16 ਜੂਨ ਪਿਤਾ ਦਿਵਸ ਤੇ ਵਿਸ਼ੇਸ-ਮੇਰਾ ਪਿਤਾ ਮੇਰਾ ਹੀਰੋ)

ਪਿਤਾ,ਬਾਪ,ਡੈਡੀ ਸਾਡੇ ਜੀਵਨ ਵਿੱਚ ਤਾਕਤ ਅਤੇ ਅੁਨਸਾਸ਼ਨ ਦੇ ਥੰਮ ਵੱਜੋਂ ਜਾਣੇ ਜਾਦੇਂ ਹਨ।ਇਹ ਦਿਨ ਲੋਕਾਂ ਲਈ ਉਹਨਾਂ ਦੇ ਪਿਤਾ ਪ੍ਰਤੀ ਪਿਆਰ ਅਤੇ ਪ੍ਰਸੰਸ਼ਾ ਪ੍ਰਗਟ ਕਰਨ ਲਈ ਮਹੱਤਵਪੂਰਨ ਯਾਦਦਸਤ ਵੱਜੋਂ ਕੰਮ ਕਰਦਾ ਹੈ।ਪਿਤਾ ਦਿਵਸ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਦਾਂ ਹੈ ਇਸ ਸਾਲ ਇਹ 16 ਜੂਨ 2024 ਨੂੰ ਮਨਾਇਆ ਜਾਵੇਗਾ।
ਪ੍ਰੀਵਾਰ ਵਿੱਚ ਪਿਤਾ ਇੱਕ ਸੁਪਰੀਮ ਸ਼ਕਤੀ ਹੁੰਦਾ ਘਰ ਵਿੱਚ ਕਿਸੇ ਨੂੰ ਕੋਈ ਤਕਲੀਫ ਹੋਣ ਤੇ ਪਹਿਲਾਂ ਬਾਪ ਨੂੰ ਯਾਦ ਕੀਤਾ ਜਾਦਾਂ ਅਸੀ ਜਾਣਦੇ ਹਾਂ ਕਿ ਪਿਤਾ ਆਪਣੀ ਅੋਲਾਦ ਦੇ ਸੁੱਖ ਅਰਾਮ ਉਹਨਾਂ ਦੀ ਪੜਾਈ ਨੂੰ ਪੂਰੀ ਕਰਨ ਲਈ ਸਾਰਾ ਦਿਨ ਰਾਤ ਕੰਮ ਕਰਦਾ।ਇੱਕ ਬਾਪ ਆਪਣੇ ਬੱਚੇ ਨੂੰ ੳਸ ਦੇ ਮੰਗਣ ਤੋਂ ਪਹਿਲਾਂ ਹੀ ਪੈਸੇ ਦਿੰਦਾ ਉਹ ਇਹ ਨਹੀ ਜਾਣਦਾ ਕਿ ਇਹ ਪੈਸੇ ਪੜਾਈ ਲਈ ਹਨ ਜਾਂ ਉਹ ਪੈਸੇ ਨਸ਼ਿਆ ਲਈ।
ਜਦੋਂ ਕੋਈ ਵੀ ਦਿਨ ਮਨਾਇਆ ਜਾਦਾਂ ਤਾਂ ਉਸ ਪਿਛੇ ਖਾਸ ਕਾਰਣ ਅਤੇ ਇਤਹਾਸ ਛੁੱਪਿਆ ਹੁੰਦਾਂ ਜਿਵੇਂ ਸਬ ਤੋਂ ਪਹਿਲਾਂ ਅਮਰੀਕਾ ਵਿੱਚ ਮਿੱਤੀ 19 ਜੂਨ 2010 ਨੂੰ ਸਰਕਾਰ ਵੱਲੋਂ ਸਨੋਰਾ ਸਮਾਰਟ ਡੂ ਵੱਲੋਂ ਆਪਣੇ ਪਿਤਾ ਵਿਲੀਅਮ ਸਮਾਰਟ  ਜੋ ਸਿਵਲ ਵਾਰ ਵਿੱਚ ਮਾਰਿਆ ਜਾਣ ਵਾਲਾ ਸਬ ਤੋ ਵੱਧ ਉਮਰ ਦਾ ਵਿਅਕਤੀ ਸੀ ਉਸ ਦੀ ਮੋਤ ਤੋਂ ਬਾਅਦ ਉਸ ਦੀ ਲੜਕੀ ਸਨੋਰਾ ਵੱਲੋਂ ਇਹ ਦਿਨ ਮਨਾਇਆ ਜਾਣ ਲੱਗਾ।ਅਮਰੀਕੀ ਰਾਸ਼ਟਰਪਤੀ ਲੰਿਡਨ ਜਾਨਸਨ ਨੇ ਜੂਨ ਦੇ ਤੀਸਰੇ ਐਤਵਾਰ ਨੂੰ ਫਾਦਰਸ ਡੇ ਮਨਾਉਣ ਲਈ ਹੁਕਮ ਜਾਰੀ ਕੀਤੇ ਉਹਨਾ ਕਿਹਾ ਕਿ ਜੇ ਪਿਤਾ ਜੀਵਤ ਹੈ ਤਾਂ ਲਾਲ ਗੁਲਾਬ ਅਤੇ ਜੇਕਰ ਨਹੀ ਹੈ ਤਾਂ ਚਿੱਟਾ ਗੁਲਾਬ ਦਾ ਫੁੱਲ ਦਿੱਤਾ ਜਾਵੇ।ਦੂਜੀ ਕਹਾਣੀ ਅੁਨਸਾਰ 1907 ਵਿੱਚ ਕੋਲੇ ਦੀ ਬੰਦਰਗਾਹ ਵਿੱਚ ਮਾਰੇ ਗਏ 361 ਵਿਅਕਤੀਆਂ ਦੀ ਯਾਦ ਵਿੱਚ ਮਨਾਇਆ ਜਾਦਾਂ।ਇਸ ਲਈ ਵੱਖ ਵੱਖ  ਦੇਸ਼ਾ ਵਿੱਚ ਇਹ ਦਿਨ ਪੱਕੇ ਤੋਰ ਤੇ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਣ ਲੱਗਿਆ।ਬੱਚਿਆਂ ਵੱਲੋਂ ਇਸ ਦਿਨ ਆਪਣੇ ਪਿਤਾ ਨੂੰ ਸਨਮਾਨਿਤ ਕੀਤਾ ਜਾਦਾਂ।
ਸਮਾਜਿਕ ਰਿਿਸ਼ਤਆਂ ਵਿੱਚ ਅਤੇ ਸਮੇ ਦੇ ਵੇਗ ਦਾ ਤੇਜੀ ਨਾਲ ਚੱਲਣ ਨਾਲ ਆਮ ਭਾਸ਼ਾ ਵਿੱਚ ਪਾਪਾ ਪੈਡੂ ਭਾਸ਼ਾ ਵਿੱਚ ਬਾਪੂ ਦਾ ਨਾਮ ਲੈਂਦਿਆਂ ਹੀ ਇੱਕ ਅਜਿਹੇ ਵਿਅਕਤੀ ਦਾ ਚਿਹਰਾ ਸਾਡੇ ਸਾਹਮਣੇ ਆਉਂਦਾਂ ਹੈ ਜੋ ਸਾਨੂੰ ਜਨਮ ਦੇਣ ਸਾਡਾ ਮਾਰਗ ਦਰਸ਼ਕ ਅਤੇ ਸਮਾਜਿਕ ਤੋਰ ਤੇ ਤੁਹਾਡਾ ਪਹਿਲਾ ਦੋਸਤ ਹੈ।