-
ਸਾਰੇ ਵੋਟਰਾਂ ਨੂੰ ਚੋਣ ਵਾਲੇ ਦਿਨ (1 ਜੂਨ) ਨੂੰ ਚੋਣਵੇਂ ਹੋਟਲਾਂ/ਰੈਸਟੋਰੈਂਟਾਂ ‘ਚ ਖਾਣੇ ‘ਤੇ 25 ਫੀਸਦ ਛੋਟ

ਲੁਧਿਆਣਾ, ( ਗੁਰਵਿੰਦਰ ਸਿੱਧੂ ) – ਪੋਲਿੰਗ ਵਾਲੇ ਦਿਨ (1 ਜੂਨ) ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਸੁਹਿਰਦ ਯਤਨਾਂ ਦੇ ਤਹਿਤ, ਲੁਧਿਆਣਾ ਦੇ ਵੱਖ-ਵੱਖ ਹੋਟਲਾਂ ਅਤੇ ਰੈਸਟੋਰੈਂਟਾਂ ਨੇ ਵੋਟ ਪਾਉਣ ਮੌਕੇ ਉਂਗਲ ‘ਤੇ ਲੱਗੀ ਸਿਆਹੀ ਵਾਲੇ ਵੋਟਰਾਂ ਨੂੰ ਦੁਪਹਿਰ ਦੇ ਖਾਣੇ ਅਤੇ…
-
ਸੰਯੁਕਤ ਕਿਸਾਨ ਮੋਰਚੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਮੌਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ

ਪਟਿਆਲਾ, ( ਪੱਤਰ ਪ੍ਰੇਰਕ)ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਪ੍ਰਚਾਰ ਲਈ ਪਟਿਆਲਾ ਪੁੱਜਣ ਤੇ 37 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚ ਵਲੋਂ ਕਾਲੇ ਝੰਡੇ ਲੈਕੇ ਡੱਟਵਾਂ ਵਿਰੋਧ ਕੀਤਾ ਗਿਆ। ਅੱਜ ਪਟਿਆਲਾ ਸ਼ਹਿਰ ਨੂੰ ਆਉਂਦੇ ਪੰਜ ਰੂਟਾਂ ਉਤੇ ਜਿਉਂ ਹੀ ਕਿਸਾਨਾਂ ਦੇ ਕਾਫ਼ਲੇ ਪ੍ਰਧਾਨ ਮੰਤਰੀ ਨੂੰ ਕਾਲੇ ਝੰਡੇ ਵਿਖਾਉਣ ਲਈ ਮਿੱਥੇ ਸਥਾਨਾਂ…
-
ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਈ.ਵੀ.ਐਮਜ਼ ਦੀ ਕਾਰਜਸ਼ੀਲਤਾ ਦਾ ਮੁਆਇਨਾ

ਲੁਧਿਆਣਾ, (ਜਸਟਿਸ ਨਿਊਜ਼ ) – ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਚੱਲ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਰਤੋਂ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਅਤੇ ਵੋਟਰ-ਵੈਰੀਫਾਈਡ ਪੇਪਰ ਆਡਿਟ ਟ੍ਰੇਲ (ਵੀ.ਵੀ. ਪੈਟ) ਮਸ਼ੀਨਾਂ ਦੇ ਕੰਮ ਦੀ ਸਮੀਖਿਆ ਕੀਤੀ। ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਅੱਠ ਥਾਵਾਂ ‘ਤੇ ਨਿਰੀਖਣ ਕੀਤਾ ਗਿਆ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ…
-
Haryana News

ਚੰਡੀਗੜ੍ਹ, 23 ਮਈ – ਹਰਿਆਣਾ ਹਰਿਆਣਾ ਵਿਚ 25 ਮਈ ਨੁੰ ਹੋਣ ਵਾਲੇ ਲੋਕਸਭਾ ਆਮ ਚੋਣ -2024 ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਉਣ ਨੂੰ ਲੈ ਕੇ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਦੀ ਅਗਵਾਈ ਹੇਠ ਪੰਚਕੂਲਾ ਸਥਿਤ ਪੁਲਿਸ ਮੁੱਖ ਦਫਤਰ ਵਿਚ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਪ੍ਰਬੰਧਿਤ ਕੀਤੀ ਗਈ। ਮੀਟਿੰਗ ਵਿਚ ਪੂਰੇ ਸੂਬੇ ਦੇ ਪੁਲਿਸ ਇੰਸਪੈਕਟਰ ਜਨਰਲਾਂ, ਪੁਲਿਸ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ ਅਤੇ ਪੁਲਿਸ…
-
ਅਸੀਂ ਰੌਲਾ ਪਾਉਣ ਵਾਲੇ ਨਹੀਂ, ਕਰ ਕੇ ਵਿਖਾਉਣ ਵਾਲੇ ਹਾਂ –

ਹੁਸ਼ਿਆਰਪੁਰ ( ਤਰਸੇਮ ਦੀਵਾਨਾ ) ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਜਨਤਾ ਨੇ ਅੱਜ ਤਕ ਰਵਾਇਤੀ ਪਾਰਟੀਆਂ ਦੇ ਨੇਤਾਵਾਂ ਦੇ ਝੂਠ ਵਾਅਦੇ ਅਤੇ ਗ੍ਰੰਟੀਆਂ ਹੀ ਵੇਖੀਆਂ ਨੇ, ਪਰ ਅਸੀਂ ਕੰਮ ਕਰ ਕੇ ਵਿਖਾਉਣ ਵਾਲੇ ਹਾਂ, ਇਹ ਸ਼ਬਦ ਡਾ. ਰਾਜ ਕੁਮਾਰ, ਆਪ ਉਮੀਦਵਾਰ ਹੁਸ਼ਿਆਰਪੁਰ, ਨੇ ਮੁਕੇਰੀਆਂ ਵਿਧਾਨਸਭਾ ਹਲਕੇ ਵਿਚ ਮੀਟਿੰਗਾਂ ਦੌਰਾਨ ਕਹੇ | ਉਹ ਉਸ ਵਕ਼ਤ ਲੋਕਾਂ ਦੀ ਇਸ ਸ਼ਿਕਾਇਤ ਤੇ ਜਵਾਬ ਦੇ ਰਹੇ ਸਨ ਕਿ ਪਿਛਲੇ 10 ਸਾਲ ਤੋਂ ਚੁਣੇ ਗਏ ਐਮ ਪੀ ਆਪਣੇ ਵਾਅਦੇ ਤਾਂ ਕਿ ਪੂਰੇ ਕਰਨੇ ਸੀ, ਹਲਕੇ ਵਿਚ ਕਦੇ ਮੁੜ ਕੇ ਆਏ ਹੀ ਨਹੀਂ | ਡਾ. ਰਾਜ ਨੇ ਇਕੱਠ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਆਪਣੇ ਹਲਕੇ ਲਈ ਨਾ ਸਰ ਕੇਂਦਰ ਵਿਚ ਮੁੱਦੇ ਚੁੱਕਣਗੇ ਬਲਕਿ ਹਲਕਾ ਵੈਸਾਂ ਨੂੰ ਆਪਣੇ ਕੀਤੇ ਕੰਮਾਂ ਬਾਰੇ ਜਾਣਕਾਰੀ ਦੇਣ ਲਈ ਵੀ ਖੁਦ ਹਲਕੇ ਵਿਚ ਆ ਕੇ ਦੱਸਣਗੇ | ਇਸ ਅਵਸਰ ‘ਤੇ ਪੰਜਾਬ ਵਿਚ ਭਾਜਪਾ ਦੇ ਇਕੋ ਇਕ ਜਿਲ੍ਹਾ ਪ੍ਰੀਸ਼ਦ ਮੈਂਬਰ ਮੁਕੇਰੀਆਂ ਤੋਂ ਗੁਰਬਚਨ ਸਿੰਘ ਬਾਵਾ ਆਪਣੇ ਸਾਥੀਆਂ ਦੇ ਨਾਲ ਹਲਕਾ ਇੰਚਾਰਜ ਪ੍ਰੋ. ਜੀ. ਐਸ. ਮੁਲਤਾਨੀ ਦੀ ਅਗੁਵਾਈ ਵਿਚ ਭਾਜਪਾ ਤੋਂ ਨਾਤਾ ਤੋੜ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਉਹਨਾਂ ਡਾ ਵੀ ਇਹੀ ਵਿਚਾਰ ਸੀ ਕਿ ਉਹਨਾਂ ਸ਼ੁਰੂ ਤੋਂ ਭਾਜਪਾ ਦੇ ਉਮੀਦਵਾਰਾਂ ਲਈ ਜੀ-ਤੋੜ ਮਹਿਨਤ ਕਰ ਉਹਨਾਂ ਨੂੰ ਮੁਕੇਰੀਆਂ ਹਲਕੇ ਤੋਂ ਜਿੱਤ ਦਿਵਾਈ ਪਰ ਉਹਨਾਂ ਨੇ ਜਿੱਤਾਂ ਤੋਂ ਬਾਅਦ ਹਲਕੇ ਦੀ ‘ਤੇ ਆਪਣੇ ਪਾਰਟੀ ਵਰਕਰਾਂ ਦੀ ਕਦੇ ਸਾਰ ਨਹੀਂ ਲਈ | ਉਹਨਾਂ ਕਿਹਾ ਕਿ ਉਹ ਡਾ. ਰਾਜ ਦੇ ਵਿਅਕਤੀਤਵ ਤੋਂ ਬਹੁਤ ਪ੍ਰਭਾਵਿਤ ਹਨ ਜਿਹਨਾਂ ਨੇ ਆਪਣੇ ਕੰਮਾਂ ਨਾਲ ਆਪਣੇ ਹਲਕਾ ਚੱਬੇਵਾਲ ਵਿਚ ਨਾਂ ਕਮਾਇਆ ਅਤੇ ਹਲਕੇ ਵਿਚ ਆਪਣੀ ਪੈਠ ਦੇ ਚਲਦਿਆਂ ਆਪਣਾ ਇਕ ਰੁਤਬਾ ਕਾਇਮ ਕੀਤਾ ਹੈ | ਗੁਰਬਚਨ ਸਿੰਘ ਦਾ ਧੰਨਵਾਦ ਕਰਦਿਆਂ ਡਾ ਰਾਜ ਨੇ ਕਿਹਾ ਕਿ ਇਹ ਮੇਰਾ ਅਹਿਦ ਹੈ ਸਾਰੇ ਹੁਸ਼ਿਆਰਪੁਰ ਵਾਸੀਆਂ ਨਾਲ ਕਿ ਜੇਕਰ ਹਲਕਾ ਵਾਸੀ ਮੈਨੂੰ ਆਪਣੀ ਸੇਵਾ ਦਾ ਮੌਕਾ ਬਖਸ਼ਦੇ ਹਨ ਤਾਂ ਮੈਂ ਇਸ ਲੋਕਸਭਾ ‘ਚ ਪੈਂਦੇ 9 ਵਿਧਾਨਸਭਾ ਹਲਕਿਆਂ ਵਿਚ ਨੇਮ ਨਾਲ ਆਵਾਂਗਾ, ਪਿੰਡਾਂ-ਸ਼ਹਿਰਾਂ ਵਿਚ ਵਿਚਾਰ ਕੇ ਲੋਕਾਂ ਦੀਆਂ ਸਮੱਸਿਆਵਾਂ ਜਾਂ ਕੇ ਉਹਨਾਂ ਨੂੰ ਹੱਲ ਕਰਨਾ ਮੇਰੀ ਪਹਿਲ ‘ਤੇ ਹੋਵੇਗਾ | ਮੀਟਿੰਗਾਂ ਦੇ ਇਸ ਦੌਰ ਵਿਚ ਲੋਕਾਂ ਵਲੋਂ ਡਾ ਰਾਜ ਨੂੰ ਮਿਠਾਈ ਨਾਲ ਤੋਲ ਕੇ ਅਤੇ ਕ੍ਰਾਂਤੀਕਾਰੀ ਸ਼ਾਹਿਦ ਭਗਤ ਸਿੰਘ ਜੀ ਦੀ ਤਸਵੀਰ ਭੇਂਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ |
-
ਪੰਜਾਬ ਰੋਡਵੇਜ਼ ਪਨਬਸ/ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ 25/11, ਮੋਟਰ ਮਜ਼ਦੂਰ ਯੂਨੀਅਨ ਸੀਟੂ , ਬਣੀ ਇਕ ਸਾਂਝੀ ਤਾਲਮੇਲ ਕਮੇਟੀ

