ਨੂੰ ਵੀ ਹੋਰ ਵਧਾਇਆ ਹੈ। ਉੱਤਰੀ ਭਾਰਤ ਵਿਚ ਜ਼ਿਆਦਾਤਰ ਧਾਰਮਿਕ ਅਸਥਾਨ ਹਿਮਾਚਲ ਦੀ ਧਰਤੀ ‘ਤੇ ਸਥਿਤ ਹੋਣ ਅਤੇ ਇਸ ਦੇ ਪਹਾੜੀ ਰਾਜ ਹੋਣ ਕਾਰਨ ਸੈਰ ਸਪਾਟੇ ਲਈ ਵੀ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਸੈਲਾਨੀ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਤੋਂ ਇਸ ਪਾਸੇ ਆਉਂਦੇ ਰਹਿੰਦੇ ਹਨ। ਇਸੇ ਕਾਰਨ ਵਾਹਨ ਹਾਦਸੇ ਤੇ ਹੋਰ ਦੁਰਘਟਨਾਵਾਂ ਵੀ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਹਿਮਾਚਲ ਤੋਂ ਉਤਰਨ ਵਾਲੇ ਨਦੀਆਂ, ਨਾਲੇ ਅਤੇ ਖ਼ਾਸ ਤੌਰ ‘ਤੇ ਬਰਸਾਤ ਵਿਚ ਆਉਂਦੇ ਹੜ੍ਹਾਂ ਕਾਰਨ ਵੀ ਲੋਕਾਂ ਦੇ ਡੁੱਬਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਤਿਉਹਾਰਾਂ ਆਦਿ ਮੌਕੇ ਧਾਰਮਿਕ ਅਸਥਾਨਾਂ ਵਿਚ ਜੁੜਦੀ ਵੱਡੀ ਭੀੜ ਕਾਰਨ ਭਾਜੜ ਮਚਣ ਨਾਲ ਲੋਕਾਂ ਦੇ ਮਾਰੇ ਜਾਣ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਧਾਰਮਿਕ ਅਸਥਾਨਾਂ ‘ਤੇ ਅਚਾਨਕ ਅੱਗ ਲੱਗਣ ਦੀਆਂ ਘਟਨਾਵਾਂ ਵੀ ਹੁੰਦੀਆਂ ਰਹਿੰਦੀਆਂ ਹਨ। ਕੁਝ ਸਾਲ ਪਹਿਲਾਂ ਨੈਣਾਂ ਦੇਵੀ ਮੰਦਰ ਵਿਚ ਭਾਜੜ ਮਚ ਜਾਣ ਨਾਲ ਦਰਜਨਾਂ ਲੋਕ ਮਾਰੇ ਗਏ। ਉਕਤ ਗੋਬਿੰਦ ਸਾਗਰ ਝੀਲ ਦੀ ਘਟਨਾ ਇਸ ਲਈ ਵੀ ਜ਼ਿਆਦਾ ਦੁਖਦਾਈ ਹੈ ਕਿਉਂਕਿ ਮਾਰੇ ਗਏ 7 ਨੌਜਵਾਨਾਂ ਵਿਚੋਂ 2 ਸਕੇ ਭਰਾਵਾਂ ਸਮੇਤ 4 ਮੈਂਬਰ ਇਕ ਹੀ ਪਰਿਵਾਰ ਦੇ ਸਨ ਅਤੇ ਸਾਰੇ ਹੀ ਨੌਜਵਾਨ ਛੋਟੀ ਉਮਰ ਦੇ ਸਨ।
ਅਕਸਰ ਹੁੰਦਾ ਇਹ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਸਮਾਜ, ਸਰਕਾਰ ਅਤੇ ਹੋਰ ਕਈ ਵਰਗਾਂ ਵਿਚ ਕੁਰਲਾਹਟ ਮਚਦੀ ਹੈ। ਘਟਨਾ ਨੂੰ ਲੈ ਕੇ ਬਿਆਨਬਾਜ਼ੀ ਅਤੇ ਐਲਾਨ ਵੀ ਬਹੁਤ ਹੁੰਦੇ ਹਨ ਪਰ ਸਮੇਂ ਦੇ ਬੀਤਣ ਤੋਂ ਬਾਅਦ ਇਹ ਸਾਰੇ ਬਿਆਨ ਹਵਾ ਵਿਚ ਉੱਡ ਜਾਂਦੇ ਹਨ ਅਤੇ ਸਾਰੇ ਇਸ ਤਰ੍ਹਾਂ ਦੀ ਵਾਪਰੀ ਘਟਨਾ ਨੂੰ ਭੁੱਲ ਜਾਂਦੇ ਹਨ। ਦੇਸ਼ ਅਤੇ ਦੁਨੀਆ ਵਿਚ ਅੱਜ ਗਿਆਨ-ਵਿਿਗਆਨ ਅਤੇ ਤਕਨੀਕੀ ਖੇਤਰ ਏਨੇ ਵਿਕਸਿਤ ਅਤੇ ਵਿਸਥਾਰਤ ਹੋ ਚੁੱਕੇ ਹਨ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨੀਆਂ ਨਹੀਂ ਚਾਹੀਦੀਆਂ। ਜੇਕਰ ਵਾਪਰ ਵੀ ਜਾਣ ਤਾਂ ਏਨੇ ਵੱਡੇ ਨੁਕਸਾਨ ਦੀ ਸੰਭਾਵਨਾ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਰੋਕ ਲੈਣ ਦੀ ਵਿਵਸਥਾ ਹੋਣੀ ਚਾਹੀਦੀ ਹੈ।
ਮੰਦਰਾਂ ਅਤੇ ਤੀਰਥ ਸਥਾਨਾਂ ‘ਤੇ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਸਰਕਾਰੀ ਪ੍ਰਸ਼ਾਸਨਾਂ ਵਲੋਂ ਅਜਿਹੇ ਕੇਂਦਰਾਂ ‘ਤੇ ਸੁਰੱਖਿਆ ਪ੍ਰਬੰਧਾਂ ਅਤੇ ਅਗਾਊਂ ਚਿਤਾਵਨੀਆਂ ਸੰਬੰਧੀ ਸੂਚਨਾਵਾਂ ਮਹੱਤਵਪੂਰਨ ਥਾਵਾਂ ‘ਤੇ ਲਗਾਏ ਜਾਣ ਦੀ ਵਿਵਸਥਾ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਤਿਉਹਾਰਾਂ ਮੌਕੇ ਅਤੇ ਆਸਥਾ ਦੇ ਅਧੀਨ ਸ਼ਰਧਾਲੂ ਖ਼ਤਰੇ ਦੀਆਂ ਸੰਭਾਵਨਾਵਾਂ ਹੋਣ ਦੇ ਬਾਵਜੂਦ ਅਣਗਹਿਲੀ ਨਾਲ ਅਕਸਰ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਧਾਰਮਿਕ ਸਥਾਨਾਂ ਵਿਚ ਵੱਡੇ ਪੱਧਰ ‘ਤੇ ਧਨ ਰਾਸ਼ੀ ਦੇ ਰੂਪ ਵਿਚ ਚੜ੍ਹਾਵਾ ਚੜ੍ਹਦਾ ਹੈ। ਸਰਕਾਰਾਂ ਨੂੰ ਵੀ ਇਥੋਂ ਸ਼ਰਧਾਲੂਆਂ ਅਤੇ ਸੈਲਾਨੀਆਂ ਤੋਂ ਵੱਡਾ ਮਾਲੀਆ ਪ੍ਰਾਪਤ ਹੁੰਦਾ ਹੈ ਪਰ ਇਥੇ ਨਾ ਤਾਂ ਜ਼ਰੂਰਤ ਅਨੁਸਾਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਨਾ ਹੀ ਸਮੁੱਚੀ ਸੁਰੱਖਿਆ ਦੇ ਉਪਾਅ ਕੀਤੇ ਜਾਂਦੇ ਹਨ। ਅਸੀਂ ਸਮਝਦੇ ਹਾਂ ਕਿ ਅਜਿਹੇ ਸਾਰੇ ਧਾਰਮਿਕ ਸਥਾਨਾਂ ‘ਤੇ ਸਥਾਨਕ ਸੁਰੱਖਿਆ ਲਈ ਲੋੜੀਂਦੇ ਸੁਰੱਖਿਆ ਕਰਮੀ ਤਾਇਨਾਤ ਹੋਣੇ ਚਾਹੀਦੇ ਹਨ। ਧਾਰਮਿਕ ਸਥਾਨਾਂ ਵਿਚ ਸਮੁੱਚੇ ਬਚਾਅ ਪ੍ਰਬੰਧ ਵਿਕਸਿਤ ਕੀਤੇ ਜਾਣੇ ਚਾਹੀਦੇ ਹਨ, ਜੋ ਸਥਾਈ ਤੌਰ ‘ਤੇ ਉਥੇ ਬਰਕਰਾਰ ਰਹਿਣ। ਮੌਜੂਦਾ ਘਟਨਾ ਦੁਪਹਿਰ 3.30 ਵਜੇ ਵਾਪਰੀ ਪਰ ਸਵਾ ਘੰਟੇ ਬਾਅਦ ਹੀ ਬਚਾਅ ਦਲ ਨੇ ਉਥੇ ਪਹੁੰਚ ਕੇ ਕੋਸ਼ਿਸ਼ਾਂ ਆਰੰਭ ਕੀਤੀਆਂ, ਜਦੋਂ ਕਿ ਗੋਬਿੰਦ ਸਾਗਰ ਦੇ ਗੋਤਾਖੋਰ ਪੌਣੇ 6 ਵਜੇ ਤੱਕ ਪਹੁੰਚੇ। ਪਰ ਉਸ ਸਮੇ ਤੱਕ ਅਣਹੋਣੀ ਆਪਣਾ ਕਾਰਾ ਦਿਖਾ ਚੁੱਕੀ ਸੀ। ਇਸ ਤੋਂ ਪਹਿਲਾਂ ਵੀ ਨਗਰ ਨਿਗਮ ਲੁਧਿਆਣਾ ਦੇ ਮੁਲਾਜ਼ਮ ਦਾ ਹੋਣਹਾਰ ਨੌਜੁਆਨ ਜੋ ਕਿ ਵਕਾਲਤ ਦੀ ਡਿਗਰੀ ਪਾਸ ਕਰ ਕੇ ਹੱਟਿਆ ਸੀ ਅਤੇ ਉਹ ਰੱਬ ਦਾ ਸ਼ੁਕਰਾਨਾ ਕਰਨ ਦੇ ਲਈ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਦਰਸ਼ਨਾਂ ਲਈ ਗਿਆ ਉਥੇ ਵੀ ਜਦ ਉਹ ਝੀਲ਼ ਨੁਮਾ ਜ੍ਹਗਾ ਤੇ ਇਸ਼ਨਾਨ ਕਰਨ ਲੱਗਾ ਤਾਂ ਪੈਰ ਤਿਲਕ ਗਿਆ ਜਦਕਿ ਉਸ ਦਾ ਸਾਥੀ ਤਾਂ ਬਚ ਗਿਆ ਪਰ ਉਹ ਨਹੀਂ ਸੀ ਬਚ ਸਕਿਆ।
ਉਪਰੋਕਤ ਵਾਪਰਨ ਵਾਲੀਆਂ ਘਟਨਾਵਾਂ ਕੋਈ ਪਹਿਲੀ ਵਾਰ ਨਹੀਂ ਵਾਪਰੀਆਂ ਪਤਾ ਨਹੀਂ ਦੇਸ਼ ਦਾ ਕਿੰਨਾ ਨੌਜੁਆਨ ਅਤੇ ਖਾਸ ਕਰਕੇ ਪੰਜਾਬ ਦਾ ਨੌਜੁਆਨ ਕਦੀ ਸੜਕੀ ਹਾਦਸਿਆਂ ਵਿਚ ਤੇ ਕਦੀ ਸੈਲਫੀ ਵਰਗੀਆਂ ਲਾਪਰਵਾਹੀਆਂ ਨਾਲ ਜਿੰਦਗੀਆਂ ਗਵਾ ਚੁੱਕਿਆ ਹੈ। ਜਦਕਿ ਅੱਜ ਦੀ ਘੜੀ ਵਿਚ ਇਨਸਾਨੀਅਤ ਨੂੰ ਬਚਾਉਣ ਦੀ ਹਰ ਪਲ ਲੋੜ ਹੈ, ਇਸ ਕਠਿਨ ਘੜੀ ਦੇ ਵਿਚੋਂ ਗੁਜ਼ਰਦਿਆਂ ਜਦੋਂ ਹਰ ਕਦਮ ਫੂਕ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਹਰ ਪਲ ਲਾਪਰਵਾਹੀਆਂ ਭਰਿਆ ਮੌਤ ਦਾ ਜਬੜਾ ਤਾਂ ਪੈਰ ਪੈਰ ਤੇ ਆਪਣਾ ਮੂੰਹ ਖੋਲ੍ਹੀ ਬੈਠਾ ਹੈ। ਮੌਜੂਦਾ ਸਮਾਂ ਕਿਹੋ ਜਿਹਾ ਆ ਗਿਆ ਹੈ ਕਿ ਭਾਰਤ ਦੀਆਂ ਸਰਕਾਰਾਂ ਵੈਸੇ ਹੀ ਨੌਕਰੀਆਂ ਦੇ ਲਈ ਉੱਚਿਤ ਪ੍ਰਬੰਧ ਨਾ ਕਰਨ ਦੀ ਸੂਰਤ ਵਿਚ ਨੌਜੁਆਨਾਂ ਨੂੰ ਨਿਰਾਸ਼ਤਾ ਦੇ ਆਲਮ ਵਿੱਚ ਕੱੁਝ ਇਸ ਤਰ੍ਹਾਂ ਧਕੇਲ ਰਹੀਆਂ ਹਨ ਕਿ ਉਹਨਾਂ ਦੀ ਜਵਾਨੀ ਨਸ਼ਿਆਂ ਵਿਚ ਲਿਪਤ ਹੋ ਕੇ ਮੌਤ ਨੂੰ ਗਲੇ ਲਗਾ ਰਹੀ ਹੈ । ਉਸ ਤੋਂ ਉਲਟ ਦਾ ਚੱਕਰ ਅਜਿਹਾ ਹੈ ਕਿ ਕੰਮ ਨਾ ਹੋਣ ਦੀ ਸੂਰਤ ਵਿਚ ਕਰਜ਼ਾ ਜਵਾਨੀ ਨੂੰ ਘੁਣ ਵਾਂਗ ਕੱੁਝ ਇਸ ਕਦਰ ਖਾ ਰਿਹਾ ਹੈ ਕਿ ਉਹ ਭਰ ਜਵਾਨੀ ਵਿਚ ਹੀ ਮੌਤ ਦਾ ਫੰਦਾ ਗਲੋੇ ਵਿਚ ਪਾ ਰਿਹਾ ਹੈ ਜਾਂ ਫਿਰ ਉਹ ਕੱੁਝ ਇਸ ਕਦਰ ਨਿਰਾਸ਼ ਹੈ ਕਿ ਉਸ ਦੀ ਜਵਾਨੀ ਫਿਕਰਾਂ ਵਿਚ ਹੀ ਗਵਾਚਦੀ ਜਾ ਰਹੀ ਹੈ। ਮਹਿੰਗਾਈ ਤੇ ਬੇਰੁਜ਼ਗਾਰੀ ਨੇ ਪੰਜਾਬ ਦੇ ਹਰ ਸਮੇਂ ਟੱਪੂ ਟੱਪੂ ਕਰਦੇ ਗੱਭਰੂ ਅਤੇ ਮੁਟਿਆਰਾਂ ਦੇ ਵਿਚ ਤਾਂ ਪੰਜਾਬ ਵਿਚ ਪਲੇ ਤੇ ਜੰਮੇ ਹੋਏ ਅਹਿਸਾਸ ਨੂੰ ਖਤਮ ਕਰਕੇ ਵਿਸ਼ਵ ਵਿਆਪੀ ਉੇਸ ਲਹਿਰ ਨੂੰ ਹੀ ਖਤਮ ਕਰ ਦਿੱਤਾ ਹੈ ਜਿਸ ਤੇ ਸਾਰੀ ਦੁਨੀਆਂ ਮਾਣ ਕਰਦੀ ਸੀ।
ਅੱਜ ਨੌਜੁਆਨ ਦਾ ਪੜ੍ਹਾਈ ਪਿੱਛੇ ਵਿਦੇਸ਼ਾਂ ਵਿਚ ਜਾਣਾ ਤਾਂ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਰੂਸ-ਯੂਕਰੇਨ ਯੱੁਧ ਦਰਮਿਆਨ 18 ਹਜ਼ਾਰ ਨੌਜੁਆਨ ਮੁੰਡੇ-ਕੁੜੀਆਂ ਉਥੇ ਬੰਬਾਂ ਤੇ ਗੋਲੀਆਂ ਦੇ ਸਾਏ ਹੇਠ ਫਸ ਗਏ ਸਨ ਸ਼ੁੱਕਰ ਹੈ ਪ੍ਰਮਾਤਮਾ ਦਾ ਕਿ ਉਹ ਜਿੰਦ-ਜਾਨ ਬਚਾ ਕੇ ਆ ਗਏ ਕੋਈ ਮੰਦਭਾਗੀ ਘਟਨਾ ਨਹੀਂ ਵਾਪਰੀ। ਭਾਵੇਂ ਕਿ ਹਾਲੇ ਤੱਕ ਪੜ੍ਹਾਈ ਤੇ ਤਰੱਕੀ ਵਜੋਂ ਉਹਨਾਂ ਦਾ ਭਵਿੱਖ ਤਬਾਹ ਹੋਇਆ ਪਿਆ ਹੈ ਅਤੇ ਉਹ ਸਰਕਾਰਾਂ ਦੇ ਵੱਲੋਂ ਦਿੱਤੇ ਹੌਸਲਿਆਂ ਦੀ ਝਾਕ ਵਿਚ ਆਪਣੀ ਪੜ੍ਹਾਈ ਨੂੰ ਮੁਕੰਮਲ ਕਰਨ ਵਜੋਂ ਆਸਵੰਦ ਹਨ। ਪਰ ਪਤਾ ਨਹੀਂ ਕਿ ਉਹਨਾਂ ਦਾ ਭਵਿੱਖ ਹੈ ਕੀ ?
-ਬਲਵੀਰ ਸਿੰਘ ਸਿੱਧੂ
Leave a Reply