ਭਾਰਤ ਇਸ ਸਮੇਂ ਜਿੱਥੇ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾ ਰਿਹਾ ਹੈ ਉਥੇ ਹੀ ਦੇਸ਼ ਵਾਸੀ ਇੱਕ ਅਜਿਹੀ ਪ੍ਰਸਿਥਤੀ ਵਿਚੋਂ ਦੀ ਗੁਜ਼ਰ ਰਹੇ ਹਨ ਕਿ ਉਹਨਾਂ ਕੋਲ ਕਿਸੇ ਵੀ ਸਮੱਸਿਆ ਦਾ ਨਾ ਤਾਂ ਹੱਲ ਹੈ ਅਤੇ ਨਾ ਹੀ ਕਿਸੇ ਸਰਕਾਰ ਤੋਂ ਕੋਈ ਆਸ ਹੈ। ਦੇਸ਼ ਦੀ ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ਦੇ ਬਾਅਦ ਅੱਜ ਮਿਹਨਤ ਤੋਂ ਖੈਰਾਤ ਦਾ ਸਫਰ ਤਹਿ ਹੋ ਗਿਆ ਹੈ। ਦੇਸ਼ ਦੀ ਆਪਣੀ ਆਬਾਦੀ 130 ਕਰੋੜ ਤੱਕ ਪਹੁੰਚ ਗਈ ਹੈ ਹਾਲਾਂ ਕਿ ਰੋਹੰਗਿਆ ਮੁਸਲਮਾਨ ਅਤੇ ਹੋਰ ਕਈ ਮੁਲਕਾਂ ਦੀ ਆਬਾਦੀ ਇਸ ਵਿਚ ਘੁੱਸਪੈਠ ਕਰ ਚੁੱਕੀ ਹੈ ਤੇ ਬਹੁਤ ਸਾਰੀਆਂ ਕਰਨ ਨੂੰ ਤਿਆਰ ਹਨ। ਅਜਿਹੇ ਮੌਕੇ ਤੇ ਜਦੋਂ ਆਜ਼ਾਦੀ ਦਾ ਅੰਮ੍ਰਿਤ ਕਾਲ ਗੁਜਰ ਰਿਹਾ ਹੈ ਤਾਂ ਉਸ ਸਮੇਂ ਦੇਸ਼ ਦੀ 15ਵੀਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੋਮਵਾਰ ਨੂੰ ਭਾਰਤ ਦੇ ਸਰਬਉੱਚ ਸੰਵਿਧਾਨਕ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਭਾਰਤੀ ਲੋਕਤੰਤਰ ਦੀ ਤਾਕਤ ਨੂੰ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਚੋਣ ਇਸ ਗੱਲ ਦਾ ਸਬੂਤ ਹੈ ਕਿ ਭਾਰਤ ‘ਚ ਗਰੀਬ ਸੁਪਨੇ ਵੇਖ ਸਕਦਾ ਹੈ ਅਤੇ ਉਨ੍ਹਾਂ ਨੂੰ ਪੂਰਾ ਹੁੁੰਦਿਆਂ ਵੀ ਵੇਖ ਸਕਦਾ ਹੈ। ਦੇਸ਼ ਦੀ ਪਹਿਲੀ ਕਬਾਇਲੀ ਅਤੇ ਦੂਜੀ ਔਰਤ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੋਮਵਾਰ ਨੂੰ ਸੰਸਦ ਭਵਨ ਦੇ ਸੈਂਟਰਲ ਹਾਲ ‘ਚ ਚੀਫ਼ ਜਸਟਿਸ ਐਨ.ਵੀ.ਰਮੰਨਾ ਨੇ ਅਹੁਦੇ ਦੀ ਸਹੁੰ ਚੁਕਾਈ। ਮੁਰਮੂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਤਾਲੀਆਂ ਦੀ ਗੂੰਜ ‘ਚ ਸਹੁੰ ਪੱਤਰ ‘ਤੇ ਦਸਤਖ਼ਤ ਕੀਤੇ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੰਤਰੀ ਮੰਡਲ ਦੇ ਸਾਰੇ ਮੰਤਰੀ, ਦੋਹਾਂ ਸਦਨਾਂ ਦੇ ਸੰਸਦ ਮੈਂਬਰ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਮੇਤ ਕਈ ਸ਼ਖ਼ਸੀਅਤਾਂ ਮੌਜੂਦ ਸਨ। ਪ੍ਰਧਾਨ ਮੰਤਰੀ ਦੇ ਬਿਲਕੁਲ ਨਾਲ ਦੀ ਸੀਟ ‘ਤੇ ਦੇਸ਼ ਦੀ ਪਹਿਲੀ ਔਰਤ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵੀ ਮੌਜੂਦ ਸਨ। ਪੂਰੀ ਤਰ੍ਹਾਂ ਸਿਹਤਯਾਬ ਨਾ ਹੋਣ ਦੇ ਬਾਵਜੂਦ ਪ੍ਰਤਿਭਾ ਪਾਟਿਲ ਨੇ ਸਹੁੰ ਚੁੱਕ ਸਮਾਗਮ ‘ਚ ਸ਼ਿਰਕਤ ਕੀਤੀ, ਜਿਸ ਤੋਂ ਬਾਅਦ ਮੁਰਮੂ ਨੇ ਆਪ ਉਨ੍ਹਾਂ ਕੋਲ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਸਿਹਤ ਕਾਰਨਾਂ ਕਰਕੇ ਪਾਟਿਲ ਸੀਟ ਤੋਂ ਨਹੀਂ ਉੱਠ ਸਕੇੇ, ਜਿਸ ਤੋਂ ਮੁਰਮੂ ਨੇ ਝੁਕ ਕੇ ਉਨ੍ਹਾਂ ਨੂੰ ਹੱਥ ਜੋੜ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਮੁਰਮੂ ਨੇ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਦੀ ਸਮਾਧ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਰਾਜਘਾਟ ਤੋਂ ਬਾਅਦ ਮੁਰਮੂ ਨੇ ਰਾਸ਼ਟਰਪਤੀ ਭਵਨ ਪਹੁੰਚ ਕੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਨਾਲ ਮੁਲਾਕਾਤ ਕੀਤੀ। ਕੋਵਿੰਦ ਨੇ ਇਸ ਰਸਮੀ ਮੁਲਾਕਾਤ ਦੌਰਾਨ ਨਵੇਂ ਰਾਸ਼ਟਰਪਤੀ ਦਾ ਫੁੱਲਾਂ ਨਾਲ ਸਵਾਗਤ ਕੀਤਾ। ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਲਈ ਸਥਾਪਤ ਰਵਾਇਤਾਂ ਮੁਤਾਬਿਕ ਦਰੋਪਦੀ ਮੁਰਮੂ ਅਤੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਇਕੱਠੇ ਸੰਸਦ ਭਵਨ ‘ਚ ਦਾਖ਼ਲ ਹੋਏ। ਤਿਰੰਗੇ ਦੇ ਸਾਰੇ ਰੰਗਾਂ ਦੇ ਮੇਲ ਦੀ ਚਿੱਟੀ ਸਾੜ੍ਹੀ ਪਾਈ ਮੁਰਮੂ ਨੂੰ ਚੀਫ਼ ਜਸਟਿਸ ਨੇ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।
ਅਜਿਹੇ ਮੌਕੇ ਤੇ ਜਦੋਂ ਅੱਜ ਦੇਸ਼ ਦੀ ਆਦਿਵਾਸੀ ਜਨਜਾਤੀ ਦੀ ਹੋਣਹਾਰ ਜਿਸ ਦਾ ਸਾਰਾ ਜੀਵਨ ਹੀ ਸੰਘਰਸ਼ਮਈ ਰਿਹਾ ਉਸ ਨੇ ਇੱਕ ਉਹ ਅਹੁਦਾ ਸੰਭਾਲਿਆ ਹੈ ਜੋ ਚਾਹੇ ਤਾਂ ਬਹੁਤ ਕੱੁਝ ਕਰ ਸਕਦਾ ਹੈ ਅਗਰ ਨਾ ਚਾਹੇ ਤਾਂ ਕੱੁਝ ਵੀ ਨਾ ਕਰ ਸਕਦਿਆਂ ਅੱਖਾਂ ਸਾਹਮਣੇ ਸਭ ਕੱੁਝ ਵੇਖਦਾ ਹੀ ਰਹਿੰਦਾ ਹੈ। ਜਿਵੇਂ ਕਿ ਬੀਤੇ ਕਾਲ ਵਿਚ ਸਭ ਕੱੁਝ ਹੋਇਆ ਹੈ। ਅਜਾਈਂ ਮੌਤਾਂ ਜਿਸ ਦੀ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ , ਜਿਵੇਂ ਕਿ ਨੋਟਬੰਦੀ, ਜੀ.ਐਸ.ਟੀ., ਤਿੰਨ ਖੇਤੀ ਕਾਨੂੰਨਾਂ ਦੀ ਤਹਿਤ ਹੋਈਆਂ ਅਤੇ ਲਖੀਮਪੁਰ ਖੀਰੀ ਜਿਹੇ ਕਾਂਡ ਜੋ ਕਿ ਇੱਕ ਸੰਘਰਸ਼ ਕੁਚਲਨ ਦੇ ਚੈਲੰਜ ਦੀ ਤਹਿਤ ਵਾਪਰਿਆ ਅਤੇ ਹਾਥਰਸ ਕਾਂਡ ਜਿਸ ਵਿਚ ਕਿ ਮਾਸੂਮ ਬਾਲੜੀ ਨੂੰ ਇਨਸਾਫ ਤਾਂ ਕੀ ਮਿਲਨਾ ਬਲਕਿ ਉਸ ਦੀ ਅਰਥੀ ਦੇ ਵੀ ਮਾਪਿਆਂ ਨੂੰ ਦਰਸ਼ਨ ਤੱਕ ਨਾ ਕਰਵਾਉਣੇ ਅਤੇ ਇਸ ਤੋਂ ਉਤੇ ਭਾਰਤ ਦਾ ਏਸ਼ੀਆ ਵਿਚ ਭ੍ਰਿਸ਼ਟਾਚਾਰੀ ਦੇ ਮਾਮਲੇ ਵਿੱਚ ਨੰਬਰ ਵਨ ਤੇ ਆ ਗਿਆ ਹੈ। ਬੀਤੇ ਸਮੇਂ ਵਿਚ ਉੱਤਰ ਪ੍ਰਦੇਸ਼ ਵਿਚ ਇੱਕ ਇੱਤਰ ਵਪਾਰੀ ਦੇ ਘਰੋਂ 250 ਕਰੋੜ ਰੁਪਏ ਦਾ ਮਿਲਨਾ ਤੇ ਹਾਲ ਹੀ ਵਿਚ ਪੱਛਮੀ ਬੰਗਾਲ ਦੇ ਇੱਕ ਮੰਤਰੀ ਦਾ ਸਿਿਖਆ ਘੁਟਾਲੇ ਵਿਚ ਭ੍ਰਿਸ਼ਟਾਚਾਰੀ ਦੀ ਤਹਿਤ ਕਮਾਏ 20 ਕਰੋੜ ਰੁਪਿਆ ਦਾ ਮਿਲਨਾ ਅਤੇ ਦੇਸ਼ ਵਿਚ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਤਹਿਤ ਨਿੱਤ ਦਿਨ ਸੰਘਰਸ਼ ਹੋਣਾ ਅਤੇ ਸਭ ਤੋਂ ਵੱਡਾ ਇਨਸਾਨੀ ਦੀ ਜਾਨ ਲੇਵਾ ਦਾ ਤਰੀਕਾ ਅੱਤਵਾਦ ਬਹੁਤ ਹੀ ਨੁਕਸਾਨ ਦੇ ਹੈ ਜੋ ਕਿ ਅੱਜ ਤਾਈਂ ਖਤਮ ਨਹੀਂ ਹੋ ਸਕਿਆ । ਧਰਮ ਨਿਰਪੱਖ ਦੇਸ਼ ਇਸ ਸਮੇਂ ਅਜਿਹੇ ਦੌਰ ਇੱਕ ਧਰਮ ਦਾ ਹੋਣ ਨਾਤੇ ਬਹੁਤ ਵੱਡਾ ਇਨਸਾਨੀ ਪਾੜਾ ਵਧਾ ਰਿਹਾ ਹੈ।
ਪਰ ਅੱਜ ਤੱਕ ਦੇ 70 ਸਾਲਾ ਇਤਿਹਾਸ ਵਿਚ ਕਦੀ ਕੋਈ ਅਜਿਹਾ ਮੌਕਾ ਨਹੀਂ ਆਇਆ ਜਦੋਂ ਕਿ ਕਿਸੇ ਦੇਸ਼ ਦੇ ਰਾਸ਼ਟਰਪਤੀ ਨੇ ਆਪਣੀ ਤਾਕਤ ਨੂੰ ਵਰਤਦਿਆਂ ਸਖਤ ਕਦਮਾਂ ਰਾਹੀਂ ਸਰਕਾਰਾਂ ਨੂੰ ਪ੍ਰੇਰਣਾ ਕੀਤੀ ਹੋਵੇ। ਹੁਣ ਜਦੋਂ ਅਜਿਹੇ ਮੌਕੇ ਤੇ ਜਦੋਂ 2024 ਦੀਆਂ ਚੋਣਾਂ ਨਜ਼ਦੀਕ ਹਨ ਤੇ ਇਸ ਵਿਚ ਭਾਰਤੀ ਜਨਤਾ ਪਾਰਟੀ ਆਪਣੀ ਤੀਜੀ ਪਾਰੀ ਖੇਡਣ ਲਈ ਉਤਾਵਲੀ ਹੈ ਅਤੇ ਉਸ ਸਮੇਂ ਉਹਨਾਂ ਨੇ ਦੇਸ਼ ਨੂੰ ਇੱਕ ਅਜਿਹੀ ਰਾਸ਼ਟਰਪਤੀ ਬਣਾਉਣ ਲਈ ਸੰਪੂਰਨ ਸਹਿਯਗ ਦਿੱਤਾ ਕਿ ਜਿਸ ਨਾਲ ਦੇਸ਼ ਦੀ ਸੰਪੂਰਨ ਜਨਜਾਤੀ ਦਾ ਦਿੱਲ ਜਿਿਤਆ ਜਾ ਸਕੇ। ਪਰ ਲੋਕ ਸੂਝਵਾਨਤਾ ਇਸ ਸਮੇਂ ਬਹੁਤ ਹੀ ਜਾਗਰੁੱਕ ਹੋ ਚੁੱਕੀ ਹੈ ਅਤੇ ਉਹ ਮੁਲਕ ਦੀ ਸਥਿਤੀ ਸ੍ਰੀ ਲੰਕਾ ਵਾਲੀ ਨਹੀਂ ਦੇਖਣੀ ਚਾਹੁੰਦੀ।ਜਿਸ ਸਦਕਾ ਉਹ ਹਾਲਾਤ ਨੂੰ ਸੰਭਾਲਣਾ ਜਾਣਦੇ ਹਨ ਅਤੇ ਇਸ ਨੂੰ ਸੰਭਾਲਣਾ ਵੀ ਅਤਿ ਜਰੂਰੀ ਹੈ।
