ਹਵਾਲਾਤੀਆਂ ਦੇ ਹਲਾਤ ਜਾਣਨ ਲਈ ਜ਼ਿਲਾਂ ਸੈਸ਼ਨ ਜੱਜ ਵੱਲੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਦਾ ਦੌਰਾ

ਅੰਮ੍ਰਿਤਸਰ  (ਰਣਜੀਤ ਸਿੰਘ/ਮਸੌਣ ਕੁਸ਼ਾਲ ਸ਼ਰਮਾਂ) ਜ਼ੇਲ੍ਹ ਵਿੱਚ ਹਵਾਲਾਤੀਆਂ ਦੀਆਂ ਟਾਇਲਟਾਂ ਦੀ ਸਾਫ-ਸਫਾਈ, ਬੈਰਕਾਂ ਦੀ ਸਵੱਛਤਾ ਅਤੇ ਖਾਣ ਪੀਣ ਦੀਆਂ ਵਸਤਾਂ ਦੀ ਜਾਂਚ ਅਤੇ ਗੁਣਵਤਾਂ ਦੇ ਨਰੀਖਣ ਵਾਸਤੇ ਅਮਰਿੰਦਰ ਸਿੰਘ ਗਰੇਵਾਲ ਵੱਲੋਂ ਅੱਜ ਕੇਂਦਰੀ ਜੇਲ੍ਹ, ਅੰਮ੍ਰਿਤਸਰ ਦਾ ਦੌਰਾ ਅਤੇ ਨਿਰਖਣ ਕੀਤਾ ਗਿਆ। ਇਸ ਮੌਕੇ ਰਛਪਾਲ ਸਿੰਘ, ਸਕੱਤਰ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ, ਪਰਿੰਦਰ ਸਿੰਘ, ਵਧੀਕ ਚੀਫ਼ ਜੂਡੀਸਿ਼ਅਲ ਮੈਜਿਸਟ੍ਰੇਟ ਅਤੇ ਮਿਸ ਸੁਪਰੀਤ ਕੌਰ, ਜੱਜ ਸਾਹਿਬਾਨ ਵੀ ਉਹਨਾ ਦੇ ਨਾਲ ਸਨ। ਇਸ ਸਮੇਂ ਜੇਲ੍ਹ ਸੁਪਰਡੈਂਟ ਅਨੁਰਾਗ ਕੁਮਾਰ ਅਜ਼ਾਦ ਆਪਣੇ ਹੋਰਨਾਂ ਅਫਸਰਾਂ ਨਾਲ ਮੌਕੇ ਉੱਤੇ ਮੌਜ਼ੂਦ ਸਨ। ਜੱਜ ਸਾਹਿਬ ਵੱਲੋਂ ਬੈਰਕਾਂ ਦਾ ਨਿਰਖਣ ਕੀਤਾ ਗਿਆ ਅਤੇ ਬੈਰਕਾਂ ਦੇ ਅੰਦਰ ਅਤੇ ਬਾਹਰ ਬਣਿਆ ਟਾਇਲਟਾਂ ਅਤੇ ਹਵਾਲਾਤੀਆਂ ਦੇ ਰਹਿਣ-ਸਹਿਣ ਦੀ ਜਗ੍ਹਾਂ ਦਾ ਨਿਰਖਣ ਕੀਤਾ ਗਿਆ। ਜਿਸ ਵਿੱਚ ਟਾਇਲਟਾਂ ਦੀ ਹਾਲਾਤ ਬਹੁਤ ਖ਼ਰਾਬ ਸੀ ਅਤੇ ਇਹਨਾਂ ਦਾ ਸਾਈਜ਼ ਵੀ ਬਹੁਤ ਛੋਟਾ ਸੀ ਜੋ ਕੀ 20-30 ਹਵਾਲਾਤੀਆਂ ਵਾਸਤੇ ਕਾਫ਼ੀ ਨਹੀ ਹਨ। ਇਹਨਾਂ ਵਿੱਚ ਕਈਆਂ ਦੀ ਮੁਰੰਮਤ ਅਤੇ ਕਈ ਥਾਵਾਂ ਨਵੀਆਂ ਟਾਇਲਟਾਂ ਬਣਾਉਣ ਦੀ ਲੋੜ ਹੈ। ਜ਼ੇਲ੍ਹ ਸੁਪਰਡੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜ਼ੇਲ੍ਹ ਵਿੱਚ 50 ਬੈਰਕਾਂ ਹਨ ਜਿਸ ਤੇ ਜ਼ਿਲ੍ਹਾ ਅਤੇ ਸੇਸ਼ਨਜ ਜੱਜ ਸਾਹਿਬ ਵੱਲੋਂ ਹਦਾਇਤ ਕੀਤੀ ਗਈ ਕਿ 50 ਬੈਰਕਾਂ ਅਤੇ ਰਹਿਣ ਵਾਲੇ ਸਥਾਨਾਂ , ਟਾਇਲਟਾਂ ਆਦਿ ਦੀ ਮੁਰੰਮਤ ਜਲਦ ਤੋਂ ਜਲਦ ਕਰਵਾਈ ਜਾਵੇ ਅਤੇ ਇਹਨਾਂ ਦੀ ਸਵੱਛਤਾ ਦੀ ਰਿਪੋਰਟ ਹਰ 15 ਦਿਨਾਂ ਬਾਅਦ ਜ਼ਿਲ੍ਹਾ ਕਾਨੂੰਨੀ ਸੇਵਾਵਾਂ, ਅੰਮ੍ਰਿਤਸਰ ਦੇ ਦਫ਼ਤਰ ਭੇਜੀ ਜਾਵੇ ਤਾਂ ਜੋ ਸਮੇਂ-ਸਮੇਂ ਤੇ ਹੋਰ ਸੁਧਾਰ ਲਿਆਉਣ ਬਾਬਤ ਦੌਰੇ ਕੀਤੇ ਜਾਣ।
ਇਸ ਦੇ ਨਾਲ ਹੀ ਜੱਜ ਸਾਹਿਬਾਨ ਵੱਲੋਂ ਹਵਾਲਾਤੀਆਂ ਅਤੇ ਕ਼ੈਦੀਆਂ ਨੂੰ ਦਿੱਤੇ ਜਾਣ ਵਾਲੇ ਖਾਂਣੇ ਦੀ ਗੁਣਵਤਾ ਦੀ ਵੀ ਜਾਂਚ ਕੀਤੀ ਗਈ। ਜੋ ਕੀ ਸੰਤੋਸ਼ਜਨਕ ਪਾਈ ਗਈ ਪ੍ਰੰਤੁ ਲੰਗਰ ਘਰ ਜਿੱਥੇ ਹਵਾਲਾਤੀਆਂ ਦਾ ਖਾਣਾ ਤਿਆਰ ਕੀਤਾ ਜਾਂਦਾ ਹੈ ਉਸ ਵਿੱਚ ਸੁਧਾਰ ਦੀ ਜ਼ਰੂਰਤ ਹੈ।
ਇਸ ਤੋਂ ਬਾਅਦ ਜੱਜ ਸਾਹਿਬਾਨ ਵੱਲੋਂ ਜ਼ੇਲ੍ਹ ਵਿੱਚ ਬੰਦ ਹਵਾਲਾਤੀਆਂ ਦੀਆਂ ਮੁਸ਼ਕਿਲਾ ਨੂੰ ਸੁਣਿਆ ਗਿਆ ਅਤੇ ਮੌਕੇ ਉਤੇ ਹੀ ਉਹਨਾਂ ਦੀਆਂ ਮੁਸਿ਼ਕਲਾ ਦੇ ਹੱਲ ਸਬੰਧੀ ਜ਼ੇਲ੍ਹ ਅਫ਼ਸਰਾਂ ਨੂੰ ਹਦਾਇਤਾ ਕੀਤੀਆ ਗਈਆ। ਇਸ ਦੋਰਾਨ ਜੱਜ ਸਾਹਿਬ ਵੱਲੋਂ ਹਵਾਲਾਤੀਆਂ ਨੂੰ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਮਹੱਤਵ ਤੋ ਜਾਣੂ ਕਰਵਾਉਣ ਲਈ ਸੰਦੇਸ਼ ਵੀ ਦਿੱਤਾ ਗਿਆ ਕਿ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਵੱਲੋਂ ਔਰਤਾ, ਬੱਚਿਆਂ, ਹਵਾਲਾਤੀਆਂ, ਕ਼ੈਦੀਆਂ ਅੇਤ ਹਰੇਕ ਉਹ ਵਿਅਕਤੀ ਜਿਸਦੀ ਸਲਾਨਾਂ ਆਮਦਨ 3 ਲੱਖ ਤੋਂ ਘੱਟ ਹੋਵੇ ਆਦਿ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਵੀ ਪ੍ਰਦਾਨ ਕੀਤੀਆ ਜਾਂਦੀਆ ਹਨ, ਜਿਵੇ ਅਦਾਲਤਾਂ ਵਿੱਚ ਵਕੀਲ ਦੀਆਂ ਮੁਫ਼ਤ ਸੇਵਾਵਾਂ, ਕਾਨੁੰਨੀ ਸਲਾਹ ਮਸ਼ਵਰਾ, ਅਦਾਲਤੀ ਖ਼ਰਚੇ ਦੀ ਅਦਾਇਗੀ ਆਦਿ। ਉਕਤ ਸੇਵਾਵਾਂ ਜਿਲ੍ਹਾ ਕਾਨੁੰਨੀ ਸੇਵਾਵਾਂ ਵੱਲੋਂ ਮੁਫ਼ਤ ਪ੍ਰਦਾਨ ਕੀਤੀਆ ਜਾਦੀਆਂ ਹਨ।
ਇਸ ਤੋਂ ਬਾਅਦ ਜੱਜ ਸਾਹਿਬ ਵੱਲੋਂ ਬਿਮਾਰ ਹਵਾਲਾਤੀਆਂ ਅਤੇ ਕ਼ੈਦੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਪੇਸ਼ ਆ ਰਹੀਆਂ ਮੁ਼ਸ਼ਕੀਲਾਂ ਸੁਣੀਆ ਗਈਆ। ਇਹ ਕੀ ਜ਼ੇਲ੍ਹ ਸੁਪਰਡੈਂਟ ਵੱਲੋਂ ਜੱਜ ਸਾਹਿਬ ਨੂੰ ਜਾਣੂੰ ਕਰਵਾਈਆ ਗਿਆ ਕੀ ਇਸ ਸਮੇਂ ਜ਼ੇਲ੍ਹ ਵਿੱਚ ਡਾਕਟਰਾਂ ਅਤੇ ਹੋਰ ਸਿਹਤ ਸੇਵਾਵਾਂ ਸਬੰਧੀ ਅਮਲੇ ਦੀ ਘਾਟ ਹੈ। ਜੱਜ ਸਾਹਿਬ ਵੱਲੋਂ ਜ਼ੇਲ੍ਹ ਅਫ਼ਸਰਾਂ ਨੂੰ ਸਿਹਤ ਸੇਵਾਵਾਂ ਵਿੱਚ ਸੁਧਾਰ ਲਈ ਹਦਾਇਤਾ ਜਾਰੀ ਕੀਤੀਆਂ ਗਈਆ। ਇਸ ਦੇ ਨਾਲ ਹੀ ਉਹ ਹਵਾਲਾਤੀ ਜੋ ਕੀ ਛੋਟੇ ਕੇਸਾਂ ਵਿੱਚ ਜ਼ੇਲ੍ਹ ਅੰਦਰ ਬੰਦ ਹਨ ਅਤੇ ਉਹਨਾਂ ਦੇ ਕੇਸ ਕਾਫ਼ੀ ਸਮੇਂ ਤੋਂ ਅਦਾਲਤਾਂ ਵਿੱਚ ਲੰਬਿਤ ਪਏ ਹਨ, ਉਹਨਾਂ ਨੂੰ ਆਪਣੇ ਕੇਸ ਕੈਂਪ ਕੋਰਟ ਵਿੱਚ ਸੁਣਵਾਈ ਲਈ ਰਖਵਾਉਣ ਲਈ ਜਾਗਰੂਕ ਕੀਤਾ ਅਤੇ ਆਪਣੀ ਜੁਰਮ ਨੂੰ ਕਬੂਲ ਕਰਨ ਲਈ ਉਤਸਾਹਿਤ ਕੀਤਾ ਗਿਆ ਤਾਂ ਜੋ ਉਹਨਾਂ ਦੇ ਕੇਸਾਂ ਦਾ ਨਿਪਟਾਰਾ ਜਲਦ ਤੋਂ ਜਲਦ ਹੋ ਸਕੇ ।

Leave a Reply

Your email address will not be published.


*