ਭਵਾਨੀਗੜ੍ਹ (ਮਨਦੀਪ ਕੌਰ ਮਾਝੀ ) ਪਟਿਆਲਾ ਨੇੜੇ ਵਰਕਸ਼ਾਪ ਸੀਟੂ ਦਫਤਰ ਵਿਚ ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਪੰਜਾਬ ਅਤੇ ਪੰਜਾਬ ਮੋਟਰ ਮਜ਼ਦੂਰ ਯੂਨੀਅਨ ਸਬੰਧਤ (ਸੀਟੂ)ਦੀ ਇੱਕ ਸਾਂਝੀ ਤਾਲਮੇਲ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ-ਵੱਖ ਡੀਪੂਆਂ ਤੋਂ ਦੋਨੋਂ ਜਥੇਬੰਦੀਆਂ ਦੇ ਸੂਬਾਈ ਆਗੂ ਅਤੇ ਡਿਪੂ ਆਗੂਆਂ ਵੱਲੋਂ ਨੁਮਾਇੰਦਗੀ ਕੀਤੀ ਗਈ ਇਸ ਮੌਕੇ ਦੋਨੋ ਜਥੇਬੰਦੀਆ ਵੱਲੋ…
-
ਪਾਰਲੀਮੈਂਟ ਚ ਅਕਾਲੀ ਨੁਮਾਇੰਦੇ ਹੀ ਚੁੱਕਣਗੇ ਵਪਾਰੀ ਵਰਗ ਦੀ ਅਵਾਜ਼ ਵਿਨਰਜੀਤ ਸਿੰਘ ਗੋਲਡੀ