ਜਦਕਿ ਇਤਿਹਾਸ ਗਵਾਹ ਹੈ ਕਿ ਦੇਸ਼ ਦੀ ਰਾਸ਼ਟਰਪਤੀ ਦੀ ਉਪਾਧੀ ਲਈ ਹਰ ਧਰਮ ਨੂੰ ਨਿਵਾਜਿਆ ਗਿਆ ਹੈ ਅਤੇ ਕਿਸੇ ਵੀ ਧਰਮ ਦਾ ਕੋਈ ਵੀ ਰਾਸ਼ਟਰਪਤੀ ਆਪਣੇ ਹੀ ਧਰਮ ਦੇ ਉਲਝਾਅ ਨੂੰ ਸਰਕਾਰਾਂ ਤੋਂ ਸੁਲਝਾ ਨਹੀਂ ਸਕਿਆ ਕਿਉਂਕਿ ਲੋਕ ਮੱਤ ਜਿੰਨੇ ਇਨਸਾਨ ਹਨ ਉਤਨੇ ਹੀ ਤਰ੍ਹਾਂ ਦੀਆਂ ਵੱਖ-ਵੱਖ ਹਨ। ਆਜ਼ਾਦਾਨਾ ਤੌਰ ਤੇ ਕਿਸੇ ਦੀ ਵੀ ਸੋਚ ਆਪਸੀ ਮੇਲ ਨਹੀਂ ਖਾਂਦੀ ਅਗਰ ਖਾਂਦੀ ਹੈ ਤਾਂ ਉਹ ਜਾਂ ਤਾਂ ਨਿਰਭਰਤਾ ਦੇ ਆਧਾਰ ਤੇ ਖਾਂਧੀ ਹੈ ਜਾਂ ਫਿਰ ੳੇੁਹ ਸੋਚ ਇੰਨੀ ਸੂਝਵਾਨ ਨਹੀਂ ਹੁੰਦੀ ਕਿ ਉਹ ਕਿਸ ਦੀ ਦਿਮਾਗੀ ਗੇਮ ਨੂੰ ਸਮਝ ਸਕੇ। ਅੱਜ ਮੁਲਕ ਵੱਖਵਾਦ, ਪੱਖਵਾਦ ਅਤੇ ਖਿੱਤੇ ਦੀਆਂ ਲੜਾਈਆਂ ਵਿਚ ਉਲਝਾਇਆ ਪਿਆ ਹੈ ਜਦਕਿ ਇਹ ਵੀ ਪ੍ਰਤੱਖ ਸਚਾਈ ਹੈ ਕਿ ਦੁਨੀਆਂ ਵਿਚ ਕੋਈ ਵੀ ਅਜਿਹੀ ਸਮੱਸਿਆ ਨਹੀਂ ਕਿ ਜਿਸ ਦਾ ਹੱਲ ਨਾ ਨਿਕਲਦਾ ਹੋਵੇ। ਪਰ ਹੱਲ ਉਦੋਂ ਹੀ ਨਿਕਲਦਾ ਹੈ ਜਦੋਂ ਹੱਲ ਕਢਵਾਉਣ ਵਾਲਾ ਤੇ ਹੱਲ ਕੱਢਣ ਵਾਲਾ ਇਕ ਹੀ ਸੋਚ ਦੇ ਧਾਰਨੀ ਹੋਣ।
ਹੁਣ ਲੋਕਾਂ ਨੂੰ ਆਸਾਂ ਇਹ ਹਨ ਕਿ ਦੇਸ਼ ਦੀ ਮਾਨਯੋਗ 15ਵੀਂ ਰਾਸ਼ਟਰਪਤੀ ਦੇਸ਼ ਦੀ ਉੇਹਨਾਂ ਮੂਲ਼ ਸਮੱਸਿਆਵਾਂ ਦਾ ਹੱਲ ਕਰ ਸਕਣਗੇ ਅਤੇ ਦੇਸ਼ ਨੂੰ ੳੇੁਹਨਾਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾ ਸਕਣਗੇ। ਇਹ ਹੀ ਇੱਕ ਉਮੀਦ ਹੈ ਅਤੇ ਇਹ ਹੀ ਇੱਕ ਆਸ ਹੈ।
-ਬਲਵੀਰ ਸਿੰਘ ਸਿੱਧੂ
Leave a Reply