ਜਿਸ ਨੇ ਸਾਡੇ ਲਈ ਉਹ ਸਬ ਕੁਝ ਕੀਤਾ ਜੋ ਐਸ਼ੋ ਅਰਾਮ ਦਿੱਤੇ ਉਸ ਦਾ ਕਰਜ ਅਸੀ ਸਾਰੀ ਉਮਰ ਨਹੀ ਚੁਕਾ ਸਕਦੇ।ਜਿੰਦਗੀ ਵਿੱਚ ਬੱਚਿਆਂ ਲਈ ਮਾਤਾ ਦੇ ਨਾਲ ਨਾਲ ਪਿਤਾ ਦਾ ਸਾਥ ਵਿੱਚ ਸਾਡਾ ਇੱਕ ਵੱਡਾ ਸਹਾਰਾ ਅਤੇ ਮਾਣ ਹੁੰਦਾਂ।ਸਾਡੇ ਸਭਿਆਚਾਰ ਵਿੱਚ ਤਾਂ ਰੋਜਾਨਾ ਮਾਤਾ.ਪਿਤਾ ਦਿਵਸ ਹੈ।ਸਵੇਰ ਤੋ ਸ਼ਾਮ ਇਕ ਦੋ ਵਾਰੀ ਆਪਣੀ ਹਾਜਰੀ ਦਾ ਅਹਿਸਾਸ ਕਰਵਾ ਦਿੰਦਾ।ਜਦੋਂ ਇੱਕ ਪਿੱਤਾ ਆਪਣੀ ਧੀ ਨੂੰ ਸੁਹਰੇ ਘਰ ਵਿੱਚ ਵਿਦਾ ਕਰਦਾ ਹੈ ਤਾਂ ਪਿੱਤਾ ਦੇ ਦਿਲ ਦਾ ਹਾਲ ਸਿਰਫ ਉਹ ਹੀ ਮਹਿਸੂਸ ਕਰ ਸਕਦਾ ਹੈ ਅਤੇ ਹਜਾਰਾਂ ਅਸੀਰਵਾਦ ਦੇ ਦਰਮਿਆਨ ਆਪਣੇ ਦਿਲ ਦਾ ਟੁੱਕੜਾ ਦੂਜੇ ਨੂੰ ਸੋਂਪ ਦਿੰਦਾ ਹੈ।ਇੱਕ ਪਿਤਾ ਆਪਣੇ ਬੇਟੇ ਦਾ ਵਿਆਹ ਕਰਕੇ ਚਾਹੁੰਦਾ ਹੈ ਕਿ ਉਸ ਦੇ ਵੰਸ਼ ਵਿੱਚ ਵਾਧਾ ਹੋਵੇ ਉਸ ਦੇ ਬੱਚਿਆਂ ਵਿੱਚ ਆਪਣਾ ਬਚਪਨ ਦੇਖਦਾ ਇਸੇ ਕਾਰਣ ਕਿਹਾ ਜਾਦਾਂ ਕਿ ਹਰ ਬੱਚੇ ਦਾ ਉਸ ਦਾ ਦਾਦਾ ਪਹਿਲਾ ਅਤੇ ਦਾਦੇ ਲਈ ਉਸ ਦਾ ਪੋਤਾ ਉਸ ਦਾ ਆਖਰੀ ਦੋਸਤ ਹੁੰਦਾ।
ਅਸੀ ਦੇਖਦੇ ਹਾਂ ਕਿ ਸਾਡੇ ਸਭਿਆਚਾਰ ਵਿੱਚ ਮਾਂ ਦੇ ਸਤਿਕਾਰ ਲਈ ਤਾਂ ਬਹੁਤ ਕੁਝ ਕਿਹਾ ਗਿਆ ਪਰ ਪਿਤਾ ਦਾ ਯੋਗਦਾਨ ਵੀ ਘੱਟ ਨਹੀ ਹੁੰਦਾਂ।