ਭਵਾਨੀਗੜ੍ਹ (ਮਨਦੀਪ ਕੌਰ ਮਾਝੀ) ਗਊਸ਼ਾਲਾ ਚੌਕ ਭਵਾਨੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰ ਇਕਬਾਲ ਸਿੰਘ ਝੂੰਦਾਂ ਦੇ ਹੱਕ ਵਿੱਚ ਚੋਣ ਮੀਟਿੰਗ ਰੁਪਿੰਦਰ ਸਿੰਘ ਰੰਧਾਵਾ ਸਾਬਕਾ ਚੇਅਰਮੈਨ ਸਰਕਲ ਪ੍ਰਧਾਨ ਦਿਹਾਤੀ ਅਤੇ ਹਰਵਿੰਦਰ ਸਿੰਘ ਗੋਲਡੀ ਤੂਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਵਿਸ਼ੇਸ਼…
-
ਜ਼ਿਲ੍ਹਾ ਚੋਣ ਅਫ਼ਸਰ ਨੇ ਸਟਰਾਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਦਾ ਲਿਆ ਜਾ ਇਜ਼ਾ

ਮੋਗਾ, (Manpreet singh) – ਮਤਦਾਨ ਦੀ ਮਿਤੀ (1 ਜੂਨ) ਨੇੜੇ ਆਉਣ ਦੇ ਨਾਲ, ਜ਼ਿਲ੍ਹਾ ਚੋਣ ਅਫ਼ਸਰ (ਡੀ.ਈ.ਓ) ਕਮ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਸਟਰਾਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਦਾ ਦੌਰਾ ਕੀਤਾ ਅਤੇ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਿਵਲ ਅਤੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਫਰੀਦਕੋਟ ਸੰਸਦੀ ਹਲਕੇ ਦੇ…
-
ਮਾਨਯੋਗ ਸੁਪਰੀਮ ਕੋਰਟ ਵਿੱਚ ਸਪੈਸ਼ਲ ਲੋਕ ਅਦਾਲਤ 29 ਜ਼ੁਲਾਈ ਤੋਂ 3 ਅਗਸਤ ਤੱਕ- ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ

ਮੋਗਾ ਮਾਨਯੋਗ ਸੈਸ਼ਨ ਜੱਜ ਸ਼੍ਰੀ ਸਰਬਜੀਤ ਸਿੰਘ ਧਾਲੀਵਾਲ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 29.07.2024 ਤੋਂ 03.08.2024 ਤੱਕ ਮਾਨਯੋਗ ਸੁਪਰੀਮ ਕੋਰਟ ਵਿੱਚ ਸਪੈਸ਼ਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਜੇਕਰ ਕਿਸੇ ਦਾ ਕੋਈ ਕੇਸ ਸੁਪਰੀਮ ਕੋਰਟ ਵਿੱਚ ਲੰਬਿਤ ਹੈ ਅਤੇ ਉਹ ਵਿਅਕਤੀ ਦੂਜੀ ਧਿਰ ਨਾਲ ਸਮਝੌਤੇ ਉਪਰੰਤ ਸੁਪਰੀਮ ਕੋਰਟ ਵਿੱਚ ਲੱਗਣ…
-
ਹਸਪਤਾਲਾਂ ਤੋਂ ਬਾਹਰ ਚਲ ਰਹੇ ਬਲੱਡ ਸੈਂਟਰਾਂ ਦਾ ਲਾਈਸੈਂਸ ਰੀਨਿਊ ਨਾ ਕਰਨਾ ਮੰਦਭਾਗਾ

ਹੁਸ਼ਿਆਰਪੁਰ ( ਤਰਸੇਮ ਦੀਵਾਨਾ ) ਭਾਰਤ ਸਰਕਾਰ ਦੇ “ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ” ਦਫਤਰ ਦੇ ਕੇਂਦਰੀ ਲਾਈਸੈਂਸ ਅਪਰੂਵਿੰਗ ਅਥਾਰਟੀ ਵੱਲੋਂ ਸਾਰੇ ਸੂਬਿਆਂ ਦੇ ਰਾਜ ਲਾਇਸੈਂਸਿੰਗ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਦੇਸ਼ ਵਿੱਚ ਜਿਹੜੇ ਬਲੱਡ ਸਂੈਟਰ ਹਸਪਤਾਲਾਂ ਦੀਆਂ ਇਮਾਰਤਾਂ ਤੋਂ ਬਾਹਰ ਚੱਲ ਰਹੇ ਹਨ ਉਹਨਾਂ ਦੇ ਲਾਇਸੈਂਸ ਰੀਨਿਊਲ਼ ਵਾਸਤੇ ਭਵਿੱਖ ਵਿੱਚ ਨਾ ਭੇਜੇ…
