ਹਾਲ ਹੀ ਵਿਚ ਨਵ-ਨਿਯੱੁਕਤ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਜੀ ਅਹੁਦਾ ਸੰਭਾਲਦਿਆਂ ਹੀ ਬਹੁਤ ਹੀ ਐਕਸ਼ਨ ਮੂਡ ਵਿੱਚ ਹਨ ਤੇ ਨਸ਼ਿਆਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਹੈ। ਪਰ ਇਸ ਦੇ ਬਾਵਜੂਦ ਜਿਸ ਤਰ੍ਹਾਂ ਪੰਜਾਬ ਵਿੱਚ ਲਾਅ ਐਂਡ ਆਰਡਰ ਦੀਆਂ ਧੱਜੀਆਂ ਉੱਡ ਰਹੀਆਂ ਹਨ ਉਸ ਤੋਂ ਤਾਂ ਜਾਪਦਾ ਹੈ ਕਿ ਆਮ ਬਦਮਾਸ਼ਾਂ ਤੇ ਗੈਂਗਸਟਰਾਂ ਦੇ ਜਿਸ ਤਰ੍ਹਾਂ ਹੌਂਸਲੇ ਬੁਲ਼ੰਦ ਹਨ ਉਹਨਾਂ ਨੂੰ ਕਦੀ ਵੀ ਤੇ ਕੋਈ ਵੀ ਠੱਲ੍ਹ ਨਹੀਂ ਪਾ ਸਕਦਾ। ਦਸਿਆ ਜਾਂਦਾ ਹੈ ਕਿ ਜਦੋਂ ਕਿਸੇ ਦੇਸ਼ ਦੀ ਆਪਸ ਵਿੱਚ ਜੰਗ ਵੀ ਲੱਗਦੀ ਹੈ ਤਾਂ ਉਸ ਜੰਗ ਦੌਰਾਨ ਇੱਕ ਸ਼ਰਤ ਨੂੰ ਮੱੁਖ ਰੱਖਿਆ ਜਾਂਦਾ ਹੈ ਕਿ ਕਿਸੇ ਵੀ ਹਸਪਤਾਲ ਤੇ ਹਮਲਾ ਨਹੀਂ ਕੀਤਾ ਜਾਵੇਗਾ। ਪਰ ਅੱਜ ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਹਾਲਾਤ ਇਹ ਹਨ ਕਿ ਇੱਥੇ ਤਾਂ ਆਮ ਬਦਮਾਸ਼ਾਂ ਦੀ ਨਾ ਸਮਝੀ ਕਹੀਏ ਜਾਂ ਬੁਲੰਦ ਹੌਂਸਲੇ ਜਾਂ ਫਿਰ ਅਜਿਹੀ ਸ਼ੈਅ ਪ੍ਰਾਪਤ ਕਿ ਉਹਨਾਂ ਦੀ ਨਿਗ੍ਹਾ ਵਿਚ ਜੁਲਮ ਦੀ ਦਾਸਤਾਨ ਲਿਖਣ ਦੇ ਲਈ ਕੋਈ ਵੀ ਜਗ੍ਹਾ ਹੋਵੇ ਉਹ ਉਥੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਹਰ ਸਮੇਂ ਤਿਆਰ ਹਨ। ਅਜਿਹੀ ਹੀ ਇੱਕ ਵਾਰਦਾਤ ਨੂੰ ਅੰਜ਼ਾਮ ਬੀਤੀ ਰਾਤ ਦਿੱਤਾ ਗਿਆ ਜਦੋਂ ਸਥਾਨਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਬੀਤੀ ਅੱਧੀ ਰਾਤ ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਨੇ 15 ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਸ਼ਨਾਖ਼ਤ ਸ਼ਵਨ (15) ਵਜੋਂ ਕੀਤੀ ਗਈ ਹੈ । ਸ਼ਵਨ ਈ.ਡਬਲਯੂ.ਐਸ. ਕਾਲੋਨੀ ਦੇ ਨੇੜੇ ਦਾ ਰਹਿਣ ਵਾਲਾ ਸੀ । ਦੇਰ ਰਾਤ ਸ਼ਵਨ ਦਾ ਨਿੱਜੀ ਰੰਜਿਸ਼ ਨੂੰ ਲੈ ਕੇ ਕੁੱਝ ਨੌਜਵਾਨਾਂ ਨਾਲ ਤਕਰਾਰ ਹੋ ਗਿਆ । ਗ਼ੁੱਸੇ ਵਿਚ ਆਏ ਇਨ੍ਹਾਂ ਨੌਜਵਾਨਾ ਨੇ ਸ਼ਵਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ । ਕੁੱਟਮਾਰ ਕਾਰਨ ਜ਼ਖਮੀ ਹੋਇਆ ਸ਼ਵਨ ਇਲਾਜ ਲਈ ਸਿਵਲ ਹਸਪਤਾਲ ਆ ਗਿਆ । ਦੇਰ ਰਾਤ ਇਕ ਵਜੇ ਦੇ ਕਰੀਬ ਇਹ ਸਾਰੇ ਹਥਿਆਰਬੰਦ ਨੌਜਵਾਨ ਉਸ ਦੇ ਪਿੱਛੇ ਹੀ ਸਿਵਲ ਹਸਪਤਾਲ ਵਿਚ ਆ ਗਏ । ਡਾ. ਅਜੇ, ਸ਼ਵਨ ਦਾ ਇਲਾਜ ਕਰ ਰਹੇ ਸਨ ਕਿ ਇਨ੍ਹਾਂ ਨੌਜਵਾਨਾਂ ਨੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ‘ਤੇ ਧਾਵਾ ਬੋਲ ਦਿੱਤਾ ਅਤੇ ਉਥੇ ਵਾਰਡ ਦੀ ਬੁਰੀ ਤਰ੍ਹਾਂ ਨਾਲ ਭੰਨ-ਤੋੜ ਕੀਤੀ । ਹਮਲਾਵਰਾਂ ਵਲੋਂ ਸ਼ਵਨ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ । ਲਹੂ ਲੁਹਾਨ ਹੋਇਆ ਸ਼ਵਨ ਉਥੇ ਹੀ ਡਿੱਗ ਪਿਆ ਅਤੇ ਮੌਕੇ ‘ਤੇ ਹੀ ਦਮ ਤੋੜ ਗਿਆ । ਕਤਲ ਦੀ ਇਹ ਵਾਰਦਾਤ ਉੱਥੇ ਲੱਗੇ ਸੀ.ਸੀ. ਟੀ.ਵੀ. ਕੈਮਰੇ ਵਿਚ ਕੈਦ ਹੋ ਗਈ । ਐਮਰਜੈਂਸੀ ਵਾਰਡ ਪੁਲਿਸ ਚੌਕੀ ਦੇ ਸਾਹਮਣੇ ਸਥਿਤ ਹੈ, ਜਿੱਥੇ ਕਿ ਹਰ ਵੇਲੇ ਮੁਲਾਜ਼ਮ ਤਾਇਨਾਤ ਰਹਿੰਦੇ ਹਨ, ਪਰ ਇਹ ਮੁਲਾਜ਼ਮ ਵੀ ਉੱਥੇ ਮੂਕ ਦਰਸ਼ਕ ਬਣਕੇ ਤਮਾਸ਼ਾ ਦੇਖਦੇ ਰਹੇ । ਜਾਂਚ ਕਰ ਰਹੇ ਐਸ.ਐਚ.ਓ. ਨਰਦੇਵ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਅੰਕੁਰ, ਨੰਨੂ, ਵਿਸ਼ਾਲ ਵਿਕਾਸ, ਅਭਿਸ਼ੇਕ, ਸੋਰਪੀ ਉਰਫ਼ ਸਾਹਿਲ, ਸਾਹਿਲ ਅਤੇ ਉਨ੍ਹਾਂ ਦੇ ਅੱਠ ਹੋਰ ਸਾਥੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ । ਇਸ ਮਾਮਲੇ ਵਿੱੱਚ 15 ਖ਼ਿਲਾਫ਼ ਕੇਸ ਦਰਜ ਕਰਦਿਆਂ ਦੇਰ ਰਾਤ ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸਾਹਿਲ ਬਿਰਲਾ ਉਰਫ਼ ਸਾਹਿਲ ਅਤੇ ਅਭਿਸ਼ੇਕ ਉਰਫ਼ ਖੇਚੂ ਵਾਸੀ ਈ.ਡਬਲਯੂ.ਐਸ. ਕਾਲੋਨੀ ਸ਼ਾਮਿਲ ਹਨ।
ਕਿੰਨਾ ਹੈਰਾਨੀਨਜਕ ਤੱਥ ਹੈ ਕਿ ਸਿਿਵਲ ਹਸਪਤਾਲ ਦੀ ਐਮਰਜੈਂਸੀ ਦਾ ਦਰਵਾਜ਼ਾ ਤੋੜ ਕਿ ਅਤੇ ਉਸ ਜਗ੍ਹਾ ਤੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਜਿੱਥੇ ਕਿ ਸੀਰੀਅਸ ਹਾਲਤ ਵਿੱਚ ਮਰੀਜਾਂ ਨੂੰ ਵੇਖਿਆ ਜਾਂਦਾ ਹੈ। ਹੁਣ ਤਾਂ ਇਹ ਸਾਬਤ ਹੋ ਗਿਆ ਹੈ ਕਿ ਸਿਿਵਲ ਹਸਪਤਾਲ ਲੁਧਿਆਣਾ ਵੀ ਸੁਰੱਖਿਅਤ ਨਹੀਂ। ਜਦਕਿ ਬਹੁਤ ਦੇਰ ਤੋਂ ਸਿਿਵਲ ਹਸਪਤਾਲ ਦੀ ਅਫਸਰਸ਼ਾਹੀ ਨੇ ਐਮਰਜੈਂਸੀ ਵਿਚ ਮਹਿਲਾ ਡਾਕਟਰਾਂ ਦੀ ਡਿਊੇਟੀ ਲਗਾਈ ਹੋਈ ਹੈ ਭਾਵੇਂ ਕਿ ਇਹ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਚੁੱਕਿਆ ਗਿਆ ਕਦਮ ਸੀ ਕਿ ਲੜਾਈ ਦੇ ਪਰਚਿਆਂ ਵਿਚ ਰਾਤ ਨੂੰ ਪਰਚੇ ਕੱਟਣ ਤੇ ਰਿਸ਼ਵਤ ਚਲਦੀ ਸੀ ਪਰ ਇਸ ਵਰਦਾਤ ਨੇ ਤਾਂ ਸਿਵਲ ਹਸਪਤਾਲ ਦੀ ਸੁਰੱਖਿਆ ਤੇ ਬਹੁਤ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।
ਇਸ ਸਾਰੇ ਕੰਮਾਂ ਦੇ ਪਿੱਛੇ ਨਸ਼ਿਆਂ ਦੇ ਵਪਾਰ ਤੋਂ ਹੋ ਰਹੀ ਕਮਾਈ ਜਿਥੇ ਸਹਾਈ ਹੈ ਉਥੇ ਹੀੋ ਇਹਨਾਂ ਨਸ਼ਿਆਂ ਦਾ ਸੇਵਨ ਵੀ ਅਜਿਹੀਆ ਵਾਰਦਾਤਾਂ ਨੂੰ ਸਿਰੇ ਚਾੜ੍ਹ ਰਿਹਾ ਹੈ। ਹਾਲੇ ਕੱੁਝ ਦਿਨ ਹੀ ਹੋਏ ਹਨ ਕਿ ਲੁਧਿਆਣਾ ਵਿੱਚ 200 ਕਰੋੜ ਦਾ ਆਈਸ ਨਸ਼ਾ ਫੜ੍ਹਿਆ ਗਿਆ ਹੈ ਉਥੇ ਹੀ ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਟਰਾਂਸਪੋਰਟਰ ਨੂੰ ਉਸ ਦੇ ਸਾਥੀ ਸਮੇਤ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਸਵਾ ਤਿੰਨ ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ । ਜਾਣਕਾਰੀ ਦਿੰਦਿਆਂ ਐਸ. ਟੀ. ਐਫ. ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਅਜੇਪਾਲ ਸਿੰਘ ਪੁੱਤਰ ਮਨਜੀਤ ਸਿੰਘ ਅਤੇ ਰਜਤ ਅਰੋੜਾ ਪੁੱਤਰ ਹਰਬੰਸ ਲਾਲ ਵਜੋਂ ਕੀਤੀ ਗਈ । ਉਨ੍ਹਾਂ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਇਹ ਦੋਵੇਂ ਕਥਿਤ ਦੋਸ਼ੀ ਹੈਰੋਇਨ ਦੀ ਤਸਕਰੀ ਕਰ ਰਹੇ ਸਨ ।ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਕਥਿਤ ਦੋਸ਼ੀ ਹੌਂਡਾ ਸਿਟੀ ਕਾਰ ‘ਤੇ ਮਾਣਕ ਇਨਕਲੇਵ ਨੇੜੇ ਜਾ ਰਹੇ ਸਨ, ਜਿਸ ‘ਤੇ ਪੁਲਿਸ ਵਲੋਂ ਉਥੇ ਨਾਕਾਬੰਦੀ ਕੀਤੀ ਗਈ ।