ਸਮਾਜ ਵਿੱਚ ਚੰਗੇ ਅਤੇ ਮਾੜੇ ਦੀ ਪਹਿਚਾਣ ਪਿਤਾ ਹੀ ਕਰਵਾਉਦਾ,ਬੱਚੇ ਨੂੰ ਅੰਦਰੋ ਮਜਬੂਤ ਕਰਨ ਵਿੱਚ ਪਿਤਾ ਵੱਲੋਂ  ਅਹਿਮ ਰੋਲ ਨਿਭਾਇਆ ਜਾਦਾਂ।ਸਾਨੂੰ ਆਪਣੇ ਪਿਤਾ ਵੱਲੋਂ ਕੀਤੇ ਸਘਰੰਸ਼ ਨੂੰ ਭੁੱਲੋਣਾ ਨਹੀ ਚਾਹੀਦਾ।ਬਹੁਤ ਬੱਚਿਆਂ ਲਈ ਬਾਪ ਉਸ ਦਾ ਰੋਲ ਮਾਡਲ ਹੁੰਦਾ ਬਾਪ ਆਪਣੇ ਪੁੱਤਰ ਨਾਲ ਹਮੇਸ਼ਾ ਦੋਸਤ ਬਣ ਕੇ ਵਿਚਰਦਾ।ਜਿਵੇਂ ਅਸੀ ਦੇਖਦੇ ਹਾਂ ਕਿ ਮਾਂ ਆਪਣੇ ਘਰ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ ਤਾਂ ਉਸ  ਦਾ ਬਾਪ ਹੀ ਉਸ ਲਈ ਸਮਾਂ ਕੱਢਦਾ।ਜਿਵੇ ਇੱਕ ਨੋਜਵਾਨ ਕਹਿੰਦਾ ਕਿ ਮੇਰਾ ਬਾਪ ਮੇਰਾ ਰੋਲ ਮਾਡਲ ਹੈ ਮੇਰੇ ਨਿਸ਼ਾਨੇ ਦੀ ਪੂਰਤੀ ਲਈ ਉਹ ਹਰ ਸੰਭਵ ਕੋਸ਼ਿਸ ਕਰਦਾ ਅਤੇ ਜਿਸ ਦਿਨ ਮੈਂ ਆਪਣਾ ਨਿਸ਼ਾਨਾ ਪ੍ਰਾਪਤ ਕਰ ਲਿਆ ਉਸ ਦਿਨ ਸਬ ਤੋਂ ਵੱਧ ਖੂਸ਼ੀ ਮੇਰੇ ਬਾਪ ਨੂੰ ਹੋਵੇਗੀ।ਜਿਵੇ ਵਿਸ਼ਵ ਪੱਧਰ ਦੇ ਕ੍ਰਿਕਟਰ ਯੁਵਰਾਜ ਨੇ ਲਿਿਖਆ ਹੈ ਕਿ ਉਸ ਦੇ ਪਿਤਾ ਉਹਨਾਂ ਲਈ ਰੋਲ ਮਾਡਲ ਅਤੇ ਮਾਰਗ ਦਰਸ਼ਕ ਹਨ ਉਹਨਾਂ ਨੇ ਮੇਰੇ ਜੀਵਨ ਨੂੰ ਵੀ ਹਰਿਆਂ ਭਰਆਿ ਬਣਾਇਆ ਅਤੇ ਸਾਡੇ ਘਰ ਵਿੱਚ ਵਾਤਾਵਰਣ ਨੂੰ ।ਮੇਰੇ ਵਿੱਚ ਅੱਜ ਜੋ ਗੁਣ ਹਨ ਉਹ ਮੇਰੇ ਪਿਤਾ ਕਾਰਣ ਹਨ।
ਕੁਝ ਪ੍ਰਮੁੱਖ ਹਸਤੀਆਂ ਨੇ ੱਿਪਤਾ ਦਿਵਸ ਅਤੇ ਬਾਪ ਦੇ ਯੋਗਦਾਨ ਬਾਰੇ ਆਪਣੇ ਆਪਣੇ ਵਿਚਾਰ ਸਾਝੇਂ ਕੀਤੇ ਜਿਵੇ ਵਿਲੀਅਮ ਸ਼ੈਕਸਪੀਅਰ ਲਿਖਦਾ ਹੈ ਕਿ ਪਿੱਤਾ ਦਾ ਨਾਮ ਪਿਆਰ ਦਾ ਦੂਜਾ ਨਾਮ ਹੈ।ਪਾਮ ਬਰਾਉਨ  ਅੁਨਸਾਰ ਪਿਤਾ ਇੱਕ ਆਮ ਇੰਨਸਾਨ ਹੈ ਪਰ ਪਿਆਰ ਕਾਰਣ ਉਹ ਹੀਰੋ ਅਤੇ ਗਾਣੇ ਦਾ ਮੁੱਖੜਾ ਹੈ।ਮਸ਼ਹੂਰ ਲੇਖਕ ਬਿਲੀ ਗਰਾਹਮ ਕਹਿੰਦਾ ਹੈ ਕਿ ਪਿਤਾ ਬਿੰਨਾ ਗਾਏ ਹੋਏ ਗਾਣੇ,ਪ੍ਰਸੰਸ਼ਾਹੀਣ ਵਿਅਕਤੀ,ਬਿੰਨਾ ਚਰਚਾ ਵਿੱਚ ਆਉਣ ਵਾਲਾ ਪਰ ਫੇਰ ਵੀ ਉਹ ਸਾਡੇ ਸਮਾਜ ਦਾ ਬੇਸ਼ਕੀਮਤੀ  ਮੁੱਲਹੀਣ ਸਮਾਜ ਦਾ ਸਬ ਤੋਂ ਜਰੂਰੀ ਅੰਗ ਹੈ।ਜਾਰਜ ਗੇਲੇ ਕਹਿੰਦਾ ਹੈ ਕਿ ਪਿਤਾ ਦੀ ਮੁਸਕਰਾਹਟ ਬੱਚਿਆ ਲਈ ਸਾਰਾ ਦਿਨ ਦਾ ਚਾਨਣ ਹੈ।ਪਿਤਾ ਇਕ ਅਜਿਹੀ ਸ਼ਖਸ਼ੀਅਤ ਹੈ ਜੋ ਜਾਣਦਾ ਹੈ ਕਿ ਉਸ ਦੇ ਅਧੂਰੇ ਸੁਪਨੇ ਉਸ ਦਾ ਬੇਟਾ ਪੂਰੇ ਕਰੇਗਾ।
ਪਿਤਾ,ਬਾਪ,ਬਾਪੂ,ਡੈਡੀ ਦਿਵਸ ਦੀਆਂ ਸਾਰਿਆਂ ਨੂੰ ਮੁਬਾਰਕਾਂ।ਪਿਤਾ ਲਈ ਬੇਟਾ ਉਦਾਰਹਣ ਬਣੇ ਅਤੇ ਬੇਟੇ ਲਈ ਪਿੱਤਾ ਸੀਮਤ ਪ੍ਰੀਵਾਰਾਂ ਕਾਰਣ ਪਿਤਾ ਦਾ ਰੋਲ ਵੱਧ ਜਾਦਾਂ।ਵਾਹਿਗੁਰੂ,ਰਾਮ,ਅੱਲਾ,ਯੀਸੂ ਹਰ ਇੱਕ ਪਿਤਾ ਨੂੰ ਲੰਮੀਆਂ ਉਮਰਾਂ ਦੇਕੇ ਪਿਤਾ ਬਣਾਵੇ।
ਲੇਖਕ{ ਡਾ ਸੰਦੀਪ ਘੰਡ ਸੇਵਾ ਮੁਕਤ ਅਧਿਕਾਰੀ
ਭਾਰਤ ਸਰਕਾਰ-ਮਾਨਸਾ ਮੋਬਾਈਲ 9478231000

Leave a Reply

Your email address will not be published.


*