ਨਾਕਾਬੰਦੀ ਦੌਰਾਨ ਜਦੋਂ ਉਕਤ ਕਥਿਤ ਦੋਸ਼ੀਆਂ ਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਨ੍ਹਾਂ ਨੇ ਕਾਰ ਭਜਾ ਲਈ । ਪਿੱਛਾ ਕਰਨ ‘ਤੇ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਇਨ੍ਹਾਂ ਦੇ ਕਬਜ਼ੇ ਵਿਚੋਂ 650 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ।ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਸਵਾ ਤਿੰਨ ਕਰੋੜ ਰੁਪਏ ਹੈ।
ਜਦੋਂ ਇੰਨੀ ਵੱਡੀ ਰਕਮ ਨਸ਼ਿਆਂ ਦੇ ਵਪਾਰ ਰਾਹੀਂ ਸਮੱਗਲਰਾਂ ਦੇ ਅੰਦਰ ਵੱੜ ਰਹੀ ਹੈ ਤਾਂ ਉਹ ਨਜ਼ਾਇਜ਼ ਆਮਦਨੀ ਕਦੀ ਵੀ ਜ਼ੁਲਮ ਦੀ ਦੁਨੀਆਂ ਤੋਂ ਬਾਹਰ ਕਦਮ ਨਹੀਂ ਰੱਖਣ ਦੇਵੇਗੀ। ਜਿਸ ਦੇ ਸਿੱਟੇ ਵਜੋਂ ਜੋ ਵੀ ਮੁਲਜ਼ਮ ਫੜਿਆ ਜਾਂਦਾ ਹੈ ਉਸ ਦਾ ਪਿਛਲਾ ਰਿਕਾਰਡ ਇਹ ਹੈ ਕਿ ਉਸ ਤੇ ਪਹਿਲਾਂ ਹੀ ਚਾਰ ਪੰਜ ਕੇਸ ਤਾਂ ਚਲ ਹੀ ਰਹੇ ਹੁੰਦੇ ਹਨ। ਇਸ ਤੋਂ ਕੀ ਸਾਬਤ ਹੁੰਦਾ ਹੈ ਕਿ ਕੀ ਜੇਲ੍ਹਾਂ ਇਸ ਸਮੇਂ ਜ਼ੁਲਮ ਦੀਆਂ ਅਕੈਡਮੀਆਂ ਬਣ ਰਹੀਆਂ ਹਨ ਜੋ ਵੀ ਉਥੇ ਜਾਂਦਾ ਹੈ ਉਸ ਦੇ ਹੌਂਸਲੇ ਪਸਤ ਹੋਣ ਦੀ ਬਜਾਏ ਇੰਨੇ ਕੁ ਬੁਲੰਦ ਹੋ ਜਾਂਦੇ ਹਨ ਕਿ ਉਹ ਜੇਲ੍ਹਾਂ ਤੇ ਕਚਹਿਰੀਆਂ ਨੂੰ ਤਾਂ ਉਹ ਟਿੱਚ ਜਾਣਦੇ ਹਨ।
ਹਾਲ ਹੀ ਵਿੱਚ ਹੋਈ ਵਰਾਦਾਤ ਨੇ ਤਾਂ ਉਸ ਸਰਕਾਰੀ ਸਿਸਟਮ ਤੇ ਵੀ ਕਈ ਸੁਰੱਖਿਆ ਪ੍ਰਤੀ ਅਜਿਹੇ ਸਵਾਲ ਖੜ੍ਹੇ ਕਰ ਦਿਤੇ ਹਨ ਕਿ ਜਿੱਥੇ ਇਨਸਾਨੀਅਤ ਦੀ ਜਿੰਦਗੀ ਬਚਾੳੇੁਣ ਦਾ ਉਪਰਾਲਾ ਕਰਨਾ ਹੁੁੰਦਾ ਹੈ ਤਾਂ ਉਥੇ ਅੱਜ ਇਨਸਾਨੀਅਤ ਦੀ ਜਿੰਦਗੀ ਨੂੰ ਬਚਾੳੇੁਣ ਵਾਲੇ ਵੀ ਹਰ ਸਮੇਂ ਡਰ ਦੇ ਸਾਏ ਹੇਠ ਕੰਮ ਕਰਨਗੇ ਕਿ ਕਿਤੇ ਕੋਈ ਹਮਲਾ ਉਹਨਾਂ ਤੇ ਨਾ ਹੋ ਜਾਵੇ। ਅਗਰ ਇਹ ਸਾਰੇ ਦੋਸ਼ੀ ਗ੍ਰਿਫਤਾਰ ਹੋ ਜਾਂਦੇ ਹਨ ਤਾਂ ਉੇਹਨਾਂ ਨੂੰ ਕਤਲ ਤੋ ਇਲਾਵਾ ਸਰਕਾਰੀ ਸਿਿਵਲ ਹਸਪਤਾਲ ਤੇ ਹਮਲਾ ਕਰਨ ਦੇ ਦੋਸ਼ ਵਿਚ ਵੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
-ਬਲਵੀਰ ਸਿੰਘ ਸਿੱਧੂ
Leave a Reply